Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਭੈ ਭ੍ਰਮ ਬਿਨਸਿ ਗਏ ਖਿਨ ਮਾਹਿ  

भै भ्रम बिनसि गए खिन माहि ॥  

Bẖai bẖaram binas ga▫e kẖin māhi.  

Their fears and doubts are dispelled in an instant.  

ਇਕ ਮੁਹਤ ਵਿੱਚ ਉਹਨਾਂ ਦਾ ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ।  

ਭੈ = {ਬਹੁ-ਵਚਨ} ਸਾਰੇ ਡਰ।
ਉਸ ਦੇ ਸਾਰੇ ਡਰ ਸਹਿਮ ਇਕ ਖਿਨ ਵਿਚ ਦੂਰ ਹੋ ਜਾਂਦੇ ਹਨ,


ਪਾਰਬ੍ਰਹਮੁ ਵਸਿਆ ਮਨਿ ਆਇ ॥੧॥  

पारब्रहमु वसिआ मनि आइ ॥१॥  

Pārbarahm vasi▫ā man ā▫e. ||1||  

The Supreme Lord God comes to dwell in their minds. ||1||  

ਪਰਮ ਪ੍ਰਭੂ ਆ ਕੇ ਉਹਨਾਂ ਦੇ ਅੰਤਰ ਆਤਮੇ ਟਿਕ ਜਾਂਦਾ ਹੈ।  

ਆਇ = ਆ ਕੇ ॥੧॥
(ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ ॥੧॥


ਰਾਮ ਰਾਮ ਸੰਤ ਸਦਾ ਸਹਾਇ  

राम राम संत सदा सहाइ ॥  

Rām rām sanṯ saḏā sahā▫e.  

The Lord is forever the Help and Support of the Saints.  

ਸੁਆਮੀ ਮਾਲਕ ਸਦੀਵ ਹੀ ਆਪਣੇ ਸਾਧੂਆਂ ਦਾ ਮਦਦਗਾਰ ਹੈ।  

ਸਹਾਇ = ਸਹਾਈ, ਮਦਦਗਾਰ।
(ਉਹ) ਪਰਮਾਤਮਾ ਆਪਣੇ ਸੰਤ ਜਨਾਂ ਦਾ ਸਦਾ ਮਦਦਗਾਰ ਹੈ।


ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ  

घरि बाहरि नाले परमेसरु रवि रहिआ पूरन सभ ठाइ ॥१॥ रहाउ ॥  

Gẖar bāhar nāle parmesar rav rahi▫ā pūran sabẖ ṯẖā▫e. ||1|| rahā▫o.  

Inside the home of the heart, and outside as well, the Transcendent Lord is always with us, permeating and pervading all places. ||1||Pause||  

ਗ੍ਰਿਹ ਦੇ ਅੰਦਰ ਅਤੇ ਬਾਹਰ, ਸੁਆਮੀ ਹਮੇਸ਼ਾਂ ਸਾਡੇ ਸਾਥ ਹੈ। ਸਾਰੀਆਂ ਥਾਵਾਂ ਅੰਦਰ ਉਹ ਪੂਰੀ ਤਰ੍ਰਾਂ ਵਿਆਪਕ ਹੋ ਰਿਹਾ ਹੈ। ਠਹਿਰਾਉ।  

ਨਾਲੇ = ਨਾਲ ਹੀ। ਰਵਿ ਰਹਿਆ = ਵਿਆਪਕ ਹੈ। ਪੂਰਨ = ਵਿਆਪਕ। ਸਭ ਠਾਇ = ਸਭ ਥਾਈਂ ॥੧॥
ਉਹ ਸਭਨੀਂ ਥਾਈਂ ਪੂਰਨ ਤੌਰ ਤੇ ਮੌਜੂਦ ਹੈ, ਘਰ ਵਿਚ ਘਰੋਂ ਬਾਹਰ ਹਰ ਥਾਂ (ਸੰਤ ਜਨਾਂ ਦੇ ਨਾਲ) ਹੁੰਦਾ ਹੈ ॥੧॥ ਰਹਾਉ॥


ਧਨੁ ਮਾਲੁ ਜੋਬਨੁ ਜੁਗਤਿ ਗੋਪਾਲ  

धनु मालु जोबनु जुगति गोपाल ॥  

Ḏẖan māl joban jugaṯ gopāl.  

The Lord of the World is my wealth, property, youth and ways and means.  

ਉਹ ਮੇਰੀ ਜਿੰਦੜੀ ਅਤੇ ਜਿੰਦ ਜਾਨ ਨੂੰ ਸਦਾ ਹੀ ਆਰਾਮ ਦਿੰਦਾ ਤੇ ਪਾਲਦਾ-ਪੋਸਦਾ ਹੈ।  

ਜੁਗਤਿ = ਜੀਵਨ ਦੀ ਮਰਯਾਦਾ, ਜੀਊਣ ਦੀ ਜਾਚ।
(ਸੇਵਕ ਵਾਸਤੇ) ਪਰਮਾਤਮਾ ਦਾ ਨਾਮ ਹੀ ਧਨ ਹੈ, ਨਾਮ ਹੀ ਮਾਲ ਹੈ, ਨਾਮ ਹੀ ਜਵਾਨੀ ਹੈ ਅਤੇ ਨਾਮ ਜਪਣਾ ਹੀ ਜੀਊਣ ਦੀ ਸੁਚੱਜੀ ਜਾਚ ਹੈ।


ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ  

जीअ प्राण नित सुख प्रतिपाल ॥  

Jī▫a parāṇ niṯ sukẖ parṯipāl.  

He continually cherishes and brings peace to my soul and breath of life.  

ਆਲਮ ਦਾ ਪਾਲਣ ਪੋਸਣਹਾਰ ਵਾਹਿਗੁਰੂ, ਮੇਰੀ ਦੌਲਤ, ਜਾਇਦਾਦ, ਜੁਆਨੀ ਅਤੇ ਮਾਰਗ ਹੈ।  

ਜੀਅ = ਜਿੰਦ।
ਪਰਮਾਤਮਾ ਸੇਵਕ ਦੀ ਜਿੰਦ ਦੀ ਪਾਲਣਾ ਕਰਦਾ ਹੈ, ਸਦਾ ਉਸ ਦੇ ਪ੍ਰਾਣਾਂ ਦੀ ਰਾਖੀ ਕਰਦਾ ਹੈ, ਉਸ ਨੂੰ ਸਾਰੇ ਸੁਖ ਦੇਂਦਾ ਹੈ।


ਅਪਨੇ ਦਾਸ ਕਉ ਦੇ ਰਾਖੈ ਹਾਥ  

अपने दास कउ दे राखै हाथ ॥  

Apne ḏās ka▫o ḏe rākẖai hāth.  

He reaches out with His Hand and saves His slave.  

ਆਪਣਾ ਹੱਥ ਦੇ ਕੇ, ਸਾਈਂ ਆਪਣੇ ਨਫਰਾ ਦੀ ਰੱਖਿਆ ਕਰਦਾ ਹੈ।  

ਦੇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ।
ਪਰਮਾਤਮਾ ਆਪਣੇ ਸੇਵਕ ਨੂੰ ਹੱਥ ਦੇ ਕੇ ਬਚਾਂਦਾ ਹੈ।


ਨਿਮਖ ਛੋਡੈ ਸਦ ਹੀ ਸਾਥ ॥੨॥  

निमख न छोडै सद ही साथ ॥२॥  

Nimakẖ na cẖẖodai saḏ hī sāth. ||2||  

He does not abandon us, even for an instant; He is always with us. ||2||  

ਇਕ ਮੁਹਤ ਭਰ ਲਈ ਭੀ ਉਹ ਉਸ ਨੂੰ ਨਹੀਂ ਛਡਦਾ ਅਤੇ ਹਮੇਸ਼ਾਂ ਉਸ ਦੇ ਨਾਲ ਰਹਿੰਦਾ ਹੈ।  

ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਸਦ = ਸਦਾ ॥੨॥
ਉਹ ਅੱਖ ਝਮਕਣ ਜਿਤਨੇ ਸਮੇ ਲਈ ਭੀ ਆਪਣੇ ਸੇਵਕ ਦਾ ਸਾਥ ਨਹੀਂ ਛੱਡਦਾ, ਸਦਾ ਉਸ ਦੇ ਨਾਲ ਰਹਿੰਦਾ ਹੈ ॥੨॥


ਹਰਿ ਸਾ ਪ੍ਰੀਤਮੁ ਅਵਰੁ ਕੋਇ  

हरि सा प्रीतमु अवरु न कोइ ॥  

Har sā parīṯam avar na ko▫e.  

There is no other Beloved like the Lord.  

ਵਾਹਿਗੁਰੂ ਵਰਗਾ, ਹੋਰ ਕੋਈ ਮਿੱਤ੍ਰ ਨਹੀਂ।  

ਸਾ = ਵਰਗਾ। ਪ੍ਰੀਤਮੁ = ਪਿਆਰ ਕਰਨ ਵਾਲਾ।
ਪਰਮਾਤਮਾ ਵਰਗਾ ਪਿਆਰ ਕਰਨ ਵਾਲਾ ਹੋਰ ਕੋਈ ਨਹੀਂ ਹੈ।


ਸਾਰਿ ਸਮ੍ਹ੍ਹਾਲੇ ਸਾਚਾ ਸੋਇ  

सारि सम्हाले साचा सोइ ॥  

Sār samĥāle sācẖā so▫e.  

The True Lord takes care of all.  

ਉਹ ਸੱਚਾ ਸੁਆਮੀ, ਸਾਰਿਆਂ ਦੀ ਰਖਵਾਲੀ ਕਰਦਾ ਹੈ।  

ਸਾਰਿ = ਸਾਰ ਲੈ ਕੇ, ਗਹੁ ਨਾਲ। ਸਮ੍ਹ੍ਹਾਲੇ = ਸੰਭਾਲ ਕਰਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ।
ਉਹ ਸਦਾ-ਥਿਰ ਪ੍ਰਭੂ ਬੜੇ ਗਹੁ ਨਾਲ (ਆਪਣੇ ਭਗਤਾਂ ਦੀ) ਸੰਭਾਲ ਕਰਦਾ ਹੈ।


ਮਾਤ ਪਿਤਾ ਸੁਤ ਬੰਧੁ ਨਰਾਇਣੁ  

मात पिता सुत बंधु नराइणु ॥  

Māṯ piṯā suṯ banḏẖ narā▫iṇ.  

The Lord is our Mother, Father, Son and Relation.  

ਸਾਈਂ ਸਮੂਹ ਦੀ ਮਾਂ, ਪਿਓ, ਪੁੱਤਰ ਅਤੇ ਸਨਬੰਧੀ ਹੈ।  

ਸੁਤ = ਪੁੱਤਰ। ਬੰਧੁ = ਸਨਬੰਧੀ।
ਉਹਨਾਂ ਵਾਸਤੇ ਪਰਮਾਤਮਾ ਹੀ ਮਾਂ ਹੈ, ਪਰਮਾਤਮਾ ਹੀ ਪਿਉ ਹੈ, ਪਰਮਾਤਮਾ ਹੀ ਪੁੱਤਰ ਹੈ ਪਰਮਾਤਮਾ ਹੀ ਸਨਬੰਧੀ ਹੈ।


ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥  

आदि जुगादि भगत गुण गाइणु ॥३॥  

Āḏ jugāḏ bẖagaṯ guṇ gā▫iṇ. ||3||  

Since the beginning of time, and throughout the ages, His devotees sing His Glorious Praises. ||3||  

ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਸਾਧੂ ਉਸ ਦੀਆਂ ਫਿਤਾਂ ਗਾਹਿਨ ਕਰਦੇ ਹਨ।  

ਭਗਤ = ਪਰਮਾਤਮਾ ਦੇ ਸੇਵਕ। ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਦੇ ਮੁੱਢ ਤੋਂ ॥੩॥
ਜਗਤ ਦੇ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਭਗਤ (ਉਸ) ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਆ ਰਹੇ ਹਨ ॥੩॥


ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ  

तिस की धर प्रभ का मनि जोरु ॥  

Ŧis kī ḏẖar parabẖ kā man jor.  

My mind is filled with the Support and the Power of the Lord.  

ਮੇਰੇ ਚਿੱਤ ਅੰਦਰ ਉਸ ਪ੍ਰਭੂ ਦਾ ਆਸਰਾ ਅਤੇ ਬਲ ਹੈ।  

ਧਰ = ਆਸਰਾ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਮਨਿ = ਮਨ ਵਿਚ। ਜੋਰੁ = ਬਲ, ਸਹਾਰਾ।
ਭਗਤ ਜਨਾਂ ਦੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ ਪਰਮਾਤਮਾ ਦਾ ਹੀ ਤਾਣ ਹੈ।


ਏਕ ਬਿਨਾ ਦੂਜਾ ਨਹੀ ਹੋਰੁ  

एक बिना दूजा नही होरु ॥  

Ėk binā ḏūjā nahī hor.  

Without the Lord, there is no other at all.  

ਇਕ ਪ੍ਰਭੂ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।  

xxx
ਉਹ ਇੱਕ (ਪਰਮਾਤਮਾ) ਤੋਂ ਬਿਨਾ ਹੋਰ ਕਿਸੇ ਦੂਜੇ ਦਾ ਆਸਰਾ ਨਹੀਂ ਤੱਕਦੇ।


ਨਾਨਕ ਕੈ ਮਨਿ ਇਹੁ ਪੁਰਖਾਰਥੁ  

नानक कै मनि इहु पुरखारथु ॥  

Nānak kai man ih purkẖārath.  

Nanak's mind is encouraged by this hope,  

ਨਾਨਕ ਦੇ ਮਨ ਅੰਦਰ ਇਹ ਆਸਰਾ ਹੈ,  

ਕੈ ਮਨਿ = ਦੇ ਮਨ ਵਿਚ। ਪੁਰਖਾਰਥੁ = ਹੌਸਲਾ।
ਨਾਨਕ ਦੇ ਮਨ ਵਿਚ (ਭੀ) ਇਹੀ ਹੌਸਲਾ ਹੈ,


ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥  

प्रभू हमारा सारे सुआरथु ॥४॥३८॥५१॥  

Parabẖū hamārā sāre su▫ārath. ||4||38||51||  

that God will accomplish my objectives in life. ||4||38||51||  

ਕਿ ਮੇਰਾ ਸੁਆਮੀ ਮੇਰੇ ਕਾਰਜ ਸੰਪੂਰਨ ਕਰ ਦੇਵੇਗਾ।  

ਸਾਰੇ = ਸੁਆਰਦਾ ਹੈ ॥੪॥੩੮॥੫੧॥
ਕਿ ਪਰਮਾਤਮਾ ਸਾਡਾ ਹਰੇਕ ਕੰਮ ਸੁਆਰਦਾ ਹੈ ॥੪॥੩੮॥੫੧॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਉ ਪੰਜਵੀਂ ਪਾਤਿਸ਼ਾਹੀ।  

xxx
xxx


ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ  

भै कउ भउ पड़िआ सिमरत हरि नाम ॥  

Bẖai ka▫o bẖa▫o paṛi▫ā simraṯ har nām.  

Fear itself becomes afraid, when the mortal remembers the Lord's Name in meditation.  

ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਡਰ ਉਸ ਪਾਸੋ ਡਰਨ ਲਗ ਜਾਂਦਾ ਹੈ।  

ਭੈ ਕਉ = ਡਰ ਨੂੰ {ਸੰਬੰਧਕ ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਜਾਂਦਾ ਹੈ}। ਪੜਿਆ = ਪੈ ਗਿਆ। ਸਿਮਰਤ = ਸਿਮਰਦਿਆਂ।
ਪਰਮਾਤਮਾ ਦਾ ਨਾਮ ਸਿਮਰਦਿਆਂ ਡਰ ਨੂੰ ਭੀ ਡਰ ਪੈ ਜਾਂਦਾ ਹੈ (ਡਰ ਸਿਮਰਨ ਕਰਨ ਵਾਲੇ ਦੇ ਨੇੜੇ ਨਹੀਂ ਜਾਂਦਾ)।


ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ  

सगल बिआधि मिटी त्रिहु गुण की दास के होए पूरन काम ॥१॥ रहाउ ॥  

Sagal bi▫āḏẖ mitī ṯarihu guṇ kī ḏās ke ho▫e pūran kām. ||1|| rahā▫o.  

All the diseases of the three gunas - the three qualities - are cured, and tasks of the Lord's slaves are perfectly accomplished. ||1||Pause||  

ਤਿੰਨਾ ਲਛਣਾ ਦੀਆਂ ਸਾਰੀਆਂ ਬੀਮਾਰੀਆ ਦੂਰ ਹੋ ਗਈਆਂ ਹਨ ਅਤੇ ਸਾਈਂ ਦੇ ਗੋਲੇ ਦੇ ਸਾਰੇ ਕਾਰਜ ਸੰਪੂਰਨ ਹੋ ਗਹੇ ਹਨ। ਠਹਿਰਾਉ।  

ਸਗਲ ਬਿਆਧਿ = ਹਰੇਕ ਕਿਸਮ ਦੀ ਬੀਮਾਰੀ। ਤ੍ਰਿਹੁ ਗੁਣ ਕੀ = ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਪੈਦਾ ਹੋਣ ਵਾਲੀ। ਕਾਮ = ਕੰਮ ॥੧॥
ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਪੈਦਾ ਹੋਣ ਵਾਲੀ ਹਰੇਕ ਬੀਮਾਰੀ (ਭਗਤ ਜਨ ਦੇ ਅੰਦਰੋਂ) ਦੂਰ ਹੋ ਜਾਂਦੀ ਹੈ। ਪ੍ਰਭੂ ਦੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ ॥੧॥ ਰਹਾਉ॥


ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ  

हरि के लोक सदा गुण गावहि तिन कउ मिलिआ पूरन धाम ॥  

Har ke lok saḏā guṇ gāvahi ṯin ka▫o mili▫ā pūran ḏẖām.  

The people of the Lord always sing His Glorious Praises; they attain His Perfect Mansion.  

ਵਾਹਿਗੁਰੂ ਦੇ ਬੰਦੇ ਹਮੇਸ਼ਾਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ ਅਤੇ ਉਹ ਉਸ ਦੇ ਪੂਰੇ ਮੰਦਰ ਨੂੰ ਪਾ ਲੈਂਦੇ ਹਨ।  

ਗਾਵਹਿ = ਗਾਂਦੇ ਹਨ {ਬਹੁ-ਵਚਨ}। ਪੂਰਨ ਧਾਮ = ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ। ਧਾਮ = ਘਰ, ਟਿਕਾਣਾ।
ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ ਮਿਲਿਆ ਰਹਿੰਦਾ ਹੈ।


ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥  

जन का दरसु बांछै दिन राती होइ पुनीत धरम राइ जाम ॥१॥  

Jan kā ḏaras bāʼncẖẖai ḏin rāṯī ho▫e punīṯ ḏẖaram rā▫e jām. ||1||  

Even the Righteous Judge of Dharma and the Messenger of Death yearn, day and night, to be sanctified by the Blessed Vision of the Lord's humble servant. ||1||  

ਧਰਮ ਰਾਜਾ ਅਤੇ ਯਮ ਭੀ ਪ੍ਰਭੂ ਦੇ ਗੋਲੇ ਦੇ ਦਰਸ਼ਨ ਨੂੰ ਪਵਿਤਰ ਹੋਣ ਲਹੀ ਦਿਹੁੰ ਅਤੇ ਰੈਣ ਲੋਚਦੇ ਹਨ।  

ਬਾਂਛੈ = ਲੋੜਦਾ ਹੈ, ਚਾਹੁੰਦਾ ਹੈ {ਇਕ-ਵਚਨ}। ਪੁਨੀਤ = ਪਵਿੱਤਰ। ਜਾਮ = ਜਮਰਾਜ ॥੧॥
ਧਰਮਰਾਜ ਜਮਰਾਜ ਭੀ ਦਿਨ ਰਾਤ ਪਰਮਾਤਮਾ ਦੇ ਭਗਤ ਦਾ ਦਰਸਨ ਕਰਨਾ ਲੋੜਦਾ ਹੈ (ਕਿਉਂਕਿ ਉਸ ਦਰਸਨ ਨਾਲ ਉਹ) ਪਵਿੱਤਰ ਹੋ ਸਕਦਾ ਹੈ ॥੧॥


ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ  

काम क्रोध लोभ मद निंदा साधसंगि मिटिआ अभिमान ॥  

Kām kroḏẖ lobẖ maḏ ninḏā sāḏẖsang miti▫ā abẖimān.  

Sexual desire, anger, intoxication, egotism, slander and egotistical pride are eradicated in the Saadh Sangat, the Company of the Holy.  

ਸਤਿਸੰਗਤ ਅੰਦਰ ਕਾਮ ਚੇਸ਼ਟਾ, ਗੁੱਸਾ, ਲਾਲਚ, ਹੰਕਾਰ, ਬਦਖੋਈ ਅਤੇ ਸਵੈ-ਹੰਗਤਾ ਮਿਟ ਜਾਂਦੀਆਂ ਹਨ।  

ਮਦ = ਮਸਤੀ, ਮੋਹ। ਸਾਧ ਸੰਗਿ = ਸਾਧ ਸੰਗਤ ਵਿਚ।
ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ (ਹਰੇਕ ਵਿਕਾਰ ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦਾ ਹੈ।


ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥  

ऐसे संत भेटहि वडभागी नानक तिन कै सद कुरबान ॥२॥३९॥५२॥  

Aise sanṯ bẖetėh vadbẖāgī Nānak ṯin kai saḏ kurbān. ||2||39||52||  

By great good fortune, such Saints are met. Nanak is forever a sacrifice to them. ||2||39||52||  

ਪਰਮ ਚੰਗੇ ਨਸੀਬਾ ਰਾਹੀਂ ਇਹੋ ਜਿਹੇ ਸਾਧੂ ਮਿਲਦੇ ਹਨ। ਨਾਨਕ ਉਹਨਾਂ ਉਤੋਂ ਹਮੇਸ਼ਾਂ ਹੀ ਘੋਲੀ ਜਾਂਦਾ ਹੈ।  

ਭੇਟਹਿ = ਮਿਲਦੇ ਹਨ {ਬਹੁ-ਵਚਨ}। ਤਿਨ ਕੈ = ਉਹਨਾਂ ਤੋਂ। ਸਦ = ਸਦਾ ॥੨॥੩੯॥੫੨॥
ਪਰ ਇਹੋ ਜਿਹੇ ਸੰਤ ਜਨ ਵੱਡੇ ਭਾਗਾਂ ਨਾਲ ਹੀ ਮਿਲਦੇ ਹਨ। ਹੇ ਨਾਨਕ! ਮੈਂ ਉਹਨਾਂ ਸੰਤ ਜਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥੩੯॥੫੨॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਉ ਪੰਜੀਵ ਪਾਤਿਸ਼ਾਹੀ।  

xxx
xxx


ਪੰਚ ਮਜਮੀ ਜੋ ਪੰਚਨ ਰਾਖੈ  

पंच मजमी जो पंचन राखै ॥  

Pancẖ majmī jo pancẖan rākẖai.  

One who harbors the five thieves, becomes the embodiment of these five.  

ਜੋ ਪੰਜਾਂ ਭੂਤਨਿਆਂ ਨੂੰ ਪਨਾਹ ਦਿੰਦਾ ਹੈ, ਉਹ ਖੁਦ ਇਨ੍ਹਾਂ ਪੰਜਾਂ ਦਾ ਸਰੂਪ ਹੋ ਜਾਂਦਾ ਹੈ।  

ਪੰਚ ਮਜਮੀ = ਪੰਜ ਪੀਰਾਂ ਦਾ ਉਪਾਸਕ, ਕਾਮਾਦਿਕ ਪੰਜ ਪੀਰਾਂ ਦਾ ਉਪਾਸਕ। ਪੰਚਨ = ਕਾਮਾਦਿਕ ਪੰਜਾਂ ਨੂੰ।
ਉਹ ਮਨੁੱਖ (ਅਸਲ ਵਿਚ ਕਾਮਾਦਿਕ) ਪੰਜ ਪੀਰਾਂ ਦਾ ਉਪਾਸਕ ਹੁੰਦਾ ਹੈ ਕਿਉਂਕਿ ਉਹ ਇਹਨਾਂ ਪੰਜਾਂ ਨੂੰ (ਆਪਣੇ ਹਿਰਦੇ ਵਿਚ) ਸਾਂਭੀ ਰੱਖਦਾ ਹੈ,


ਮਿਥਿਆ ਰਸਨਾ ਨਿਤ ਉਠਿ ਭਾਖੈ  

मिथिआ रसना नित उठि भाखै ॥  

Mithi▫ā rasnā niṯ uṯẖ bẖākẖai.  

He gets up each day and tells lies.  

ਨਿਤਾਪ੍ਰਤੀ ਉਠ ਕੇਉਹ ਆਪਣੀ ਜੀਭ ਨਾਲ ਝੂਠ ਬੋਲਦਾ ਹੈ।  

ਮਿਥਿਆ = ਝੂਠ। ਰਸਨਾ = ਜੀਭ (ਨਾਲ)। ਉਠਿ = ਉੱਠ ਕੇ। ਨਿਤ ਉਠਿ = ਸਦਾ ਹੀ, ਹਰ ਰੋਜ਼। ਭਾਖੈ = ਬੋਲਦਾ ਹੈ।
ਤੇ ਸਦਾ ਗਿਣ-ਮਿਥ ਕੇ ਆਪਣੀ ਜੀਭ ਨਾਲ ਝੂਠ ਬੋਲਦਾ ਰਹਿੰਦਾ ਹੈ


ਚਕ੍ਰ ਬਣਾਇ ਕਰੈ ਪਾਖੰਡ  

चक्र बणाइ करै पाखंड ॥  

Cẖakar baṇā▫e karai pakẖand.  

He applies ceremonial religious marks to his body, but practices hypocrisy.  

ਆਪਣੀ ਦੇਹਿ ਤੇ ਧਾਰਮਕ ਚਿੰਨ੍ਹ ਬਣਾ ਕੇ ਉਹ ਦੰਭ ਕਮਾਉਂਦਾ ਹੈ।  

ਚਕ੍ਰ = ਗਣੇਸ਼ ਆਦਿਕ ਦੇ ਨਿਸ਼ਾਨ। ਪਾਖੰਡ = ਧਰਮੀ ਹੋਣ ਦਾ ਵਿਖਾਵਾ।
(ਨਾਮ-ਸਿਮਰਨ ਛੱਡ ਕੇ ਜਿਹੜਾ ਮਨੁੱਖ ਆਪਣੇ ਸਰੀਰ ਉੱਤੇ) ਗਣੇਸ਼ ਆਦਿਕ ਦਾ ਨਿਸ਼ਾਨ ਬਣਾ ਕੇ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ,


ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥  

झुरि झुरि पचै जैसे त्रिअ रंड ॥१॥  

Jẖur jẖur pacẖai jaise ṯari▫a rand. ||1||  

He wastes away in sadness and pain, like a lonely widow. ||1||  

ਪਛਤਾਉਂਦਾ ਅਤੇ ਝੁਰਦਾ ਹੋਹਿਆ ਉਹ ਵਿਧਵਾ ਤ੍ਰੀਮਤ ਦੀ ਤਰ੍ਹਾਂ ਗਲ ਸੜ ਜਾਂਦਾ ਹੈ।  

ਝੁਰਿ ਝੁਰਿ = ਮਾਇਆ ਦੀ ਖ਼ਾਤਰ ਤਰਲੇ ਲੈ ਲੈ ਕੇ। ਪਚੈ = ਅੰਦਰੇ ਅੰਦਰ ਸੜਦਾ ਹੈ। ਤ੍ਰਿਆ ਰੰਡ = ਵਿਧਵਾ ਇਸਤ੍ਰੀ, ਰੰਡੀ ਜ਼ਨਾਨੀ ॥੧॥
ਉਹ (ਅਸਲ ਵਿਚ) ਅੰਦਰੇ ਅੰਦਰ ਮਾਇਆ ਦੀ ਖ਼ਾਤਰ ਤਰਲੈ ਲੈ ਲੈ ਕੇ ਸੜਦਾ ਰਹਿੰਦਾ ਹੈ, ਜਿਵੇਂ ਵਿਧਵਾ ਇਸਤ੍ਰੀ (ਪਤੀ ਤੋਂ ਬਿਨਾ ਸਦਾ ਦੁਖੀ ਰਹਿੰਦੀ ਹੈ) ॥੧॥


ਹਰਿ ਕੇ ਨਾਮ ਬਿਨਾ ਸਭ ਝੂਠੁ  

हरि के नाम बिना सभ झूठु ॥  

Har ke nām binā sabẖ jẖūṯẖ.  

Without the Name of the Lord, everything is false.  

ਰੱਬ ਦੇ ਨਾਮ ਦੇ ਬਗੈਰ ਸਾਰਾ ਕੁਛ ਕੁੜ ਹੈ।  

ਸਭ = ਸਾਰੀ (ਵਿਖਾਵੇ ਵਾਲੀ ਧਾਰਮਿਕ ਕ੍ਰਿਆ)।
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਹੋਰ) ਸਾਰੀ (ਵਿਖਾਵੇ ਵਾਲੀ ਧਾਰਮਿਕ ਕ੍ਰਿਆ) ਝੂਠਾ ਉੱਦਮ ਹੈ।


ਬਿਨੁ ਗੁਰ ਪੂਰੇ ਮੁਕਤਿ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ  

बिनु गुर पूरे मुकति न पाईऐ साची दरगहि साकत मूठु ॥१॥ रहाउ ॥  

Bin gur pūre mukaṯ na pā▫ī▫ai sācẖī ḏargahi sākaṯ mūṯẖ. ||1|| rahā▫o.  

Without the Perfect Guru, liberation is not obtained. In the Court of the True Lord, the faithless cynic is plundered. ||1||Pause||  

ਪੂਰਨ ਗੁਰਾਂ ਦੇ ਬਾਝੋਂ ਮੋਖਸ਼ ਪਰਾਪਤ ਨਹੀਂ ਹੁੰਦੀ ਅਤੇ ਸੱਚੇ ਦਰਬਾਰ ਅੰਦਰ ਮਾਇਆ ਦਾ ਪੁਜਾਰੀ ਲੁਟਿਆ ਪੁਟਿਆ ਜਾਂਦਾ ਹੈ। ਠਹਿਰਾਉ।  

ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸਾਚੀ ਦਰਗਹਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ। ਸਾਕਤ ਮੁਠੂ = ਸਾਕਤਾਂ ਦਾ ਪਾਜ, ਸਾਕਤਾਂ ਦਾ ਠੱਗੀ ਦਾ ਪਾਜ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦੀ ਠੱਗੀ-ਠੋਰੀ ॥੧॥
ਪੂਰੇ ਗੁਰੂ ਦੀ ਸਰਣ ਪੈਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਠੱਗੀ ਦਾ ਪਾਜ ਚੱਲ ਨਹੀਂ ਸਕਦਾ ॥੧॥ ਰਹਾਉ॥


ਸੋਈ ਕੁਚੀਲੁ ਕੁਦਰਤਿ ਨਹੀ ਜਾਨੈ  

सोई कुचीलु कुदरति नही जानै ॥  

So▫ī kucẖīl kuḏraṯ nahī jānai.  

One who does not know the Lord's Creative Power is polluted.  

ਕੇਵਲ ਉਹ ਹੀ ਮਲੀਨ ਹੈ ਜੋ ਪ੍ਰਭੂ ਦੀ ਅਪਾਰ ਸ਼ਕਤੀ ਨੂੰ ਅਨੁਭਵ ਨਹੀਂ ਕਰਦਾ।  

ਸੋਈ = ਉਹੀ ਮਨੁੱਖ। ਕੁਚੀਲੁ = ਗੰਦੀ ਰਹਿਣੀ ਵਾਲਾ। ਜਾਨੈ = ਪਛਾਣਦਾ।
ਅਸਲ ਵਿਚ ਉਹੀ ਮਨੁੱਖ ਗੰਦੀ ਰਹਿਣੀ ਵਾਲਾ ਹੈ ਜਿਹੜਾ ਇਸ ਸਾਰੀ ਰਚਨਾ ਵਿਚ (ਇਸ ਦੇ ਕਰਤਾਰ ਸਿਰਜਣਹਾਰ ਨੂੰ ਵੱਸਦਾ) ਨਹੀਂ ਪਛਾਣ ਸਕਦਾ।


ਲੀਪਿਐ ਥਾਇ ਸੁਚਿ ਹਰਿ ਮਾਨੈ  

लीपिऐ थाइ न सुचि हरि मानै ॥  

Līpi▫ai thā▫e na sucẖ har mānai.  

Ritualistically plastering one's kitchen square does not make it pure in the Eyes of the Lord.  

ਲੇਪੇ ਹੋਏ ਥਾਂ ਨੂੰ ਪ੍ਰਭੂ ਪਵਿੱਤਰ ਨਹੀਂ ਮੰਨਦਾ।  

ਲੀਪਿਐ ਥਾਇ = ਜੇ ਚੌਂਕਾ ਪੋਚਿਆ ਜਾਏ। ਸੁਚਿ = ਪਵਿੱਤ੍ਰਤਾ। ਮਾਨੈ = ਮੰਨਦਾ।
ਜੇ ਬਾਹਰਲਾ ਚੌਕਾ ਲਿਪਿਆ ਜਾਏ (ਤਾਂ ਉਸ ਬਾਹਰਲੀ ਸੁੱਚ ਨੂੰ) ਪਰਮਾਤਮਾ ਸੁੱਚ ਨਹੀਂ ਸਮਝਦਾ।


ਅੰਤਰੁ ਮੈਲਾ ਬਾਹਰੁ ਨਿਤ ਧੋਵੈ  

अंतरु मैला बाहरु नित धोवै ॥  

Anṯar mailā bāhar niṯ ḏẖovai.  

If a person is polluted within, he may wash himself everyday on the outside,  

ਜੇਕਰ ਇਨਸਾਨ ਅੰਦਰੋ ਗੰਦਾ ਹੈ ਅਤੇ ਹਰ ਰੋਜ਼ ਹੀ ਆਪਣੇ ਆਪ ਨੂੰ ਬਾਹਰੋ ਧੋਂਦਾ ਹੈ,  

ਅੰਤਰੁ = ਅੰਦਰਲਾ, ਹਿਰਦਾ। ਬਾਹਰੁ = (ਸਰੀਰ ਦਾ) ਬਾਹਰਲਾ ਪਾਸਾ।
ਜਿਸ ਮਨੁੱਖ ਦਾ ਹਿਰਦਾ ਤਾਂ ਵਿਕਾਰਾਂ ਨਾਲ ਗੰਦਾ ਹੋਇਆ ਪਿਆ ਹੈ, ਪਰ ਉਹ ਆਪਣੇ ਸਰੀਰ ਨੂੰ (ਸੁੱਚ ਦੀ ਖ਼ਾਤਰ) ਸਦਾ ਧੋਂਦਾ ਰਹਿੰਦਾ ਹੈ,


ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥  

साची दरगहि अपनी पति खोवै ॥२॥  

Sācẖī ḏargahi apnī paṯ kẖovai. ||2||  

but in the Court of the True Lord, he forfeits his honor. ||2||  

ਸਚੇ ਦਰਬਾਰ ਅੰਦਰ ਉਹ ਆਪਣੀ ਇਜ਼ਤ ਗੁਆ ਲੈਂਦਾ ਹੈ।  

ਪਤਿ = ਇੱਜ਼ਤ ॥੨॥
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥


ਮਾਇਆ ਕਾਰਣਿ ਕਰੈ ਉਪਾਉ  

माइआ कारणि करै उपाउ ॥  

Mā▫i▫ā kāraṇ karai upā▫o.  

He works for the sake of Maya,  

ਉਹ ਧਨ-ਦੌਲਤ ਦੀ ਖਾਤਰ ਉਪਰਾਲਾ ਕਰਦਾ ਹੈ,  

ਕਾਰਣਿ = ਕਮਾਣ ਵਾਸਤੇ। ਉਪਾਉ = ਹੀਲਾ, ਉੱਦਮ।
(ਆਪਣੇ ਧਰਮੀ ਹੋਣ ਦਾ ਵਿਖਾਵਾ ਕਰਨ ਵਾਲਾ ਮਨੁੱਖ ਅੰਦਰੋਂ) ਮਾਇਆ ਇਕੱਠੀ ਕਰਨ ਦੀ ਖ਼ਾਤਰ (ਭੇਖ ਤੇ ਸੁੱਚ ਆਦਿਕ ਦਾ) ਹੀਲਾ ਕਰਦਾ ਹੈ,


ਕਬਹਿ ਘਾਲੈ ਸੀਧਾ ਪਾਉ  

कबहि न घालै सीधा पाउ ॥  

Kabėh na gẖālai sīḏẖā pā▫o.  

but he never places his feet on the right path.  

ਅਤੇ ਕਦੇ ਭੀ ਠੀਕ ਰਾਹ ਤੇ ਆਪਣਾ ਪੈਰ ਨਹੀਂ ਧਰਦਾ।  

ਘਾਲੈ = ਘੱਲਦਾ, ਧਰਦਾ। ਸੀਧਾ ਪਾਉ = ਸਿੱਧਾ ਪੈਰ।
ਪਰ (ਪਵਿੱਤਰ ਜੀਵਨ ਵਾਲੇ ਰਸਤੇ ਉਤੇ) ਕਦੇ ਭੀ ਸਿੱਧਾ ਪੈਰ ਨਹੀਂ ਧਰਦਾ।


ਜਿਨਿ ਕੀਆ ਤਿਸੁ ਚੀਤਿ ਆਣੈ  

जिनि कीआ तिसु चीति न आणै ॥  

Jin kī▫ā ṯis cẖīṯ na āṇai.  

He never even remembers the One who created him.  

ਜਿਸ ਨੇ ਉਸ ਨੂੰ ਰਚਿਆ ਹੈ, ਉਸ ਨੂੰ ਉਹ ਚੇਤੇ ਨਹੀਂ ਕਰਦਾ।  

ਜਿਨਿ = ਜਿਸ (ਪਰਮਾਤਮਾ) ਨੇ। ਚੀਤਿ = ਚਿੱਤ ਵਿਚ। ਆਣੈ = ਲਿਆਉਂਦਾ।
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦਾ।


ਕੂੜੀ ਕੂੜੀ ਮੁਖਹੁ ਵਖਾਣੈ ॥੩॥  

कूड़ी कूड़ी मुखहु वखाणै ॥३॥  

Kūṛī kūṛī mukẖahu vakẖāṇai. ||3||  

He speaks falsehood, only falsehood, with his mouth. ||3||  

ਆਪਣੇ ਮੂੰਹ ਨਾਲ ਨਿਰੋਲ ਝੂਠ ਹੀ ਬਕਦਾ ਹੈ।  

ਕੂੜੀ ਕੂੜੀ = ਝੂਠ-ਮੂਠ। ਮੁਖਹੁ = ਮੂੰਹੋਂ ॥੩॥
(ਹਾਂ) ਝੂਠ-ਮੂਠ (ਲੋਕਾਂ ਨੂੰ ਠੱਗਣ ਲਈ ਆਪਣੇ) ਮੂੰਹੋਂ (ਰਾਮ ਰਾਮ) ਉਚਾਰਦਾ ਰਹਿੰਦਾ ਹੈ ॥੩॥


ਜਿਸ ਨੋ ਕਰਮੁ ਕਰੇ ਕਰਤਾਰੁ  

जिस नो करमु करे करतारु ॥  

Jis no karam kare karṯār.  

That person, unto whom the Creator Lord shows Mercy,  

ਜਿਸ ਉਤੇ ਸਿਰਜਣਹਾਰ-ਸੁਆਮੀ ਮਿਹਰ ਧਾਰਦਾ ਹੈ:  

ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਕਰਮੁ = ਬਖ਼ਸ਼ਸ਼।
ਜਿਸ ਮਨੁੱਖ ਉੱਤੇ ਕਰਤਾਰ-ਸਿਰਜਣਹਾਰ ਮਿਹਰ ਕਰਦਾ ਹੈ,


ਸਾਧਸੰਗਿ ਹੋਇ ਤਿਸੁ ਬਿਉਹਾਰੁ  

साधसंगि होइ तिसु बिउहारु ॥  

Sāḏẖsang ho▫e ṯis bi▫uhār.  

deals with the Saadh Sangat, the Company of the Holy.  

ਉਸ ਦਾ ਸਤਿਸੰਗਤ ਨਾਲ ਮੇਲ ਮਿਲਾਪ ਹੋ ਜਾਂਦਾ ਹੈ।  

ਬਿਉਹਾਰੁ = ਵਰਤਣ-ਵਿਹਾਰ, ਮੇਲ-ਜੋਲ, ਬਹਿਣ-ਖਲੋਣ।
ਸਾਧ ਸੰਗਤ ਵਿਚ ਉਸ ਮਨੁੱਖ ਦਾ ਬਹਿਣ-ਖਲੋਣ ਹੋ ਜਾਂਦਾ ਹੈ,


ਹਰਿ ਨਾਮ ਭਗਤਿ ਸਿਉ ਲਾਗਾ ਰੰਗੁ  

हरि नाम भगति सिउ लागा रंगु ॥  

Har nām bẖagaṯ si▫o lāgā rang.  

One who lovingly worships the Lord's Name,  

ਜੋ ਪ੍ਰਭੂ ਦੇ ਨਾਮ ਅਤੇ ਸੇਵਾ ਨੂੰ ਪਿਆਰ ਕਰਦਾ ਹੈ,  

ਸਿਉ = ਨਾਲ। ਰੰਗੁ = ਪਿਆਰ।
ਪਰਮਾਤਮਾ ਦੇ ਨਾਮ ਨਾਲ ਪਰਮਾਤਮਾ ਦੀ ਭਗਤੀ ਨਾਲ ਉਸ ਦਾ ਪ੍ਰੇਮ ਬਣ ਜਾਂਦਾ ਹੈ।


ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥  

कहु नानक तिसु जन नही भंगु ॥४॥४०॥५३॥  

Kaho Nānak ṯis jan nahī bẖang. ||4||40||53||  

says Nanak - no obstacles ever block his way. ||4||40||53||  

ਗੁਰੂ ਜੀ ਫੁਰਮਾਉਂਦੇ ਹਨ, ਉਸ ਬੰਦੇ ਨੂੰ ਕੋਈ ਵਿਘਨ ਨਹੀਂ ਵਾਪਰਦਾ।  

ਭੰਗੁ = ਤੋਟ ॥੪॥੪੦॥੫੩॥
ਹੇ ਨਾਨਕ! ਉਹ ਮਨੁੱਖ ਨੂੰ (ਆਤਮਕ ਅਨੰਦ ਵਿਚ ਕਦੇ) ਤੋਟ ਨਹੀਂ ਆਉਂਦੀ ॥੪॥੪੦॥੫੩॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਊ ਪੰਜਵੀਂ ਪਾਤਿਸ਼ਾਹੀ।  

xxx
xxx


ਨਿੰਦਕ ਕਉ ਫਿਟਕੇ ਸੰਸਾਰੁ  

निंदक कउ फिटके संसारु ॥  

Ninḏak ka▫o fitke sansār.  

The entire universe curses the slanderer.  

ਬਦਖੋਈ ਕਰਨ ਵਾਲੇ ਨੂੰ ਜਗਤ ਫਿਟ-ਲਾਣ੍ਹਤ ਦਿੰਦਾ ਹੈ।  

ਨਿੰਦਕ = ਦੂਜਿਆਂ ਉੱਤੇ ਚਿੱਕੜ ਸੁੱਟਣ ਵਾਲਾ, ਦੂਜਿਆਂ ਉੱਤੇ ਤੁਹਮਤਾਂ ਲਾਣ ਵਾਲਾ। ਕਉ = ਨੂੰ। ਫਿਟਕੇ = ਫਿਟਕਾਰਾਂ ਪਾਂਦਾ ਹੈ।
ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲੇ ਮਨੁੱਖ ਨੂੰ ਸਾਰਾ ਜਗਤ ਫਿਟਕਾਰਾਂ ਪਾਂਦਾ ਹੈ,


ਨਿੰਦਕ ਕਾ ਝੂਠਾ ਬਿਉਹਾਰੁ  

निंदक का झूठा बिउहारु ॥  

Ninḏak kā jẖūṯẖā bi▫uhār.  

False are the dealings of the slanderer.  

ਕੂੜਾ ਹੈ ਕਾਰ ਵਿਹਾਰ ਕਲੰਕ ਲਾਉਣ ਵਾਲੇ ਦਾ।  

ਬਿਉਹਾਰ = (ਤੁਹਮਤਾਂ ਲਾਣ ਵਾਲਾ) ਕਸਬ।
(ਕਿਉਂਕਿ ਜਗਤ ਜਾਣਦਾ ਹੈ ਕਿ) ਤੁਹਮਤਾਂ ਲਾਣ ਦਾ ਇਹ ਕਸਬ ਝੂਠਾ ਹੈ।


ਨਿੰਦਕ ਕਾ ਮੈਲਾ ਆਚਾਰੁ  

निंदक का मैला आचारु ॥  

Ninḏak kā mailā ācẖār.  

The slanderer's lifestyle is filthy and polluted.  

ਮਲੀਣ ਹੈ ਜੀਵਨ ਰਹੁ ਰੀਤੀ, ਕਲੰਕ ਲਾਉਣ ਵਾਲੇ ਦੀ।  

ਮੈਲਾ = ਗੰਦਾ, ਵਿਕਾਰਾਂ-ਭਰਿਆ। ਆਚਾਰੁ = ਆਚਰਨ।
(ਤੁਹਮਤਾਂ ਲਾ ਲਾ ਕੇ) ਤੁਹਮਤਾਂ ਲਾਣ ਵਾਲੇ ਦਾ ਆਪਣਾ ਆਚਰਨ ਹੀ ਗੰਦਾ ਹੋ ਜਾਂਦਾ ਹੈ।


ਦਾਸ ਅਪੁਨੇ ਕਉ ਰਾਖਨਹਾਰੁ ॥੧॥  

दास अपुने कउ राखनहारु ॥१॥  

Ḏās apune ka▫o rākẖanhār. ||1||  

The Lord is the Saving Grace and the Protector of His slave. ||1||  

ਸੁਆਮੀ ਆਪਣੇ ਗੋਲੇ ਦਾ ਰਖਿਅਕ ਹੈ।  

ਰਾਖਨਹਾਰੁ = (ਵਿਕਾਰਾਂ ਤੋਂ) ਬਚਾ ਸਕਣ ਵਾਲਾ ॥੧॥
ਪਰ ਪਰਮਾਤਮਾ ਆਪਣੇ ਸੇਵਕ ਨੂੰ (ਵਿਕਾਰਾਂ ਵਿਚ ਡਿੱਗਣ ਤੋਂ) ਆਪ ਬਚਾਈ ਰੱਖਦਾ ਹੈ ॥੧॥


ਨਿੰਦਕੁ ਮੁਆ ਨਿੰਦਕ ਕੈ ਨਾਲਿ  

निंदकु मुआ निंदक कै नालि ॥  

Ninḏak mu▫ā ninḏak kai nāl.  

The slanderer dies with the rest of the slanderers.  

ਕੰਲਕ ਲਾਉਣ ਵਾਲਾ, ਕਲੰਕ ਲਾਉਣ ਵਾਲੇ ਦੇ ਸਾਥ ਹੀ ਮਰ ਜਾਂਦਾ ਹੈ।  

ਮੁਆ = ਆਤਮਕ ਮੌਤੇ ਮਰ ਜਾਂਦਾ ਹੈ। ਕੈ ਨਾਲਿ = ਦੀ ਸੁਹਬਤ ਵਿਚ।
(ਸੰਤ ਜਨਾਂ ਉਤੇ) ਤੁਹਮਤਾਂ ਲਾਣ ਵਾਲਾ ਮਨੁੱਖ ਤੁਹਮਤਾਂ ਲਾਣ ਵਾਲੇ ਦੀ ਸੁਹਬਤ ਵਿਚ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ।


ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ  

पारब्रहम परमेसरि जन राखे निंदक कै सिरि कड़किओ कालु ॥१॥ रहाउ ॥  

Pārbarahm parmesar jan rākẖe ninḏak kai sir kaṛki▫o kāl. ||1|| rahā▫o.  

The Supreme Lord God, the Transcendent Lord, protects and saves His humble servant. Death roars and thunders over the head of the slanderer. ||1||Pause||  

ਸ਼੍ਰੋਮਣੀ ਸਾਹਿਬ ਮਾਲਕ ਆਪਣੇ ਗੋਲੇ ਦੀ ਰਖਿਆ ਕਰਦਾ ਹੈ ਅਤੇ ਦੁਸ਼ਨ ਥੱਪਣ ਵਾਲੇ ਦੇ ਸਿਰ ਉਤੇ ਮੌਤ ਗੱਜਦੀ ਹੈ। ਠਹਿਰਾਉ।  

ਪਰਮੇਸਰਿ = ਪਰਮੇਸਰ ਨੇ। ਰਾਖੇ = (ਸਦਾ) ਰੱਖਿਆ ਕੀਤੀ। ਕੈ ਸਿਰਿ = ਦੇ ਸਿਰ ਉੱਤੇ। ਕੜਕਿਓ = ਕੂਕਦਾ ਰਹਿੰਦਾ ਹੈ। ਕਾਲੁ = ਆਤਮਕ ਮੌਤ ॥੧॥
ਪ੍ਰਭੂ-ਪਰਮੇਸਰ ਨੇ (ਵਿਕਾਰਾਂ ਵਿਚ ਡਿੱਗਣ ਵਲੋਂ ਸਦਾ ਹੀ ਆਪਣੇ) ਸੇਵਕਾਂ ਦੀ ਰੱਖਿਆ ਕੀਤੀ ਹੈ, ਪਰ ਉਹਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੇ ਸਿਰ ਉੱਤੇ ਆਤਮਕ ਮੌਤ (ਸਦਾ) ਗੱਜਦੀ ਰਹਿੰਦੀ ਹੈ ॥੧॥ ਰਹਾਉ॥


        


© SriGranth.org, a Sri Guru Granth Sahib resource, all rights reserved.
See Acknowledgements & Credits