Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਚਾਰੇ ਵਰਨ ਆਖੈ ਸਭੁ ਕੋਈ  

चारे वरन आखै सभु कोई ॥  

Cẖāre varan ākẖai sabẖ ko▫ī.  

Everyone says that there are four castes, four social classes.  

ਹਰ ਕੋਈ ਆਖਦਾ ਹੈ ਕਿ ਚਾਰ ਜਾਤਾਂ ਹਨ।  

ਹੇ ਬ੍ਰਹਮਣ ਚਾਰੋਂ ਹੀ ਬਰਨ ਬ੍ਰਾਹਮਣ ਛਤ੍ਰੀ ਆਦਿਕ ਸਭ ਕੋਈ ਕਹਤਾ ਹੈ॥


ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥  

ब्रहमु बिंद ते सभ ओपति होई ॥२॥  

Barahm binḏ ṯe sabẖ opaṯ ho▫ī. ||2||  

They all emanate from the drop of God's Seed. ||2||  

ਪਰ ਉਹ ਸਾਰੇ ਪ੍ਰਭੂ ਦੇ ਬੀਜ ਤੋਂ ਉਤਪੰਨ ਹੁੰਦੇ ਹਨ।  

ਹੇ (ਬ੍ਰਹਮ) ਬ੍ਰਾਹਮਣ (ਬਿੰਦੁ) ਬੀਰਜ ਤੇ ਅਰ ਰਕਤ ਤੇ ਸਭ ਕੀ ਉਤਪਤੀ ਹੋਈ ਹੈ॥੨॥ ਦ੍ਰਿਸਟਾਂਤ ਕਹਤੇ ਹੈਂ॥


ਮਾਟੀ ਏਕ ਸਗਲ ਸੰਸਾਰਾ  

माटी एक सगल संसारा ॥  

Mātī ek sagal sansārā.  

The entire universe is made of the same clay.  

ਸਾਰਾ ਜਹਾਨ ਇਕ ਹੀ ਮਿੱਟੀ ਤੋਂ ਬਣਿਆ ਹੋਇਆ ਹੈ।  

ਉਪਾਦਾਨ ਕਾਰਨ ਮਾਟੀ ਤਾਂ ਸਾਰੇ ਸੰਸਾਰ ਵਿਚ ਏਕ ਹੀ ਹੈ॥


ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥  

बहु बिधि भांडे घड़ै कुम्हारा ॥३॥  

Baho biḏẖ bẖāʼnde gẖaṛai kumĥārā. ||3||  

The Potter has shaped it into all sorts of vessels. ||3||  

ਪ੍ਰੰਤੂ ਘੁਮਾਰ ਨੇ ਇਸ ਦੇ ਅਨੇਕਾਂ ਕਿਸਮਾਂ ਦੇ ਬਰਤਨ ਬਦਾ ਦਿਤੇ ਹਨ।  

ਉਸ ਮਿਟੀ ਕੇ ਘੁਮਾਰ ਨੇ (ਬਹੁਬਿਧਿ) ਬਹੁਤ ਪ੍ਰਕਾਰ ਕੇ ਭਾਂਡੇ ਬਣਾ ਦੀਏ ਪਰ ਵਾਸਤਵ ਮ੍ਰਿਤਕਾ ਏਕ ਹੀ ਹੈ ਅਬ ਦ੍ਰਿਸਟਾਂਤੁ ਕਹਤੇ ਹੈਂ॥੩॥


ਪੰਚ ਤਤੁ ਮਿਲਿ ਦੇਹੀ ਕਾ ਆਕਾਰਾ  

पंच ततु मिलि देही का आकारा ॥  

Pancẖ ṯaṯ mil ḏehī kā ākārā.  

The five elements join together, to make up the form of the human body.  

ਪੰਜ ਮੂਲ ਅੰਸ਼ ਮਿਲ ਕੇ ਕਾਇਆ ਦੇ ਸਰੂਪ ਨੂੰ ਬਣਾਉਂਦੇ ਹਨ।  

ਜਿਸ ਪ੍ਰਿਥਵੀ ਆਦਿ ਪੰਚ ਤਤੋਂ ਕੋ ਮਿਲਾ ਕਰ ਬਿਧਾਤਾ ਨੇ ਸਰੀਰ ਕੋ ਰਚਨਾ ਕੀਆ ਹੈ॥


ਘਟਿ ਵਧਿ ਕੋ ਕਰੈ ਬੀਚਾਰਾ ॥੪॥  

घटि वधि को करै बीचारा ॥४॥  

Gẖat vaḏẖ ko karai bīcẖārā. ||4||  

Who can say which is less, and which is more? ||4||  

ਕੋਈ ਜਣਾ ਆਖ ਨਹੀਂ ਸਕਦਾ ਕਿ ਕੋਈ ਮੂਲ ਅੰਸ਼ ਇਕ ਵਿੱਚ ਥੋੜਾ ਹੈ ਅਤੇ ਹੋਰਸ ਵਿੱਚ ਵਧੇਰੇ।  

ਅਬ ਇਸ ਵਿਖੇ ਨ੍ਯੂਨ ਅਧਿਕਤਾ ਕਾ ਵਿਚਾਰ ਕੌਣ ਕਰ ਸਕਤਾ ਹੈ ਭਾਵ ਕੋਈ ਨਹੀਂ ਕਰ ਸਕਤਾ ਹੈ॥੪॥


ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ  

कहतु नानक इहु जीउ करम बंधु होई ॥  

Kahaṯ Nānak ih jī▫o karam banḏẖ ho▫ī.  

Says Nanak, this soul is bound by its actions.  

ਗੁਰੂ ਜੀ ਆਖਦੇ ਹਨ ਇਹ ਆਤਮਾ ਆਪਣੇ ਅਮਲਾਂ ਦੀ ਜਕੜੀ ਹੋਈ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਏਹ ਜੀਵ ਕਰਮਾਂ ਕਰਕੇ ਬੰਧ੍ਯਾ ਹੂਆ ਹੈ॥


ਬਿਨੁ ਸਤਿਗੁਰ ਭੇਟੇ ਮੁਕਤਿ ਹੋਈ ॥੫॥੧॥  

बिनु सतिगुर भेटे मुकति न होई ॥५॥१॥  

Bin saṯgur bẖete mukaṯ na ho▫ī. ||5||1||  

Without meeting the True Guru, it is not liberated. ||5||1||  

ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਇਸ ਦੀ ਕਲਿਆਣ ਨਹੀਂ ਹੁੰਦੀ।  

ਸਤਿਗੁਰੋਂ ਕੇ ਮਿਲਨੇ ਸੇ ਬਿਨਾਂ ਇਸ ਜੀਵ ਕੀ ਮੁਕਤੀ ਕਬੀ ਭੀ ਨਹੀਂ ਹੋਵੇਗੀ ਔ ਨ ਆਗੇ ਕੋਈ ਹੋਈ ਹੈ॥੫॥੧॥ ਅਬ ਸ੍ਰੀ ਗੁਰੂ ਜੀ ਮਾਯਾ ਕੇ ਮਦ ਕਰ ਸੁਤੇ ਹੂਏ ਜੀਵੋਂ ਕੇ ਸੁਭ ਗੁਣਾਂ ਰੂਪੀ ਧਨ ਕੋ ਲੁਟਣਾ ਔਰ ਜਾਗਤਿਓਂ ਕੋ ਸੁਭ ਗੁਣ ਰੂਪੀ ਧਨ ਕੋ ਰਖਣਾ ਦਿਖਾਵਤੇ ਹੂਏ ਕਥਨ ਕਰਤੇ ਹੈਂ॥


ਭੈਰਉ ਮਹਲਾ   ਜੋਗੀ ਗ੍ਰਿਹੀ ਪੰਡਿਤ ਭੇਖਧਾਰੀ  

भैरउ महला ३ ॥   जोगी ग्रिही पंडित भेखधारी ॥  

Bẖairo mėhlā 3.   Jogī garihī pandiṯ bẖekẖ▫ḏẖārī.  

Bhairao, Third Mehl:   The Yogis, the householders, the Pandits, the religious scholars, and the beggars in religious robes -  

ਭੈਰਉ ਤੀਜੀ ਪਾਤਿਸ਼ਾਹੀ।   ਯੋਗੀ ਘਰਬਾਰੀ, ਵਿਦਵਾਨ ਅਤੇ ਸੰਪ੍ਰਦਾਈ,  

ਜੋਗੀ (ਗ੍ਰਿਹੀ) ਗ੍ਰਹਸਥਾਸ੍ਰਮੀ ਪੰਡਤ ਔਰ ਜੋ ਅਨੇਕ ਭੇਖੋਂ ਕੇ ਧਾਰਨੇ ਹਾਰੇ ਹੈਂ॥


ਸੂਤੇ ਅਪਣੈ ਅਹੰਕਾਰੀ ॥੧॥  

ए सूते अपणै अहंकारी ॥१॥  

Ė sūṯe apṇai ahaʼnkārī. ||1||  

they are all asleep in egotism. ||1||  

ਇਹ ਸਾਰੇ ਆਪਣੀ ਸਵੈ-ਹੰਗਤਾ ਅੰਦਰ ਸੁੱਤੇ ਪਏ ਹਨ ਤੇ,  

ਏਹ ਸਭੀ ਅਪਣੇ ਅਹੰਕਾਰੋਂ ਵਿਖੇ ਸੋਏ ਹੂਏ ਹੈਂ ਵਾ ਏਹ ਸਭ ਹੰਕਾਰੀ ਸ੍ਵੈ ਸਰੂਪ ਸੇ ਭੂਲੇ ਹੂਏ ਮੋਹ ਨਿੰਦ੍ਰਾ ਮੈਂ ਵਾ ਅਗ੍ਯਾਨ ਨਿੰਦ੍ਰਾ ਕਰ ਸੋ ਰਹੇ ਹੈਂ॥੧॥


ਮਾਇਆ ਮਦਿ ਮਾਤਾ ਰਹਿਆ ਸੋਇ   ਜਾਗਤੁ ਰਹੈ ਮੂਸੈ ਕੋਇ ॥੧॥ ਰਹਾਉ  

माइआ मदि माता रहिआ सोइ ॥   जागतु रहै न मूसै कोइ ॥१॥ रहाउ ॥  

Mā▫i▫ā maḏ māṯā rahi▫ā so▫e.   Jāgaṯ rahai na mūsai ko▫e. ||1|| rahā▫o.  

They are asleep, intoxicated with the wine of Maya.   Only those who remain awake and aware are not robbed. ||1||Pause||  

ਉਹ ਧੰਨ-ਦੋਲਤ ਦੀ ਹੰਗਤਾ ਦੀ ਖੁਮਾਰੀ ਅੰਦਰ ਸੌ ਰਹੇ ਹਨ।   ਕੋਈ ਭੀ ਜੋ ਜਾਗਦਾ ਰਹਿੰਦਾ ਹੈ, ਉਹ ਲੁੱਟਿਆ ਪੁਟਿਆ ਨਹੀਂ ਜਾਂਦਾ। ਠਹਿਰਾਉ।  

ਮਾਇਆ ਕੇ ਮਦ ਵਿਖੇ ਉਨਮਤਿ ਹੂਆ ਜੀਵ ਅਵਿਦ੍ਯਾ ਨਿੰਦ੍ਰਾ ਕਰ ਸੋ ਰਹਾ ਹੈ ਜੋ ਜਾਗਤਾ ਰਹਿਤਾ ਹੈ ਉਸਕੋ (ਮੂਸੈ) ਲੁਟਤਾ ਕੋਈ ਨਹੀਂ ਭਾਵ ਯੇਹਿ ਕਾਮ ਆਦਿਕ ਚੋਰ ਤਿਸ ਕੋ ਲੁਟਤੇ ਨਹੀਂ ਹੈ॥


ਸੋ ਜਾਗੈ ਜਿਸੁ ਸਤਿਗੁਰੁ ਮਿਲੈ  

सो जागै जिसु सतिगुरु मिलै ॥  

So jāgai jis saṯgur milai.  

One who has met the True Guru, remains awake and aware.  

ਕੇਵਲ ਉਹ ਹੀ ਖਬਰਦਾਰ ਰਹਿੰਦਾ ਹੈ ਜਿਸ ਨੂੰ ਸੱਚੇ ਗੁਰੂ ਜੀ ਮਿਲ ਪੈਦੇ ਹਨ।  

ਸੋਈ ਪੁਰਸੁ ਜਾਗਤਾ ਹੈ ਜਿਸਕੋ ਸਤਿਗੁਰੂ ਮਿਲਤਾ ਹੈ॥


ਪੰਚ ਦੂਤ ਓਹੁ ਵਸਗਤਿ ਕਰੈ ॥੨॥  

पंच दूत ओहु वसगति करै ॥२॥  

Pancẖ ḏūṯ oh vasgaṯ karai. ||2||  

Such a person overpowers the five thieves. ||2||  

ਐਸਾ ਇਨਸਾਨ ਪੰਜਾ ਭੁਤਨਿਆਂ ਨੂੰ ਕਾਬੂ ਕਰ ਲੈਂਦਾ ਹੈ।  

ਕਾਮਾਦਿਕ ਪੰਚ ਦੂਤੋਂ ਕੋ ਵਹੁ (ਵਸਿ ਗਤਿ) ਅਪਣੇ ਅਧੀਨ ਕਰ ਲੇਤਾ ਹੈ॥੨॥


ਸੋ ਜਾਗੈ ਜੋ ਤਤੁ ਬੀਚਾਰੈ  

सो जागै जो ततु बीचारै ॥  

So jāgai jo ṯaṯ bīcẖārai.  

One who contemplates the essence of reality remains awake and aware.  

ਕੇਵਲ ਉਹ ਹੀ ਜਾਗਦਾ ਰਹਿੰਦਾ ਹੈ ਜੋ ਅਸਲੀਅਤ ਨੂੰ ਸੋਚਦਾ ਸਮਝਦਾ ਹੈ।  

ਪੁਨ: ਸੋਈ ਪੁਰਸੁ ਜਾਗਤਾ ਜੋ (ਤਤੁ) ਵਾਹਿਗੁਰੂ ਕੇ ਸ੍ਵਰੂਪ ਕੋ ਵੀਚਾਰਤਾ ਹੈ॥


ਆਪਿ ਮਰੈ ਅਵਰਾ ਨਹ ਮਾਰੈ ॥੩॥  

आपि मरै अवरा नह मारै ॥३॥  

Āp marai avrā nah mārai. ||3||  

He kills his self-conceit, and does not kill anyone else. ||3||  

ਉਹ ਆਪਣੇ ਆਪੇ ਨੂੰ ਮਾਰਦਾ ਹੈ ਅਤੇ ਹੋਰਨਾ ਨੂੰ ਨਹੀਂ ਮਾਰਦਾ।  

ਆਪ ਮਰ ਜਾਵੇ ਹੈ ਔਰੋ ਕੇ ਨਹੀਂ ਮਾਰਤਾ ਹੈ ਭਾਵ ਯਹਿ ਕਿ ਆਪ ਦੁਖ ਸਹਾਰ ਲੇਤਾ ਹੈ ਔਰ ਕਿਸੀ ਕੋ ਦੁਖ ਨਹੀਂ ਦੇਤਾ॥੩॥


ਸੋ ਜਾਗੈ ਜੋ ਏਕੋ ਜਾਣੈ  

सो जागै जो एको जाणै ॥  

So jāgai jo eko jāṇai.  

One who knows the One Lord remains awake and aware.  

ਕੇਵਲ ਉਹ ਹੀ ਚੌਕਸ ਰਹਿੰਦਾ ਹੈ ਜੋ ਇਕ ਸਾਈਂ ਨੂੰ ਜਾਣਦਾ ਹੈ।  

ਪੁਨ: ਸੋਈ ਪੁਰਖੁ ਜਾਗਤਾ ਹੈ ਜੋ (ਏਕੋ) ਅਦੁਤੀ ਵਾਹਿਗੁਰੂ ਕੋ ਜਾਣ ਲੇਤਾ ਹੈ॥


ਪਰਕਿਰਤਿ ਛੋਡੈ ਤਤੁ ਪਛਾਣੈ ॥੪॥  

परकिरति छोडै ततु पछाणै ॥४॥  

Parkiraṯ cẖẖodai ṯaṯ pacẖẖāṇai. ||4||  

He abandons the service of others, and realizes the essence of reality. ||4||  

ਉਹ ਹੋਰਨਾ ਦੀ ਸੇਵਾ ਨੂੰ ਛੱਡ ਦਿੰਦਾ ਹੈ ਅਤੇ ਅਸਲ ਵਸਤੂ ਨੂੰ ਅਨੁਭਵ ਕਰਦਾ ਹੈ।  

ਮਾਯਾ ਕੌ ਛੋਡ ਦੇਵੈ ਔਰ ਤਤ ਸ੍ਵਰੂਪ ਵਾਹਿਗੁਰੂ ਕੋ ਪਛਾਣ ਲੇਵੇ॥੪॥ ❀ਪ੍ਰਸ਼ਨ: ਸ੍ਵਰੂਪ ਪ੍ਰਾਪਤੀ ਕਾ ਕਿਸਕੋ ਅਧਕਾਰ ਹੈ? ਤਿਸ ਪਰ ਕਹਤੇ ਹੈਂ॥


ਚਹੁ ਵਰਨਾ ਵਿਚਿ ਜਾਗੈ ਕੋਇ  

चहु वरना विचि जागै कोइ ॥  

Cẖahu varnā vicẖ jāgai ko▫e.  

Of the four castes, whoever remains awake and aware  

ਚੌਹਾਂ ਜਾਤਾਂ ਵਿਚੋਂ ਜੇ ਕੋਈ ਭੀ ਜਾਗਦਾ ਰਹਿੰਦਾ ਹੈ,  

ਬ੍ਰਹਮਣ ਛਤ੍ਰੀ ਆਦਿ ਚਾਰੋਂ ਹੀ ਵਰਨੋ ਵਿਚੋਂ ਚਾਹੈ ਕੋਈ ਜਾਗੈ॥


ਜਮੈ ਕਾਲੈ ਤੇ ਛੂਟੈ ਸੋਇ ॥੫॥  

जमै कालै ते छूटै सोइ ॥५॥  

Jamai kālai ṯe cẖẖūtai so▫e. ||5||  

is released from birth and death. ||5||  

ਉਹ ਜੰਮਣ ਤੇ ਮਰਨ ਤੋਂ ਛੁਟ ਜਾਂਦਾ ਹੈ।  

(ਜਮੈ ਕਾਲੈ) ਜਨਮ ਮ੍ਰਿਤੂ ਸੇ ਸੋਈ ਪੁਰਸ ਛੁਟ ਜਾਵੇਗਾ॥੫॥


ਕਹਤ ਨਾਨਕ ਜਨੁ ਜਾਗੈ ਸੋਇ  

कहत नानक जनु जागै सोइ ॥  

Kahaṯ Nānak jan jāgai so▫e.  

Says Nanak, that humble being remains awake and aware,  

ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਉਹ ਪੁਰਸ਼ ਹੀ ਖਬਰਦਾਰ ਰਹਿੰਦੇ ਹੈ,  

ਸ੍ਰੀ ਗੁਰੂ ਜੀ ਕਹਤੇ ਹੈਂ ਸੋਈ ਦਾਸ ਜਾਗਤਾ ਹੈ॥ ਸੋ ਕੌਣ?


ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ ॥੬॥੨॥  

गिआन अंजनु जा की नेत्री होइ ॥६॥२॥  

Gi▫ān anjan jā kī neṯrī ho▫e. ||6||2||  

who applies the ointment of spiritual wisdom to his eyes. ||6||2||  

ਜੋ ਆਪਣੀਆਂ ਅੱਖਾਂ ਵਿੱਚ ਬ੍ਰਹਮ ਬੋਧ ਦਾ ਸੁਰਮਾ ਪਾਉਂਦਾ ਹੈ।  

ਜਿਸਕੇ ਬੁਧੀ ਰੂਪਾ ਨੇਤ੍ਰੋਂ ਮੇਂ ਗਿਆਨ (ਅੰਜਨੁ) ਸੁਰਮਾ ਪ੍ਰਾਪਤਿ ਹੋਤਾ ਹੈ॥੬॥੨॥ ਪੁਨ: ਉਪਦੇਸ॥


ਭੈਰਉ ਮਹਲਾ   ਜਾ ਕਉ ਰਾਖੈ ਅਪਣੀ ਸਰਣਾਈ  

भैरउ महला ३ ॥   जा कउ राखै अपणी सरणाई ॥  

Bẖairo mėhlā 3.   Jā ka▫o rākẖai apṇī sarṇā▫ī.  

Bhairao, Third Mehl:   Whoever the Lord keeps in His Sanctuary,  

ਭੈਰਊ ਤੀਜੀ ਪਾਤਿਸ਼ਾਹੀ।   ਜਿਸ ਕਿਸੇ ਨੂੰ ਸੁਆਮੀ ਆਪਣੀ ਛਤ੍ਰ ਛਾਇਆ ਹੇਠ ਰੱਖਦਾ ਹੈ,  

ਹੇ ਭਾਈ ਜਿਸ ਪੁਰਸ ਕੋ ਵਾਹਿਗੁਰੂ ਅਪਣੀ ਸਰਨ ਵਿਖੇ ਰਾਖਤਾ ਹੈ॥


ਸਾਚੇ ਲਾਗੈ ਸਾਚਾ ਫਲੁ ਪਾਈ ॥੧॥  

साचे लागै साचा फलु पाई ॥१॥  

Sācẖe lāgai sācẖā fal pā▫ī. ||1||  

is attached to the Truth, and receives the fruit of Truth. ||1||  

ਉਹ ਸੱਚੇ ਨਾਮ ਨਾਲ ਜੁੜ ਜਾਂਦਾ ਹੈ ਅਤੇ ਸੱਚਾ ਮੇਵਾ ਪਰਾਪਤ ਕਰ ਲੈਂਦਾ ਹੈ।  

ਵਹੁ ਪੁਰਸ਼ ਸਚੇ ਵਾਹਗੁਰੂ ਕੇ ਨਾਮ ਵਿਖੇ ਲਾਗਾ ਹੈ ਔਰ (ਸਾਚਾ ਫਲੁ) ਸ੍ਵਰੂਪ ਗਿਆਨੁ ਕੋ ਪਾਵਤਾ ਹੈ॥੧॥


ਰੇ ਜਨ ਕੈ ਸਿਉ ਕਰਹੁ ਪੁਕਾਰਾ   ਹੁਕਮੇ ਹੋਆ ਹੁਕਮੇ ਵਰਤਾਰਾ ॥੧॥ ਰਹਾਉ  

रे जन कै सिउ करहु पुकारा ॥   हुकमे होआ हुकमे वरतारा ॥१॥ रहाउ ॥  

Re jan kai si▫o karahu pukārā.   Hukme ho▫ā hukme varṯārā. ||1|| rahā▫o.  

O mortal, unto whom will you complain?   The Hukam of the Lord's Command is pervasive; by the Hukam of His Command, all things happen. ||1||Pause||  

ਹੇ ਬੰਦੇ! ਤੂੰ ਕੀਹਦੇ ਮੂਹਰੇ ਫਰਿਆਦ ਕਰਨੀ ਹੈ?   ਪ੍ਰਭੂ ਦੀ ਰਜ਼ਾ ਅੰਦਰ ਹਰ ਸ਼ੈ ਹੁੰਦੀ ਹੈ ਅਤੇ ਪ੍ਰਭੂ ਦੀ ਰਾ ਅੰਦਰ ਹੀ ਕਾਰ-ਵਿਹਾਰ ਸੌਰਦੇ ਹਨ। ਠਹਿਰਾਉ।  

ਹੇ ਜਨੋ ਕਿਸ ਪਾਸ ਪੁਕਾਰ ਕਰੋਗੇ ਵਾਹਿਗੁਰੂ ਜੀ ਕੇ ਹੁਕਮ ਮੈਂ ਜੀਵ ਉਤਪਤਿ ਹੂਆ ਹੈ ਅਰ ਹੁਕਮ ਮੈਂ ਹੀ ਵਰਤ ਰਹਾ ਹੈ ਭਾਵ ਚੇਸਟਾ ਕਰ ਰਹਾ ਹੈ॥


ਏਹੁ ਆਕਾਰੁ ਤੇਰਾ ਹੈ ਧਾਰਾ  

एहु आकारु तेरा है धारा ॥  

Ėhu ākār ṯerā hai ḏẖārā.  

This Creation was established by You.  

ਮੇਰੇ ਮਾਲਕ, ਇਹ ਜਗ ਤੇਰਾ ਅਸਥਾਪਨ ਕੀਤਾ ਹੋਇਆ ਹੈ।  

ਜਿਸ ਪਰਮੇਸ੍ਵਰ ਨੇ ਤੇਰਾ ਇਹੁ ਸਰੀਰੁ ਧਾਰਾ ਭਾਵ ਰਚਾ ਹੈ॥


ਖਿਨ ਮਹਿ ਬਿਨਸੈ ਕਰਤ ਲਾਗੈ ਬਾਰਾ ॥੨॥  

खिन महि बिनसै करत न लागै बारा ॥२॥  

Kẖin mėh binsai karaṯ na lāgai bārā. ||2||  

In an instant You destroy it, and You create it again without a moment's delay. ||2||  

ਤੂੰ ਇਸ ਨੂੰ ਇਕ ਮੁਹਤ ਵਿੱਚ ਨਾਸ ਕਰ ਦਿੰਦਾ ਹੈ ਅਤੇ ਦੇਰੀ ਲਾਉਣ ਦੇ ਬਗੈਰ ਮੁੜ ਇਸ ਨੂੰ ਰਚ ਦਿੰਦਾ ਹੈ।  

ਸੋ ਖਿਨ ਬਿਖੇ ਬਿਨਾਸ ਕਰ ਦੇਤਾ ਹੈ ਪੁਨਾ ਉਤਪਤਿ ਕਰਤਾ ਭੀ ਦੇਰੀ ਨਹੀਂ ਲਗਾਵਤਾ ਯਥਾ "ਹਰਣ ਭਰਣ ਜਾਕਾ ਨੇਤ੍ਰ ਫੋਰ"॥੨॥


ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ  

करि प्रसादु इकु खेलु दिखाइआ ॥  

Kar parsāḏ ik kẖel ḏikẖā▫i▫ā.  

By His Grace, He has staged this Play.  

ਆਪਣੀ ਖੁਸ਼ੀ ਦੁਆਰਾ ਸੁਆਮੀ ਨੇ ਇਕ ਖੇਡ ਰਚਾਈ ਹੈ।  

ਵਾਹਿਗੁਰੂ ਨੇ ਕ੍ਰਿਪਾ ਕਰਕੇ ਬਾਜੀਗਰ ਕੀ ਬਾਜੀ ਵਤ ਭਾਵ ਮਿਥ੍ਯਾ ਰੂਪ ਏਕ ਖੇਲੁ ਦਿਖਾਇਆ ਹੈ॥


ਗੁਰ ਕਿਰਪਾ ਤੇ ਪਰਮ ਪਦੁ ਪਾਇਆ ॥੩॥  

गुर किरपा ते परम पदु पाइआ ॥३॥  

Gur kirpā ṯe param paḏ pā▫i▫ā. ||3||  

By the Guru's Merciful Grace, I have obtained the supreme status. ||3||  

ਗੁਰਾਂ ਦੀ ਦਇਆ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ।  

ਗੁਰੋਂ ਕੀ ਕ੍ਰਿਪਾ ਕਰ ਹਮਨੇ ਪਰਮ ਪਦੁ ਰੂਪੁ ਪਰਮੇਸਰ ਕੋ ਪਾਇਆ ਹੈ॥੩॥


ਕਹਤ ਨਾਨਕੁ ਮਾਰਿ ਜੀਵਾਲੇ ਸੋਇ  

कहत नानकु मारि जीवाले सोइ ॥  

Kahaṯ Nānak mār jīvāle so▫e.  

Says Nanak, He alone kills and revives.  

ਗੁਰੂ ਜੀ ਫੁਰਮਾਉਂਦੇ ਹਨ, ਉਹ ਸੁਆਮੀ ਹੀ ਸਾਰਿਆਂ ਨੂੰ ਨਾਸ ਕਰਦਾ ਤੇ ਰਚਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਮਾਰਨੇ ਜੀਵਾਲਨੇ ਕੋ ਸੋਈ ਵਾਹਿਗੁਰੂ ਸਮਰਥ ਹੈ॥


ਐਸਾ ਬੂਝਹੁ ਭਰਮਿ ਭੂਲਹੁ ਕੋਇ ॥੪॥੩॥  

ऐसा बूझहु भरमि न भूलहु कोइ ॥४॥३॥  

Aisā būjẖhu bẖaram na bẖūlahu ko▫e. ||4||3||  

Understand this well - do not be confused by doubt. ||4||3||  

ਇਸ ਨੂੰ ਤੂੰ ਇਸ ਤਰ੍ਹਾਂ ਜਾਣ। ਕੋਈ ਜਣਾ ਵਹਿਮ ਅੰਦਰ ਕੁਰਾਹੇ ਨਾਂ ਪਵੇ।  

ਐਸਾ ਸਰਬਕਲਾ ਸਮਰਥ ਵਾਹਿਗੁਰੂ ਨੂੰ ਜਾਣੋ ਅਰ ਭਰਮ ਵਿਖੇ ਮਤਿ ਕੋਈ ਭੂਲੋ॥੪॥੩॥


ਭੈਰਉ ਮਹਲਾ   ਮੈ ਕਾਮਣਿ ਮੇਰਾ ਕੰਤੁ ਕਰਤਾਰੁ  

भैरउ महला ३ ॥   मै कामणि मेरा कंतु करतारु ॥  

Bẖairo mėhlā 3.   Mai kāmaṇ merā kanṯ karṯār.  

Bhairao, Third Mehl:   I am the bride; the Creator is my Husband Lord.  

ਭੈਰਉ ਤੀਜੀ ਪਾਤਿਸ਼ਾਹੀ।   ਮੈਂ ਪਤਨੀ ਹਾਂ। ਮੇਰਾ ਪਤੀ ਸਿਰਜਣਹਾਰ ਸੁਆਮੀ ਹੈ।  

ਮੈਂ (ਕਾਮਣਿ) ਇਸਤ੍ਰੀ ਹਾਂ ਔਰ ਮੇਰਾ (ਕੰਤੁ) ਪਤੀ (ਕਰਤਾਰੁ) ਸਰਬ ਕਾ ਕਰਤਾ ਵਾਹਿਗੁਰੂ ਹੈ॥


ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥  

जेहा कराए तेहा करी सीगारु ॥१॥  

Jehā karā▫e ṯehā karī sīgār. ||1||  

As He inspires me, I adorn myself. ||1||  

ਜਿਸ ਤਰ੍ਹਾਂ ਉਹ ਕਰਵਾਉਂਦਾ ਹੈ ਉਹੋ ਜਿਹਾ ਹੀ ਮੈਂ ਹਾਰਸ਼ਿੰਗਾਰ ਕਰਦੀ ਹਾਂ।  

ਜੇਹਾ ਸਾਧਨ ਰੂਪੀ ਸਿੰਗਾਰੁ ਮੇਰੇ ਸੇ ਕਰਵਾਤਾ ਹੇ ਵੈਸੇ ਹੀ ਕਰਤੀ ਹੂੰ॥੧॥


ਜਾਂ ਤਿਸੁ ਭਾਵੈ ਤਾਂ ਕਰੇ ਭੋਗੁ   ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ  

जां तिसु भावै तां करे भोगु ॥   तनु मनु साचे साहिब जोगु ॥१॥ रहाउ ॥  

Jāʼn ṯis bẖāvai ṯāʼn kare bẖog.   Ŧan man sācẖe sāhib jog. ||1|| rahā▫o.  

When it pleases Him, He enjoys me.   I am joined, body and mind, to my True Lord and Master. ||1||Pause||  

ਜਦ ਉਸ ਨੂੰ ਚੰਗਾ ਲਗਦਾ ਹੈਤਦ ਉਹ ਮੈਂਨੂੰ ਮਾਣਦਾ ਹੈ।   ਆਪਣੀ ਦੇਹ ਅਤੇ ਆਤਮਾ ਮੈਂ ਆਪਣੇ ਸੱਚੇ ਸੁਆਮੀ ਦੇ ਸਮਰਪਣ ਕਰ ਦਿੱਤੀਆਂ ਹਨ। ਠਹਿਰਾਉ।  

ਜਬ ਤਿਸ ਕੋ ਭਾਵਤਾ ਹੈ ਤਬ (ਕਰੇ ਭੋਗੁ) ਅਭੇਦ ਕਰ ਲੇਤਾ ਹੈ ਇਸੀ ਹੇਤ ਤਨੁ ਮਨੁ ਅਪਣਾ (ਸਾਚੇ ਸਾਹਿਬ) ਸ੍ਵਾਮੀ ਵਾਹਿਗੁਰੂ ਕੇ ਜੋਗ ਮੈਨੇ ਕਰ ਦੀਆ ਹੈ॥੧॥


ਉਸਤਤਿ ਨਿੰਦਾ ਕਰੇ ਕਿਆ ਕੋਈ  

उसतति निंदा करे किआ कोई ॥  

Usṯaṯ ninḏā kare ki▫ā ko▫ī.  

How can anyone praise or slander anyone else?  

ਕੋਈ ਕਿਸੇ ਦੀ ਵਡਿਆਈ ਜਾ ਬਦਖੋਈ ਕਿਸ ਤਰ੍ਹਾਂ ਕਰ ਸਕਦਾ ਹੈ,  

ਕਿਸੇ ਕੀ ਕੋਈ ਉਸਤਤੀ ਨਿੰਦਾ ਕਿਆ ਕਰੇਗਾ॥


ਜਾਂ ਆਪੇ ਵਰਤੈ ਏਕੋ ਸੋਈ ॥੨॥  

जां आपे वरतै एको सोई ॥२॥  

Jāʼn āpe varṯai eko so▫ī. ||2||  

The One Lord Himself is pervading and permeating all. ||2||  

ਜਦ ਉਹ ਇਕ ਸਾਈਂ ਖੁਦ ਹੀ ਸਮੂਹ ਵਿੱਚ ਰਮ ਰਿਹਾ ਹੈ।  

ਜਾਂ ਸਰਬ ਰੂਪ ਹੋ ਕਰ ਏਕੋ ਸੋਈ ਵਾਹਿਗੁਰੂ ਵਰਤ ਰਹਿਆ ਹੈ॥੨॥


ਗੁਰ ਪਰਸਾਦੀ ਪਿਰਮ ਕਸਾਈ  

गुर परसादी पिरम कसाई ॥  

Gur parsādī piram kasā▫ī.  

By Guru's Grace, I am attracted by His Love.  

ਗੁਰਾਂ ਦੀ ਰਹਿਮਤ ਸਦਕਾ, ਮੈਨੂੰ ਆਪਣੇ ਪਤੀ ਦੇ ਪਿਆਰ ਨੇ ਖਿਚ ਲਿਆ ਹੈ।  

ਗੁਰੋਂ ਕੀ ਕ੍ਰਿਪਾ ਕਰ ਮੇਰੇ ਮਨ ਕੋ (ਪਿਰਮ) ਪ੍ਰੇਮ ਕੀ (ਕਸਾਈ) ਖੈਂਚ ਆਈ ਹੈ॥


ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥  

मिलउगी दइआल पंच सबद वजाई ॥३॥  

Mila▫ugī ḏa▫i▫āl pancẖ sabaḏ vajā▫ī. ||3||  

I shall meet with my Merciful Lord, and vibrate the Panch Shabad, the Five Primal Sounds. ||3||  

ਪੰਜ ਧੁਨੀਆਂ ਆਲਾਪਦੀ ਹੋਈ ਮੈਂ ਆਪਣੇ ਮਿਹਰਬਾਨ ਮਾਲਕ ਨੂੰ ਮਿਲ ਪਵਾਂਗੀ।  

ਅਬ ਦ੍ਯਾਲ ਵਾਹਗੁਰੂ ਕੋ (ਪੰਚ) ਸੰਤੋਂ ਕੇ ਸਬਦ ਰੂਪੀ ਬਾਜੇ ਬਜਾਇ ਕਰ ਮਿਲਉਗੀ ਭਾਵ ਪ੍ਰਗਟ ਹੋ ਕਰ ਮਿਲਉਗੀ॥੩॥


ਭਨਤਿ ਨਾਨਕੁ ਕਰੇ ਕਿਆ ਕੋਇ  

भनति नानकु करे किआ कोइ ॥  

Bẖanaṯ Nānak kare ki▫ā ko▫e.  

Prays Nanak, what can anyone do?  

ਗੁਰੂ ਜੀ ਆਖਦੇ ਹਨ, ਕੋਈ ਜਣਾ ਕੀ ਕਰ ਸਕਦਾ ਹੈ?  

ਸ੍ਰੀ ਗੁਰੂ ਜੀ ਕਹਤੇ ਹੈਂ ਕੋਈ ਕਯਾ ਬਿਘਨ ਕਰ ਸਕਤਾ ਹੈ ਕੇ ਮੈਂ ਤਿਸ ਕੋ ਨ ਮਿਲਣ ਦੇਵਾਂ॥


ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥  

जिस नो आपि मिलावै सोइ ॥४॥४॥  

Jis no āp milāvai so▫e. ||4||4||  

He alone meets with the Lord, whom the Lord Himself meets. ||4||4||  

ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜਿਸ ਨੂੰ ਉਹ ਸਾਈਂ ਖੁਦ ਆਪਣੇ ਨਾਲ ਮਿਲਾਉਂਦਾ ਹੈ।  

ਜਿਸਨੂੰ (ਸੋਇ) ਵਾਹਿਗੁਰੂ ਆਪ ਮਿਲਾਵੈ ਸੋ ਮਿਲਤਾ ਹੈ॥੪॥੪॥ ❀ਸ੍ਰੀ ਗੁਰੂ ਜੀ ਮਨ ਕੋ ਬ੍ਰਹਮ ਰੂਪ ਕਰਕੇ ਵਰਨਨ ਕਰਤੇ ਹੈਂ ਈਹਾਂ ਮਨੁ ਨਾਮੁ ਜੀਵ ਕਾ ਜਾਣ ਲੈਣਾ ਔਰ ਮੁਨੀ ਕਾ ਲਛਣ ਕਹਤੇ ਹੂਏ ਉਪਦੇਸੁ ਕਰਤੇ ਹੈਂ॥


ਭੈਰਉ ਮਹਲਾ   ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ  

भैरउ महला ३ ॥   सो मुनि जि मन की दुबिधा मारे ॥  

Bẖairo mėhlā 3.   So mun jė man kī ḏubiḏẖā māre.  

Bhairao, Third Mehl:   He alone is a silent sage, who subdues his mind's duality.  

ਭੈਰਉ ਤੀਜੀ ਪਾਤਿਸ਼ਾਹੀ।   ਕੇਵਲ ਉਹ ਹੀ ਖਾਮੋਸ਼ ਰਿਸ਼ੀ ਹੈ, ਜੋ ਆਪਣੇ ਮਨੂਏ ਦੇ ਦਵੈਤ-ਭਾਵ ਨੂੰ ਦੂਰ ਕਰਦਾ ਹੈ।  

ਸੋਈ ਮੁਨੀਸ੍ਵਰ ਹੈ ਜੋ ਆਪਣੇ ਮਨ ਕੀ ਦੁਬਿਧਾ ਕੋ ਮਾਰ ਦੇਵੇ॥


ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥  

दुबिधा मारि ब्रहमु बीचारे ॥१॥  

Ḏubiḏẖā mār barahm bīcẖāre. ||1||  

Subduing his duality, he contemplates God. ||1||  

ਆਪਣੇ ਦਵੈਤ-ਭਾਵ ਨੂੰ ਮਾਰ ਕੇ ਉਹ ਸਾਈਂ ਦਾ ਧਿਆਨ ਧਾਰਦਾ ਹੈ।  

ਦੁਬਿਧਾ ਮਾਰ ਕਰਕੇ ਕੇਵਲ ਏਕ ਬ੍ਰਹਮ ਕਾ ਹੀ ਵੀਚਾਰੁ ਕਰੇ॥੧॥


ਇਸੁ ਮਨ ਕਉ ਕੋਈ ਖੋਜਹੁ ਭਾਈ   ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ  

इसु मन कउ कोई खोजहु भाई ॥   मनु खोजत नामु नउ निधि पाई ॥१॥ रहाउ ॥  

Is man ka▫o ko▫ī kẖojahu bẖā▫ī.   Man kẖojaṯ nām na▫o niḏẖ pā▫ī. ||1|| rahā▫o.  

Let each person examine his own mind, O Siblings of Destiny.   Examine your mind, and you shall obtain the nine treasures of the Naam. ||1||Pause||  

ਕੋਈ ਜਣਾ ਆਪਣੇ ਇਸ ਮਨੂਏ ਦੀ ਖੋਜ ਪੜਤਾਲ ਕਰੇ ਹੇ ਵੀਰ!   ਆਪਣੇ ਮਨੂਏ ਦੀ ਖੋਜ ਪੜਤਾਲ ਕਰਨ ਦੁਆਰਾ ਉਹ ਨਾਮ ਦੇ ਨੌ ਖ਼ਜ਼ਾਨੇ ਪ੍ਰਾਪਤ ਕਰ ਲੈਂਦਾ ਹੈ। ਠਹਿਰਾਉ।  

ਹੇ ਭਾਈ ਇਸ ਮਨ ਕੋ ਕੋਈ ਖੋਜਣਾ ਕਰਹੁ ਹਮਨੇ ਮਨ ਕੋ ਖੋਜਤੇ ਹੂਏ ਨਾਮ ਰੂਪੀ ਨਉਨਿਧੀ ਪਾਈ ਹੈ ਭਾਵ ਸਰਬ ਸੁਖ ਪਾਏ ਹੈ ਇਸ ਪਰਕਰਣ ਮੈਂ ਮਨ ਸਬਦ ਕਾ ਅਰਥ ਚੇਤਨ ਸਮਝਣਾ॥


ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ  

मूलु मोहु करि करतै जगतु उपाइआ ॥  

Mūl moh kar karṯai jagaṯ upā▫i▫ā.  

The Creator created the world, upon the foundation of worldly love and attachment.  

ਸਿਰਜਣਹਾਰ ਸੁਆਮੀ ਨੇ ਸੰਸਾਰੀ ਲਗਨ ਦੀ ਨੀਂਹ ਉਤੇ ਸੰਸਾਰ ਰਚਿਆ ਹੈ।  

(ਮੂਲੁ ਮੋਹੁ) ਅਗ੍ਯਾਨ ਕਰਕੇ ਕਰਤੇ ਪੁਰਖ ਨੇ ਜਗਤ ਕੋ ਉਤਿਪੰਨ੍ਯ ਕੀਆ ਹੈ॥


ਮਮਤਾ ਲਾਇ ਭਰਮਿ ਭੋੁਲਾਇਆ ॥੨॥  

ममता लाइ भरमि भोलाइआ ॥२॥  

Mamṯā lā▫e bẖaram bẖolā▫i▫ā. ||2||  

Attaching it to possessiveness, He has led it into confusion with doubt. ||2||  

ਸੰਸਾਰ ਨੂੰ ਅਪਣਤ ਨਾਲ ਜੋੜ, ਉਸ ਨੇ ਇਸ ਨੂੰ ਸੰਦੇਹ ਅੰਦਰ ਗੁਮਰਾਹ ਕੀਤਾ ਹੈ।  

ਮਮਤਾ ਕੋ ਲਾਇ ਕਰ ਭਰਮ ਕੇ ਬਲ ਕਰਕੇ ਅਪਣੇ ਸੂਰਪ ਸੇ ਭੁਲਾਇ ਦੀਆ ਹੈ॥੨॥


ਇਸੁ ਮਨ ਤੇ ਸਭ ਪਿੰਡ ਪਰਾਣਾ  

इसु मन ते सभ पिंड पराणा ॥  

Is man ṯe sabẖ pind parāṇā.  

From this Mind come all bodies, and the breath of life.  

ਇਸ ਮਨੂਏ ਤੋਂ ਹੀ ਸਮੂਹ ਸਰੀਰ ਅਤੇ ਜੀਵਨ ਸੁਆਸ ਹਨ।  

ਇਸ ਮਨ ਤੇ ਹੀ ਸੰਪੂਰਨ (ਪਿੰਡ) ਦੇਹਾ ਔ ਪ੍ਰਾਣ ਹੈਂ ਭਾਵ ਸਭੀ ਸਰੀਰ ਔਰ ਪ੍ਰਾਣ ਕਲਾ ਇਸੀ ਕੀ ਸਤਾ ਕਰ ਸਫੁਰਤਾ ਹੋ ਰਹੀ ਹੈ॥


ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥  

मन कै वीचारि हुकमु बुझि समाणा ॥३॥  

Man kai vīcẖār hukam bujẖ samāṇā. ||3||  

By mental contemplation, the mortal realizes the Hukam of the Lord's Command, and merges in Him. ||3||  

ਦਿਲੀ ਸਿਮਰਨ ਰਾਹੀਂ ਂ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਨ ਦੁਆਰਾ ਬੰਦਾ ਉਸ ਅੰਦਰ ਲੀਨ ਹੋ ਜਾਂਦਾ ਹੈ।  

ਜਿਸਨੇ ਮਨ ਕੇ ਸਰੂਪ ਕਾ ਵੀਚਾਰ ਕੀਆ ਹੈ ਸੋ ਪੁਰਖ ਹੁਕਮ ਕੋ ਬੂਝ ਕਰ ਪਰਮੇਸ੍ਵਰ ਮੈਂ ਸਮਾਇ ਗਿਆ ਹੈ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits