Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥  

वारी फेरी सदा घुमाई कवनु अनूपु तेरो ठाउ ॥१॥  

vārī ferī saḏā gẖumā▫ī kavan anūp ṯero ṯẖā▫o. ||1||  

I am a sacrifice, a sacrifice, forever devoted to You. Your place is incomparably beautiful! ||1||  

ਮੈਂ ਤੇਰੇ ਉਤੋਂ ਸਦੀਵ ਹੀ ਸਦਕੇ ਅਤੇ ਕੁਰਬਾਨ ਜਾਂਦਾ ਹਾਂ। ਕਿੰਨਾ ਸੁੰਦਰ ਹੈ ਤੇਰਾ ਨਿਵਾਸ ਅਸਥਾਨ।  

ਵਾਰੀ, ਫੇਰੀ, ਘੁਮਾਈ = ਮੈਂ ਸਦਕੇ ਜਾਂਦਾ ਹਾਂ। ਅਨੂਪੁ = {ਅਨ-ਊਪ} ਜਿਸ ਵਰਗਾ ਹੋਰ ਕੋਈ ਨਹੀਂ, ਬਹੁਤ ਹੀ ਸੁੰਦਰ। ਠਾਉ = ਥਾਂ ॥੧॥
ਹੇ ਪ੍ਰਭੂ! ਮੈਂ ਤੈਥੋਂ ਵਾਰਨੇ ਜਾਂਦਾ ਹਾਂ, ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, (ਜਿੱਥੇ ਤੂੰ ਵੱਸਦਾ ਹੈਂ) ਤੇਰਾ (ਉਹ) ਥਾਂ ਬਹੁਤ ਹੀ ਸੋਹਣਾ ਹੈ ॥੧॥


ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ  

सरब प्रतिपालहि सगल समालहि सगलिआ तेरी छाउ ॥  

Sarab paraṯpālahi sagal samālėh sagli▫ā ṯerī cẖẖā▫o.  

You cherish and nurture all; You take care of all, and Your shade covers all.  

ਤੂੰ ਸਾਰਿਆਂ ਨੂੰ ਪਾਲਦਾ-ਪੋਸਦਾ ਤੇ ਸਾਰਿਆਂ ਦੀ ਰੱਖਿਆ ਕਰਦਾ ਅਤੇ ਸਾਰਿਆਂ ਉਤੇ ਤੇਰੀ ਛਾਂ ਹੈ।  

ਪ੍ਰਤਿਪਾਲਹਿ = ਤੂੰ ਪਾਲਦਾ ਹੈਂ। ਸਮਾਲਹਿ = ਤੂੰ ਸੰਭਾਲ ਕਰਦਾ ਹੈਂ। ਛਾਉ = ਆਸਰਾ।
ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਹੈਂ, ਤੂੰ ਸਭ ਦੀ ਸੰਭਾਲ ਕਰਦਾ ਹੈਂ, ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ।


ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥  

नानक के प्रभ पुरख बिधाते घटि घटि तुझहि दिखाउ ॥२॥२॥४॥  

Nānak ke parabẖ purakẖ biḏẖāṯe gẖat gẖat ṯujẖėh ḏikẖā▫o. ||2||2||4||  

You are the Primal Creator, the God of Nanak; I behold You in each and every heart. ||2||2||4||  

ਤੂੰ ਨਾਨਕ ਦਾ ਸਿਰਜਣਹਾਰ ਸੁਆਮੀ ਮਾਲਕ ਹੈ ਅਤੇ ਉਹ ਤੈਨੂੰ ਹਰ ਦਿਲ ਅੰਦਰ ਵੇਖਦਾ ਹੈ।  

ਪੁਰਖ = ਹੇ ਸਰਬ-ਵਿਆਪਕ! ਬਿਧਾਤੇ = ਹੇ ਸਿਰਜਣਹਾਰ! ਘਟਿ ਘਟਿ = ਹਰੇਕ ਘਟ ਵਿਚ। ਦਿਖਾਉ = ਮੈਂ ਵੇਖਦਾ ਹਾਂ ॥੨॥੨॥੪॥
ਹੇ ਨਾਨਕ ਦੇ ਪ੍ਰਭੂ! ਹੇ ਸਰਬ-ਵਿਆਪਕ ਸਿਰਜਣਹਾਰ! (ਮਿਹਰ ਕਰ) ਮੈਂ ਤੈਨੂੰ ਹੀ ਹਰੇਕ ਸਰੀਰ ਵਿਚ ਵੇਖਦਾ ਰਹਾਂ ॥੨॥੨॥੪॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


ਪ੍ਰਿਅ ਕੀ ਪ੍ਰੀਤਿ ਪਿਆਰੀ  

प्रिअ की प्रीति पिआरी ॥  

Pari▫a kī parīṯ pi▫ārī.  

I love the Love of my Beloved.  

ਲਾਲਡਾ ਲਗਦਾ ਹੈ ਮੈਨੂੰ ਆਪਣੇ ਪ੍ਰੀਤਮ ਦਾ ਪ੍ਰੇਮ।  

ਪ੍ਰਿਅ ਕੀ = ਪਿਆਰੇ ਪ੍ਰਭੂ ਦੀ। ਪਿਆਰੀ = (ਮਨ ਨੂੰ) ਚੰਗੀ ਲੱਗਦੀ ਹੈ।
ਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਂਦੀ ਰਹਿੰਦੀ ਹੈ।


ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ਰਹਾਉ  

मगन मनै महि चितवउ आसा नैनहु तार तुहारी ॥ रहाउ ॥  

Magan manai mėh cẖiṯva▫o āsā nainhu ṯār ṯuhārī. Rahā▫o.  

My mind is intoxicated with delight, and my consciousness is filled with hope; my eyes are drenched with Your Love. ||Pause||  

ਮੇਰੇ ਸਾਈਂ, ਅਨੰਦ-ਭਿੰਨ ਹੈ ਮੇਰਾ ਮਨੂਆ। ਮੈਂ ਤੇਰੇ ਆਸਰੇ ਦਾ ਖਿਆਲ ਕਰਦਾ ਹਾਂ ਅਤੇ ਮੇਰੀਆਂ ਅੱਖਾਂ ਵਿੱਚ ਤੇਰੀ ਪ੍ਰੀਤ ਹੈ। ਠਹਿਰਾਉ।  

ਮਗਨ = ਮਸਤ। ਮਨੈ ਮਹਿ = ਮਨ ਮਹਿ ਹੀ, ਮਨ ਵਿਚ ਹੀ। ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ। ਨੈਨਹੁ = (ਮੇਰੀਆਂ) ਅੱਖਾਂ ਵਿਚ। ਤਾਰ ਤੁਹਾਰੀ = ਤੇਰੀ ਹੀ ਖਿੱਚ ॥
ਹੇ ਪ੍ਰਭੂ! ਆਪਣੇ ਮਨ ਵਿਚ ਹੀ ਮਸਤ (ਰਹਿ ਕੇ) ਮੈਂ (ਤੇਰੇ ਦਰਸਨ ਦੀਆਂ) ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿਚ (ਤੇਰੇ ਹੀ ਦਰਸਨ ਦੀ) ਤਾਂਘ-ਭਰੀ ਉਡੀਕ ਬਣੀ ਰਹਿੰਦੀ ਹੈ ॥ ਰਹਾਉ॥


ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ  

ओइ दिन पहर मूरत पल कैसे ओइ पल घरी किहारी ॥  

O▫e ḏin pahar mūraṯ pal kaise o▫e pal gẖarī kihārī.  

Blessed is that day, that hour, minute and second when the heavy, rigid shutters are opened, and desire is quenched.  

ਉਹ ਦਿਨ, ਪਹਿਰ, ਮੁਹਤ ਅਤੇ ਸਮਾਂ ਕਿਨਾਂ ਚੰਗਾ ਤੇ ਉਹ ਛਿਨ ਅਤੇ ਘੰਟਾ ਕਿੰਨਾ ਸੋਹਣਾ ਹੈ,  

ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਮੂਰਤ = ਮੁਹੂਰਤ। ਕੈਸੇ = ਕਿਹੋ ਜਿਹੇ? ਬੜੇ ਹੀ ਸੁਹਾਵਣੇ। ਘਰੀ = ਘੜੀ। ਕਿਹਾਰੀ = ਕਿਹੋ ਜਿਹੀ? ਬੜੀ ਹੀ ਸੋਹਣੀ।
ਉਹ ਦਿਹਾੜੇ, ਉਹ ਪਹਰ, ਉਹ ਮੁਹੂਰਤ, ਉਹ ਪਲ ਬੜੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਘੜੀ ਭੀ ਬੜੀ ਭਾਗਾਂ ਵਾਲੀ ਹੁੰਦੀ ਹੈ,


ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥  

खूले कपट धपट बुझि त्रिसना जीवउ पेखि दरसारी ॥१॥  

Kẖūle kapat ḏẖapat bujẖ ṯarisnā jīva▫o pekẖ ḏarsārī. ||1||  

Seeing the Blessed Vision of Your Darshan, I live. ||1||  

ਜਦ ਸਖਤ ਤਖਤੇ ਖੁਲ੍ਹ ਜਾਂਦੇ ਹਨ, ਮੇਰੀ ਖ਼ਾਹਿਸ਼ ਬੁਝ ਜਾਂਦੀ ਹੈ ਅਤੇ ਮੈਂ ਤੇਰਾ ਦੀਦਾਰ ਦੇਖ ਕੇ ਜੀਉਂਦਾ ਹਾਂ, ਹੇ ਸੁਆਮੀ!  

ਕਪਟ = ਕਿਵਾੜ। ਧਪਟ = ਝਟਪਟ। ਬੁਝਿ = ਬੁਝ ਕੇ। ਜੀਵਉ = ਜੀਵਉਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਪੇਖਿ = ਵੇਖ ਕੇ ॥੧॥
ਜਦੋਂ (ਮਨੁੱਖ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਿਟ ਕੇ ਉਸ ਦੇ (ਮਨ ਦੇ ਬੰਦ ਹੋ ਚੁਕੇ) ਕਿਵਾੜ ਝਟਪਟ ਖੁਲ੍ਹ ਜਾਂਦੇ ਹਨ। ਪ੍ਰਭੂ ਦਾ ਦਰਸਨ ਕਰ ਕੇ (ਮੇਰੇ ਅੰਦਰ ਤਾਂ) ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥


ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ  

कउनु सु जतनु उपाउ किनेहा सेवा कउन बीचारी ॥  

Ka▫un so jaṯan upā▫o kinehā sevā ka▫un bīcẖārī.  

What is the method, what is the effort, and what is the service, which inspires me to contemplate You?  

ਤੈਨੂੰ ਮਿਲਣ ਲਈ ਮੈਂ ਕਿਹੜਾ ਤਰੀਕਾ ਕਰਾਂ, ਕੀ ਉਪਰਾਲਾ ਅਤੇ ਤੈਨੂੰ ਮਿਲਣ ਲਈ, ਮੈਂ ਕਿਹੜੀ ਘਾਲ ਦਾ ਖਿਆਲ ਕਰਾਂ, ਹੇ ਸਾਈਂ।  

ਸੁ = ਉਹ। ਉਪਾਉ = ਹੀਲਾ। ਬੀਚਾਰੀ = ਬੀਚਾਰੀਂ, ਮੈਂ ਵਿਚਾਰਾਂ।
(ਹੇ ਭਾਈ!) ਮੈਂ ਉਹ ਕਿਹੜਾ ਜਤਨ ਦੱਸਾਂ? ਉਹ ਕਿਹੜਾ ਹੀਲਾ ਦੱਸਾਂ? ਮੈਂ ਉਹ ਕਿਹੜੀ ਸੇਵਾ ਵਿਚਾਰਾਂ (ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸਨ ਹੋ ਸਕਦਾ ਹੈ)।


ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥  

मानु अभिमानु मोहु तजि नानक संतह संगि उधारी ॥२॥३॥५॥  

Mān abẖimān moh ṯaj Nānak sanṯėh sang uḏẖārī. ||2||3||5||  

Abandon your egotistical pride and attachment; O Nanak, you shall be saved in the Society of the Saints. ||2||3||5||  

ਤੂੰ ਆਪਣੀ ਸਵੈ-ਹੰਗਤਾ, ਗਰੂਰ ਅਤੇ ਸੰਸਾਰੀ ਮਮਤਾ ਨੂੰ ਛੱਡ ਦੇ, ਹੇ ਨਾਨਕ! ਅਤੇ ਤੂੰ ਸਤਿਸੰਗਤ ਅੰਦਰ ਤਰ ਜਾਵੇਗਾ।  

ਤਜਿ = ਤਿਆਗ ਕੇ। ਸੰਗਿ = ਸੰਗਤ ਵਿਚ। ਉਧਾਰੀ = ਉਧਾਰ, ਪਾਰ-ਉਤਾਰਾ ॥੨॥੩॥੫॥
ਹੇ ਨਾਨਕ! ਸੰਤ ਜਨਾਂ ਦੀ ਸੰਗਤ ਵਿਚ ਮਾਣ ਅਹੰਕਾਰ ਮੋਹ ਤਿਆਗ ਕੇ ਹੀ ਪਾਰ-ਉਤਾਰਾ ਹੁੰਦਾ ਹੈ (ਤੇ ਪ੍ਰਭੂ ਦਾ ਮਿਲਾਪ ਹੁੰਦਾ ਹੈ) ॥੨॥੩॥੫॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


ਹਰਿ ਹਰਿ ਹਰਿ ਗੁਨ ਗਾਵਹੁ  

हरि हरि हरि गुन गावहु ॥  

Har har har gun gāvhu.  

Sing the Glorious Praises of the Lord, Har, Har, Har.  

ਹਰੀ, ਹਰੀ, ਹਰੀ ਦਾ ਤੂੰ ਜੱਸ ਗਾਇਨ ਕਰ, ਹੇ ਬੰਦੇ!  

xxx
ਸਦਾ ਪਰਮਾਤਮਾ ਦੇ ਗੁਣ ਗਾਂਦੇ ਰਿਹਾ ਕਰੋ।


ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ਰਹਾਉ  

करहु क्रिपा गोपाल गोबिदे अपना नामु जपावहु ॥ रहाउ ॥  

Karahu kirpā gopāl gobiḏe apnā nām japāvhu. Rahā▫o.  

Have Mercy on me, O Life of the World, O Lord of the Universe, that I may chant Your Name. ||Pause||  

ਹੇ ਮੇਰੇ ਸੁਆਮੀ! ਮਾਲਕ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਪਾਸੋ ਆਪਣੇ ਨਾਮ ਦਾ ਉਚਾਰਨ ਕਰਵਾ। ਠਹਿਰਾਓ।  

ਗੋਪਾਲ = ਹੇ ਗੋਪਾਲ! ਜਪਾਵਹੁ = ਜਪਣ ਵਿਚ ਸਹਾਇਤਾ ਕਰੋ ॥
ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਨਾਮ ਜਪਣ ਵਿਚ ਸਹਾਇਤਾ ਕਰ ॥ ਰਹਾਉ॥


ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ  

काढि लीए प्रभ आन बिखै ते साधसंगि मनु लावहु ॥  

Kādẖ lī▫e parabẖ ān bikẖai ṯe sāḏẖsang man lāvhu.  

Please lift me up, God, out of vice and corruption, and attach my mind to the Saadh Sangat, the Company of the Holy.  

ਮੇਰੇ ਸੁਆਮੀ, ਮੈਨੂੰ ਪਾਪਾਂ ਦੇ ਸੁਆਦਾਂ ਤੋਂ ਬਾਹਰ ਕਢ ਲੈ ਅਤੇ ਮੇਰੇ ਚਿੱਤ ਨੂੰ ਸਤਿਸੰਗਤ ਨਾਲ ਜੋੜ ਦੇ।  

ਪ੍ਰਭ = ਹੇ ਪ੍ਰਭੂ! ਤੇ = ਤੋਂ। ਆਨ = ਹੋਰ ਹੋਰ {अन्य}। ਆਨ ਬਿਖੈ ਤੇ = ਹੋਰ ਹੋਰ ਵਿਸ਼ਿਆਂ ਤੋਂ। ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਲਾਵਹੁ = (ਹੇ ਪ੍ਰਭੂ!) ਤੂੰ ਜੋੜਦਾ ਹੈਂ।
ਹੇ ਪ੍ਰਭੂ! ਤੂੰ ਮਨੁੱਖਾਂ ਦਾ ਮਨ ਸਾਧ ਸੰਗਤ ਵਿਚ ਲਾਂਦਾ ਹੈਂ, ਉਹਨਾਂ ਨੂੰ ਤੂੰ ਹੋਰ ਹੋਰ ਵਿਸ਼ਿਆਂ ਵਿਚੋਂ ਕੱਢ ਲਿਆ ਹੈ।


ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥  

भ्रमु भउ मोहु कटिओ गुर बचनी अपना दरसु दिखावहु ॥१॥  

Bẖaram bẖa▫o moh kati▫o gur bacẖnī apnā ḏaras ḏikẖāvhu. ||1||  

Doubt, fear and attachment are eradicated from that person who follows the Guru's Teachings, and gazes on the Blessed Vision of His Darshan. ||1||  

ਤੂੰ ਉਸ ਨੂੰ ਆਪਣਾ ਦਰਸ਼ਨ ਵਿਖਾਲਦਾ ਹੈ, ਜਿਸ ਦਾ ਸੰਦੇਹ, ਡਰ ਅਤੇ ਸੰਸਾਰੀ ਮਮਤਾ, ਗੁਰਾਂ ਦੀ ਬਾਣੀ ਰਾਹੀਂ ਦੂਰ ਹੋ ਗਏ ਹਨ। ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਵੇ।  

ਕਟਿਓ = ਕੱਟਿਆ ਜਾਂਦਾ ਹੈ। ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ। ਦਿਖਾਵਹੁ = ਤੂੰ ਦਿਖਾਂਦਾ ਹੈਂ ॥੧॥
ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣਾ ਦਰਸਨ ਦੇਂਦਾ ਹੈਂ, ਗੁਰੂ ਦੇ ਬਚਨਾਂ ਦੀ ਰਾਹੀਂ ਉਹਨਾਂ ਦਾ ਭਰਮ ਉਹਨਾਂ ਦਾ ਡਰ ਉਹਨਾਂ ਦਾ ਮੋਹ ਕੱਟਿਆ ਜਾਂਦਾ ਹੈ ॥੧॥


ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ  

सभ की रेन होइ मनु मेरा अह्मबुधि तजावहु ॥  

Sabẖ kī ren ho▫e man merā ahaʼn▫buḏẖ ṯajāvahu.  

Let my mind become the dust of all; may I abandon my egotistical intellect.  

ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾਵੇ ਮੇਰੇ ਮਾਲਕ, ਹੰਕਾਰੀ ਮਤ ਨੂੰ ਮੇਰੇ ਕੋਲੋਂ ਦੂਰ ਕਰ ਦਿਓ।  

ਰੇਨ = ਚਰਨ-ਧੂੜ। ਅਹੰਬੁਧਿ = ਹਉਮੈ ਵਾਲੀ ਬੱਧ। ਤਜਾਵਹੁ = ਛੱਡਣ ਵਿਚ ਸਹਾਇਤਾ ਕਰੋ।
ਹੇ ਪ੍ਰਭੂ! (ਮਿਹਰ ਕਰ, ਮੇਰੇ ਅੰਦਰੋਂ) ਹਉਮੈ ਦੂਰ ਕਰਾ, ਮੇਰਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹੇ।


ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥  

अपनी भगति देहि दइआला वडभागी नानक हरि पावहु ॥२॥४॥६॥  

Apnī bẖagaṯ ḏėh ḏa▫i▫ālā vadbẖāgī Nānak har pāvhu. ||2||4||6||  

Please bless me with Your devotional worship, O Merciful Lord; by great good fortune, O Nanak, I have found the Lord. ||2||4||6||  

ਹੇ ਮਿਹਰਬਾਨ ਮਾਲਿਕ! ਤੂੰ ਆਪਣਾ ਸਿਮਰਨ ਪਰਦਾਨ ਕਰ। ਭਾਰੇ ਚੰਗੇ ਭਾਗ ਰਾਹੀਂ, ਹੇ ਨਾਨਕ! ਪ੍ਰਭੂ ਪਰਾਪਤ ਹੁੰਦਾ ਹੈ।  

ਦਇਆਲਾ = ਹੇ ਦਇਆਲ! ਵਡਭਾਗੀ = ਵੱਡੇ ਭਾਗਾਂ ਨਾਲ। ਪਾਵਹੁ = (ਮਿਲਾਪ) ਹਾਸਲ ਕਰ ਸਕੋਗੇ ॥੨॥੪॥੬॥
ਹੇ ਦਇਆਲ ਪ੍ਰਭੂ! (ਮਿਹਰ ਕਰ, ਮੈਨੂੰ) ਆਪਣੀ ਭਗਤੀ (ਦੀ ਦਾਤਿ) ਬਖ਼ਸ਼। ਹੇ ਨਾਨਕ! ਤੁਸੀਂ ਵੱਡੇ ਭਾਗਾਂ ਨਾਲ (ਹੀ) ਪਰਮਾਤਮਾ ਦਾ ਮਿਲਾਪ ਕਰ ਸਕਦੇ ਹੋ ॥੨॥੪॥੬॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


ਹਰਿ ਬਿਨੁ ਜਨਮੁ ਅਕਾਰਥ ਜਾਤ  

हरि बिनु जनमु अकारथ जात ॥  

Har bin janam akārath jāṯ.  

Without the Lord, life is useless.  

ਵਾਹਿਗੁਰੂ ਦੇ ਬਗੈਰ ਜੀਵਨ ਵਿਅਰਥ ਜਾਂਦਾ ਹੈ।  

ਅਕਾਰਥ = ਵਿਅਰਥ। ਜਾਤ = ਜਾਂਦਾ ਹੈ।
ਪਰਮਾਤਮਾ (ਦੇ ਭਜਨ) ਤੋਂ ਬਿਨਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।


ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ਰਹਾਉ  

तजि गोपाल आन रंगि राचत मिथिआ पहिरत खात ॥ रहाउ ॥  

Ŧaj gopāl ān rang rācẖaṯ mithi▫ā pahiraṯ kẖāṯ. Rahā▫o.  

Those who forsake the Lord, and become engrossed in other pleasures - false and useless are the clothes they wear, and the food they eat. ||Pause||  

ਬੇਫਾਇਦਾ ਹੈ, ਉਸ ਦਾ ਪਹਿਨਣਾ ਅਤੇ ਖਾਣਾ ਜੋ ਆਪਣੇ ਸੁਆਮੀ ਨੂੰ ਛਡ ਕੇ, ਹੋਰਸ ਦੇ ਪਿਆਰ ਅੰਦਰ ਖਚਤ ਹੋਇਆ ਹੋਇਆ ਹੈ। ਠਹਿਰਾਓ।  

ਤਜਿ = ਛੱਡ ਕੇ, ਭੁਲਾ ਕੇ। ਆਨ ਰੰਗਿ = ਹੋਰ (ਪਦਾਰਥਾਂ) ਦੇ ਪਿਆਰ ਵਿਚ। ਰਾਚਤ = ਮਸਤ। ਮਿਥਿਆ = ਵਿਅਰਥ। ਪਹਿਰਤ = ਪਹਿਨਦਾ। ਖਾਤ = ਖਾਂਦਾ ॥
(ਜਿਹੜਾ ਮਨੁੱਖ) ਪਰਮਾਤਮਾ (ਦੀ ਯਾਦ) ਭੁਲਾ ਕੇ ਹੋਰ ਹੋਰ ਰੰਗ ਵਿਚ ਮਸਤ ਰਹਿੰਦਾ ਹੈ, ਉਸ ਦਾ ਪਹਿਨਣਾ ਖਾਣਾ ਸਭ ਕੁਝ ਵਿਅਰਥ ਹੈ ॥ ਰਹਾਉ॥


ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨਿਬਹਤ ਮਾਤ  

धनु जोबनु स्मपै सुख भोगवै संगि न निबहत मात ॥  

Ḏẖan joban sampai sukẖ bẖogvai sang na nibhaṯ māṯ.  

The pleasures of wealth, youth, property and comforts will not stay with you, O mother.  

ਧਨ-ਦੌਲਤ, ਜੁਆਨੀ ਜਾਇਦਾਦ ਅਤੇ ਹਾਸ ਬਿਲਾਸ ਦੇ ਅਨੰਦ ਮਾਣਨੇ, ਬੰਦੇ ਦਾ ਸਾਥ ਨਹੀਂ ਦਿੰਦੇ ਹੈ ਮਾਤਾ।  

ਜੋਬਨੁ = ਜੁਆਨੀ ! ਸੰਪੈ = ਦੌਲਤ। ਭੋੁਗਵੈ = {ਅੱਖਰ 'ਭ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਪਾਠ ਹੈ 'ਭੋਗਵੈ'। ਇਥੇ 'ਭੁਗਵੈ' ਪੜ੍ਹਨਾ ਹੈ}। ਸੰਗਿ = ਨਾਲ। ਮਾਤ = ਮਾਤ੍ਰ, ਰਤਾ ਭਰ ਭੀ।
(ਮਨੁੱਖ ਇਥੇ) ਧਨ ਦੌਲਤ (ਇਕੱਠੀ ਕਰਦਾ ਹੈ), ਜੁਆਨੀ ਸੁਖ ਮਾਣਦਾ ਹੈ (ਪਰ ਇਹਨਾਂ ਵਿਚੋਂ ਕੋਈ ਭੀ ਚੀਜ਼ ਜਗਤ ਤੋਂ ਤੁਰਨ ਵੇਲੇ) ਰਤਾ ਭਰ ਭੀ (ਮਨੁੱਖ ਦੇ) ਨਾਲ ਨਹੀਂ ਜਾਂਦੀ।


ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥  

म्रिग त्रिसना देखि रचिओ बावर द्रुम छाइआ रंगि रात ॥१॥  

Marig ṯarisnā ḏekẖ racẖi▫o bāvar ḏarum cẖẖā▫i▫ā rang rāṯ. ||1||  

Seeing the mirage, the madman is entangled in it; he is imbued with pleasures that pass away, like the shade of a tree. ||1||  

ਦ੍ਰਿਸ਼ਕ ਧੋਖੇ ਨੂੰ ਤੱਕ ਕੇ, ਪਗਲਾ ਪ੍ਰਾਨੀ ਉਸ ਅੰਦਰ ਖਚਤ ਹੋ ਰਿਹਾ ਹੈ ਅਤੇ ਬਿਰਛ ਦੀ ਛਾਂ ਦੀ ਮਾਨੰਦ ਉਡ ਪੁਡ ਜਾਣ ਵਾਲੀਆਂ ਖੁਸ਼ੀਆਂ ਨਾਲ ਰੰਗਿਆ ਹੋਇਆ ਹੈ।  

ਮ੍ਰਿਗ ਤ੍ਰਿਸਨਾ = ਠਗਨੀਰਾ {ਰੇਤਲੇ ਇਲਾਕਿਆਂ ਵਿਚ ਸੂਰਜ ਦੀਆਂ ਕਿਰਨਾਂ ਨਾਲ ਰੇਤ ਇਉਂ ਜਾਪਦੀ ਹੈ ਜਿਵੇਂ ਪਾਣੀ ਠਾਠਾਂ ਮਾਰ ਰਿਹਾ ਹੈ। ਤ੍ਰਿਹ ਨਾਲ ਘਾਬਰੇ ਹੋਏ ਮ੍ਰਿਗ ਆਦਿਕ ਪਸ਼ੂ ਉਸ ਰੇਤ-ਥਲੇ ਨੂੰ ਪਾਣੀ ਸਮਝ ਕੇ ਉਸ ਵਲ ਦੌੜਦੇ ਹਨ। ਨੇੜੇ ਦਾ ਰੇਤ-ਥਲਾ ਤਾਂ ਧਰਤੀ ਹੀ ਦਿੱਸਦਾ ਹੈ, ਪਰ ਦੂਰ ਵਾਲਾ ਰੇਤ-ਥਲਾ ਪਾਣੀ ਜਾਪਦਾ ਹੈ। ਤਿਹਾਇਆ ਮ੍ਰਿਗ ਪਾਣੀ ਦੀ ਖ਼ਾਤਰ ਦੌੜ ਦੌੜ ਕੇ ਕਈ ਵਾਰੀ ਜਾਨ ਗਵਾ ਬੈਠਦਾ ਹੈ}। ਬਾਵਰ = ਕਮਲਾ, ਝੱਲਾ। ਦ੍ਰੁਮ = ਰੁੱਖ। ਰਾਤ = ਰੱਤਾ ਹੋਇਆ, ਮਸਤ ॥੧॥
ਝੱਲਾ ਮਨੁੱਖ (ਮਾਇਆ ਦੇ ਇਸ) ਠਗ-ਨੀਰੇ ਨੂੰ ਵੇਖ ਕੇ ਇਸ ਵਿਚ ਮਸਤ ਰਹਿੰਦਾ ਹੈ (ਮਾਨੋ) ਰੁੱਖ ਦੀ ਛਾਂ ਦੀ ਮੌਜ ਵਿਚ ਮਸਤ ਹੈ ॥੧॥


ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ  

मान मोह महा मद मोहत काम क्रोध कै खात ॥  

Mān moh mahā maḏ mohaṯ kām kroḏẖ kai kẖāṯ.  

Totally intoxicated with the wine of pride and attachment, he has fallen into the pit of sexual desire and anger.  

ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਦੀ ਸ਼ਰਾਬ ਨਾਲ ਖਰਾ ਹੀ ਮਤਵਾਲਾ ਹੋਇਆ ਹੋਇਆ ਇਨਸਾਨ ਵਿਸ਼ੇ ਭੋਗ ਅਤੇ ਗੁੱਸੇ ਦੇ ਟੋਏ ਵਿੱਚ ਡਿਗਿਆ ਹੋਇਆ ਹੈ।  

ਮਦ = ਨਸ਼ਾ। ਕੈ ਖਾਤ = ਦੇ ਟੋਏ ਵਿਚ।
ਮਨੁੱਖ (ਦੁਨੀਆ ਦੇ) ਮਾਣ ਮੋਹ ਦੇ ਭਾਰੇ ਨਸ਼ੇ ਵਿਚ ਮੋਹਿਆ ਰਹਿੰਦਾ ਹੈ, ਕਾਮ ਕ੍ਰੋਧ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ।


ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥  

करु गहि लेहु दास नानक कउ प्रभ जीउ होइ सहात ॥२॥५॥७॥  

Kar gėh leho ḏās Nānak ka▫o parabẖ jī▫o ho▫e sahāṯ. ||2||5||7||  

O Dear God, please be the Help and Support of servant Nanak; please take me by the hand, and uplift me. ||2||5||7||  

ਹੇ ਪੂਜਯ ਪ੍ਰਭੂ! ਤੂੰ ਗੋਲੇ ਨਾਨਕ ਦਾ ਸਹਾਇਕ ਹੋ ਜਾ ਅਤੇ ਉਸਨੂੰ ਹਥੋ ਪਕੜ ਕੇ ਬਾਹਰ ਕੱਢ ਲੈ।  

ਕਰੁ = ਹੱਥ {ਇਕ-ਵਚਨ}। ਗਹਿ ਲੇਹੁ = ਫੜ ਲੈ। ਹੋਇ = ਹੋ ਕੇ। ਸਹਾਤ = ਸਹਾਈ। ਪ੍ਰਭ = ਹੇ ਪ੍ਰਭੂ! ॥੨॥੫॥੭॥
ਹੇ ਪ੍ਰਭੂ ਜੀ! (ਨਾਨਕ ਦਾ) ਸਹਾਈ ਬਣ ਕੇ ਦਾਸ ਨਾਨਕ ਨੂੰ ਹੱਥ ਫੜ ਕੇ (ਇਸ ਟੋਏ ਵਿਚ ਡਿੱਗਣੋਂ) ਬਚਾ ਲੈ ॥੨॥੫॥੭॥


ਕੇਦਾਰਾ ਮਹਲਾ  

केदारा महला ५ ॥  

Keḏārā mėhlā 5.  

Kaydaaraa, Fifth Mehl:  

ਕੇਦਾਰਾ ਪੰਜਵੀਂ ਪਾਤਿਸ਼ਾਹੀ।  

xxx
xxx


ਹਰਿ ਬਿਨੁ ਕੋਇ ਚਾਲਸਿ ਸਾਥ  

हरि बिनु कोइ न चालसि साथ ॥  

Har bin ko▫e na cẖālas sāth.  

Nothing goes along with the mortal, except for the Lord.  

ਸੁਆਮੀ ਦੇ ਬਗੈਰ, ਕੁਝ ਭੀ ਬੰਦੇ ਦੇ ਨਾਲ ਨਹੀਂ ਜਾਂਦਾ।  

ਸਾਥ = ਨਾਲ। ਨ ਚਾਲਸਿ = ਨਹੀਂ ਜਾਂਦਾ।
(ਜਗਤ ਤੋਂ ਤੁਰਨ ਵੇਲੇ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਜੀਵ ਦੇ) ਨਾਲ ਨਹੀਂ ਜਾਂਦਾ।


ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ਰਹਾਉ  

दीना नाथ करुणापति सुआमी अनाथा के नाथ ॥ रहाउ ॥  

Ḏīnā nāth karuṇāpaṯ su▫āmī anāthā ke nāth. Rahā▫o.  

He is the Master of the meek, the Lord of Mercy, my Lord and Master, the Master of the masterless. ||Pause||  

ਹਰੀ ਮਸਕੀਨਾ ਦਾ ਮਾਲਕ, ਰਹਿਮਤ ਦਾ ਸਾਈਂ ਅਤੇ ਨਿਖਸਮਿਆਂ ਦਾ ਖਸਮ ਹੈ। ਠਹਿਰਾਉ।  

ਦੀਨਾ ਨਾਥ = ਹੇ ਗ਼ਰੀਬਾਂ ਦੇ ਖਸਮ! ਕਰੁਣਾਪਤਿ = ਹੇ ਤਰਸ ਦੇ ਮਾਲਕ! ਹੇ ਮਿਹਰਾਂ ਦੇ ਸਾਈਂ! ਅਨਾਥਾ ਕੇ ਨਾਥ = ਹੇ ਨਿਆਸਰਿਆਂ ਦੇ ਆਸਰੇ! ॥
ਹੇ ਦੀਨਾਂ ਦੇ ਨਾਥ! ਹੇ ਮਿਹਰਾਂ ਦੇ ਸਾਈਂ! ਹੇ ਸੁਆਮੀ! ਹੇ ਅਨਾਥਾਂ ਦੇ ਨਾਥ! (ਤੇਰਾ ਨਾਮ ਹੀ ਅਸਲ ਸਾਥੀ ਹੈ) ॥ ਰਹਾਉ॥


ਸੁਤ ਸੰਪਤਿ ਬਿਖਿਆ ਰਸ ਭੋੁਗਵਤ ਨਹ ਨਿਬਹਤ ਜਮ ਕੈ ਪਾਥ  

सुत स्मपति बिखिआ रस भोगवत नह निबहत जम कै पाथ ॥  

Suṯ sampaṯ bikẖi▫ā ras bẖogvaṯ nah nibhaṯ jam kai pāth.  

Children, possessions and the enjoyment of corrupt pleasures do not go along with the mortal on the path of Death.  

ਪੁੱਤ੍ਰ ਦੌਲਤ ਅਤੇ ਗੁਨਾਹ ਦੀਆਂ ਖੁਸ਼ੀਆਂ ਮਾਨਣਾ, ਯਮ ਦੇ ਮਾਰਗ ਉਤੇ ਬੰਦੇ ਦਾ ਪੱਖ ਨਹੀਂ ਪੂਰਦੀਆਂ।  

ਸੁਤ = ਪੁੱਤਰ। ਸੰਪਤਿ = ਧਨ। ਬਿਖਿਆ = ਮਾਇਆ। ਭੋੁਗਵਤ = {ਅੱਖਰ 'ਭ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ 'ਭੋਗਵਤ'। ਇਥੇ 'ਭੁਗਵਤ' ਪੜ੍ਹਨਾ ਹੈ}। ਪਾਥ = ਰਸਤਾ। ਜਮ ਕੈ ਪਾਥ = ਜਮਰਾਜ ਦੇ ਰਸਤੇ ਪਿਆਂ।
(ਮਨੁੱਖ ਦੇ ਪਾਸ) ਪੁੱਤਰ (ਹੁੰਦੇ ਹਨ), ਧਨ (ਹੁੰਦਾ ਹੈ), (ਮਨੁੱਖ) ਮਾਇਆ ਦੇ ਅਨੇਕਾਂ ਰਸ ਭੋਗਦਾ ਹੈ, ਪਰ ਜਮਰਾਜ ਦੇ ਰਸਤੇ ਤੁਰਨ ਵੇਲੇ ਕੋਈ ਸਾਥ ਨਹੀਂ ਨਿਬਾਹੁੰਦਾ।


ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥  

नामु निधानु गाउ गुन गोबिंद उधरु सागर के खात ॥१॥  

Nām niḏẖān gā▫o gun gobinḏ uḏẖar sāgar ke kẖāṯ. ||1||  

Singing the Glorious Praises of the treasure of the Naam, and the Lord of the Universe, the mortal is carried across the deep ocean. ||1||  

ਨਾਮ ਦੇ ਖਜਾਨੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਪ੍ਰਾਨੀ ਸੰਸਾਰ ਸਮੁੰਦਰ ਦੇ ਟੋਏ ਤੋਂ ਪਾਰ ਉਤਰ ਜਾਂਦਾ ਹੈ।  

ਨਿਧਾਨੁ = ਖ਼ਜ਼ਾਨਾ। ਗਾਉ = ਗਾਇਆ ਕਰ। ਉਧਰੁ = (ਆਪਣੇ ਆਪ ਨੂੰ) ਬਚਾ ਲੈ। ਸਾਗਰ = (ਸੰਸਾਰ-) ਸਮੁੰਦਰ। ਖਾਤ = (ਵਿਕਾਰਾਂ ਦਾ) ਗੜ੍ਹਾ, ਟੋਆ ॥੧॥
ਪਰਮਾਤਮਾ ਦਾ ਨਾਮ ਹੀ (ਨਾਲ ਨਿਭਣ ਵਾਲਾ ਅਸਲ) ਖ਼ਜ਼ਾਨਾ ਹੈ। ਗੋਬਿੰਦ ਦੇ ਗੁਣ ਗਾਇਆ ਕਰ, (ਇਸ ਤਰ੍ਹਾਂ ਆਪਣੇ ਆਪ ਨੂੰ) ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਟੋਟੇ (ਵਿਚ ਡਿੱਗਣ) ਤੋਂ ਬਚਾ ਲੈ ॥੧॥


ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ  

सरनि समरथ अकथ अगोचर हरि सिमरत दुख लाथ ॥  

Saran samrath akath agocẖar har simraṯ ḏukẖ lāth.  

In the Sanctuary of the All-powerful, Indescribable, Unfathomable Lord, meditate in remembrance on Him, and your pains shall vanish.  

ਸਰਬ-ਸ਼ਕਤੀਵਾਨ, ਅਕਹਿ ਅਤੇ ਸਮਝ ਸੋਚ ਤੋਂ ਪਰੇਡੇ ਵਾਹਿਗੁਰੂ ਦੀ ਪਨਾਹ ਲੈਣ ਅਤੇ ਉਸ ਦਾ ਆਰਾਧਨ ਕਰਨ ਦੁਆਰਾ ਮੇਰੇ ਦੁਖੜੇ ਦੂਰ ਹੋ ਗਏ ਹਨ।  

ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਅਕਥ = ਜਿਸ ਦੇ ਸਹੀ ਸਰੂਪ ਦਾ ਬਿਆਨ ਨਾਹ ਹੋ ਸਕੇ। ਅਗੋਚਰ = {ਅ-ਗੋ-ਚਰ। ਗੋ = ਗਿਆਨ ਇੰਦ੍ਰੇ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਲਾਥ = ਲਹਿ ਜਾਂਦੇ ਹਨ।
ਹੇ ਸਮਰਥ! ਹੇ ਅਕੱਥ! ਹੇ ਅਗੋਚਰ! ਹੇ ਹਰੀ! (ਮੈਂ ਤੇਰੀ) ਸਰਨ (ਆਇਆ ਹਾਂ), (ਤੇਰਾ ਨਾਮ) ਸਿਮਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ।


ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥  

नानक दीन धूरि जन बांछत मिलै लिखत धुरि माथ ॥२॥६॥८॥  

Nānak ḏīn ḏẖūr jan bāʼncẖẖaṯ milai likẖaṯ ḏẖur māth. ||2||6||8||  

Nanak longs for the dust of the feet of the Lord's humble servant; he shall obtain it only if such pre-ordained destiny is written on his forehead. ||2||6||8||  

ਮਸਕੀਨ ਨਾਨਕ ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਲੋੜਦਾ ਹੈ। ਜੇਕਰ ਉਸ ਦੇ ਮੱਥੇ ਉਤੇ ਮੁੱਢ ਤੋਂ ਐਸੇ ਭਾਗ ਲਿਖੇ ਹੋਏ ਹੋਣ ਤਾਂ ਉਹ ਇਸ ਨੂੰ ਪਾ ਲਵੇਗਾ।  

ਦੀਨ = ਗਰੀਬ। ਧੂਰਿ ਜਨ = ਸੰਤ ਜਨਾਂ ਦੀ ਚਰਨ-ਧੂੜ। ਬਾਂਛਤ = ਮੰਗਦਾ। ਲਿਖਤ ਧੁਰਿ ਮਾਥ = ਧੁਰ-ਦਰਗਾਹ ਤੋਂ ਮੱਥੇ ਉਤੇ ਲਿਖੇ ਅਨੁਸਾਰ ॥੨॥੬॥੮॥
ਗਰੀਬ ਨਾਨਕ ਤੇਰੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ। ਇਹ ਚਰਨ-ਧੂੜ ਉਸ ਮਨੁੱਖ ਨੂੰ ਮਿਲਦੀ ਹੈ, ਜਿਸ ਦੇ ਮੱਥੇ ਉਤੇ ਧੁਰ-ਦਰਗਾਹ ਤੋਂ ਲਿਖੀ ਹੁੰਦੀ ਹੈ ॥੨॥੬॥੮॥


ਕੇਦਾਰਾ ਮਹਲਾ ਘਰੁ  

केदारा महला ५ घरु ५  

Keḏārā mėhlā 5 gẖar 5  

Kaydaaraa, Fifth Mehl, Fifth House:  

ਕੇਦਾਰਾ। ਪੰਜਵੀਂ ਪਾਤਿਸ਼ਾਹੀ।  

xxx
ਰਾਗ ਕੇਦਾਰਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਬਿਸਰਤ ਨਾਹਿ ਮਨ ਤੇ ਹਰੀ  

बिसरत नाहि मन ते हरी ॥  

Bisraṯ nāhi man ṯe harī.  

I do not forget the Lord in my mind.  

ਆਪਣੇ ਚਿੱਤ ਤੋਂ ਹੁਣ ਮੈਂ ਆਪਣੇ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ।  

ਤੇ = ਤੋਂ। ਹਰੀ = ਪਰਮਾਤਮਾ।
(ਜਿਸ ਮਨੁੱਖ ਦੇ) ਮਨ ਤੋਂ ਪਰਮਾਤਮਾ ਨਹੀਂ ਭੁੱਲਦਾ,


ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ਰਹਾਉ  

अब इह प्रीति महा प्रबल भई आन बिखै जरी ॥ रहाउ ॥  

Ab ih parīṯ mahā parabal bẖa▫ī ān bikẖai jarī. Rahā▫o.  

This love has now become very strong; it has burnt away other corruption. ||Pause||  

ਇਹ ਪਿਰਹੜੀ ਹੁਣ ਪਰਮਾਂ ਜੋਰਾਵਰ ਹੋ ਗਈ ਹੈ ਅਤੇ ਇਸ ਨੇ ਹੋਰ ਪਾਪ ਭਰੀਆਂ ਮੁਹੱਬਤਾਂ ਸਾੜ ਸੁਟੀਆਂ ਹਨ। ਠਹਿਰਾਉ।  

ਅਬ = ਹੁਣ। ਮਹਾ = ਬਹੁਤ। ਪ੍ਰਬਲ = ਤਕੜੀ। ਆਨੁ = {अन्य} ਹੋਰ। ਬਿਖੈ = ਵਿਸ਼ੇ। ਜਰੀ = ਸੜ ਗਏ ॥
ਉਸ ਦੇ ਅੰਦਰ ਆਖ਼ਰ ਇਹ ਪਿਆਰ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਹੋਰ ਸਾਰੇ ਵਿਸ਼ੇ (ਇਸ ਪ੍ਰੀਤ-ਅਗਨੀ ਵਿਚ) ਸੜ ਜਾਂਦੇ ਹਨ ॥ ਰਹਾਉ॥


ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਘਰੀ  

बूंद कहा तिआगि चात्रिक मीन रहत न घरी ॥  

Būnḏ kahā ṯi▫āg cẖāṯrik mīn rahaṯ na gẖarī.  

How can the rainbird forsake the rain-drop? The fish cannot survive without water, even for an instant.  

ਪਪੀਹਾ ਮੀਹ ਦੀ ਕਣੀ ਨੂੰ ਕਿਸ ਤਰ੍ਹਾਂ ਛੱਡ ਸਕਦਾ ਹੈ? ਪਾਣੀ ਦੇ ਬਿਨਾ ਮੱਛੀ ਇਕ ਦਿਨ ਭਰ ਭੀ ਬਚ ਨਹੀਂ ਂ ਂ ਸਕਦੀ।  

ਬੂੰਦ = (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਕਣੀ। ਕਹਾ ਤਿਆਗਿ = ਕਿੱਥੇ ਤਿਆਗ ਸਕਦਾ ਹੈ? ਨਹੀਂ ਛੱਡ ਸਕਦਾ। ਚਾਤ੍ਰਿਕ = ਪਪੀਹਾ। ਮੀਨ = ਮੱਛੀ। ਘਰੀ = ਘੜੀ।
(ਵੇਖੋ ਪ੍ਰੀਤ ਦੇ ਕਾਰਨਾਮੇ!) ਪਪੀਹਾ (ਸ਼੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤ੍ਰਿਪਤ ਨਹੀਂ ਹੁੰਦਾ। ਮੱਛੀ (ਦਾ ਪਾਣੀ ਨਾਲ ਇਤਨਾ ਪਿਆਰ ਹੈ ਕਿ ਉਹ ਪਾਣੀ ਤੋਂ ਬਿਨਾ) ਇਕ ਘੜੀ ਭੀ ਜੀਊ ਨਹੀਂ ਸਕਦੀ।


        


© SriGranth.org, a Sri Guru Granth Sahib resource, all rights reserved.
See Acknowledgements & Credits