Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਗੁ ਭੈਰਉ ਮਹਲਾ ਘਰੁ ਚਉਪਦੇ   ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ  

रागु भैरउ महला १ घरु १ चउपदे   ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥  

Rāg bẖairo mėhlā 1 gẖar 1 cẖa▫upḏe   Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.  

Raag Bhairao, First Mehl, First House, Chau-Padas:   One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:  

ਰਾਗ ਭੈਰਉ। ਪਹਿਲੀ ਪਾਤਿਸ਼ਾਹੀ।   ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਹੈ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

ਸ੍ਰੀ ਗੁਰੂ ਨਾਨਕ ਦੇਵ ਜੀ ਭੈਰਉ ਰਾਗ ਕੇ ਪ੍ਰਾਰੰਭ ਵਿਖੇ ਸ੍ਰੀ ਅਕਾਲ ਪੁਰਖ ਪਰਮੇਸ੍ਵਰ ਕੀ ਉਸਤਤੀ ਰੂਪ ਅੰਗਲਾਚਰਨ ਕਰਕੇ ਪੁਨਾ ਬੇਨਤੀ ਉਚਾਰਨ ਕਰਤੇ ਹੈਂ॥


ਤੁਝ ਤੇ ਬਾਹਰਿ ਕਿਛੂ ਹੋਇ  

तुझ ते बाहरि किछू न होइ ॥  

Ŧujẖ ṯe bāhar kicẖẖū na ho▫e.  

Without You, nothing happens.  

ਤੇਰੇ ਬਾਝੋਂ, ਹੇ ਸਾਈਂ! ਕੁਝ ਭੀ ਕੀਤਾ ਨਹੀਂ ਜਾ ਸਕਦਾ।  

ਹੇ ਹਰੀ ਤੇਰੇ ਆਗ੍ਯਾ ਤੇ ਬਾਹਰ ਕਛੁ ਭੀ ਨਹੀਂ ਹੋਤਾ ਹੈ॥


ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥੧॥  

तू करि करि देखहि जाणहि सोइ ॥१॥  

Ŧū kar kar ḏekẖėh jāṇėh so▫e. ||1||  

You create the creatures, and gazing on them, you know them. ||1||  

ਜੀਵਾਂ ਨੂੰ ਰਚ ਕੇ ਤੂੰ ਉਨ੍ਹਾਂ ਸਾਰਿਆਂ ਨੂੰ ਵੇਖਦਾ ਅਤੇ ਸਮਝਦਾ ਹੈ।  

ਤੂੰ ਆਪ ਹੀ ਜੀਵੋਂ ਕੋ ਰਚ ਰਚ ਕਰਕੇ ਦੇਖ ਰਹਾ ਹੈਂ ਪੁਨ: ਸੋ ਤੂੰ ਉਨਕੇ ਕਰਤਬੋਂ ਕੋ ਜਾਣ ਰਹਾ ਹੈਂ॥੧॥


ਕਿਆ ਕਹੀਐ ਕਿਛੁ ਕਹੀ ਜਾਇ   ਜੋ ਕਿਛੁ ਅਹੈ ਸਭ ਤੇਰੀ ਰਜਾਇ ॥੧॥ ਰਹਾਉ  

किआ कहीऐ किछु कही न जाइ ॥   जो किछु अहै सभ तेरी रजाइ ॥१॥ रहाउ ॥  

Ki▫ā kahī▫ai kicẖẖ kahī na jā▫e.   Jo kicẖẖ ahai sabẖ ṯerī rajā▫e. ||1|| rahā▫o.  

What can I say? I cannot say anything.   Whatever exists, is by Your Will. ||Pause||  

ਮੈਂ ਕੀ ਆਖਾਂ? ਮੈਂ ਭੋਰਾ ਭਰ ਭੀ ਆਖ ਨਹੀਂ ਸਕਦਾ।   ਜਿਹੜਾ ਕੁਝ ਭੀ ਹੈ, ਸਮੂਹ ਤੇਰੇ ਭਾਣੇ ਅੰਦਰ ਹੈ। ਠਹਿਰਾਉ।  

ਹੇ ਭਗਵਨ ਯਹ ਜੀਵ ਆਪਕੀ ਮਹਿਮਾਂ ਕੋ ਕਯਾ ਕਥਨ ਕਰੇ ਮੇਰੇ ਸੇ ਵਰਨਨ ਨਹੀਂ ਹੋ ਸਕਤੀ ਜੋ ਕਿਛੁ ਦ੍ਰਿਸ੍ਟ ਆਵਤਾ (ਅਹੈ) ਹੈ ਸੋ ਸਭ ਤੇਰੀ ਆਗਿਆ ਵਿਚ ਹੈ॥


ਜੋ ਕਿਛੁ ਕਰਣਾ ਸੁ ਤੇਰੈ ਪਾਸਿ  

जो किछु करणा सु तेरै पासि ॥  

Jo kicẖẖ karṇā so ṯerai pās.  

Whatever is to be done, rests with You.  

ਜਿਹੜਾ ਕੁਝ ਕਰਨਾ ਹੈ, ਉਹ ਤੇਰੇ ਪਾਸੋਂ ਹੀ ਹੋਣਾ ਹੈ।  

ਇਸ ਵਾਸਤੇ ਬੇਨਤੀ ਆਦਿਕ ਕਾ ਕਰਨਾ ਤੇਰੇ ਹੀ ਪਾਸ ਬਨਤਾ ਹੈ ਵਾ ਜੋ ਕੁਛ ਹਮਾਰਾ ਕਰਤਬ ਹੈ ਸਭ ਤੇਰੇ ਪਾਸ ਹੀ ਹੈ ਭਾਵ ਤੇਰੇ ਸੇ ਗੁਝਾ ਨਹੀਂ ਹੈ॥


ਕਿਸੁ ਆਗੈ ਕੀਚੈ ਅਰਦਾਸਿ ॥੨॥  

किसु आगै कीचै अरदासि ॥२॥  

Kis āgai kīcẖai arḏās. ||2||  

Unto whom should I offer my prayer? ||2||  

ਮੈਂ ਹੋਰ ਕੀਹਦੇ ਮੂਹਰੇ ਪ੍ਰਾਰਥਨਾ ਕਰਾਂ?  

ਤੇਰੇ ਬਿਨਾਂ ਔਰ ਹਮ ਕਿਸਕੇ ਆਗੇ ਬੇਨਤੀ ਕਰੇਂ॥੨॥


ਆਖਣੁ ਸੁਨਣਾ ਤੇਰੀ ਬਾਣੀ  

आखणु सुनणा तेरी बाणी ॥  

Ākẖaṇ sunṇā ṯerī baṇī.  

I speak and hear the Bani of Your Word.  

ਮੈਂ ਤੇਰੀ ਰੱਬੀ ਬਾਣੀ ਨੂੰ ਉਚਾਰਦਾ ਤੇ ਸੁਣਦਾ ਹਾਂ।  

ਮੈਂ ਤੋ ਤੇਰੀ ਹੀ ਬੇਦ ਰੂਪ ਵਾ ਰਾਮ ਨਾਮ ਰੂਪ ਬਾਣੀ ਕੋ (ਆਖਣੁ) ਜਪਨਾ ਅਰ ਸੁਨਣਾ ਕਰਤਾ ਹੂੰ॥


ਤੂ ਆਪੇ ਜਾਣਹਿ ਸਰਬ ਵਿਡਾਣੀ ॥੩॥  

तू आपे जाणहि सरब विडाणी ॥३॥  

Ŧū āpe jāṇėh sarab vidāṇī. ||3||  

You Yourself know all Your Wondrous Play. ||3||  

ਤੂੰ ਖੁਦ ਹੀ ਆਪਣੀਆਂ ਸਾਰੀਆਂ ਅਦਭਬਤ ਖੇਲਾ ਨੂੰ ਜਾਣਦਾ ਹੈ।  

ਹੇ (ਵਿਡਾਣੀ) ਵੱਡੇ ਵਾ ਅਸਚਰਜ ਰੂਪ ਤੂੰ ਮੇਰੀ ਸਰਬ ਪ੍ਰਕਾਰ ਸ੍ਰਧਾ ਕੋ ਆਪੇ ਹੀ ਜਾਨਤਾ ਹੈਂ॥੩॥


ਕਰੇ ਕਰਾਏ ਜਾਣੈ ਆਪਿ  

करे कराए जाणै आपि ॥  

Kare karā▫e jāṇai āp.  

You Yourself act, and inspire all to act; only You Yourself know.  

ਤੂੰ ਖੁਦ ਸਾਰਾ ਕੁਝ ਕਰਦਾ, ਕਰਾਉਂਦਾ ਅਤੇ ਜਾਣਦਾ ਹੈ।  

ਆਪੇ ਆਪ ਹੀ ਬ੍ਰਹਮਾਦਿਕੋਂ ਕੋ (ਕਰੇ) ਰਚਕੇ ਪੁਨ: ਤਿਨੋਂ ਨੇ ਸ੍ਰਿਸ੍ਟੀ ਕੋ ਉਤਪੰਨ੍ਯ (ਕਰਾਏ) ਕਰਾਵਤਾ ਹੈਂ॥


ਨਾਨਕ ਦੇਖੈ ਥਾਪਿ ਉਥਾਪਿ ॥੪॥੧॥  

नानक देखै थापि उथापि ॥४॥१॥  

Nānak ḏekẖai thāp uthāp. ||4||1||  

Says Nanak, You, Lord, see, establish and disestablish. ||4||1||  

ਗੁਰੂ ਜੀ ਆਖਦੇ ਹਨ, "ਤੂੰ ਸਭਸ ਨੂੰ ਬਣਾਉਂਦਾ ਹੈ, ਢਾਹੁੰਦਾ ਅਤੇ ਵੇਖਦਾ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ ਹੇ ਭਗਵਨ ਤੁਮ ਆਪ ਹੀ ਉਤਪਤੀ ਔਰ ਲਯਤਾ ਕੀ ਲੀਲਾ ਕੋ ਦੇਖ ਰਹਾ ਹੈਂ॥


ਸਤਿਗੁਰ ਪ੍ਰਸਾਦਿ   ਰਾਗੁ ਭੈਰਉ ਮਹਲਾ ਘਰੁ  

ੴ सतिगुर प्रसादि ॥   रागु भैरउ महला १ घरु २ ॥  

Ik▫oaʼnkār saṯgur parsāḏ.   Rāg bẖairo mėhlā 1 gẖar 2.  

One Universal Creator God. By The Grace Of The True Guru:   Raag Bhairao, First Mehl, Second House:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।   ਰਾਗ ਭੈਰਉ। ਪਹਿਲੀ ਪਾਤਿਸ਼ਾਹੀ।  

ਸ੍ਰੀ ਗੁਰੂ ਨਾਨਕ ਦੇਵ ਜੀ ਗੁਰਾਂ ਕੀ ਉਸਤਤੀ ਔਰ ਨਾਮੁ ਕੀ ਮਹਿਮਾਂ ਬਰਨਨ ਕਰਤੇ ਹੈਂ॥


ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ  

गुर कै सबदि तरे मुनि केते इंद्रादिक ब्रहमादि तरे ॥  

Gur kai sabaḏ ṯare mun keṯe inḏrāḏik barahmāḏ ṯare.  

Through the Word of the Guru's Shabad, so many silent sages have been saved; Indra and Brahma have also been saved.  

ਗੁਰਾਂ ਦੀ ਬਾਣੀ ਦੁਆਰਾ ਮੁਕਤ ਹੋ ਜਾਂਦੇ ਹਨ ਅਨੇਕਾਂ ਖਾਮੋਸ਼ ਰਿਸ਼ੀ ਅਤੇ ਇੰਦਰ, ਬ੍ਰਹਮਾ ਅਤੇ ਉਨ੍ਹਾਂ ਵਰਗੇ ਹੋਰ ਭੀ ਪਾਰ ਉਤਰ ਜਾਂਦੇ ਹਨ।  

ਗੁਰੋਂ ਕੇ ਉਪਦੇਸ ਸੇ ਵਿਸਿਸਟ ਆਦਿ ਮੁਨੀਸ੍ਵਰ ਅਨੇਕ ਤਰੇ ਹੈਂ ਔਰ ਇੰਦ੍ਰ ਬ੍ਰਹਮਾਦਿਕ ਦੇਵਤਾ ਤਰੇ ਹੈਂ॥


ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥  

सनक सनंदन तपसी जन केते गुर परसादी पारि परे ॥१॥  

Sanak sananḏan ṯapsī jan keṯe gur parsādī pār pare. ||1||  

Sanak, Sanandan and many humble men of austerity, by Guru's Grace, have been carried across to the other side. ||1||  

ਸਨਕ, ਸਨੰਦਨ ਅਤੇ ਘਣੇਰੇ ਤਪਸਵੀ ਪੁਰਸ਼, ਗੁਰਾਂ ਦੀ ਦਇਆ ਦੁਆਰਾ ਬੰਦਖਲਾਸ ਹੋ ਗਏ ਹਨ।  

ਪੁਨਾ ਗੁਰੋਂ ਕੀ ਕ੍ਰਿਪਾ ਸੇ ਸਨਕ ਸਨੰਦਨ ਆਦਿਕ ਔਰ ਕਿਤਨੇ ਹੀ ਤਪੀਸ੍ਵਰ ਪੁਰਸ਼ ਸੰਸਾਰ ਸਮੁੰਦ੍ਰ ਸੇ ਪਾਰ ਹੋ ਗਏ ਹੈਂ॥੧॥


ਭਵਜਲੁ ਬਿਨੁ ਸਬਦੈ ਕਿਉ ਤਰੀਐ   ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ  

भवजलु बिनु सबदै किउ तरीऐ ॥   नाम बिना जगु रोगि बिआपिआ दुबिधा डुबि डुबि मरीऐ ॥१॥ रहाउ ॥  

Bẖavjal bin sabḏai ki▫o ṯarī▫ai.   Nām binā jag rog bi▫āpi▫ā ḏubiḏẖā dub dub marī▫ai. ||1|| rahā▫o.  

Without the Word of the Shabad, how can anyone cross over the terrifying world-ocean?   Without the Naam, the Name of the Lord, the world is entangled in the disease of duality, and is drowned, drowned, and dies. ||1||Pause||  

ਸੁਆਮੀ ਦੇ ਨਾਮ ਦੇ ਬਗੈਰ ਭਿਆਨਕ ਸੰਸਾਰ ਸਮੁੰਦਰ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ?   ਨਾਮ ਦੇ ਬਾਝੋਂ, ਦੁਨੀਆਂ ਦਵੈਤਭਾਵ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ ਅਤੇ ਡੁਬ ਡੁਬ ਕੇ ਮਰ ਜਾਂਦੀ ਹੈ। ਠਹਿਰਾਉ।  

ਗੁਰੋਂ ਕੇ ਉਪਦੇਸ ਬਿਨਾਂ ਸੰਸਾਰ ਸਮੰੁੰਦ੍ਰ ਕੈਸੇ ਤਾਰਿਆ ਜਾਵੈ ਭਾਵ ਯਿਹ ਕਿ ਨਹੀਂ ਤਾਰਿਆ ਜਾਤਾ ਵਾਹਿਗੁਰੂ ਕੇ ਨਾਮ ਸੇ ਬਿਨਾਂ (ਜਗੁ) ਜੀਵ ਵਾ ਸੰਸਾਰ ਕੋ ਹੰਕਾਰ ਰੂਪੀ ਰੋਗ ਲਗਾ ਹੂਆ ਹੈ ਇਸੀ ਹੇਤੁ ਦੁਬਿਧਾ ਰੂਪ ਨਦੀ ਵਿਖੇ ਡੂਬ ਡੂਬ ਕਰ ਮਰਤਾ ਹੈ॥


ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ  

गुरु देवा गुरु अलख अभेवा त्रिभवण सोझी गुर की सेवा ॥  

Gur ḏevā gur alakẖ abẖevā ṯaribẖavaṇ sojẖī gur kī sevā.  

The Guru is Divine; the Guru is Inscrutable and Mysterious. Serving the Guru, the three worlds are known and understood.  

ਗੁਰੂ ਜੀ ਵਾਹਿਗੁਰੂ ਹਨ ਅਤੇ ਗੁਰੂ ਜੀ ਅਗਾਧ ਤੇ ਭੇਦ-ਰਹਿਤ ਹਨ। ਗੁਰਾਂ ਦੀ ਸੇਵਾ ਟਹਿਲ ਰਾਹੀਂ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।  

ਗੁਰੂ ਹੀ (ਦੇਵਾ) ਪ੍ਰਕਾਸ ਰੂਪ ਹੈ ਪੁਨਾ ਅਲਖ ਹੈ ਔਰ ਅਭੇਉ ਹੈ ਔਰ ਗੁਰੋਂ ਕੀ ਸੇਵਾ ਤੇ ਤਿਨਾਂ ਭਵਨਾਂ ਕੀ (ਸੋਝੀ) ਗ੍ਯਾਤ ਹੋ ਜਾਤੀ ਹੈ ਅਰਥਾਤ ਦਿਬ੍ਯ ਦ੍ਰਿਸਟਿ ਭੀ ਹੋ ਜਾਤੀ ਹੈ ਵਾ ਨਾਸ ਰੂਪ ਵਾ ਬ੍ਰਹਮ ਰੂਪ ਜਾਨ ਲੇਤਾ ਹੈ॥


ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥  

आपे दाति करी गुरि दातै पाइआ अलख अभेवा ॥२॥  

Āpe ḏāṯ karī gur ḏāṯai pā▫i▫ā alakẖ abẖevā. ||2||  

The Guru, the Giver, has Himself given me the Gift; I have obtained the Inscrutable, Mysterious Lord. ||2||  

ਦਾਤਾਰ ਗੁਰਾਂ ਨੇ ਆਪ ਹੀ ਮੈਨੂੰ ਦਾਨ ਪ੍ਰਦਾਨ ਕੀਤਾ ਹੈ ਅਤੇ ਮੈਂ ਅਦ੍ਰਿਸ਼ਟ ਅਤੇ ਗੈਬੀ ਪ੍ਰਭੂ ਨੂੰ ਪਾ ਲਿਆ ਹੈ।  

ਜਬ ਗੁਰਾਂ ਦਾਤਿਆਂ ਨੇ ਆਪ ਹੀ ਕ੍ਰਿਪਾ ਕਰਕੇ ਨਾਮ ਕੀ ਬਖਸੀਸ ਕੀਤੀ ਤਬ (ਅਲਖ ਅਭੇਵਾ) ਵਾਹਿਗੁਰੂ ਕੀ ਪ੍ਰਾਪਤੀ ਹੋਈ॥੨॥


ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ  

मनु राजा मनु मन ते मानिआ मनसा मनहि समाई ॥  

Man rājā man man ṯe māni▫ā mansā manėh samā▫ī.  

The mind is the king; the mind is appeased and satisfied through the mind itself, and desire is stilled in the mind.  

ਮਨੂਆ ਪਾਤਿਸ਼ਾਹ ਹੈ। ਮਨੂਏ ਦੀ ਨਿਸ਼ਾ ਖੁਦ ਮਨੂਏ ਤੋਂ ਹੀ ਹੋ ਜਾਂਦੀ ਹੈ ਅਤੇ ਖਾਹਿਸ਼ ਮਨੂਏ ਦੇ ਅੰਦਰ ਹੀ ਮਰ ਮੁਕਦੀ ਹੈ।  

ਜਬ ਗੁਰਾਂ ਦੇ (ਮਨੁ) ਮੰਤ੍ਰ ਤੇ (ਮਨ ਮਾਨਿਆ) ਮਨ ਪਤੀਆਇ ਗਿਆ ਔਰ (ਮਨਸਾ) ਵਾਸਨਾਂ ਜੋ ਮਨ ਕੇ ਬੀਚ ਸੋ (ਸਮਾਈ) ਨਸਟ ਹੋ ਗਈ ਤਬ ਮਨ ਰਾਜਾ ਅਰਥਾਤ ਸਰਬ ਕਾ ਸਿਰੋਮਣੀ ਹੋਤਾ ਭਯਾ॥


ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥੩॥  

मनु जोगी मनु बिनसि बिओगी मनु समझै गुण गाई ॥३॥  

Man jogī man binas bi▫ogī man samjẖai guṇ gā▫ī. ||3||  

The mind is the Yogi, the mind wastes away in separation from the Lord; singing the Glorious Praises of the Lord, the mind is instructed and reformed. ||3||  

ਮਨੂਆ ਰੱਬ ਨਾਲ ਮਿਲ ਸਕਦਾ ਹੈ ਅਤੇ ਉਸ ਤੋਂ ਵਿਛੜ ਕੇ ਮਨੂਆ ਬਰਬਾਦ ਹੋ ਜਾਂਦਾ ਹੈ। ਸਾਈਂ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ ਮਨੂਆ ਸੁਧਰ ਜਾਂਦਾ ਹੈ।  

ਮਨ ਗੁਣ ਗਾਇਕੇ ਸਮਝੇ ਤਬ ਮਨ ਕੇ (ਜੋਗੀ) ਮਨ ਹੀ ਸੁਭ ਗੁਣੋਂ ਕੋ ਧਾਰ ਕਰ ਪਰਮੇਸਰ ਕੇ ਸਾਥ (ਜੋਗੀ) ਜੁੜਤਾ ਹੈ ਪੁਨ: ਮਨ ਹੀ ਪਰਮੇਸਰ ਸੇ (ਬਿਓਗੀ) ਵਿਛੜਕੇ ਜਨਮਤਾ ਮਰਤਾ ਹੈ ਪਰੰਤੂ ਜੇਕਰ ਮਨ ਗੁਰੋਂ ਦ੍ਵਾਰੇ ਸਮਝ ਜਾਵੇ ਤੋ ਪਰਮੇਸਰ ਕੇ ਗੁਣੋਂ ਕੋ ਗਾਵਤਾ ਹੈ॥


ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ  

गुर ते मनु मारिआ सबदु वीचारिआ ते विरले संसारा ॥  

Gur ṯe man māri▫ā sabaḏ vīcẖāri▫ā ṯe virle sansārā.  

How very rare are those in this world who, through the Guru, subdue their minds, and contemplate the Word of the Shabad.  

ਇਸ ਜਹਾਨ ਵਿੱਚ ਬਹੁਤ ਹੀ ਥੋੜੇ ਹਨ ਉਹ ਜੋ ਗੁਰਾਂ ਦੇ ਰਾਹੀਂ ਆਪਣੇ ਮਨੂਏ ਨੂੰ ਕਾਬੂ ਕਰਦੇ ਤੇ ਨਾਮ ਨੂੰ ਸਿਮਰਦੇ ਹਨ।  

ਜਿਨੋਂ ਨੇ ਗੁਰਾਂ ਕੇ ਉੁਪਦੇਸ ਤੇ ਮਨ ਕੋ ਮਾਰਿਆ ਹੈ ਪੁਨਾ ਗੁਰ (ਸਬਦੁ) ਉਪਦੇਸ ਕਾ ਵੀਚਾਰ ਕੀਆ ਹੈ (ਤੇ) ਓਹ ਪੁਰਸ ਸੰਸਾਰ ਮੈਂ ਵਿਰਲੇ ਹੀ ਹੈਂ॥


ਨਾਨਕ ਸਾਹਿਬੁ ਭਰਿਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥੪॥੧॥੨॥  

नानक साहिबु भरिपुरि लीणा साच सबदि निसतारा ॥४॥१॥२॥  

Nānak sāhib bẖaripur līṇā sācẖ sabaḏ nisṯārā. ||4||1||2||  

O Nanak, our Lord and Master is All-pervading; through the True Word of the Shabad, we are emancipated. ||4||1||2||  

ਨਾਨਕ ਸੁਆਮੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਸਚੇ ਨਾਮ ਦੁਆਰਾ ਇਨਸਾਨ ਦੀ ਕਲਿਆਣ ਹੋ ਜਾਂਦੀ ਹੈ।  

ਸ੍ਰੀ ਗੁਰੂ ਜੀ ਕਹਤੇ ਹੈਂ (ਸਾਹਿਬੁ) ਵਾਹਿਗੁਰੂ (ਭਰਿਪੁਰਿ) ਪੂਰਨ ਹੋਕੇ (ਲੀਣਾ) ਮਿਲ ਰਹਿਆ ਹੈ ਗੁਰੋਂ ਕੇ ਸਚੇ ਉਪਦੇਸ ਕਰ ਤਿਸ ਕੋ ਜਾਨ ਕਰ ਜੀਵ ਕਾ ਨਿਸਤਾਰਾ ਹੋਤਾ ਹੈ॥੪॥੧॥੨॥ ❀ਸ੍ਰੀ ਗੁਰੂ ਜੀ ਬ੍ਰਿਧ ਅਵਸਥਾ ਕੋ ਸੂਚਨ ਕਰਾਵਤੇ ਹੂਏ ਉਪਦੇਸ ਕਰਤੇ ਹੈਂ॥


ਭੈਰਉ ਮਹਲਾ   ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ  

भैरउ महला १ ॥   नैनी द्रिसटि नही तनु हीना जरि जीतिआ सिरि कालो ॥  

Bẖairo mėhlā 1.   Nainī ḏarisat nahī ṯan hīnā jar jīṯi▫ā sir kālo.  

Bhairao, First Mehl:   The eyes lose their sight, and the body withers away; old age overtakes the mortal, and death hangs over his head.  

ਭੈਰੋ ਪਹਿਲੀ ਪਾਤਿਸ਼ਾਹੀ।   ਜਦ ਬੁਢੇਪਾ ਪ੍ਰਾਨੀ ਨੂੰ ਜਿੱਤ ਲੈਂਦਾ ਹੈ, ਉਸ ਨੂੰ ਅੱਖਾਂ ਤੋਂ ਦਿਸਦਾ ਨਹੀਂ ਉਸ ਦੀ ਦੇਹ ਸੁਕ ਸੜ ਜਾਂਦੀ ਹੈ ਅਤੇ ਮੌਤ ਉਸ ਦੇ ਸਿਰ ਤੇ ਮੰਡਲਾਉਂਦਾ ਹੈ।  

ਬ੍ਰਿਧ ਅਵਸਥਾ ਵਿਖੇ ਨੇਤ੍ਰੋਂ ਮੈਂ ਦ੍ਰਿਸਟਿ ਨਹੀਂ ਰਹਤੀ (ਤਨੁ) ਸਰੀਰ ਘਟ ਜਾਤਾ ਹੈ ਜਬ (ਜਰਿ) ਬ੍ਰਿਧ ਅਵਸਥਾ ਨੇ ਜੀਤ ਲੀਆ ਤਬ ਸਿਰ ਪਰ ਕਾਲ ਆਨ ਖੜਾ ਹੋਤਾ ਹੈ॥


ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ ॥੧॥  

रूपु रंगु रहसु नही साचा किउ छोडै जम जालो ॥१॥  

Rūp rang rahas nahī sācẖā ki▫o cẖẖodai jam jālo. ||1||  

Beauty, loving attachment and the pleasures of life are not permanent. How can anyone escape from the noose of death? ||1||  

ਸੁੰਦਰਤਾ, ਦੁਨਿਆਵੀ ਪਿਆਰ ਅਤੇ ਸੰਸਾਰੀ ਸੁਆਦ ਮਸਤਕਿਲ ਨਹੀਂ। ਇਨਸਾਨ ਮੌਤ ਦੀ ਫਾਹੀ ਤੋਂ ਕਿਸ ਤਰ੍ਹਾਂ ਬਚ ਸਕਦਾ ਹੈ?  

ਰੂਪ ਭੀ ਨਹੀਂ ਰਹਿਤਾ ਰੰਗ ਭੀ ਨਹੀਂ ਰਹਿਤਾ ਔਰ ਸਚਾ ਅਨੰਦ ਭੀ ਪ੍ਰਾਪਤਿ ਨਹੀਂ ਹੂਆ ਫਿਰ ਜਮੁ ਅਪਨੇ ਜਾਲ ਸੇ ਜੀਵ ਕੋ ਕੈਸੇ ਛੋਡੇਗਾ॥੧॥


ਪ੍ਰਾਣੀ ਹਰਿ ਜਪਿ ਜਨਮੁ ਗਇਓ   ਸਾਚ ਸਬਦ ਬਿਨੁ ਕਬਹੁ ਛੂਟਸਿ ਬਿਰਥਾ ਜਨਮੁ ਭਇਓ ॥੧॥ ਰਹਾਉ  

प्राणी हरि जपि जनमु गइओ ॥   साच सबद बिनु कबहु न छूटसि बिरथा जनमु भइओ ॥१॥ रहाउ ॥  

Parāṇī har jap janam ga▫i▫o.   Sācẖ sabaḏ bin kabahu na cẖẖūtas birthā janam bẖa▫i▫o. ||1|| rahā▫o.  

O mortal, meditate on the Lord - your life is passing away!   Without the True Word of the Shabad, you shall never be released, and your life shall be totally useless. ||1||Pause||  

ਹੇ ਫਾਨੀ ਬੰਦੇ! ਤੂੰ ਵਾਹਿਗੁਰੂ ਦਾ ਆਰਾਧਨ ਕਰ। ਤੇਰਾ ਜੀਵਨ ਬੀਤਦਾ ਜਾ ਰਿਹਾ ਹੈ।   ਸੱਚੇ ਨਾਮ ਦੇ ਬਗੈਰ, ਕਦੇ ਭੀ ਤੇਰੀ ਬੰਦਖਲਾਸੀ ਨਹੀਂ ਹੋਣੀ ਅਤੇ ਨਿਸਫਲ ਹੋ ਜਾਏਗੀ ਤੇਰੀ ਜਿੰਦਗੀ। ਠਹਿਰਾਉ।  

ਹੇ ਪ੍ਰਾਣੀ ਜੀਵ ਹਰਿ ਕੋ ਜਪੁ ਏਹੁ ਮਨੁਖ ਜਨਮ ਬਹੁਤ ਚਲਾ ਗਿਆ ਹੈ ਭਾਵ ਮਰਨਾ ਸਮੀਪ ਹੈ ਗੁਰੋਂ ਕੇ ਸਚੇ ਉਪਦੇਸ ਤੇ ਬਿਨਾਂ ਜਮਾਦਿਕੋਂ ਕੇ ਦੁਖੋਂ ਸੇ ਕਬੀ ਛੂਟਣਾ ਨਹੀਂ ਹੋਵੇਗਾ ਪੁਨ: ਜਨਮ ਭੀ ਬ੍ਯਰਥ ਹੋਇਆ ਹੈ॥


        


© SriGranth.org, a Sri Guru Granth Sahib resource, all rights reserved.
See Acknowledgements & Credits