Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਮੁ ਰਾਜਾ ਨਉ ਨਿਧਿ ਮੇਰੈ  

रामु राजा नउ निधि मेरै ॥  

Rām rājā na▫o niḏẖ merai.  

The Sovereign Lord is the nine treasures for me.  

ਰਾਮੁ ਰਾਜਾ = ਸਾਰੇ ਜਗਤ ਦਾ ਮਾਲਕ ਪ੍ਰਭੂ! {ਨੋਟ: ਲਫ਼ਜ਼ 'ਰਾਜਾ' ਸੰਬੋਧਨ ਵਿਚ ਨਹੀਂ ਹੈ, ਉਹ ਹੈ 'ਰਾਜਨ'; ਜਿਵੇਂ 'ਰਾਜਨ! ਕਉਨੁ ਤੁਮਾਰੈ ਆਵੈ'}। ਨਉ ਨਿਧਿ = ਨੌ ਖ਼ਜ਼ਾਨੇ, ਜਗਤ ਦਾ ਸਾਰਾ ਧਨ-ਮਾਲ। ਮੇਰੈ = ਮੇਰੇ ਭਾਣੇ, ਮੇਰੇ ਲਈ, ਮੇਰੇ ਹਿਰਦੇ ਵਿਚ।
ਮੇਰੇ ਲਈ ਤਾਂ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹੀ ਜਗਤ ਦਾ ਸਾਰਾ ਧਨ-ਮਾਲ ਹੈ (ਭਾਵ, ਪ੍ਰਭੂ ਮੇਰੇ ਹਿਰਦੇ ਵਿਚ ਵੱਸਦਾ ਹੈ, ਇਹੀ ਮੇਰੇ ਲਈ ਸਭ ਕੁਝ ਹੈ)।


ਸੰਪੈ ਹੇਤੁ ਕਲਤੁ ਧਨੁ ਤੇਰੈ ॥੧॥ ਰਹਾਉ  

स्मपै हेतु कलतु धनु तेरै ॥१॥ रहाउ ॥  

Sampai heṯ kalaṯ ḏẖan ṯerai. ||1|| rahā▫o.  

The possessions and the spouse to which the mortal is lovingly attached, are Your wealth, O Lord. ||1||Pause||  

ਸੰਪੈ ਹੇਤੁ = ਐਸ਼੍ਵਰਜ ਦਾ ਮੋਹ। ਕਲਤੁ = ਇਸਤ੍ਰੀ। ਤੇਰੈ = ਤੇਰੇ ਲਈ, ਤੇਰੇ ਮਨ ਵਿਚ ॥੧॥
ਪਰ ਤੇਰੇ ਭਾਣੇ ਐਸ਼੍ਵਰਜ ਦਾ ਮੋਹ, ਇਸਤ੍ਰੀ ਧਨ-(ਇਹੀ ਜ਼ਿੰਦਗੀ ਦਾ ਸਹਾਰਾ ਹਨ) ॥੧॥ ਰਹਾਉ॥


ਆਵਤ ਸੰਗ ਜਾਤ ਸੰਗਾਤੀ  

आवत संग न जात संगाती ॥  

Āvaṯ sang na jāṯ sangāṯī.  

They do not come with the mortal, and they do not go with him.  

ਸੰਗਾਤੀ = ਨਾਲ।
(ਇਹ ਅਪਣਾ ਸਰੀਰ ਭੀ) ਜੋ ਜਨਮ ਵੇਲੇ ਨਾਲ ਆਉਂਦਾ ਹੈ (ਤੁਰਨ ਵੇਲੇ) ਨਾਲ ਨਹੀਂ ਜਾਂਦਾ।


ਕਹਾ ਭਇਓ ਦਰਿ ਬਾਂਧੇ ਹਾਥੀ ॥੨॥  

कहा भइओ दरि बांधे हाथी ॥२॥  

Kahā bẖa▫i▫o ḏar bāʼnḏẖe hāthī. ||2||  

What good does it do him, if he has elephants tied up at his doorway? ||2||  

ਦਰਿ = ਬੂਹੇ ਤੇ ॥੨॥
(ਫਿਰ) ਜੇ ਬੂਹੇ ਉੱਤੇ ਹਾਥੀ ਬੱਝੇ ਹੋਏ ਹਨ, ਤਾਂ ਭੀ ਕੀਹ ਹੋਇਆ ॥੨॥


ਲੰਕਾ ਗਢੁ ਸੋਨੇ ਕਾ ਭਇਆ  

लंका गढु सोने का भइआ ॥  

Lankā gadẖ sone kā bẖa▫i▫ā.  

The fortress of Sri Lanka was made out of gold,  

ਗਢੁ = ਕਿਲ੍ਹਾ।
(ਲੋਕ ਆਖਦੇ ਹਨ ਕਿ) ਲੰਕਾ ਦਾ ਕਿਲ੍ਹਾ ਸੋਨੇ ਦਾ ਬਣਿਆ ਹੋਇਆ ਸੀ,


ਮੂਰਖੁ ਰਾਵਨੁ ਕਿਆ ਲੇ ਗਇਆ ॥੩॥  

मूरखु रावनु किआ ले गइआ ॥३॥  

Mūrakẖ rāvan ki▫ā le ga▫i▫ā. ||3||  

but what could the foolish Raawan take with him when he left? ||3||  

xxx॥੩॥
(ਪਰ ਇਸੇ ਦੇ ਮਾਣ ਉੱਤੇ ਰਹਿਣ ਵਾਲਾ) ਮੂਰਖ ਰਾਵਣ (ਮਰਨ ਵੇਲੇ) ਆਪਣੇ ਨਾਲ ਕੁਝ ਭੀ ਨਾਹ ਲੈ ਤੁਰਿਆ ॥੩॥


ਕਹਿ ਕਬੀਰ ਕਿਛੁ ਗੁਨੁ ਬੀਚਾਰਿ  

कहि कबीर किछु गुनु बीचारि ॥  

Kahi Kabīr kicẖẖ gun bīcẖār.  

Says Kabeer, think of doing some good deeds.  

ਕਹਿ = ਕਹੈ, ਆਖਦਾ ਹੈ। ਗੁਨੁ = ਭਲਿਆਈ।
ਕਬੀਰ ਆਖਦਾ ਹੈ ਕਿ ਕੋਈ ਭਲਿਆਈ ਦੀ ਗੱਲ ਭੀ ਵਿਚਾਰ,


ਚਲੇ ਜੁਆਰੀ ਦੁਇ ਹਥ ਝਾਰਿ ॥੪॥੨॥  

चले जुआरी दुइ हथ झारि ॥४॥२॥  

Cẖale ju▫ārī ḏu▫e hath jẖār. ||4||2||  

In the end, the gambler shall depart empty-handed. ||4||2||  

ਦੁਇ ਹਥ ਝਾਰਿ = ਦੋਵੇਂ ਹੱਥ ਝਾੜ ਕੇ, ਖ਼ਾਲੀ ਹੱਥੀਂ ॥੪॥੨॥
(ਧਨ ਉੱਤੇ ਮਾਣ ਕਰਨ ਵਾਲਾ ਬੰਦਾ) ਜੁਆਰੀਏ ਵਾਂਗ (ਜਗਤ ਤੋਂ) ਖ਼ਾਲੀ-ਹੱਥ ਤੁਰ ਪੈਂਦਾ ਹੈ ॥੪॥੨॥


ਮੈਲਾ ਬ੍ਰਹਮਾ ਮੈਲਾ ਇੰਦੁ  

मैला ब्रहमा मैला इंदु ॥  

Mailā barahmā mailā inḏ.  

Brahma is polluted, and Indra is polluted.  

ਇੰਦੁ = ਦੇਵਤਿਆਂ ਦਾ ਰਾਜਾ ਇੰਦਰ।
ਬ੍ਰਹਮਾ (ਭਾਵੇਂ ਜਗਤ ਦਾ ਪੈਦਾ ਕਰਨ ਵਾਲਾ ਮਿਥਿਆ ਜਾਂਦਾ ਹੈ ਪਰ) ਬ੍ਰਹਮਾ ਭੀ ਮੈਲਾ, ਇੰਦਰ ਭੀ ਮੈਲਾ (ਭਾਵੇਂ ਉਹ ਦੇਵਤਿਆਂ ਦਾ ਰਾਜਾ ਮਿਥਿਆ ਗਿਆ ਹੈ)।


ਰਵਿ ਮੈਲਾ ਮੈਲਾ ਹੈ ਚੰਦੁ ॥੧॥  

रवि मैला मैला है चंदु ॥१॥  

Rav mailā mailā hai cẖanḏ. ||1||  

The sun is polluted, and the moon is polluted. ||1||  

ਰਵਿ = ਸੂਰਜ ॥੧॥
(ਦੁਨੀਆ ਨੂੰ ਚਾਨਣ ਦੇਣ ਵਾਲੇ) ਸੂਰਜ ਤੇ ਚੰਦ੍ਰਮਾ ਭੀ ਮੈਲੇ ਹਨ ॥੧॥


ਮੈਲਾ ਮਲਤਾ ਇਹੁ ਸੰਸਾਰੁ  

मैला मलता इहु संसारु ॥  

Mailā malṯā ih sansār.  

This world is polluted with pollution.  

ਮਲਤਾ = ਮਲੀਨ।
ਇਹ (ਸਾਰਾ) ਸੰਸਾਰ ਮੈਲਾ ਹੈ, ਮਲੀਨ ਹੈ,


ਇਕੁ ਹਰਿ ਨਿਰਮਲੁ ਜਾ ਕਾ ਅੰਤੁ ਪਾਰੁ ॥੧॥ ਰਹਾਉ  

इकु हरि निरमलु जा का अंतु न पारु ॥१॥ रहाउ ॥  

Ik har nirmal jā kā anṯ na pār. ||1|| rahā▫o.  

Only the One Lord is Immaculate; He has no end or limitation. ||1||Pause||  

xxx॥੧॥
ਕੇਵਲ ਪਰਮਾਤਮਾ ਹੀ ਪਵਿੱਤਰ ਹੈ, (ਇਤਨਾ ਪਵਿੱਤਰ ਹੈ ਕਿ ਉਸ ਦੀ ਪਵਿੱਤ੍ਰਤਾ ਦਾ) ਅੰਤ ਨਹੀਂ ਪਾਇਆ ਜਾ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ॥


ਮੈਲੇ ਬ੍ਰਹਮੰਡਾਇ ਕੈ ਈਸ  

मैले ब्रहमंडाइ कै ईस ॥  

Maile barahmandā▫i kai īs.  

The rulers of kingdoms are polluted.  

ਈਸ = ਰਾਜੇ। ਬ੍ਰਹਮੰਡਾਇ ਕੈ = ਬ੍ਰਹਮੰਡਾਂ ਦੇ।
ਬ੍ਰਹਿਮੰਡਾਂ ਦੇ ਰਾਜੇ (ਭੀ ਹੋ ਜਾਣ ਤਾਂ ਭੀ) ਮੈਲੇ ਹਨ;


ਮੈਲੇ ਨਿਸਿ ਬਾਸੁਰ ਦਿਨ ਤੀਸ ॥੨॥  

मैले निसि बासुर दिन तीस ॥२॥  

Maile nis bāsur ḏin ṯīs. ||2||  

Nights and days, and the days of the month are polluted. ||2||  

ਨਿਸਿ = ਰਾਤ। ਬਾਸਰੁ = ਦਿਨ। ਤੀਸ = ਤੀਹ ॥੨॥
ਰਾਤ ਦਿਨ, ਮਹੀਨੇ ਦੇ ਤ੍ਰੀਹੇ ਦਿਨ ਸਭ ਮੈਲੇ ਹਨ (ਬੇਅੰਤ ਜੀਅ-ਜੰਤ ਵਿਕਾਰਾਂ ਨਾਲ ਇਹਨਾਂ ਨੂੰ ਮੈਲਾ ਕਰੀ ਜਾ ਰਹੇ ਹਨ) ॥੨॥


ਮੈਲਾ ਮੋਤੀ ਮੈਲਾ ਹੀਰੁ  

मैला मोती मैला हीरु ॥  

Mailā moṯī mailā hīr.  

The pearl is polluted, the diamond is polluted.  

ਹੀਰੁ = ਹੀਰਾ।
(ਇਤਨੇ ਕੀਮਤੀ ਹੁੰਦੇ ਹੋਏ ਭੀ) ਮੋਤੀ ਤੇ ਹੀਰੇ ਭੀ ਮੈਲੇ ਹਨ,


ਮੈਲਾ ਪਉਨੁ ਪਾਵਕੁ ਅਰੁ ਨੀਰੁ ॥੩॥  

मैला पउनु पावकु अरु नीरु ॥३॥  

Mailā pa▫un pāvak ar nīr. ||3||  

Wind, fire and water are polluted. ||3||  

ਪਾਵਕੁ = ਅੱਗ ॥੩॥
ਹਵਾ, ਅੱਗ ਤੇ ਪਾਣੀ ਭੀ ਮੈਲੇ ਹਨ ॥੩॥


ਮੈਲੇ ਸਿਵ ਸੰਕਰਾ ਮਹੇਸ  

मैले सिव संकरा महेस ॥  

Maile siv sankrā mahes.  

Shiva, Shankara and Mahaysh are polluted.  

ਸੰਕਰਾ = ਸ਼ਿਵ। ਮਹੇਸ = ਸ਼ਿਵ।
ਸ਼ਿਵ-ਸ਼ੰਕਰ-ਮਹੇਸ਼ ਭੀ ਮੈਲੇ ਹਨ (ਭਾਵੇਂ ਇਹ ਵੱਡੇ ਦੇਵਤੇ ਮਿਥੇ ਗਏ ਹਨ)।


ਮੈਲੇ ਸਿਧ ਸਾਧਿਕ ਅਰੁ ਭੇਖ ॥੪॥  

मैले सिध साधिक अरु भेख ॥४॥  

Maile siḏẖ sāḏẖik ar bẖekẖ. ||4||  

The Siddhas, seekers and strivers, and those who wear religious robes, are polluted. ||4||  

ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ ਦੇ ਸਾਧਨ ਕਰਨ ਵਾਲੇ। ਭੇਖ = ਕਈ ਭੇਖਾਂ ਦੇ ਸਾਧੂ ॥੪॥
ਸਿੱਧ, ਸਾਧਕ ਤੇ ਭੇਖਧਾਰੀ ਸਾਧੂ ਸਭ ਮੈਲੇ ਹਨ ॥੪॥


ਮੈਲੇ ਜੋਗੀ ਜੰਗਮ ਜਟਾ ਸਹੇਤਿ  

मैले जोगी जंगम जटा सहेति ॥  

Maile jogī jangam jatā saheṯ.  

The Yogis and wandering hermits with their matted hair are polluted.  

ਜੰਗਮ = ਸ਼ੈਵ ਮਤ ਦਾ ਇਕ ਫ਼ਿਰਕਾ ਜੋ ਜੋਗੀਆਂ ਦੀ ਇਕ ਸ਼ਾਖ਼ ਹੈ। ਜੰਗਮ ਆਪਣੇ ਸਿਰ ਉੱਤੇ ਸੱਪ ਦੀ ਸ਼ਕਲ ਦੀ ਰੱਸੀ ਅਤੇ ਧਾਤ ਦਾ ਚੰਦ੍ਰਮਾ ਪਹਿਨਦੇ ਹਨ। ਕੰਨਾਂ ਵਿਚ ਮੁੰਦ੍ਰਾਂ ਦੀ ਥਾਂ ਪਿੱਤਲ ਦੇ ਫੁੱਲ ਮੋਰ = ਖੰਭਾਂ ਨਾਲ ਸਜਾਏ ਹੋਏ ਪਾਂਦੇ ਹਨ। ਜੰਗਮ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ: ਵਿਰਕਤ ਅਤੇ ਗ੍ਰਿਹਸਤੀ। ਸਹੇਤਿ = ਸਮੇਤ।
ਜੋਗੀ, ਜੰਗਮ, ਜਟਾਧਾਰੀ ਸਭ ਅਪਵਿੱਤਰ ਹਨ;


ਮੈਲੀ ਕਾਇਆ ਹੰਸ ਸਮੇਤਿ ॥੫॥  

मैली काइआ हंस समेति ॥५॥  

Mailī kā▫i▫ā hans sameṯ. ||5||  

The body, along with the swan-soul, is polluted. ||5||  

ਕਾਇਆ = ਸਰੀਰ। ਹੰਸ = ਜੀਵਾਤਮਾ ॥੫॥
ਇਹ ਸਰੀਰ ਭੀ ਮੈਲਾ ਤੇ ਜੀਵਾਤਮਾ ਭੀ ਮੈਲਾ ਹੋਇਆ ਪਿਆ ਹੈ ॥੫॥


ਕਹਿ ਕਬੀਰ ਤੇ ਜਨ ਪਰਵਾਨ  

कहि कबीर ते जन परवान ॥  

Kahi Kabīr ṯe jan parvān.  

Says Kabeer, those humble beings are approved,  

ਪਰਵਾਨ = ਕਬੂਲ।
ਕਬੀਰ ਆਖਦਾ ਹੈ ਕਿ ਸਿਰਫ਼ ਉਹ ਮਨੁੱਖ (ਪ੍ਰਭੂ ਦੇ ਦਰ ਤੇ) ਕਬੂਲ ਹਨ,


ਨਿਰਮਲ ਤੇ ਜੋ ਰਾਮਹਿ ਜਾਨ ॥੬॥੩॥  

निरमल ते जो रामहि जान ॥६॥३॥  

Nirmal ṯe jo rāmėh jān. ||6||3||  

and pure, who know the Lord. ||6||3||  

ਰਾਮਹਿ = ਪਰਮਾਤਮਾ ਨੂੰ ॥੬॥੩॥
ਸਿਰਫ਼ ਉਹ ਮਨੁੱਖ ਪਵਿੱਤਰ ਹਨ ਜਿਨ੍ਹਾਂ ਨੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੬॥੩॥


ਮਨੁ ਕਰਿ ਮਕਾ ਕਿਬਲਾ ਕਰਿ ਦੇਹੀ  

मनु करि मका किबला करि देही ॥  

Man kar makā kiblā kar ḏehī.  

Let your mind be Mecca, and your body the temple of worship.  

ਮਕਾ = ਮੱਕਾ, ਅਰਬ ਦੇਸ ਦਾ ਸ਼ਹਿਰ ਜਿੱਥੇ ਮੁਸਲਮਾਨ ਹੱਜ ਕਰਨ ਜਾਂਦੇ ਹਨ। ਕਿਬਲਾ = ਕਾਬੇ ਦੀ ਚਾਰ = ਦੀਵਾਰੀ ਜਿਸ ਦੀ ਜ਼ਿਆਰਤ ਕਰਦੇ ਹਨ। ਕਿਬਲਾ = (ਕ੍ਰਿ: ਵਿ:) ਸਾਹਮਣੇ, ਸਨਮੁਖ। (੨) ਜਿਸ ਵਲ ਮੂੰਹ ਕਰੀਏ, ਅਜਿਹਾ ਧਰਮ = ਮੰਦਰ, ਕਾਬਾ। ਮੱਕੇ ਵਿਚ ਮੁਸਲਮਾਨਾਂ ਦਾ ਪਰਸਿੱਧ ਮੰਦਰ।
ਹੇ ਮੁੱਲਾਂ! ਮਨ ਨੂੰ ਮੱਕਾ ਅਤੇ ਪਰਮਾਤਮਾ ਨੂੰ ਕਿਬਲਾ ਬਣਾ। (ਅੰਤਹਕਰਨ ਮੱਕਾ ਹੈ ਅਤੇ ਸਭ ਸਰੀਰਾਂ ਦਾ ਸੁਆਮੀ ਕਰਤਾਰ ਉਸ ਵਿਚ ਪੂਜ੍ਯ ਹੈ)।


ਬੋਲਨਹਾਰੁ ਪਰਮ ਗੁਰੁ ਏਹੀ ॥੧॥  

बोलनहारु परम गुरु एही ॥१॥  

Bolanhār param gur ehī. ||1||  

Let the Supreme Guru be the One who speaks. ||1||  

ਪਰਮ ਗੁਰੁ = ਵੱਡਾ ਪੀਰ ॥੧॥
ਬੋਲਣਹਾਰ ਜੀਵਾਤਮਾ ਬਾਂਗ ਦੇਣ ਵਾਲਾ ਅਤੇ ਆਗੂ ਹੋ ਕੇ ਨਿਮਾਜ਼ ਪੜ੍ਹਣ ਵਾਲਾ ਪਰਮ ਗੁਰ (ਇਮਾਮ) ਹੈ ॥੧॥


ਕਹੁ ਰੇ ਮੁਲਾਂ ਬਾਂਗ ਨਿਵਾਜ  

कहु रे मुलां बांग निवाज ॥  

Kaho re mulāʼn bāʼng nivāj.  

O Mullah, utter the call to prayer.  

ਰੇ ਮੁਲਾਂ = ਹੇ ਮੁੱਲਾਂ!
ਹੇ ਮੁੱਲਾਂ! ਇਹ ਦਸ ਦਰਵਾਜ਼ਿਆਂ (ਇੰਦ੍ਰਿਆਂ) ਵਾਲਾ ਸਰੀਰ ਹੀ ਅਸਲ ਮਸੀਤ ਹੈ,


ਏਕ ਮਸੀਤਿ ਦਸੈ ਦਰਵਾਜ ॥੧॥ ਰਹਾਉ  

एक मसीति दसै दरवाज ॥१॥ रहाउ ॥  

Ėk masīṯ ḏasai ḏarvāj. ||1|| rahā▫o.  

The one mosque has ten doors. ||1||Pause||  

ਦਸੈ ਦਰਵਾਜ = ਦਸ ਦਰਵਾਜ਼ਿਆਂ ਵਾਲੀ ॥੧॥
ਇਸ ਵਿਚ ਟਿਕ ਕੇ ਬਾਂਗ ਦੇਹ ਤੇ ਨਿਮਾਜ਼ ਪੜ੍ਹ ॥੧॥ ਰਹਾਉ॥


ਮਿਸਿਮਿਲਿ ਤਾਮਸੁ ਭਰਮੁ ਕਦੂਰੀ  

मिसिमिलि तामसु भरमु कदूरी ॥  

Misimil ṯāmas bẖaram kaḏūrī.  

So slaughter your evil nature, doubt and cruelty;  

ਮਿਸਿਮਿਲਿ = {ਬਿਸਮਿਲੁ, ਬਿਸਮਿੱਲਾ, ਅੱਲਾ ਦੇ ਨਾਮ ਤੇ। ਬੱਕਰਾ ਆਦਿਕ ਪਸ਼ੂ ਮਾਰਨ ਵੇਲੇ ਮੁਸਲਮਾਨ ਮੂੰਹੋਂ 'ਬਿਸਮਿੱਲਾ' ਆਖਦਾ ਹੈ, ਭਾਵ ਇਹ, ਕਿ ਰੱਬ ਅੱਗੇ ਭੇਟ ਕਰਦਾ ਹੈ। ਇੱਥੋਂ ਇਸ ਦਾ ਅਰਥ 'ਜੀਵ ਨੂੰ ਕੋਹਣਾ' ਬਣ ਗਿਆ ਹੈ} ਮਾਰ ਦੇਹ। ਤਾਮਸੁ = ਤਮੋ ਵਾਲਾ ਸੁਭਾਉ, ਕ੍ਰੋਧ ਆਦਿਕ ਵਾਲਾ ਸੁਭਾਉ। ਕਦੂਰੀ = ਕਦੂਰਤਿ, ਮਨ ਦੀ ਮੈਲ।
(ਹੇ ਮੁੱਲਾਂ! ਪਸ਼ੂ ਦੀ ਕੁਰਬਾਨੀ ਦੇਣ ਦੇ ਥਾਂ ਆਪਣੇ ਅੰਦਰੋਂ) ਕ੍ਰੋਧੀ ਸੁਭਾਉ, ਭਟਕਣਾ ਤੇ ਕਦੂਰਤ ਦੂਰ ਕਰ,


ਭਾਖਿ ਲੇ ਪੰਚੈ ਹੋਇ ਸਬੂਰੀ ॥੨॥  

भाखि ले पंचै होइ सबूरी ॥२॥  

Bẖākẖ le pancẖai ho▫e sabūrī. ||2||  

consume the five demons and you shall be blessed with contentment. ||2||  

ਭਾਖਿ ਲੇ = ਖਾ ਲੈ, ਮੁਕਾ ਦੇਹ। ਪੰਚੈ = ਕਾਮਾਦਿਕ ਪੰਜਾਂ ਨੂੰ। ਸਬੂਰੀ = ਸਬਰ, ਧੀਰਜ, ਸ਼ਾਂਤੀ ॥੨॥
ਕਾਮਾਦਿਕ ਪੰਜਾਂ ਨੂੰ ਮੁਕਾ ਦੇਹ, ਤੇਰੇ ਅੰਦਰ ਸ਼ਾਂਤੀ ਪੈਦਾ ਹੋਵੇਗੀ ॥੨॥


ਹਿੰਦੂ ਤੁਰਕ ਕਾ ਸਾਹਿਬੁ ਏਕ  

हिंदू तुरक का साहिबु एक ॥  

Hinḏū ṯurak kā sāhib ek.  

Hindus and Muslims have the same One Lord and Master.  

xxx
ਹਿੰਦੂ ਤੇ ਮੁਸਲਮਾਨ ਦੋਹਾਂ ਦਾ ਮਾਲਕ ਪ੍ਰਭੂ ਆਪ ਹੀ ਹੈ।


ਕਹ ਕਰੈ ਮੁਲਾਂ ਕਹ ਕਰੈ ਸੇਖ ॥੩॥  

कह करै मुलां कह करै सेख ॥३॥  

Kah karai mulāʼn kah karai sekẖ. ||3||  

What can the Mullah do, and what can the Shaykh do? ||3||  

ਕਹ = ਕੀਹ? ॥੩॥
ਮੁੱਲਾਂ ਜਾਂ ਸ਼ੇਖ਼ (ਬਣਿਆਂ ਪ੍ਰਭੂ ਦੀ ਹਜ਼ੂਰੀ ਵਿਚ) ਕੋਈ ਖ਼ਾਸ ਵੱਡਾ ਮਰਾਤਬਾ ਨਹੀਂ ਮਿਲ ਜਾਂਦਾ ॥੩॥


ਕਹਿ ਕਬੀਰ ਹਉ ਭਇਆ ਦਿਵਾਨਾ  

कहि कबीर हउ भइआ दिवाना ॥  

Kahi Kabīr ha▫o bẖa▫i▫ā ḏivānā.  

Says Kabeer, I have gone insane.  

ਦਿਵਾਨਾ = ਪਾਗਲ, ਕਮਲਾ।
ਕਬੀਰ ਆਖਦਾ ਹੈ ਕਿ (ਮੇਰੀਆਂ ਇਹ ਗੱਲਾਂ ਤੰਗ-ਦਿਲ ਲੋਕਾਂ ਨੂੰ ਪਾਗਲਾਂ ਵਾਲੀਆਂ ਜਾਪਦੀਆਂ ਹਨ; ਲੋਕਾਂ ਦੇ ਭਾਣੇ) ਮੈਂ ਪਾਗਲ ਹੋ ਗਿਆ ਹਾਂ,


ਮੁਸਿ ਮੁਸਿ ਮਨੂਆ ਸਹਜਿ ਸਮਾਨਾ ॥੪॥੪॥  

मुसि मुसि मनूआ सहजि समाना ॥४॥४॥  

Mus mus manū▫ā sahj samānā. ||4||4||  

Slaughtering, slaughtering my mind, I have merged into the Celestial Lord. ||4||4||  

ਮੁਸਿ ਮੁਸਿ = ਸਹਿਜੇ ਸਹਿਜੇ। ਮਨੂਆ = ਅੰਞਾਣਾ ਮਨ। ਸਹਜਿ = ਸਹਿਜ ਅਵਸਥਾ ਵਿਚ ॥੪॥੪॥
ਪਰ ਮੇਰਾ ਮਨ ਹੌਲੇ ਹੌਲੇ (ਅੰਦਰਲਾ ਹੱਜ ਕਰ ਕੇ ਹੀ) ਅਡੋਲ ਅਵਸਥਾ ਵਿਚ ਟਿਕ ਗਿਆ ਹੈ ॥੪॥੪॥


ਗੰਗਾ ਕੈ ਸੰਗਿ ਸਲਿਤਾ ਬਿਗਰੀ  

गंगा कै संगि सलिता बिगरी ॥  

Gangā kai sang saliṯā bigrī.  

When the stream flows into the Ganges,  

ਸਲਿਤਾ = ਨਦੀ। ਬਿਗਰੀ = ਵਿਗੜ ਗਈ।
(ਹੇ ਜਿੰਦ ਦੇ ਮਾਲਕ ਪ੍ਰਭੂ ਦੀ ਚਰਨੀਂ ਲੱਗਣਾ ਵਿਗੜਨਾ ਹੀ ਹੈ ਤਾਂ) ਨਦੀ ਭੀ ਗੰਗਾ ਨਾਲ ਰਲ ਕੇ ਵਿਗੜ ਜਾਂਦੀ ਹੈ,


ਸੋ ਸਲਿਤਾ ਗੰਗਾ ਹੋਇ ਨਿਬਰੀ ॥੧॥  

सो सलिता गंगा होइ निबरी ॥१॥  

So saliṯā gangā ho▫e nibrī. ||1||  

then it becomes the Ganges. ||1||  

ਨਿਬਰੀ = ਨਿੱਬੜ ਗਈ, ਮੁੱਕ ਗਈ, ਆਪਾ ਮੁਕਾ ਗਈ ॥੧॥
ਪਰ ਉਹ ਨਦੀ ਤਾਂ ਗੰਗਾ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਦੇਂਦੀ ਹੈ ॥੧॥


ਬਿਗਰਿਓ ਕਬੀਰਾ ਰਾਮ ਦੁਹਾਈ  

बिगरिओ कबीरा राम दुहाई ॥  

Bigri▫o kabīrā rām ḏuhā▫ī.  

Just so, Kabeer has changed.  

ਰਾਮ ਦੁਹਾਈ = ਰਾਮ ਦੀ ਦੁਹਾਈ ਦੇ ਕੇ, ਪ੍ਰਭੂ ਦਾ ਨਾਮ ਸਿਮਰ ਸਿਮਰ ਕੇ।
ਕਬੀਰ ਆਪਣੇ ਪ੍ਰਭੂ ਦਾ ਸਿਮਰਨ ਹਰ ਵੇਲੇ ਕਰ ਰਿਹਾ ਹੈ (ਪਰ ਲੋਕਾਂ ਦੇ ਭਾਣੇ) ਕਬੀਰ ਵਿਗੜ ਗਿਆ ਹੈ।


ਸਾਚੁ ਭਇਓ ਅਨ ਕਤਹਿ ਜਾਈ ॥੧॥ ਰਹਾਉ  

साचु भइओ अन कतहि न जाई ॥१॥ रहाउ ॥  

Sācẖ bẖa▫i▫o an kaṯėh na jā▫ī. ||1|| rahā▫o.  

He has become the Embodiment of Truth, and he does not go anywhere else. ||1||Pause||  

ਅਨ ਕਤਹਿ = ਹੋਰ ਕਿਸੇ ਭੀ ਥਾਂ ॥੧॥
(ਲੋਕ ਨਹੀਂ ਜਾਣਦੇ ਕਿ ਰਾਮ ਦੀ ਦੁਹਾਈ ਦੇ ਦੇ ਕੇ) ਕਬੀਰ ਰਾਮ ਦਾ ਰੂਪ ਹੋ ਗਿਆ ਹੈ, ਹੁਣ (ਰਾਮ ਨੂੰ ਛੱਡ ਕੇ) ਕਿਸੇ ਹੋਰ ਪਾਸੇ ਨਹੀਂ ਭਟਕਦਾ ॥੧॥ ਰਹਾਉ॥


ਚੰਦਨ ਕੈ ਸੰਗਿ ਤਰਵਰੁ ਬਿਗਰਿਓ  

चंदन कै संगि तरवरु बिगरिओ ॥  

Cẖanḏan kai sang ṯarvar bigri▫o.  

Associating with the sandalwood tree, the tree nearby is changed;  

ਤਰਵਰੁ = ਰੁੱਖ।
(ਸਧਾਰਨ) ਰੁੱਖ ਭੀ ਚੰਦਨ ਦੇ ਨਾਲ (ਲੱਗ ਕੇ) ਵਿਗੜ ਜਾਂਦਾ ਹੈ,


ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥੨॥  

सो तरवरु चंदनु होइ निबरिओ ॥२॥  

So ṯarvar cẖanḏan ho▫e nibri▫o. ||2||  

that tree begins to smell just like the sandalwood tree. ||2||  

xxx॥੨॥
ਪਰ ਉਹ ਰੁੱਖ ਚੰਦਨ ਦਾ ਰੂਪ ਹੋ ਕੇ ਆਪਣਾ ਆਪ ਮੁਕਾ ਲੈਂਦਾ ਹੈ ॥੨॥


ਪਾਰਸ ਕੈ ਸੰਗਿ ਤਾਂਬਾ ਬਿਗਰਿਓ  

पारस कै संगि तांबा बिगरिओ ॥  

Pāras kai sang ṯāʼnbā bigri▫o.  

Coming into contact with the philosophers' stone, copper is transformed;  

xxx
ਤਾਂਬਾ ਭੀ ਪਾਰਸ ਨਾਲ ਛੋਹ ਕੇ ਰੂਪ ਵਟਾ ਲੈਂਦਾ ਹੈ,


ਸੋ ਤਾਂਬਾ ਕੰਚਨੁ ਹੋਇ ਨਿਬਰਿਓ ॥੩॥  

सो तांबा कंचनु होइ निबरिओ ॥३॥  

So ṯāʼnbā kancẖan ho▫e nibri▫o. ||3||  

that copper is transformed into gold. ||3||  

ਕੰਚਨੁ = ਸੋਨਾ ॥੩॥
ਪਰ ਉਹ ਤਾਂਬਾ ਸੋਨਾ ਹੀ ਬਣ ਜਾਂਦਾ ਹੈ ਤੇ ਆਪਣਾ ਆਪ ਮੁਕਾ ਦੇਂਦਾ ਹੈ ॥੩॥


ਸੰਤਨ ਸੰਗਿ ਕਬੀਰਾ ਬਿਗਰਿਓ  

संतन संगि कबीरा बिगरिओ ॥  

Sanṯan sang kabīrā bigri▫o.  

In the Society of the Saints, Kabeer is transformed;  

xxx
(ਇਸੇ ਤਰ੍ਹਾਂ) ਕਬੀਰ ਭੀ ਸੰਤਾਂ ਦੀ ਸੰਗਤ ਵਿਚ ਰਹਿ ਕੇ ਵਿਗੜ ਗਿਆ ਹੈ।


ਸੋ ਕਬੀਰੁ ਰਾਮੈ ਹੋਇ ਨਿਬਰਿਓ ॥੪॥੫॥  

सो कबीरु रामै होइ निबरिओ ॥४॥५॥  

So Kabīr rāmai ho▫e nibri▫o. ||4||5||  

that Kabeer is transformed into the Lord. ||4||5||  

xxx॥੪॥੫॥
ਪਰ ਇਹ ਕਬੀਰ ਹੁਣ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ ਹੈ, ਤੇ ਆਪਾ-ਭਾਵ ਮੁਕਾ ਚੁਕਿਆ ਹੈ ॥੪॥੫॥


ਮਾਥੇ ਤਿਲਕੁ ਹਥਿ ਮਾਲਾ ਬਾਨਾਂ  

माथे तिलकु हथि माला बानां ॥  

Māthe ṯilak hath mālā bānāʼn.  

Some apply ceremonial marks to their foreheads, hold malas in their hands, and wear religious robes.  

ਹਥਿ = ਹੱਥ ਵਿਚ। ਬਾਨਾਂ = ਧਾਰਮਿਕ ਪਹਿਰਾਵਾ।
(ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ),


ਲੋਗਨ ਰਾਮੁ ਖਿਲਉਨਾ ਜਾਨਾਂ ॥੧॥  

लोगन रामु खिलउना जानां ॥१॥  

Logan rām kẖil▫a▫unā jānāʼn. ||1||  

Some people think that the Lord is a play-thing. ||1||  

ਲੋਗਨ = ਲੋਕਾਂ ਨੇ ॥੧॥
ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ) ॥੧॥


ਜਉ ਹਉ ਬਉਰਾ ਤਉ ਰਾਮ ਤੋਰਾ  

जउ हउ बउरा तउ राम तोरा ॥  

Ja▫o ha▫o ba▫urā ṯa▫o rām ṯorā.  

If I am insane, then I am Yours, O Lord.  

ਜਉ = ਜੇ। ਹਉ = ਮੈਂ। ਰਾਮ = ਹੇ ਰਾਮ!
(ਮੈਂ ਕੋਈ ਧਾਰਮਿਕ ਭੇਖ ਨਹੀਂ ਬਣਾਂਦਾ, ਮੈਂ ਮੰਦਰ ਆਦਿਕ ਵਿਚ ਜਾ ਕੇ ਕਿਸੇ ਦੇਵਤੇ ਦੀ ਪੂਜਾ ਨਹੀਂ ਕਰਦਾ, ਲੋਕ ਮੈਨੂੰ ਪਾਗਲ ਆਖਦੇ ਹਨ; ਪਰ ਹੇ ਮੇਰੇ ਰਾਮ! ਜੇ ਮੈਂ (ਲੋਕਾਂ ਦੇ ਭਾਣੇ) ਪਾਗਲ ਹਾਂ, ਤਾਂ ਭੀ (ਮੈਨੂੰ ਇਹ ਠੰਢ ਹੈ ਕਿ) ਮੈਂ ਤੇਰਾ (ਸੇਵਕ) ਹਾਂ।


ਲੋਗੁ ਮਰਮੁ ਕਹ ਜਾਨੈ ਮੋਰਾ ॥੧॥ ਰਹਾਉ  

लोगु मरमु कह जानै मोरा ॥१॥ रहाउ ॥  

Log maram kah jānai morā. ||1|| rahā▫o.  

How can people know my secret? ||1||Pause||  

ਮਰਮੁ = ਭੇਤ ॥੧॥
ਦੁਨੀਆ ਭਲਾ ਮੇਰੇ ਦਿਲ ਦਾ ਭੇਤ ਕੀਹ ਜਾਣ ਸਕਦੀ ਹੈ? ॥੧॥ ਰਹਾਉ॥


ਤੋਰਉ ਪਾਤੀ ਪੂਜਉ ਦੇਵਾ  

तोरउ न पाती पूजउ न देवा ॥  

Ŧora▫o na pāṯī pūja▫o na ḏevā.  

I do not pick leaves as offerings, and I do not worship idols.  

ਤੋਰਉ ਨ = ਮੈਂ ਨਹੀਂ ਤੋੜਦਾ। ਦੇਵਾ = ਦੇਵਤੇ।
(ਦੇਵਤਿਆਂ ਅੱਗੇ ਭੇਟ ਧਰਨ ਲਈ) ਨਾਹ ਹੀ ਮੈਂ (ਫੁੱਲ) ਪੱਤਰ ਤੋੜਦਾ ਹਾਂ, ਨਾਹ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦਾ ਹਾਂ,


ਰਾਮ ਭਗਤਿ ਬਿਨੁ ਨਿਹਫਲ ਸੇਵਾ ॥੨॥  

राम भगति बिनु निहफल सेवा ॥२॥  

Rām bẖagaṯ bin nihfal sevā. ||2||  

Without devotional worship of the Lord, service is useless. ||2||  

xxx॥੨॥
(ਮੈਂ ਜਾਣਦਾ ਹਾਂ ਕਿ) ਪ੍ਰਭੂ ਦੀ ਬੰਦਗੀ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਵਿਅਰਥ ਹੈ ॥੨॥


ਸਤਿਗੁਰੁ ਪੂਜਉ ਸਦਾ ਸਦਾ ਮਨਾਵਉ  

सतिगुरु पूजउ सदा सदा मनावउ ॥  

Saṯgur pūja▫o saḏā saḏā manāva▫o.  

I worship the True Guru; forever and ever, I surrender to Him.  

ਪੂਜਉ = ਪੂਜਉਂ, ਮੈਂ ਪੂਜਦਾ ਹਾਂ।
ਮੈਂ ਆਪਣੇ ਸਤਿਗੁਰੂ ਅੱਗੇ ਸਿਰ ਨਿਵਾਉਂਦਾ ਹਾਂ, ਉਸੇ ਨੂੰ ਸਦਾ ਪ੍ਰਸੰਨ ਕਰਦਾ ਹਾਂ,


ਐਸੀ ਸੇਵ ਦਰਗਹ ਸੁਖੁ ਪਾਵਉ ॥੩॥  

ऐसी सेव दरगह सुखु पावउ ॥३॥  

Aisī sev ḏargėh sukẖ pāva▫o. ||3||  

By such service, I find peace in the Court of the Lord. ||3||  

ਦਰਗਹ = ਪ੍ਰਭੂ ਦੀ ਹਜ਼ੂਰੀ ਵਿਚ।੩। ❀ ਨੋਟ: ਇਸ ਤੁਕ ਵਿਚ ਲਫ਼ਜ਼ 'ਪੂਜਉ', 'ਮਨਾਵਉ' ਅਤੇ 'ਪਾਵਉ' ਵਰਤਮਾਨ ਕਾਲ ਇਕ-ਵਚਨ ਵਿਚ ਹਨ। ਇਹਨਾਂ ਦਾ ਅਰਥ ਹੈ ਪੂਜਦਾ ਹਾਂ, ਮਨਾਂਦਾ ਹਾਂ, ਪਾਂਦਾ ਹੈ, ਜਿਵੇਂ 'ਗੁਰੂ ਨੂੰ ਪੂਜਣਾ ਅਤੇ ਮਨਾਣਾ' ਕੋਈ ਅਗਾਂਹ ਅੱਗੇ ਆਉਣ ਵਾਲੇ ਜਨਮ ਦਾ ਕੰਮ ਨਹੀਂ, ਹੁਣ ਦੇ ਸਮੇ ਮਨੁੱਖਾ-ਜਨਮ ਦੇ ਵੇਲੇ ਦਾ ਕਰਤੱਬ ਹੈ, ਤਿਵੇਂ 'ਦਰਗਹ ਸੁਖੁ ਪਾਵਉ' ਭੀ ਹੁਣ ਦੇ ਸਮੇ ਨਾਲ ਹੀ ਸੰਬੰਧ ਰੱਖਦਾ ਹੈ, ਕਿਸੇ ਅਗਲੇ ਆਉਣ ਵਾਲੇ ਜਨਮ ਦੇ ਨਾਲ ਸੰਬੰਧ ਰੱਖਣ ਵਾਲੀ ਘਟਨਾ ਨਹੀਂ ਹੈ। ਸੋ, 'ਦਰਗਹ' ਦਾ ਭਾਵ ਹੈ 'ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਲੀ ਅਵਸਥਾ' ॥੩॥
ਤੇ ਇਸ ਸੇਵਾ ਦੀ ਬਰਕਤਿ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਜੁੜ ਕੇ ਸੁਖ ਮਾਣਦਾ ਹਾਂ ॥੩॥


ਲੋਗੁ ਕਹੈ ਕਬੀਰੁ ਬਉਰਾਨਾ  

लोगु कहै कबीरु बउराना ॥  

Log kahai Kabīr ba▫urānā.  

People say that Kabeer has gone insane.  

xxx
(ਹਿੰਦੂ-) ਜਗਤ ਆਖਦਾ ਹੈ, ਕਬੀਰ ਪਾਗਲ ਹੋ ਗਿਆ ਹੈ (ਕਿਉਂਕਿ ਨਾਹ ਇਹ ਤਿਲਕ ਆਦਿਕ ਚਿਹਨ ਵਰਤਦਾ ਹੈ ਤੇ ਨਾਹ ਹੀ ਫੁੱਲ ਪੱਤਰ ਲੈ ਕੇ ਕਿਸੇ ਮੰਦਰ ਵਿਚ ਭੇਟ ਕਰਨ ਜਾਂਦਾ ਹੈ),


ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥੪॥੬॥  

कबीर का मरमु राम पहिचानां ॥४॥६॥  

Kabīr kā maram rām pahicẖānāʼn. ||4||6||  

Only the Lord realizes the secret of Kabeer. ||4||6||  

xxx॥੪॥੬॥
ਪਰ ਕਬੀਰ ਦੇ ਦਿਲ ਦਾ ਭੇਤ ਕਬੀਰ ਦਾ ਪਰਮਾਤਮਾ ਜਾਣਦਾ ਹੈ ॥੪॥੬॥


ਉਲਟਿ ਜਾਤਿ ਕੁਲ ਦੋਊ ਬਿਸਾਰੀ  

उलटि जाति कुल दोऊ बिसारी ॥  

Ulat jāṯ kul ḏo▫ū bisārī.  

Turning away from the world, I have forgotten both my social class and ancestry.  

ਉਲਟਿ = (ਮਾਇਆ ਵਲੋਂ) ਪਰਤ ਕੇ। ਦੋਊ = ਜਾਤ ਅਤੇ ਕੁਲ ਦੋਵੇਂ।
(ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵਲੋਂ) ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ (ਮੈਨੂੰ ਇਹ ਸਮਝ ਆ ਗਈ ਹੈ ਕਿ ਪ੍ਰਭੂ-ਮਿਲਾਪ ਦਾ ਕਿਸੇ ਖ਼ਾਸ ਜਾਤ ਜਾਂ ਕੁਲ ਨਾਲ ਸੰਬੰਧ ਨਹੀਂ ਹੈ)।


ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥  

सुंन सहज महि बुनत हमारी ॥१॥  

Sunn sahj mėh bunaṯ hamārī. ||1||  

My weaving now is in the most profound celestial stillness. ||1||  

ਸੁੰਨਿ = ਅਫੁਰ ਅਵਸਥਾ। ਸਹਜ = ਅਡੋਲ ਅਵਸਥਾ। ਬੁਨਤ = ਤਾਣੀ, ਮਨ ਦੀ ਲਗਨ, ਲਿਵ ॥੧॥
ਮੇਰੀ ਲਿਵ ਹੁਣ ਉਸ ਅਵਸਥਾ ਵਿਚ ਟਿਕੀ ਹੋਈ ਹੈ, ਜਿੱਥੇ ਮਾਇਆ ਦੇ ਫੁਰਨੇ ਨਹੀਂ ਹਨ, ਜਿੱਥੇ ਅਡੋਲਤਾ ਹੀ ਅਡੋਲਤਾ ਹੈ ॥੧॥


ਹਮਰਾ ਝਗਰਾ ਰਹਾ ਕੋਊ  

हमरा झगरा रहा न कोऊ ॥  

Hamrā jẖagrā rahā na ko▫ū.  

I have no quarrel with anyone.  

ਝਗਰਾ = ਵਾਸਤਾ, ਸੰਬੰਧ।
ਦੋਹਾਂ (ਦੇ ਦੱਸੇ ਕਰਮ-ਕਾਂਡ ਤੇ ਸ਼ਰਹ ਦੇ ਰਸਤੇ) ਨਾਲ ਮੇਰਾ ਕੋਈ ਵਾਸਤਾ ਨਹੀਂ ਰਿਹਾ (ਭਾਵ, ਕਰਮ-ਕਾਂਡ ਅਤੇ ਸ਼ਰਹ ਇਹ ਦੋਵੇਂ ਹੀ ਨਾਮ-ਸਿਮਰਨ ਦੇ ਟਾਕਰੇ ਤੇ ਤੁੱਛ ਹਨ)।


        


© SriGranth.org, a Sri Guru Granth Sahib resource, all rights reserved.
See Acknowledgements & Credits