Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥  

कहु कबीर जो नामि समाने सुंन रहिआ लिव सोई ॥४॥४॥  

Kaho Kabīr jo nām samāne sunn rahi▫ā liv so▫ī. ||4||4||  

Says Kabeer, whoever is absorbed in the Naam remains lovingly absorbed in the Primal, Absolute Lord. ||4||4||  

ਨਾਮਿ = ਨਾਮ ਵਿਚ। ਸੁੰਨ = ਅਫੁਰ ਪ੍ਰਭੂ। ਸੋਈ = ਉਹੀ ਮਨੁੱਖ ॥੪॥੪॥
ਕਬੀਰ ਆਖਦਾ ਹੈ, ਜੋ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੪॥੪॥


ਜਉ ਤੁਮ੍ਹ੍ਹ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ  

जउ तुम्ह मो कउ दूरि करत हउ तउ तुम मुकति बतावहु ॥  

Ja▫o ṯumĥ mo ka▫o ḏūr karaṯ ha▫o ṯa▫o ṯum mukaṯ baṯāvhu.  

If You keep me far away from You, then tell me, what is liberation?  

ਜਉ = ਜੇ। ਮੋ ਕਉ = ਮੈਨੂੰ। ਦੂਰ ਕਰਤ ਹਉ = ਤੂੰ (ਮੈਨੂੰ) ਆਪਣੇ ਚਰਨਾਂ ਤੋਂ ਵਿਛੋੜ ਦੇਵੇਂ।
ਹੇ ਰਾਮ! ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਵਿਛੋੜ ਦੇਵੇਂ, ਤਾਂ ਦੱਸ ਹੋਰ ਮੁਕਤੀ ਕੀਹ ਹੈ?


ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥  

एक अनेक होइ रहिओ सगल महि अब कैसे भरमावहु ॥१॥  

Ėk anek ho▫e rahi▫o sagal mėh ab kaise bẖarmāvahu. ||1||  

The One has many forms, and is contained within all; how can I be fooled now? ||1||  

ਭਰਮਾਵਹੁ = ਮੈਨੂੰ ਭੁਲੇਖੇ ਵਿਚ ਪਾਂਦਾ ਹੈਂ ॥੧॥
ਤੂੰ ਇਕ ਪ੍ਰਭੂ ਅਨੇਕਾਂ ਰੂਪ ਧਾਰ ਕੇ ਸਾਰੇ ਜੀਵਾਂ ਵਿਚ ਵਿਆਪਕ ਹੈਂ (ਮੇਰੇ ਅੰਦਰ ਭੀ ਬੈਠ ਕੇ ਮੈਨੂੰ ਮਿਲਿਆ ਹੋਇਆ ਹੈਂ)। ਹੁਣ ਮੈਨੂੰ ਕਿਸੇ ਹੋਰ ਭੁਲੇਖੇ ਵਿਚ ਕਿਉਂ ਪਾਂਦਾ ਹੈਂ (ਕਿ ਮੁਕਤੀ ਕਿਸੇ ਹੋਰ ਥਾਂ ਕਿਸੇ ਹੋਰ ਕਿਸਮ ਦੀ ਮਿਲੇਗੀ)? ॥੧॥


ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ  

राम मो कउ तारि कहां लै जई है ॥  

Rām mo ka▫o ṯār kahāʼn lai ja▫ī hai.  

O Lord, where will You take me, to save me?  

ਰਾਮ = ਹੇ ਰਾਮ! ਤਾਰਿ = ਤਾਰ ਕੇ। ਕਹਾ = (ਆਪਣੇ ਚਰਨਾਂ ਤੋਂ ਪਰੇ ਹੋਰ) ਕਿੱਥੇ? ਲੈ ਜਈ ਹੈ = ਲੈ ਜਾਏਂਗਾ।
ਹੇ ਰਾਮ! (ਮੈਂ ਤਾਂ ਅੱਗੇ ਹੀ ਤੇਰੇ ਚਰਨਾਂ ਵਿਚ ਜੁੜਿਆ ਬੈਠਾ ਹਾਂ। ਲੋਕ ਆਖਦੇ ਹਨ ਕਿ ਮਰਨ ਪਿਛੋਂ ਮੁਕਤੀ ਮਿਲਦੀ ਹੈ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ ਹੋਰ ਕਿੱਥੇ ਲੈ ਜਾਏਂਗਾ? (ਤੇਰੇ ਚਰਨਾਂ ਵਿਚ ਟਿਕੇ ਰਹਿਣਾ ਹੀ ਮੇਰੇ ਲਈ ਮੁਕਤੀ ਹੈ।


ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥੧॥ ਰਹਾਉ  

सोधउ मुकति कहा देउ कैसी करि प्रसादु मोहि पाई है ॥१॥ रहाउ ॥  

Soḏẖa▫o mukaṯ kahā ḏe▫o kaisī kar parsāḏ mohi pā▫ī hai. ||1|| rahā▫o.  

Tell me where, and what sort of liberation shall You give me? By Your Grace, I have already obtained it. ||1||Pause||  

ਸੋਧਉ = ਸੋਧਉਂ, ਮੈਂ ਪੁੱਛਦਾ ਹਾਂ। ਕੈਸੀ = ਕਿਹੋ ਜਿਹੀ (ਮੁਕਤੀ)? ਪ੍ਰਸਾਦੁ = ਕਿਰਪਾ। ਮੋਹਿ = ਮੈਂ। ਪਾਈ ਹੈ = ਲੱਭ ਲਈ ਹੈ ॥੧॥
ਜੇ ਤੇਰੇ ਚਰਨਾਂ ਵਿਚ ਜੁੜੇ ਰਹਿਣਾ ਮੁਕਤੀ ਨਹੀਂ ਹੈ, ਤਾਂ) ਮੈਂ ਪੁੱਛਦਾ ਹਾਂ-ਉਹ ਮੁਕਤੀ ਕਿਹੋ ਜਿਹੀ ਹੋਵੇਗੀ, ਤੇ ਮੈਨੂੰ ਹੋਰ ਕਿਥੇ ਲੈ ਜਾ ਕੇ ਤੂੰ ਦੇਵੇਂਗਾ? (ਤੇਰੇ ਚਰਨਾਂ ਵਿਚ ਜੁੜੇ ਰਹਿਣ ਵਾਲੀ ਮੁਕਤੀ ਤਾਂ) ਤੇਰੀ ਕਿਰਪਾ ਨਾਲ ਮੈਂ ਅੱਗੇ ਹੀ ਪ੍ਰਾਪਤ ਕੀਤੀ ਹੋਈ ਹੈ ॥੧॥ ਰਹਾਉ॥


ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਜਾਨਿਆ  

तारन तरनु तबै लगु कहीऐ जब लगु ततु न जानिआ ॥  

Ŧāran ṯaran ṯabai lag kahī▫ai jab lag ṯaṯ na jāni▫ā.  

People talk of salvation and being saved, as long as they do not understand the essence of reality.  

ਤਾਰਨ = (ਕਿਸੇ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣਾ। ਤਰਨੁ = ਤਰਨਾ, ਪਾਰ ਲੰਘਣਾ। ਕਹੀਐ = (ਇਹ ਗੱਲ) ਆਖੀਦੀ ਹੈ। ਤਤੁ = ਸਾਰੇ ਜਗਤ ਦਾ ਮੂਲ-ਪ੍ਰਭੂ। ਨ ਜਾਨਿਆ = ਜਾਣ-ਪਛਾਣ ਨਹੀਂ ਕੀਤੀ, ਸਾਂਝ ਨਹੀਂ ਪਾਈ।
ਸੰਸਾਰ-ਸਮੁੰਦਰ ਤੋਂ ਪਾਰ ਲੰਘਾਣਾ ਤੇ ਪਾਰ ਲੰਘਣਾ-ਇਹ ਗੱਲ ਤਦ ਤਕ ਹੀ ਕਹੀਦੀ ਹੈ, ਜਦ ਤਕ ਜਗਤ ਦੇ ਮੂਲ-ਪ੍ਰਭੂ ਨਾਲ ਸਾਂਝ ਨਹੀਂ ਪਾਈ ਜਾਂਦੀ।


ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥  

अब तउ बिमल भए घट ही महि कहि कबीर मनु मानिआ ॥२॥५॥  

Ab ṯa▫o bimal bẖa▫e gẖat hī mėh kahi Kabīr man māni▫ā. ||2||5||  

I have now become pure within my heart, says Kabeer, and my mind is pleased and appeased. ||2||5||  

ਬਿਮਲ = ਪਵਿੱਤਰ। ਘਟ ਹੀ ਮਹਿ = ਹਿਰਦੇ ਵਿਚ ਹੀ। ਮਾਨਿਆ = ਮੰਨ ਗਿਆ ਹੈ, ਗਿੱਝ ਗਿਆ ਹੈ, ਪਰਚ ਗਿਆ ਹੈ ॥੨॥੫॥
ਕਬੀਰ ਆਖਦਾ ਹੈ ਕਿ ਮੈਂ ਤਾਂ ਹੁਣ ਹਿਰਦੇ ਵਿਚ ਹੀ (ਤੇਰੇ ਮਿਲਾਪ ਦੀ ਬਰਕਤਿ ਨਾਲ) ਪਵਿੱਤਰ ਹੋ ਚੁਕਾ ਹਾਂ ਮੇਰਾ ਮਨ (ਤੇਰੇ ਨਾਲ ਹੀ) ਪਰਚ ਗਿਆ ਹੈ (ਕਿਸੇ ਹੋਰ ਮੁਕਤੀ ਦੀ ਮੈਨੂੰ ਲੋੜ ਨਹੀਂ ਹੈ) ॥੨॥੫॥


ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥੧॥  

जिनि गड़ कोट कीए कंचन के छोडि गइआ सो रावनु ॥१॥  

Jin gaṛ kot kī▫e kancẖan ke cẖẖod ga▫i▫ā so rāvan. ||1||  

Raawan made castles and fortresses of gold, but he had to abandon them when he left. ||1||  

ਜਿਨਿ = ਜਿਸ (ਰਾਵਣ) ਨੇ। ਗੜ ਕੋਟ = ਕਿਲ੍ਹੇ। ਕੰਚਨ = ਸੋਨਾ ॥੧॥
ਜਿਸ ਰਾਵਣ ਨੇ ਸੋਨੇ ਦੇ ਕਿਲ੍ਹੇ ਬਣਾਏ (ਦੱਸੀਏ ਹਨ), ਉਹ ਭੀ (ਉਹ ਕਿਲ੍ਹੇ ਇਥੇ ਹੀ) ਛੱਡ ਗਿਆ ॥੧॥


ਕਾਹੇ ਕੀਜਤੁ ਹੈ ਮਨਿ ਭਾਵਨੁ  

काहे कीजतु है मनि भावनु ॥  

Kāhe kījaṯ hai man bẖāvan.  

Why do you act only to please your mind?  

ਮਨਿ = ਮਨ ਵਿਚ। ਮਨਿ ਭਾਵਨੁ = ਆਪਣੇ ਮਨ ਵਿਚ (ਪੈਦਾ ਹੋਈ) ਮਰਜ਼ੀ, ਮਨ ਮਰਜ਼ੀ।
ਕਿਉਂ ਆਪਣੀ ਮਨ-ਮਰਜ਼ੀ ਕਰਦਾ ਹੈਂ?


ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ  

जब जमु आइ केस ते पकरै तह हरि को नामु छडावन ॥१॥ रहाउ ॥  

Jab jam ā▫e kes ṯe pakrai ṯah har ko nām cẖẖadāvan. ||1|| rahā▫o.  

When Death comes and grabs you by the hair, then only the Name of the Lord will save you. ||1||Pause||  

xxx॥੧॥
ਜਦੋਂ ਜਮਦੂਤ ਆ ਕੇ ਕੇਸਾਂ ਤੋਂ ਫੜ ਲੈਂਦਾ ਹੈ (ਭਾਵ, ਜਦੋਂ ਮੌਤ ਸਿਰ ਤੇ ਆ ਜਾਂਦੀ ਹੈ) ਉਸ ਵੇਲੇ ਪਰਮਾਤਮਾ ਦਾ ਨਾਮ ਹੀ (ਉਸ ਮੌਤ ਦੇ ਸਹਿਮ ਤੋਂ) ਬਚਾਂਦਾ ਹੈ ॥੧॥ ਰਹਾਉ॥


ਕਾਲੁ ਅਕਾਲੁ ਖਸਮ ਕਾ ਕੀਨ੍ਹ੍ਹਾ ਇਹੁ ਪਰਪੰਚੁ ਬਧਾਵਨੁ  

कालु अकालु खसम का कीन्हा इहु परपंचु बधावनु ॥  

Kāl akāl kẖasam kā kīnĥā ih parpancẖ baḏẖāvan.  

Death, and deathlessness are the creations of our Lord and Master; this show, this expanse, is only an entanglement.  

ਅਕਾਲੁ = ਅ-ਕਾਲੁ, ਮੌਤ-ਰਹਿਤ, ਅਮੋੜ। ਪਰਪੰਚੁ = ਜਗਤ। ਬਧਵਨੁ = ਬੰਧਨ।
ਕਬੀਰ ਆਖਦਾ ਹੈ ਕਿ ਇਹ ਅਮੋੜ ਮੌਤ ਅਤੇ ਬੰਧਨ-ਰੂਪ ਇਹ ਜਗਤ ਪਰਮਾਤਮਾ ਦੇ ਹੀ ਬਣਾਏ ਹੋਏ ਹਨ।


ਕਹਿ ਕਬੀਰ ਤੇ ਅੰਤੇ ਮੁਕਤੇ ਜਿਨ੍ਹ੍ਹ ਹਿਰਦੈ ਰਾਮ ਰਸਾਇਨੁ ॥੨॥੬॥  

कहि कबीर ते अंते मुकते जिन्ह हिरदै राम रसाइनु ॥२॥६॥  

Kahi Kabīr ṯe anṯe mukṯe jinĥ hirḏai rām rasā▫in. ||2||6||  

Says Kabeer, those who have the sublime essence of the Lord in their hearts - in the end, they are liberated. ||2||6||  

ਕਹਿ = ਕਹੈ, ਆਖਦਾ ਹੈ। ਅੰਤੇ = ਆਖ਼ਰ ਨੂੰ। ਮੁਕਤੇ = ਪਰਪੰਚ-ਰੂਪ ਬੰਧਨ ਤੋਂ ਆਜ਼ਾਦ। ਰਸਾਇਨੁ = ਰਸ-ਅਯਨ, ਰਸਾਂ ਦਾ ਘਰ ॥੨॥੬॥
ਇਹਨਾਂ ਤੋਂ ਬਚਦੇ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਸਭ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਮੌਜੂਦ ਹੈ ॥੨॥੬॥


ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ  

देही गावा जीउ धर महतउ बसहि पंच किरसाना ॥  

Ḏehī gāvā jī▫o ḏẖar mahṯa▫o basėh pancẖ kirsānā.  

The body is a village, and the soul is the owner and farmer; the five farm-hands live there.  

ਦੇਹੀ = ਸਰੀਰ। ਗਾਵਾ = ਗਾਂਵ, ਨਗਰ। ਜੀਉ = ਜੀਵ, ਆਤਮਾ। ਧਰ ਮਹਤਉ = ਧਰਤੀ ਦਾ ਚੌਧਰੀ। ਕਿਰਸਾਨ = ਮੁਜ਼ਾਰੇ। ਬਸਹਿ = ਵੱਸਦੇ ਹਨ।
ਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ, ਇਸ ਵਿਚ ਪੰਜ ਕਿਸਾਨ ਵੱਸਦੇ ਹਨ-


ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਮਾਨਾ ॥੧॥  

नैनू नकटू स्रवनू रसपति इंद्री कहिआ न माना ॥१॥  

Nainū naktū sarvanū raspaṯ inḏrī kahi▫ā na mānā. ||1||  

The eyes, nose, ears, tongue and sensory organs of touch do not obey any order. ||1||  

ਨੈਨੂੰ = ਅੱਖਾਂ। ਨਕਟੂ = ਨੱਕ। ਸ੍ਰਵਨੂ = ਕੰਨ। ਰਸ ਪਤਿ = ਰਸਾਂ ਦਾ ਪਤੀ, ਜੀਭ ॥੧॥
ਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ। ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ) ॥੧॥


ਬਾਬਾ ਅਬ ਬਸਉ ਇਹ ਗਾਉ  

बाबा अब न बसउ इह गाउ ॥  

Bābā ab na basa▫o ih gā▫o.  

O father, now I shall not live in this village.  

ਨ ਬਸਉ = ਨ ਬਸਉਂ, ਮੈਂ ਨਹੀਂ ਵੱਸਾਂਗਾ।
ਹੇ ਬਾਬਾ! ਹੁਣ ਮੈਂ ਇਸ ਪਿੰਡ ਵਿਚ ਨਹੀਂ ਵੱਸਣਾ,


ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥੧॥ ਰਹਾਉ  

घरी घरी का लेखा मागै काइथु चेतू नाउ ॥१॥ रहाउ ॥  

Gẖarī gẖarī kā lekẖā māgai kā▫ith cẖeṯū nā▫o. ||1|| rahā▫o.  

The accountants summoned Chitar and Gupat, the recording scribes of the conscious and the unconscious, to ask for an account of each and every moment. ||1||Pause||  

ਕਾਇਥੁ = ਕਾਇਸਥ (ਉਧਰ ਆਮ ਤੌਰ ਤੇ ਕਾਇਸਬ ਹੀ ਪੜ੍ਹੇ-ਲਿਖੇ ਤੇ ਪਟਵਾਰੀ ਹੁੰਦੇ ਸਨ), ਪਟਵਾਰੀ। ਚੇਤੂ = ਚਿੱਤਰ ਗੁਪਤ ॥੧॥
ਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ ਚਿਤ੍ਰਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ ॥੧॥ ਰਹਾਉ॥


ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ  

धरम राइ जब लेखा मागै बाकी निकसी भारी ॥  

Ḏẖaram rā▫e jab lekẖā māgai bākī niksī bẖārī.  

When the Righteous Judge of Dharma calls for my account, there shall be a very heavy balance against me.  

ਬਾਕੀ = ਉਹ ਰਕਮ ਜੋ ਜ਼ਿੰਮੇ ਨਿਕਲੇ।
(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁਝ ਦੇਣਾ ਨਿਕਲਦਾ ਹੈ।


ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥  

पंच क्रिसानवा भागि गए लै बाधिओ जीउ दरबारी ॥२॥  

Pancẖ kirsānvā bẖāg ga▫e lai bāḏẖi▫o jī▫o ḏarbārī. ||2||  

The five farm-hands shall then run away, and the bailiff shall arrest the soul. ||2||  

ਵਾ = ਉਹ। ਦਰਬਾਰੀ = ਦਰਬਾਰੀਆਂ ਨੇ ॥੨॥
(ਸਰੀਰ ਢਹਿ ਜਾਣ ਤੇ) ਉਹ ਪੰਜ ਮੁਜ਼ਾਰੇ ਤਾਂ ਭੱਜ ਜਾਂਦੇ ਹਨ ਪਰ ਜੀਵ ਨੂੰ (ਲੇਖਾ ਮੰਗਣ ਵਾਲੇ) ਦਰਬਾਰੀ ਬੰਨ੍ਹ ਲੈਂਦੇ ਹਨ ॥੨॥


ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ  

कहै कबीरु सुनहु रे संतहु खेत ही करहु निबेरा ॥  

Kahai Kabīr sunhu re sanṯahu kẖeṯ hī karahu niberā.  

Says Kabeer, listen, O Saints: settle your accounts in this farm.  

ਖੇਤ ਹੀ = ਖੇਤ ਵਿਚ ਹੀ, ਇਸੇ ਸਰੀਰ ਵਿਚ ਹੀ, ਇਸੇ ਜਨਮ ਵਿਚ।
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿਚ (ਇਹਨਾਂ ਇੰਦ੍ਰਿਆਂ ਦਾ) ਹਿਸਾਬ ਮੁਕਾਉ,


ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਭਉਜਲਿ ਫੇਰਾ ॥੩॥੭॥  

अब की बार बखसि बंदे कउ बहुरि न भउजलि फेरा ॥३॥७॥  

Ab kī bār bakẖas banḏe ka▫o bahur na bẖa▫ojal ferā. ||3||7||  

O Lord, please forgive Your slave now, in this life, so that he may not have to return again to this terrifying world-ocean. ||3||7||  

ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ ॥੩॥੭॥
(ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ-ਹੇ ਪ੍ਰਭੂ! ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿਚ ਮੇਰਾ ਮੁੜ ਫੇਰ ਨਾਹ ਹੋਵੇ ॥੩॥੭॥


ਰਾਗੁ ਮਾਰੂ ਬਾਣੀ ਕਬੀਰ ਜੀਉ ਕੀ  

रागु मारू बाणी कबीर जीउ की  

Rāg mārū baṇī Kabīr jī▫o kī  

Raag Maaroo, The Word Of Kabeer Jee:  

xxx
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਅਨਭਉ ਕਿਨੈ ਦੇਖਿਆ ਬੈਰਾਗੀਅੜੇ  

अनभउ किनै न देखिआ बैरागीअड़े ॥  

Anbẖa▫o kinai na ḏekẖi▫ā bairāgī▫aṛe.  

No one has seen the Fearless Lord, O renunciate.  

ਅਨਭਉ = {ਸੰ. अनुभव = Direct perception or cognition} ਝਲਕਾਰਾ, ਆਤਮਕ ਗਿਆਨ। ਕਿਨੈ = ਕਿਸੇ ਮਨੁੱਖ ਨੇ। ਨ ਦੇਖਿਆ = ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਨਹੀਂ ਵੇਖਿਆ। ਬੈਰਾਗੀਅੜੇ = ਹੇ ਅੰਞਾਣ ਵੈਰਾਗੀ!
ਹੇ ਅੰਞਾਣ ਵੈਰਾਗੀ! (ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ) ਕਿਸੇ ਨੇ ਨਹੀਂ ਵੇਖਿਆ, ਉਸ ਦਾ ਤਾਂ ਆਤਮਕ ਝਲਕਾਰਾ ਹੀ ਵੱਜਦਾ ਹੈ।


ਬਿਨੁ ਭੈ ਅਨਭਉ ਹੋਇ ਵਣਾਹੰਬੈ ॥੧॥  

बिनु भै अनभउ होइ वणाह्मबै ॥१॥  

Bin bẖai anbẖa▫o ho▫e vaṇāhambai. ||1||  

Without the Fear of God, how can the Fearless Lord be obtained? ||1||  

ਬਿਨੁ ਭੈ = ਸੰਸਾਰਕ ਡਰਾਂ ਤੋਂ ਰਹਿਤ। ਹੋਇ = ਹੁੰਦਾ ਹੈ, ਪਰਗਟ ਹੁੰਦਾ ਹੈ। ਵਣਾਹੰਭੈ = ਇਹ ਲਫ਼ਜ਼ ਛੰਦ ਦੀ ਸਿਰਫ਼ ਪਦ-ਪੂਰਤੀ ਲਈ ਹੈ, ਇਸ ਦਾ ਅਰਥ ਕੋਈ ਨਹੀਂ ਹੈ, ਜਿਵੇਂ 'ਫੁਨਹੇ' ਦੀ ਬਾਣੀ ਵਿਚ ਲਫ਼ਜ਼ 'ਹਰਿਹਾਂ' ਹੈ ॥੧॥
ਤੇ, ਇਹ ਆਤਮਕ ਝਲਕਾਰਾ ਤਦੋਂ ਵੱਜਦਾ ਹੈ, ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ ॥੧॥


ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ  

सहु हदूरि देखै तां भउ पवै बैरागीअड़े ॥  

Saho haḏūr ḏekẖai ṯāʼn bẖa▫o pavai bairāgī▫aṛe.  

If one sees the Presence of his Husband Lord near at hand, then he feels the Fear of God, O renunciate.  

ਹਦੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਭਉ = ਪਰਮਾਤਮਾ ਦਾ ਡਰ। ਪਵੈ = (ਹਿਰਦੇ ਵਿਚ) ਟਿਕਦਾ ਹੈ।
ਹੇ ਅੰਞਾਣ ਬੈਰਾਗੀ! ਜੋ ਮਨੁੱਖ ਪਰਮਾਤਮਾ-ਖਸਮ ਨੂੰ ਹਰ ਵੇਲੇ ਅੰਗ-ਸੰਗ ਸਮਝਦਾ ਹੈ, ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ (ਕਿ ਪ੍ਰਭੂ ਸਾਡੇ ਸਾਰੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ)।


ਹੁਕਮੈ ਬੂਝੈ ਨਿਰਭਉ ਹੋਇ ਵਣਾਹੰਬੈ ॥੨॥  

हुकमै बूझै त निरभउ होइ वणाह्मबै ॥२॥  

Hukmai būjẖai ṯa nirbẖa▫o ho▫e vaṇāhambai. ||2||  

If he realizes the Hukam of the Lord's Command, then he becomes fearless. ||2||  

ਨਿਰਭਉ = ਦੁਨੀਆ ਦੇ ਡਰਾਂ ਤੋਂ ਰਹਿਤ ॥੨॥
ਇਸ ਡਰ ਦੀ ਬਰਕਤਿ ਨਾਲ ਮਨੁੱਖ ਉਸ ਪ੍ਰਭੂ ਦਾ) ਹੁਕਮ ਸਮਝਦਾ ਹੈ (ਭਾਵ, ਇਹ ਸਮਝਣ ਦੀ ਕੋਸ਼ਸ਼ ਕਰਦਾ ਹੈ ਕਿ ਸਾਨੂੰ ਜੀਵਾਂ ਨੂੰ ਕਿਵੇਂ ਜੀਊਣਾ ਚਾਹੀਦਾ ਹੈ) ਤਾਂ ਸੰਸਾਰਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ (ਕਿਉਂਕਿ ਰਜ਼ਾ ਨੂੰ ਸਮਝ ਕੇ ਸੰਸਾਰਕ ਡਰਾਂ ਵਾਲੇ ਕੰਮ ਕਰਨੇ ਛੱਡ ਦੇਂਦਾ ਹੈ) ॥੨॥


ਹਰਿ ਪਾਖੰਡੁ ਕੀਜਈ ਬੈਰਾਗੀਅੜੇ  

हरि पाखंडु न कीजई बैरागीअड़े ॥  

Har pakẖand na kīj▫ī bairāgī▫aṛe.  

Don't practice hypocrisy with the Lord, O renunciate!  

xxx
ਹੇ ਅੰਞਾਣ ਬੈਰਾਗੀ! (ਇਹ ਤੀਰਥ ਆਦਿਕ ਕਰ ਕੇ) ਪਰਮਾਤਮਾ ਨਾਲ ਠੱਗੀ ਨਾਹ ਕਰੀਏ,


ਪਾਖੰਡਿ ਰਤਾ ਸਭੁ ਲੋਕੁ ਵਣਾਹੰਬੈ ॥੩॥  

पाखंडि रता सभु लोकु वणाह्मबै ॥३॥  

Pakẖand raṯā sabẖ lok vaṇāhambai. ||3||  

The whole world is filled with hypocrisy. ||3||  

ਪਾਖੰਡਿ = ਪਖੰਡ ਵਿਚ। ਰਤਾ = ਰੰਗਿਆ ਹੋਇਆ। ਲੋਕੁ = ਜਗਤ ॥੩॥
ਸਾਰਾ ਜਗਤ (ਤੀਰਥ ਆਦਿਕ ਕਰਨ ਦੇ ਵਹਿਣ ਵਿਚ ਪੈ ਕੇ) ਪਖੰਡ ਵਿਚ ਰੁੱਝਾ ਪਿਆ ਹੈ ॥੩॥


ਤ੍ਰਿਸਨਾ ਪਾਸੁ ਛੋਡਈ ਬੈਰਾਗੀਅੜੇ  

त्रिसना पासु न छोडई बैरागीअड़े ॥  

Ŧarisnā pās na cẖẖod▫ī bairāgī▫aṛe.  

Thirst and desire do not just go away, O renunciate.  

ਪਾਸੁ = ਪਾਸਾ, ਸਾਥ।
ਹੇ ਅੰਞਾਣ ਬੈਰਾਗੀ! (ਪਖੰਡ-ਕਰਮ ਕੀਤਿਆਂ) ਤ੍ਰਿਸ਼ਨਾ ਖ਼ਲਾਸੀ ਨਹੀਂ ਕਰਦੀ,


ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥  

ममता जालिआ पिंडु वणाह्मबै ॥४॥  

Mamṯā jāli▫ā pind vaṇāhambai. ||4||  

The body is burning in the fire of worldly love and attachment. ||4||  

ਜਾਲਿਆ = ਸਾੜ ਦਿੱਤਾ ਹੈ। ਪਿੰਡੁ = ਸਰੀਰ ॥੪॥
ਸਗੋਂ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦੇਂਦੀ ਹੈ ॥੪॥


ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ  

चिंता जालि तनु जालिआ बैरागीअड़े ॥  

Cẖinṯā jāl ṯan jāli▫ā bairāgī▫aṛe.  

Anxiety is burned, and the body is burned, O renunciate,  

ਜਾਲਿ = ਸਾੜ ਕੇ। ਤਨੁ = ਸਰੀਰ, ਸਰੀਰ ਦਾ ਮੋਹ।
ਹੇ ਅੰਞਾਣ ਬੈਰਾਗੀ! ਜੇ ਮਨੁੱਖ ਦਾ ਮਨ (ਤ੍ਰਿਸ਼ਨਾ ਮਮਤਾ ਵਲੋਂ) ਮਰ ਜਾਏ,


ਜੇ ਮਨੁ ਮਿਰਤਕੁ ਹੋਇ ਵਣਾਹੰਬੈ ॥੫॥  

जे मनु मिरतकु होइ वणाह्मबै ॥५॥  

Je man mirṯak ho▫e vaṇāhambai. ||5||  

only if one lets his mind become dead. ||5||  

ਮਿਰਤਕੁ = ਮੁਰਦਾ, ਤ੍ਰਿਸ਼ਨਾ ਮਮਤਾ ਵਲੋਂ ਮੁਰਦਾ ॥੫॥
(ਤਾਂ ਉਹ ਸੱਚਾ ਬੈਰਾਗੀ ਬਣ ਜਾਂਦਾ ਹੈ, ਉਸ ਅਜਿਹੇ ਬੈਰਾਗੀ ਨੇ) ਚਿੰਤਾ ਸਾੜ ਕੇ ਸਰੀਰ (ਦਾ ਮੋਹ) ਸਾੜ ਲਿਆ ਹੈ ॥੫॥


ਸਤਿਗੁਰ ਬਿਨੁ ਬੈਰਾਗੁ ਹੋਵਈ ਬੈਰਾਗੀਅੜੇ  

सतिगुर बिनु बैरागु न होवई बैरागीअड़े ॥  

Saṯgur bin bairāg na hova▫ī bairāgī▫aṛe.  

Without the True Guru, there can be no renunciation,  

ਬੈਰਾਗੁ = ਤ੍ਰਿਸ਼ਨਾ ਮਮਤਾ ਵਲੋਂ ਉਪਰਾਮਤਾ।
(ਪਰ) ਹੇ ਅੰਞਾਣ ਬੈਰਾਗੀ! ਸਤਿਗੁਰੂ (ਦੀ ਸ਼ਰਨ ਆਉਣ) ਤੋਂ ਬਿਨਾ (ਹਿਰਦੇ ਵਿਚ) ਵੈਰਾਗ ਪੈਦਾ ਨਹੀਂ ਹੋ ਸਕਦਾ,


ਜੇ ਲੋਚੈ ਸਭੁ ਕੋਇ ਵਣਾਹੰਬੈ ॥੬॥  

जे लोचै सभु कोइ वणाह्मबै ॥६॥  

Je locẖai sabẖ ko▫e vaṇāhambai. ||6||  

even though all the people may wish for it. ||6||  

ਸਭੁ ਕੋਇ = ਹਰੇਕ ਜੀਵ ॥੬॥
ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ ॥੬॥


ਕਰਮੁ ਹੋਵੈ ਸਤਿਗੁਰੁ ਮਿਲੈ ਬੈਰਾਗੀਅੜੇ  

करमु होवै सतिगुरु मिलै बैरागीअड़े ॥  

Karam hovai saṯgur milai bairāgī▫aṛe.  

When God grants His Grace, one meets the True Guru, O renunciate,  

ਕਰਮੁ = ਬਖ਼ਸ਼ਸ਼।
ਹੇ ਅੰਞਾਣ ਬੈਰਾਗੀ! ਸਤਿਗੁਰੂ ਤਦੋਂ ਮਿਲਦਾ ਹੈ ਜੇ (ਪ੍ਰਭੂ ਦੀ) ਕਿਰਪਾ ਹੋਵੇ,


ਸਹਜੇ ਪਾਵੈ ਸੋਇ ਵਣਾਹੰਬੈ ॥੭॥  

सहजे पावै सोइ वणाह्मबै ॥७॥  

Sėhje pāvai so▫e vaṇāhambai. ||7||  

and automatically, intuitively finds that Lord. ||7||  

ਸਹਜੇ = ਸਹਿਜ ਅਵਸਥਾ ਵਿਚ ਟਿਕ ਕੇ, ਤ੍ਰਿਸ਼ਨਾ ਆਦਿਕ ਵਿਚ ਡੋਲਣ ਤੋਂ ਹਟ ਕੇ ॥੭॥
ਉਹ ਮਨੁੱਖ (ਫਿਰ) ਸਹਿਜੇ ਹੀ (ਵੈਰਾਗ) ਪ੍ਰਾਪਤ ਕਰ ਲੈਂਦਾ ਹੈ ॥੭॥


ਕਹੁ ਕਬੀਰ ਇਕ ਬੇਨਤੀ ਬੈਰਾਗੀਅੜੇ  

कहु कबीर इक बेनती बैरागीअड़े ॥  

Kaho Kabīr ik benṯī bairāgī▫aṛe.  

Says Kabeer, I offer this one prayer, O renunciate.  

xxx
ਕਬੀਰ ਆਖਦਾ ਹੈ, ਹੇ ਅੰਞਾਣ ਬੈਰਾਗੀ! (ਪਖੰਡ ਨਾਲ ਕੁਝ ਨਹੀਂ ਸੌਰਨਾ, ਪ੍ਰਭੂ ਅੱਗੇ) ਇਉਂ ਅਰਦਾਸ ਕਰ,


ਮੋ ਕਉ ਭਉਜਲੁ ਪਾਰਿ ਉਤਾਰਿ ਵਣਾਹੰਬੈ ॥੮॥੧॥੮॥  

मो कउ भउजलु पारि उतारि वणाह्मबै ॥८॥१॥८॥  

Mo ka▫o bẖa▫ojal pār uṯār vaṇāhambai. ||8||1||8||  

Carry me across the terrifying world-ocean. ||8||1||8||  

ਮੋ ਕਉ = ਮੈਨੂੰ। ਭਉਜਲੁ = ਸੰਸਾਰ-ਸਮੁੰਦਰ ॥੮॥੧॥੮॥
'ਹੇ ਪ੍ਰਭੂ! ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ' ॥੮॥੧॥੮॥


        


© SriGranth.org, a Sri Guru Granth Sahib resource, all rights reserved.
See Acknowledgements & Credits