Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਹੈ ਹਜੂਰਿ ਕਤ ਦੂਰਿ ਬਤਾਵਹੁ  

है हजूरि कत दूरि बतावहु ॥  

Hai hajūr kaṯ ḏūr baṯāvhu.  

God is present, right here at hand; why do you say that He is far away?  

ਦੂਰਿ = ਕਿਤੇ ਸਤਵੇਂ ਅਸਮਾਨ ਉੱਤੇ।
(ਹੇ ਮੁੱਲਾਂ!) ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ, ਤੁਸੀਂ ਉਸ ਨੂੰ ਦੂਰ (ਕਿਤੇ ਸਤਵੇਂ ਅਸਮਾਨ ਤੇ) ਕਿਉਂ (ਬੈਠਾ) ਦੱਸਦੇ ਹੋ?


ਦੁੰਦਰ ਬਾਧਹੁ ਸੁੰਦਰ ਪਾਵਹੁ ॥੧॥ ਰਹਾਉ  

दुंदर बाधहु सुंदर पावहु ॥१॥ रहाउ ॥  

Ḏunḏar bāḏẖhu sunḏar pāvhu. ||1|| rahā▫o.  

Tie up your disturbing passions, and find the Beauteous Lord. ||1||Pause||  

ਦੁੰਦਰ = ਰੌਲਾ ਪਾਣ ਵਾਲੇ ਕਾਮਾਦਿਕ ॥੧॥
ਜੇ ਉਸ ਸੁਹਣੇ ਰੱਬ ਨੂੰ ਮਿਲਣਾ ਹੈ, ਤਾਂ ਕਾਮਾਦਿਕ ਰੌਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿਚ ਰੱਖੋ ॥੧॥ ਰਹਾਉ॥


ਕਾਜੀ ਸੋ ਜੁ ਕਾਇਆ ਬੀਚਾਰੈ  

काजी सो जु काइआ बीचारै ॥  

Kājī so jo kā▫i▫ā bīcẖārai.  

He alone is a Qazi, who contemplates the human body,  

xxx
ਅਸਲ ਕਾਜ਼ੀ ਉਹ ਹੈ ਜੋ ਆਪਣੇ ਸਰੀਰ ਨੂੰ ਖੋਜੇ,


ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ  

काइआ की अगनि ब्रहमु परजारै ॥  

Kā▫i▫ā kī agan barahm parjārai.  

and through the fire of the body, is illumined by God.  

ਕਾਇਆ ਕੀ ਅਗਨੀ ਬ੍ਰਹਮ = ਕਾਇਆ ਕੀ ਬ੍ਰਹਮ ਅਗਨਿ, ਕਾਇਆ ਵਿਚ ਪ੍ਰਭੂ ਦੀ ਜੋਤ। ਬ੍ਰਹਮ ਅਗਨਿ = ਪ੍ਰਭੂ ਦੀ ਜੋਤ। ਪਰਜਾਰੈ = ਚੰਗੀ ਤਰ੍ਹਾਂ ਰੌਸ਼ਨ ਕਰੇ।
ਸਰੀਰ ਵਿਚ ਪ੍ਰਭੂ ਦੀ ਜੋਤ ਨੂੰ ਰੌਸ਼ਨ ਕਰੇ,


ਸੁਪਨੈ ਬਿੰਦੁ ਦੇਈ ਝਰਨਾ  

सुपनै बिंदु न देई झरना ॥  

Supnai binḏ na ḏe▫ī jẖarnā.  

He does not lose his semen, even in his dreams;  

ਬਿੰਦੁ = ਬੀਰਜ।
ਸੁਪਨੇ ਵਿਚ ਭੀ ਕਾਮ ਦੀ ਵਾਸ਼ਨਾ ਮਨ ਵਿਚ ਨਾਹ ਆਉਣ ਦੇਵੇ।


ਤਿਸੁ ਕਾਜੀ ਕਉ ਜਰਾ ਮਰਨਾ ॥੨॥  

तिसु काजी कउ जरा न मरना ॥२॥  

Ŧis kājī ka▫o jarā na marnā. ||2||  

for such a Qazi, there is no old age or death. ||2||  

ਜਰਾ = ਬੁਢੇਪਾ ॥੨॥
ਅਜਿਹੇ ਕਾਜ਼ੀ ਨੂੰ ਬੁਢੇਪੇ ਤੇ ਮੌਤ ਦਾ ਡਰ ਨਹੀਂ ਰਹਿ ਜਾਂਦਾ ॥੨॥


ਸੋ ਸੁਰਤਾਨੁ ਜੁ ਦੁਇ ਸਰ ਤਾਨੈ  

सो सुरतानु जु दुइ सर तानै ॥  

So surṯān jo ḏu▫e sar ṯānai.  

He alone is a sultan and a king, who shoots the two arrows,  

ਦੁਇ ਸਰ = ਦੋ ਤੀਰ (ਗਿਆਨ ਅਤੇ ਵੈਰਾਗ)।
ਅਸਲ ਸੁਲਤਾਨ (ਬਾਦਸ਼ਾਹ) ਉਹ ਹੈ ਜੋ (ਗਿਆਨ ਤੇ ਵੈਰਾਗ ਦੇ) ਦੋ ਤੀਰ ਤਾਣਦਾ ਹੈ,


ਬਾਹਰਿ ਜਾਤਾ ਭੀਤਰਿ ਆਨੈ  

बाहरि जाता भीतरि आनै ॥  

Bāhar jāṯā bẖīṯar ānai.  

gathers in his outgoing mind,  

ਆਨੈ = ਲਿਆਵੇ।
ਬਾਹਰ ਦੁਨੀਆ ਦੇ ਪਦਾਰਥਾਂ ਵਲ ਭਟਕਦੇ ਮਨ ਨੂੰ ਅੰਦਰ ਵਲ ਲੈ ਆਉਂਦਾ ਹੈ,


ਗਗਨ ਮੰਡਲ ਮਹਿ ਲਸਕਰੁ ਕਰੈ  

गगन मंडल महि लसकरु करै ॥  

Gagan mandal mėh laskar karai.  

and assembles his army in the realm of the mind's sky, the Tenth Gate.  

ਗਗਨ ਮੰਡਲ = ਦਸਮ ਦੁਆਰ ਵਿਚ, ਦਿਮਾਗ਼ ਵਿਚ, ਮਨ ਵਿਚ। ਲਸਕਰੁ = ਸ਼ੁਭ ਗੁਣਾਂ ਦੀ ਫ਼ੌਜ।
ਪ੍ਰਭੂ-ਚਰਨਾਂ ਵਿਚ ਜੁੜ ਕੇ ਆਪਣੇ ਅੰਦਰ ਭਲੇ ਗੁਣ ਪੈਦਾ ਕਰਦਾ ਹੈ।


ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥੩॥  

सो सुरतानु छत्रु सिरि धरै ॥३॥  

So surṯān cẖẖaṯar sir ḏẖarai. ||3||  

The canopy of royalty waves over such a sultan. ||3||  

ਸੁਰਤਾਨੁ = ਸੁਲਤਾਨ।॥੩॥
ਉਹ ਸੁਲਤਾਨ ਆਪਣੇ ਸਿਰ ਤੇ (ਅਸਲ) ਛਤਰ ਝੁਲਵਾਉਂਦਾ ਹੈ ॥੩॥


ਜੋਗੀ ਗੋਰਖੁ ਗੋਰਖੁ ਕਰੈ  

जोगी गोरखु गोरखु करै ॥  

Jogī gorakẖ gorakẖ karai.  

The Yogi cries out, "Gorakh, Gorakh".  

xxx
ਜੋਗੀ (ਪ੍ਰਭੂ ਨੂੰ ਵਿਸਾਰ ਕੇ) ਗੋਰਖ ਗੋਰਖ ਜਪਦਾ ਹੈ,


ਹਿੰਦੂ ਰਾਮ ਨਾਮੁ ਉਚਰੈ  

हिंदू राम नामु उचरै ॥  

Hinḏū rām nām ucẖrai.  

The Hindu utters the Name of Raam.  

ਰਾਮ ਨਾਮੁ = ਮੂਰਤੀ ਵਿਚ ਮਿਥੇ ਹੋਏ ਸ੍ਰੀ ਰਾਮ ਚੰਦਰ ਜੀ ਦਾ ਨਾਮ।
ਹਿੰਦੂ (ਸ੍ਰੀ ਰਾਮ ਚੰਦਰ ਦੀ ਮੂਰਤੀ ਵਿਚ ਹੀ ਮਿਥੇ ਹੋਏ) ਰਾਮ ਦਾ ਨਾਮ ਉਚਾਰਦਾ ਹੈ,


ਮੁਸਲਮਾਨ ਕਾ ਏਕੁ ਖੁਦਾਇ  

मुसलमान का एकु खुदाइ ॥  

Musalmān kā ek kẖuḏā▫e.  

The Muslim has only One God.  

ਏਕੁ = ਆਪਣਾ।
ਮੁਸਲਮਾਨ ਨੇ (ਸਤਵੇਂ ਅਸਮਾਨ ਵਿਚ ਬੈਠਾ ਹੋਇਆ) ਨਿਰਾ ਆਪਣਾ (ਮੁਸਲਮਾਨਾਂ ਦਾ ਹੀ) ਰੱਬ ਮੰਨ ਰੱਖਿਆ ਹੈ।


ਕਬੀਰ ਕਾ ਸੁਆਮੀ ਰਹਿਆ ਸਮਾਇ ॥੪॥੩॥੧੧॥  

कबीर का सुआमी रहिआ समाइ ॥४॥३॥११॥  

Kabīr kā su▫āmī rahi▫ā samā▫e. ||4||3||11||  

The Lord and Master of Kabeer is all-pervading. ||4||3||11||  

xxx॥੪॥੩॥੧੧॥
ਪਰ ਮੇਰਾ ਕਬੀਰ ਦਾ ਪ੍ਰਭੂ ਉਹ ਹੈ, ਜੋ ਸਭ ਵਿਚ ਵਿਆਪਕ ਹੈ (ਤੇ ਸਭ ਦਾ ਸਾਂਝਾ ਹੈ) ॥੪॥੩॥੧੧॥


ਮਹਲਾ  

महला ५ ॥  

Mėhlā 5.  

Fifth Mehl:  

xxx
xxx


ਜੋ ਪਾਥਰ ਕਉ ਕਹਤੇ ਦੇਵ  

जो पाथर कउ कहते देव ॥  

Jo pāthar ka▫o kahṯe ḏev.  

Those who call a stone their god-  

xxx
ਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ,


ਤਾ ਕੀ ਬਿਰਥਾ ਹੋਵੈ ਸੇਵ  

ता की बिरथा होवै सेव ॥  

Ŧā kī birthā hovai sev.  

their service is useless.  

xxx
ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ।


ਜੋ ਪਾਥਰ ਕੀ ਪਾਂਈ ਪਾਇ  

जो पाथर की पांई पाइ ॥  

Jo pāthar kī pāʼn▫ī pā▫e.  

Those who fall at the feet of a stone god-  

ਪਾਂਈ = ਪੈਰੀਂ।
ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ,


ਤਿਸ ਕੀ ਘਾਲ ਅਜਾਂਈ ਜਾਇ ॥੧॥  

तिस की घाल अजांई जाइ ॥१॥  

Ŧis kī gẖāl ajāʼn▫ī jā▫e. ||1||  

their work is wasted in vain. ||1||  

ਘਾਲ = ਮਿਹਨਤ ॥੧॥
ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ ॥੧॥


ਠਾਕੁਰੁ ਹਮਰਾ ਸਦ ਬੋਲੰਤਾ  

ठाकुरु हमरा सद बोलंता ॥  

Ŧẖākur hamrā saḏ bolanṯā.  

My Lord and Master speaks forever.  

ਸਦ = ਸਦਾ।
ਸਾਡਾ ਠਾਕੁਰ ਸਦਾ ਬੋਲਦਾ ਹੈ,


ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ  

सरब जीआ कउ प्रभु दानु देता ॥१॥ रहाउ ॥  

Sarab jī▫ā ka▫o parabẖ ḏān ḏeṯā. ||1|| rahā▫o.  

God gives His gifts to all living beings. ||1||Pause||  

xxx॥੧॥
ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥੧॥ ਰਹਾਉ॥


ਅੰਤਰਿ ਦੇਉ ਜਾਨੈ ਅੰਧੁ  

अंतरि देउ न जानै अंधु ॥  

Anṯar ḏe▫o na jānai anḏẖ.  

The Divine Lord is within the self, but the spiritually blind one does not know this.  

ਅੰਤਰਿ = ਅੰਦਰ-ਵੱਸਦਾ। ਦੇਉ = ਪ੍ਰਭੂ। ਅੰਧੁ = ਅੰਨ੍ਹਾ ਮਨੁੱਖ।
ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ,


ਭ੍ਰਮ ਕਾ ਮੋਹਿਆ ਪਾਵੈ ਫੰਧੁ  

भ्रम का मोहिआ पावै फंधु ॥  

Bẖaram kā mohi▫ā pāvai fanḏẖ.  

Deluded by doubt, he is caught in the noose.  

ਫੰਧੁ = ਫੰਧਾ, ਜਾਲ।
ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ।


ਪਾਥਰੁ ਬੋਲੈ ਨਾ ਕਿਛੁ ਦੇਇ  

न पाथरु बोलै ना किछु देइ ॥  

Na pāthar bolai nā kicẖẖ ḏe▫e.  

The stone does not speak; it does not give anything to anyone.  

xxx
ਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁਝ ਦੇ ਸਕਦਾ ਹੈ,


ਫੋਕਟ ਕਰਮ ਨਿਹਫਲ ਹੈ ਸੇਵ ॥੨॥  

फोकट करम निहफल है सेव ॥२॥  

Fokat karam nihfal hai sev. ||2||  

Such religious rituals are useless; such service is fruitless. ||2||  

ਫੋਕਟ = ਫੋਕੇ ॥੨॥
(ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ ॥੨॥


ਜੇ ਮਿਰਤਕ ਕਉ ਚੰਦਨੁ ਚੜਾਵੈ  

जे मिरतक कउ चंदनु चड़ावै ॥  

Je mirṯak ka▫o cẖanḏan cẖaṛāvai.  

If a corpse is anointed with sandalwood oil,  

xxx
ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ,


ਉਸ ਤੇ ਕਹਹੁ ਕਵਨ ਫਲ ਪਾਵੈ  

उस ते कहहु कवन फल पावै ॥  

Us ṯe kahhu kavan fal pāvai.  

what good does it do?  

xxx
ਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ।


ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ  

जे मिरतक कउ बिसटा माहि रुलाई ॥  

Je mirṯak ka▫o bistā māhi rulā▫ī.  

If a corpse is rolled in manure,  

xxx
ਤੇ, ਜੇ ਕੋਈ ਮੁਰਦੇ ਨੂੰ ਗੰਦ ਵਿਚ ਰੋਲ ਦੇਵੇ,


ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥  

तां मिरतक का किआ घटि जाई ॥३॥  

Ŧāʼn mirṯak kā ki▫ā gẖat jā▫ī. ||3||  

what does it lose from this? ||3||  

xxx॥੩॥
ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ ॥੩॥


ਕਹਤ ਕਬੀਰ ਹਉ ਕਹਉ ਪੁਕਾਰਿ  

कहत कबीर हउ कहउ पुकारि ॥  

Kahaṯ Kabīr ha▫o kaha▫o pukār.  

Says Kabeer, I proclaim this out loud -  

ਪੁਕਾਰਿ = ਕੂਕ ਕੇ।
ਕਬੀਰ ਆਖਦਾ ਹੈ ਕਿ ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ


ਸਮਝਿ ਦੇਖੁ ਸਾਕਤ ਗਾਵਾਰ  

समझि देखु साकत गावार ॥  

Samajẖ ḏekẖ sākaṯ gāvār.  

behold, and understand, you ignorant, faithless cynic.  

ਸਾਕਤ = ਹੇ ਸਾਕਤ!
ਹੇ ਰੱਬ ਨਾਲੋਂ ਟੁੱਟੇ ਹੋਏ ਮੂਰਖ! ਸਮਝ ਕੇ ਵੇਖ,


ਦੂਜੈ ਭਾਇ ਬਹੁਤੁ ਘਰ ਗਾਲੇ  

दूजै भाइ बहुतु घर गाले ॥  

Ḏūjai bẖā▫e bahuṯ gẖar gāle.  

The love of duality has ruined countless homes.  

ਦੂਜੈ ਭਾਇ = ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ ਵਿਚ।
ਰੱਬ ਨੂੰ ਛੱਡ ਕੇ ਹੋਰ ਹੋਰ ਵਿਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ।


ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥  

राम भगत है सदा सुखाले ॥४॥४॥१२॥  

Rām bẖagaṯ hai saḏā sukẖāle. ||4||4||12||  

The Lord's devotees are forever in bliss. ||4||4||12||  

xxx॥੪॥੪॥੧੨॥
ਸਦਾ ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ' ॥੪॥੪॥੧੨॥


ਜਲ ਮਹਿ ਮੀਨ ਮਾਇਆ ਕੇ ਬੇਧੇ  

जल महि मीन माइआ के बेधे ॥  

Jal mėh mīn mā▫i▫ā ke beḏẖe.  

The fish in the water is attached to Maya.  

ਮੀਨ = ਮੱਛੀਆਂ। ਬੇਧੇ = ਵਿੰਨ੍ਹੇ ਹੋਏ।
ਪਾਣੀ ਵਿਚ ਰਹਿਣ ਵਾਲੀਆਂ ਮੱਛੀਆਂ ਮਾਇਆ ਵਿਚ ਵਿੱਝੀਆਂ ਪਈਆਂ ਹਨ,


ਦੀਪਕ ਪਤੰਗ ਮਾਇਆ ਕੇ ਛੇਦੇ  

दीपक पतंग माइआ के छेदे ॥  

Ḏīpak paṯang mā▫i▫ā ke cẖẖeḏe.  

The moth fluttering around the lamp is pierced through by Maya.  

ਦੀਪਕ = ਦੀਵੇ। ਪਤੰਗ = ਭੰਬਟ।
ਦੀਵਿਆਂ ਉੱਤੇ (ਸੜਨ ਵਾਲੇ) ਭੰਬਟ ਮਾਇਆ ਵਿਚ ਪ੍ਰੋਤੇ ਹੋਏ ਹਨ।


ਕਾਮ ਮਾਇਆ ਕੁੰਚਰ ਕਉ ਬਿਆਪੈ  

काम माइआ कुंचर कउ बिआपै ॥  

Kām mā▫i▫ā kuncẖar ka▫o bi▫āpai.  

The sexual desire of Maya afflicts the elephant.  

ਕੁੰਚਰ = ਹਾਥੀ। ਬਿਆਪੈ = ਦਬਾਉ ਪਾ ਲੈਂਦੀ ਹੈ।
ਕਾਮ-ਵਾਸ਼ਨਾ ਰੂਪ ਮਾਇਆ ਹਾਥੀ ਉੱਤੇ ਦਬਾਉ ਪਾਂਦੀ ਹੈ;


ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥  

भुइअंगम भ्रिंग माइआ महि खापे ॥१॥  

Bẖu▫i▫angam bẖaring mā▫i▫ā mėh kẖāpe. ||1||  

The snakes and bumble bees are destroyed through Maya. ||1||  

ਭੁਇਅੰਗਮ = ਸੱਪ। ਭ੍ਰਿੰਗ = ਭੌਰੇ। ਖਾਪੇ = ਖਪੇ ਹੋਏ ॥੧॥
ਸੱਪ ਤੇ ਭੌਰੇ ਭੀ ਮਾਇਆ ਵਿਚ ਦੁਖੀ ਹੋ ਰਹੇ ਹਨ ॥੧॥


ਮਾਇਆ ਐਸੀ ਮੋਹਨੀ ਭਾਈ  

माइआ ऐसी मोहनी भाई ॥  

Mā▫i▫ā aisī mohnī bẖā▫ī.  

Such are the enticements of Maya, O Siblings of Destiny.  

xxx
ਮਾਇਆ ਇਤਨੀ ਬਲ ਵਾਲੀ, ਮੋਹਣ ਵਾਲੀ ਹੈ,


ਜੇਤੇ ਜੀਅ ਤੇਤੇ ਡਹਕਾਈ ॥੧॥ ਰਹਾਉ  

जेते जीअ तेते डहकाई ॥१॥ रहाउ ॥  

Jeṯe jī▫a ṯeṯe dėhkā▫ī. ||1|| rahā▫o.  

As many living beings are there are, have been deceived. ||1||Pause||  

ਡਹਕਾਈ = ਭਰਮਾਉਂਦੀ ਹੈ, ਭਟਕਣਾ ਵਿਚ ਪਾਂਦੀ ਹੈ ॥੧॥
ਕਿ ਜਿਤਨੇ ਭੀ ਜੀਵ (ਜਗਤ ਵਿਚ) ਹਨ, ਸਭ ਨੂੰ ਡੁਲਾ ਦੇਂਦੀ ਹੈ ॥੧॥ ਰਹਾਉ॥


ਪੰਖੀ ਮ੍ਰਿਗ ਮਾਇਆ ਮਹਿ ਰਾਤੇ  

पंखी म्रिग माइआ महि राते ॥  

Pankẖī marig mā▫i▫ā mėh rāṯe.  

The birds and the deer are imbued with Maya.  

ਮ੍ਰਿਗ = ਜੰਗਲ ਦੇ ਪਸ਼ੂ।
ਪੰਛੀ, ਜੰਗਲ ਦੇ ਪਸ਼ੂ ਸਭ ਮਾਇਆ ਵਿਚ ਰੰਗੇ ਪਏ ਹਨ।


ਸਾਕਰ ਮਾਖੀ ਅਧਿਕ ਸੰਤਾਪੇ  

साकर माखी अधिक संतापे ॥  

Sākar mākẖī aḏẖik sanṯāpe.  

Sugar is a deadly trap for the flies.  

ਸਾਕਰ = ਸ਼ੱਕਰ, ਮਿੱਠਾ। ਸੰਤਾਪੇ = ਦੁੱਖ ਦੇਂਦੀ ਹੈ।
ਸ਼ੱਕਰ-ਰੂਪ ਮਾਇਆ ਮੱਖੀ ਨੂੰ ਬੜਾ ਦੁਖੀ ਕਰ ਰਹੀ ਹੈ।


ਤੁਰੇ ਉਸਟ ਮਾਇਆ ਮਹਿ ਭੇਲਾ  

तुरे उसट माइआ महि भेला ॥  

Ŧure usat mā▫i▫ā mėh bẖelā.  

Horses and camels are absorbed in Maya.  

ਤੁਰੇ = ਘੋੜੇ। ਉਸਟ = ਊਠ। ਭੇਲਾ = ਘਿਰੇ ਹੋਏ, ਗ੍ਰਸੇ ਹੋਏ।
ਘੋੜੇ ਊਠ ਸਭ ਮਾਇਆ ਵਿਚ ਫਸੇ ਪਏ ਹਨ।


ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥੨॥  

सिध चउरासीह माइआ महि खेला ॥२॥  

Siḏẖ cẖa▫orāsīh mā▫i▫ā mėh kẖelā. ||2||  

The eighty-four Siddhas, the beings of miraculous spiritual powers, play in Maya. ||2||  

xxx॥੨॥
ਚੌਰਾਸੀਹ ਸਿੱਧ ਭੀ ਮਾਇਆ ਵਿਚ ਖੇਡ ਰਹੇ ਹਨ ॥੨॥


ਛਿਅ ਜਤੀ ਮਾਇਆ ਕੇ ਬੰਦਾ  

छिअ जती माइआ के बंदा ॥  

Cẖẖi▫a jaṯī mā▫i▫ā ke banḏā.  

The six celibates are slaves of Maya.  

ਛਿਅ ਜਤੀ = ਛੇ ਜਤੀ, (ਹਨੂਮਾਨ, ਭੀਸ਼ਮ ਪਿਤਾਮਾ, ਲਛਮਨ, ਭੈਰਵ, ਗੋਰਖ, ਦੱਤਾਤ੍ਰੇਯ)। ਬੰਦਾ = ਗ਼ੁਲਾਮ।
ਜਤੀ ਭੀ ਮਾਇਆ ਦੇ ਹੀ ਗ਼ੁਲਾਮ ਹਨ।


ਨਵੈ ਨਾਥ ਸੂਰਜ ਅਰੁ ਚੰਦਾ  

नवै नाथ सूरज अरु चंदा ॥  

Navai nāth sūraj ar cẖanḏā.  

So are the nine masters of Yoga, and the sun and the moon.  

xxx
ਨੌ ਨਾਥ ਸੂਰਜ (ਦੇਵਤਾ) ਅਤੇ ਚੰਦ੍ਰਮਾ (ਦੇਵਤਾ)


ਤਪੇ ਰਖੀਸਰ ਮਾਇਆ ਮਹਿ ਸੂਤਾ  

तपे रखीसर माइआ महि सूता ॥  

Ŧape rakẖīsar mā▫i▫ā mėh sūṯā.  

The austere disciplinarians and the Rishis are asleep in Maya.  

ਰਖੀਸਰ = ਵੱਡੇ ਵੱਡੇ ਰਿਸ਼ੀ।
ਵੱਡੇ ਵੱਡੇ ਤਪੀ ਤੇ ਰਿਸ਼ੀ ਸਭ ਮਾਇਆ ਵਿਚ ਸੁੱਤੇ ਪਏ ਹਨ।


ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥੩॥  

माइआ महि कालु अरु पंच दूता ॥३॥  

Mā▫i▫ā mėh kāl ar pancẖ ḏūṯā. ||3||  

Death and the five demons are in Maya. ||3||  

xxx॥੩॥
ਮੌਤ (ਦਾ ਸਹਿਮ) ਤੇ ਪੰਜੇ ਵਿਕਾਰ ਭੀ ਮਾਇਆ ਵਿਚ ਹੀ (ਜੀਵਾਂ ਨੂੰ ਵਿਆਪਦੇ ਹਨ) ॥੩॥


ਸੁਆਨ ਸਿਆਲ ਮਾਇਆ ਮਹਿ ਰਾਤਾ  

सुआन सिआल माइआ महि राता ॥  

Su▫ān si▫āl mā▫i▫ā mėh rāṯā.  

Dogs and jackals are imbued with Maya.  

ਸਿਆਲ = ਗਿੱਦੜ।
ਕੁੱਤੇ, ਗਿੱਦੜ, ਬਾਂਦਰ, ਚਿੱਤ੍ਰੇ, ਸ਼ੇਰ ਸਭ ਮਾਇਆ ਵਿਚ ਰੰਗੇ ਪਏ ਹਨ।


ਬੰਤਰ ਚੀਤੇ ਅਰੁ ਸਿੰਘਾਤਾ  

बंतर चीते अरु सिंघाता ॥  

Banṯar cẖīṯe ar singẖāṯā.  

Monkeys, leopards and lions,  

ਬੰਤਰ = ਬਾਂਦਰ।
ਬਾਂਦਰ, ਚਿੱਤ੍ਰੇ, ਸ਼ੇਰ (ਸਭ ਮਾਇਆ ਵਿਚ ਉਲਝੇ ਪਏ ਹਨ।)


ਮਾਂਜਾਰ ਗਾਡਰ ਅਰੁ ਲੂਬਰਾ  

मांजार गाडर अरु लूबरा ॥  

Māʼnjār gādar ar lūbrā.  

cats, sheep, foxes,  

ਮਾਜਾਰ = ਬਿੱਲੇ। ਗਾਡਰ = ਭੇਡਾਂ।
ਬਿੱਲੇ, ਭੇਡਾਂ, ਲੂੰਬੜ,


ਬਿਰਖ ਮੂਲ ਮਾਇਆ ਮਹਿ ਪਰਾ ॥੪॥  

बिरख मूल माइआ महि परा ॥४॥  

Birakẖ mūl mā▫i▫ā mėh parā. ||4||  

trees and roots are planted in Maya. ||4||  

xxx॥੪॥
ਰੁੱਖ, ਕੰਦ-ਮੂਲ ਸਭ ਮਾਇਆ ਦੇ ਅਧੀਨ ਹਨ ॥੪॥


ਮਾਇਆ ਅੰਤਰਿ ਭੀਨੇ ਦੇਵ  

माइआ अंतरि भीने देव ॥  

Mā▫i▫ā anṯar bẖīne ḏev.  

Even the gods are drenched with Maya,  

xxx
ਦੇਵਤੇ ਭੀ ਮਾਇਆ (ਦੇ ਮੋਹ) ਵਿਚ ਭਿੱਜੇ ਹੋਏ ਹਨ।


ਸਾਗਰ ਇੰਦ੍ਰਾ ਅਰੁ ਧਰਤੇਵ  

सागर इंद्रा अरु धरतेव ॥  

Sāgar inḏrā ar ḏẖarṯev.  

as are the oceans, the sky and the earth.  

ਸਾਗਰ = ਸਮੁੰਦਰ (ਵਿਚ ਵੱਸਦੇ ਜੀਵ)। ਇੰਦ੍ਰਾ = ਇੰਦਰ (-ਪੁਰੀ, ਭਾਵ, ਸ੍ਵਰਗ ਵਿਚ ਰਹਿਣ ਵਾਲੇ ਦੇਵਤੇ ਆਦਿਕ)। ਧਰਤੇਵ = ਧਰਤੀ (ਦੇ ਜੀਵ)।
ਸਮੁੰਦਰ, ਸ੍ਵਰਗ, ਧਰਤੀ ਇਹਨਾਂ ਸਭਨਾਂ ਦੇ ਜੀਵ ਮਾਇਆ ਵਿਚ ਹੀ ਹਨ।


ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ  

कहि कबीर जिसु उदरु तिसु माइआ ॥  

Kahi Kabīr jis uḏar ṯis mā▫i▫ā.  

Says Kabeer, whoever has a belly to fill, is under the spell of Maya.  

ਉਦਰੁ = ਢਿੱਡ।
ਕਬੀਰ ਆਖਦਾ ਹੈ ਕਿ (ਮੁੱਕਦੀ ਗੱਲ ਇਹ ਹੈ ਕਿ) ਜਿਸ ਨੂੰ ਢਿੱਡ ਲੱਗਾ ਹੋਇਆ ਹੈ ਉਸ ਨੂੰ (ਭਾਵ, ਹਰੇਕ ਜੀਵ ਨੂੰ) ਮਾਇਆ ਵਿਆਪ ਰਹੀ ਹੈ।


ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥  

तब छूटे जब साधू पाइआ ॥५॥५॥१३॥  

Ŧab cẖẖūte jab sāḏẖū pā▫i▫ā. ||5||5||13||  

The mortal is emancipated only when he meets the Holy Saint. ||5||5||13||  

xxx॥੫॥੫॥੧੩॥
ਜਦੋਂ ਗੁਰੂ ਮਿਲੇ ਤਦੋਂ ਹੀ ਜੀਵ ਮਾਇਆ ਦੇ ਪ੍ਰਭਾਵ ਤੋਂ ਬਚਦਾ ਹੈ ॥੫॥੫॥੧੩॥


ਜਬ ਲਗੁ ਮੇਰੀ ਮੇਰੀ ਕਰੈ  

जब लगु मेरी मेरी करै ॥  

Jab lag merī merī karai.  

As long as he cries out, "Mine! Mine!",  

xxx
ਜਦ ਤਕ ਮਨੁੱਖ ਮਮਤਾ ਦੇ ਗੇੜ ਵਿਚ ਰਹਿੰਦਾ ਹੈ,


ਤਬ ਲਗੁ ਕਾਜੁ ਏਕੁ ਨਹੀ ਸਰੈ  

तब लगु काजु एकु नही सरै ॥  

Ŧab lag kāj ek nahī sarai.  

none of his tasks is accomplished.  

ਨਹੀ ਸਰੈ = ਸਿਰੇ ਨਹੀਂ ਚੜ੍ਹਦਾ, ਸਫ਼ਲ ਨਹੀਂ ਹੁੰਦਾ।
ਤਦ ਤਕ ਇਸ ਦਾ (ਆਤਮਕ ਜੀਵਨ ਦਾ) ਇੱਕ ਕੰਮ ਭੀ ਨਹੀਂ ਸੌਰਦਾ।


ਜਬ ਮੇਰੀ ਮੇਰੀ ਮਿਟਿ ਜਾਇ  

जब मेरी मेरी मिटि जाइ ॥  

Jab merī merī mit jā▫e.  

When such possessiveness is erased and removed,  

xxx
ਜਦੋਂ ਇਸ ਦੀ ਮਮਤਾ ਮਿਟ ਜਾਂਦੀ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits