Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਿੰਦਕ ਕਾ ਕਹਿਆ ਕੋਇ ਮਾਨੈ  

निंदक का कहिआ कोइ न मानै ॥  

Ninḏak kā kahi▫ā ko▫e na mānai.  

No one believes what the slanderer says.  

ਜਿਹੜਾ ਕੁਛ ਬੁਗੋਣ ਵਾਲਾ ਆਖਦਾ ਹੈ, ਉਸ ਵਿੱਚ ਕੋਈ ਭੀ ਯਕੀਨ ਨਹੀਂ ਕਰਦਾ।  

ਨ ਮਾਨੈ = ਇਤਬਾਰ ਨਹੀਂ ਕਰਦਾ।
ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੀ ਗੱਲ ਨੂੰ ਕੋਈ ਭੀ ਮਨੁੱਖ ਸੱਚ ਨਹੀਂ ਮੰਨਦਾ,


ਨਿੰਦਕ ਝੂਠੁ ਬੋਲਿ ਪਛੁਤਾਨੇ  

निंदक झूठु बोलि पछुताने ॥  

Ninḏak jẖūṯẖ bol pacẖẖuṯāne.  

The slanderer tells lies, and later regrets and repents.  

ਕੂੜ ਬਕਣ ਦੁਆਰਾ ਬੁਗੋਣ ਵਾਲਾ ਪਸਚਾਤਾਪ ਕਰਦਾ ਹੈ।  

ਬੋਲਿ = ਬੋਲ ਕੇ। ਪਛਤਾਨੇ = ਅਫ਼ਸੋਸ ਕਰਦੇ ਹਨ।
ਤੁਹਮਤਾਂ ਲਾਣ ਵਾਲੇ ਝੂਠ ਬੋਲ ਕੇ (ਫਿਰ) ਅਫ਼ਸੋਸ ਹੀ ਕਰਦੇ ਹਨ,


ਹਾਥ ਪਛੋਰਹਿ ਸਿਰੁ ਧਰਨਿ ਲਗਾਹਿ  

हाथ पछोरहि सिरु धरनि लगाहि ॥  

Hāth pacẖẖorėh sir ḏẖaran lagāhi.  

He wrings his hands, and hits his head against the ground.  

ਉਹ ਆਪਣੇ ਹੱਥ ਮਲਦਾ ਹੈ ਅਤੇ ਆਪਣੇ ਮੂੰਡ ਨੂੰ ਧਰਤੀ ਨਾਲ ਪਟਕਾਉਂਦਾ ਹੈ।  

ਹਾਥ ਪਛੋਰਹਿ = (ਆਪਣੇ) ਹੱਥ (ਮੱਥੇ ਤੇ) ਮਾਰਦੇ ਹਨ। ਧਰਨਿ = ਧਰਤੀ।
(ਨਸ਼ਰ ਹੋਣ ਤੇ ਨਿੰਦਕ) ਹੱਥ ਮੱਥੇ ਉਤੇ ਮਾਰਦੇ ਹਨ ਤੇ ਆਪਣਾ ਸਿਰ ਧਰਤੀ ਨਾਲ ਪਟਕਾਂਦੇ ਹਨ (ਭਾਵ, ਬਹੁਤ ਹੀ ਸ਼ਰਮਿੰਦੇ ਹੁੰਦੇ ਹਨ)।


ਨਿੰਦਕ ਕਉ ਦਈ ਛੋਡੈ ਨਾਹਿ ॥੨॥  

निंदक कउ दई छोडै नाहि ॥२॥  

Ninḏak ka▫o ḏa▫ī cẖẖodai nāhi. ||2||  

The Lord does not forgive the slanderer. ||2||  

ਪ੍ਰਭੂ ਬੁਗੋਣ ਵਾਲੇ ਨੂੰ ਮਾਫ ਨਹੀਂ ਕਰਦਾ।  

ਦਈ = ਪਰਮਾਤਮਾ ॥੨॥
(ਪਰ ਊਜਾਂ ਲਾਣ ਦੀ ਵਾਦੀ ਵਿਚ ਦੋਖੀ ਮਨੁੱਖ ਅਜਿਹਾ ਫਸਦਾ ਹੈ ਕਿ) ਪਰਮਾਤਮਾ ਉਸ ਦੋਖੀ ਨੂੰ (ਉਸ ਦੇ ਆਪਣੇ ਤਣੇ ਨਿੰਦਾ ਦੇ ਜਾਲ ਵਿਚੋਂ) ਛੁਟਕਾਰਾ ਨਹੀਂ ਦੇਂਦਾ ॥੨॥


ਹਰਿ ਕਾ ਦਾਸੁ ਕਿਛੁ ਬੁਰਾ ਮਾਗੈ  

हरि का दासु किछु बुरा न मागै ॥  

Har kā ḏās kicẖẖ burā na māgai.  

The Lord's slave does not wish anyone ill.  

ਰੱਬ ਦਾ ਗੋਲਾ ਕਿਸੇ ਦਾ ਭੀ ਬੁਰਾ ਨਹੀਂ ਮੰਗਦਾ।  

ਨ ਮਾਗੈ = ਨਹੀਂ ਮੰਗਦਾ, ਨਹੀਂ ਚਾਹੁੰਦਾ।
ਪਰਮਾਤਮਾ ਦਾ ਭਗਤ (ਉਸ ਦੋਖੀ ਦਾ ਭੀ) ਰਤਾ ਭਰ ਭੀ ਬੁਰਾ ਨਹੀਂ ਮੰਗਦਾ (ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ।


ਨਿੰਦਕ ਕਉ ਲਾਗੈ ਦੁਖ ਸਾਂਗੈ  

निंदक कउ लागै दुख सांगै ॥  

Ninḏak ka▫o lāgai ḏukẖ sāʼngai.  

The slanderer suffers, as if stabbed by a spear.  

ਤੁਹਮਤ ਲਾਉਣ ਵਾਲਾ ਬਰਛੀ ਦੇ ਫੱਟ ਦੇ ਦੁਖ ਸਹਾਰਦਾ ਹੈ।  

ਦੁਖੁ ਸਾਂਗੈ = ਬਰਛੀ (ਵੱਜਣ) ਦਾ ਦੁੱਖ।
ਫਿਰ ਭੀ) ਦੋਖੀ ਨੂੰ (ਆਪਣੀ ਹੀ ਕਰਤੂਤ ਦਾ ਅਜਿਹਾ) ਦੁੱਖ ਅੱਪੜਦਾ ਹੈ (ਜਿਵੇਂ) ਬਰਛੀ (ਲੱਗਣ) ਦਾ (ਦੁੱਖ ਹੁੰਦਾ ਹੈ)।


ਬਗੁਲੇ ਜਿਉ ਰਹਿਆ ਪੰਖ ਪਸਾਰਿ  

बगुले जिउ रहिआ पंख पसारि ॥  

Bagule ji▫o rahi▫ā pankẖ pasār.  

Like a crane, he spreads his feathers, to look like a swan.  

ਬਗ ਦੇ ਖੰਭ ਖਿਲਾਰਨ ਦੀ ਤਰ੍ਹਾਂ ਉਹ ਹੰਸ ਬਣ ਬਣ ਬਹਿੰਦਾ ਹੈ।  

ਪੰਖ = ਖੰਡ। ਪਸਾਰਿ ਰਹਿਆ = ਖਿਲਾਰੀ ਰੱਖਦਾ ਹੈ।
ਸੰਤ ਜਨਾਂ ਉਤੇ ਊਜਾਂ ਲਾਣ ਵਾਲਾ ਮਨੁੱਖ ਆਪ ਬਗਲੇ ਵਾਂਗ ਖੰਡ ਖਿਲਾਰੀ ਰੱਖਦਾ ਹੈ (ਆਪਣੇ ਆਪ ਨੂੰ ਚੰਗੇ ਜੀਵਨ ਵਾਲਾ ਪਰਗਟ ਕਰਦਾ ਹੈ,


ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥  

मुख ते बोलिआ तां कढिआ बीचारि ॥३॥  

Mukẖ ṯe boli▫ā ṯāʼn kadẖi▫ā bīcẖār. ||3||  

When he speaks with his mouth, then he is exposed and driven out. ||3||  

ਜਦ ਉਹ ਆਪਣੇ ਮੂੰਹੋਂ ਬਚਨ ਉਚਾਰਦਾ ਹੈ, ਤਦ ਜਾਹਰ ਹੋ ਜਾਣ ਤੇ, ਉਹ ਬਾਹਰ ਕੱਢ ਦਿੱਤਾ ਜਾਂਦਾ ਹੈ।  

ਤੇ = ਤੋਂ। ਤਾਂ = ਤਦੋਂ। ਬੀਚਾਰਿ = ਵਿਚਾਰਿ, ਵਿਚਾਰ ਕੇ ॥੩॥
ਪਰ ਜਦੋਂ ਹੀ ਉਹ) ਮੂਹੋਂ (ਤੁਹਮਤਾਂ ਦੇ) ਬਚਨ ਬੋਲਦਾ ਹੈ ਤਦੋਂ ਉਹ (ਝੂਠਾ ਦੋਖੀ) ਮਿਥਿਆ ਜਾ ਕੇ (ਲੋਕਾਂ ਵਲੋਂ) ਦੁਰਕਾਰਿਆ ਜਾਂਦਾ ਹੈ ॥੩॥


ਅੰਤਰਜਾਮੀ ਕਰਤਾ ਸੋਇ  

अंतरजामी करता सोइ ॥  

Anṯarjāmī karṯā so▫e.  

The Creator is the Inner-knower, the Searcher of hearts.  

ਉਹ ਸਿਰਜਣਹਾਰ ਸੁਆਮੀ ਅੰਦਰਲੀਆਂ ਜਾਣਨਹਾਰ ਹੈ।  

ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।
ਉਹ ਕਰਤਾਰ ਆਪ ਹੀ ਹਰੇਕ ਦੇ ਦਿਲ ਦੀ ਜਾਣਦਾ ਹੈ।


ਹਰਿ ਜਨੁ ਕਰੈ ਸੁ ਨਿਹਚਲੁ ਹੋਇ  

हरि जनु करै सु निहचलु होइ ॥  

Har jan karai so nihcẖal ho▫e.  

That person, whom the Lord makes His Own, becomes stable and steady.  

ਜਿਸ ਨੂੰ ਸੁਆਮੀ ਆਪਣਾ ਸੇਵਕ ਬਣਾ ਲੈਂਦਾ ਹੈ, ਉਹ ਸਦੀਵੀ ਸਥਿਰ ਹੋ ਜਾਂਦਾ ਹੈ।  

ਨਿਹਚਲੁ = ਅਟੱਲ, ਜ਼ਰੂਰ ਵਾਪਰਨ ਵਾਲਾ।
ਉਸ ਦਾ ਸੇਵਕ ਜੋ ਕੁਝ ਕਰਦਾ ਹੈ ਉਹ ਪੱਥਰ ਦੀ ਲਕੀਰ ਹੁੰਦਾ ਹੈ (ਉਸ ਵਿਚ ਰਤਾ ਭਰ ਝੂਠ ਨਹੀਂ ਹੁੰਦਾ, ਉਹ ਕਿਸੇ ਦੀ ਬੁਰਾਈ ਵਾਸਤੇ ਨਹੀਂ ਹੁੰਦਾ)।


ਹਰਿ ਕਾ ਦਾਸੁ ਸਾਚਾ ਦਰਬਾਰਿ  

हरि का दासु साचा दरबारि ॥  

Har kā ḏās sācẖā ḏarbār.  

The Lord's slave is true in the Court of the Lord.  

ਵਾਹਿਗੁਰੂ ਦਾ ਨੌਕਰ ਪ੍ਰਭੂ ਦੀ ਦਰਗਾਹ ਅੰਦਰ ਸੱਚਾ ਕਰਾਰ ਦਿਤਾ ਜਾਂਦਾ ਹੈ।  

ਸਾਚਾ = ਅਡੋਲ ਜੀਵਨ ਵਾਲਾ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ।
ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦਾ ਹੈ,


ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥  

जन नानक कहिआ ततु बीचारि ॥४॥४१॥५४॥  

Jan Nānak kahi▫ā ṯaṯ bīcẖār. ||4||41||54||  

Servant Nanak speaks, after contemplating the essence of reality. ||4||41||54||  

ਗੋਲਾ ਨਾਨਕ ਆਖਦਾ ਹੈ, ਇਹ ਹੈ ਸਾਰ-ਅੰਸ਼ ਸੁਆਮੀ ਦੇ ਸਿਮਰਨ ਦਾ।  

ਤਤੁ = ਅਸਲੀਅਤ। ਨਾਨਕ = ਹੇ ਨਾਨਕ! ॥੪॥੪੧॥੫੪॥
ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਵਿਚਾਰ ਕੇ ਇਹ ਤੱਤ ਕਹਿ ਦਿੱਤਾ ਹੈ ॥੪॥੪੧॥੫੪॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਊ ਪੰਜਵੀਂ ਪਾਤਿਸ਼ਾਹੀ।  

xxx
xxx


ਦੁਇ ਕਰ ਜੋਰਿ ਕਰਉ ਅਰਦਾਸਿ  

दुइ कर जोरि करउ अरदासि ॥  

Ḏu▫e kar jor kara▫o arḏās.  

With my palms pressed together, I offer this prayer.  

ਆਪਣੇ ਦੋਨੋਂ ਹੱਥ ਜੋੜ ਕੇ ਮੈਂ ਪ੍ਰਭੂ ਮੂਹਰੇ ਬੇਨਤੀ ਕਰਦਾ ਹਾਂ।  

ਦੁਇ ਕਰ = ਦੋਵੇਂ ਹੱਥ। {ਬਹੁ-ਵਚਨ}। ਜੋਰਿ = ਜੋੜ ਕੇ। ਕਰਉ = ਕਰਉਂ, ਮੈਂ ਕਰਦਾ ਹਾਂ।
(ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਦੋਵੇਂ ਹੱਥ ਜੋੜ ਕੇ (ਪ੍ਰਭੂ ਦੇ ਦਰ ਤੇ) ਅਰਜ਼ੋਈ ਕਰਦਾ ਰਹਿੰਦਾ ਹਾਂ।


ਜੀਉ ਪਿੰਡੁ ਧਨੁ ਤਿਸ ਕੀ ਰਾਸਿ  

जीउ पिंडु धनु तिस की रासि ॥  

Jī▫o pind ḏẖan ṯis kī rās.  

My soul, body and wealth are His property.  

ਮੇਰੀ ਜਿੰਦੜੀ, ਦੇਹਿ ਅਤੇ ਦੌਲਤ ਉਸੇ ਦੀ ਪੂੰਜੀ ਹਨ।  

ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਰਾਸਿ = ਪੂੰਜੀ, ਸਰਮਾਇਆ।
ਮੇਰੀ ਇਹ ਜਿੰਦ, ਮੇਰਾ ਇਹ ਸਰੀਰ ਇਹ ਧਨ-ਸਭ ਕੁਝ ਉਸ ਪਰਮਾਤਮਾ ਦੀ ਬਖ਼ਸ਼ੀ ਪੂੰਜੀ ਹੈ।


ਸੋਈ ਮੇਰਾ ਸੁਆਮੀ ਕਰਨੈਹਾਰੁ  

सोई मेरा सुआमी करनैहारु ॥  

So▫ī merā su▫āmī karnaihār.  

He is the Creator, my Lord and Master.  

ਕੇਵਲ ਉਹ ਹੀ ਮੇਰਾ ਸਿਰਜਣਹਾਰ-ਮਾਲਕ ਹੈ।  

ਕਰਨੈਹਾਰੁ = ਸਭ ਕੁਝ ਕਰਨ ਜੋਗਾ।
ਮੇਰਾ ਉਹ ਮਾਲਕ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ।


ਕੋਟਿ ਬਾਰ ਜਾਈ ਬਲਿਹਾਰ ॥੧॥  

कोटि बार जाई बलिहार ॥१॥  

Kot bār jā▫ī balihār. ||1||  

Millions of times, I am a sacrifice to Him. ||1||  

ਕ੍ਰੋੜਾਂ ਵਾਰੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।  

ਕੋਟਿ ਬਾਰ = ਕ੍ਰੋੜਾਂ ਵਾਰੀ। ਜਾਈ = ਜਾਈਂ, ਮੈਂ ਜਾਂਦਾ ਹਾਂ। ਬਲਿਹਾਰ = ਸਦਕੇ ॥੧॥
ਮੈਂ ਕ੍ਰੋੜਾਂ ਵਾਰੀ ਉਸ ਤੋਂ ਸਦਕੇ ਜਾਂਦਾ ਹਾਂ ॥੧॥


ਸਾਧੂ ਧੂਰਿ ਪੁਨੀਤ ਕਰੀ  

साधू धूरि पुनीत करी ॥  

Sāḏẖū ḏẖūr punīṯ karī.  

The dust of the feet of the Holy brings purity.  

ਸੰਤਾਂ ਦੇ ਪੈਰਾਂ ਦੀ ਧੂੜ ਜੀਵ ਨੂੰ ਪਵਿੱਤਰ ਕਰ ਦਿੰਦੀ ਹੈ।  

ਸਾਧੂ ਧੂਰਿ = ਗੁਰੂ ਦੀ ਚਰਨ-ਧੂੜ। ਪੁਨੀਤ = ਪਵਿੱਤਰ (ਜੀਵਨ ਵਾਲਾ)। ਕਰੀ = ਬਣਾ ਦੇਂਦੀ ਹੈ।
ਗੁਰੂ ਦੀ ਚਰਨ-ਧੂੜ (ਮਨੁੱਖ ਦੇ ਜੀਵਨ ਨੂੰ) ਪਵਿੱਤਰ ਕਰ ਦੇਂਦੀ ਹੈ,


ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ  

मन के बिकार मिटहि प्रभ सिमरत जनम जनम की मैलु हरी ॥१॥ रहाउ ॥  

Man ke bikār mitėh parabẖ simraṯ janam janam kī mail harī. ||1|| rahā▫o.  

Remembering God in meditation, the mind's corruption is eradicated, and the filth of countless incarnations is washed away. ||1||Pause||  

ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਮਨੂਏ ਦੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਅਨੇਕਾਂ ਜਨਮਾਂ ਦੀ ਗੰਦਗੀ ਧੋਤੀ ਜਾਂਦੀ ਹੈ। ਠਹਿਰਾਉ।  

ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਹਰੀ = ਦੂਰ ਹੋ ਜਾਂਦੀ ਹੈ ॥੧॥
(ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ ਸਿਮਰਦਿਆਂ (ਮਨੁੱਖ ਦੇ) ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ, ਅਨੇਕਾਂ ਜਨਮਾਂ (ਕੇ ਕੀਤੇ ਕੁਕਰਮਾਂ) ਦੀ ਮੈਲ ਲਹਿ ਜਾਂਦੀ ਹੈ ॥੧॥ ਰਹਾਉ॥


ਜਾ ਕੈ ਗ੍ਰਿਹ ਮਹਿ ਸਗਲ ਨਿਧਾਨ  

जा कै ग्रिह महि सगल निधान ॥  

Jā kai garih mėh sagal niḏẖān.  

All treasures are in His household.  

ਐਸਾ ਹੈ ਸਾਹਬਿ, ਜਿਸ ਦੇ ਘਰ ਵਿੱਚ ਸਾਰੇ ਖਜਾਨੇ ਹਨ,  

ਸਗਲ ਨਿਧਾਨ = ਸਾਰੇ ਖ਼ਜ਼ਾਨੇ।
(ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ ਕਿ) ਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ,


ਜਾ ਕੀ ਸੇਵਾ ਪਾਈਐ ਮਾਨੁ  

जा की सेवा पाईऐ मानु ॥  

Jā kī sevā pā▫ī▫ai mān.  

Serving Him, the mortal attains honor.  

ਤੇ ਜਿਸ ਦੀ ਟਹਿਲ ਸੇਵਾ ਰਾਹੀਂ ਇਜ਼ਤ ਪਰਾਪਤ ਹੁੰਦੀ ਹੈ।  

ਸੇਵਾ = ਭਗਤੀ। ਮਾਨੁ = ਇੱਜ਼ਤ।
ਜਿਸ ਦੀ ਸੇਵਾ-ਭਗਤੀ ਕੀਤਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ,


ਸਗਲ ਮਨੋਰਥ ਪੂਰਨਹਾਰ  

सगल मनोरथ पूरनहार ॥  

Sagal manorath pūranhār.  

He is the Fulfiller of the mind's desires.  

ਉਹ ਸਾਰੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈ,  

ਸਗਲ ਮਨੋਰਥ = ਸਾਰੀਆ ਲੋੜਾਂ। ਪੂਰਨਹਾਰ = ਪੂਰੀਆਂ ਕਰ ਸਕਣ ਵਾਲਾ।
ਉਹ ਪਰਮਾਤਮਾ (ਜੀਵਾਂ ਦੀਆਂ) ਸਾਰੀਆਂ ਲੋੜਾਂ ਪੂਰੀਆਂ ਕਰ ਸਕਣ ਵਾਲਾ ਹੈ,


ਜੀਅ ਪ੍ਰਾਨ ਭਗਤਨ ਆਧਾਰ ॥੨॥  

जीअ प्रान भगतन आधार ॥२॥  

Jī▫a parān bẖagṯan āḏẖār. ||2||  

He is the Support of the soul and the breath of life of His devotees. ||2||  

ਅਤੇ ਆਪਣੇ ਸ਼ਰਧਾਲੂਆਂ ਦੀ ਜਿੰਦੜੀ ਤੇ ਜਿੰਦ-ਜਾਨ ਦਾ ਆਸਰਾ ਹੈ।  

ਜੀਅ ਆਧਾਰ = ਜਿੰਦ ਦਾ ਆਸਰਾ ॥੨॥
ਉਹ ਆਪਣੇ ਭਗਤਾਂ ਦੀ ਜਿੰਦ ਦਾ ਪ੍ਰਾਣਾਂ ਦਾ ਸਹਾਰਾ ਹੈ ॥੨॥


ਘਟ ਘਟ ਅੰਤਰਿ ਸਗਲ ਪ੍ਰਗਾਸ  

घट घट अंतरि सगल प्रगास ॥  

Gẖat gẖat anṯar sagal pargās.  

His Light shines in each and every heart.  

ਸਾਰਿਆਂ ਜੀਵਾਂ ਦੇ ਦਿਲਾਂ ਅੰਦਰ ਤੇਰਾ ਹੀ ਚਾਨਣ ਹੈ।  

ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਅੰਤਰਿ ਸਗਲ = ਸਭਨਾਂ ਦੇ ਅੰਦਰ। ਪ੍ਰਗਾਸ = ਚਾਨਣੁ।
(ਗੁਰੂ ਦੀ ਸਰਨ ਪਿਆਂ ਹੀ ਇਹ ਸੂਝ ਪੈਂਦੀ ਹੈ ਕਿ) ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਸਭ ਜੀਵਾਂ ਦੇ ਅੰਦਰ (ਆਪਣੀ ਜੋਤਿ ਦਾ) ਚਾਨਣ ਕਰਦਾ ਹੈ।


ਜਪਿ ਜਪਿ ਜੀਵਹਿ ਭਗਤ ਗੁਣਤਾਸ  

जपि जपि जीवहि भगत गुणतास ॥  

Jap jap jīvėh bẖagaṯ guṇṯās.  

Chanting and meditating on God, the Treasure of Virtue, His devotees live.  

ਸ਼ਰਧਾਵਾਨ, ਨੇਕੀਆਂ ਦੇ ਖਜਾਨੇ ਵਾਹਿਗੁਰੂ ਨੂੰ ਆਰਾਧ, ਆਰਾਧ ਕੇ ਜੀਉਂਦੇ ਹਨ।  

ਜਪਿ = ਜਪ ਕੇ। ਜੀਵਹਿ = ਆਤਮਕ ਜੀਵਨ ਹਾਸਲ ਕਰਦੇ ਹਨ। ਗੁਣ ਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ।
ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪ ਜਪ ਕੇ ਉਸ ਦੇ ਭਗਤ ਆਤਮਕ ਜੀਵਨ ਹਾਸਲ ਕਰਦੇ ਹਨ।


ਜਾ ਕੀ ਸੇਵ ਬਿਰਥੀ ਜਾਇ  

जा की सेव न बिरथी जाइ ॥  

Jā kī sev na birthī jā▫e.  

Service to Him does not go in vain.  

ਜਿਸ ਪ੍ਰਭੂ ਦੀ ਘਾਲ ਨਿਸਫਲ ਨਹੀਂ ਜਾਂਦੀ,  

ਬਿਰਥੀ = ਖ਼ਾਲੀ, ਵਿਅਰਥ।
ਜਿਸ ਪ੍ਰਭੂ ਦੀ ਕੀਤੀ ਭਗਤੀ ਵਿਅਰਥ ਨਹੀਂ ਜਾਂਦੀ,


ਮਨ ਤਨ ਅੰਤਰਿ ਏਕੁ ਧਿਆਇ ॥੩॥  

मन तन अंतरि एकु धिआइ ॥३॥  

Man ṯan anṯar ek ḏẖi▫ā▫e. ||3||  

Deep within your mind and body, meditate on the One Lord. ||3||  

ਆਪਣੇ ਹਿਰਦੇ ਅਤੇ ਦੇਹਿ ਅੰਦਰ ਤੂੰ ਉਸ ਦਾ ਸਿਮਰਨ ਕਰ।  

ਧਿਆਇ = ਸਿਮਰਿਆ ਕਰ ॥੩॥
ਤੂੰ ਆਪਣੇ ਮਨ ਵਿਚ ਆਪਣੇ ਤਨ ਵਿਚ ਉਸ ਇੱਕ ਦਾ ਨਾਮ ਸਿਮਰਿਆ ਕਰ ॥੩॥


ਗੁਰ ਉਪਦੇਸਿ ਦਇਆ ਸੰਤੋਖੁ  

गुर उपदेसि दइआ संतोखु ॥  

Gur upḏes ḏa▫i▫ā sanṯokẖ.  

Following the Guru's Teachings, compassion and contentment are found.  

ਗੁਰਾਂ ਦੀ ਸਿਖ-ਮਤ ਦੁਆਰਾ ਪ੍ਰਾਨੀ ਨੂੰ ਰਹਿਮ ਅਤੇ ਸੰਤੁਸ਼ਟਤਾ ਪਰਾਪਤ ਹੋ ਜਾਂਦੇ ਹਨ।  

ਉਪਦੇਸਿ = ਉਪਦੇਸ਼ ਦੀ ਰਾਹੀਂ, ਉਪਦੇਸ਼ ਤੇ ਤੁਰਿਆਂ।
ਗੁਰੂ ਦੀ ਸਿੱਖਿਆ ਉੱਤੇ ਤੁਰਿਆਂ (ਮਨੁੱਖ ਦੇ ਹਿਰਦੇ ਵਿਚ) ਦਇਆ ਪੈਦਾ ਹੁੰਦੀ ਹੈ ਸੰਤੋਖ ਪੈਦਾ ਹੁੰਦਾ ਹੈ,


ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ  

नामु निधानु निरमलु इहु थोकु ॥  

Nām niḏẖān nirmal ih thok.  

This Treasure of the Naam, the Name of the Lord, is the immaculate object.  

ਇਹ ਨਾਮ ਦਾ ਖਜਾਨਾ ਇਕ ਪਵਿੱਤ੍ਰ ਵਸਤੂ ਹੈ।  

ਨਿਧਾਨੁ = ਖ਼ਜ਼ਾਨਾ। ਨਿਰਮਲੁ = (ਜੀਵਨ ਨੂੰ) ਪਵਿੱਤਰ ਕਰਨ ਵਾਲਾ। ਥੋਕੁ = ਪਦਾਰਥ।
ਨਾਮ-ਖ਼ਜ਼ਾਨਾ ਪਰਗਟ ਹੋ ਜਾਂਦਾ ਹੈ, ਇਹ (ਨਾਮ-ਖ਼ਜ਼ਾਨਾ ਅਜਿਹਾ) ਪਦਾਰਥ ਹੈ ਕਿ ਇਹ ਜੀਵਨ ਨੂੰ ਪਵਿੱਤਰ ਕਰ ਦੇਂਦਾ ਹੈ।


ਕਰਿ ਕਿਰਪਾ ਲੀਜੈ ਲੜਿ ਲਾਇ  

करि किरपा लीजै लड़ि लाइ ॥  

Kar kirpā lījai laṛ lā▫e.  

Please grant Your Grace, O Lord, and attach me to the hem of Your robe.  

ਆਪਣੀ ਰਹਿਮਤ ਧਾਰ ਕੇ, ਹੇ ਸੁਆਮੀ! ਤੂੰ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ।  

ਕਰਿ = ਕਰ ਕੇ। ਲੜਿ = ਪੱਲੇ ਨਾਲ। ਲਾਇ ਲੀਜੈ = ਲਾ ਲੈ।
(ਹੇ ਪ੍ਰਭੂ!) ਮਿਹਰ ਕਰ ਕੇ (ਮੈਨੂੰ ਨਾਨਕ ਨੂੰ ਆਪਣੇ) ਪੱਲੇ ਲਾਈ ਰੱਖ।


ਚਰਨ ਕਮਲ ਨਾਨਕ ਨਿਤ ਧਿਆਇ ॥੪॥੪੨॥੫੫॥  

चरन कमल नानक नित धिआइ ॥४॥४२॥५५॥  

Cẖaran kamal Nānak niṯ ḏẖi▫ā▫e. ||4||42||55||  

Nanak meditates continually on the Lord's Lotus Feet. ||4||42||55||  

ਨਾਨਕ ਸਦੀਵ ਹੀ ਤੇਰਿਆਂ ਕੰਵਲ ਰੂਪੀ ਪੈਰਾਂ ਦਾ ਆਰਾਧਨ ਕਰਦਾ ਹੈ।  

ਧਿਆਇ = ਸਿਮਰਦਾ ਰਹੇ ॥੪॥੪੨॥੫੫॥
(ਮੈਂ) ਨਾਨਕ ਤੇਰੇ ਸੋਹਣੇ ਚਰਨਾਂ ਦਾ ਸਦਾ ਧਿਆਨ ਧਰਦਾ ਰਹਾਂ ॥੪॥੪੨॥੫੫॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਉ ਪੰਜਵੀਂ ਪਾਤਿਸ਼ਾਹੀ।  

xxx
xxx


ਸਤਿਗੁਰ ਅਪੁਨੇ ਸੁਨੀ ਅਰਦਾਸਿ  

सतिगुर अपुने सुनी अरदासि ॥  

Saṯgur apune sunī arḏās.  

The True Guru has listened to my prayer.  

ਮੇਰੇ ਸੱਚੇ ਗੁਰਾਂ ਨੇ ਮੇਰੀ ਬੇਨਤੀ ਸੁਣ ਲਈ ਹੈ,  

ਸਤਿਗੁਰ ਅਪੁਨੇ = ਪਿਆਰੇ ਗੁਰੂ ਨੇ। ਅਰਦਾਸਿ = ਬੇਨਤੀ।
ਪਿਆਰੇ ਗੁਰੂ ਨੇ (ਜਿਸ ਮਨੁੱਖ ਦੀ) ਬੇਨਤੀ ਸੁਣ ਲਈ,


ਕਾਰਜੁ ਆਇਆ ਸਗਲਾ ਰਾਸਿ  

कारजु आइआ सगला रासि ॥  

Kāraj ā▫i▫ā saglā rās.  

All my affairs have been resolved.  

ਅਤੇ ਮੇਰੇ ਸਾਰੇ ਕੰਮ ਸੌਰ ਗਏ ਹਨ।  

ਕਾਰਜੁ = ਕੰਮ। ਆਇਆ ਰਾਸਿ = ਸਿਰੇ ਚੜ੍ਹ ਗਿਆ।
ਉਸ ਦਾ (ਹਰੇਕ) ਕੰਮ ਮੁਕੰਮਲ ਤੌਰ ਤੇ ਸਿਰੇ ਚੜ੍ਹ ਜਾਂਦਾ ਹੈ।


ਮਨ ਤਨ ਅੰਤਰਿ ਪ੍ਰਭੂ ਧਿਆਇਆ  

मन तन अंतरि प्रभू धिआइआ ॥  

Man ṯan anṯar parabẖū ḏẖi▫ā▫i▫ā.  

Deep within my mind and body, I meditate on God.  

ਆਪਣੇ ਚਿੱਤ ਤੇ ਦੇਹਿ ਅੰਦਰ ਮੈਂ ਆਪਣੇ ਸਾਈਂ ਨੂੰ ਯਾਦ ਕਰਦਾ ਹਾਂ।  

ਅੰਤਰਿ = ਅੰਦਰ।
ਉਹ ਮਨੁੱਖ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਦਾ ਰਹਿੰਦਾ ਹੈ।


ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥  

गुर पूरे डरु सगल चुकाइआ ॥१॥  

Gur pūre dar sagal cẖukā▫i▫ā. ||1||  

The Perfect Guru has dispelled all my fears. ||1||  

ਪੂਰਨ ਗੁਰਦੇਵ ਜੀ ਨੇ ਮੇਰੇ ਸਾਰੇ ਭੈ ਦੂਰ ਕਰ ਦਿਤੇ ਹਨ।  

ਗੁਰ ਪੂਰੈ = ਪੂਰੇ ਗੁਰੂ ਨੇ। ਸਗਲ = ਸਾਰਾ। ਚੁਕਾਇਆ = ਮੁਕਾ ਦਿੱਤਾ ॥੧॥
ਪੂਰਾ ਗੁਰੂ ਉਸ ਦਾ (ਹਰੇਕ) ਡਰ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ ॥੧॥


ਸਭ ਤੇ ਵਡ ਸਮਰਥ ਗੁਰਦੇਵ  

सभ ते वड समरथ गुरदेव ॥  

Sabẖ ṯe vad samrath gurḏev.  

The All-powerful Divine Guru is the Greatest of all.  

ਮੇਰੇ ਬਲਵਾਨ ਗੁਰੂ-ਪਰਮੇਸ਼ਰ ਸਾਰਿਆਂ ਨਾਲੋ ਵੱਡੇ ਹਨ।  

ਸਭ ਤੇ = ਸਭਨਾਂ ਨਾਲੋਂ। ਤੇ = ਤੋਂ। ਵਡ ਸਮਰਥ = ਵੱਡੀ ਤਾਕਤ ਵਾਲਾ।
ਗੁਰੂ ਸਭਨਾਂ (ਦੇਵਤਿਆਂ) ਨਾਲੋਂ ਬਹੁਤ ਵੱਡੀ ਤਾਕਤ ਵਾਲਾ ਹੈ।


ਸਭਿ ਸੁਖ ਪਾਈ ਤਿਸ ਕੀ ਸੇਵ ਰਹਾਉ  

सभि सुख पाई तिस की सेव ॥ रहाउ ॥  

Sabẖ sukẖ pā▫ī ṯis kī sev. Rahā▫o.  

Serving Him, I obtain all comforts. ||Pause||  

ਉਸ ਦੀ ਘਾਲ ਰਾਹੀਂ ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। ਠਹਿਰਾਉ।  

ਸਭਿ = ਸਾਰੇ। ਪਾਈ = ਪਾਈਂ, ਮੈਂ ਹਾਸਲ ਕਰਦਾ ਹਾਂ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਸੇਵ = ਸਰਨ ॥
ਮੈਂ (ਤਾਂ) ਉਸ (ਗੁਰੂ) ਦੀ ਸਰਨ ਪੈ ਕੇ ਸਾਰੇ ਸੁਖ ਪ੍ਰਾਪਤ ਕਰ ਰਿਹਾ ਹਾਂ ॥ ਰਹਾਉ॥


ਜਾ ਕਾ ਕੀਆ ਸਭੁ ਕਿਛੁ ਹੋਇ  

जा का कीआ सभु किछु होइ ॥  

Jā kā kī▫ā sabẖ kicẖẖ ho▫e.  

Everything is done by Him.  

ਉਹ ਜਿਸ ਦੇ ਕਰਨ ਦੁਆਰਾ ਸਭ ਕੁਝ ਹੁੰਦਾ ਹੈ।  

ਜਾ ਕਾ = ਜਿਸ (ਪਰਮਾਤਮਾ) ਦਾ। ਸਭੁ ਕਿਛੁ = ਹਰੇਕ ਕੰਮ।
(ਜਗਤ ਵਿਚ) ਜਿਸ (ਪਰਮਾਤਮਾ) ਦਾ ਕੀਤਾ ਹੀ ਹਰੇਕ ਕੰਮ ਹੋ ਰਿਹਾ ਹੈ,


ਤਿਸ ਕਾ ਅਮਰੁ ਮੇਟੈ ਕੋਇ  

तिस का अमरु न मेटै कोइ ॥  

Ŧis kā amar na metai ko▫e.  

No one can erase His Eternal Decree.  

ਉਸ ਦੇ ਹੁਕਮ ਨੂੰ ਕੋਈ ਭੀ ਮੇਟ ਨਹੀਂ ਸਕਦਾ।  

ਅਮਰੁ = ਹੁਕਮ। ਨ ਮੇਟੈ = ਮੋੜ ਨਹੀਂ ਸਕਦਾ।
ਉਸ (ਪਰਮਾਤਮਾ) ਦਾ ਹੁਕਮ ਕੋਈ ਜੀਵ ਮੋੜ ਨਹੀਂ ਸਕਦਾ।


ਪਾਰਬ੍ਰਹਮੁ ਪਰਮੇਸਰੁ ਅਨੂਪੁ  

पारब्रहमु परमेसरु अनूपु ॥  

Pārbarahm parmesar anūp.  

The Supreme Lord God, the Transcendent Lord, is incomparably beautiful.  

ਲਾਸਾਨੀ ਸੁੰਦਰਤਾ ਵਾਲਾ ਹੈ ਮੇਰਾ ਸ਼ਰੋਮਣੀ-ਸੁਆਮੀ ਮਾਲਕ।  

ਅਨੂਪੁ = {ਅਨ-ਊਪ} ਜਿਸ ਦੀ ਉਪਮਾ ਨਾਹ ਹੋ ਸਕੇ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਬਹੁਤ ਹੀ ਸੁੰਦਰ।
ਉਹ ਪ੍ਰਭੂ ਪਰਮੇਸਰ (ਐਸਾ ਹੈ ਕਿ ਉਸ) ਵਰਗਾ ਹੋਰ ਕੋਈ ਨਹੀਂ।


ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥੨॥  

सफल मूरति गुरु तिस का रूपु ॥२॥  

Safal mūraṯ gur ṯis kā rūp. ||2||  

The Guru is the Image of Fulfillment, the Embodiment of the Lord. ||2||  

ਗੁਰਾਂ ਦੀ ਅਮੋਘ ਵਿਅਕਤੀ, ਉਸ ਸੁਆਮੀ ਦਾ ਹੀ ਸਰੂਪ ਹੈ।  

ਸਫਲ ਮੂਰਤਿ = ਜਿਸ ਦੀ ਹਸਤੀ ਸਾਰੇ ਫਲ ਦੇਣ ਵਾਲੀ ਹੈ। ਤਿਸ ਕਾ = {ਤਿਸੁ ਕਾ} ਉਸ ਪਰਮਾਤਮਾ ਦਾ ॥੨॥
ਉਸ ਦੇ ਸਰੂਪ ਦਾ ਦੀਦਾਰ ਸਾਰੇ ਮਨੋਰਥ ਪੂਰੇ ਕਰਦਾ ਹੈ। ਗੁਰੂ ਉਸ ਪਰਮਾਤਮਾ ਦਾ ਰੂਪ ਹੈ ॥੨॥


ਜਾ ਕੈ ਅੰਤਰਿ ਬਸੈ ਹਰਿ ਨਾਮੁ  

जा कै अंतरि बसै हरि नामु ॥  

Jā kai anṯar basai har nām.  

The Name of the Lord abides deep within him.  

ਜਿਸ ਦੇ ਅੰਦਰ ਸੁਅਮਾੀ ਦਾ ਨਾਮ ਵਸਦਾ ਹੈ।  

ਜਾ ਕੈ ਅੰਤਰਿ = ਜਿਸ ਮਨੁੱਖ ਦੇ ਹਿਰਦੇ ਵਿਚ।
(ਗੁਰੂ ਦੀ ਰਾਹੀਂ) ਜਿਸ (ਮਨੁੱਖ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ,


ਜੋ ਜੋ ਪੇਖੈ ਸੁ ਬ੍ਰਹਮ ਗਿਆਨੁ  

जो जो पेखै सु ब्रहम गिआनु ॥  

Jo jo pekẖai so barahm gi▫ān.  

Wherever he looks, he sees the Wisdom of God.  

ਜਿਥੇ ਕਿਤੇ ਉਹ ਵੇਖਦਾ ਹੈ, ਉਥੇ ਸੁਆਮੀ ਦੀ ਦਾਨਾਈ ਨੂੰ ਹੀ ਵੇਖਦਾ ਹੈ।  

ਜੋ ਜੋ = ਜੋ ਕੁਝ ਭੀ। ਪੇਖੈ = ਵੇਖਦਾ ਹੈ। ਸੁ = ਉਹ (ਵੇਖਿਆ ਹੋਇਆ ਪਦਾਰਥ)। ਬ੍ਰਹਮ ਗਿਆਨੁ = ਪਰਮਾਤਮਾ ਨਾਲ ਡੂੰਘੀ ਸਾਂਝ।
(ਉਹ ਮਨੁੱਖ ਜਗਤ ਵਿਚ) ਜੋ ਕੁਝ ਭੀ ਵੇਖਦਾ ਹੈ ਉਹ (ਵੇਖਿਆ ਪਦਾਰਥ ਉਸ ਦੀ) ਪਰਮਾਤਮਾ ਨਾਲ ਡੂੰਘੀ ਸਾਂਝ ਹੀ ਬਣਾਂਦਾ ਹੈ।


ਬੀਸ ਬਿਸੁਏ ਜਾ ਕੈ ਮਨਿ ਪਰਗਾਸੁ  

बीस बिसुए जा कै मनि परगासु ॥  

Bīs bisu▫e jā kai man pargās.  

His mind is totally enlightened and illuminated.  

ਜਿਸ ਦਾ ਚਿੱਤ ਪੂਰੀ ਤਰ੍ਰਾਂ ਰੋਸ਼ਨ ਹੋਇਆ ਹੋਇਆ ਹੈ,  

ਬੀਸ ਬਿਸੁਏ = ਵੀਹ ਵਿਸਵੇ, ਪੂਰੇ ਤੌਰ ਤੇ।
(ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦਾ ਮੁਕੰਮਲ ਚਾਨਣ ਹੋ ਜਾਂਦਾ ਹੈ,


ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸੁ ॥੩॥  

तिसु जन कै पारब्रहम का निवासु ॥३॥  

Ŧis jan kai pārbarahm kā nivās. ||3||  

Within that person, the Supreme Lord God abides. ||3||  

ਉਸ ਇਨਸਾਨ ਦੇ ਅੰਦਰ ਪਰਮ-ਪ੍ਰਭੂ ਵਸਦਾ ਹੈ।  

ਤਿਸੁ ਜਨ ਕੈ = ਉਸ ਮਨੁੱਖ ਦੇ ਹਿਰਦੇ ਵਿਚ ॥੩॥
ਉਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ॥੩॥


ਤਿਸੁ ਗੁਰ ਕਉ ਸਦ ਕਰੀ ਨਮਸਕਾਰ  

तिसु गुर कउ सद करी नमसकार ॥  

Ŧis gur ka▫o saḏ karī namaskār.  

I humbly bow to that Guru forever.  

ਉਸ ਗੁਰਦੇਵ ਨੂੰ ਮੈਂ ਸਦੀਵ ਹੀ ਬਦਨਾਂ ਕਰਦਾ ਹਾਂ।  

ਸਦ = ਸਦਾ। ਕਰੀ = ਕਰੀਂ, ਮੈਂ ਕਰਦਾ ਹਾਂ।
ਹੇ ਨਾਨਕ! (ਆਖ-ਹੇ ਭਾਈ!) ਉਸ ਗੁਰੂ ਨੂੰ ਮੈਂ ਸਦਾ ਸਿਰ ਨਿਵਾਂਦਾ ਰਹਿੰਦਾ ਹਾਂ,


ਤਿਸੁ ਗੁਰ ਕਉ ਸਦ ਜਾਉ ਬਲਿਹਾਰ  

तिसु गुर कउ सद जाउ बलिहार ॥  

Ŧis gur ka▫o saḏ jā▫o balihār.  

I am forever a sacrifice to that Guru.  

ਉਨ੍ਹਾਂ ਗੁਰਾਂ ਉਤੋਂ ਮੈਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।  

ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿਹਾਰ = ਸਦਕੇ।
ਉਸ ਗੁਰੂ ਤੋਂ ਮੈਂ ਸਦਾ ਕੁਰਬਾਨ ਜਾਂਦਾ ਹਾਂ।


ਸਤਿਗੁਰ ਕੇ ਚਰਨ ਧੋਇ ਧੋਇ ਪੀਵਾ  

सतिगुर के चरन धोइ धोइ पीवा ॥  

Saṯgur ke cẖaran ḏẖo▫e ḏẖo▫e pīvā.  

I wash the feet of the Guru, and drink in this water.  

ਮੈਂ ਸੱਚੇ ਗੁਰਾਂ ਦੇ ਪੈਰ ਧੌਦਾਂ ਹਾਂ ਅਤੇ ਉਸ ਧੋਣ ਨੂੰ ਪਾਨ ਕਰਦਾ ਹਾਂ।  

ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਂਦਾ ਰਹਾਂ।
ਮੈਂ ਉਸ ਗੁਰੂ ਦੇ ਚਰਨ ਧੋ ਧੋ ਕੇ ਪੀਂਦਾ ਹਾਂ (ਭਾਵ, ਮੈਂ ਉਸ ਗੁਰੂ ਤੋਂ ਆਪਣਾ ਆਪਾ ਸਦਕੇ ਕਰਦਾ ਹਾਂ)।


ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥  

गुर नानक जपि जपि सद जीवा ॥४॥४३॥५६॥  

Gur Nānak jap jap saḏ jīvā. ||4||43||56||  

Chanting and meditating forever on Guru Nanak, I live. ||4||43||56||  

ਮੈਂ ਹਮੇਸ਼ਾਂ ਹੀ ਗੁਰੂ ਨਾਨਕ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਜੀਉਂਦਾ ਹਾਂ।  

ਨਾਨਕ = ਹੇ ਨਾਨਕ! ਜਪਿ = ਜਪ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਨਹੀਂ ॥੪॥੪੩॥੫੬॥
ਉਸ ਗੁਰੂ ਨੂੰ ਸਦਾ ਚੇਤੇ ਕਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹਾਂ ॥੪॥੪੩॥੫੬॥


        


© SriGranth.org, a Sri Guru Granth Sahib resource, all rights reserved.
See Acknowledgements & Credits