Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਰਮੁ ਹੋਵੈ ਗੁਰੁ ਕਿਰਪਾ ਕਰੈ  

करमु होवै गुरु किरपा करै ॥  

Karam hovai gur kirpā karai.  

When the mortal has good karma, the Guru grants His Grace.  

ਜਿਸ ਕਿਸੇ ਦੀ ਚੰਗੀ ਪ੍ਰਾਲਭਦ ਹੈ, ਉਸ ਉਤੇ ਗੁਰੂ ਜੀ ਆਪਣੀ ਮਿਹਰ ਧਾਰਦੇ ਹਨ।  

ਜਿਸ ਪੁਰਸ਼ ਕੇ ਪੂਰਬ ਕਰਮ ਉਤਮ ਹੋਤੇ ਹੈਂ ਤਿਸ ਪਰ ਗੁਰੂ ਕ੍ਰਿਪਾ ਦ੍ਰਿਸ੍ਟੀ ਕਰਤੇ ਹੈਂ॥


ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥  

इहु मनु जागै इसु मन की दुबिधा मरै ॥४॥  

Ih man jāgai is man kī ḏubiḏẖā marai. ||4||  

Then this mind is awakened, and the duality of this mind is subdued. ||4||  

ਤਦ ਇਹ ਮਨੂਆ ਜਾਗ ਉਠਦਾ ਹੈ ਅਤੇ ਮਿਟ ਜਾਂਦੀ ਹੈ ਮਨੂਏ ਦੀ ਦਵੈਤ-ਭਾਵਨਾ।  

ਇਹੁ ਮਨ ਜਾਗਤਾ ਹੈ ਤੋ ਇਸ ਮਨ ਕੀ ਦੁਬਿਧਾ (ਮਰੈ) ਦੂਰ ਹੋ ਜਾਵੈ ਹੈ॥੪॥


ਮਨ ਕਾ ਸੁਭਾਉ ਸਦਾ ਬੈਰਾਗੀ  

मन का सुभाउ सदा बैरागी ॥  

Man kā subẖā▫o saḏā bairāgī.  

It is the innate nature of the mind to remain forever detached.  

ਮਨੂਏ ਦੀ ਜਮਾਂਦਰੂ ਖਸਲਤ ਸਦੀਵੀ ਹੀ ਨਿਰਲੇਪ ਰਹਿਣਾ ਹੈ।  

(ਮਨ) ਨਾਮ ਅੰਤਹਕਰਣ ਵਛਿੰਨ ਚੇਤਨ ਕਾ ਜੋ (ਸੁਭਾਉ) ਸ੍ਵਰੂਪ ਹੈ ਸੋ ਸਦੀਵਕਾਲ (ਬੈਰਾਗੀ) ਉਦਾਸੀਨ ਹੈ॥


ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥  

सभ महि वसै अतीतु अनरागी ॥५॥  

Sabẖ mėh vasai aṯīṯ anrāgī. ||5||  

The Detached, Dispassionate Lord dwells within all. ||5||  

ਮੈਲ-ਰਹਿਤ ਅਤੇ ਵਿਰਕਤ ਪ੍ਰਭੂ ਸਰਿਆਂ ਦਿਲਾਂ ਅੰਦਰ ਵਸਦਾ ਹੈ।  

ਸਰਬ ਕੇ ਬੀਚ ਬਸਤਾ ਹੂਆ (ਅਨਰਾਗੀ) ਪ੍ਰੀਤੀ ਪੂਰਬਕ ਭੀ (ਅਤੀਤੁ) ਅਸੰਗ ਹੈ॥੫॥


ਕਹਤ ਨਾਨਕੁ ਜੋ ਜਾਣੈ ਭੇਉ  

कहत नानकु जो जाणै भेउ ॥  

Kahaṯ Nānak jo jāṇai bẖe▫o.  

Says Nanak, one who understands this mystery,  

ਗੁਰੂ ਜੀ ਆਖਦੇ ਹਨ, ਜੋ ਇਸ ਭੈਤ ਨੂੰ ਸਮਝਦਾ ਹੈ,  

ਸ੍ਰੀ ਗੁਰੂ ਅਮਰਦੇਵ ਜੀ ਕਹਤੇ ਹੈਂ ਜੋ ਮੁਨੀ ਇਸ ਭੇਦ ਕੋ ਜਾਣਤਾ ਹੈ॥


ਆਦਿ ਪੁਰਖੁ ਨਿਰੰਜਨ ਦੇਉ ॥੬॥੫॥  

आदि पुरखु निरंजन देउ ॥६॥५॥  

Āḏ purakẖ niranjan ḏe▫o. ||6||5||  

becomes the embodiment of the Primal, Immaculate, Divine Lord God. ||6||5||  

ਉਹ ਪਰਾਪੂਰਬਲੀ ਵਿਅਕਤੀ, ਪਵਿੱਤਰ ਪ੍ਰਭੂ ਦਾ ਪਵਿਤਰ ਪ੍ਰਭੂ ਦਾ ਸਰੂਪ ਹੋ ਜਾਂਦਾ ਹੈ।  

ਓਹ ਆਦਿ ਪੁਰਖ ਨਿੰਰਜਨ ਦੇਉ ਕਾ ਸ੍ਵਰੂਪ ਮਨ ਕੋ ਹੀ ਸਮਝਤਾ ਹੈ॥੬॥੫॥ ❀ਸ੍ਰੀ ਗੁਰੂ ਜੀ ਨਾਮ ਕੀ ਮਹਿਮਾ ਕਥਨ ਕਰਤੇ ਹੂਏ ਉਪਦੇਸ ਕਰਤੇ ਹੈਂ॥


ਭੈਰਉ ਮਹਲਾ   ਰਾਮ ਨਾਮੁ ਜਗਤ ਨਿਸਤਾਰਾ  

भैरउ महला ३ ॥   राम नामु जगत निसतारा ॥  

Bẖairo mėhlā 3.   Rām nām jagaṯ nisṯārā.  

Bhairao, Third Mehl:   The world is saved through Name of the Lord.  

ਭੈਰਉ ਤੀਜੀ ਪਾਤਿਸ਼ਾਹੀ।   ਸੰਸਾਰ ਦੀ ਕਲਿਆਣ ਪ੍ਰਭੂ ਦੇ ਨਾਮ ਦੇ ਰਾਹੀਂ ਹੀ ਹੈ।  

ਰਾਮ ਨਾਮ ਜਗਤ ਕਾ ਨਿਸਤਾਰਾ ਉਧਾਰ ਕਰਨੇ ਵਾਲਾ ਹੈ॥


ਭਵਜਲੁ ਪਾਰਿ ਉਤਾਰਣਹਾਰਾ ॥੧॥  

भवजलु पारि उतारणहारा ॥१॥  

Bẖavjal pār uṯāraṇhārā. ||1||  

It carries the mortal across the terrifying world-ocean. ||1||  

ਇਹ ਪ੍ਰਾਣੀ ਦਾ, ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ।  

ਗੁਰੋਂ ਦ੍ਵਾਰੇ ਤੇ ਜਪਾ ਹੂਆ ਸੰਸਾਰ ਸਮੁੰਦ੍ਰ ਸੇ ਪਾਰ ਉਤਾਰ ਦੇਣੇ ਵਾਲਾ ਹੈ॥੧॥


ਗੁਰ ਪਰਸਾਦੀ ਹਰਿ ਨਾਮੁ ਸਮ੍ਹ੍ਹਾਲਿ   ਸਦ ਹੀ ਨਿਬਹੈ ਤੇਰੈ ਨਾਲਿ ॥੧॥ ਰਹਾਉ  

गुर परसादी हरि नामु सम्हालि ॥   सद ही निबहै तेरै नालि ॥१॥ रहाउ ॥  

Gur parsādī har nām samĥāl.   Saḏ hī nibhai ṯerai nāl. ||1|| rahā▫o.  

By Guru's Grace, dwell upon the Lord's Name.   It shall stand by you forever. ||1||Pause||  

ਗੁਰਾਂ ਦੀ ਦਇਆ ਦੁਆਰਾ ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ,   ਇਹ ਸਦੀਵ ਹੀ ਤੇਰਾ ਪੱਖ ਪੂਰੇਗਾ। ਠਹਿਰਾਓ।  

ਹੇ ਭਾਈ ਗੁਰੋਂ ਕੀ ਪ੍ਰਸੰਨਤਾ ਸੇ (ਹਰਿ) ਵਾਹਿਗੁਰੂ ਕੇ ਨਾਮ ਕੋ ਸਮਾਲ ਭਾਵ ਜਪਣਾ ਕਰ ਸੋ ਨਾਮ ਸਦੀਵਕਾਲ ਤੇਰੇ ਨਾਲ ਨਿਭੇਗਾ॥


ਨਾਮੁ ਚੇਤਹਿ ਮਨਮੁਖ ਗਾਵਾਰਾ  

नामु न चेतहि मनमुख गावारा ॥  

Nām na cẖīṯėh manmukẖ gāvārā.  

The foolish self-willed manmukhs do not remember the Naam, the Name of the Lord.  

ਆਪ-ਹੁਦਰੇ ਮੂਰਖ ਨਾਮ ਦਾ ਆਰਾਧਨ ਨਹੀਂ ਕਰਦੇ,  

ਜੋ ਮਨਮੁਖ ਗਵਾਰ ਹੈਂ ਸੋ ਨਾਮ ਕੋ ਸਿਮਰਤੇ ਨਹੀਂ ਹੈ॥


ਬਿਨੁ ਨਾਵੈ ਕੈਸੇ ਪਾਵਹਿ ਪਾਰਾ ॥੨॥  

बिनु नावै कैसे पावहि पारा ॥२॥  

Bin nāvai kaise pāvahi pārā. ||2||  

Without the Name, how will they cross over? ||2||  

ਸੁਆਮੀ ਦੇ ਨਾਮ ਦੇ ਬਗੈਰ ਉਹ ਕਿਸ ਤਰ੍ਹਾਂ ਪਾਰ ਲੰਘਣਗੇ?  

ਵਹੁ ਵਾਹਿਗੁਰੂ ਕੇ ਨਾਮ ਸੇ ਬਿਨਾਂ (ਪਾਰਾ) ਪਰਾ ਰੂਪ ਪਰਮੇਸ੍ਵਰ ਕੋ ਕੈਸੇ ਪਾਵਹਿਗੇ ਭਾਵ ਨਹੀਂ ਪਾਵਹਿਗੇ॥੨॥


ਆਪੇ ਦਾਤਿ ਕਰੇ ਦਾਤਾਰੁ  

आपे दाति करे दातारु ॥  

Āpe ḏāṯ kare ḏāṯār.  

The Lord, the Great Giver, Himself gives His Gifts.  

ਦੇਣਹਾਰ ਸੁਆਮੀ ਖੁਦ ਹੀ ਬਖਸ਼ੀਸ਼ਾਂ ਬਖਸ਼ਦਾ ਹੈ।  

ਆਪ ਪਰਮੇਸ੍ਵਰ ਦਾਤਾਰ ਜਿਸਕੋ ਭਗਤੀ ਕੀ ਦਾਤਿ ਕਰਤਾ ਹੈ॥


ਦੇਵਣਹਾਰੇ ਕਉ ਜੈਕਾਰੁ ॥੩॥  

देवणहारे कउ जैकारु ॥३॥  

Ḏevaṇhāre ka▫o jaikār. ||3||  

Celebrate and praise the Great Giver! ||3||  

ਵਾਹੁ, ਵਾਹੁ ਹੇ ਦਾਤਾਰੂ ਸੁਆਮੀ ਨੂੰ।  

ਜੈਕਾਰ ਪਦ ਉਸਤਤੀ ਔ ਅਸੀਰਬਾਦ ਕਾ ਸੂਚਕ ਹੈ ਸੋ ਭਗਤ ਸਦਾ ਅਸੀਸ ਕਰਤਾ ਰਹਿਤਾ ਹੈ ਹੇ ਵਾਹਿਗੁਰੂ ਤੂੰ ਧੰਨ੍ਯ ਹੈਂ ਜਿਸਨੇ ਜਨਮਾਦਿ ਪੀੜਾ ਸੇ ਮੇਰੇ ਕੋ ਰਹਿਤ ਕੀਆ ਹੈ॥


ਨਦਰਿ ਕਰੇ ਸਤਿਗੁਰੂ ਮਿਲਾਏ  

नदरि करे सतिगुरू मिलाए ॥  

Naḏar kare saṯgurū milā▫e.  

Granting His Grace, the Lord unites the mortals with the True Guru.  

ਆਪਣੀ ਮਿਹਰ ਧਾਰ ਕੇ ਪ੍ਰਭੂ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ,  

ਜਿਸ ਦਾਸ ਪਰ ਹਰੀ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ ਤਿਸ ਕੋ ਸਤਿਗੁਰੋਂ ਕੇ ਸਾਥ ਮਿਲਾਵਤਾ ਹੈ॥


ਨਾਨਕ ਹਿਰਦੈ ਨਾਮੁ ਵਸਾਏ ॥੪॥੬॥  

नानक हिरदै नामु वसाए ॥४॥६॥  

Nānak hirḏai nām vasā▫e. ||4||6||  

O Nanak, the Naam is enshrined within the heart. ||4||6||  

ਅਤੇ ਨਾਮ ਨੂੰ ਉਸ ਦੇ ਦਿਲ ਅੰਦਰ ਟਿਕਾ ਦਿੰਦਾ ਹੇ, ਹੇ ਨਾਨਕ!  

ਸ੍ਰੀ ਗੁਰੂ ਜੀ ਕਹਤੇ ਹੈਂ ਫਿਰ ਸਤਿਗੁਰੂ ਸਿਖ ਦੇ ਹਿਰਦੇ ਮੈਂ ਨਾਮ ਵਸਾਵਤੇ ਹੈ॥੪॥੬॥ ਪੁਨ: ਨਾਮ ਕੀ ਮਹਮਾ ਕਹਤੇ ਹੈਂ॥


ਭੈਰਉ ਮਹਲਾ   ਨਾਮੇ ਉਧਰੇ ਸਭਿ ਜਿਤਨੇ ਲੋਅ  

भैरउ महला ३ ॥   नामे उधरे सभि जितने लोअ ॥  

Bẖairo mėhlā 3.   Nāme uḏẖre sabẖ jiṯne lo▫a.  

Bhairao, Third Mehl:   All people are saved through the Naam, the Name of the Lord.  

ਭੈਰਉ ਤੀਜੀ ਪਾਤਿਸ਼ਾਹੀ।   ਸਾਰੇ ਜੀਵ ਇਨ੍ਹਾਂ ਦਾ ਪਾਰ ਉਤਾਰਾ ਹੋਇਆ ਹੈ, ਨਾਮ ਦੇ ਰਾਹੀਂ ਹੀ ਪਾਰ ਉਤਾਰਾ ਹੋਇਆ ਹੈ।  

ਪੂਰਬ ਜਿਤਨੇ ਲੋਕ ਉਧਰੇ ਕ੍ਯਾ ਤਰੇ ਹੈਂ ਸੋ ਨਾਮ ਕੋ ਜਪ ਕਰ ਹੀ ਤਰੇ ਹੈਂ॥


ਗੁਰਮੁਖਿ ਜਿਨਾ ਪਰਾਪਤਿ ਹੋਇ ॥੧॥  

गुरमुखि जिना परापति होइ ॥१॥  

Gurmukẖ jinā parāpaṯ ho▫e. ||1||  

Those who become Gurmukh are blessed to receive It. ||1||  

ਜਿਨ੍ਹਾਂ ਨੂੰ ਇਸ ਦੀ ਦਾਤ ਮਿਲਦੀ ਹੈ, ਉਨ੍ਹਾਂ ਨੂੰ ਗੁਰਾਂ ਦੀ ਦਇਆ ਦੁਆਰਾ ਹੀ ਮਿਲਦੀ ਹੈ।  

ਪਰੰਤੂ ਜਿਨ ਪੁਰਸ਼ੋਂ ਕੋ ਗੁਰੋਂ ਦ੍ਵਾਰਾ ਨਾਮ ਕੀ ਪ੍ਰਾਪਤੀ ਹੋਈ ਹੈ ਸੋ ਤਰੇ ਹੈਂ॥


ਹਰਿ ਜੀਉ ਅਪਣੀ ਕ੍ਰਿਪਾ ਕਰੇਇ   ਗੁਰਮੁਖਿ ਨਾਮੁ ਵਡਿਆਈ ਦੇਇ ॥੧॥ ਰਹਾਉ  

हरि जीउ अपणी क्रिपा करेइ ॥   गुरमुखि नामु वडिआई देइ ॥१॥ रहाउ ॥  

Har jī▫o apṇī kirpā kare▫i.   Gurmukẖ nām vadi▫ā▫ī ḏe▫e. ||1|| rahā▫o.  

When the Dear Lord showers His Mercy,   He blesses the Gurmukh with the glorious greatness of the Naam. ||1||Pause||  

ਜਦ ਮਹਾਰਾਜ ਮਾਲਕ ਆਪਣੀ ਮਿਹਰ ਧਾਰਦਾ ਹੈ,   ਤਦ ਗੁਰਾਂ ਦੇ ਰਾਹੀਂ ਉਹ ਬੰਦੇ ਨੂੰ ਨਾਮ ਦੀ ਬਜੂਰਗੀ ਪਰਦਾਨ ਕਰਦਾ ਹੈ। ਠਹਿਰਾਉ।  

ਜਬ ਹਰੀ ਅਪਣੀ ਕਿਰਤਾ ਕਰਤਾ ਹੈ ਤਬ ਗੁਰਮੁਖਾਂ ਨੂੰ ਅਪਣੇ ਨਾਮ ਕੀ ਬਡਾਈ ਦੇਤਾ ਹੈ॥


ਰਾਮ ਨਾਮਿ ਜਿਨ ਪ੍ਰੀਤਿ ਪਿਆਰੁ  

राम नामि जिन प्रीति पिआरु ॥  

Rām nām jin parīṯ pi▫ār.  

Those who love the Beloved Name of the Lord  

ਜੋ ਪ੍ਰਭੂ ਦੇ ਪਿਆਰੇ ਨਾਮ ਨਾਲ ਪ੍ਰੇਮ ਕਰਦੇ ਹਨ,  

ਰਾਮ ਨਾਮ ਮੈਂ ਜਿਨਿ ਪੁਰਸੋਂ ਕੀ ਤਨ ਮਨ ਕਰਕੇ ਪ੍ਰੀਤੀ ਹੈ॥


ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥੨॥  

आपि उधरे सभि कुल उधारणहारु ॥२॥  

Āp uḏẖre sabẖ kul uḏẖāraṇhār. ||2||  

save themselves, and save all their ancestors. ||2||  

ਉਹ ਖੁਦ ਬਚ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲੈਂਦੇ ਹਨ।  

ਸੋ ਆਪ ਤੋ ਤਰੇ ਹੈਂ ਔਰ ਅਪਣੀ ਕੁਲ ਕਾ ਭੀ ਕਲ੍ਯਾਣ ਕਰਨੇ ਜੋਗ ਹੋ ਗਏ ਹੈਂ॥


ਬਿਨੁ ਨਾਵੈ ਮਨਮੁਖ ਜਮ ਪੁਰਿ ਜਾਹਿ  

बिनु नावै मनमुख जम पुरि जाहि ॥  

Bin nāvai manmukẖ jam pur jāhi.  

Without the Name, the self-willed manmukhs go to the City of Death.  

ਨਾਮ ਦੇ ਬਾਝੋਂ ਆਪ-ਹੁਦਰੇ ਯਮ ਦੇ ਸ਼ਹਿਰ ਨੂੰ ਜਾਂਦੇ ਹਨ।  

ਜੋ ਮਨਮੁਖ ਨਾਮ ਸੇ ਰਹਤ ਹੈਂ ਸੋ ਜਮ ਪੁਰੀ ਕੋ ਜਾਤੇ ਹੈਂ॥


ਅਉਖੇ ਹੋਵਹਿ ਚੋਟਾ ਖਾਹਿ ॥੩॥  

अउखे होवहि चोटा खाहि ॥३॥  

A▫ukẖe hovėh cẖotā kẖāhi. ||3||  

They suffer in pain and endure beatings. ||3||  

ਉਹ ਦੁਖ ਉਠਾਉਂਦੇ ਅਤੇ ਸੱਟਾਂ ਸਹਾਰਦੇ ਹਨ।  

ਸੋ ਜਮਾਦਿਕੋਂ ਕੀਆ ਚੋਟਾਂ ਖਾਵਤੇ ਹੈਂ ਔਰ ਦੁਖੀ ਹੋਤੇ ਹੈਂ॥


ਆਪੇ ਕਰਤਾ ਦੇਵੈ ਸੋਇ  

आपे करता देवै सोइ ॥  

Āpe karṯā ḏevai so▫e.  

When the Creator Himself gives,  

ਜਦ ਉਹ ਸਿਰਜਣਹਾਰ ਸੁਆਮੀ ਆਪ ਦਿੰਦਾ ਹੈ,  

ਆਪ (ਕਰਤਾ) ਵਾਹਗੁਰੂ ਜਿਸਕੋ ਦੇਤਾ ਹੈ॥


ਨਾਨਕ ਨਾਮੁ ਪਰਾਪਤਿ ਹੋਇ ॥੪॥੭॥  

नानक नामु परापति होइ ॥४॥७॥  

Nānak nām parāpaṯ ho▫e. ||4||7||  

O Nanak, then the mortals receive the Naam. ||4||7||  

ਕੇਵਲ ਤਾਂ ਹੀ, ਹੇ ਨਾਨਕ! ਇਨਸਾਨ ਨਾਮ ਨੂੰ ਪਾਉਂਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਉਸੀ ਪੁਰਸ ਕੋ ਨਾਮ ਪ੍ਰਾਪਤਿ ਹੋਤਾ ਹੈ॥੪॥੭॥


ਭੈਰਉ ਮਹਲਾ   ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ  

भैरउ महला ३ ॥   गोविंद प्रीति सनकादिक उधारे ॥  

Bẖairo mėhlā 3.   Govinḏ parīṯ sankāḏik uḏẖāre.  

Bhairao, Third Mehl:   Love of the Lord of the Universe saved Sanak and his brother, the sons of Brahma.  

ਭੈਰਉ ਤੀਜੀ ਪਾਤਿਸ਼ਾਹੀ।   ਪ੍ਰਭੂ ਦੇ ਪ੍ਰੇਮ ਨੇ ਸਨਕ ਅਤੇ ਉਸ ਦੇ ਵਰਗਿਆਂ ਦਾ ਪਾਰ ਉਤਾਰਾ ਕਰ ਦਿੱਤਾ ਹੈ,  

ਗੋਬਿੰਦ ਕੀ ਪ੍ਰੀਤੀ ਸੇ ਸਨਕਾਦਿਕ ਉਧਾਰੇ ਹੈਂ॥


ਰਾਮ ਨਾਮ ਸਬਦਿ ਬੀਚਾਰੇ ॥੧॥  

राम नाम सबदि बीचारे ॥१॥  

Rām nām sabaḏ bīcẖāre. ||1||  

They contemplated the Word of the Shabad, and the Name of the Lord. ||1||  

ਤਾਂ ਕੇ ਉਨ੍ਹਾਂ ਨੇ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕੀਤਾ ਸੀ।  

ਪੁਨਾ ਰਾਮ ਨਾਮ ਸਬਦ ਕੋ ਬੀਚਾਰਤੇ ਹੈਂ॥੧॥


ਹਰਿ ਜੀਉ ਅਪਣੀ ਕਿਰਪਾ ਧਾਰੁ   ਗੁਰਮੁਖਿ ਨਾਮੇ ਲਗੈ ਪਿਆਰੁ ॥੧॥ ਰਹਾਉ  

हरि जीउ अपणी किरपा धारु ॥   गुरमुखि नामे लगै पिआरु ॥१॥ रहाउ ॥  

Har jī▫o apṇī kirpā ḏẖār.   Gurmukẖ nāme lagai pi▫ār. ||1|| rahā▫o.  

O Dear Lord, please shower me with Your Mercy,   that as Gurmukh, I may embrace love for Your Name. ||1||Pause||  

ਹੇ ਮਹਾਰਾਜ ਸੁਆਮੀ! ਤੂੰ ਮੇਰੇ ਉਤੇ ਆਪਣੀ ਮਿਹਰ ਕਰ,   ਤਾਂ ਜੋ ਗੁਰਾਂ ਦੀ ਦਇਆ ਦੁਆਰਾ ਮੇਰੀ ਤੇਰੇ ਨਾਮ ਨਾਲ ਪ੍ਰੀਤ ਪੈ ਜਾਵੇ। ਠਹਿਰਾਉ।  

ਜਬ ਹਰਿ ਜੀ ਆਪਣੀ ਕ੍ਰਿਪਾ ਦ੍ਰਿਸਟੀ ਧਾਰਨ ਕਰਤਾ ਹੈ ਤਬ ਗੁਰਾਂ ਦ੍ਵਾਰੇ ਨਾਮ ਵਿਖੇ ਪਿਆਰ ਲਗਤਾ ਹੈ॥੧॥


ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ  

अंतरि प्रीति भगति साची होइ ॥  

Anṯar parīṯ bẖagaṯ sācẖī ho▫e.  

Whoever has true loving devotional worship deep within his being  

ਜਿਸ ਕਿਸੇ ਦੇ ਹਿਰਦੇ ਅੰਦਰ ਸੱਚੀ ਪ੍ਰੇਮ-ਮਈ ਉਪਾਸ਼ਨਾ ਹੈ,  

ਜਿਸਕੇ ਅੰਤਰਿ ਪ੍ਰੀਤੀ ਹੈ ਤਿਸ ਕੀ ਭਗਤੀ ਸਾਚੀ ਹੋਤੀ ਹੈ॥


ਪੂਰੈ ਗੁਰਿ ਮੇਲਾਵਾ ਹੋਇ ॥੨॥  

पूरै गुरि मेलावा होइ ॥२॥  

Pūrai gur melāvā ho▫e. ||2||  

meets the Lord, through the Perfect Guru. ||2||  

ਪੂਰਨ ਗੁਰਾਂ ਦੇ ਰਾਹੀਂ ਉਹ ਆਪਣੇ ਪ੍ਰਭੂ ਨਾਲ ਮਿਲ ਜਾਂਦਾ ਹੈ।  

ਜੇਕਰ ਪੂਰੇ ਗੁਰੋਂ ਕਾ ਮਿਲਾਪ ਹੋਵੈ ਤਬ ਭਗਤੀ ਉਤਪਤ ਹੋਤੀ ਹੈ॥੨॥


ਨਿਜ ਘਰਿ ਵਸੈ ਸਹਜਿ ਸੁਭਾਇ  

निज घरि वसै सहजि सुभाइ ॥  

Nij gẖar vasai sahj subẖā▫e.  

He naturally, intuitively dwells within the home of his own inner being.  

ਉਹ ਸੁਭਾਵਕ ਹੀ ਆਪਣੇ ਨਿਜ ਦੇ ਘਰ ਵਿੱਚ ਵਸਦਾ ਹੈ।  

ਓਹ ਪੁਰਸ਼ ਆਪਣੇ ਸ੍ਵਰੂਪ ਮੈਂ ਇਸਥਿਤ ਹੋਤਾ ਹੈ ਪੁਨ: ਸਾਂਤੀ ਸੁਭਾਵ ਵਾਲਾ ਹੋਤਾ ਹੈ॥


ਗੁਰਮੁਖਿ ਨਾਮੁ ਵਸੈ ਮਨਿ ਆਇ ॥੩॥  

गुरमुखि नामु वसै मनि आइ ॥३॥  

Gurmukẖ nām vasai man ā▫e. ||3||  

The Naam abides within the mind of the Gurmukh. ||3||  

ਗੁਰਾਂ ਦੀ ਦਇਆ ਦੁਆਰਾ ਨਾਮ ਆ ਕੇ ਉਸ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।  

ਗੁਰੋਂ ਦ੍ਵਾਰੇ ਵਾਹਿਗੁਰੂ ਕਾ ਨਾਮ ਜਿਸਕੇ ਮਨ ਮੈਂ ਆਇਕੇ ਨਿਵਾਸ ਕਰਤਾ ਹੈ॥੩॥


ਆਪੇ ਵੇਖੈ ਵੇਖਣਹਾਰੁ  

आपे वेखै वेखणहारु ॥  

Āpe vekẖai vekẖaṇhār.  

The Lord, the Seer, Himself sees.  

ਦੇਖਣ ਵਾਲਾ ਸੁਆਮੀ ਖੁਦ ਹੀ ਸਾਰਿਆਂ ਨੂੰ ਵੇਖਦਾ ਹੈ।  

ਵੇਖਣ ਹਾਰ ਵਾਹਿਗੁਰੂ ਆਪੇ ਹੀ ਤੁਮਾਰੀ ਤਰਫ ਦੇਖੇਗਾ ਅਰਥਾਤ ਕ੍ਰਿਪਾ ਦ੍ਰਿਸਟੀ ਕਰੇਗਾ॥


ਨਾਨਕ ਨਾਮੁ ਰਖਹੁ ਉਰ ਧਾਰਿ ॥੪॥੮॥  

नानक नामु रखहु उर धारि ॥४॥८॥  

Nānak nām rakẖahu ur ḏẖār. ||4||8||  

O Nanak, enshrine the Naam within your heart. ||4||8||  

ਉਸ ਦੇ ਨਾਮ ਨੂੰ ਤੂੰ ਆਪਣੇ ਦਿਲ ਨਾਲ ਲਾਈ ਰਖ, ਹੇ ਨਾਨਕ।  

ਯਾਂਤੇ ਸ੍ਰੀ ਗੁਰੂ ਜੀ ਕਹਤੇ ਹੈਂ ਹੇ ਭਾਈ ਵਾਹਿਗੁਰੂ ਕੇ ਨਾਮ ਕੋ ਹਿਰਦੇ ਵਿਖੇ ਧਾਰਨ ਕਰ ਰਖੋ॥੪॥੮॥


ਭੈਰਉ ਮਹਲਾ  

भैरउ महला ३ ॥  

Bẖairo mėhlā 3.  

Bhairao, Third Mehl:  

ਭੈਰਉ ਤੀਜੀ ਪਾਤਿਸ਼ਾਹੀ।  

ਨਾਮ ਕੀ ਮਹਿਮਾ ਕਥਨ ਕਰਤੇ ਹੂਏ ਉਪਦੇਸ ਕਰਤੇ ਹੈਂ॥


ਕਲਜੁਗ ਮਹਿ ਰਾਮ ਨਾਮੁ ਉਰ ਧਾਰੁ  

कलजुग महि राम नामु उर धारु ॥  

Kaljug mėh rām nām ur ḏẖār.  

In this Dark Age of Kali Yuga, enshrine the Lord's Name within your heart.  

ਕਲਯੁਗ ਅੰਦਰ ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਅਸਥਾਪਨ ਕਰ।  

ਕਲਿਜੁਗ ਵਿਖੇ ਰਾਮ ਨਾਮ ਕੋ ਹਿਰਦੇ ਵਿਚ ਧਾਰਨ ਕਰੁ॥


ਬਿਨੁ ਨਾਵੈ ਮਾਥੈ ਪਾਵੈ ਛਾਰੁ ॥੧॥  

बिनु नावै माथै पावै छारु ॥१॥  

Bin nāvai māthai pāvai cẖẖār. ||1||  

Without the Name, ashes will be blown in your face. ||1||  

ਨਾਮ ਦੇ ਬਾਝੋਂ ਬੰਦਾ ਆਪਣੇ ਮੂੰਹ ਤੇ ਸੁਆਹ ਪਾਉਂਦਾ ਹੈ।  

ਵਾਹਿਗੁਰੂ ਕੇ ਨਾਮ ਸੇ ਬਿਨਾਂ ਜੀਵ ਜਿਤਨੇ ਕਰਮ ਕਰਤਾ ਹੈ ਸੋ (ਮਾਥੈ) ਸਿਰ ਪਰ ਛਾਰ ਪਾਵਤਾ ਹੈ ਭਾਵ ਸਿਰ ਪਰ ਪਾਪ ਲੇਤਾ ਹੈ॥੧॥


ਰਾਮ ਨਾਮੁ ਦੁਲਭੁ ਹੈ ਭਾਈ   ਗੁਰ ਪਰਸਾਦਿ ਵਸੈ ਮਨਿ ਆਈ ॥੧॥ ਰਹਾਉ  

राम नामु दुलभु है भाई ॥   गुर परसादि वसै मनि आई ॥१॥ रहाउ ॥  

Rām nām ḏulabẖ hai bẖā▫ī.   Gur parsāḏ vasai man ā▫ī. ||1|| rahā▫o.  

The Lord's Name is so difficult to obtain, O Siblings of Destiny.   By Guru's Grace, it comes to dwell in the mind. ||1||Pause||  

ਮੁਸ਼ਕਲ ਨਾਲ ਮਿਲਣ ਵਾਲਾ ਹੇ ਸਾਈਂ ਦਾ ਨਾਮ, ਹੇ ਵੀਰ!   ਗੁਰਾਂ ਦੀ ਦਇਆ ਦੁਆਰਾ ਇਹ ਆ ਕੇ ਰਿਦੇ ਅੰਦਰ ਟਿਕ ਜਾਂਦਾ ਹੈ। ਠਹਿਰਾਉ।  

ਹੇ ਭਾਈ ਰਾਮ ਕਾ ਨਾਮੁ ਸੰਸਾਰ ਮੈਂ ਬਡਾ ਦੁਰਲਭ ਹੈ ਪਰੰਤੂ ਏਹ ਗੁਰੋਂ ਕੀ ਕ੍ਰਿਪਾ ਕਰ ਮਨ ਮੈਂ ਆਇ ਕਰ ਬਸਤਾ ਹੈ॥


ਰਾਮ ਨਾਮੁ ਜਨ ਭਾਲਹਿ ਸੋਇ  

राम नामु जन भालहि सोइ ॥  

Rām nām jan bẖālėh so▫e.  

That humble being who seeks the Lord's Name,  

ਕੇਵਲ ਉਹ ਪੁਰਸ਼ ਹੀ ਪ੍ਰਭੂ ਦੇ ਨਾਮ ਦੀ ਤਲਾਸ਼ ਕਰਦਾ ਹੈ,  

ਰਾਮ ਨਾਮ ਕੋ ਸੋ ਜਨ ਭਾਲਤੇ ਹੈਂ॥


ਪੂਰੇ ਗੁਰ ਤੇ ਪ੍ਰਾਪਤਿ ਹੋਇ ॥੨॥  

पूरे गुर ते प्रापति होइ ॥२॥  

Pūre gur ṯe parāpaṯ ho▫e. ||2||  

receives it from the Perfect Guru. ||2||  

ਜਿਸ ਦੇ ਭਾਗਾਂ ਵਿੱਚ ਪੂਰਨ ਗੁਰਾਂ ਪਾਸੋਂ ਇਸ ਦੀ ਪਰਾਪਤੀ ਲਿਖੀ ਹੋਈ ਹੈ।  

ਜਿਨਕੋ ਪੂਰੇ ਗੁਰੋਂ ਤੇ ਪ੍ਰਾਪਤ ਹੋਣ ਲਿਖਿਆ ਹੋਤਾ ਹੈ॥੨॥


ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ  

हरि का भाणा मंनहि से जन परवाणु ॥  

Har kā bẖāṇā manėh se jan parvāṇ.  

Those humble beings who accept the Will of the Lord, are approved and accepted.  

ਪ੍ਰਮਾਣੀਕ ਹਨ ਉਹ ਪੁਰਸ਼, ਜੋ ਪ੍ਰਭੂ ਦੀ ਰਜਾ ਨੂੰ ਮੰਨਦੇ ਹਨ।  

ਜੋ ਵਾਹਿਗੁਰੂ ਕਾ ਭਾਣਾ ਮਾਨਤੇ ਹੈਂ ਵਹੁ ਪੁਰਸ ਪਰਵਾਨ ਹੋਤੇ ਹੈਂ॥


ਗੁਰ ਕੈ ਸਬਦਿ ਨਾਮ ਨੀਸਾਣੁ ॥੩॥  

गुर कै सबदि नाम नीसाणु ॥३॥  

Gur kai sabaḏ nām nīsāṇ. ||3||  

Through the Word of the Guru's Shabad, they bear the insignia of the Naam, the Name of the Lord. ||3||  

ਗੁਰਾਂ ਦੀ ਬਾਣੀ ਰਾਹੀਂ ਉਨ੍ਹਾਂ ਉਤੇ ਨਾਮ ਦਾ ਨਿਰਾਲਾ ਚਿੰਨ੍ਹ ਲਗ ਜਾਂਦਾ ਹੈ।  

ਗੁਰ ਕੇ (ਸਬਦਿ) ਉਪਦੇਸ ਸੇ ਨਾਮ ਕੋ ਜਪ ਕਰ (ਨੀਸਾਣੁ) ਪ੍ਰਗਟ ਹੂਏ ਹੈਂ॥੩॥


ਸੋ ਸੇਵਹੁ ਜੋ ਕਲ ਰਹਿਆ ਧਾਰਿ  

सो सेवहु जो कल रहिआ धारि ॥  

So sevhu jo kal rahi▫ā ḏẖār.  

So serve the One, whose power supports the Universe.  

ਤੂੰ ਉਸ ਦੀ ਸੇਵਾ ਕਰ, ਜੋ ਆਪਣੀ ਸ਼ਕਤੀ ਦੁਆਰਾ ਆਲਮ ਨੂੰ ਆਸਰਾ ਦੇ ਰਿਹਾ ਹੈ।  

ਹੇ ਭਾਈ ਤਿਸ ਵਾਹਿਗੁਰੂ ਕੋ ਸੇਵਨ ਕਰੋ ਜੋ ਸਰਬ ਵਿਖੇ ਆਪਣੀ ਕਲਾ ਅਰਥਾਤ ਚੇਤਨਸਤਾ ਕੋ ਧਾਰ ਕਰ ਰਹਾ ਹੈ॥


ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥  

नानक गुरमुखि नामु पिआरि ॥४॥९॥  

Nānak gurmukẖ nām pi▫ār. ||4||9||  

O Nanak, the Gurmukh loves the Naam. ||4||9||  

ਹੇ ਨਾਨਕ! ਗੁਰਾਂ ਦੀ ਦਇਆ ਦੁਆਰਾ ਤੂੰ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰ।  

ਸ੍ਰੀ ਗੁਰੂ ਜੀ ਕਹਤੇ ਹੈਂ ਗੁਰੋਂ ਦ੍ਵਾਰੇ ਤਿਸ ਕੇ ਨਾਮ ਜਪਨੇ ਮੈਂ ਪ੍ਯਾਰ ਕਰੋ॥੪॥੯॥


ਭੈਰਉ ਮਹਲਾ   ਕਲਜੁਗ ਮਹਿ ਬਹੁ ਕਰਮ ਕਮਾਹਿ  

भैरउ महला ३ ॥   कलजुग महि बहु करम कमाहि ॥  

Bẖairo mėhlā 3.   Kaljug mėh baho karam kamāhi.  

Bhairao, Third Mehl:   In this Dark Age of Kali Yuga, many rituals are performed.  

ਭੈਰਉ ਤੀਜੀ ਪਾਤਿਸ਼ਾਹੀ।   ਕਲਯੁਗ ਅੰਦਰ ਇਨਸਾਨ ਘਣੇਰੇ ਕਰਮ ਕਾਂਡ ਕਰਦੇ ਹਨ,  

ਹੇ ਭਾਈ ਕਲਜੁਗ ਮੈਂ ਬਹੁਤ ਪ੍ਰਕਾਰ ਕੇ ਕਰਮੋਂ ਕੋ ਕਮਾਵਤੇ ਹੈਂ॥


ਨਾ ਰੁਤਿ ਕਰਮ ਥਾਇ ਪਾਹਿ ॥੧॥  

ना रुति न करम थाइ पाहि ॥१॥  

Nā ruṯ na karam thā▫e pāhi. ||1||  

But it is not the time for them, and so they are of no use. ||1||  

ਉਹ ਇਸ ਨੂੰ ਮੁਨਾਸਬ ਮੌਸਮ ਨਹੀਂ ਸਮਝਦੇ ਅਤੇ ਇਸ ਨਹੀਂ ਉਹ ਅਮਲ ਫਲਦਾਇਕ ਨਹੀਂ ਹੁੰਦੇ।  

ਨਾ ਤੋ ਉਨ ਕਰਮੋਂ ਕੇ ਕਰਨੇ ਕੀ ਰੁਤ ਹੀ ਹੈ ਭਾਵ ਤ੍ਰੇਤਾ ਆਦਿਕ ਜੁਗ ਨਹੀਂ ਹੈ ਇਸੀ ਤੇ ਕਰਮ ਸਫਲ ਨਹੀਂ ਹੋਤੇ ਯਥਾ "ਸਤਿਜੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ। ਤੀਨੋਂ ਜੁਗ ਤੀਨੇ ਦ੍ਰਿੜੈ ਕਲਿ ਕੇਵਲ ਨਾਮ ਅਧਾਰ"॥੧॥


ਕਲਜੁਗ ਮਹਿ ਰਾਮ ਨਾਮੁ ਹੈ ਸਾਰੁ   ਗੁਰਮੁਖਿ ਸਾਚਾ ਲਗੈ ਪਿਆਰੁ ॥੧॥ ਰਹਾਉ  

कलजुग महि राम नामु है सारु ॥   गुरमुखि साचा लगै पिआरु ॥१॥ रहाउ ॥  

Kaljug mėh rām nām hai sār.   Gurmukẖ sācẖā lagai pi▫ār. ||1|| rahā▫o.  

In Kali Yuga, the Lord's Name is the most sublime.   As Gurmukh, be lovingly attached to Truth. ||1||Pause||  

ਇਸ ਕਾਲੇ ਸਮੇਂ ਅੰਦਰ ਪਰਮ ਸ਼ੇਸ਼ਟ ਹੈ, ਸੁਆਮੀ ਦਾ ਨਾਮ।   ਗੁਰਾਂ ਦੀ ਦਇਆ ਦੁਆਰਾ ਪ੍ਰਾਨੀ ਦੀ ਸੱਚ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ।  

ਕਲਜੁਗ ਵਿਖੇ ਰਾਮ ਨਾਮ ਹੀ ਸ੍ਰੇਸ੍ਟ ਹੈ ਪਰੰਤੂ ਤਿਸ ਮੈਂ ਗੁਰੋਂ ਦ੍ਵਾਰਾ ਸਾਚਾ ਪਯਾਰ ਲਗਤਾ ਹੈ॥


ਤਨੁ ਮਨੁ ਖੋਜਿ ਘਰੈ ਮਹਿ ਪਾਇਆ  

तनु मनु खोजि घरै महि पाइआ ॥  

Ŧan man kẖoj gẖarai mėh pā▫i▫ā.  

Searching my body and mind, I found Him within the home of my own heart.  

ਆਪਣੀ ਦੇਹ ਅਤੇ ਚਿੱਤ ਦੀ ਖੋਜ ਭਾਲ ਕਰਨ ਦੁਆਰਾ ਮੈਂ ਪ੍ਰਭੂ ਨੂੰ ਆਪਣੇ ਘਰ ਅੰਦਰ ਹੀ ਪਾ ਲਿਆ ਹੈ!  

ਤਿਨੋਂ ਨੇ ਤਨ ਮਨ ਕੋ ਖੋਜ ਕਰਕੇ (ਘੂਰੇ) ਸਰੀਰ ਵਾ ਹਿਰਦੇ ਵਿਖੇ ਪਾਇ ਲੀਆ ਹੈ॥


ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥੨॥  

गुरमुखि राम नामि चितु लाइआ ॥२॥  

Gurmukẖ rām nām cẖiṯ lā▫i▫ā. ||2||  

The Gurmukh centers his consciousness on the Lord's Name. ||2||  

ਪਵਿੱਤ੍ਰ ਪੁਰਸ਼ ਆਪਣੇ ਮਨ ਨੂੰ ਸੁਆਮੀ ਦੇ ਨਾਮ ਨਾਲ ਜੋੜਦਾ ਹੈ।  

ਜਿਨਾਂ ਨੇ ਗੁਰੋਂ ਦ੍ਵਾਰੇ ਰਾਮ ਨਾਮ ਮੈਂ ਚਿਤ ਕੋ ਲਗਾਇਆ ਹੈ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits