Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ  

पंडित मुलां छाडे दोऊ ॥१॥ रहाउ ॥  

Pandiṯ mulāʼn cẖẖāde ḏo▫ū. ||1|| rahā▫o.  

I have abandoned both the Brahmans and the Maulvis. Pause.  

xxx॥੧॥
(ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ) ਮੈਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ ॥੧॥ ਰਹਾਉ॥


ਬੁਨਿ ਬੁਨਿ ਆਪ ਆਪੁ ਪਹਿਰਾਵਉ  

बुनि बुनि आप आपु पहिरावउ ॥  

Bun bun āp āp pahirāva▫o.  

Weaving, weaving the clothes myself, I myself wear them,  

ਬੁਨਿ ਬੁਨਿ = ਉਣ ਉਣ ਕੇ, ਪ੍ਰਭੂ-ਚਰਨਾਂ ਵਿਚ ਲਿਵ ਲਾਣ ਦੀ ਤਾਣੀ ਉਣ ਉਣ ਕੇ। ਆਪੁ = ਆਪਣੇ ਆਪ ਨੂੰ।
(ਪ੍ਰਭੂ-ਚਰਨਾਂ ਵਿਚ ਟਿਕੀ ਸੁਰਤ ਦੀ ਤਾਣੀ) ਉਣ ਉਣ ਕੇ ਮੈਂ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ।


ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥  

जह नही आपु तहा होइ गावउ ॥२॥  

Jah nahī āp ṯahā ho▫e gāva▫o. ||2||  

Where ego is not, there sing I the Lord's praise.  

ਜਹ ਨਹੀ ਆਪੁ = ਜਿੱਥੇ ਆਪਾ-ਭਾਵ ਨਹੀਂ। ਤਹਾ ਹੋਇ = ਉਸ ਅਵਸਥਾ ਵਿਚ ਟਿਕ ਕੇ ॥੨॥
ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਰਿਹਾ ਹਾਂ ਜਿੱਥੇ ਆਪਾ-ਭਾਵ ਨਹੀਂ ਹੈ ॥੨॥


ਪੰਡਿਤ ਮੁਲਾਂ ਜੋ ਲਿਖਿ ਦੀਆ  

पंडित मुलां जो लिखि दीआ ॥  

Pandiṯ mulāʼn jo likẖ ḏī▫ā.  

Whatever the Pandits and the Mullas have written,  

ਜੋ ਲਿਖ ਦੀਆ = (ਕਰਮ-ਕਾਂਡ ਤੇ ਸ਼ਰਹ ਦੀਆਂ ਗੱਲਾਂ) ਜੋ ਉਹਨਾਂ ਲਿਖ ਦਿੱਤੀਆਂ ਹਨ।
(ਕਰਮ-ਕਾਂਡ ਤੇ ਸ਼ਰਹ ਬਾਰੇ) ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁਝ ਲਿਖਿਆ ਹੈ,


ਛਾਡਿ ਚਲੇ ਹਮ ਕਛੂ ਲੀਆ ॥੩॥  

छाडि चले हम कछू न लीआ ॥३॥  

Cẖẖād cẖale ham kacẖẖū na lī▫ā. ||3||  

that I have rejected and have accepted but nothing.  

xxx॥੩॥
ਮੈਨੂੰ ਕਿਸੇ ਦੀ ਭੀ ਲੋੜ ਨਹੀਂ ਰਹੀ, ਮੈਂ ਇਹ ਸਭ ਕੁਝ ਛੱਡ ਦਿੱਤਾ ਹੈ ॥੩॥


ਰਿਦੈ ਇਖਲਾਸੁ ਨਿਰਖਿ ਲੇ ਮੀਰਾ  

रिदै इखलासु निरखि ले मीरा ॥  

Riḏai ikẖlās nirakẖ le mīrā.  

There is purity within my mind, so I have seen the4 sovereign Lord.  

ਇਖਲਾਸੁ = ਪ੍ਰੇਮ, ਪਵਿਤ੍ਰਤਾ। ਨਿਰਖਿ ਲੇ = ਵੇਖ ਲੈ, ਦੀਦਾਰ ਕਰ ਲੈ, ਦੀਦਾਰ ਹੋ ਸਕਦਾ ਹੈ। ਮੀਰਾ = ਮੀਰ, ਪਰਮਾਤਮਾ।
ਜੇ ਹਿਰਦੇ ਵਿਚ ਪ੍ਰੇਮ ਹੋਵੇ, ਤਾਂ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ (ਕਰਮ-ਕਾਂਡ ਅਤੇ ਸ਼ਰਹ ਸਹਾਇਤਾ ਨਹੀਂ ਕਰਦੇ)।


ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥  

आपु खोजि खोजि मिले कबीरा ॥४॥७॥  

Āp kẖoj kẖoj mile kabīrā. ||4||7||  

Searching, searching ownself, Kabir has met with his Lord.  

xxx॥੪॥੭॥
ਹੇ ਕਬੀਰ! ਜੋ ਭੀ ਪ੍ਰਭੂ ਨੂੰ ਮਿਲੇ ਹਨ ਆਪਾ ਖੋਜ ਖੋਜ ਕੇ ਹੀ ਮਿਲੇ ਹਨ (ਕਰਮ-ਕਾਂਡ ਅਤੇ ਸ਼ਰਹ ਦੀ ਮਦਦ ਨਾਲ ਨਹੀਂ ਮਿਲੇ) ॥੪॥੭॥


ਨਿਰਧਨ ਆਦਰੁ ਕੋਈ ਦੇਇ  

निरधन आदरु कोई न देइ ॥  

Nirḏẖan āḏar ko▫ī na ḏe▫e.  

No one shows reverence to the poor man.  

ਨਿਰਧਨ = ਧਨ-ਹੀਣ ਨੂੰ, ਕੰਗਾਲ ਨੂੰ। ਕੋਈ = ਕੋਈ ਧਨ ਵਾਲਾ ਮਨੁੱਖ।
ਕੋਈ (ਧਨੀ) ਮਨੁੱਖ ਕਿਸੇ ਕੰਗਾਲ ਮਨੁੱਖ ਦਾ ਸਤਿਕਾਰ ਨਹੀਂ ਕਰਦਾ।


ਲਾਖ ਜਤਨ ਕਰੈ ਓਹੁ ਚਿਤਿ ਧਰੇਇ ॥੧॥ ਰਹਾਉ  

लाख जतन करै ओहु चिति न धरेइ ॥१॥ रहाउ ॥  

Lākẖ jaṯan karai oh cẖiṯ na ḏẖare▫e. ||1|| rahā▫o.  

Though the poor man may make lakhs of efforts, but he, the rich man minds him not. Pause.  

ਓਹੁ = ਉਹ ਧਨੀ ਮਨੁੱਖ। ਚਿਤਿ ਨ ਧਰੇਇ = ਕੰਗਾਲ ਦੇ ਜਤਨਾਂ ਨੂੰ ਚਿੱਤ ਵਿਚ ਭੀ ਨਹੀਂ ਲਿਆਉਂਦਾ ॥੧॥
ਕੰਗਾਲ ਮਨੁੱਖ ਭਾਵੇਂ ਲੱਖਾਂ ਜਤਨ (ਧਨੀ ਨੂੰ ਖ਼ੁਸ਼ ਕਰਨ ਦੇ) ਕਰੇ, ਉਹ ਧਨੀ ਮਨੁੱਖ (ਉਸ ਦੇ ਜਤਨਾਂ ਦੀ) ਪਰਵਾਹ ਨਹੀਂ ਰੱਖਦਾ ॥੧॥ ਰਹਾਉ॥


ਜਉ ਨਿਰਧਨੁ ਸਰਧਨ ਕੈ ਜਾਇ  

जउ निरधनु सरधन कै जाइ ॥  

Ja▫o nirḏẖan sarḏẖan kai jā▫e.  

When a poor man goes to the rich man,  

ਸਰਧਨ = ਧਨੀ। ਸਰਧਨ ਕੈ = ਧਨੀ ਮਨੁੱਖ ਦੇ ਘਰ।
ਜੇ ਕਦੇ ਕੋਈ ਗ਼ਰੀਬ ਬੰਦਾ ਕਿਸੇ ਧਨਵਾਨ ਦੇ ਘਰ ਚਲਾ ਜਾਏ,


ਆਗੇ ਬੈਠਾ ਪੀਠਿ ਫਿਰਾਇ ॥੧॥  

आगे बैठा पीठि फिराइ ॥१॥  

Āge baiṯẖā pīṯẖ firā▫e. ||1||  

the wealthy man, though sitting before him turns his back upon him.  

xxx॥੧॥
ਅੱਗੋਂ ਉਹ ਧਨੀ ਬੈਠਾ (ਉਸ ਗ਼ਰੀਬ ਵਲੋਂ) ਪਿੱਠ ਮੋੜ ਲੈਂਦਾ ਹੈ ॥੧॥


ਜਉ ਸਰਧਨੁ ਨਿਰਧਨ ਕੈ ਜਾਇ  

जउ सरधनु निरधन कै जाइ ॥  

Ja▫o sarḏẖan nirḏẖan kai jā▫e.  

When a rich man goes to the poor man,  

xxx
ਪਰ ਜੇ ਧਨੀ ਮਨੁੱਖ ਗ਼ਰੀਬ ਦੇ ਘਰ ਜਾਏ,


ਦੀਆ ਆਦਰੁ ਲੀਆ ਬੁਲਾਇ ॥੨॥  

दीआ आदरु लीआ बुलाइ ॥२॥  

Ḏī▫ā āḏar lī▫ā bulā▫e. ||2||  

the latter respects and welcomes the rich-man.  

xxx॥੨॥
ਉਹ ਆਦਰ ਦੇਂਦਾ ਹੈ, ਜੀ-ਆਇਆਂ ਆਖਦਾ ਹੈ ॥੨॥


ਨਿਰਧਨੁ ਸਰਧਨੁ ਦੋਨਉ ਭਾਈ  

निरधनु सरधनु दोनउ भाई ॥  

Nirḏẖan sarḏẖan don▫o bẖā▫ī.  

The poor and the rich both are brothers.  

xxx
ਉਂਞ ਕੰਗਾਲ ਤੇ ਧਨੀ ਦੋਵੇਂ ਭਰਾ ਹੀ ਹਨ (ਧਨੀ ਨੂੰ ਇਤਨਾ ਮਾਣ ਨਹੀਂ ਕਰਨਾ ਚਾਹੀਦਾ)।


ਪ੍ਰਭ ਕੀ ਕਲਾ ਮੇਟੀ ਜਾਈ ॥੩॥  

प्रभ की कला न मेटी जाई ॥३॥  

Parabẖ kī kalā na metī jā▫ī. ||3||  

The Lord's design cannot be set aside.  

ਕਲਾ = ਖੇਡ, ਰਜ਼ਾ ॥੩॥
ਪ੍ਰਭੂ ਦੀ ਇਹ ਰਜ਼ਾ (ਜਿਸ ਕਰਕੇ ਕੋਈ ਗ਼ਰੀਬ ਰਹਿ ਗਿਆ ਤੇ ਕੋਈ ਧਨੀ ਬਣ ਗਿਆ) ਮਿਟਾਈ ਨਹੀਂ ਜਾ ਸਕਦੀ ॥੩॥


ਕਹਿ ਕਬੀਰ ਨਿਰਧਨੁ ਹੈ ਸੋਈ  

कहि कबीर निरधनु है सोई ॥  

Kahi Kabīr nirḏẖan hai so▫ī.  

Says Kabir, he alone is poor,  

xxx
ਕਬੀਰ ਆਖਦਾ ਹੈ ਕਿ (ਅਸਲ ਵਿਚ) ਉਹ ਮਨੁੱਖ ਹੀ ਕੰਗਾਲ ਹੈ,


ਜਾ ਕੇ ਹਿਰਦੈ ਨਾਮੁ ਹੋਈ ॥੪॥੮॥  

जा के हिरदै नामु न होई ॥४॥८॥  

Jā ke hirḏai nām na ho▫ī. ||4||8||  

within whose mind, the Name abides not.  

ਜਾ ਕੈ ਹਿਰਦੈ = ਜਿਸ ਦੇ ਹਿਰਦੇ ਵਿਚ ॥੪॥੮॥
ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਨਹੀਂ ਹੈ (ਕਿਉਂਕਿ ਧਨ ਇੱਥੇ ਹੀ ਰਹਿ ਜਾਂਦਾ ਹੈ, ਤੇ ਨਾਮ-ਧਨ ਨੇ ਨਾਲ ਨਿਭਣਾ ਹੈ; ਦੂਜੇ, ਕਿਤਨਾ ਹੀ ਧਨ ਮਨੁੱਖ ਇਕੱਠਾ ਕਰੀ ਜਾਏ, ਕਦੇ ਰੱਜਦਾ ਨਹੀਂ, ਮਨ ਭੁੱਖਾ ਕੰਗਾਲ ਹੀ ਰਹਿੰਦਾ ਹੈ) ॥੪॥੮॥


ਗੁਰ ਸੇਵਾ ਤੇ ਭਗਤਿ ਕਮਾਈ  

गुर सेवा ते भगति कमाई ॥  

Gur sevā ṯe bẖagaṯ kamā▫ī.  

Through the Guru's service, the Lord's loving adoration is practised.  

ਤੇ = ਤੋਂ, ਦੀ ਰਾਹੀਂ।
ਜੇ ਤੂੰ ਗੁਰੂ ਦੀ ਸੇਵਾ ਦੀ ਰਾਹੀਂ ਬੰਦਗੀ ਦੀ ਕਮਾਈ ਕਰੇਂ,


ਤਬ ਇਹ ਮਾਨਸ ਦੇਹੀ ਪਾਈ  

तब इह मानस देही पाई ॥  

Ŧab ih mānas ḏehī pā▫ī.  

Then alone is obtained the fruit of this human body.  

ਦੇਹੀ = ਸਰੀਰ। ਪਾਈ = ਲੱਭੀ।
ਤਾਂ ਹੀ ਇਹ ਮਨੁੱਖਾ-ਸਰੀਰ ਮਿਲਿਆ ਸਮਝ।


ਇਸ ਦੇਹੀ ਕਉ ਸਿਮਰਹਿ ਦੇਵ  

इस देही कउ सिमरहि देव ॥  

Is ḏehī ka▫o simrahi ḏev.  

Even the gods long for this body.  

ਦੇਹੀ ਕਉ = ਸਰੀਰ ਦੀ ਖ਼ਾਤਰ।
ਇਸ ਸਰੀਰ ਦੀ ਖ਼ਾਤਰ ਦੇਵਤੇ ਭੀ ਤਾਂਘਦੇ ਹਨ।


ਸੋ ਦੇਹੀ ਭਜੁ ਹਰਿ ਕੀ ਸੇਵ ॥੧॥  

सो देही भजु हरि की सेव ॥१॥  

So ḏehī bẖaj har kī sev. ||1||  

So through that body of thine, think thou of rendering service unto thy God.  

xxx॥੧॥
ਤੈਨੂੰ ਇਹ ਸਰੀਰ (ਮਿਲਿਆ ਹੈ, ਇਸ ਰਾਹੀਂ) ਨਾਮ ਸਿਮਰ, ਹਰੀ ਦਾ ਭਜਨ ਕਰ ॥੧॥


ਭਜਹੁ ਗੋੁਬਿੰਦ ਭੂਲਿ ਮਤ ਜਾਹੁ  

भजहु गोबिंद भूलि मत जाहु ॥  

Bẖajahu gobinḏ bẖūl maṯ jāhu.  

Meditate thou on the Lord of universe and forget him not.  

ਗੋੁਬਿੰਦ = {ਅਸਲ ਲਫ਼ਜ਼ 'ਗੋਬਿੰਦ' ਹੈ, ਇੱਥੇ 'ਗੁਬਿੰਦ' ਪੜ੍ਹਨਾ ਹੈ}।
ਗੋਬਿੰਦ ਨੂੰ ਸਿਮਰੋ, ਇਹ ਗੱਲ ਭੁਲਾ ਨਾਹ ਦੇਣੀ।


ਮਾਨਸ ਜਨਮ ਕਾ ਏਹੀ ਲਾਹੁ ॥੧॥ ਰਹਾਉ  

मानस जनम का एही लाहु ॥१॥ रहाउ ॥  

Mānas janam kā ehī lāhu. ||1|| rahā▫o.  

This alone is the advantage of human life. Pause.  

ਲਾਹੁ = ਲਾਭ ॥੧॥
ਇਹ ਸਿਮਰਨ ਹੀ ਮਨੁੱਖਾ-ਜਨਮ ਦੀ ਖੱਟੀ ਕਮਾਈ ਹੈ ॥੧॥ ਰਹਾਉ॥


ਜਬ ਲਗੁ ਜਰਾ ਰੋਗੁ ਨਹੀ ਆਇਆ  

जब लगु जरा रोगु नही आइआ ॥  

Jab lag jarā rog nahī ā▫i▫ā.  

So long as the disease of old age has not come,  

ਜਰਾ = ਬੁਢੇਪਾ।
ਜਦੋਂ ਤਕ ਬੁਢੇਪਾ-ਰੂਪ ਰੋਗ ਨਹੀਂ ਆ ਗਿਆ,


ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ  

जब लगु कालि ग्रसी नही काइआ ॥  

Jab lag kāl garsī nahī kā▫i▫ā.  

so long as death has not seized thy body,  

ਕਾਲਿ = ਕਾਲ ਨੇ। ਗ੍ਰਸੀ = ਦਬੋਚ ਲਈ, ਪਕੜ ਲਈ। ਕਾਇਆ = ਸਰੀਰ।
ਜਦ ਤਕ ਤੇਰੇ ਸਰੀਰ ਨੂੰ ਮੌਤ ਨੇ ਨਹੀਂ ਆ ਪਕੜਿਆ,


ਜਬ ਲਗੁ ਬਿਕਲ ਭਈ ਨਹੀ ਬਾਨੀ  

जब लगु बिकल भई नही बानी ॥  

Jab lag bikal bẖa▫ī nahī bānī.  

and so long as thy speech has grown not powerless,  

ਬਿਕਲ = ਬੇ-ਥਵ੍ਹੀ।
ਜਦ ਤਕ ਤੇਰੀ ਜ਼ਬਾਨ ਥਿੜਕਣ ਨਹੀਂ ਲੱਗ ਪੈਂਦੀ,


ਭਜਿ ਲੇਹਿ ਰੇ ਮਨ ਸਾਰਿਗਪਾਨੀ ॥੨॥  

भजि लेहि रे मन सारिगपानी ॥२॥  

Bẖaj lehi re man sārigpānī. ||2||  

O man, contemplate thou on the world-Lord.  

xxx॥੨॥
(ਉਸ ਤੋਂ ਪਹਿਲਾਂ ਪਹਿਲਾਂ ਹੀ) ਹੇ ਮੇਰੇ ਮਨ! ਪਰਮਾਤਮਾ ਦਾ ਭਜਨ ਕਰ ਲੈ ॥੨॥


ਅਬ ਭਜਸਿ ਭਜਸਿ ਕਬ ਭਾਈ  

अब न भजसि भजसि कब भाई ॥  

Ab na bẖajas bẖajas kab bẖā▫ī.  

If thou remember not God, now, when shall thou remember Him, O brother?  

ਅਬ = ਹੁਣ। ਭਾਈ = ਹੇ ਭਾਈ!
ਹੇ ਭਾਈ! ਜੇ ਤੂੰ ਐਸ ਵੇਲੇ ਭਜਨ ਨਹੀਂ ਕਰਦਾ, ਤਾਂ ਫਿਰ ਕਦੋਂ ਕਰੇਂਗਾ?


ਆਵੈ ਅੰਤੁ ਭਜਿਆ ਜਾਈ  

आवै अंतु न भजिआ जाई ॥  

Āvai anṯ na bẖaji▫ā jā▫ī.  

When the end comes, He can be remembered not.  

ਅੰਤੁ = ਅਖ਼ੀਰਲਾ ਵੇਲਾ।
ਜਦੋਂ ਮੌਤ (ਸਿਰ ਤੇ) ਆ ਅੱਪੜੀ ਉਸ ਵੇਲੇ ਤਾਂ ਭਜਨ ਨਹੀਂ ਹੋ ਸਕੇਗਾ।


ਜੋ ਕਿਛੁ ਕਰਹਿ ਸੋਈ ਅਬ ਸਾਰੁ  

जो किछु करहि सोई अब सारु ॥  

Jo kicẖẖ karahi so▫ī ab sār.  

Whatever thou has to do, now is the time for that.  

ਸਾਰੁ = ਸੰਭਾਲ ਕਰ।
ਜੋ ਕੁਝ (ਭਜਨ ਸਿਮਰਨ) ਤੂੰ ਕਰਨਾ ਚਾਹੁੰਦਾ ਹੈਂ, ਹੁਣੇ ਹੀ ਕਰ ਲੈ,


ਫਿਰਿ ਪਛੁਤਾਹੁ ਪਾਵਹੁ ਪਾਰੁ ॥੩॥  

फिरि पछुताहु न पावहु पारु ॥३॥  

Fir pathuṯāhu na pāvhu pār. ||3||  

Otherwise thou shall not be ferried across, and shall repent afterwards.  

xxx॥੩॥
(ਜੇ ਸਮਾ ਲੰਘ ਗਿਆ) ਤਾਂ ਮੁੜ ਅਫ਼ਸੋਸ ਹੀ ਕਰੇਂਗਾ, ਤੇ ਇਸ ਪਛਤਾਵੇ ਵਿਚੋਂ ਖ਼ਲਾਸੀ ਨਹੀਂ ਹੋਵੇਗੀ ॥੩॥


ਸੋ ਸੇਵਕੁ ਜੋ ਲਾਇਆ ਸੇਵ  

सो सेवकु जो लाइआ सेव ॥  

So sevak jo lā▫i▫ā sev.  

He alone is the servant, whom the Lord yokes to His service.  

xxx
(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬੰਦਗੀ ਵਿਚ ਜੋੜਦਾ ਹੈ, ਉਹੀ ਉਸ ਦਾ ਸੇਵਕ ਬਣਦਾ ਹੈ,


ਤਿਨ ਹੀ ਪਾਏ ਨਿਰੰਜਨ ਦੇਵ  

तिन ही पाए निरंजन देव ॥  

Ŧin hī pā▫e niranjan ḏev.  

He alone attains unto the immaculate Lord.  

xxx
ਉਸੇ ਨੂੰ ਪ੍ਰਭੂ ਮਿਲਦਾ ਹੈ,


ਗੁਰ ਮਿਲਿ ਤਾ ਕੇ ਖੁਲ੍ਹ੍ਹੇ ਕਪਾਟ  

गुर मिलि ता के खुल्हे कपाट ॥  

Gur mil ṯā ke kẖulĥe kapāt.  

Meeting with the Guru, the doors of his understanding are opened,  

ਕਪਾਟ = ਕਵਾੜ, ਭਿੱਤ।
ਸਤਿਗੁਰੂ ਨੂੰ ਮਿਲ ਕੇ ਉਸੇ ਦੇ ਮਨ ਦੇ ਕਵਾੜ ਖੁਲ੍ਹਦੇ ਹਨ,


ਬਹੁਰਿ ਆਵੈ ਜੋਨੀ ਬਾਟ ॥੪॥  

बहुरि न आवै जोनी बाट ॥४॥  

Bahur na āvai jonī bāt. ||4||  

and he, again treads not the way of existences.  

ਬਾਟ = ਰਸਤਾ ॥੪॥
ਤੇ ਉਹ ਮੁੜ ਜਨਮ (ਮਰਨ) ਦੇ ਗੇੜ ਵਿਚ ਨਹੀਂ ਆਉਂਦਾ ॥੪॥


ਇਹੀ ਤੇਰਾ ਅਉਸਰੁ ਇਹ ਤੇਰੀ ਬਾਰ  

इही तेरा अउसरु इह तेरी बार ॥  

Ihī ṯerā a▫osar ih ṯerī bār.  

This is thine opportunity and this thy time.  

ਅਉਸਰੁ = ਸਮਾ, ਮੌਕਾ। ਬਾਰ = ਵਾਰੀ।
(ਪ੍ਰਭੂ ਨੂੰ ਮਿਲਣ ਦਾ) ਇਹ ਮਨੁੱਖਾ-ਜਨਮ ਹੀ ਮੌਕਾ ਹੈ, ਇਹੀ ਵਾਰੀ ਹੈ (ਇੱਥੋਂ ਖੁੰਝ ਕੇ ਸਮਾ ਨਹੀਂ ਮਿਲਣਾ)।


ਘਟ ਭੀਤਰਿ ਤੂ ਦੇਖੁ ਬਿਚਾਰਿ  

घट भीतरि तू देखु बिचारि ॥  

Gẖat bẖīṯar ṯū ḏekẖ bicẖār.  

Look thou into thy mind and reflect on this.  

xxx
ਤੂੰ ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲੈ।


ਕਹਤ ਕਬੀਰੁ ਜੀਤਿ ਕੈ ਹਾਰਿ  

कहत कबीरु जीति कै हारि ॥  

Kahaṯ Kabīr jīṯ kai hār.  

Says Kabir, it is up to thee, O man, to win or to lose.  

ਕੈ = ਭਾਵੇਂ, ਚਾਹੇ, ਜਾਂ।
ਕਬੀਰ ਆਖਦਾ ਹੈ ਕਿ (ਤੇਰੀ ਮਰਜ਼ੀ ਹੈ ਇਹ ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ ਜਾਹ ਚਾਹੇ ਹਾਰ ਕੇ ਜਾਹ।


ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥੫॥੧॥੯॥  

बहु बिधि कहिओ पुकारि पुकारि ॥५॥१॥९॥  

Baho biḏẖ kahi▫o pukār pukār. ||5||1||9||  

I have, in many ways, proclaimed aloud and aloud this truth unto thee.  

xxx॥੫॥੧॥੯॥
ਮੈਂ ਤੈਨੂੰ ਕਈ ਤਰੀਕਿਆਂ ਨਾਲ ਕੂਕ ਕੂਕ ਕੇ ਦੱਸ ਰਿਹਾ ਹਾਂ ॥੫॥੧॥੯॥


ਸਿਵ ਕੀ ਪੁਰੀ ਬਸੈ ਬੁਧਿ ਸਾਰੁ  

सिव की पुरी बसै बुधि सारु ॥  

Siv kī purī basai buḏẖ sār.  

In the city of God, abides the sublime understanding.  

ਸਿਵ ਕੀ ਪੁਰੀ = ਕੱਲਿਆਣ-ਸਰੂਪ ਪ੍ਰਭੂ ਦੇ ਸ਼ਹਿਰ ਵਿਚ। ਸਾਰੁ ਬੁਧਿ = ਸ੍ਰੇਸ਼ਟ ਹੋਈ ਮੱਤ।
(ਇਸ ਨਾਮ ਦੀ ਬਰਕਤਿ ਨਾਲ) ਮੇਰੀ ਮੱਤ ਸ੍ਰੇਸ਼ਟ (ਬਣ ਕੇ) ਕੱਲਿਆਣ-ਸਰੂਪ ਪ੍ਰਭੂ ਦੇ ਦੇਸ ਵਿਚ ਵੱਸਣ ਲੱਗ ਪਈ ਹੈ।


ਤਹ ਤੁਮ੍ਹ੍ਹ ਮਿਲਿ ਕੈ ਕਰਹੁ ਬਿਚਾਰੁ  

तह तुम्ह मिलि कै करहु बिचारु ॥  

Ŧah ṯumĥ mil kai karahu bicẖār.  

There meet thou with thy Lord, and meditate upon Him.  

ਤਹ = ਉਸ ਸ਼ਿਵ-ਪੁਰੀ ਵਿਚ। ਤੁਮ੍ਹ੍ਹ = (ਹੇ ਜੋਗੀ!) ਤੁਸੀਂ ਭੀ। ਮਿਲਿ = ਮਿਲ ਕੇ, ਅੱਪੜ ਕੇ।
(ਹੇ ਜੋਗੀ!) ਤੁਸੀਂ ਭੀ ਉਸ ਦੇਸ ਵਿਚ ਅੱਪੜ ਕੇ ਪ੍ਰਭੂ ਦੇ ਨਾਮ ਦੀ ਹੀ ਵਿਚਾਰ ਕਰੋ,


ਈਤ ਊਤ ਕੀ ਸੋਝੀ ਪਰੈ  

ईत ऊत की सोझी परै ॥  

Īṯ ūṯ kī sojẖī parai.  

Thus shall thou understand this world, and the next one.  

ਈਤ ਊਤ ਕੀ ਸੋਝੀ = ਇਸ ਲੋਕ ਤੇ ਪਰਲੋਕ ਦੀ ਸਮਝ, ਇਹ ਸਮਝ ਕਿ ਹੁਣ ਦਾ ਜੀਵਨ ਕੈਸਾ ਬਣੇ ਤੇ ਪਰਲੋਕ ਦੇ ਜੀਵਨ ਉੱਤੇ ਇਸ ਦਾ ਕੀਹ ਅਸਰ ਪਏਗਾ।
(ਜੋ ਮਨੁੱਖ ਉਸ ਦੇਸ ਵਿਚ ਅੱਪੜਦਾ ਹੈ, ਭਾਵ, ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਸ ਨੂੰ) ਇਹ ਸਮਝ ਪੈ ਜਾਂਦੀ ਹੈ ਕਿ ਹੁਣ ਵਾਲਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਤੇ ਇਸ ਦਾ ਅਸਰ ਅਗਲੇ ਜੀਵਨ ਉਤੇ ਕੀਹ ਪੈਂਦਾ ਹੈ;


ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥੧॥  

कउनु करम मेरा करि करि मरै ॥१॥  

Ka▫un karam merā kar kar marai. ||1||  

To die of crying, "mine, it is mine"; of what avail is this deed?  

ਕਰਮ ਮੇਰਾ = ਮੇਰਾ ਕੰਮ, ਅਪਣੱਤ ਦੇ ਕੰਮ, ਮਮਤਾ ਦੇ ਕੰਮ। ਮਰੈ = ਖ਼ੁਆਰ ਹੁੰਦਾ ਹੈ ॥੧॥
ਉਸ ਦੇਸ ਵਿਚ ਅੱਪੜਿਆ ਹੋਇਆ ਕੋਈ ਭੀ ਮਨੁੱਖ ਮਮਤਾ ਵਿਚ ਫਸਣ ਵਾਲੇ ਕੰਮ ਨਹੀਂ ਕਰਦਾ ॥੧॥


ਨਿਜ ਪਦ ਊਪਰਿ ਲਾਗੋ ਧਿਆਨੁ  

निज पद ऊपरि लागो धिआनु ॥  

Nij paḏ ūpar lāgo ḏẖi▫ān.  

My attention is fixed on my own spiritual state.  

ਨਿਜ ਪਦ ਊਪਰਿ = ਉਸ ਘਰ ਵਿਚ ਜਿਹੜਾ ਨਿਰੋਲ ਮੇਰਾ ਆਪਣਾ ਹੈ।
(ਹੇ ਜੋਗੀ!) ਮੇਰੀ ਸੁਰਤ ਉਸ (ਪ੍ਰਭੂ ਦੇ ਚਰਨ-ਰੂਪ) ਘਰ ਵਿਚ ਜੁੜੀ ਹੋਈ ਹੈ ਜੋ ਮੇਰਾ ਆਪਣਾ ਅਸਲੀ ਘਰ ਹੈ,


ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥੧॥ ਰਹਾਉ  

राजा राम नामु मोरा ब्रहम गिआनु ॥१॥ रहाउ ॥  

Rājā rām nām morā barahm gi▫ān. ||1|| rahā▫o.  

The Name of the Sovereign Lord is my Divine knowledge. Pause.  

ਮੋਰਾ ਬ੍ਰਹਮ ਗਿਆਨੁ = ਮੇਰੇ ਲਈ ਬ੍ਰਹਮ ਗਿਆਨ ਹੈ ॥੧॥
ਪ੍ਰਕਾਸ਼-ਰੂਪ ਪ੍ਰਭੂ ਦਾ ਨਾਮ (ਹਿਰਦੇ ਵਿਚ ਵੱਸਣਾ) ਹੀ ਮੇਰੇ ਲਈ ਬ੍ਰਹਮ-ਗਿਆਨ ਹੈ ॥੧॥ ਰਹਾਉ॥


ਮੂਲ ਦੁਆਰੈ ਬੰਧਿਆ ਬੰਧੁ  

मूल दुआरै बंधिआ बंधु ॥  

Mūl ḏu▫ārai banḏẖi▫ā banḏẖ.  

With a tether, I have tethered my soul at the Door of the Primal Lord.  

ਮੂਲ = ਜਗਤ ਦਾ ਮੂਲ-ਪ੍ਰਭੂ। ਮੂਲ ਦੁਆਰੈ = ਜਗਤ ਦੇ ਮੂਲ-ਪ੍ਰਭੂ ਦੇ ਦਰ ਤੇ (ਟਿਕ ਕੇ)। ਬੰਧਿਆ = ਮੈਂ ਬੰਨ੍ਹ ਲਿਆ ਹੈ। ਬੰਧੁ = ਬੰਨ੍ਹ, (ਮਾਇਆ ਦੇ ਹੜ੍ਹ ਨੂੰ ਰੋਕਣ ਲਈ) ਬੰਨ੍ਹ।
(ਹੇ ਜੋਗੀ! ਇਸ ਨਾਮ ਦੀ ਬਰਕਤਿ ਨਾਲ) ਮੈਂ ਜਗਤ-ਦੇ-ਮੂਲ-ਪ੍ਰਭੂ ਦੇ ਦਰ ਤੇ ਟਿਕ ਕੇ (ਮਾਇਆ ਦੇ ਹੜ੍ਹ ਅੱਗੇ) ਬੰਨ੍ਹ ਬੰਨ੍ਹ ਲਿਆ ਹੈ।


ਰਵਿ ਊਪਰਿ ਗਹਿ ਰਾਖਿਆ ਚੰਦੁ  

रवि ऊपरि गहि राखिआ चंदु ॥  

Rav ūpar gėh rākẖi▫ā cẖanḏ.  

Above the sun, I have firmly placed the moon.  

ਰਵਿ = ਸੂਰਜ, ਸੂਰਜ ਦੀ ਤਪਸ਼, ਤਪਸ਼, ਤਮੋ-ਗੁਣੀ ਸੁਭਾਉ। ਗਹਿ = ਫੜ ਕੇ, ਹਾਸਲ ਕਰ ਕੇ। ਚੰਦੁ = ਠੰਢ, ਸੀਤਲਤਾ, ਸ਼ਾਂਤੀ। ਰਾਖਿਆ = ਮੈਂ ਰੱਖ ਦਿੱਤੀ ਹੈ, ਮੈਂ ਕਾਇਮ ਕਰ ਦਿੱਤੀ ਹੈ।
ਮੈਂ ਸ਼ਾਂਤ-ਸੁਭਾਉ ਨੂੰ ਗ੍ਰਹਿਣ ਕਰ ਕੇ ਇਸ ਨੂੰ ਤਮੋਗੁਣੀ ਸੁਭਾਉ ਦੇ ਉੱਤੇ ਟਿਕਾ ਦਿੱਤਾ ਹੈ।


ਪਛਮ ਦੁਆਰੈ ਸੂਰਜੁ ਤਪੈ  

पछम दुआरै सूरजु तपै ॥  

Pacẖẖam ḏu▫ārai sūraj ṯapai.  

At the western gate, the sun blazons.  

ਪਛਮ ਦੁਆਰੈ = ਪੱਛੋਂ ਵਲ ਦੇ ਬੂਹੇ ਤੇ, ਉਸ ਪਾਸੇ ਜਿੱਧਰ ਹਨੇਰਾ ਹੈ (ਨੋਟ: ਸੂਰਜ ਚੜ੍ਹਦੇ ਵਲੋਂ ਚੜ੍ਹਨ ਕਰਕੇ ਪੱਛਮ ਵਲ ਉਸ ਵੇਲੇ ਹਨੇਰਾ ਹੁੰਦਾ ਹੈ), ਅਗਿਆਨਤਾ ਦੇ ਹਨੇਰੇ ਵਿਚ। ਸੂਰਜੁ ਤਪੈ = ਸੂਰਜ ਚਮਕ ਪੈਂਦਾ ਹੈ, ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ।
ਜਿੱਥੇ (ਪਹਿਲਾਂ ਅਗਿਆਨਤਾ ਦਾ) ਹਨੇਰਾ ਹੀ ਹਨੇਰਾ ਸੀ, ਉਸ ਦੇ ਬੂਹੇ ਉੱਤੇ ਹੁਣ ਗਿਆਨ ਦਾ ਸੂਰਜ ਚਮਕ ਰਿਹਾ ਹੈ।


ਮੇਰ ਡੰਡ ਸਿਰ ਊਪਰਿ ਬਸੈ ॥੨॥  

मेर डंड सिर ऊपरि बसै ॥२॥  

Mer dand sir ūpar basai. ||2||  

Death's great club hangs over one's head.  

ਮੇਰ = {ਸੰ. मेरु = Name of a fabulous mountain round which all the planets are said to revolve} ਇਕ ਪਹਾੜ ਜਿਸ ਦੇ ਦੁਆਲੇ ਅਕਾਸ਼ ਦੇ ਸਾਰੇ ਗ੍ਰਹਿ ਭੌਂਦੇ ਮਿਥੇ ਗਏ ਹਨ। ਡੰਡ = {ਸੰ. दण्ड = The sceptre of a king, The rod as a symbol of authority and punishment} ਸ਼ਾਹੀ ਆਸਾ, ਸ਼ਾਹੀ ਚੋਬ (ਨੋਟ: ਰਾਜ-ਦਰਬਾਰਾਂ ਦੇ ਬੂਹੇ ਉੱਤੇ ਚੋਬਦਾਰ ਖੜਾ ਹੁੰਦਾ ਹੈ)। ਮੇਰ ਡੰਡ = ਉਹ ਜਿਸ ਦਾ 'ਡੰਡ' 'ਮੇਰ' ਵਰਗਾ ਹੈ, ਉਹ ਪ੍ਰਭੂ ਜਿਸ ਦਾ ਸ਼ਾਹੀ ਚੋਬ 'ਮੇਰ' ਵਰਗਾ ਹੈ {ਸੰ. मेरु इव दण्डो यस्य}, ਉਹ ਪ੍ਰਭੂ ਜਿਸ ਦੇ ਸ਼ਾਹੀ ਚੋਬ ਦੇ ਦੁਆਲੇ ਸਾਰਾ ਜਗਤ ਭੌਂਦਾ ਹੈ ਜਿਵੇਂ ਸਾਰੇ ਗ੍ਰਹਿ ਮੇਰੂ ਦੇ ਦੁਆਲੇ। ਸਿਰ ਊਪਰਿ = ਦਸਮ-ਦੁਆਰ ਵਿਚ, ਦਿਮਾਗ਼ ਵਿਚ, ਮਨ ਵਿਚ ॥੨॥
ਉਹ ਪ੍ਰਭੂ, ਜਿਸ ਦੇ ਹੁਕਮ ਵਿਚ ਸਾਰਾ ਜਗਤ ਹੈ, ਹੁਣ ਮੇਰੇ ਮਨ ਵਿਚ ਵੱਸ ਰਿਹਾ ਹੈ ॥੨॥


ਪਸਚਮ ਦੁਆਰੇ ਕੀ ਸਿਲ ਓੜ  

पसचम दुआरे की सिल ओड़ ॥  

Pascẖam ḏu▫āre kī sil oṛ.  

Towards the side of the western gate is a stone.  

ਪਸਚਮ ਦੁਆਰੇ ਕੀ = ਉਸ ਅਸਥਾਨ ਦੇ ਬੂਹੇ ਦੀ ਜਿੱਥੇ ਹਨੇਰਾ ਹੈ। ਸਿਲ ਓੜ = ਸਿਲ ਦਾ ਅਖ਼ੀਰਲਾ ਸਿਰਾ। ਪਸਚਮ...ਓੜ = ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਹਨੇਰੇ ਅਸਥਾਨ ਦੇ ਬੂਹੇ ਅੱਗੇ (ਜੜੀ ਹੋਈ ਸੀ)।
(ਨਾਮ ਦੀ ਬਰਕਤਿ ਨਾਲ, ਹੇ ਜੋਗੀ!) ਮੈਨੂੰ ਉਸ ਸਿਲ ਦਾ ਅਖ਼ੀਰਲਾ ਸਿਰਾ (ਲੱਭ ਪਿਆ ਹੈ) ਜੋ ਅਗਿਆਨਤਾ ਦੇ ਹਨੇਰੇ ਥਾਂ ਦੇ ਬੂਹੇ (ਅੱਗੇ ਜੜੀ ਹੋਈ ਸੀ),


ਤਿਹ ਸਿਲ ਊਪਰਿ ਖਿੜਕੀ ਅਉਰ  

तिह सिल ऊपरि खिड़की अउर ॥  

Ŧih sil ūpar kẖiṛkī a▫or.  

Over that stone, there is an another window.  

ਖਿੜਕੀ = ਤਾਕੀ, (ਨੋਟ: ਘਰਾਂ ਵਿਚ ਹਵਾ ਤੇ ਚਾਨਣ ਲਈ ਤਾਕੀਆਂ ਰੱਖੀਦੀਆਂ ਹਨ) ਚਾਨਣ ਦਾ ਵਸੀਲਾ।
ਕਿਉਂਕਿ ਇਸ ਸਿਲ ਦੇ ਉੱਤੇ ਮੈਨੂੰ (ਚਾਨਣ ਦੇਣ ਵਾਲੀ) ਇਕ ਹੋਰ ਤਾਕੀ ਲੱਭ ਪਈ ਹੈ,


ਖਿੜਕੀ ਊਪਰਿ ਦਸਵਾ ਦੁਆਰੁ  

खिड़की ऊपरि दसवा दुआरु ॥  

Kẖiṛkī ūpar ḏasvā ḏu▫ār.  

Over the window is the "Tenth gate".  

xxx
ਇਸ ਤਾਕੀ ਦੇ ਉੱਤੇ ਹੀ ਹੈ ਉਹ ਦਸਵਾਂ ਦੁਆਰ (ਜਿੱਥੇ ਮੇਰਾ ਪ੍ਰਭੂ ਵੱਸਦਾ ਹੈ)।


ਕਹਿ ਕਬੀਰ ਤਾ ਕਾ ਅੰਤੁ ਪਾਰੁ ॥੩॥੨॥੧੦॥  

कहि कबीर ता का अंतु न पारु ॥३॥२॥१०॥  

Kahi Kabīr ṯā kā anṯ na pār. ||3||2||10||  

Says Kabir, of that abode there is no end and limit.  

xxx॥੩॥੨॥੧੦॥
ਕਬੀਰ ਆਖਦਾ ਹੈ ਕਿ ਹੁਣ ਐਸੀ ਦਸ਼ਾ ਬਣੀ ਪਈ ਹੈ ਜੋ ਮੁੱਕ ਨਹੀਂ ਸਕਦੀ ॥੩॥੨॥੧੦॥


ਸੋ ਮੁਲਾਂ ਜੋ ਮਨ ਸਿਉ ਲਰੈ  

सो मुलां जो मन सिउ लरै ॥  

So mulāʼn jo man si▫o larai.  

He alone is a Maulana, who struggles with his mind,  

(ਨੋਟ: ਲਫ਼ਜ਼ 'ਮੁਲਾਂ' ਦੇ ਦੋਵੇਂ ਅੱਖਰ 'ਮ' ਅਤੇ 'ਲ' ਲੈ ਕੇ ਅਰਥ ਕੀਤੇ ਹਨ; 'ਮਨ' ਅਤੇ 'ਲਰੈ')।
ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨਾਲ ਘੋਲ ਕਰਦਾ ਹੈ (ਭਾਵ, ਮਨ ਨੂੰ ਵੱਸ ਕਰਨ ਦੇ ਜਤਨ ਕਰਦਾ ਹੈ),


ਗੁਰ ਉਪਦੇਸਿ ਕਾਲ ਸਿਉ ਜੁਰੈ  

गुर उपदेसि काल सिउ जुरै ॥  

Gur upḏes kāl si▫o jurai.  

and by the Guru's instruction contends with death.  

ਕਾਲ ਸਿਉ = ਮੌਤ (ਦੇ ਸਹਿਮ) ਨਾਲ। ਜੁਰੈ = ਜੁੱਟ ਪਏ, ਲੜੇ, ਟਾਕਰਾ ਕਰੇ।
ਗੁਰੂ ਦੇ ਦੱਸੇ ਹੋਏ ਉਪਦੇਸ਼ ਉੱਤੇ ਤੁਰ ਕੇ ਮੌਤ (ਦੇ ਸਹਿਮ) ਨਾਲ ਟਾਕਰਾ ਕਰਦਾ ਹੈ,


ਕਾਲ ਪੁਰਖ ਕਾ ਮਰਦੈ ਮਾਨੁ  

काल पुरख का मरदै मानु ॥  

Kāl purakẖ kā marḏai mān.  

He, who crushes the pride of the Death's courier,  

ਕਾਲ = ਮੌਤ, ਜਮ। ਕਾਲ ਪੁਰਖ = ਜਮ-ਰਾਜ। ਮਾਨੁ = ਅਹੰਕਾਰ। ਮਰਦੈ = ਮਲ ਦੇਵੇ।
ਜੋ ਜਮ-ਰਾਜ ਦਾ (ਇਹ) ਮਾਣ (ਕਿ ਸਾਰਾ ਜਗਤ ਉਸ ਤੋਂ ਥਰ-ਥਰ ਕੰਬਦਾ ਹੈ) ਨਾਸ ਕਰ ਦੇਂਦਾ ਹੈ।


ਤਿਸੁ ਮੁਲਾ ਕਉ ਸਦਾ ਸਲਾਮੁ ॥੧॥  

तिसु मुला कउ सदा सलामु ॥१॥  

Ŧis mulā ka▫o saḏā salām. ||1||  

Unto that Maulvai, I ever make a salutation.  

xxx॥੧॥
ਮੈਂ ਐਸੇ ਮੁੱਲਾਂ ਅੱਗੇ ਸਦਾ ਸਿਰ ਨਿਵਾਉਂਦਾ ਹਾਂ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits