Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ  

तन महि कामु क्रोधु हउ ममता कठिन पीर अति भारी ॥  

Ŧan mėh kām kroḏẖ ha▫o mamṯā kaṯẖin pīr aṯ bẖārī.  

Within the body are sexual desire, anger, egotism and attachment. This pain is so great, and so difficult to endure.  

ਤੇਰੀ ਦੇਹ ਅੰਦਰ ਸ਼ਹਵਤ ਗੁੱਸਾ ਹੰਗਤਾ ਅਤੇ ਸੰਸਾਰੀ ਲਗਨ ਹਨ ਬਹੁਤ ਜਿਆਦਾ ਅਤੇ ਸਹਾਰਨ ਨੂੰ ਔਖੀ ਹੈ ਉਨ੍ਹਾਂ ਦੀ ਪੀੜ।  

ਸਰੀਰ ਵਿਖੇ ਕਾਮ ਕ੍ਰੋਧ ਪੁਨ: ਹੰਤਾ ਮਮਤਾਦਿ ਬਿਕਾਰੋਂ ਕੀ ਪੀੜ ਜੀਵ ਕੋ (ਅਤਿ ਭਾਰੀ) ਬੁਹਤ ਹੀ ਹੈ ਜੋ ਸਹਾਰਨੀ ਕਠਨ ਹੈ॥


ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥  

गुरमुखि राम जपहु रसु रसना इन बिधि तरु तू तारी ॥२॥  

Gurmukẖ rām japahu ras rasnā in biḏẖ ṯar ṯū ṯārī. ||2||  

As Gurmukh, chant the Lord's Name, and savor it with your tongue; in this way, you shall cross over to the other side. ||2||  

ਗੁਰਾਂ ਦੀ ਦਇਆ ਦੁਆਰਾ, ਆਪਣੀ ਜੀਹਭਾ ਨਾਲ ਤੂੰ ਪਿਆਰ ਸਹਿਤ ਸੁਆਮੀ ਦੇ ਨਾਮ ਦਾ ਉਚਾਰਨ ਕਰ। ਇਸ ਤਰੀਕੇ ਨਾਲ ਤੂੰ ਜਗਤ ਦੀ ਨਦੀ ਤੋਂ ਪਾਰ ਹੋ ਜਾਵੇਗਾ।  

ਹੇ ਭਾਈ ਗੁਰੋਂ ਦ੍ਵਾਰੇ (ਰਸੁ) ਪ੍ਰੇਮ ਕਰਕੇ ਰਸਨਾ ਸੇ ਰਾਮ ਕੋ ਜਪਨਾ ਕਰੁ ਇਸ ਪ੍ਰਕਾਰ ਤੂੰ ਸੰਸਾਰ ਰੂਪੀ (ਤਾਰੀ) ਨਦੀ ਸੇ ਤਰਨਾ ਕਰੁ ਵਾ ਰਾਮ ਜਾਪ ਰੂਪ (ਤਾਰੀ) ਨਾਉਕਾ ਸੇ ਤੂੰ ਤਰਨਾ ਕਰੁ॥੨॥


ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ  

बहरे करन अकलि भई होछी सबद सहजु नही बूझिआ ॥  

Bahre karan akal bẖa▫ī hocẖẖī sabaḏ sahj nahī būjẖi▫ā.  

Your ears are deaf, and your intellect is worthless, and still, you do not intuitively understand the Word of the Shabad.  

ਬੋਲੇ ਹੋ ਗਏ ਹਨ ਤੇਰੇ ਕੰਨ ਅਤੇ ਨਕਾਰੀ ਤੇਰੀ ਬੁੱਧੀ, ਪਰੰਤੂ ਤਾਂ ਭੀ ਤੂੰ ਆਪਣੇ ਸੁਆਮੀ ਮਾਲਕ ਨੂੰ ਨਹੀਂ ਜਾਣਦਾ।  

ਬ੍ਰਿਧ ਅਵਸਥਾ ਮੈਂ (ਬਹਰੇ ਕਰਨ) ਕਾਨ ਬੋਲੇ ਹੋ ਜਾਤੇ ਭਏ ਅਰ ਬੁਧੀ ਭੀ ਤੁਛ ਹੋ ਜਾਤੀ ਭਈ ਗੁਰੋਂ ਕੇ (ਸਬਦ) ਉਪਦੇਸ ਦ੍ਵਾਰਾ ਅਰਥਾਤ ਕਭੀ (ਸਹਜੁ) ਅਚੁਤ ਪਦ ਨੂੰ ਨਹੀਂ ਸਮਝਾ ਹੈ॥


ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਸੂਝਿਆ ॥੩॥  

जनमु पदारथु मनमुखि हारिआ बिनु गुर अंधु न सूझिआ ॥३॥  

Janam paḏārath manmukẖ hāri▫ā bin gur anḏẖ na sūjẖi▫ā. ||3||  

The self-willed manmukh wastes this priceless human life and loses it. Without the Guru, the blind person cannot see. ||3||  

ਆਪ ਹੁਦਰਾ ਆਪਣੇ ਅਮੋਲਕ ਜੀਵਨ ਨੂੰ ਗੁਆ ਲੈਂਦਾ ਹੈ। ਮੁਨਾਖੇ ਮਨੁਸ਼ ਨੂੰ ਗੁਰਾਂ ਦੇ ਬਾਝੋਂ ਦਿਸ ਨਹੀਂ ਸਕਦਾ।  

ਮਾਨੁਖ ਜਨਮੁ ਇਕ ਅਮੋਲਕ ਪਦਾਰਥ ਥਾ ਸੋ ਮਨਮੁਖ ਪੁਰਸ ਨੇ ਹਾਰ ਦੀਆ ਹੈ ਬਿਨਾਂ ਗੁਰੋਂ ਕੇ (ਅੰਧੁ) ਅਗਿਆਨੀ ਕੋ ਦ੍ਰਿਸਟਿ ਨਹੀਂ ਆਵਤਾ ਹੈ॥੩॥ ਜੇ ਕਹੈ ਜਮ ਕਾਲ ਤੇ ਕੌਨ ਛੂਟਤਾ ਹੈ? ਤਿਸ ਪਰ ਕਹਤੇ ਹੈਂ॥


ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ  

रहै उदासु आस निरासा सहज धिआनि बैरागी ॥  

Rahai uḏās ās nirāsā sahj ḏẖi▫ān bairāgī.  

Whoever remains detached and free of desire in the midst of desire - and whoever, unattached, intuitively meditates on the Celestial Lord-  

ਜੋ ਕੋਈ ਭੀ ਖਾਹਿਸ਼ ਅੰਦਰ ਨਿਰਲੇਪ ਅਤੇ ਖਾਹਿਸ਼ ਰਹਿਤ ਰਹਿੰਦਾ ਹੈ ਅਤੇ ਪਿਆਰ ਨਾਲ ਆਪਣੇ ਸੁਆਮੀ ਨੂੰ ਸਿਮਰਦਾ ਹੈ,  

ਜੋ ਪੁਰਸੁ ਵਿਸੇ ਵਾਸਨਾ ਸੇ ਉਦਾਸ ਹੋ ਕਰ ਧਨ ਪੁਤ੍ਰਾਦਿਕੋਂ ਕੀ ਆਸਾ ਸੇ ਨਿਰਾਸ ਹੋਇ ਕਰ ਔਰ ਸਾਂਤੀ ਕੋ ਧਾਰ ਕਰ ਮਨ ਕਰਕੇ ਸੰਸਾਰ ਤੇ (ਬੈਰਾਗੀ) ਵਿਰਕਤੁ ਹੋ ਕਰ ਸ੍ਰੀ ਵਾਹਿਗੁਰੂ ਜੀ ਕਾ ਧਿਆਨੁ ਕਰਤਾ ਹੈ॥


ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥੪॥੨॥੩॥  

प्रणवति नानक गुरमुखि छूटसि राम नामि लिव लागी ॥४॥२॥३॥  

Paraṇvaṯ Nānak gurmukẖ cẖẖūtas rām nām liv lāgī. ||4||2||3||  

prays Nanak, as Gurmukh, he is released. He is lovingly attuned to the Naam, the Name of the Lord. ||4||||2||3||  

ਗੁਰੂ ਜੀ ਬੇਨਤੀ ਕਰਦੇ ਹਨ, ਉਹ ਗੁਰਾਂ ਦੀ ਦਇਆ ਦੁਆਰਾ ਛੁਟ ਜਾਂਦਾ ਹੈ ਅਤੇ ਸਾਈਂ ਦੇ ਨਾਮ ਨਾਲ ਉਸ ਦਾ ਪ੍ਰੇਮ ਪੈ ਜਾਂਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਪੁਨਾ ਜਿਸ ਕੀ ਰਮਣ ਰੂਪੀ ਨਾਮੀ ਵਿਖੇ (ਲਿਵ) ਬ੍ਰਿਤੀ ਲਗੀ ਹੈ ਸੋ ਗੁਰਮੁਖ ਜਮਜਾਲੀ ਤੇ ਛੂਟਤਾ ਹੈ॥੪॥੨॥੩॥ ❀ਪੁਨਾ ਬ੍ਰਿਧ ਅਵਸਥਾ ਕੋ ਦਿਖਾਵਤੇ ਹੂਏ ਉਪਦੇਸ਼ ਕਰਤੇ ਹੈਂ॥


ਭੈਰਉ ਮਹਲਾ   ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ  

भैरउ महला १ ॥   भूंडी चाल चरण कर खिसरे तुचा देह कुमलानी ॥  

Bẖairo mėhlā 1.   Bẖūʼndī cẖāl cẖaraṇ kar kẖisre ṯucẖā ḏeh kumlānī.  

Bhairao, First Mehl:   His walk becomes weak and clumsy, his feet and hands shake, and the skin of his body is withered and wrinkled.  

ਭੈਰਉ ਪਹਿਲੀ ਪਾਤਿਸ਼ਾਹੀ।   ਤੋਰ ਭੱਦੀ ਹੋ ਜਾਂਦੀ ਹੈ, ਪੈਰ ਤੇ ਹੱਥ ਕੰਬਣ ਲਗ ਜਾਂਦੇ ਹਨ ਅਤੇ ਸਰੀਰ ਦੀ ਖਲੜੀ ਵਿੱਚ ਝੁਰੜੀਆਂ ਪੈ ਜਾਂਦੀਆਂ ਹਨ।  

ਬੁਢੇਪੇ ਕੇ ਸਮੇਂ (ਭੂੰਡੀ) ਭੈੜੀ ਚਾਲ ਹੋ ਗਈ ਪੈਰ ਭੀ ਉਧਰ ਖਿਸਕਣ ਲਗ ਪਏ (ਕਰ) ਹਾਥ ਭੀ ਕੰਪਣੇ ਲਾਗ ਗਏ ਔਰ ਦੇਹ ਪਰ ਜੋ (ਤੁਚਾ) ਖਾਲ ਥੀ ਸੋ ਭੀ ਕੁਮਲਾ ਗਈ॥


ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਜਾਨੀ ॥੧॥  

नेत्री धुंधि करन भए बहरे मनमुखि नामु न जानी ॥१॥  

Neṯrī ḏẖunḏẖ karan bẖa▫e bahre manmukẖ nām na jānī. ||1||  

His eyes are dim, his ears are deaf, and yet, the self-willed manmukh does not know the Naam. ||1||  

ਅੱਖੀਆਂ ਧੁੰਦਲੀਆਂ ਹੋ ਜਾਂਦੀਆਂ ਹਨ ਅਤੇ ਕੰਨ ਬੋਲੇ ਅਤੇ ਤਾਂ ਭੀ ਪ੍ਰਤੀਕੂਲ ਪੁਰਸ਼ ਸੁਆਮੀ ਦੇ ਨਾਮ ਨੂੰ ਨਹੀਂ ਜਾਣਦਾ।  

ਨੇਤ੍ਰੋਂ ਕੇ ਵਿਖੇ ਧੁੰਧ ਬੈਠ ਗਈ ਅਰ ਕਾਨ ਬੋਲੇ ਹੋ ਜਾਤੇ ਭਏ ਪਰੰਤੂ ਮਨਮੁਖ ਜੀਵ ਨੇ ਵਾਹਿਗੁਰੂ ਕੇ ਨਾਮ ਮੈਂ ਪ੍ਰੀਤ ਕਰਨੀ ਨ ਜਾਨੀ॥੧॥


ਅੰਧੁਲੇ ਕਿਆ ਪਾਇਆ ਜਗਿ ਆਇ   ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥੧॥ ਰਹਾਉ  

अंधुले किआ पाइआ जगि आइ ॥   रामु रिदै नही गुर की सेवा चाले मूलु गवाइ ॥१॥ रहाउ ॥  

Anḏẖule ki▫ā pā▫i▫ā jag ā▫e.   Rām riḏai nahī gur kī sevā cẖāle mūl gavā▫e. ||1|| rahā▫o.  

O blind man, what have you obtained by coming into the world?   The Lord is not in your heart, and you do not serve the Guru. After wasting your capital, you shall have to depart. ||1||Pause||  

ਹੇ ਅੰਨ੍ਹੇ ਇਨਸਾਨ! ਸੰਸਾਰ ਵਿੱਚ ਆ ਕੇ ਤੂੰ ਕੀ ਪਰਾਪਤ ਕੀਤਾ ਹੈ?   ਤੂੰ ਆਪਣੇ ਮਨ ਵਿੱਚ ਆਪਣੇ ਪ੍ਰਭੂ ਨੂੰ ਨਹੀਂ ਟਿਕਾਉਂਦਾ ਅਤੇ ਆਪਣੇ ਗੁਰਦੇਵ ਜੀ ਦੀ ਟਹਿਲ ਨਹੀਂ ਕਮਾਉਂਦਾ ਤੂੰ ਆਪਣੀ ਅਸਲ ਮੂੜੀ ਭੀ ਗੁਆ ਕੇ ਟੁਰ ਜਾਏਗਾ। ਠਹਿਰਾਉ।  

ਹੇ (ਅੰਧੁਲੇ) ਅਗ੍ਯਾਨੀ ਜੀਵ ਸੰਸਾਰ ਵਿਖੇ ਆਇਕੇ ਤੁਮਨੇ ਕਯਾ ਲਾਭ ਪਾਇਆ ਜਿਨਾਂ ਪੁਰਸ਼ਾਂ ਨੇ ਗੁਰੋਂ ਕੀ ਸੇਵਾ ਦ੍ਵਾਰਾ ਰਮਣ ਰੂਪ ਵਾਹਿਗੁਰੂ ਕੋ ਰਿਦੇ ਵਿਖੇ ਧਾਰਨ ਨਹੀਂ ਕੀਤਾ ਸੋ ਆਪਣੇ ਸ੍ਵਾਸਾਂ ਰੂਪ ਮੂਲ ਕੋ ਗਵਾਇ ਚਲੇ ਹੈਂ॥੧॥


ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ  

जिहवा रंगि नही हरि राती जब बोलै तब फीके ॥  

Jihvā rang nahī har rāṯī jab bolai ṯab fīke.  

Your tongue is not imbued with the Love of the Lord; whatever you say is tasteless and insipid.  

ਤੇਰੀ ਜੀਭ ਰੱਬ ਦੀ ਪ੍ਰੀਤ ਨਾਲ ਰੰਗੀ ਨਹੀਂ ਗਈ ਅਤੇ ਜਦ ਭੀ ਇਹ ਬੋਲਦੀ ਹੈ ਤਦ ਉਹ ਸਭ ਫਿੱਕਾ ਹੁੰਦਾ ਹੈ।  

ਜਿਹਵਾ ਭੀ (ਹਰਿ) ਵਾਹਿਗੁਰੂ ਕੇ ਪ੍ਰੇਮ ਵਿਖੇ ਨਾ ਰੰਗੀ ਗਈ ਜਬ ਕਬੀ ਬੋਲ ਬੋਲੇ ਤੋ ਫਿਕੇ ਅਰਥਾਤ ਨਾਮ ਰਸ ਬੀ ਰਹਿਤ ਹੀ ਬੋਲਤੀ ਹੈ॥


ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨੀਕੇ ॥੨॥  

संत जना की निंदा विआपसि पसू भए कदे होहि न नीके ॥२॥  

Sanṯ janā kī ninḏā vi▫āpas pasū bẖa▫e kaḏe hohi na nīke. ||2||  

You indulge in slander of the Saints; becoming a beast, you shall never be noble. ||2||  

ਤੂੰ ਪਵਿੱਤਰ ਪੁਰਸ਼ਾਂ ਦੀ ਬਦਖੋਈ ਅੰਦਰ ਪ੍ਰਵਿਰਤ ਹੁੰਦਾ ਹੈ ਅਤੇ ਡੰਗਰ ਬਣ ਕੇ ਤੂੰ ਕਦੇ ਭੀ ਚੰਗਾ ਨਹੀਂ ਹੋਣਾ।  

ਸੰਤ ਜਨੋਂ ਕੀ ਨਿੰਦਾ ਮੈਂ ਲਾਗ ਕਰ ਜੀਵ ਪਸੂ ਸੁਭਾਵ ਵਾਲੇ ਹੋ ਰਹੇ ਹੈਂ ਸੋ ਕਬੀ (ਨੀਕੇ) ਚੰਗੇ ਨਹੀਂ ਹੋਤੇ ਹੈ॥੨॥


ਅੰਮ੍ਰਿਤ ਕਾ ਰਸੁ ਵਿਰਲੀ ਪਾਇਆ ਸਤਿਗੁਰ ਮੇਲਿ ਮਿਲਾਏ  

अम्रित का रसु विरली पाइआ सतिगुर मेलि मिलाए ॥  

Amriṯ kā ras virlī pā▫i▫ā saṯgur mel milā▫e.  

Only a few obtain the sublime essence of the Ambrosial Amrit, united in Union with the True Guru.  

ਸੱਚੇ ਗੁਰਾਂ ਦੀ ਸੰਗਤ ਨਾਲ ਜੁੜ ਕੇ ਬਹੁਤ ਹੀ ਥੋੜੇ ਨਾਮ-ਸੁਧਾਰਸ ਦੇ ਸੁਆਦਾਂ ਨੂੰ ਪਰਾਪਤ ਹੁੰਦੇ ਹਨ।  

ਜੋ ਵਾਹਿਗੁਰੂ ਨੇ ਕ੍ਰਿਪਾ ਕਰਕੇ ਸਤਿਗੁਰਾਂ ਦੇ ਮੇਲ ਵਿਖੇ ਮਿਲਾਏ ਹੈਂ ਤਿਨ ਵਿਰਲਿਆਂ ਨੇ ਅੰਮ੍ਰਤਿ ਰੂਪ ਨਾਮ ਕਾ ਰਸੁ ਪਾਇਆ ਹੈ॥


ਜਬ ਲਗੁ ਸਬਦ ਭੇਦੁ ਨਹੀ ਆਇਆ ਤਬ ਲਗੁ ਕਾਲੁ ਸੰਤਾਏ ॥੩॥  

जब लगु सबद भेदु नही आइआ तब लगु कालु संताए ॥३॥  

Jab lag sabaḏ bẖeḏ nahī ā▫i▫ā ṯab lag kāl sanṯā▫e. ||3||  

As long as the mortal does not come to understand the mystery of the Shabad, the Word of God, he shall continue to be tormented by death. ||3||  

ਜਦ ਤਾਈ ਇਨਸਾਨ ਸੁਆਮੀ ਦੇ ਨਾਮ ਦੇ ਭੇਤ ਨੂੰ ਅਨੁਭਵ ਨਹੀਂ ਕਰਦਾ, ਉਦੋਂ ਤਾਈ ਮੌਤ ਉਸ ਨੂੰ ਦੁਖ ਦਿੰਦੀ ਰਹਿੰਦੀ ਹੈ।  

ਜਬ ਤਕ ਗੁਰਾਂ ਕੇ (ਸਬਦ) ਉਪਦੇਸ ਕਾ ਭੇਦੁ ਨਹੀਂ ਆਇਆ ਹੈ ਤਬ ਤਕ ਜੀਵ ਕੌ ਕਾਲ (ਸੰ) ਭਲੀ ਪ੍ਰਕਾਰ (ਤਾਏ) ਤਪਾਵਤਾ ਰਹਤਾ ਹੈ॥੪॥


ਅਨ ਕੋ ਦਰੁ ਘਰੁ ਕਬਹੂ ਜਾਨਸਿ ਏਕੋ ਦਰੁ ਸਚਿਆਰਾ  

अन को दरु घरु कबहू न जानसि एको दरु सचिआरा ॥  

An ko ḏar gẖar kabhū na jānas eko ḏar sacẖi▫ārā.  

Whoever finds the door of the One True Lord, does not know any other house or door.  

ਜੋ ਕੋਈ ਭੀ ਇਕ ਸੱਚੇ ਸੁਆਮੀ ਦੇ ਬੂਹੇ ਨਾਲ ਜੁੜਿਆ ਹੈ, ਉਹ ਕਿਸੇ ਹੋਰਸ ਦੇ ਦਰਵਾਜੇ ਤੇ ਧਾਮ ਨੂੰ ਕਦਾਚਿਤ ਨਹੀਂ ਜਾਣਦਾ।  

ਜੋ ਪੁਰਸ (ਅਨ ਕੋ) ਔਰ ਘਰ ਕਾ ਦਰਵਾਜਾ ਕਬੀ ਭੀ ਨਹੀਂ ਜਾਨਤੇ ਹੈਂ ਔਰ ਏਕ ਹੀ (ਸਚਿਆਰਾ) ਸਚੇ ਵਾਹਿਗੁਰੂ ਕਾ ਦਰਵਾਜਾ ਜਾਨਤੇ ਹੈਂ॥


ਗੁਰ ਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ ॥੪॥੩॥੪॥  

गुर परसादि परम पदु पाइआ नानकु कहै विचारा ॥४॥३॥४॥  

Gur parsāḏ param paḏ pā▫i▫ā Nānak kahai vicẖārā. ||4||3||4||  

By Guru's Grace, I have obtained the supreme status; so says poor Nanak. ||4||3||4||  

ਗਰੀਬੜਾ ਨਾਨਕ ਆਖਦਾ ਹੈ ਗੁਰਾਂ ਦੀ ਦਇਆ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਗੁਰੋਂ ਕੀ ਕ੍ਰਿਪਾ ਸੇ ਵੀਚਾਰ ਦ੍ਵਾਰਾ ਉਨ ਪੁਰਸੋਂ ਨੇ ਸਰੂਪ ਪ੍ਰਾਪਤੀ ਰੂਪ ਪਰਮਪਦੁ ਪਾਇ ਲੀਆ ਹੈ॥੪॥੩॥੪॥ ਉਪਦੇਸੁ॥


ਭੈਰਉ ਮਹਲਾ   ਸਗਲੀ ਰੈਣਿ ਸੋਵਤ ਗਲਿ ਫਾਹੀ ਦਿਨਸੁ ਜੰਜਾਲਿ ਗਵਾਇਆ  

भैरउ महला १ ॥   सगली रैणि सोवत गलि फाही दिनसु जंजालि गवाइआ ॥  

Bẖairo mėhlā 1.   Saglī raiṇ sovaṯ gal fāhī ḏinas janjāl gavā▫i▫ā.  

Bhairao, First Mehl:   He spends the entire night in sleep; the noose is tied around his neck. His day is wasted in worldly entanglements.  

ਭੈਰਊ ਪਹਿਲੀ ਪਾਤਿਸ਼ਾਹੀ।   ਬੰਦਾ ਸਾਰੀ ਰਾਤ ਨੀਦ ਵਿੱਚ ਅਤੇ ਦਿਨ ਸੰਸਾਰੀ ਝਮੇਲਿਆਂ ਅੰਦਰ ਗੁਆ ਲੈਂਦਾ ਹੈ। ਇਸ ਤਰ੍ਹਾਂ ਉਸ ਦੀ ਗਰਦਨ ਦੁਆਲੇ ਫਾਸੀ ਪੈ ਜਾਂਦੀ ਹੈ।  

ਸੰਪੂਰਣ ਰਾਤ੍ਰੀ ਤੋ ਨਿੰਦ੍ਰਾ ਰੂਪ ਫਾਸੀ ਮੈਂ ਗਲਤਾਨ ਹੋ ਕਰ ਸੋਵਤਾ ਭ੍ਯਾ ਔਰ ਦਿਨ ਸੰਸਾਰ ਕੇ (ਜੰਜਾਲਿ) ਧੰਧੋ ਮੈਂ ਗਵਾਇ ਦੀਆ॥


ਖਿਨੁ ਪਲੁ ਘੜੀ ਨਹੀ ਪ੍ਰਭੁ ਜਾਨਿਆ ਜਿਨਿ ਇਹੁ ਜਗਤੁ ਉਪਾਇਆ ॥੧॥  

खिनु पलु घड़ी नही प्रभु जानिआ जिनि इहु जगतु उपाइआ ॥१॥  

Kẖin pal gẖaṛī nahī parabẖ jāni▫ā jin ih jagaṯ upā▫i▫ā. ||1||  

He does not know God, who created this world, for a moment, for even an instant. ||1||  

ਇਕ ਛਿਨ ਮੁਹਤ ਅਤੇ ਲਮ੍ਹੇ ਭਰ ਨਹੀਂ ਭੀ ਉਹ ਸਾਈਂ ਨੂੰ ਨਹੀਂ ਜਾਣਦਾ, ਜਿਸ ਨੇ ਇਹ ਸੰਸਾਰ ਰਚਿਆ ਹੈ।  

ਜਿਸ ਵਾਹਿਗੁਰੂ ਨੇ ਨਿਜ ਇਛਾ ਅਨੁਸਾਰ ਇਸ ਸੰਸਾਰ ਕੋ ਉਤਪੰਨ ਕੀਆ ਹੈ ਉਸਕੋ ਏਕ ਘੜੀ ਪਲ ਖਿਨ ਮਾਤ੍ਰ ਭੀ ਨਾ ਜਾਨਿਆ ਭਾਵ ਜਪਨਾ ਨਾ ਕੀਆ॥੧॥


ਮਨ ਰੇ ਕਿਉ ਛੂਟਸਿ ਦੁਖੁ ਭਾਰੀ   ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥੧॥ ਰਹਾਉ  

मन रे किउ छूटसि दुखु भारी ॥   किआ ले आवसि किआ ले जावसि राम जपहु गुणकारी ॥१॥ रहाउ ॥  

Man re ki▫o cẖẖūtas ḏukẖ bẖārī.   Ki▫ā le āvas ki▫ā le jāvas rām japahu guṇkārī. ||1|| rahā▫o.  

O mortal, how will you escape this terrible disaster?   What did you bring with you, and what will you take away? Meditate on the Lord, the Most Worthy and Generous Lord. ||1||Pause||  

ਹੇ ਮੇਰੀ ਜਿੰਦੜੀਏ! ਤੂੰ ਵੱਡੀ ਅਪਦਾ ਤੋਂ ਕਿਸ ਤਰ੍ਹਾਂ ਬਚੇਗੀ?   ਆਪਣੇ ਨਾਲ ਤੂੰ ਕੀ ਲਿਆਇਆ ਸੈ ਅਤੇ ਕੀ ਲੈ ਕੇ ਜਾਵੇਗਾ? ਤੂੰ ਆਪਣੇ ਗੁਣਵਾਨ ਪ੍ਰਭੂ ਦਾ ਸਿਮਰਨ ਕਰ। ਠਹਿਰਾਉ।  

ਸ੍ਰੀ ਗੁਰੂ ਜੀ ਕਹਤੇ ਹੈਂ ਹੇ ਮਨ ਪ੍ਯਾਰੇ ਜਨਮੋਂ ਕੇ ਭਾਰੀ ਦੁਖੋਂ ਸੇ ਕੈਸੇ ਛੂਟੇਗਾ ਸੰਸਾਰ ਵਿਚ ਕਿਆ ਤੂੰ ਲੇ ਕਰ ਆਯਾ ਥਾ ਔਰ ਅਬ ਕਿਆ ਤੂੰ ਲੇ ਜਾਵੇਗਾ ਤਾਂ ਤੇ (ਗੁਣਕਾਰੀ) ਸਰਬ ਗੁਣੋਂ ਕੇ ਕਰਨੇ ਵਾਲਾ ਭਾਵ ਉਪਕਾਰੋਂ ਕੇ ਕਰਨੇ ਵਾਲਾ ਜੋ ਰਾਮ ਹੈ ਤਿਸ ਕੋ ਜਪਣਾ ਕਰ॥


ਊਂਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ  

ऊंधउ कवलु मनमुख मति होछी मनि अंधै सिरि धंधा ॥  

Ūʼnḏẖa▫o kaval manmukẖ maṯ hocẖẖī man anḏẖai sir ḏẖanḏẖā.  

The heart-lotus of the self-willed manmukh is upside-down; his intellect is shallow; his mind is blind, and his head is entangled in worldly affairs.  

ਮੂਧਾ ਹੈ ਕਮਲ ਰੂਪੀ ਦਿਲ ਆਪ-ਹੁਦਰੇ ਦਾ। ਤੁਛ ਹੈ ਉਸ ਸਦੀ ਬੁਧੀ ਅਤੇ ਅੰਨ੍ਹਾ ਹੈ ਉਸ ਦਾ ਮਨੂਆ। ਸਿਰ ਤੋਂ ਪੈਰਾਂ ਤਾਈ ਉਹ ਸੰਸਾਰੀ ਕੰਮਾਂ ਵਿੱਚ ਖੁਭਿਆ ਹੋਇਆ ਹੈ।  

ਹੇ ਮਨਮੁਖ ਜੀਵ ਤੇਰਾ ਰਿਦਾ ਕਮਲੁ (ਊਂਧਉ) ਮੂਧਾ ਹੋ ਰਹਾ ਹੈ ਭਾਵ ਪਰਮੇਸ੍ਵਰ ਤੇ ਬੇਮੁਖ ਹੋ ਰਹਾ ਹੈ ਅਰ ਮਤ ਤੇਰੀ ਤੁਛ ਹੈ ਹੇ ਅੰਧੇ ਮਨ ਵਾਲੇ ਤੈਨੇ ਸਿਰ ਪਰ ਧੰਧਿਆਂ ਕਾ ਭਾਰ ਉਠਾਇਆ ਹੋਇਆ ਹੈ॥


ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥੨॥  

कालु बिकालु सदा सिरि तेरै बिनु नावै गलि फंधा ॥२॥  

Kāl bikāl saḏā sir ṯerai bin nāvai gal fanḏẖā. ||2||  

Death and re-birth constantly hang over your head; without the Name, your neck shall be caught in the noose. ||2||  

ਮੌਤ ਅਤੇ ਪੈਦਾਇਸ਼ ਸਦੀਵ ਹੀ ਤੇਰੇ ਸਿਰ ਉਤੇ ਲਟਕਦੀਆਂ ਹਨ, ਹੇ ਬੰਦੇ! ਨਾਮ ਦੇ ਬਗੈਰ ਤੇਰੀ ਗਰਦਨ ਫਾਹੀ ਅੰਦਰ ਫਸ ਜਾਵੇਗੀ।  

ਤਾਂਤੇ (ਕਾਲੁ) ਮਰਨਾ ਔ (ਬਿਕਾਲੁ) ਦੂਸਰਾ ਸਮਾਂ ਕ੍ਯਾ ਜੰਮਣਾ ਹੇ ਜੀਵ ਇਹ ਦੋਨੋਂ ਸਮੇਂ ਤੇਰੇ ਸਿਰ ਪਰ ਸਦੀਵ ਬਨੇ ਰਹੇਂਗੇ ਬਿਨਾਂ ਵਾਹਿਗੁਰੂ ਕੇ ਨਾਮ ਤੇ ਤੇਰੇ ਗਲ ਵਿਚ ਜਮਾਦਿਕੋਂ ਕਾ ਫਾਹਾ ਪੜੇਗਾ॥੨॥


ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ  

डगरी चाल नेत्र फुनि अंधुले सबद सुरति नही भाई ॥  

Dagrī cẖāl neṯar fun anḏẖule sabaḏ suraṯ nahī bẖā▫ī.  

Your steps are unsteady, and your eyes are blind; you are not aware of the Word of the Shabad, O Sibling of Destiny.  

ਡਿਕੇਡੋਲੇ ਖਾਂਦੀ ਹੈ ਤੇਰੀ ਤੌਰ ਅਤੇ ਅੰਨ੍ਹੀਆਂ ਹਨ ਤੇਰੀਆਂ ਅੱਖਾਂ! ਤੈਨੂੰ ਸੁਆਮੀ ਦੇ ਨਾਮ ਦੀ ਗਿਆਤ ਨਹੀਂ, ਹੇ ਵੀਰ!  

ਬ੍ਰਿਧਾਪਨ ਮੈਂ (ਡਗਰੀ) ਡੋਲਨੀ ਚਾਲ ਹੋ ਗਈ ਪੁਨਾ ਨੇਤ੍ਰ ਭੀ ਅੰਧੇ ਹੋ ਗਏ ਪਰ ਤੌ ਭੀ ਜੀਵ ਕੋ ਗੁਰੋਂ ਕੇ ਸਬਦ ਕੀ ਗ੍ਯਾਤ ਨਾ ਭਾਈ ਭਾਵ ਅਛੀ ਨਾ ਲਗੀ॥


ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ ॥੩॥  

सासत्र बेद त्रै गुण है माइआ अंधुलउ धंधु कमाई ॥३॥  

Sāsṯar beḏ ṯarai guṇ hai mā▫i▫ā anḏẖula▫o ḏẖanḏẖ kamā▫ī. ||3||  

The Shaastras and the Vedas keep the mortal bound to the three modes of Maya, and so he performs his deeds blindly. ||3||  

ਸ਼ਾਸਤ੍ਰ ਅਤੇ ਵੇਦ ਬੰਦੇ ਨੂੰ ਤਿੰਨਾਂ ਅਵਸਥਾਵਾਂ ਵਾਲੀ ਮੋਹਨੀ ਨਾਲ ਬੰਨ੍ਹੀ ਰਖਦੇ ਹਨ ਅਤੇ ਉਹ ਅੰਨ੍ਹੇ ਕੰਮ ਕਰਦਾ ਹੈ।  

ਸ਼ਾਸਤ੍ਰ ਬੇਦ ਪੜਤੇ ਭੀ ਤ੍ਰੈ ਗੁਣ ਰੂਪ ਮਾਇਆ ਕੀ ਵਾਸਨਾ ਕਰਕੇ ਅੰਧਾ ਜੀਉ ਧੰਧਿਆਂ ਕੀ ਕਮਾਈ ਕਰਤਾ ਹੈ ਭਾਵ ਸਰਬ ਕਾਲ ਧੰਧੇ ਮੇਂ ਹੀ ਰਹਿਤਾ ਹੈ॥੩॥


ਖੋਇਓ ਮੂਲੁ ਲਾਭੁ ਕਹ ਪਾਵਸਿ ਦੁਰਮਤਿ ਗਿਆਨ ਵਿਹੂਣੇ  

खोइओ मूलु लाभु कह पावसि दुरमति गिआन विहूणे ॥  

Kẖo▫i▫o mūl lābẖ kah pāvas ḏurmaṯ gi▫ān vihūṇe.  

He loses his capital - how can he earn any profit? The evil-minded person has no spiritual wisdom at all.  

ਬ੍ਰਹਮ ਵੀਚਾਰ ਤੋਂ ਸਖਣਾ, ਖੋਟੀ ਅਕਲ ਵਾਲਾ ਬੰਦਾ ਆਪਣੀ ਮੂੜੀ ਭੀ ਗੁਆ ਲੈਂਦਾ ਹੈ। ਉਹ ਨਫਾ ਕਿਸ ਤਰ੍ਹਾਂ ਕਮਾ ਸਕਦਾ ਹੈ?  

ਹੇ ਖੋਟੀ ਮਤ ਵਾਲੇ ਗ੍ਯਾਨ ਸੇ ਰਹਿਤ ਜੀਵ ਜਬ ਸ੍ਵਾਸਾਂ ਰੂਪ ਮੂਲ ਗਵਾ ਲੀਆ ਤੋ ਤੇਰੇ ਕੋ ਨਾਮ ਰੂਪੀ ਵਾ ਸ੍ਵਰੂਪ ਰੂਪੀ ਲਾਭ ਕਹਾਂ ਪ੍ਰਾਪਤ ਹੋਵੈਗਾ॥


ਸਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪਤੀਣੇ ॥੪॥੪॥੫॥  

सबदु बीचारि राम रसु चाखिआ नानक साचि पतीणे ॥४॥४॥५॥  

Sabaḏ bīcẖār rām ras cẖākẖi▫ā Nānak sācẖ paṯīṇe. ||4||4||5||  

Contemplating the Shabad, he drinks in the sublime essence of the Lord; O Nanak, his faith is confirmed in the Truth. ||4||4||5||  

ਨਾਮ ਦਾ ਸਿਮਰਨ ਕਰਨਾ ਦੁਆਰਾ, ਬੰਦਾ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ ਲੈਂਦਾ ਹੈ, ਅਤੇ ਸੱਚ ਨਾਲ ਪ੍ਰਸੰਨ ਹੋ ਜਾਂਦਾ ਹੈ, ਹੇ ਨਾਨਕ।  

ਜਿਨ ਪੁਰਸ਼ੋਂ ਨੇ ਗੁਰੋਂ ਕੇ (ਸਬਦੁ) ਉਪਦੇਸ਼ ਕੇ ਵੀਚਾਰ ਦ੍ਵਾਰਾ ਰਾਮ ਨਾਮ ਰਸ ਕੋ ਪਾਨ ਕੀਆ ਹੈ ਸ੍ਰੀ ਗੁਰੂ ਜੀ ਕਹਤੇ ਹੈਂ ਸੋ ਪੁਰਸ਼ ਸਚ ਸਰੂਪ ਵਾਹਿਗੁਰੂ ਮੈਂ (ਪਤੀਣੇ) ਪਤੀਆਏ ਹੈਂ॥੪॥੪॥੫॥ ❀ਸੋ ਗੁਰ ਸੇਵਕ ਕੀ ਰਹਿਤ ਦਿਖਾਵਤੇ ਹੂਏ ਕਹਿਤੇ ਹੈਂ॥


ਭੈਰਉ ਮਹਲਾ   ਗੁਰ ਕੈ ਸੰਗਿ ਰਹੈ ਦਿਨੁ ਰਾਤੀ ਰਾਮੁ ਰਸਨਿ ਰੰਗਿ ਰਾਤਾ  

भैरउ महला १ ॥   गुर कै संगि रहै दिनु राती रामु रसनि रंगि राता ॥  

Bẖairo mėhlā 1.   Gur kai sang rahai ḏin rāṯī rām rasan rang rāṯā.  

Bhairao, First Mehl:   He remains with the Guru, day and night, and his tongue savors the savory taste of the Lord's Love.  

ਭੈਰੋ ਪਹਿਲੀ ਪਾਤਿਸ਼ਾਹੀ।   ਜੋ ਕੋਈ ਦਿਨ ਅਤੇ ਰੈਣ ਗੁਰਾਂ ਨਾਲ ਵਸਦਾ ਹੈ, ਜਿਸ ਦੀ ਜੀਭ ਪ੍ਰਭੂ ਪ੍ਰੀਤ ਨਾਲ ਰੰਗੀ ਹੋਈ ਹੈ,  

ਰਾਤ੍ਰਿ ਦਿਨ ਗੁਰੋਂ ਕੇ ਸਾਥ ਹੀ ਰਹਤਾ ਹੈ ਔਰ ਰਸਨਾ ਕਰਕੇ ਰਾਮ ਨਾਮ ਜਪਕੇ ਪ੍ਰੇਮ ਵਿਖੇ ਰਤਾ ਹੂਆ ਹੈ॥


ਅਵਰੁ ਜਾਣਸਿ ਸਬਦੁ ਪਛਾਣਸਿ ਅੰਤਰਿ ਜਾਣਿ ਪਛਾਤਾ ॥੧॥  

अवरु न जाणसि सबदु पछाणसि अंतरि जाणि पछाता ॥१॥  

Avar na jāṇas sabaḏ pacẖẖāṇas anṯar jāṇ pacẖẖāṯā. ||1||  

He does not know any other; he realizes the Word of the Shabad. He knows and realizes the Lord deep within his own being. ||1||  

ਹੋਰਸ ਨੂੰ ਨਹੀਂ ਜਾਣਦਾ, ਪ੍ਰੰਤੂ ਕੇਵਲ ਨਾਮ ਨੂੰ ਹੀ ਸਿੰਞਾਣਦਾ ਹੈ, ਉਹ ਪ੍ਰਭੂ ਨੂੰ ਅੰਦਰ ਅਨੁਭਵ ਕਰਦਾ ਹੈ।  

ਔਰ ਕੋ ਨਹੀਂ ਜਾਨਤਾ ਸਬਦ ਹੀ ਕੋ ਪਛਾਣਤਾ ਹੈ ਜੇ ਕਹੇ ਕਹਾਂ ਪਛਾਣਤਾ ਹੈ? ਤਿਸ ਪਰ ਕਹਤੇ ਹੈਂ॥ (ਅੰਤਰਿ) ਘਟਿ ਵਿਖੇ ਹੀ ਜਾਂਣ ਕਰਕੇ ਪਹਿਚਾਣ ਲੀਆ ਹੈ॥੧॥


ਸੋ ਜਨੁ ਐਸਾ ਮੈ ਮਨਿ ਭਾਵੈ   ਆਪੁ ਮਾਰਿ ਅਪਰੰਪਰਿ ਰਾਤਾ ਗੁਰ ਕੀ ਕਾਰ ਕਮਾਵੈ ॥੧॥ ਰਹਾਉ  

सो जनु ऐसा मै मनि भावै ॥   आपु मारि अपर्मपरि राता गुर की कार कमावै ॥१॥ रहाउ ॥  

So jan aisā mai man bẖāvai.   Āp mār aprampar rāṯā gur kī kār kamāvai. ||1|| rahā▫o.  

Such a humble person is pleasing to my mind.   He conquers his self-conceit, and is imbued with the Infinite Lord. He serves the Guru. ||1||Pause||  

ਉਹ ਇਹੋ ਜਿਹਾ ਪੁਰਸ਼, ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।   ਉਹ ਆਪਣੇ ਆਪੇ ਨੂੰ ਮਾਰਦਾ ਹੈ ਹੱਦ ਬੰਨਾ-ਰਹਿਤ ਸਾਈਂ ਨਾਲ ਰੰਗੀਜਿਆਂ ਰਹਿੰਦਾ ਹੈ ਅਤੇ ਗੁਰਾਂ ਦੀ ਸੇਵਾ ਕਰਦਾ ਹੈ। ਠਹਿਰਾਉ।  

ਜੋ ਆਪਾ ਭਾਵ ਕੋ ਦੂਰ ਕਰਕੇ ਕੇਵਲ (ਅਪਰੰਪਰਿ) ਵਾਹਿਗੁਰੂ ਵਿਖੇ ਪ੍ਰੇਮ ਕਰਤਾ ਹੈ ਔਰ ਗੁਰੋਂ ਕੀ (ਕਾਰ) ਸੇਵਾ ਕਮਾਵਤਾ ਹੈ ਸੋ ਐਸਾ ਅਨੰਨ੍ਯ ਦਾਸ ਮੇਰੇ ਮਨ ਕੋ ਭਾਵਤਾ ਹੈ॥


ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ ਆਦੇਸੋ  

अंतरि बाहरि पुरखु निरंजनु आदि पुरखु आदेसो ॥  

Anṯar bāhar purakẖ niranjan āḏ purakẖ āḏeso.  

Deep within my being, and outside as well, is the Immaculate Lord God. I bow humbly before that Primal Lord God.  

ਅੰਦਰ ਅਤੇ ਬਾਹਰ ਉਹ ਪਵਿੱਤ੍ਰ ਪ੍ਰਭੂ ਹੀ ਹੈ। ਉਸ ਪਰਾਪੂਰਬਲੀ ਵਿਅਕਤੀ ਨੂੰ ਮੈਂ ਪ੍ਰਣਾਮ ਕਰਦਾ ਹਾਂ।  

ਥੂਨੀ ਖੰਨਨ ਨ੍ਯਾਇ ਸੇ ਪੂਰਬਕੋਤ ਅਰਥ ਕੋ ਸਿਧ ਕਰਤੇ ਹੈਂ (ਅੰਤਰਿ) ਸਰੀਰ ਮੈਂ (ਬਾਹਰਿ) ਬ੍ਰਹਮੰਡ ਮੈਂ ਜੋ ਪੂਰਨ ਹੈ ਔਰ (ਨਿਰੰਜਨੁ) ਮਾਇਆ ਤੇ ਰਹਿਤ ਹੈ ਪੁਨਾ ਪੁਰਖ ਰੂਪ ਸਰਬ ਕੀ ਆਦਿ ਹੈ ਤਿਸ ਕੋ (ਆਦੇਸੋ) ਨਮਸਕਾਰ ਕਰਤਾ ਹੂੰ ਔਰ ਤਿਸ ਕਾ ਐਸਾ ਨਿਸਚਾ ਹੂਆ ਹੈ॥


ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ ॥੨॥  

घट घट अंतरि सरब निरंतरि रवि रहिआ सचु वेसो ॥२॥  

Gẖat gẖat anṯar sarab niranṯar rav rahi▫ā sacẖ veso. ||2||  

Deep within each and every heart, and amidst all, the Embodiment of Truth is permeating and pervading. ||2||  

ਸੱਚ ਸਰੂਪ ਵਾਹਿਗੁਰੂ ਹਰ ਦਿਲ ਵਿੱਚ ਅਤੇ ਸਾਰਿਆਂ ਅੰਦਰ ਰਮ ਰਿਹਾ ਹੈ।  

ਜੋ (ਸਚੁ ਵੇਸੋ) ਸਚੁ ਸ੍ਵਰੂਪ ਪਰਮੇਸਰ ਹੈ ਸੋ ਸਰਬ ਘਟੋਂ ਕੇ ਅੰਤਰਿ (ਨਿਰੰਤਰਿ) ਏਕ ਰਸ ਬ੍ਯਾਪਕ ਹੋ ਰਹਾ ਹੈ॥੨॥


        


© SriGranth.org, a Sri Guru Granth Sahib resource, all rights reserved.
See Acknowledgements & Credits