Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਰਬ ਮਨੋਰਥ ਪੂਰਨ ਕਰਣੇ  

सरब मनोरथ पूरन करणे ॥  

Sarab manorath pūran karṇe.  

All the desires of my mind have been perfectly fulfilled.  

ਮੇਰੇ ਦਿਲ ਦੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਗਈਆਂ ਹਨ।  

ਮਨੋਰਥ = ਲੋੜਾਂ, ਮੰਗਾਂ।
ਪਰਮਾਤਮਾ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ,


ਆਠ ਪਹਰ ਗਾਵਤ ਭਗਵੰਤੁ  

आठ पहर गावत भगवंतु ॥  

Āṯẖ pahar gāvaṯ bẖagvanṯ.  

Twenty-four hours a day, I sing of the Lord God.  

ਅਠੇ ਪਹਿਰ ਹੀ ਮੈਂ ਕੀਰਤੀਮਾਨ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹਾਂ।  

ਗਾਵਤ = ਗਾਂਦਿਆਂ।
(ਉਸ ਦੀ ਉਮਰ) ਅੱਠੇ ਪਹਰ ਭਗਵਾਨ ਦੇ ਗੁਣ ਗਾਂਦਿਆਂ (ਬੀਤਦੀ ਹੈ),


ਸਤਿਗੁਰਿ ਦੀਨੋ ਪੂਰਾ ਮੰਤੁ ॥੧॥  

सतिगुरि दीनो पूरा मंतु ॥१॥  

Saṯgur ḏīno pūrā manṯ. ||1||  

The True Guru has imparted this perfect wisdom. ||1||  

ਸੱਚੇ ਗੁਰਾਂ ਨੇ ਮੈਨੂੰ ਪੂਰਨ ਉਪਦੇਸ਼ ਦਿਤਾ ਹੈ।  

ਸਤਿਗੁਰਿ = ਗੁਰੂ ਨੇ। ਮੰਤੁ = ਉਪਦੇਸ਼, ਨਾਮ-ਮੰਤ੍ਰ ॥੧॥
ਜਿਸ ਮਨੁੱਖ ਨੂੰ ਗੁਰੂ ਨੇ (ਸਾਰੇ ਗੁਣਾਂ ਨਾਲ) ਭਰਪੂਰ ਨਾਮ-ਮੰਤ੍ਰ ਦੇ ਦਿੱਤਾ ॥੧॥


ਸੋ ਵਡਭਾਗੀ ਜਿਸੁ ਨਾਮਿ ਪਿਆਰੁ  

सो वडभागी जिसु नामि पिआरु ॥  

So vadbẖāgī jis nām pi▫ār.  

Very fortunate are those who love the Naam, the Name of the Lord.  

ਭਾਰੀ ਪ੍ਰਾਲਭਧ ਵਾਲਾ ਹੈ ਉਹ, ਜਿਸ ਦਾ ਸਾਈਂ ਦੇ ਨਾਮ ਨਾਲ ਪ੍ਰੇਮ ਹੈ।  

ਨਾਮਿ = ਨਾਮ ਵਿਚ।
ਜਿਸ ਮਨੁੱਖ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਬਣ ਗਿਆ ਹੈ, ਉਹ ਵੱਡੇ ਭਾਗਾਂ ਵਾਲਾ ਹੈ।


ਤਿਸ ਕੈ ਸੰਗਿ ਤਰੈ ਸੰਸਾਰੁ ॥੧॥ ਰਹਾਉ  

तिस कै संगि तरै संसारु ॥१॥ रहाउ ॥  

Ŧis kai sang ṯarai sansār. ||1|| rahā▫o.  

Associating with them, we cross over the world-ocean. ||1||Pause||  

ਉਸ ਨਾਲ ਮਿਲਣ ਦੁਆਰਾ, ਜਗ ਪਾਰ ਉਤਰ ਜਾਂਦਾ ਹੈ। ਠਹਿਰਾਉ।  

ਤਿਸ ਕੈ ਸੰਗਿ = ਉਸ ਦੀ ਸੰਗਤ ਵਿਚ {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਤਰੈ = (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥
ਉਸ (ਮਨੁੱਖ) ਦੀ ਸੰਗਤ ਵਿਚ ਸਾਰਾ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ॥


ਸੋਈ ਗਿਆਨੀ ਜਿ ਸਿਮਰੈ ਏਕ  

सोई गिआनी जि सिमरै एक ॥  

So▫ī gi▫ānī jė simrai ek.  

They are spiritual teachers, who meditate in remembrance on the One Lord.  

ਕੇਵਲ ਉਹ ਹੀ ਬ੍ਰਹਮ ਬੇਤਾ ਹੈ, ਜੋ ਇਕ ਸਾਈਂ ਨੂੰ ਹੀ ਆਰਾਧਦਾ ਹੈ।  

ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ। ਜਿ = ਜਿਹੜਾ ਮਨੁੱਖ।
ਜਿਹੜਾ ਮਨੁੱਖ ਇਕ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹੀ ਆਤਮਕ ਜੀਵਨ ਦੀ ਸੂਝ ਵਾਲਾ ਹੁੰਦਾ ਹੈ।


ਸੋ ਧਨਵੰਤਾ ਜਿਸੁ ਬੁਧਿ ਬਿਬੇਕ  

सो धनवंता जिसु बुधि बिबेक ॥  

So ḏẖanvanṯā jis buḏẖ bibek.  

Wealthy are those who have a discriminating intellect.  

ਕੇਵਲ ਉਹ ਹੀ ਅਮੀਰ ਹੈ, ਜੋ ਵਿਚਾਰਵਾਨ ਅਕਲ ਵਾਲਾ ਹੈ।  

ਬੁਧਿ ਬਿਬੇਕ = (ਚੰਗੇ ਮੰਦੇ ਕਰਮ ਦੀ) ਪਰਖ ਦੀ ਅਕਲ।
ਜਿਸ ਮਨੁੱਖ ਨੂੰ ਚੰਗੇ ਮੰਦੇ ਕਰਮ ਦੀ ਪਰਖ ਦੀ ਅਕਲ ਆ ਜਾਂਦੀ ਹੈ ਉਹ ਮਨੁੱਖ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ।


ਸੋ ਕੁਲਵੰਤਾ ਜਿ ਸਿਮਰੈ ਸੁਆਮੀ  

सो कुलवंता जि सिमरै सुआमी ॥  

So kulvanṯā jė simrai su▫āmī.  

Noble are those who remember their Lord and Master in meditation.  

ਕੇਵਲ ਉਹ ਹੀ ਉਚੇ ਖਾਨਦਾਨ ਦਾ ਹੈ, ਜੋ ਪ੍ਰਭੂ ਦਾ ਚਿੰਤਨ ਕਰਦਾ ਹੈ।  

ਕੁਲਵੰਤਾ = ਚੰਗੀ ਕੁਲ ਵਾਲਾ।
ਜਿਹੜਾ ਮਨੁੱਖ ਮਾਲਕ-ਪ੍ਰਭੂ ਨੂੰ ਯਾਦ ਕਰਦਾ ਰਹਿੰਦਾ ਹੈ ਉਹ (ਸਭ ਤੋਂ ਉੱਚੇ ਪ੍ਰਭੂ ਨਾਲ ਛੁਹ ਕੇ) ਉੱਚੀ ਕੁਲ ਵਾਲਾ ਬਣ ਗਿਆ।


ਸੋ ਪਤਿਵੰਤਾ ਜਿ ਆਪੁ ਪਛਾਨੀ ॥੨॥  

सो पतिवंता जि आपु पछानी ॥२॥  

So paṯivanṯā jė āp pacẖẖānī. ||2||  

Honorable are those who understand their own selves. ||2||  

ਕੇਵਲ ਉਹ ਹੀ ਇਜ਼ਤ-ਆਬਰੂ ਵਾਲਾ ਹੈ, ਜੋ ਆਪਣੇ ਆਪ ਨੂੰ ਸਮਝਦਾ ਹੈ।  

ਪਤਿਵੰਤਾ = ਇੱਜ਼ਤ ਵਾਲਾ। ਆਪੁ = ਆਪਣੇ ਆਪ ਨੂੰ, ਆਪਣੇ ਆਚਰਨ ਨੂੰ ॥੨॥
ਜਿਹੜਾ ਮਨੁੱਖ ਆਪਣੇ ਆਚਰਨ ਨੂੰ ਪੜਤਾਲਦਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਜਾਂਦਾ ਹੈ ॥੨॥


ਗੁਰ ਪਰਸਾਦਿ ਪਰਮ ਪਦੁ ਪਾਇਆ  

गुर परसादि परम पदु पाइआ ॥  

Gur parsāḏ param paḏ pā▫i▫ā.  

By Guru's Grace, I have obtained the supreme status.  

ਗੁਰਾਂ ਦੀ ਦਇਆ ਦੁਆਰਾ, ਮੈਨੂੰ ਮਹਾਨ ਮਰਤਬਾ ਪਰਾਪਤ ਹੋ ਗਿਆ ਹੈ,  

ਪਰਸਾਦਿ = ਕਿਰਪਾ ਨਾਲ। ਪਰਮ = ਸਭ ਤੋਂ ਉੱਚਾ। ਪਦੁ = ਆਤਮਕ ਦਰਜਾ।
ਉਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਮਿਲ ਗਿਆ,


ਗੁਣ ਗੋੁਪਾਲ ਦਿਨੁ ਰੈਨਿ ਧਿਆਇਆ  

गुण गोपाल दिनु रैनि धिआइआ ॥  

Guṇ gopāl ḏin rain ḏẖi▫ā▫i▫ā.  

Day and night I meditate on the Glories of God.  

ਅਤੇ ਹੁਣ ਦਿਨ ਰਾਤ ਮੈਂ ਸਾਈਂ ਦੀ ਕੀਰਤੀ ਗਾਹਿਨ ਕਰਦਾ ਹਾਂ।  

ਗੋੁਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਗੋਪਾਲ', ਇਥੇ ਪੜ੍ਹਨਾ ਹੈ 'ਗੁਪਾਲ'}। ਰੈਨਿ = ਰਾਤ।
ਜਿਸ ਮਨੁੱਖ ਨੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।


ਤੂਟੇ ਬੰਧਨ ਪੂਰਨ ਆਸਾ  

तूटे बंधन पूरन आसा ॥  

Ŧūte banḏẖan pūran āsā.  

My bonds are broken, and my hopes are fulfilled.  

ਮੇਰੀਆਂ ਬੇੜੀਆਂ ਕੱਟੀਆਂ ਗਈਆਂ ਹਨ ਅਤੇ ਮੇਰੀਆਂ ਉਮੀਦਾ ਪੂਰੀਆਂ ਹੋ ਗਈਆਂ ਹਨ,  

ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ।
ਉਸ ਦੀਆਂ ਮਾਇਆ ਦੇ ਮੋਹ ਦੀਆਂ ਸਭ ਫਾਹੀਆਂ ਟੁੱਟ ਗਈਆਂ, ਉਸ ਦੀਆਂ ਸਭ ਆਸਾਂ ਪੂਰੀਆਂ ਹੋ ਗਈਆਂ,


ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥੩॥  

हरि के चरण रिद माहि निवासा ॥३॥  

Har ke cẖaraṇ riḏ māhi nivāsā. ||3||  

The Feet of the Lord now abide in my heart. ||3||  

ਅਤੇ ਹੁਣ ਹਰੀ ਦੇ ਚਰਨ ਮੇਰੇ ਹਿਰਦੇ ਅੰਦਰ ਵਸਦੇ ਹਨ।  

ਰਿਦ ਮਾਹਿ = ਹਿਰਦੇ ਵਿਚ ॥੩॥
ਪਰਮਾਤਮਾ ਦੇ ਚਰਨ ਉਸ ਦੇ ਹਿਰਦੇ ਵਿਚ (ਸਦਾ ਲਈ) ਟਿਕ ਗਏ ॥੩॥


ਕਹੁ ਨਾਨਕ ਜਾ ਕੇ ਪੂਰਨ ਕਰਮਾ  

कहु नानक जा के पूरन करमा ॥  

Kaho Nānak jā ke pūran karmā.  

Says Nanak, one whose karma is perfect-  

ਗੁਰੂ ਜੀ ਆਖਦੇ ਹਨ, ਜਿਸ ਦੀ ਪ੍ਰਾਲਭਧ ਮੁਕੰਮਲ ਹੈ,  

ਜਾ ਕੇ = ਜਿਸ (ਮਨੁੱਖ) ਦੇ। ਪੂਰਨ ਕਰਮਾ = ਪੂਰੇ ਭਾਗ, ਚੰਗੀ ਕਿਸਮਤ।
ਹੇ ਨਾਨਕ! ਆਖ ਕਿ ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ,


ਸੋ ਜਨੁ ਆਇਆ ਪ੍ਰਭ ਕੀ ਸਰਨਾ  

सो जनु आइआ प्रभ की सरना ॥  

So jan ā▫i▫ā parabẖ kī sarnā.  

that humble being enters the Sanctuary of God.  

ਉਹ ਪੁਰਸ਼ ਸਾਈਂ ਦੀ ਛਤ੍ਰਛਾਇਆ ਹੇਠ ਆਉਂਦਾ ਹੈ।  

ਸੋ = ਉਹ {ਇਕ-ਵਚਨ}।
ਉਹ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਪੈਂਦਾ ਹੈ।


ਆਪਿ ਪਵਿਤੁ ਪਾਵਨ ਸਭਿ ਕੀਨੇ  

आपि पवितु पावन सभि कीने ॥  

Āp paviṯ pāvan sabẖ kīne.  

He himself is pure, and he sanctifies all.  

ਉਹ ਖੁਦ ਪਵਿੱਤਰ ਹੈ ਅਤੇ ਹੋਰ ਸਾਰਿਆਂ ਨੂੰ ਪਵਿੱਤਰ ਕਰ ਦਿੰਦਾ ਹੈ।  

ਪਾਵਨ = ਪਵਿੱਤਰ ਜੀਵਨ ਵਾਲੇ। ਸਭਿ = ਸਾਰੇ।
ਉਹ ਮਨੁੱਖ ਆਪ ਸੁੱਚੇ ਆਚਰਨ ਵਾਲਾ ਬਣ ਜਾਂਦਾ ਹੈ (ਜਿਹੜੇ ਉਸ ਦੀ ਸੰਗਤ ਕਰਦੇ ਹਨ ਉਹਨਾਂ) ਸਾਰਿਆਂ ਨੂੰ ਭੀ ਪਵਿੱਤਰ ਜੀਵਨ ਵਾਲਾ ਬਣਾ ਲੈਂਦਾ ਹੈ।


ਰਾਮ ਰਸਾਇਣੁ ਰਸਨਾ ਚੀਨ੍ਹ੍ਹੇ ॥੪॥੩੫॥੪੮॥  

राम रसाइणु रसना चीन्हे ॥४॥३५॥४८॥  

Rām rasā▫iṇ rasnā cẖīnĥe. ||4||35||48||  

His tongue chants the Name of the Lord, the Source of Nectar. ||4||35||48||  

ਆਪਣੀ ਜੀਹਭ ਨਾਲ ਉਹ ਅੰਮ੍ਰਿਤ ਦੇ ਘਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।  

ਰਸਾਇਣੁ = {ਰਸ-ਅਯਨ। ਰਸਾਂ ਦਾ ਘਰ} ਸਭ ਰਸਾਂ ਤੋਂ ਸ੍ਰੇਸ਼ਟ ਰਸ। ਰਸਨਾ = ਜੀਭ (ਨਾਲ)। ਚੀਨ੍ਹ੍ਹੇ = ਪਛਾਣਿਆ, ਮਾਣਿਆ ॥੪॥੩੫॥੪੮॥
ਉਹ ਮਨੁੱਖ ਆਪਣੀ ਜੀਭ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਨੂੰ ਚੱਖਦਾ ਰਹਿੰਦਾ ਹੈ ॥੪॥੩੫॥੪੮॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਉ ਪੰਜਵੀਂ ਪਾਤਿਸ਼ਾਹੀ।  

xxx
xxx


ਨਾਮੁ ਲੈਤ ਕਿਛੁ ਬਿਘਨੁ ਲਾਗੈ  

नामु लैत किछु बिघनु न लागै ॥  

Nām laiṯ kicẖẖ bigẖan na lāgai.  

Repeating the Naam, the Name of the Lord, no obstacles block the way.  

ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।  

ਲੈਤ = ਲੈਂਦਿਆਂ, ਸਿਮਰਦਿਆਂ। ਬਿਘਨੁ = ਰੁਕਾਵਟ।
ਪਰਮਾਤਮਾ ਦਾ ਨਾਮ ਜਪਦਿਆਂ (ਜ਼ਿੰਦਗੀ ਦੇ ਸਫ਼ਰ ਵਿਚ ਕਾਮਾਦਿਕ ਦੀ) ਕੋਈ ਰੁਕਾਵਟ ਨਹੀਂ ਪੈਂਦੀ।


ਨਾਮੁ ਸੁਣਤ ਜਮੁ ਦੂਰਹੁ ਭਾਗੈ  

नामु सुणत जमु दूरहु भागै ॥  

Nām suṇaṯ jam ḏẖūrahu bẖāgai.  

Listening to the Naam, the Messenger of Death runs far away.  

ਨਾਮ ਨੂੰ ਸੁਣਨ ਦੁਆਰਾ, ਮੌਤ ਦਾ ਦੂਤ ਦੁਰੇਡਿਓ ਹੀ ਦੌੜ ਜਾਂਦਾ ਹੈ।  

xxx
ਪਰਮਾਤਮਾ ਦਾ ਨਾਮ ਸੁਣਦਿਆਂ (ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਨਾਮ ਜਪਣ ਵਾਲੇ ਮਨੁੱਖ ਪਾਸੋਂ) ਜਮਰਾਜ ਦੂਰੋਂ ਹੀ ਪਰੇ ਹਟ ਜਾਂਦਾ ਹੈ।


ਨਾਮੁ ਲੈਤ ਸਭ ਦੂਖਹ ਨਾਸੁ  

नामु लैत सभ दूखह नासु ॥  

Nām laiṯ sabẖ ḏūkẖah nās.  

Repeating the Naam, all pains vanish.  

ਨਾਮ ਜਪਣ ਦੁਆਰਾ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।  

ਦੂਖਹ = ਦੁੱਖਾਂ ਦਾ।
ਨਾਮ ਜਪਦਿਆਂ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ,


ਨਾਮੁ ਜਪਤ ਹਰਿ ਚਰਣ ਨਿਵਾਸੁ ॥੧॥  

नामु जपत हरि चरण निवासु ॥१॥  

Nām japaṯ har cẖaraṇ nivās. ||1||  

Chanting the Naam, the Lord's Lotus Feet dwell within. ||1||  

ਨਾਮ ਦਾ ਉਚਾਰਨ ਕਰਨ ਨਾਲ, ਬੰਦਾ ਪ੍ਰਭੂ ਦੇ ਪੈਰਾਂ ਵਿੱਚ ਵਸਦਾ ਹੈ।  

xxx॥੧॥
ਅਤੇ ਪਰਮਾਤਮਾ ਦੇ ਚਰਨਾਂ ਵਿਚ ਮਨ ਟਿਕਿਆ ਰਹਿੰਦਾ ਹੈ ॥੧॥


ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ  

निरबिघन भगति भजु हरि हरि नाउ ॥  

Nirbigẖan bẖagaṯ bẖaj har har nā▫o.  

Meditating, vibrating the Name of the Lord, Har, Har, is unobstructed devotional worship.  

ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਉਸ ਦੀ ਨਿਰਦੋਸ਼ ਸੇਵਾ ਹੈ।  

ਨਿਰਬਿਘਨ = ਵਿਘਨਾਂ ਤੋਂ ਬਚਾਣ ਵਾਲੀ।
ਇਹ ਭਗਤੀ ਜ਼ਿੰਦਗੀ ਦੇ ਰਾਹ ਵਿਚ (ਵਿਕਾਰਾਂ ਦੀ) ਕੋਈ ਰੁਕਾਵਟ ਨਹੀਂ ਪੈਣ ਦੇਂਦੀ।


ਰਸਕਿ ਰਸਕਿ ਹਰਿ ਕੇ ਗੁਣ ਗਾਉ ॥੧॥ ਰਹਾਉ  

रसकि रसकि हरि के गुण गाउ ॥१॥ रहाउ ॥  

Rasak rasak har ke guṇ gā▫o. ||1|| rahā▫o.  

Sing the Glorious Praises of the Lord with loving affection and energy. ||1||Pause||  

ਹੇ ਬੰਦੇ! ਤੂੰ ਪਿਆਰ ਅਤੇ ਪ੍ਰੇਮ ਨਾਲ, ਵਾਹਿਗੁਰੂ ਦੀ ਕੀਰਤੀ ਗਾਇਨ ਕਰ। ਠਹਿਰਾਉ।  

ਰਸਕਿ = ਆਨੰਦ ਨਾਲ, ਸੁਆਦ ਨਾਲ ॥੧॥
ਬੜੇ ਪ੍ਰੇਮ ਨਾਲ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਿਹਾ ਕਰ, ਸਦਾ ਹਰੀ ਦਾ ਨਾਮ ਜਪਦਾ ਰਿਹਾ ਕਰ ॥੧॥ ਰਹਾਉ॥


ਹਰਿ ਸਿਮਰਤ ਕਿਛੁ ਚਾਖੁ ਜੋਹੈ  

हरि सिमरत किछु चाखु न जोहै ॥  

Har simraṯ kicẖẖ cẖākẖ na johai.  

Meditating in remembrance on the Lord, the Eye of Death cannot see you.  

ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਬੰਦ-ਨਜ਼ਰ ਤੇਰੇ ਉਤੇ ਅਸਰ ਨਹੀਂ ਕਰੇਗੀ।  

ਚਾਖੁ = {चक्षुस्} ਭੈੜੀ ਨਜ਼ਰ। ਜੋਹੈ = ਤੱਕ ਸਕਦੀ।
ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਭੈੜੀ ਨਜ਼ਰ ਨਹੀਂ ਲੱਗਦੀ,


ਹਰਿ ਸਿਮਰਤ ਦੈਤ ਦੇਉ ਪੋਹੈ  

हरि सिमरत दैत देउ न पोहै ॥  

Har simraṯ ḏaiṯ ḏe▫o na pohai.  

Meditating in remembrance on the Lord, demons and ghosts shall not touch you.  

ਹਰੀ ਦਾ ਭਜਨ ਕਰਨ ਨਾਲ ਬੁਤ ਤੇ ਪ੍ਰੇਤ ਤੈਨੂੰ ਨਹੀਂ ਤੋਂ ਹਣਗੇ।  

ਦੈਤ ਦੇਉ = ਦੈਂਤ ਦੇਉ, (ਕਾਮਾਦਿਕ ਕੋਈ) ਵੱਡੇ ਤੋਂ ਵੱਡਾ ਦੇਉ। ਨ ਪੋਹੈ = ਆਪਣਾ ਜ਼ੋਰ ਨਹੀਂ ਪਾ ਸਕਦਾ।
ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੈਂਤ ਕੋਈ ਦੇਉ ਆਪਣਾ ਜ਼ੋਰ ਨਹੀਂ ਪਾ ਸਕਦਾ,


ਹਰਿ ਸਿਮਰਤ ਮੋਹੁ ਮਾਨੁ ਬਧੈ  

हरि सिमरत मोहु मानु न बधै ॥  

Har simraṯ moh mān na baḏẖai.  

Meditating in remembrance on the Lord, attachment and pride shall not bind you.  

ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਸੰਸਾਰੀ ਮਮਤਾ ਤੇ ਸਵੈ-ਹੰਗਤਾ ਬੰਦੇ ਨੂੰ ਬੰਨ੍ਹਦੀਆਂ ਨਹੀਂ।  

ਨ ਬਧੈ = ਨਹੀਂ ਮਾਰ ਸਕਦਾ, ਆਤਮਕ ਤੌਰ ਤੇ ਮਾਰ ਨਹੀਂ ਸਕਦਾ।
ਪਰਮਾਤਮਾ ਦਾ ਨਾਮ ਸਿਮਰਦਿਆਂ ਮਾਇਆ ਦਾ ਮੋਹ ਦੁਨੀਆ ਦਾ ਕੋਈ ਮਾਣ ਆਤਮਕ ਜੀਵਨ ਨੂੰ ਕੁਚਲ ਨਹੀਂ ਸਕਦਾ,


ਹਰਿ ਸਿਮਰਤ ਗਰਭ ਜੋਨਿ ਰੁਧੈ ॥੨॥  

हरि सिमरत गरभ जोनि न रुधै ॥२॥  

Har simraṯ garabẖ jon na ruḏẖai. ||2||  

Meditating in remembrance on the Lord, you shall not be consigned to the womb of reincarnation. ||2||  

ਵਾਹਿਗੁਰੂ ਦਾ ਭਜਨ ਕਰਨ ਦੁਆਰਾ ਬੰਦਾ ਪੇਟ ਦੀਆਂ ਜੂਨੀਆਂ ਅੰਦਰ ਨਹੀਂ ਫਸਦਾ।  

ਰੁਧੈ = ਰੁੱਝਦਾ, ਫਸਦਾ। ਗਰਭ ਜੋਨਿ = ਜੂਨਾਂ ਦੇ ਗੇੜ ਵਿਚ ॥੨॥
ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਜੂਨਾਂ ਦੇ ਗੇੜ ਵਿਚ ਨਹੀਂ ਫਸਦਾ ॥੨॥


ਹਰਿ ਸਿਮਰਨ ਕੀ ਸਗਲੀ ਬੇਲਾ  

हरि सिमरन की सगली बेला ॥  

Har simran kī saglī belā.  

Any time is a good time to meditate in remembrance on the Lord.  

ਹਰੀ ਦੇ ਭਜਨ ਲਈ ਹਰ ਸਮਾਂ ਚੰਗਾ ਹੈ।  

ਸਗਲੀ ਬੇਲਾ = ਹਰੇਕ ਸਮਾ। ਬੇਲਾ = ਵੇਲਾ।
(ਜਿਹੜਾ ਭੀ ਸਮਾ ਸਿਮਰਨ ਵਿਚ ਗੁਜ਼ਾਰਿਆ ਜਾਏ ਉਹੀ ਚੰਗਾ ਹੈ) ਹਰੇਕ ਸਮਾ ਸਿਮਰਨ ਵਾਸਤੇ ਢੁਕਵਾਂ ਹੈ,


ਹਰਿ ਸਿਮਰਨੁ ਬਹੁ ਮਾਹਿ ਇਕੇਲਾ  

हरि सिमरनु बहु माहि इकेला ॥  

Har simran baho māhi ikelā.  

Among the masses, only a few meditate in remembrance on the Lord.  

ਬਹੁਤਿਆਂ ਵਿਚੋਂ ਕੋਈ ਵਿਰਲਾ ਹੀ ਪ੍ਰਭੂ ਦਾ ਭਜਨ ਕਰਦਾ ਹੈ।  

ਇਕੇਲਾ = ਕੋਈ ਵਿਰਲਾ।
ਪਰ ਅਨੇਕਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ।


ਜਾਤਿ ਅਜਾਤਿ ਜਪੈ ਜਨੁ ਕੋਇ  

जाति अजाति जपै जनु कोइ ॥  

Jāṯ ajāṯ japai jan ko▫e.  

Social class or no social class, anyone may meditate on the Lord.  

ਕੋਈ ਜਣਾ ਨਾਮ ਦਾ ਸਿਮਰਨ ਕਰੇ ਭਾਵੇਂ ਚੰਗੀ ਜਾਤ ਜਾਂ ਨਾ,  

ਅਜਾਤਿ = ਨੀਵੀਂ ਜਾਤਿ ਦਾ ਮਨੁੱਖ। ਜਨੁ ਕੋਇ = ਜਿਹੜਾ ਭੀ ਮਨੁੱਖ।
ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ ਹੋਵੇ,


ਜੋ ਜਾਪੈ ਤਿਸ ਕੀ ਗਤਿ ਹੋਇ ॥੩॥  

जो जापै तिस की गति होइ ॥३॥  

Jo jāpai ṯis kī gaṯ ho▫e. ||3||  

Whoever meditates on Him is emancipated. ||3||  

ਜੋ ਕੋਈ ਭੀ ਉਸ ਨੂੰ ਸਿਮਰਦਾ ਹੈ ਉਹ ਮੁਕਤ ਹੋ ਜਾਂਦਾ ਹੈ।  

ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ ॥੩॥
ਜਿਹੜਾ ਭੀ ਮਨੁੱਖ ਨਾਮ ਜਪਦਾ ਹੈ ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ॥੩॥


ਹਰਿ ਕਾ ਨਾਮੁ ਜਪੀਐ ਸਾਧਸੰਗਿ  

हरि का नामु जपीऐ साधसंगि ॥  

Har kā nām japī▫ai sāḏẖsang.  

Chant the Name of the Lord in the Saadh Sangat, the Company of the Holy.  

ਸੰਤਾਂ ਦੀ ਸੰਗਤ ਕਰਕੇ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।  

ਜਪੀਐ = ਜਪਿਆ ਜਾ ਸਕਦਾ ਹੈ। ਸਾਧ ਸੰਗਿ = ਸਾਧ ਸੰਗਤ ਵਿਚ।
ਪਰਮਾਤਮਾ ਦਾ ਨਾਮ ਸਾਧ ਸੰਗਤ ਵਿਚ (ਰਹਿ ਕੇ) ਜਪਿਆ ਜਾ ਸਕਦਾ ਹੈ,


ਹਰਿ ਕੇ ਨਾਮ ਕਾ ਪੂਰਨ ਰੰਗੁ  

हरि के नाम का पूरन रंगु ॥  

Har ke nām kā pūran rang.  

Perfect is the Love of the Lord's Name.  

ਪੂਰਾ ਹੈ ਅਨੰਦ ਵਾਹਿਗੁਰੂ ਦੇ ਨਾਮ ਦਾ।  

ਪੂਰਨ = ਪੂਰਾ, ਮੁਕੰਮਲ।
(ਸਾਧ ਸੰਗਤ ਦੀ ਸਹਾਇਤਾ ਨਾਲ ਹੀ) ਪਰਮਾਤਮਾ ਦੇ ਨਾਮ ਦਾ ਪੂਰਾ ਰੰਗ (ਮਨੁੱਖ ਦੀ ਜ਼ਿੰਦਗੀ ਉਤੇ ਚੜ੍ਹਦਾ ਹੈ)।


ਨਾਨਕ ਕਉ ਪ੍ਰਭ ਕਿਰਪਾ ਧਾਰਿ  

नानक कउ प्रभ किरपा धारि ॥  

Nānak ka▫o parabẖ kirpā ḏẖār.  

O God, shower Your Mercy on Nanak,  

ਮੇਰੇ ਸੁਆਮੀ ਵਾਹਿਗੁਰੂ! ਤੂੰ ਨਾਨਕ ਉਤੇ ਮਿਹਰ ਕਰ,  

ਧਾਰਿ = ਕਰ।
ਹੇ ਪ੍ਰਭੂ! (ਆਪਣੇ ਦਾਸ) ਨਾਨਕ ਉਤੇ ਮਿਹਰ ਕਰ,


ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥  

सासि सासि हरि देहु चितारि ॥४॥३६॥४९॥  

Sās sās har ḏeh cẖiṯār. ||4||36||49||  

that he may think of you with each and every breath. ||4||36||49||  

ਤਾਂ ਜੋ ਆਪਣੇ ਹਰ ਸੁਆਸ ਨਾਲ ਉਹ ਤੇਰਾ ਸਿਮਰਨ ਕਰੇ।  

ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿਤਾਰਿ = ਚਿਤਾਰੀਂ, ਮੈਂ ਚੇਤੇ ਕਰਦਾ ਰਹਾਂ ॥੪॥੩੬॥੪੯॥
ਹੇ ਹਰੀ! (ਮੈਨੂੰ ਆਪਣੇ ਨਾਮ ਦੀ ਦਾਤਿ) ਦੇਹ (ਤਾ ਕਿ) ਮੈਂ (ਆਪਣੇ) ਹਰੇਕ ਸਾਹ ਦੇ ਨਾਲ (ਤੇਰਾ ਨਾਮ) ਚੇਤੇ ਕਰਦਾ ਰਹਾਂ ॥੪॥੩੬॥੪੯॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਊ ਪੰਜਵੀਂ ਪਾਤਿਸ਼ਾਹੀ।  

xxx
xxx


ਆਪੇ ਸਾਸਤੁ ਆਪੇ ਬੇਦੁ  

आपे सासतु आपे बेदु ॥  

Āpe sāsaṯ āpe beḏ.  

He Himself is the Shaastras, and He Himself is the Vedas.  

ਵਾਹਿਗੁਰੂ ਆਪ ਛੇ ਸ਼ਾਸਤਰ ਹੈ ਅਤੇ ਆਪ ਹੀ ਚਾਰੇ ਵੇਦ।  

ਆਪੇ = (ਪ੍ਰਭੂ) ਆਪ ਹੀ, ਪ੍ਰਭੂ ਦਾ ਆਪਣਾ ਨਾਮ ਹੀ।
ਹੇ ਮੇਰੇ ਮਨ! ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਸ਼ਾਸਤ੍ਰ ਹੈ, ਉਹ (ਪਰਮਾਤਮਾ) ਆਪ ਹੀ (ਤੇਰੇ ਵਾਸਤੇ) ਵੇਦ ਹੈ (ਭਾਵ, ਪਰਮਾਤਮਾ ਦਾ ਨਾਮ ਹੀ ਤੇਰੇ ਵਾਸਤੇ ਵੇਦ ਸ਼ਾਸਤ੍ਰ ਹੈ)।


ਆਪੇ ਘਟਿ ਘਟਿ ਜਾਣੈ ਭੇਦੁ  

आपे घटि घटि जाणै भेदु ॥  

Āpe gẖat gẖat jāṇai bẖeḏ.  

He knows the secrets of each and every heart.  

ਉਹ ਆਪ ਹੀ ਸਾਰਿਆਂ ਦਿਲਾਂ ਦੇ ਭੇਤ ਨੂੰ ਜਾਣਦਾ ਹੈ।  

ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਜਾਣੈ = ਜਾਣਦਾ ਹੈ {ਇਕ-ਵਚਨ}।
ਹੇ ਮਨ! ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ (ਵੱਸ ਰਿਹਾ ਹੈ), ਉਹ ਆਪ ਹੀ (ਹਰੇਕ ਜੀਵ ਦੇ ਦਿਲ ਦਾ) ਭੇਦ ਜਾਣਦਾ ਹੈ।


ਜੋਤਿ ਸਰੂਪ ਜਾ ਕੀ ਸਭ ਵਥੁ  

जोति सरूप जा की सभ वथु ॥  

Joṯ sarūp jā kī sabẖ vath.  

He is the Embodiment of Light; all beings belong to Him.  

ਉਹ ਨੂਰ ਦਾ ਰੂਪ ਹੈ, ਜਿਸ ਦੀ ਮਲਕੀਅਤ ਹਨ ਸਾਰੀਆਂ ਵਸਤੂਆਂ।  

ਜੋਤਿ ਸਰੂਪ = ਨਿਰੀ ਜੋਤਿ ਹੀ ਜੋਤਿ, ਨਿਰਾ ਚਾਨਣ ਹੀ ਚਾਨਣ। ਜਾ ਕੀ = ਜਿਸ (ਪਰਮਾਤਮਾ) ਦੀ। ਸਭ ਵਥੁ = ਸਾਰੀ ਵਸਤ, ਸਾਰੀ ਸ੍ਰਿਸ਼ਟੀ।
ਹੇ ਮੇਰੇ ਮਨ! ਇਹ ਸਾਰੀ ਸ੍ਰਿਸ਼ਟੀ ਜਿਸ (ਪਰਮਾਤਮਾ) ਦੀ (ਰਚੀ ਹੋਈ ਹੈ) ਉਹ ਨਿਰਾ ਨੂਰ ਹੀ ਨੂਰ ਹੈ।


ਕਰਣ ਕਾਰਣ ਪੂਰਨ ਸਮਰਥੁ ॥੧॥  

करण कारण पूरन समरथु ॥१॥  

Karaṇ kāraṇ pūran samrath. ||1||  

The Creator, the Cause of causes, the Perfect All-powerful Lord. ||1||  

ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰਭੂ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ।  

ਕਰਣ ਕਾਰਣ = ਸਾਰੇ ਜਗਤ ਦਾ ਮੂਲ। ਪੂਰਨ = ਸਰਬ-ਵਿਆਪਕ। ਸਮਰਥੁ = ਸਭ ਤਾਕਤਾਂ ਦਾ ਮਾਲਕ ॥੧॥
ਉਹ ਹੀ ਸਾਰੇ ਜਗਤ ਦਾ ਮੂਲ ਹੈ, ਉਹ ਸਭ ਥਾਈਂ ਮੌਜੂਦ ਹੈ, ਉਹ ਸਭ ਤਾਕਤਾਂ ਦਾ ਮਾਲਕ ਹੈ ॥੧॥


ਪ੍ਰਭ ਕੀ ਓਟ ਗਹਹੁ ਮਨ ਮੇਰੇ  

प्रभ की ओट गहहु मन मेरे ॥  

Parabẖ kī ot gahhu man mere.  

Grab hold of the Support of God, O my mind.  

ਹੇ ਮੇਰੀ ਜਿੰਦੇ! ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ।  

ਓਟ = ਆਸਰਾ, ਸਹਾਰਾ। ਗਹਹੁ = ਫੜੋ, ਲਵੋ। ਮਨ = ਹੇ ਮਨ!
ਹੇ ਮੇਰੇ ਮਨ! ਪਰਮਾਤਮਾ ਦਾ ਆਸਰਾ ਲਈ ਰੱਖ।


ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਆਵੈ ਨੇਰੇ ॥੧॥ ਰਹਾਉ  

चरन कमल गुरमुखि आराधहु दुसमन दूखु न आवै नेरे ॥१॥ रहाउ ॥  

Cẖaran kamal gurmukẖ ārāḏẖahu ḏusman ḏūkẖ na āvai nere. ||1|| rahā▫o.  

As Gurmukh, worship and adore His Lotus Feet; enemies and pains shall not even approach you. ||1||Pause||  

ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਕੰਵਲ ਰੂਪੀ ਪੈਰਾ ਦਾ ਧਿਆਨ ਧਾਰ ਅਤੇ ਵੈਰੀ ਤੇ ਦੁਸ਼ਟ ਤੇਰੇ ਨੇੜੇ ਨਹੀਂ ਆਉਣਗੇ। ਠਹਿਰਾਉ।  

ਚਰਨ ਕਮਲ = ਕੌਲ-ਫੁੱਲਾਂ ਵਰਗੇ ਸੋਹਣੇ ਚਰਨ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਦੁਸਮਨ = ਵੈਰੀ {ਬਹੁ-ਵਚਨ}। ਆਵੈ = ਆਉਂਦਾ {ਇਕ-ਵਚਨ}। ਨੇਰੇ = ਨੇੜੇ ॥੧॥
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਿਆ ਕਰ, (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਕੋਈ) ਵੈਰੀ (ਉਸ ਦੇ) ਨੇੜੇ ਨਹੀਂ ਆਉਂਦੇ, ਕੋਈ ਦੁੱਖ (ਉਸ ਦੇ) ਨੇੜੇ ਨਹੀਂ ਆਉਂਦਾ ॥੧॥ ਰਹਾਉ॥


ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ  

आपे वणु त्रिणु त्रिभवण सारु ॥  

Āpe vaṇ ṯariṇ ṯaribẖavaṇ sār.  

He Himself is the Essence of the forests and fields, and all the three worlds.  

ਪ੍ਰਭੂ ਖੁਦ ਹੀ ਜੰਗਲਾਂ ਬਨਾਸਪਤੀ ਅਤੇ ਤਿੰਨਾਂ ਜਹਾਨਾਂ ਦਾ ਜੋਹਰ ਹੈ।  

ਆਪੇ = ਪ੍ਰਭੂ ਆਪ ਹੀ। ਵਣੁ = ਜੰਗਲ। ਤ੍ਰਿਣੁ = ਘਾਹ ਦਾ ਤੀਲਾ, ਬਨਸਪਤੀ। ਸਾਰੁ = ਤੱਤ, ਮੂਲ।
ਹੇ ਮੇਰੇ ਮਨ! ਉਹ (ਪ੍ਰਭੂ) ਆਪ ਹੀ (ਹਰੇਕ) ਜੰਗਲ (ਨੂੰ ਪੈਦਾ ਕਰਨ ਵਾਲਾ) ਹੈ, (ਸਾਰੀ) ਵਨਸਪਤੀ (ਨੂੰ ਪੈਦਾ ਕਰਨ ਵਾਲਾ) ਹੈ, ਉਹ ਆਪ ਹੀ ਤਿੰਨਾਂ ਭਵਨਾਂ ਦਾ ਮੂਲ ਹੈ।


ਜਾ ਕੈ ਸੂਤਿ ਪਰੋਇਆ ਸੰਸਾਰੁ  

जा कै सूति परोइआ संसारु ॥  

Jā kai sūṯ paro▫i▫ā sansār.  

The universe is strung on His Thread.  

ਉਹ ਐਸਾ ਹੈ ਜਿਸ ਦੇ ਧਾਗੇ ਅੰਦਰ ਜਗਤ ਪਰੋਤਾ ਹੋਇਆ ਹੈ।  

ਜਾ ਕੈ ਸੂਤਿ = ਜਿਸ ਦੇ ਸੂਤ ਵਿਚ, ਜਿਸ ਦੀ ਮਰਯਾਦਾ ਵਿਚ, ਜਿਸ ਦੇ ਹੁਕਮ ਵਿਚ।
(ਉਹ ਐਸਾ ਹੈ) ਜਿਸ ਦੇ ਹੁਕਮ ਵਿਚ ਸਾਰਾ ਜਗਤ ਪ੍ਰੋਤਾ ਹੋਇਆ ਹੈ।


ਆਪੇ ਸਿਵ ਸਕਤੀ ਸੰਜੋਗੀ  

आपे सिव सकती संजोगी ॥  

Āpe siv sakṯī sanjogī.  

He is the Uniter of Shiva and Shakti - mind and matter.  

ਉਹ ਖੁਦ ਹੀ ਮਨ ਤੇ ਮਾਦੇ ਨੂੰ ਜੋੜਨ ਵਾਲਾ ਹੈ।  

ਸਿਵ = ਸ਼ਿਵ, ਆਤਮਾ। ਸਕਤੀ = ਸ਼ਕਤੀ, ਮਾਇਆ, ਪ੍ਰਕ੍ਰਿਤੀ। ਸੰਜੋਗੀ = ਮਿਲਾਣ ਵਾਲਾ।
ਹੇ ਮਨ! ਉਹ ਆਪ ਹੀ ਜੀਵਾਤਮਾ ਤੇ ਪ੍ਰਕ੍ਰਿਤੀ ਨੂੰ ਜੋੜਨ ਵਾਲਾ ਹੈ,


ਆਪਿ ਨਿਰਬਾਣੀ ਆਪੇ ਭੋਗੀ ॥੨॥  

आपि निरबाणी आपे भोगी ॥२॥  

Āp nirbāṇī āpe bẖogī. ||2||  

He Himself is in the detachment of Nirvaanaa, and He Himself is the Enjoyer. ||2||  

ਉਹ ਖੁਦ ਵਿਰਕਤ ਹੈ ਤੇ ਖੁਦ ਹੀ ਅਨੰਦ ਮਾਣਨ ਵਾਲਾ।  

ਨਿਰਬਾਣੀ = {निर्वाण} ਵਾਸਨਾ-ਰਹਿਤ, ਨਿਰਲੇਪ। ਭੋਗੀ = ਭੋਗਣ ਵਾਲਾ, ਭੋਗਾਂ ਵਿਚ ਪ੍ਰਵਿਰਤ ॥੨॥
ਉਹ ਆਪ ਹੀ (ਸਭ ਤੋਂ ਵੱਖਰਾ) ਵਾਸਨਾ-ਰਹਿਤ ਹੈ, ਉਹ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਾਰੇ ਭੋਗ) ਭੋਗਣ ਵਾਲਾ ਹੈ ॥੨॥


ਜਤ ਕਤ ਪੇਖਉ ਤਤ ਤਤ ਸੋਇ  

जत कत पेखउ तत तत सोइ ॥  

Jaṯ kaṯ pekẖa▫o ṯaṯ ṯaṯ so▫e.  

Wherever I look, there He is.  

ਜਿਥੇ ਕਿਥੇ ਭੀ ਮੈਂ ਵੇਖਦਾ ਹਾਂ, ਉਥੇ, ਉਥੇ ਉਹ ਹੀ ਹੈ।  

ਜਤ ਕਤ = {यत्र कुत्र} ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਤ ਤਤ = ਉਥੇ ਉਥੇ। ਸੋਇ = ਉਹ (ਪਰਮਾਤਮਾ) ਹੀ।
ਮੈਂ ਜਿਧਰ ਕਿਧਰ ਵੇਖਦਾ ਹਾਂ, ਹਰ ਥਾਂ ਉਹ ਪ੍ਰਭੂ ਆਪ ਹੀ ਮੌਜੂਦ ਹੈ,


ਤਿਸੁ ਬਿਨੁ ਦੂਜਾ ਨਾਹੀ ਕੋਇ  

तिसु बिनु दूजा नाही कोइ ॥  

Ŧis bin ḏūjā nāhī ko▫e.  

Without Him, there is no one at all.  

ਉਸ ਦੇ ਬਗੈਰ ਹੋਰ ਕੋਈ ਨਹੀਂ।  

xxx
ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਹੈ।


ਸਾਗਰੁ ਤਰੀਐ ਨਾਮ ਕੈ ਰੰਗਿ  

सागरु तरीऐ नाम कै रंगि ॥  

Sāgar ṯarī▫ai nām kai rang.  

In the Love of the Naam, the world-ocean is crossed.  

ਨਾਮ ਨੂੰ ਪਿਆਰ ਕਰਨ ਦੁਆਰਾ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।  

ਸਾਗਰੁ = (ਸੰਸਾਰ-) ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਕੈ ਰੰਗਿ = ਦੇ ਪ੍ਰੇਮ ਨਾਲ।
(ਉਸ ਪਰਮਾਤਮ ਦੇ) ਨਾਮ ਵਿਚ ਪਿਆਰ ਪਾਇਆਂ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।


ਗੁਣ ਗਾਵੈ ਨਾਨਕੁ ਸਾਧਸੰਗਿ ॥੩॥  

गुण गावै नानकु साधसंगि ॥३॥  

Guṇ gāvai Nānak sāḏẖsang. ||3||  

Nanak sings His Glorious Praises in the Saadh Sangat, the Company of the Holy. ||3||  

ਸਤਿਸੰਗਤ ਅੰਦਰ ਨਾਨਕ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ।  

ਗਾਵੈ = ਗਾਂਦਾ ਹੈ। ਸਾਧ ਸੰਗਿ = ਸਾਧ ਸੰਗਤ ਵਿਚ (ਰਹਿ ਕੇ) ॥੩॥
ਨਾਨਕ (ਭੀ) ਸਾਧ ਸੰਗਤ ਵਿਚ (ਰਹਿ ਕੇ ਉਸੇ ਪਰਮਾਤਮਾ ਦੇ) ਗੁਣ ਗਾਂਦਾ ਹੈ ॥੩॥


ਮੁਕਤਿ ਭੁਗਤਿ ਜੁਗਤਿ ਵਸਿ ਜਾ ਕੈ  

मुकति भुगति जुगति वसि जा कै ॥  

Mukaṯ bẖugaṯ jugaṯ vas jā kai.  

Liberation, the ways and means of enjoyment and union are under His Control.  

ਜਿਸ ਦੇ ਇਖਤਿਆਰ ਵਿੱਚ ਹਨ ਕਲਿਆਣ, ਸੰਸਾਰੀ ਸਿਧਤਾ ਤੇ ਮਿਲਾਪ,  

ਮੁਕਤਿ = (ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਖ਼ਲਾਸੀ। ਭੁਗਤਿ = ਭੋਜਨ ਆਦਿਕ। ਜੁਗਤਿ = ਜੀਊਣ ਦੀ ਜਾਚ। ਜਾ ਕੈ ਵਸਿ = ਜਿਸ (ਪਰਮਾਤਮਾ) ਦੇ ਵੱਸ ਵਿਚ।
(ਜੀਵਾਂ ਨੂੰ) ਮੁਕਤੀ (ਦੇਣੀ, ਜੀਵਾਂ ਨੂੰ ਖਾਣ-ਪੀਣ ਨੂੰ) ਭੋਜਨ (ਦੇਣਾ, ਜੀਵਾਂ ਨੂੰ) ਜੀਵਨ-ਤੋਰੇ ਤੋਰਨਾ- ਇਹ ਸਭ ਕੁਝ ਜਿਸ ਪਰਮਾਤਮਾ ਦੇ ਵੱਸ ਵਿਚ ਹੈ।


ਊਣਾ ਨਾਹੀ ਕਿਛੁ ਜਨ ਤਾ ਕੈ  

ऊणा नाही किछु जन ता कै ॥  

Ūṇā nāhī kicẖẖ jan ṯā kai.  

His humble servant lacks nothing.  

ਹੇ ਇਨਸਾਨ! ਉਸ ਦੇ ਘਰ ਵਿੱਚ ਕਿਸੇ ਵਸਤੂ ਦਾ ਘਾਟਾ ਨਹੀਂ।  

ਕਿਛੁ ਊਣਾ = ਕੋਈ ਕਮੀ। ਜਨ = ਹੇ ਜਨ! ਤਾ ਕੈ = ਉਸ (ਪ੍ਰਭੂ) ਦੇ ਘਰ ਵਿਚ।
ਉਸ ਦੇ ਘਰ ਵਿਚ (ਕਿਸੇ ਚੀਜ਼ ਦੀ) ਕੋਈ ਕਮੀ ਨਹੀਂ ਹੈ।


ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰਨ  

करि किरपा जिसु होइ सुप्रसंन ॥  

Kar kirpā jis ho▫e suparsan.  

That person, with whom the Lord, in His Mercy, is pleased -  

ਆਪਣੀ ਮਿਹਰ ਦੁਆਰਾ ਜਿਸ ਉਤੇ ਉਹ ਖੁਸ਼ ਹੁੰਦਾ ਹੈ,  

ਕਰਿ = ਕਰ ਕੇ। ਜਿਸੁ = ਜਿਸ ਜਿਸ ਉੱਤੇ।
ਮਿਹਰ ਕਰ ਕੇ ਜਿਸ ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੁੰਦਾ ਹੈ,


ਨਾਨਕ ਦਾਸ ਸੇਈ ਜਨ ਧੰਨ ॥੪॥੩੭॥੫੦॥  

नानक दास सेई जन धंन ॥४॥३७॥५०॥  

Nānak ḏās se▫ī jan ḏẖan. ||4||37||50||  

O slave Nanak, that humble servant is blessed. ||4||37||50||  

ਮੁਬਾਰਕ ਹਨ ਉਹ ਪੁਰਸ਼, ਹੇ ਨਫਰ ਨਾਨਕ!  

ਸੇਈ ਜਨ = ਉਹ ਬੰਦੇ {ਬਹੁ-ਵਚਨ}। ਧੰਨ = ਭਾਗਾਂ ਵਾਲੇ ॥੪॥੩੭॥੫੦॥
ਹੇ ਦਾਸ ਨਾਨਕ! ਉਹੀ ਸਾਰੇ ਬੰਦੇ (ਅਸਲ) ਭਾਗਾਂ ਵਾਲੇ ਹਨ ॥੪॥੩੭॥੫੦॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਊ ਪੰਜਵੀਂ ਪਾਤਿਸ਼ਾਹੀ।  

xxx
xxx


ਭਗਤਾ ਮਨਿ ਆਨੰਦੁ ਗੋਬਿੰਦ  

भगता मनि आनंदु गोबिंद ॥  

Bẖagṯā man ānanḏ gobinḏ.  

The minds of the Lord's devotee are filled with bliss.  

ਸਾਹਿਬ ਦੇ ਸੰਤਾਂ ਦੇ ਚਿੱਤ ਅੰਦਰ ਪ੍ਰਸੰਨਤਾ ਹੈ।  

ਮਨਿ = ਮਨ ਵਿਚ।
ਪਰਮਾਤਮਾ ਦੇ ਭਗਤਾਂ ਦੇ ਮਨ ਵਿਚ ਸਦਾ ਆਤਮਕ ਹੁਲਾਰਾ ਟਿਕਿਆ ਰਹਿੰਦਾ ਹੈ।


ਅਸਥਿਤਿ ਭਏ ਬਿਨਸੀ ਸਭ ਚਿੰਦ  

असथिति भए बिनसी सभ चिंद ॥  

Asthiṯ bẖa▫e binsī sabẖ cẖinḏ.  

They become stable and permanent, and all their anxiety is gone.  

ਉਹ ਅਹਿੱਲ ਹੋ ਜਾਂਦੇ ਹਨ ਅਤੇ ਮਿਟ ਜਾਂਦੀ ਹੈ ਉਹਨਾਂ ਦੀ ਸਾਰੀ ਚਿੰਤਾ।  

ਅਸਥਿਤਿ = (ਭੈ ਭਰਮ ਆਦਿਕਾਂ ਵਲੋਂ) ਅਡੋਲਤਾ। ਚਿੰਦ = (ਭੈ ਭਰਮਾਂ ਦਾ) ਚਿੰਤਨ, ਚਿੱਤ-ਚੇਤਾ।
(ਦੁਨੀਆ ਦੇ ਡਰਾਂ, ਦੁਨੀਆ ਦੀਆਂ ਭਟਕਣਾਂ ਵਲੋਂ ਉਹਨਾਂ ਦੇ ਅੰਦਰ ਸਦਾ) ਅਡੋਲਤਾ ਰਹਿੰਦੀ ਹੈ (ਦੁਨੀਆ ਦੇ ਡਰਾਂ ਦਾ ਉਹਨਾਂ ਨੂੰ) ਚਿਤ-ਚੇਤਾ ਭੀ ਨਹੀਂ ਰਹਿੰਦਾ।


        


© SriGranth.org, a Sri Guru Granth Sahib resource, all rights reserved.
See Acknowledgements & Credits