Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮੂਲ ਬਿਨਾ ਸਾਖਾ ਕਤ ਆਹੈ ॥੧॥  

मूल बिना साखा कत आहै ॥१॥  

Mūl binā sākẖā kaṯ āhai. ||1||  

but without roots, how can there be any branches? ||1||  

ਪ੍ਰੰਤੂ ਜੜ੍ਹਾਂ ਦੇ ਬਗੈਰ, ਟਹਿਣੀਆਂ ਕਿਸ ਤਰ੍ਹਾਂ ਹੋ ਸਕਦੀਆਂ ਹਨ?  

ਮੂਲ = (ਰੁੱਖ ਦਾ) ਮੁੱਢ। ਸਾਖਾ = ਟਹਣੀ। ਕਤ = ਕਿੱਥੇ? ਆਹੈ = ਹੈ, ਹੋ ਸਕਦੀ ਹੈ ॥੧॥
(ਉਸ ਦੀ ਇਹ ਤਾਂਘ ਵਿਅਰਥ ਹੈ, ਜਿਵੇਂ ਰੁੱਖ ਦੇ) ਮੁੱਢ ਤੋਂ ਬਿਨਾ (ਉਸ ਉਤੇ) ਕੋਈ ਟਹਣੀ ਨਹੀਂ ਉੱਗ ਸਕਦੀ ॥੧॥


ਗੁਰੁ ਗੋਵਿੰਦੁ ਮੇਰੇ ਮਨ ਧਿਆਇ  

गुरु गोविंदु मेरे मन धिआइ ॥  

Gur govinḏ mere man ḏẖi▫ā▫e.  

O my mind, meditate on the Guru, the Lord of the Universe.  

ਹੇ ਮੇਰੀ ਜਿੰਦੜੀਏ! ਤੂੰ ਆਪਣੇ ਗੁਰੂ-ਪਰਮੇਸ਼ਰ ਦਾ ਸਿਮਰਨ ਕਰ।  

ਮਨ = ਹੇ ਮਨ! ਧਿਆਇ = ਸਿਮਰਿਆ ਕਰ।
ਹੇ ਮੇਰੇ ਮਨ! ਗੁਰੂ ਨੂੰ ਗੋਵਿੰਦ ਨੂੰ (ਸਦਾ) ਸਿਮਰਿਆ ਕਰ।


ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ ॥੧॥ ਰਹਾਉ  

जनम जनम की मैलु उतारै बंधन काटि हरि संगि मिलाइ ॥१॥ रहाउ ॥  

Janam janam kī mail uṯārai banḏẖan kāt har sang milā▫e. ||1|| rahā▫o.  

The filth of countless incarnations shall be washed away. Breaking your bonds, you shall be united with the Lord. ||1||Pause||  

ਉਹ ਤੇਰੇ ਅਨੇਕਾਂ ਜਨਮੇ ਦੀ ਮਲੀਣਤਾ ਨੂੰ ਧੋ ਸੁਟਣਗੇ ਅਤੇ ਤੇਰੇ ਜੁੜ ਵੱਢ ਕੇ ਤੈਨੂੰ ਤੇਰੇ ਵਾਹਿਗੁਰੂ ਨਾਲ ਮਿਲਾ ਦੇਣਗੇ। ਠਹਿਰਾਉ।  

ਉਤਾਰੈ = ਦੂਰ ਕਰ ਦੇਂਦਾ ਹੈ। ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਸੰਗਿ = ਨਾਲ। ਮਿਲਾਇ = ਜੋੜ ਦੇਂਦਾ ਹੈ ॥੧॥
(ਏਹ ਸਿਮਰਨ) ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਦੂਰ ਕਰ ਦੇਂਦਾ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਕੇ (ਮਨੁੱਖ ਨੂੰ) ਪਰਮਾਤਮਾ ਦੇ ਨਾਲ ਜੋੜ ਦੇਂਦਾ ਹੈ ॥੧॥ ਰਹਾਉ॥


ਤੀਰਥਿ ਨਾਇ ਕਹਾ ਸੁਚਿ ਸੈਲੁ  

तीरथि नाइ कहा सुचि सैलु ॥  

Ŧirath nā▫e kahā sucẖ sail.  

How can a stone be purified by bathing at a sacred shrine of pilgrimage?  

ਯਾਤ੍ਰਾਂ ਅਸਥਾਨ ਤੇ ਇਸ ਨੂੰ ਧੌਣ ਨਾਲ ਇਕ ਪੱਥਰ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?  

ਤੀਰਥਿ = ਤੀਰਥ ਉੱਤੇ। ਨਾਇ = ਨ੍ਹਾਇ, ਨ੍ਹਾ ਕੇ। ਸੁਚਿ = ਪਵਿੱਤ੍ਰਤਾ। ਸੈਲੁ = ਪੱਥਰ, ਪੱਥਰ-ਦਿਲ ਮਨੁੱਖ।
ਪੱਥਰ (ਪੱਥਰ-ਦਿਲ ਮਨੁੱਖ) ਤੀਰਥ ਉੱਤੇ ਇਸ਼ਨਾਨ ਕਰ ਕੇ (ਆਤਮਕ) ਪਵਿੱਤ੍ਰਤਾ ਹਾਸਲ ਨਹੀਂ ਕਰ ਸਕਦਾ,


ਮਨ ਕਉ ਵਿਆਪੈ ਹਉਮੈ ਮੈਲੁ  

मन कउ विआपै हउमै मैलु ॥  

Man ka▫o vi▫āpai ha▫umai mail.  

The filth of egotism clings to the mind.  

ਉਸ ਦੇ ਚਿੱਤ ਨੂੰ ਹੰਕਾਰ ਦੀ ਗੰਦਗੀ ਚਿਮੜ ਜਾਂਦੀ ਹੈ?  

ਵਿਆਪੈ = ਜ਼ੋਰ ਪਾਈ ਰੱਖਦੀ ਹੈ।
(ਉਸ ਦੇ) ਮਨ ਨੂੰ (ਇਹੀ) ਹਉਮੈ ਦੀ ਮੈਲ ਚੰਬੜੀ ਰਹਿੰਦੀ ਹੈ (ਕਿ ਮੈਂ ਤੀਰਥ-ਜਾਤ੍ਰਾ ਕਰ ਆਇਆ ਹਾਂ)।


ਕੋਟਿ ਕਰਮ ਬੰਧਨ ਕਾ ਮੂਲੁ  

कोटि करम बंधन का मूलु ॥  

Kot karam banḏẖan kā mūl.  

Millions of rituals and actions taken are the root of entanglements.  

ਕ੍ਰੋੜਾਂ ਹੀ ਕਰਮਕਾਡ ਜੰਜਾਲਾਂ ਦੀ ਜੜ੍ਹ ਹਨ।  

ਕੋਟਿ ਕਰਮ = ਕ੍ਰੋੜਾਂ (ਮਿਥੇ ਹੋਏ ਧਾਰਮਿਕ) ਕੰਮ। ਮੂਲੁ = ਕਾਰਨ, ਵਸੀਲਾ।
(ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਕ੍ਰੋੜਾਂ ਧਾਰਮਿਕ ਕਰਮ (ਹਉਮੈ ਦੀਆਂ) ਫਾਹੀਆਂ ਦਾ (ਹੀ) ਕਾਰਨ ਬਣਦੇ ਹਨ।


ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥੨॥  

हरि के भजन बिनु बिरथा पूलु ॥२॥  

Har ke bẖajan bin birthā pūl. ||2||  

Without meditating and vibrating on the Lord, the mortal gathers only worthless bundles of straw. ||2||  

ਪ੍ਰਭੂ ਦੇ ਸਿਰਮਨ ਦੇ ਬਗੈਰ ਇਨਸਾਨ ਕੇਵਲ ਪਰਾਲੀ ਦੀ ਨਿਕੰਮੀ ਪੰਡ ਹੀ ਇਕੱਤਰ ਕਰਦਾ ਹੈ।  

ਪੂਲੁ = (ਕਰਮਾਂ ਦਾ) ਪੂਲਾ, ਪੰਡ ॥੨॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਮਿਥੇ ਹੋਏ ਧਾਰਮਿਕ ਕਰਮ ਮਨੁੱਖ ਦੇ ਸਿਰ ਉੱਤੇ) ਵਿਅਰਥ ਪੰਡ ਹੀ ਹਨ ॥੨॥


ਬਿਨੁ ਖਾਏ ਬੂਝੈ ਨਹੀ ਭੂਖ  

बिनु खाए बूझै नही भूख ॥  

Bin kẖā▫e būjẖai nahī bẖūkẖ.  

Without eating, hunger is not satisfied.  

ਖਾਣ ਦੇ ਬਗੇਰ ਖੁਧਿਆ ਨਵਿਰਤ ਨਹੀਂ ਹੁੰਦਾ।  

ਬੂਝੈ ਨਹੀ = ਨਹੀਂ ਬੁੱਝਦੀ।
(ਭੋਜਨ) ਖਾਣ ਤੋਂ ਬਿਨਾ (ਪੇਟ ਦੀ) ਭੁੱਖ (ਦੀ ਅੱਗ) ਨਹੀਂ ਬੁੱਝਦੀ।


ਰੋਗੁ ਜਾਇ ਤਾਂ ਉਤਰਹਿ ਦੂਖ  

रोगु जाइ तां उतरहि दूख ॥  

Rog jā▫e ṯāʼn uṯrėh ḏūkẖ.  

When the disease is cured, then the pain goes away.  

ਜਦ ਬੀਮਾਰੀ ਦੂਰ ਹੋ ਜਾਂਦੀ ਹੈ, ਤਦ ਹੀ ਪੀੜ ਨਵਿਰਤ ਹੁੰਦੀ ਹੈ।  

ਜਾਇ = ਜੇ ਦੂਰ ਹੋ ਜਾਏ। ਉਤਰਹਿ = ਲਹਿ ਜਾਂਦੇ ਹਨ {ਬਹੁ-ਵਚਨ}।
(ਰੋਗ ਤੋਂ ਪੈਦਾ ਹੋਏ) ਸਰੀਰਕ ਦੁੱਖ ਤਦੋਂ ਹੀ ਦੂਰ ਹੁੰਦੇ ਹਨ, ਜੇ (ਅੰਦਰੋਂ) ਰੋਗ ਦੂਰ ਹੋ ਜਾਏ।


ਕਾਮ ਕ੍ਰੋਧ ਲੋਭ ਮੋਹਿ ਬਿਆਪਿਆ  

काम क्रोध लोभ मोहि बिआपिआ ॥  

Kām kroḏẖ lobẖ mohi bi▫āpi▫ā.  

The mortal is engrossed in sexual desire, anger, greed and attachment.  

ਪ੍ਰਾਣੀ ਵਿਸ਼ੇ, ਭੁਖ, ਗੁੱਸੇ ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ।  

ਮੋਹਿ = ਮੋਹ ਵਿਚ। ਬਿਆਪਿਆ = ਫਸਿਆ ਹੋਇਆ।
ਉਹ ਮਨੁੱਖ ਸਦਾ ਕਾਮ ਕ੍ਰੋਧ ਲੋਭ ਮੋਹ ਵਿਚ ਫਸਿਆ ਰਹਿੰਦਾ ਹੈ,


ਜਿਨਿ ਪ੍ਰਭਿ ਕੀਨਾ ਸੋ ਪ੍ਰਭੁ ਨਹੀ ਜਾਪਿਆ ॥੩॥  

जिनि प्रभि कीना सो प्रभु नही जापिआ ॥३॥  

Jin parabẖ kīnā so parabẖ nahī jāpi▫ā. ||3||  

He does not meditate on God, that God who created him. ||3||  

ਉਹ ਉਸ ਸਾਹਿਬ ਦਾ ਸਿਮਰਨ ਨਹੀਂ ਕਰਦਾ ਜਿਸ ਨੇ ਉਸ ਨੂੰ ਰਚਿਆ ਹੈ।  

ਜਿਨਿ ਪ੍ਰਭਿ = ਜਿਸ ਪ੍ਰਭੂ ਨੇ ॥੩॥
ਜਿਹੜਾ ਮਨੁੱਖ ਉਸ ਪਰਮਾਤਮਾ ਦਾ ਨਾਮ ਨਹੀਂ ਜਪਦਾ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ ॥੩॥


ਧਨੁ ਧਨੁ ਸਾਧ ਧੰਨੁ ਹਰਿ ਨਾਉ  

धनु धनु साध धंनु हरि नाउ ॥  

Ḏẖan ḏẖan sāḏẖ ḏẖan har nā▫o.  

Blessed, blessed is the Holy Saint, and blessed is the Name of the Lord.  

ਮੁਬਾਰਕ, ਮੁਬਾਰਕ ਹੈ ਸੰਤ ਅਤੇ ਮੁਬਾਰਕ ਸਾਈਂ ਦਾ ਨਾਮ।  

ਧਨੁ ਧਨੁ = ਭਾਗਾਂ ਵਾਲੇ।
ਉਹ ਗੁਰਮੁਖ ਮਨੁੱਖ ਭਾਗਾਂ ਵਾਲੇ ਹਨ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ,


ਆਠ ਪਹਰ ਕੀਰਤਨੁ ਗੁਣ ਗਾਉ  

आठ पहर कीरतनु गुण गाउ ॥  

Āṯẖ pahar kīrṯan guṇ gā▫o.  

Twenty-four hours a day, sing the Kirtan, the Glorious Praises of the Lord.  

ਅਠੇ ਪਹਿਰ ਹੀ ਤੂੰ ਸੁਆਮੀ ਦੀਆਂ ਵਡਿਆਈਆਂ ਅਤੇ ਸਿਫ਼ਤ ਗਾਇਨ ਕਰ।  

ਗੁਣ ਗਾਉ = ਗੁਣਾਂ ਦਾ ਗਾਇਨ (ਕਰਦੇ ਹਨ)।
ਜਿਹੜੇ ਅੱਠੇ ਪਹਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ।


ਧਨੁ ਹਰਿ ਭਗਤਿ ਧਨੁ ਕਰਣੈਹਾਰ  

धनु हरि भगति धनु करणैहार ॥  

Ḏẖan har bẖagaṯ ḏẖan karṇaihār.  

Blessed is the devotee of the Lord, and blessed is the Creator Lord.  

ਉਪਮਾਯੋਗ ਹੈ ਵਾਹਿਗੁਰੂ ਦਾ ਸ਼ਰਧਾਲੂ ਅਤੇ ਉਪਮਾ-ਯੋਗ ਹੀ ਉਸ ਦਾ ਸਿਰਜਣਹਾਰ ਸੁਆਮੀ।  

ਧਨੁ = ਸਰਮਾਇਆ।
ਉਹਨਾਂ ਦੇ ਪਾਸ ਪਰਮਾਤਮਾ ਦੀ ਭਗਤੀ ਦਾ ਧਨ ਸਿਰਜਣਹਾਰ ਦੇ ਨਾਮ ਦਾ ਧਨ (ਸਦਾ ਮੌਜੂਦ) ਹੈ,


ਸਰਣਿ ਨਾਨਕ ਪ੍ਰਭ ਪੁਰਖ ਅਪਾਰ ॥੪॥੩੨॥੪੫॥  

सरणि नानक प्रभ पुरख अपार ॥४॥३२॥४५॥  

Saraṇ Nānak parabẖ purakẖ apār. ||4||32||45||  

Nanak seeks the Sanctuary of God, the Primal, the Infinite. ||4||32||45||  

ਨਾਨਕ, ਬੇਅੰਤ ਸੁਆਮੀ ਮਾਲਕ ਦੀ ਪਨਾਹ ਲੋੜਦਾ ਹੈ।  

xxx॥੪॥੩੨॥੪੫॥
ਹੇ ਨਾਨਕ! ਜਿਹੜੇ ਮਨੁੱਖ ਬੇਅੰਤ ਤੇ ਸਰਬ-ਵਿਆਪਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ॥੪॥੩੨॥੪੫॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਉ ਪੰਜਵੀਂ ਪਾਤਿਸ਼ਾਹੀ।  

xxx
xxx


ਗੁਰ ਸੁਪ੍ਰਸੰਨ ਹੋਏ ਭਉ ਗਏ  

गुर सुप्रसंन होए भउ गए ॥  

Gur suparsan ho▫e bẖa▫o ga▫e.  

When the Guru was totally pleased, my fear was taken away.  

ਜਦ ਗੁਰੂ ਜੀ ਮੇਰੇ ਨਾਲ ਪਰਮ ਖੁਸ਼ ਹੋ ਜਾਂਦੇ ਹਨ ਤਾਂ ਮੇਰੇ ਡਰ ਦੁਰ ਹੋ ਗਏ ਹਨ।  

ਸੁਪ੍ਰਸੰਨ = ਚੰਗੀ ਤਰ੍ਹਾਂ ਖ਼ੁਸ਼। ਭਉ ਗਏ = ਭਉ ਗਇਆ, ਹਰੇਕ ਡਰ ਦੂਰ ਹੋ ਗਿਆ।
ਸਤਿਗੁਰੂ ਜਿਸ ਮਨੁੱਖ ਉਤੇ ਬਹੁਤ ਪ੍ਰਸੰਨ ਹੁੰਦਾ ਹੈ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ,


ਨਾਮ ਨਿਰੰਜਨ ਮਨ ਮਹਿ ਲਏ  

नाम निरंजन मन महि लए ॥  

Nām niranjan man mėh la▫e.  

I enshrine the Name of the Immaculate Lord within my mind.  

ਪਵਿੱਤਰ ਪ੍ਰਭੂ ਦਾ ਨਾਮ, ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।  

ਨਿਰੰਜਨ = {ਨਿਰ-ਅੰਜਨ} ਮਾਇਆ ਦੀ ਕਾਲਖ ਤੋਂ ਰਹਿਤ ਪ੍ਰਭੂ। ਲਏ = ਲੈਂਦਾ ਹੈ।
(ਕਿਉਂਕਿ) ਉਹ ਮਨੁੱਖ (ਹਰ ਵੇਲੇ) ਮਾਇਆ-ਰਹਿਤ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ।


ਦੀਨ ਦਇਆਲ ਸਦਾ ਕਿਰਪਾਲ  

दीन दइआल सदा किरपाल ॥  

Ḏīn ḏa▫i▫āl saḏā kirpāl.  

He is Merciful to the meek, forever Compassionate.  

ਮਸਕੀਨਾਂ ਤੇ ਮਿਹਰਬਾਨ ਹਰੀ, ਸਦੀਵ ਹੀ ਦਇਆਵਾਨ ਹੈ।  

xxx
ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਕਿਰਪਾ ਕਰਦਾ ਹੈ,


ਬਿਨਸਿ ਗਏ ਸਗਲੇ ਜੰਜਾਲ ॥੧॥  

बिनसि गए सगले जंजाल ॥१॥  

Binas ga▫e sagle janjāl. ||1||  

All my entanglements are finished. ||1||  

ਮੇਰੇ ਸਾਰੇ ਪੁਆੜੇ ਮੁਕ ਗਏ ਹਨ।  

ਸਗਲੇ = ਸਾਰੇ। ਜੰਜਾਲ = ਮਾਇਆ ਦੇ ਮੋਹ ਦੇ ਬੰਧਨ ॥੧॥
(ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੇ ਸਾਰੇ ਬੰਧਨ ਨਾਸ ਹੋ ਜਾਂਦੇ ਹਨ ॥੧॥


ਸੂਖ ਸਹਜ ਆਨੰਦ ਘਨੇ  

सूख सहज आनंद घने ॥  

Sūkẖ sahj ānanḏ gẖane.  

I have found peace, poise, and myriads of pleasures.  

ਮੈਨੂੰ ਆਰਾਮ, ਅਡੋਲਤਾ ਅਤੇ ਘਣੇਰੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।  

ਸਹਜ = ਆਤਮਕ ਅਡੋਲਤਾ। ਘਨੇ = ਬਹੁਤ।
(ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਬੜੇ ਸੁਖ ਆਨੰਦ ਬਣੇ ਰਹਿੰਦੇ ਹਨ,


ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ  

साधसंगि मिटे भै भरमा अम्रितु हरि हरि रसन भने ॥१॥ रहाउ ॥  

Sāḏẖsang mite bẖai bẖarmā amriṯ har har rasan bẖane. ||1|| rahā▫o.  

In the Saadh Sangat, the Company of the Holy, fear and doubt are dispelled. My tongue chants the Ambrosial Name of the Lord, Har, Har. ||1||Pause||  

ਸਤਿਸੰਗਤ ਅੰਦਰ ਮੈਂ ਸੰਦੇਹ ਅਤੇ ਡਰ ਤੋਂ ਖਲਾਸੀ ਪਾ ਗਿਆ ਹਾਂ ਅਤੇ ਆਪਣੀ ਜੀਹਭਾ ਨਾਲ ਸੁਆਮੀ ਮਾਲਕ ਦੇ ਅੰਮ੍ਰਿਤਮਈ ਨਾਮ ਨੂੰ ਉਚਾਰਦਾ ਹਾਂ। ਠਹਿਰਾਉ।  

ਸੰਗਿ = ਸੰਗਤ ਵਿਚ। ਭੈ = {'ਭਉ' ਤੋਂ ਬਹੁ-ਵਚਨ} ਸਾਰੇ ਡਰ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਸਨ = ਜੀਭ ਨਾਲ। ਭਨੇ = ਉਚਾਰਦਾ ਹੈ ॥੧॥
ਸਾਧ ਸੰਗਤ ਵਿਚ ਰਹਿ ਕੇ ਉਸ ਦੇ ਸਾਰੇ ਡਰ ਵਹਿਮ ਦੂਰ ਹੋ ਜਾਂਦੇ ਹਨ, ਜਿਹੜਾ ਮਨੁੱਖ ਆਪਣੀ ਜੀਭ ਨਾਲ ਆਮਤਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦਾ ਰਹਿੰਦਾ ਹੈ ॥੧॥ ਰਹਾਉ॥


ਚਰਨ ਕਮਲ ਸਿਉ ਲਾਗੋ ਹੇਤੁ  

चरन कमल सिउ लागो हेतु ॥  

Cẖaran kamal si▫o lāgo heṯ.  

I have fallen in love with the Lord's Lotus Feet.  

ਸੁਆਮੀ ਦੇ ਕੰਵਲ ਪੈਰਾ ਨਾਲ ਮੇਰੀ ਪਿਰਹੜੀ ਪੈ ਗਈ ਹੈ।  

ਹੇਤੁ = ਹਿਤ, ਪਿਆਰ।
ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,


ਖਿਨ ਮਹਿ ਬਿਨਸਿਓ ਮਹਾ ਪਰੇਤੁ  

खिन महि बिनसिओ महा परेतु ॥  

Kẖin mėh binsi▫o mahā pareṯ.  

In an instant, the terrible demons are destroyed.  

ਇਕ ਮੁਹਤ ਵਿੱਚ ਪਰਮ ਭੁਤਨਾ ਨਸ਼ਟ ਹੋ ਗਿਆ ਹੈ।  

ਪਰੇਤੁ = ਅਸੁੱਧ ਸੁਭਾਉ, ਖੋਟਾ ਸੁਭਾਉ।
ਉਸ ਦੇ ਅੰਦਰੋਂ (ਖੋਟਾ ਸੁਭਾਉ-ਰੂਪ) ਵੱਡਾ ਪ੍ਰੇਤ ਇਕ ਖਿਨ ਵਿਚ ਮੁੱਕ ਜਾਂਦਾ ਹੈ।


ਆਠ ਪਹਰ ਹਰਿ ਹਰਿ ਜਪੁ ਜਾਪਿ  

आठ पहर हरि हरि जपु जापि ॥  

Āṯẖ pahar har har jap jāp.  

Twenty-four hours a day, I meditate and chant the Name of the Lord, Har, Har.  

ਅੱਠੇ ਪਹਿਰ ਹੀ ਮੈਂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ।  

ਜਾਪਿ = ਜਪਿਆ ਕਰ।
ਤੂੰ ਅੱਠੇ ਪਹਿਰ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰ,


ਰਾਖਨਹਾਰ ਗੋਵਿਦ ਗੁਰ ਆਪਿ ॥੨॥  

राखनहार गोविद गुर आपि ॥२॥  

Rākẖanhār goviḏ gur āp. ||2||  

The Guru is Himself the Savior Lord, the Lord of the Universe. ||2||  

ਗੁਰੂ-ਪਰਮੇਸ਼ਰ ਆਪੇ ਹੀ ਮੇਰੇ ਰਖਵਾਲੇ ਹਨ।  

xxx॥੨॥
ਸਭ ਦੀ ਰੱਖਿਆ ਕਰ ਸਕਣ ਵਾਲਾ ਗੁਰੂ ਗੋਬਿੰਦ ਆਪ (ਤੇਰੀ ਭੀ ਰੱਖਿਆ ਕਰੇਗਾ) ॥੨॥


ਅਪਨੇ ਸੇਵਕ ਕਉ ਸਦਾ ਪ੍ਰਤਿਪਾਰੈ  

अपने सेवक कउ सदा प्रतिपारै ॥  

Apne sevak ka▫o saḏā parṯipārai.  

He Himself cherishes His servant forever.  

ਆਪਣੇ ਗੋਲੇ ਦੀ ਸਾਈਂ ਸਦੀਵ ਹੀ ਪਾਲਣਾ-ਪੋਸ਼ਣਾ ਕਰਦਾ ਹੈ।  

ਕਉ = ਨੂੰ। ਪ੍ਰਤਿਪਾਰੈ = ਪਾਲਦਾ ਹੈ।
ਪ੍ਰਭੂ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ,


ਭਗਤ ਜਨਾ ਕੇ ਸਾਸ ਨਿਹਾਰੈ  

भगत जना के सास निहारै ॥  

Bẖagaṯ janā ke sās nihārai.  

He watches over every breath of His humble devotee.  

ਸੁਆਮੀ ਸੰਤ ਸਰੂਪ ਪੁਰਸ਼ਾਂ ਦੇ ਹਰ ਸੁਆਸ ਨੂੰ ਆਪਣੀ ਨਿਗ੍ਹਾ ਵਿੱਚ ਰੱਖਦਾ ਹੈ।  

ਸਾਸ = ਸਾਹ {ਬਹੁ-ਵਚਨ}। ਨਿਹਾਰੈ = ਵੇਖਦਾ ਹੈ, ਤੱਕਦਾ ਹੈ।
ਪ੍ਰਭੂ ਆਪਣੇ ਭਗਤਾਂ ਦੇ ਸੁਆਸਾਂ ਨੂੰ ਗਹੁ ਨਾਲ ਤੱਕਦਾ ਰਹਿੰਦਾ ਹੈ (ਭਾਵ, ਬੜੇ ਧਿਆਨ ਨਾਲ ਭਗਤ ਜਨਾਂ ਦੀ ਰਾਖੀ ਕਰਦਾ ਹੈ)।


ਮਾਨਸ ਕੀ ਕਹੁ ਕੇਤਕ ਬਾਤ  

मानस की कहु केतक बात ॥  

Mānas kī kaho keṯak bāṯ.  

Tell me, what is the nature of human beings?  

ਦੱਸੋ ਖਾਂ! ਵਿਚਾਰੇ ਮਨੁੱਖ ਦੀ ਕੀ ਹਸਤੀ ਹੈ?  

ਮਾਨਸ = ਮਨੁੱਖ। ਕਹੁ = ਦੱਸ। ਕੇਤਕ ਬਾਤ = ਕੀਹ ਪਾਂਇਆਂ?
ਦੱਸ, ਮਨੁੱਖ ਵਿਚਾਰੇ ਭਗਤ ਜਨਾਂ ਦਾ ਕੀਹ ਵਿਗਾੜ ਸਕਦੇ ਹਨ?


ਜਮ ਤੇ ਰਾਖੈ ਦੇ ਕਰਿ ਹਾਥ ॥੩॥  

जम ते राखै दे करि हाथ ॥३॥  

Jam ṯe rākẖai ḏe kar hāth. ||3||  

The Lord extends His Hand, and saves them from the Messenger of Death. ||3||  

ਆਪਣਾ ਹੱਥ ਦੇ ਕੇ ਸੁਆਮੀ ਆਪਣੇ ਸਾਧੂਆਂ ਨੂੰ ਮੌਤ ਦੇ ਫਰਿਸ਼ਤਿਆਂ ਤੋਂ ਭੀ ਬਚਾ ਲੈਂਦਾ ਹੈ।  

ਜਮ ਤੇ = ਜਮਾਂ ਤੋਂ। ਦੇ ਕਰਿ = ਦੇ ਕੇ ॥੩॥
ਪਰਮਾਤਮਾ ਤਾਂ ਉਹਨਾਂ ਨੂੰ ਹੱਥ ਦੇ ਕੇ ਜਮਾਂ ਤੋਂ ਭੀ ਬਚਾ ਲੈਂਦਾ ਹੈ ॥੩॥


ਨਿਰਮਲ ਸੋਭਾ ਨਿਰਮਲ ਰੀਤਿ  

निरमल सोभा निरमल रीति ॥  

Nirmal sobẖā nirmal rīṯ.  

Immaculate is the Glory, and Immaculate is the way of life,  

ਪਵਿੱਤਰ ਹੈ ਪ੍ਰਭਤਾ ਅਤੇ ਪਵਿੱਤਰ ਰਹੁ ਰਹੀਤੀ ਉਸ ਦੀ,  

ਨਿਰਮਲ = ਬੇ-ਦਾਗ਼। ਰੀਤਿ = ਜੀਵਨ-ਜੁਗਤਿ।
ਉਸ ਦੀ ਹਰ ਥਾਂ ਬੇ-ਦਾਗ਼ ਸੋਭਾ ਬਣੀ ਰਹਿੰਦੀ ਹੈ, ਉਸ ਦੀ ਜੀਵਨ-ਜੁਗਤਿ ਸਦਾ ਪਵਿੱਤਰ ਹੁੰਦੀ ਹੈ,


ਪਾਰਬ੍ਰਹਮੁ ਆਇਆ ਮਨਿ ਚੀਤਿ  

पारब्रहमु आइआ मनि चीति ॥  

Pārbarahm ā▫i▫ā man cẖīṯ.  

of those who remember the Supreme Lord God in their minds.  

ਜੋ ਆਪਣੇ ਹਿਰਤੇ ਅੰਦਰ ਪਰਮ ਪ੍ਰਭੂ ਨੂੰ ਚੇਤੇ ਕਰਦਾ ਹੈ।  

ਮਨਿ = ਮਨ ਵਿਚ। ਚੀਤਿ = ਚਿੱਤ ਵਿਚ।
ਜਿਸ ਮਨੁੱਖ ਦੇ ਮਨ ਵਿਚ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ।


ਕਰਿ ਕਿਰਪਾ ਗੁਰਿ ਦੀਨੋ ਦਾਨੁ  

करि किरपा गुरि दीनो दानु ॥  

Kar kirpā gur ḏīno ḏān.  

The Guru, in His Mercy, has granted this Gift.  

ਮਿਹਰ ਧਾਰ ਕੇ ਗੁਰਾਂ ਨੇ ਨਾਨਕ ਨੂੰ ਦਾਤ ਪਰਦਾਨ ਕੀਤੀ ਹੈ,  

ਗੁਰਿ = ਗੁਰੂ ਨੇ।
ਮਿਹਰ ਕਰ ਕੇ ਗੁਰੂ ਨੇ ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ੀ,


ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥  

नानक पाइआ नामु निधानु ॥४॥३३॥४६॥  

Nānak pā▫i▫ā nām niḏẖān. ||4||33||46||  

Nanak has obtained the treasure of the Naam, the Name of the Lord. ||4||33||46||  

ਅਤੇ ਉਸ ਨੂੰ ਸਾਹਿਬ ਦੇ ਨਾਮ ਦਾ ਖਜਾਨਾ ਪਰਾਪਤ ਹੋ ਗਿਆ ਹੈ।  

ਨਿਧਾਨੁ = ਖ਼ਜ਼ਾਨਾ ॥੪॥੩੩॥੪੬॥
ਹੇ ਨਾਨਕ! ਉਸ ਨੇ ਨਾਮ-ਖ਼ਜ਼ਾਨਾ ਹਾਸਲ ਕਰ ਲਿਆ ॥੪॥੩੩॥੪੬॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਊ ਪੰਜਵੀਂ ਪਾਤਿਸ਼ਾਹੀ।  

xxx
xxx


ਕਰਣ ਕਾਰਣ ਸਮਰਥੁ ਗੁਰੁ ਮੇਰਾ  

करण कारण समरथु गुरु मेरा ॥  

Karaṇ kāraṇ samrath gur merā.  

My Guru is the All-powerful Lord, the Creator, the Cause of causes.  

ਮੇਰਾ ਗੁਰੂ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।  

ਕਰਣ = ਜਗਤ, ਸ੍ਰਿਸ਼ਟੀ। ਕਾਰਣ = ਮੂਲ। ਸਮਰਥੁ = ਸਭ ਕੁਝ ਕਰ ਸਕਣ ਵਾਲਾ।
ਮੇਰਾ ਗੁਰੂ-ਪਰਮੇਸਰ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ,


ਜੀਅ ਪ੍ਰਾਣ ਸੁਖਦਾਤਾ ਨੇਰਾ  

जीअ प्राण सुखदाता नेरा ॥  

Jī▫a parāṇ sukẖ▫ḏāṯa nerā.  

He is the Soul, the Breath of Life, the Giver of Peace, always near.  

ਸਦੀਵੀ ਅੰਗ ਸੰਗ ਸੁਆਮੀ ਜਿੰਦੜੀ, ਜਿੰਦ ਜਾਨ ਅਤੇ ਆਰਾਮ ਦੇਣ ਵਾਲਾ ਹੈ।  

ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਣ ਦਾਤਾ = ਪ੍ਰਾਣ ਦੇਣ ਵਾਲਾ। ਸੁਖਦਾਤਾ = ਸਾਰੇ ਸੁਖ ਦੇਣ ਵਾਲਾ। ਨੇਰਾ = (ਸਭ ਦੇ) ਨੇੜੇ।
(ਸਭ ਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ, (ਸਭਨਾਂ ਦੇ) ਨੇੜੇ (ਵੱਸਦਾ ਹੈ)।


ਭੈ ਭੰਜਨ ਅਬਿਨਾਸੀ ਰਾਇ  

भै भंजन अबिनासी राइ ॥  

Bẖai bẖanjan abẖināsī rā▫e.  

He is the Destroyer of fear, the Eternal, Unchanging, Sovereign Lord King.  

ਉਹ ਮੇਰਾ ਡਰ ਨਾਸ ਕਰਨ ਵਾਲਾ ਸਦੀਵ ਸਥਿਰ ਪਾਤਿਸ਼ਾਹ ਹੈ।  

ਭੈ ਭੰਜਨ = ਸਾਰੇ ਡਰਾਂ ਦਾ ਨਾਸ ਕਰਨ ਵਾਲਾ। ਰਾਇ = ਪਾਤਿਸ਼ਾਹ।
ਉਹ ਪਾਤਿਸ਼ਾਹ (ਜੀਵਾਂ ਦੇ ਸਾਰੇ) ਡਰ ਦੂਰ ਕਰਨ ਵਾਲਾ ਹੈ, ਉਹ ਆਪ ਨਾਸ-ਰਹਿਤ ਹੈ,


ਦਰਸਨਿ ਦੇਖਿਐ ਸਭੁ ਦੁਖੁ ਜਾਇ ॥੧॥  

दरसनि देखिऐ सभु दुखु जाइ ॥१॥  

Ḏarsan ḏekẖi▫ai sabẖ ḏukẖ jā▫e. ||1||  

Gazing upon the Blessed Vision of His Darshan, all fear is dispelled. ||1||  

ਉਹਨਾਂ ਦਾ ਦੀਦਾਰ ਵੇਖਣ ਦੁਆਰਾ, ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।  

ਦਰਸਨਿ ਦੇਖਿਐ = ਜੇ ਦਰਸਨ ਕਰ ਲਈਏ। ਜਾਇ = ਦੂਰ ਹੋ ਜਾਂਦਾ ਹੈ ॥੧॥
ਜੇ ਉਸ ਦਾ ਦਰਸਨ ਹੋ ਜਾਏ, (ਤਾਂ ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧॥


ਜਤ ਕਤ ਪੇਖਉ ਤੇਰੀ ਸਰਣਾ  

जत कत पेखउ तेरी सरणा ॥  

Jaṯ kaṯ pekẖa▫o ṯerī sarṇā.  

Wherever I look, is the Protection of Your Sanctuary.  

ਜਿਥੇ ਕਿਤੇ ਭੀ ਮੈਂ ਹੁੰਦਾ ਹਾਂ, ਮੈਂ ਤੇਰੀ ਪਨਾਹ ਤਕਾਉਂਦਾ ਹਾਂ, ਹੈ ਮੇਰੇ ਮਾਲਕ!  

ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ।
ਹੇ ਪ੍ਰਭੂ! ਮੈਂ ਹਰ ਥਾਂ ਤੇਰਾ ਹੀ ਆਸਰਾ ਤੱਕਦਾ ਹਾਂ।


ਬਲਿ ਬਲਿ ਜਾਈ ਸਤਿਗੁਰ ਚਰਣਾ ॥੧॥ ਰਹਾਉ  

बलि बलि जाई सतिगुर चरणा ॥१॥ रहाउ ॥  

Bal bal jā▫ī saṯgur cẖarṇā. ||1|| rahā▫o.  

I am a sacrifice, a sacrifice to the Feet of the True Guru. ||1||Pause||  

ਕੁਰਬਾਨ, ਕੁਰਬਾਨ, ਮੈਂ ਜਾਂਦਾ ਹਾਂ ਸੱਚੇ ਗੁਰਾਂ ਦੇ ਪੈਰਾ ਉਤੋਂ। ਠਹਿਰਾਉ।  

ਬਲਿ ਜਾਈ = ਬਲਿ ਜਾਈਂ, ਮੈਂ ਕੁਰਬਾਨ ਜਾਂਦਾ ਹਾਂ ॥੧॥
ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ (ਜਿਸ ਗੁਰੂ ਨੇ ਮੈਨੂੰ ਤੇਰੇ ਚਰਨਾਂ ਵਿਚ ਜੋੜਿਆ ਹੈ) ॥੧॥ ਰਹਾਉ॥


ਪੂਰਨ ਕਾਮ ਮਿਲੇ ਗੁਰਦੇਵ  

पूरन काम मिले गुरदेव ॥  

Pūran kām mile gurḏev.  

My tasks are perfectly accomplished, meeting the Divine Guru.  

ਈਸ਼ਵਰ ਸਰੂਪ ਗੁਰਾਂ ਨਾਲ ਮਿਲਣ ਦੁਆਰਾ, ਮੇਰੇ ਕਾਰਜ ਸੰਪੂਰਨ ਹੋ ਗਹੇ ਹਨ।  

ਕਾਮ = ਕਾਮਨਾ, ਇੱਛਾ।
ਗੁਰਦੇਵ-ਪ੍ਰਭੂ ਨੂੰ ਮਿਲਿਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ,


ਸਭਿ ਫਲਦਾਤਾ ਨਿਰਮਲ ਸੇਵ  

सभि फलदाता निरमल सेव ॥  

Sabẖ falḏāṯā nirmal sev.  

He is the Giver of all rewards. Serving Him, I am immaculate.  

ਉਹ ਸਾਰੀਆਂ ਮੁਰਾਦਾ ਬਖਸ਼ਣਹਾਰ ਹਨ ਅਤੇ ਉਨ੍ਹਾਂ ਦੀ ਘਾਲ ਬੰਦੇ ਨੂੰ ਪਵਿੱਤਰ ਕਰ ਦਿੰਦੀ ਹੈ।  

ਸਭਿ = ਸਾਰੇ {ਬਹੁ-ਵਚਨ}। ਨਿਰਮਲ = ਜੀਵਨ ਨੂੰ ਪਵਿੱਤਰ ਕਰਨ ਵਾਲੀ।
ਉਹ ਪ੍ਰਭੂ ਸਾਰੇ ਫਲ ਦੇਣ ਵਾਲਾ ਹੈ, ਉਸ ਦੀ ਸੇਵਾ-ਭਗਤੀ ਜੀਵਨ ਨੂੰ ਪਵਿਤਰ ਕਰ ਦੇਂਦੀ ਹੈ।


ਕਰੁ ਗਹਿ ਲੀਨੇ ਅਪੁਨੇ ਦਾਸ  

करु गहि लीने अपुने दास ॥  

Kar gėh līne apune ḏās.  

He reaches out with His Hand to His slaves.  

ਹੱਥੋਂ ਫੜ ਕੇ ਉਹ ਆਪਣੇ ਗੋਲਿਆਂ ਨੂੰ ਬਚਾ ਲੈਂਦੇ ਹਨ,  

ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ।
ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ,


ਰਾਮ ਨਾਮੁ ਰਿਦ ਦੀਓ ਨਿਵਾਸ ॥੨॥  

राम नामु रिद दीओ निवास ॥२॥  

Rām nām riḏ ḏī▫o nivās. ||2||  

The Name of the Lord abides in their hearts. ||2||  

ਅਤੇ ਉਹਨਾਂ ਦੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾ ਦਿੰਦੇ ਹਨ।  

ਰਿਦ = ਹਿਰਦੇ ਵਿਚ ॥੨॥
ਅਤੇ ਉਹਨਾਂ ਦੇ ਹਿਰਦੇ ਵਿਚ ਆਪਣਾ ਨਾਮ ਟਿਕਾ ਦੇਂਦਾ ਹੈ ॥੨॥


ਸਦਾ ਅਨੰਦੁ ਨਾਹੀ ਕਿਛੁ ਸੋਗੁ  

सदा अनंदु नाही किछु सोगु ॥  

Saḏā anand nāhī kicẖẖ sog.  

They are forever in bliss, and do not suffer at all.  

ਉਸ ਦੇ ਗੋਲੇ ਤਦ ਹਮੇਸ਼ਾਂ ਖੁਸ਼ੀ ਅੰਦਰ ਵਿਚਰਦੇ ਹਨ ਅਤੇ ਉਹਨਾਂ ਨੂੰ ਕੋਈ ਗਮ ਨਹੀਂ ਵਾਪਰਦਾ।  

ਸੋਗੁ = ਗ਼ਮ।
(ਜਿਸ ਦੇ ਹਿਰਦੇ ਵਿਚ ਤੂੰ ਆਪਣਾ ਨਾਮ ਟਿਕਾਂਦਾ ਹੈਂ, ਉਸ ਦੇ ਅੰਦਰ) ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕੋਈ ਗ਼ਮ (ਪੋਹ ਨਹੀਂ ਸਕਦਾ)।


ਦੂਖੁ ਦਰਦੁ ਨਹ ਬਿਆਪੈ ਰੋਗੁ  

दूखु दरदु नह बिआपै रोगु ॥  

Ḏūkẖ ḏaraḏ nah bi▫āpai rog.  

No pain, sorrow or disease afflicts them.  

ਕੋਈ ਤਕਲੀਫ ਪੀੜ ਅਤੇ ਬੀਮਾਰੀ ਉਹਨਾਂ ਨੂੰ ਨਹੀਂ ਲਗਦੀ।  

ਬਿਆਪੈ = ਆਪਣਾ ਜ਼ੋਰ ਪਾ ਸਕਦਾ।
ਕੋਈ ਦੁੱਖ ਕੋਈ ਦਰਦ ਕੋਈ ਰੋਗ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।


ਸਭੁ ਕਿਛੁ ਤੇਰਾ ਤੂ ਕਰਣੈਹਾਰੁ  

सभु किछु तेरा तू करणैहारु ॥  

Sabẖ kicẖẖ ṯerā ṯū karṇaihār.  

Everything is Yours, O Creator Lord.  

ਹੇ ਸੁਆਮੀ! ਹਰ ਸ਼ੈ ਤੇਰੀ ਹੀ ਹੈ, ਤੂੰ ਸਾਰਿਆਂ ਦਾ ਸਿਰਜਣਹਾਰ ਹੈ।  

ਕਰਣੈਹਾਰੁ = ਪੈਦਾ ਕਰਨ ਦੀ ਸਮਰਥਾ ਵਾਲਾ।
(ਜੋ ਕੁਝ ਦਿੱਸ ਰਿਹਾ ਹੈ, ਇਹ) ਸਭ ਕੁਝ ਤੇਰਾ ਪੈਦਾ ਕੀਤਾ ਹੋਇਆ ਹੈ, ਤੂੰ ਹੀ ਸਭ ਕੁਝ ਪੈਦਾ ਕਰਨ ਦੀ ਸਮਰਥਾ ਵਾਲਾ ਹੈਂ।


ਪਾਰਬ੍ਰਹਮ ਗੁਰ ਅਗਮ ਅਪਾਰ ॥੩॥  

पारब्रहम गुर अगम अपार ॥३॥  

Pārbarahm gur agam apār. ||3||  

The Guru is the Supreme Lord God, the Inaccessible and Infinite. ||3||  

ਵਡਾ ਬੇਥਾਹ ਅਤੇ ਬੇਅੰਤ ਹੈ ਸ਼ਰੋਮਣੀ ਸਾਹਿਬ।  

xxx॥੩॥
ਹੇ ਗੁਰੂ-ਪਾਰਬ੍ਰਹਮ! ਹੇ ਅਪਹੁੰਚ! ਹੇ ਬੇਅੰਤ! ॥੩॥


ਨਿਰਮਲ ਸੋਭਾ ਅਚਰਜ ਬਾਣੀ  

निरमल सोभा अचरज बाणी ॥  

Nirmal sobẖā acẖraj baṇī.  

His Glorious Grandeur is immaculate, and the Bani of His Word is wonderful!  

ਪਵਿੱਤਰ ਹੈ ਪ੍ਰਭੂ ਦੀ ਪ੍ਰਭਤਾ ਅਤੇ ਅਸਚਰਜ ਹੈ ਉਸ ਦੀ ਗੁਰਬਾਣੀ।  

ਨਿਰਮਲ = ਬੇ-ਦਾਗ਼। ਅਚਰਜ ਬਾਣੀ = ਵਿਸਮਾਦ ਅਵਸਥਾ ਪੈਦਾ ਕਰਨ ਵਾਲੀ ਬਾਣੀ।
ਉਸ ਦੀ ਬੇ-ਦਾਗ਼ ਸੋਭਾ (ਹਰ ਥਾਂ ਪਸਰ ਜਾਂਦੀ ਹੈ, ਪਰਮਾਤਮਾ ਦੀ) ਵਿਸਮਾਦ ਪੈਦਾ ਕਰਨ ਵਾਲੀ ਬਾਣੀ-


ਪਾਰਬ੍ਰਹਮ ਪੂਰਨ ਮਨਿ ਭਾਣੀ  

पारब्रहम पूरन मनि भाणी ॥  

Pārbarahm pūran man bẖāṇī.  

The Perfect Supreme Lord God is pleasing to my mind.  

ਪੂਰਾ ਪਰਮ ਪ੍ਰਭੂ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।  

ਪੂਰਨ = ਸਰਬ-ਵਿਆਪਕ। ਮਨਿ = (ਜਿਸ ਮਨੁੱਖ ਦੇ) ਮਨ ਵਿਚ। ਭਾਣੀ = ਪਿਆਰੀ ਲੱਗ ਪੈਂਦੀ ਹੈ।
ਸਰਬ-ਵਿਆਪਕ ਪਰਮਾਤਮਾ ਦੀ (ਸਿਫ਼ਤ-ਸਾਲਾਹ) ਜਿਸ ਮਨੁੱਖ ਦੇ ਮਨ ਵਿਚ ਮਿੱਠੀ ਲੱਗ ਪੈਂਦੀ ਹੈ।


ਜਲਿ ਥਲਿ ਮਹੀਅਲਿ ਰਵਿਆ ਸੋਇ  

जलि थलि महीअलि रविआ सोइ ॥  

Jal thal mahī▫al ravi▫ā so▫e.  

He is permeating the waters, the lands and the skies.  

ਉਹ ਸੁਆਮੀ ਸਮੁੰਦਰ, ਧਰਤੀ ਅਤੇ ਅਸਮਾਨ ਵਿੱਚ ਵਿਆਪਕ ਹੋ ਰਿਹਾ ਹੈ।  

ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਰਵਿਆ = ਵਿਆਪਕ।
ਉਹ ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਂ ਮੌਜੂਦ ਹੈ


ਨਾਨਕ ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥  

नानक सभु किछु प्रभ ते होइ ॥४॥३४॥४७॥  

Nānak sabẖ kicẖẖ parabẖ ṯe ho▫e. ||4||34||47||  

O Nanak, everything comes from God. ||4||34||47||  

ਨਾਨਕ, ਹਰ ਸ਼ੈ ਸੁਆਮੀ ਤੋਂ ਹੀ ਉਤਪੰਨ ਹੁੰਦੀ ਹੈ।  

ਤੇ = ਤੋਂ ॥੪॥੩੪॥੪੭॥
ਹੇ ਨਾਨਕ! (ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਸਭ ਕੁਝ ਪ੍ਰਭੂ ਤੋਂ (ਪ੍ਰਭੂ ਦੇ ਹੁਕਮ ਨਾਲ ਹੀ) ਹੋ ਰਿਹਾ ਹੈ ॥੪॥੩੪॥੪੭॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਊ ਪੰਜਵੀਂ ਪਾਤਿਸ਼ਾਹੀ।  

xxx
xxx


ਮਨੁ ਤਨੁ ਰਾਤਾ ਰਾਮ ਰੰਗਿ ਚਰਣੇ  

मनु तनु राता राम रंगि चरणे ॥  

Man ṯan rāṯā rām rang cẖarṇe.  

My mind and body are imbued with the Love of the Lord's Feet.  

ਮੇਰਾ ਚਿੱਤ ਤੇ ਦੇਹ ਪ੍ਰਭੂ ਦੇ ਚਰਨਾਂ ਦੇ ਪਿਆਰ ਨਾਲ ਰੰਗੇ ਹੋਏ ਹਨ।  

ਰਾਤਾ = ਰੰਗਿਆ ਗਿਆ। ਰਾਮ ਰੰਗਿ ਚਰਣੇ = ਰਾਮ ਦੇ ਚਰਨਾਂ ਦੇ ਪਿਆਰ ਵਿਚ।
ਉਸ ਮਨੁੱਖ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਚਰਨਾਂ ਦੇ ਪਿਆਰ ਵਿਚ ਮਸਤ ਰਹਿੰਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits