Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗੁਰਮੁਖਿ ਜਪਿਓ ਹਰਿ ਕਾ ਨਾਉ  

गुरमुखि जपिओ हरि का नाउ ॥  

Gurmukẖ japi▫o har kā nā▫o.  

As Gurmukh, I chant the Name of the Lord.  

ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।  

ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ,


ਬਿਸਰੀ ਚਿੰਤ ਨਾਮਿ ਰੰਗੁ ਲਾਗਾ  

बिसरी चिंत नामि रंगु लागा ॥  

Bisrī cẖinṯ nām rang lāgā.  

My anxiety is gone, and I am in love with the Naam, the Name of the Lord.  

ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ।  

ਨਾਮਿ = ਨਾਮ ਵਿਚ। ਰੰਗੁ = ਪ੍ਰੇਮ।
(ਉਸ ਦੇ ਮਨ ਦੀ) ਚਿੰਤਾ ਮੁੱਕ ਗਈ, ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣ ਗਿਆ,


ਜਨਮ ਜਨਮ ਕਾ ਸੋਇਆ ਜਾਗਾ ॥੧॥  

जनम जनम का सोइआ जागा ॥१॥  

Janam janam kā so▫i▫ā jāgā. ||1||  

I was asleep for countless lifetimes, but I have now awakened. ||1||  

ਅਨੇਕਾਂ ਜਨਮਾਂ ਦਾ ਸੁੱਤਾ ਪਿਆ ਹੁਣ ਮੈਂ ਜਾਗ ਉਠਿਆ ਹਾਂ।  

ਜਨਮ ਜਨਮ ਕਾ = ਅਨੇਕਾਂ ਜਨਮਾਂ ਦਾ ॥੧॥
ਅਨੇਕਾਂ ਜਨਮਾਂ ਦਾ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ ਹੁਣ ਉਹ ਜਾਗ ਪਿਆ (ਉਸ ਨੂੰ ਜੀਵਨ-ਜੁਗਤਿ ਦੀ ਸਮਝ ਆ ਗਈ) ॥੧॥


ਕਰਿ ਕਿਰਪਾ ਅਪਨੀ ਸੇਵਾ ਲਾਏ  

करि किरपा अपनी सेवा लाए ॥  

Kar kirpā apnī sevā lā▫e.  

Granting His Grace, He has linked me to His service.  

ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।  

ਕਰਿ = ਕਰ ਕੇ।
ਮਿਹਰ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ,


ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ  

साधू संगि सरब सुख पाए ॥१॥ रहाउ ॥  

Sāḏẖū sang sarab sukẖ pā▫e. ||1|| rahā▫o.  

In the Saadh Sangat, the Company of the Holy, all pleasures are found. ||1||Pause||  

ਸਤਿਸੰਗਤ ਅੰਦਰ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਗਏ ਹਨ। ਠਹਿਰਾਉ।  

ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ ॥੧॥
ਉਹ ਮਨੁੱਖ ਗੁਰੂ ਦੀ ਸੰਗਤ ਵਿਚ ਟਿਕ ਕੇ ਸਾਰੇ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ॥


ਰੋਗ ਦੋਖ ਗੁਰ ਸਬਦਿ ਨਿਵਾਰੇ  

रोग दोख गुर सबदि निवारे ॥  

Rog ḏokẖ gur sabaḏ nivāre.  

The Word of the Guru's Shabad has eradicated disease and evil.  

ਬੀਮਾਰੀਆਂ ਅਤੇ ਪਾਪ ਮੈਂ ਗੁਰਾਂ ਦੀ ਬਾਣੀ ਦੀ ਰਾਹੀਂ, ਦੂਰ ਕਰ ਛੱਡੇ ਹਨ।  

ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੇ = ਦੂਰ ਕਰ ਲਏ।
ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਰੋਗ ਅਤੇ ਵਿਕਾਰ ਦੂਰ ਕਰ ਲਏ,


ਨਾਮ ਅਉਖਧੁ ਮਨ ਭੀਤਰਿ ਸਾਰੇ  

नाम अउखधु मन भीतरि सारे ॥  

Nām a▫ukẖaḏẖ man bẖīṯar sāre.  

My mind has absorbed the medicine of the Naam.  

ਨਾਮ ਦੀ ਦਵਾਈ ਮੈਂ ਆਪਣੇ ਮਨ ਅੰਦਰ ਪੁਚਾਈ ਹੈ।  

ਅਉਖਧੁ = ਦਵਾਈ। ਭੀਤਰਿ = ਵਿਚ। ਸਾਰੇ = ਸੰਭਾਲਦਾ ਹੈ, ਸਾਂਭ ਕੇ ਰੱਖਦਾ ਹੈ।
ਜਿਹੜਾ ਮਨੁੱਖ ਨਾਮ-ਦਾਰੂ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ,


ਗੁਰ ਭੇਟਤ ਮਨਿ ਭਇਆ ਅਨੰਦ  

गुर भेटत मनि भइआ अनंद ॥  

Gur bẖetaṯ man bẖa▫i▫ā anand.  

Meeting with the Guru, my mind is in bliss.  

ਗੁਰਾਂ ਨਾਲ ਮਿਲ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।  

ਗੁਰ ਭੇਟਤ = ਗੁਰੂ ਨੂੰ ਮਿਲਦਿਆਂ। ਮਨਿ = ਮਨ ਵਿਚ।
ਗੁਰੂ ਨੂੰ ਮਿਲਿਆਂ ਉਸ ਦੇ ਮਨ ਵਿਚ ਆਨੰਦ ਬਣ ਆਉਂਦਾ ਹੈ।


ਸਰਬ ਨਿਧਾਨ ਨਾਮ ਭਗਵੰਤ ॥੨॥  

सरब निधान नाम भगवंत ॥२॥  

Sarab niḏẖān nām bẖagvanṯ. ||2||  

All treasures are in the Name of the Lord God. ||2||  

ਸਾਰੇ ਖਜਾਨੇ ਸੁਆਮੀ ਦੇ ਨਾਮ ਅੰਦਰ ਹਨ।  

ਸਰਬ = ਸਾਰੇ। ਨਿਧਾਨ = ਖ਼ਜ਼ਾਨੇ। ਦੋਖ = ਐਬ, ਵਿਕਾਰ ॥੨॥
ਭਗਵਾਨ ਦਾ ਨਾਮ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੨॥


ਜਨਮ ਮਰਣ ਕੀ ਮਿਟੀ ਜਮ ਤ੍ਰਾਸ  

जनम मरण की मिटी जम त्रास ॥  

Janam maraṇ kī mitī jam ṯarās.  

My fear of birth and death and the Messenger of Death has been dispelled.  

ਮੇਰਾ ਜੰਮਣ ਮਰਨ ਅਤੇ ਯਮ ਦਾ ਡਰ ਦੂਰ ਹੋ ਗਿਆ ਹੈ।  

ਜਮ ਤ੍ਰਾਸ = ਜਮਰਾਜ ਦਾ ਸਹਿਮ। ਤ੍ਰਾਸ = ਡਰ, ਸਹਿਮ।
(ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਦੇ ਮਨ ਵਿਚੋਂ) ਜਨਮ ਮਰਨ ਦੇ ਗੇੜ ਦਾ ਸਹਿਮ ਜਮ-ਰਾਜ ਦਾ ਡਰ ਮਿਟ ਜਾਂਦਾ ਹੈ,


ਸਾਧਸੰਗਤਿ ਊਂਧ ਕਮਲ ਬਿਗਾਸ  

साधसंगति ऊंध कमल बिगास ॥  

Sāḏẖsangaṯ ūʼnḏẖ kamal bigās.  

In the Saadh Sangat, the inverted lotus of my heart has blossomed forth.  

ਸਤਿ ਸੰਗਤ ਕਰਨ ਦੁਆਰਾ, ਮੇਰੇ ਦਿਲ ਦਾ ਮੂਧਾ ਹੋਇਆ ਹੋਇਆ ਕੰਵਲ ਖਿੜ ਗਿਆ ਹੈ।  

ਊਂਧ = ਉਲਟਿਆ ਹੋਇਆ, ਮਾਇਆ ਵਾਲੇ ਪਾਸੇ ਪਰਤਿਆ ਹੋਇਆ। ਬਿਗਾਸ = ਖੇੜਾ, ਖਿੜਾਉ।
ਸਾਧ ਸੰਗਤ ਦੀ ਬਰਕਤਿ ਨਾਲ ਉਸ ਦਾ (ਪਹਿਲਾਂ ਮਾਇਆ ਦੇ ਮੋਹ ਵਲ) ਉਲਟਿਆ ਹੋਇਆ ਹਿਰਦਾ-ਕਮਲ ਖਿੜ ਪੈਂਦਾ ਹੈ।


ਗੁਣ ਗਾਵਤ ਨਿਹਚਲੁ ਬਿਸ੍ਰਾਮ  

गुण गावत निहचलु बिस्राम ॥  

Guṇ gāvaṯ nihcẖal bisrām.  

Singing the Glorious Praises of the Lord, I have found eternal, abiding peace.  

ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੈਨੂੰ ਸਦੀਵੀ ਸਥਿਰ ਆਰਾਮ ਪ੍ਰਾਪਤ ਹੋ ਗਿਆ ਹੈ।  

ਗਾਵਤ = ਗਾਂਦਿਆਂ। ਨਿਹਚਲੁ = (ਮਾਇਆ ਦੇ ਹੱਲਿਆਂ ਵਲੋਂ) ਅਡੋਲ। ਬਿਸ੍ਰਾਮ = ਟਿਕਾਣਾ।
ਪਰਮਾਤਮਾ ਦੇ ਗੁਣ ਗਾਂਦਿਆਂ (ਉਸ ਨੂੰ ਉਹ ਆਤਮਕ) ਟਿਕਾਣਾ (ਮਿਲ ਜਾਂਦਾ ਹੈ ਜਿਹੜਾ ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ,


ਪੂਰਨ ਹੋਏ ਸਗਲੇ ਕਾਮ ॥੩॥  

पूरन होए सगले काम ॥३॥  

Pūran ho▫e sagle kām. ||3||  

All my tasks are perfectly accomplished. ||3||  

ਮੇਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।  

ਕਾਮ = ਕੰਮ ॥੩॥
ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੩॥


ਦੁਲਭ ਦੇਹ ਆਈ ਪਰਵਾਨੁ  

दुलभ देह आई परवानु ॥  

Ḏulabẖ ḏeh ā▫ī parvān.  

This human body, so difficult to obtain, is approved by the Lord.  

ਮੇਰੀ ਅਮੋਲਕ ਕਾਇਆ ਨੂੰ ਮੇਰੇ ਸੁਆਮੀ ਨੇ ਕਬੂਲ ਕਰ ਲਿਆ ਹੈ।  

ਦੁਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਕਾਂਇਆਂ, ਮਨੁੱਖਾ ਸਰੀਰ। ਆਈ ਪਰਵਾਨੁ = ਕਬੂਲ ਹੋ ਗਈ।
(ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ) ਪਰਮਾਤਮਾ ਦਾ ਨਾਮ ਸਦਾ ਜਪ ਕੇ ਉਸ ਦਾ ਇਹ ਦੁਰਲੱਭ ਸਰੀਰ (ਲੋਕ ਪਰਲੋਕ ਵਿਚ) ਕਬੂਲ ਹੋ ਜਾਂਦਾ ਹੈ,


ਸਫਲ ਹੋਈ ਜਪਿ ਹਰਿ ਹਰਿ ਨਾਮੁ  

सफल होई जपि हरि हरि नामु ॥  

Safal ho▫ī jap har har nām.  

Chanting the Name of the Lord, Har, Har, it has become fruitful.  

ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਹ ਫਲਦਾਇਕ ਹੋ ਗਈ ਹੈ।  

ਜਪਿ = ਜਪ ਕੇ।
ਉਸ ਦੀ ਕਾਇਆ ਪਰਮਾਤਮਾ ਦਾ ਨਾਮ ਜਪ ਕੇ ਕਾਮਯਾਬ ਹੋ ਜਾਂਦੀ ਹੈ।


ਕਹੁ ਨਾਨਕ ਪ੍ਰਭਿ ਕਿਰਪਾ ਕਰੀ  

कहु नानक प्रभि किरपा करी ॥  

Kaho Nānak parabẖ kirpā karī.  

Says Nanak, God has blessed me with His Mercy.  

ਗੁਰੂ ਜੀ ਆਖਦੇ ਹਨ ਮੇਰੇ ਪ੍ਰਭੂ ਨੇ ਮੇਰੇ ਉਤੇ ਮਿਹਰ ਧਾਰੀ ਹੈ,  

ਨਾਨਕ = ਹੇ ਨਾਨਕ! ਪ੍ਰਭਿ = ਪ੍ਰਭੂ ਨੇ।
ਨਾਨਕ ਆਖਦਾ ਹੈ ਕਿ ਪ੍ਰਭੂ ਨੇ (ਮੇਰੇ ਉੱਤੇ) ਮਿਹਰ ਕੀਤੀ ਹੈ,


ਸਾਸਿ ਗਿਰਾਸਿ ਜਪਉ ਹਰਿ ਹਰੀ ॥੪॥੨੯॥੪੨॥  

सासि गिरासि जपउ हरि हरी ॥४॥२९॥४२॥  

Sās girās japa▫o har harī. ||4||29||42||  

With every breath and morsel of food, I meditate on the Lord, Har, Har. ||4||29||42||  

ਅਤੇ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹਾਂ।  

ਸਾਸਿ = ਹਰੇਕ ਸਾਹ ਦੇ ਨਾਲ। ਗਿਰਾਸਿ = ਹਰੇਕ ਗਿਰਾਹੀ ਦੇ ਨਾਲ। ਜਪਉ = ਜਪਉਂ, ਮੈਂ ਜਪਦਾ ਹਾਂ ॥੪॥੨੯॥੪੨॥
ਮੈਂ ਭੀ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਉਸ ਦਾ ਨਾਮ ਜਪ ਰਿਹਾ ਹਾਂ ॥੪॥੨੯॥੪੨॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਉ ਪੰਜਵੀਂ ਪਾਤਿਸ਼ਾਹੀ।  

xxx
xxx


ਸਭ ਤੇ ਊਚਾ ਜਾ ਕਾ ਨਾਉ  

सभ ते ऊचा जा का नाउ ॥  

Sabẖ ṯe ūcẖā jā kā nā▫o.  

His Name is the Highest of all.  

ਸਾਰਿਆਂ ਨਾਲੋ ਬੁਲੰਦ ਹੈ ਜਿਸ ਦਾ ਨਾਮ,  

ਤੇ = ਤੋਂ। ਜਾ ਕਾ = ਜਿਸ (ਪਰਮਾਤਮਾ) ਦਾ। ਨਾਉ = ਨਾਮਣਾ, ਵਡਿਆਈ।
ਜਿਸ ਪਰਮਾਤਮਾ ਦਾ ਨਾਮਣਾ ਸਭ ਨਾਲੋਂ ਉੱਚਾ ਹੈ,


ਸਦਾ ਸਦਾ ਤਾ ਕੇ ਗੁਣ ਗਾਉ  

सदा सदा ता के गुण गाउ ॥  

Saḏā saḏā ṯā ke guṇ gā▫o.  

Sing His Glorious Praises, forever and ever.  

ਹਮੇਸ਼ਾਂ ਹਮੇਸ਼ਾਂ ਹੀ ਤੂੰ ਉਸ ਦੀਆਂ ਸਿਫਤਾਂ ਗਾਇਨ ਕਰ।  

ਤਾ ਕੇ = ਉਸ (ਪ੍ਰਭੂ) ਦੇ। ਗਾਉ = ਗਾਇਆ ਕਰ।
ਤੂੰ ਸਦਾ ਹੀ ਉਸ ਦੇ ਗੁਣ ਗਾਇਆ ਕਰ।


ਜਿਸੁ ਸਿਮਰਤ ਸਗਲਾ ਦੁਖੁ ਜਾਇ  

जिसु सिमरत सगला दुखु जाइ ॥  

Jis simraṯ saglā ḏukẖ jā▫e.  

Meditating in remembrance on Him, all pain is dispelled.  

ਜਿਸ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜਾਂ ਮਿਟ ਜਾਂਦੀਆਂ ਹਨ,  

ਸਿਮਰਤ = ਸਿਮਰਦਿਆਂ। ਸਗਲਾ = ਸਾਰਾ।
ਜਿਸ ਦਾ ਸਿਮਰਨ ਕਰਦਿਆਂ ਸਾਰਾ ਦੁੱਖ ਦੂਰ ਹੋ ਜਾਂਦਾ ਹੈ,


ਸਰਬ ਸੂਖ ਵਸਹਿ ਮਨਿ ਆਇ ॥੧॥  

सरब सूख वसहि मनि आइ ॥१॥  

Sarab sūkẖ vasėh man ā▫e. ||1||  

All pleasures come to dwell in the mind. ||1||  

ਅਤੇ ਸਾਰੇ ਆਰਾਮ ਆ ਕੇ ਚਿੱਤ ਅੰਦਰ ਟਿਕ ਜਾਂਦੇ ਹਨ।  

ਸਰਬ ਸੂਖ = ਸਾਰੇ ਸੁਖ {ਬਹੁ-ਵਚਨ}। ਵਸਹਿ = ਆ ਵੱਸਦੇ ਹਨ {ਬਹੁ-ਵਚਨ}। ਮਨਿ = ਮਨ ਵਿਚ। ਆਇ = ਆ ਕੇ ॥੧॥
ਅਤੇ ਸਾਰੇ ਆਨੰਦ ਮਨ ਵਿਚ ਆ ਵੱਸਦੇ ਹਨ (ਉਸ ਦੇ ਗੁਣ ਗਾ) ॥੧॥


ਸਿਮਰਿ ਮਨਾ ਤੂ ਸਾਚਾ ਸੋਇ  

सिमरि मना तू साचा सोइ ॥  

Simar manā ṯū sācẖā so▫e.  

O my mind, meditate in remembrance on the True Lord.  

ਹੇ ਮੇਰੀ ਜਿੰਦੇ! ਤੂੰ ਉਸ ਆਪਣੇ ਸੱਚੇ ਸਾਈਂ ਦਾ ਆਰਾਧਨ ਕਰ।  

ਮਨਾ = ਹੇ ਮਨ! ਸਾਚਾ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ (ਪ੍ਰਭੂ) ਹੀ।
ਹੇ (ਮੇਰੇ) ਮਨ! ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਿਆ ਕਰ।


ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥ ਰਹਾਉ  

हलति पलति तुमरी गति होइ ॥१॥ रहाउ ॥  

Halaṯ palaṯ ṯumrī gaṯ ho▫e. ||1|| rahā▫o.  

In this world and the next, you shall be saved. ||1||Pause||  

ਇਸ ਲੋਕ ਤੇ ਪ੍ਰਲੋਕ ਵਿੱਚ ਤੇਰੀ ਕਲਿਆਨ ਹੋ ਜਾਵੇਗੀ। ਠਹਿਰਾਉ।  

ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਗਤਿ = ਉੱਚੀ ਆਤਮਕ ਅਵਸਥਾ ॥੧॥
(ਸਿਮਰਨ ਦੀ ਬਰਕਤਿ ਨਾਲ) ਇਸ ਲੋਕ ਅਤੇ ਪਰਲੋਕ ਵਿਚ ਤੇਰੀ ਉੱਚੀ ਆਤਮਕ ਅਵਸਥਾ ਬਣੀ ਰਹੇਗੀ ॥੧॥ ਰਹਾਉ॥


ਪੁਰਖ ਨਿਰੰਜਨ ਸਿਰਜਨਹਾਰ  

पुरख निरंजन सिरजनहार ॥  

Purakẖ niranjan sirjanhār.  

The Immaculate Lord God is the Creator of all.  

ਪਵਿੱਤਰ ਪ੍ਰਭੂ ਸਾਰਿਆਂ ਦਾ ਰਚਨਹਾਰ ਹੈ।  

ਪੁਰਖ = ਸਰਬ-ਵਿਆਪਕ। ਨਿਰੰਜਨ = {ਨਿਰ-ਅੰਜਨ} (ਮਾਇਆ ਦੇ ਮੋਹ ਦੀ) ਕਾਲਖ ਤੋਂ ਰਹਿਤ।
ਹੇ ਮਨ! (ਤੂੰ ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਿਆ ਕਰ) ਜੋ ਸਰਬ-ਵਿਆਪਕ ਹੈ, ਜੋ ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ ਹੈ,


ਜੀਅ ਜੰਤ ਦੇਵੈ ਆਹਾਰ  

जीअ जंत देवै आहार ॥  

Jī▫a janṯ ḏevai āhār.  

He gives sustenance to all beings and creatures.  

ਊਹ ਸਾਰਿਆਂ ਪ੍ਰਾਣਧਾਰੀਆਂ ਨੂੰ ਰੋਜੀ ਦਿੰਦਾ ਹੈ।  

ਆਹਾਰ = ਖ਼ੁਰਾਕ।
ਜੋ ਸਭ ਜੀਵਾਂ ਨੂੰ ਖਾਣ ਲਈ ਖ਼ੁਰਾਕ ਦੇਂਦਾ ਹੈ,


ਕੋਟਿ ਖਤੇ ਖਿਨ ਬਖਸਨਹਾਰ  

कोटि खते खिन बखसनहार ॥  

Kot kẖaṯe kẖin bakẖsanhār.  

He forgives millions of sins and mistakes in an instant.  

ਕ੍ਰੋੜਾਂ ਹੀ ਪਾਪ ਉਹ ਇਕ ਮੁਹਤ ਵਿੱਚ ਮਾਫ ਕਰ ਦਿੰਦਾ ਹੈ।  

ਕੋਟਿ = ਕ੍ਰੋੜਾਂ। ਖਤੇ = ਪਾਪ {ਬਹੁ-ਵਚਨ}।
ਜੋ (ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਬਖ਼ਸ਼ ਸਕਣ ਵਾਲਾ ਹੈ,


ਭਗਤਿ ਭਾਇ ਸਦਾ ਨਿਸਤਾਰ ॥੨॥  

भगति भाइ सदा निसतार ॥२॥  

Bẖagaṯ bẖā▫e saḏā nisṯār. ||2||  

Through loving devotional worship, one is emancipated forever. ||2||  

ਪਿਆਰੀ ਉਪਾਸ਼ਨਾ ਰਾਹੀਂ ਜੀਵ ਸਦੀਵ ਹੀ ਮੁਕਤ ਹੋ ਜਾਂਦਾ ਹੈ।  

ਭਾਇ = ਪਿਆਰ ਵਿਚ। {ਭਾਉ = ਪਿਆਰ}। ਨਿਸਤਾਰ = ਪਾਰ ਲੰਘਾਣ ਵਾਲਾ ॥੨॥
ਜੋ ਉਹਨਾਂ ਜੀਵਾਂ ਨੂੰ ਸਦਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ਜਿਹੜੇ ਪ੍ਰੇਮ ਵਿਚ ਟਿਕ ਕੇ ਉਸ ਦੀ ਭਗਤੀ ਕਰਦੇ ਹਨ ॥੨॥


ਸਾਚਾ ਧਨੁ ਸਾਚੀ ਵਡਿਆਈ  

साचा धनु साची वडिआई ॥  

Sācẖā ḏẖan sācẖī vadi▫ā▫ī.  

True wealth and true glorious greatness,  

ਸੱਚੀ ਦੌਲਤ, ਸੱਚੀ ਪ੍ਰਭਤਾ,  

ਸਾਚੀ = ਸਦਾ ਕਾਇਮ ਰਹਿਣ ਵਾਲੀ। ਵਡਿਆਈ = ਇੱਜ਼ਤ।
ਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਲੱਭ ਪਿਆ, ਉਸ ਨੂੰ ਸਦਾ-ਥਿਰ ਰਹਿਣ ਵਾਲੀ (ਲੋਕ ਪਰਲੋਕ ਦੀ) ਸੋਭਾ ਮਿਲ ਗਈ,


ਗੁਰ ਪੂਰੇ ਤੇ ਨਿਹਚਲ ਮਤਿ ਪਾਈ  

गुर पूरे ते निहचल मति पाई ॥  

Gur pūre ṯe nihcẖal maṯ pā▫ī.  

and eternal, unchanging wisdom, are obtained from the Perfect Guru.  

ਅਤੇ ਅਹਿਲ ਅਕਲ ਪੂਰਨ ਗੁਰਾਂ ਦੇ ਰਹੀ ਪਰਾਪਤ ਹੁੰਦੀਆਂ ਹਨ।  

ਤੇ = ਤੋਂ। ਨਿਹਚਲ = (ਵਿਕਾਰਾਂ ਵਲ) ਨਾਹ ਡੋਲਣ ਵਾਲੀ। ਪਾਈ = ਪ੍ਰਾਪਤ ਕਰ ਲਈ।
ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਿਕਾਰਾਂ ਵਲੋਂ ਅਡੋਲ ਰਹਿਣ ਵਾਲੀ ਸਿਮਰਨ ਦੀ ਮੱਤ ਪ੍ਰਾਪਤ ਕਰ ਲਈ।


ਕਰਿ ਕਿਰਪਾ ਜਿਸੁ ਰਾਖਨਹਾਰਾ  

करि किरपा जिसु राखनहारा ॥  

Kar kirpā jis rākẖanhārā.  

When the Protector, the Savior Lord, bestows His Mercy,  

ਆਪਣੀ ਮਿਹਰ ਅੰਦਰ ਜਿਸ ਦੀ ਰੱਖਣ ਵਾਲਾ ਰੱਖਿਆ ਕਰਦਾ ਹੈ,  

ਕਰਿ = ਕਰ ਕੇ।
ਰੱਖਿਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਨੂੰ ਮਿਹਰ ਕਰ ਕੇ (ਸਿਮਰਨ ਦੀ ਦਾਤ ਦੇਂਦਾ ਹੈ)


ਤਾ ਕਾ ਸਗਲ ਮਿਟੈ ਅੰਧਿਆਰਾ ॥੩॥  

ता का सगल मिटै अंधिआरा ॥३॥  

Ŧā kā sagal mitai anḏẖi▫ārā. ||3||  

all spiritual darkness is dispelled. ||3||  

ਉਸ ਦਾ ਸਮੂਹ ਰੂਹਾਨੀ ਅਨ੍ਹੇਰਾ ਦੂਰ ਹੋ ਜਾਂਦਾ ਹੈ।  

ਤਾ ਕਾ = ਉਸ (ਮਨੁੱਖ) ਦਾ। ਅੰਧਿਆਰਾ = (ਮਾਇਆ ਦੇ ਮੋਹ ਵਾਲਾ) ਹਨੇਰਾ ॥੩॥
ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ॥੩॥


ਪਾਰਬ੍ਰਹਮ ਸਿਉ ਲਾਗੋ ਧਿਆਨ  

पारब्रहम सिउ लागो धिआन ॥  

Pārbarahm si▫o lāgo ḏẖi▫ān.  

I focus my meditation on the Supreme Lord God.  

ਪਰਮ ਪ੍ਰਭੂ ਨਾਲ ਮੇਰੀ ਬਿਰਤੀ ਜੁੜੀ ਹੋਈ ਹੈ।  

ਸਿਉ = ਨਾਲ।
ਉਸ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ,


ਪੂਰਨ ਪੂਰਿ ਰਹਿਓ ਨਿਰਬਾਨ  

पूरन पूरि रहिओ निरबान ॥  

Pūran pūr rahi▫o nirbān.  

The Lord of Nirvaanaa is totally pervading and permeating all.  

ਪਵਿੱਤ੍ਰ ਪ੍ਰਭੂ ਸਾਰਿਆਂ ਨੂੰ ਪੁਰੀ ਤਰ੍ਹਾਂ ਭਰ ਰਿਹਾ ਹੈ।  

ਨਿਰਬਾਨ = ਵਾਸਨਾ-ਰਹਿਤ।
ਉਸ ਨੂੰ ਵਾਸਨਾ-ਰਹਿਤ ਪ੍ਰਭੂ ਸਭ ਥਾਈਂ ਵਿਆਪਕ ਦਿੱਸਦਾ ਹੈ,


ਭ੍ਰਮ ਭਉ ਮੇਟਿ ਮਿਲੇ ਗੋਪਾਲ  

भ्रम भउ मेटि मिले गोपाल ॥  

Bẖaram bẖa▫o met mile gopāl.  

Eradicating doubt and fear, I have met the Lord of the World.  

ਸੰਦੇਹ ਤੇ ਡਰ ਨੂੰ ਮੇਟ ਕੇ ਮੈਂ ਸੁਆਮੀ ਨੂੰ ਮਿਲ ਪਿਆ ਹਾਂ।  

ਭ੍ਰਮ = ਭਟਕਣਾ। ਮੇਟਿ = ਮਿਟਾ ਕੇ, ਦੂਰ ਕਰ ਕੇ।
ਉਹ ਮਨੁੱਖ (ਆਪਣੇ ਅੰਦਰੋਂ) ਹਰੇਕ ਕਿਸਮ ਦੀ ਭਟਕਣਾ ਅਤੇ ਡਰ ਮਿਟਾ ਕੇ ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ,


ਨਾਨਕ ਕਉ ਗੁਰ ਭਏ ਦਇਆਲ ॥੪॥੩੦॥੪੩॥  

नानक कउ गुर भए दइआल ॥४॥३०॥४३॥  

Nānak ka▫o gur bẖa▫e ḏa▫i▫āl. ||4||30||43||  

The Guru has become merciful to Nanak. ||4||30||43||  

ਨਾਲਕ ਉਤੇ ਗੁਰੂ ਜੀ ਮਿਹਰਬਾਨ ਹੋ ਗਏ ਹਨ।  

ਨਾਨਕ ਕਉ = ਹੇ ਨਾਨਕ! ਜਿਸ ਨੂੰ। ਦਇਆਲ = ਦਇਆਵਾਨ ॥੪॥੩੦॥੪੩॥
ਹੇ ਨਾਨਕ! ਜਿਸ ਮਨੁੱਖ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ ॥੪॥੩੦॥੪੩॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਉ ਪੰਜਵੀਂ ਪਾਤਿਸ਼ਾਹੀ।  

xxx
xxx


ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ  

जिसु सिमरत मनि होइ प्रगासु ॥  

Jis simraṯ man ho▫e pargās.  

Meditating in remembrance on Him, the mind is illumined.  

ਜਿਸ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਚਿੱਤ ਰੋਸ਼ਨ ਹੋ ਜਾਂਦਾ ਹੈ,  

ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ।
ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ (ਮਨੁੱਖ ਦੇ) ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ


ਮਿਟਹਿ ਕਲੇਸ ਸੁਖ ਸਹਜਿ ਨਿਵਾਸੁ  

मिटहि कलेस सुख सहजि निवासु ॥  

Mitėh kales sukẖ sahj nivās.  

Suffering is eradicated, and one comes to dwell in peace and poise.  

ਉਸ ਦੇ ਦੁਖੜੇ ਮਿਟ ਜਾਂਦੇ ਹਨ ਤੇ ਉਹ ਆਰਾਮ ਅਤੇ ਅਡੋਲਤਾ ਅੰਦਰ ਵਸਦਾ ਹੈ।  

ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਸੁਖ ਨਿਵਾਸੁ = ਸੁਖਾਂ ਵਿਚ ਨਿਵਾਸ। ਸਹਜਿ = ਆਤਮਕ ਅਡੋਲਤਾ ਵਿਚ।
(ਜਿਸ ਦਾ ਸਿਮਰਨ ਕਰਦਿਆਂ ਸਾਰੇ) ਕਲੇਸ਼ ਮਿਟ ਜਾਂਦੇ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਟਿਕਾਉ ਹੋ ਜਾਂਦਾ ਹੈ,


ਤਿਸਹਿ ਪਰਾਪਤਿ ਜਿਸੁ ਪ੍ਰਭੁ ਦੇਇ  

तिसहि परापति जिसु प्रभु देइ ॥  

Ŧisėh parāpaṯ jis parabẖ ḏe▫e.  

They alone receive it, unto whom God gives it.  

ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।  

ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ਉਸ ਮਨੁੱਖ ਨੂੰ ਹੀ। ਦੇਇ = ਦੇਂਦਾ ਹੈ।
ਉਹ ਪਰਮਾਤਮਾ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ ਉਸੇ ਨੂੰ ਮਿਲਦੀ ਹੈ,


ਪੂਰੇ ਗੁਰ ਕੀ ਪਾਏ ਸੇਵ ॥੧॥  

पूरे गुर की पाए सेव ॥१॥  

Pūre gur kī pā▫e sev. ||1||  

They are blessed to serve the Perfect Guru. ||1||  

ਉਸ ਨੂੰ ਪੂਰਨ ਗੁਰਾਂ ਦੀ ਟਹਿਲ ਸੇਵਾ ਦੀ ਦਾਤ ਭੀ ਮਿਲ ਜਾਂਦੀ ਹੈ।  

ਪਾਏ = ਪਾਂਦਾ ਹੈ, ਜੋੜਦਾ ਹੈ ॥੧॥
(ਪਰਮਾਤਮਾ ਉਸ ਮਨੁੱਖ ਨੂੰ) ਪੂਰੇ ਗੁਰੂ ਦੀ ਸੇਵਾ ਵਿਚ ਜੋੜ ਦੇਂਦਾ ਹੈ ॥੧॥


ਸਰਬ ਸੁਖਾ ਪ੍ਰਭ ਤੇਰੋ ਨਾਉ  

सरब सुखा प्रभ तेरो नाउ ॥  

Sarab sukẖā parabẖ ṯero nā▫o.  

All peace and comfort are in Your Name, God.  

ਸਾਰੇ ਆਰਾਮ ਤੇਰੇ ਨਾਮ ਵਿੱਚ ਹਨ, ਹੇ ਸੁਆਮੀ!  

ਪ੍ਰਭ = ਹੇ ਪ੍ਰਭੂ!
ਹੇ ਪ੍ਰਭੂ! ਤੇਰਾ ਨਾਮ ਸਾਰੇ ਸੁਖਾਂ ਦਾ ਮੂਲ ਹੈ।


ਆਠ ਪਹਰ ਮੇਰੇ ਮਨ ਗਾਉ ॥੧॥ ਰਹਾਉ  

आठ पहर मेरे मन गाउ ॥१॥ रहाउ ॥  

Āṯẖ pahar mere man gā▫o. ||1|| rahā▫o.  

Twenty-four hours a day, O my mind, sing His Glorious Praises. ||1||Pause||  

ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਨਾਮ ਦੀ ਮਹਿਮਾ ਗਾਇਨ ਕਰ। ਠਹਿਰਾਉ।  

ਮਨ = ਹੇ ਮਨ! ਗਾਉ = ਗਾਇਆ ਕਰ ॥੧॥
ਹੇ ਮੇਰੇ ਮਨ! ਅੱਠੇ ਪਹਰ (ਹਰ ਵੇਲੇ) ਪ੍ਰਭੂ ਦੇ ਗੁਣ ਗਾਇਆ ਕਰ ॥੧॥ ਰਹਾਉ॥


ਜੋ ਇਛੈ ਸੋਈ ਫਲੁ ਪਾਏ  

जो इछै सोई फलु पाए ॥  

Jo icẖẖai so▫ī fal pā▫e.  

You shall receive the fruits of your desires,  

ਬੰਦਾ ਉਹ ਮੇਵਾ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ,  

ਇਛੈ = ਇੱਛਾ ਕਰਦਾ ਹੈ, ਲੋੜਦਾ ਹੈ, ਮੰਗਦਾ ਹੈ।
ਉਹ ਮਨੁੱਖ ਜੋ ਕੁਝ (ਪਰਮਾਤਮਾ ਪਾਸੋਂ) ਮੰਗਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ,


ਹਰਿ ਕਾ ਨਾਮੁ ਮੰਨਿ ਵਸਾਏ  

हरि का नामु मंनि वसाए ॥  

Har kā nām man vasā▫e.  

when the Name of the Lord comes to dwell in the mind.  

ਪ੍ਰਭੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਣ ਦੁਆਰਾ।  

ਮੰਨਿ = ਮਨਿ, ਮਨ ਵਿਚ।
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾਂਦਾ ਹੈ।


ਆਵਣ ਜਾਣ ਰਹੇ ਹਰਿ ਧਿਆਇ  

आवण जाण रहे हरि धिआइ ॥  

Āvaṇ jāṇ rahe har ḏẖi▫ā▫e.  

Meditating on the Lord, your comings and goings cease.  

ਹਰੀ ਦਾ ਸਿਮਰਨ ਕਰਨ ਨਾਲ ਬੰਦੇ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।  

ਰਹੇ = ਮੁਕ ਜਾਂਦੇ ਹਨ। ਧਿਆਇ = ਸਿਮਰ ਕੇ।
ਪ੍ਰਭੂ ਦਾ ਧਿਆਨ ਧਰ ਕੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।


ਭਗਤਿ ਭਾਇ ਪ੍ਰਭ ਕੀ ਲਿਵ ਲਾਇ ॥੨॥  

भगति भाइ प्रभ की लिव लाइ ॥२॥  

Bẖagaṯ bẖā▫e parabẖ kī liv lā▫e. ||2||  

Through loving devotional worship, lovingly focus your attention on God. ||2||  

ਪਿਆਰੀ ਉਪਾਸ਼ਨਾ ਰਾਹੀਂ, ਜੀਵ ਦਾ ਸਾਈਂ ਨਾਲ ਪ੍ਰੇਮ ਪੈ ਜਾਂਦਾ ਹੈ।  

ਭਾਇ = ਪਿਆਰ ਨਾਲ {ਭਾਉ = ਪਿਆਰ}। ਲਿਵ = ਲਗਨ। ਲਾਇ = ਲਾ ਕੇ ॥੨॥
ਭਗਤੀ-ਭਾਵ ਨਾਲ ਪ੍ਰਭੂ ਵਿਚ ਸੁਰਤ ਜੋੜ ਕੇ (ਉਸ ਦਾ ਉਧਾਰ ਹੋ ਜਾਂਦਾ ਹੈ) ॥੨॥


ਬਿਨਸੇ ਕਾਮ ਕ੍ਰੋਧ ਅਹੰਕਾਰ  

बिनसे काम क्रोध अहंकार ॥  

Binse kām kroḏẖ ahaʼnkār.  

Sexual desire, anger and egotism are dispelled.  

ਉਸ ਦੀ ਕਾਮ ਚੇਸ਼ਟਾ ਗੁੱਸਾ ਅਤੇ ਹੰਗਤਾ ਦੂਰ ਹੋ ਜਾਂਦੇ ਹਨ,  

ਬਿਨਸੇ = ਨਾਸ ਹੋ ਗਏ।
(ਉਸ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਇਹ ਸਾਰੇ ਵਿਕਾਰ) ਨਾਸ ਹੋ ਜਾਂਦੇ ਹਨ,


ਤੂਟੇ ਮਾਇਆ ਮੋਹ ਪਿਆਰ  

तूटे माइआ मोह पिआर ॥  

Ŧūte mā▫i▫ā moh pi▫ār.  

Love and attachment to Maya are broken.  

ਟੁਟ ਜਾਂਦੇ ਹਨ ਉਸ ਦੀ ਮੋਹਨੀ ਦੇ ਪ੍ਰੇਮ ਤੇ ਲਗਨ ਦੇ ਬੰਧਨ,  

xxx
(ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੀਆਂ ਤਣਾਵਾਂ ਟੁੱਟ ਜਾਂਦੀਆਂ ਹਨ,


ਪ੍ਰਭ ਕੀ ਟੇਕ ਰਹੈ ਦਿਨੁ ਰਾਤਿ  

प्रभ की टेक रहै दिनु राति ॥  

Parabẖ kī tek rahai ḏin rāṯ.  

Lean on God's Support, day and night.  

ਤੇ ਉਹ ਦਿਨ ਰੈਣ ਸਾਈਂ ਦੇ ਆਸਰੇ ਰਹਿੰਦਾ ਹੈ।  

ਟੇਕ = ਆਸਰੇ। ਰਹੈ = ਰਹਿੰਦਾ ਹੈ।
ਉਹ ਮਨੁੱਖ ਦਿਨ ਰਾਤ ਪਰਮਾਤਮਾ ਦੇ ਹੀ ਆਸਰੇ ਰਹਿੰਦਾ ਹੈ,


ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥  

पारब्रहमु करे जिसु दाति ॥३॥  

Pārbarahm kare jis ḏāṯ. ||3||  

The Supreme Lord God has given this gift. ||3||  

ਜਿਸ ਨੂੰ ਸ਼ਰੋਮਣੀ ਸਾਈਂ ਆਪਣੇ ਮਿਹਰ ਦੀ ਦਾਤ ਬਖਸ਼ਦਾ ਹੈ।  

ਜਿਸੁ = ਜਿਸ ਮਨੁੱਖ ਨੂੰ ॥੩॥
ਪਰਮਾਤਮਾ ਜਿਸ ਮਨੁੱਖ ਨੂੰ (ਆਪਣੇ ਨਾਮ ਦੀ) ਦਾਤ ਦੇਂਦਾ ਹੈ ॥੩॥


ਕਰਨ ਕਰਾਵਨਹਾਰ ਸੁਆਮੀ  

करन करावनहार सुआमी ॥  

Karan karāvanhār su▫āmī.  

Our Lord and Master is the Creator, the Cause of causes.  

ਪ੍ਰਭੂ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ।  

ਸੁਆਮੀ = ਹੇ ਸੁਆਮੀ!
ਹੇ ਸਭ ਕੁਝ ਕਰਨ ਜੋਗ ਸੁਆਮੀ! ਹੇ ਜੀਵਾਂ ਪਾਸੋਂ ਸਭ ਕੁਝ ਕਰਾਵਣ ਦੇ ਸਮਰਥ ਸੁਆਮੀ!


ਸਗਲ ਘਟਾ ਕੇ ਅੰਤਰਜਾਮੀ  

सगल घटा के अंतरजामी ॥  

Sagal gẖatā ke anṯarjāmī.  

He is the Inner-knower, the Searcher of all hearts.  

ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ।  

ਘਟ = ਸਰੀਰ, ਹਿਰਦਾ। ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!
ਹੇ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲੇ!


ਕਰਿ ਕਿਰਪਾ ਅਪਨੀ ਸੇਵਾ ਲਾਇ  

करि किरपा अपनी सेवा लाइ ॥  

Kar kirpā apnī sevā lā▫e.  

Bless me with Your Grace, Lord, and link me to Your service.  

ਹੇ ਪ੍ਰਭੂ! ਤੂੰ ਮਾਇਆਵਾਨ ਹੈ ਅਤੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ।  

ਕਰਿ = ਕਰ ਕੇ। ਲਾਇ = ਲਾਈ ਰੱਖ।
ਮਿਹਰ ਕਰ ਕੇ (ਮੈਨੂੰ) ਆਪਣੀ ਸੇਵਾ-ਭਗਤੀ ਵਿਚ ਜੋੜੀ ਰੱਖ,


ਨਾਨਕ ਦਾਸ ਤੇਰੀ ਸਰਣਾਇ ॥੪॥੩੧॥੪੪॥  

नानक दास तेरी सरणाइ ॥४॥३१॥४४॥  

Nānak ḏās ṯerī sarṇā▫e. ||4||31||44||  

Slave Nanak has come to Your Sanctuary. ||4||31||44||  

ਗੋਲੇ ਨਾਨਕ ਨੇ ਤੇਰੀ ਸ਼ਰਣਾਗਤਿ ਸੰਭਾਲੀ ਹੈ।  

ਨਾਨਕ = ਹੇ ਨਾਨਕ! ॥੪॥੩੧॥੪੪॥
(ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ ॥੪॥੩੧॥੪੪॥


ਭੈਰਉ ਮਹਲਾ  

भैरउ महला ५ ॥  

Bẖairo mėhlā 5.  

Bhairao, Fifth Mehl:  

ਭੈਰਉ ਪੰਜਵੀਂ ਪਾਤਿਸ਼ਾਹੀ।  

xxx
xxx


ਲਾਜ ਮਰੈ ਜੋ ਨਾਮੁ ਲੇਵੈ  

लाज मरै जो नामु न लेवै ॥  

Lāj marai jo nām na levai.  

One who does not repeat the Naam, the Name of the Lord, shall die of shame.  

ਜੋ ਨਾਮ ਦਾ ਸਿਮਰਨ ਨਹੀਂ ਕਰਦਾ ਉਹ ਸ਼ਰਮ ਨਾਲ ਮਰ ਜਾਂਦਾ ਹੈ।  

੫ਦਅਰਥ: ਲਾਜ ਮਰੈ = ਸ਼ਰਮ ਨਾਲ ਮਰ ਜਾਂਦਾ ਹੈ, ਸ਼ਰਮ ਨਾਲ ਹੌਲੇ ਜੀਵਨ ਵਾਲਾ ਹੋ ਜਾਂਦਾ ਹੈ।
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਆਪਣੇ ਆਪ ਵਿਚ ਸ਼ਰਮ ਨਾਲ ਹੌਲਾ ਪੈ ਜਾਂਦਾ ਹੈ।


ਨਾਮ ਬਿਹੂਨ ਸੁਖੀ ਕਿਉ ਸੋਵੈ  

नाम बिहून सुखी किउ सोवै ॥  

Nām bihūn sukẖī ki▫o sovai.  

Without the Name, how can he ever sleep in peace?  

ਨਾਮ ਦੇ ਬਿਨਾਂ ਉਹ ਆਰਾਮ ਅੰਦਰ ਕਿਸ ਤਰ੍ਹਾਂ ਸੌ ਸਕਦਾ ਹੈ?  

ਕਿਉ ਸੋਵੈ = ਕਿਵੇਂ ਸੌਂ ਸਕਦਾ ਹੈ? ਨਹੀਂ ਸੌਂ ਸਕਦਾ।
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸੁਖ ਦੀ ਨੀਂਦ ਨਹੀਂ ਸੌਂ ਸਕਦਾ।


ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ  

हरि सिमरनु छाडि परम गति चाहै ॥  

Har simran cẖẖād param gaṯ cẖāhai.  

The mortal abandons meditative remembrance of the Lord, and then wishes for the state of supreme salvation;  

ਪ੍ਰਭੂ ਭਜਨ ਨੂੰ ਤਿਆਗ ਕੇ, ਪ੍ਰਾਣੀ ਮਹਾਨਮੁਕਤੀ ਦੀ ਚਾਹਨਾ ਕਰਦਾ ਹੈ,  

ਛਾਡਿ = ਛੱਡ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।
(ਜਿਹੜਾ ਮਨੁੱਖ) ਹਰਿ-ਨਾਮ ਦਾ ਸਿਮਰਨ ਛੱਡ ਕੇ ਸਭ ਤੋਂ ਉੱਚੀ ਆਤਮਕ ਅਵਸਥਾ (ਹਾਸਲ ਕਰਨੀ) ਚਾਹੁੰਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits