Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥  

You do not know the exalted state of the Lord's Name; how will you ever cross over? ||1||  

ਗਤਿ = ਹਾਲਤ, ਅਵਸਥਾ। ਨਾਮ ਕੀ ਗਤਿ = ਨਾਮ ਜਪਣ ਦੀ ਅਵਸਥਾ, ਨਾਮ ਜਪਿਆਂ ਜੋ ਆਤਮਕ ਅਵਸਥਾ ਬਣਦੀ ਹੈ ॥੧॥
ਤੂੰ (ਸੰਸਾਰ-ਸਮੁੰਦਰ ਤੋਂ) ਕਿਵੇਂ ਪਾਰ ਲੰਘੇਂਗਾ? ਇਹ ਤਾਂ ਤੈਨੂੰ ਸਮਝ ਹੀ ਨਹੀਂ ਪਈ ਕਿ ਪਰਮਾਤਮਾ ਦਾ ਨਾਮ ਸਿਮਰਿਆਂ ਕਿਹੋ ਜਿਹੀ ਆਤਮਕ ਅਵਸਥਾ ਬਣਦੀ ਹੈ ॥੧॥


ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ  

You kill living beings, and call it a righteous action. Tell me, brother, what would you call an unrighteous action?  

ਬਧਹੁ = ਮਾਰਦੇ ਹੋ (ਜੱਗਾਂ ਦੇ ਵੇਲੇ)। ਥਾਪਹੁ = ਮਿਥ ਲੈਂਦੇ ਹੋ। ਅਧਰਮੁ = ਪਾਪ। ਭਾਈ = ਹੇ ਭਾਈ!
(ਹੇ ਪਾਂਡੇ! ਇਕ ਪਾਸੇ ਤੁਸੀਂ ਮਾਸ ਖਾਣ ਨੂੰ ਨਿੰਦਦੇ ਹੋ; ਪਰ ਜੱਗ ਕਰਨ ਵੇਲੇ ਤੁਸੀਂ ਭੀ) ਜੀਵ ਮਾਰਦੇ ਹੋ (ਕੁਰਬਾਨੀ ਦੇਣ ਲਈ, ਤੇ) ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ, ਹੇ ਭਾਈ! ਦੱਸੋ, ਪਾਪ ਕਿਹੜਾ ਹੈ? (ਜੱਗ ਕਰਨ ਵੇਲੇ ਤੁਸੀਂ ਆਪ ਭੀ ਜੀਵ-ਹਿੰਸਾ ਕਰਦੇ ਹੋ, ਪਰ) ਆਪਣੇ ਆਪ ਨੂੰ ਤੁਸੀਂ ਸ੍ਰੇਸ਼ਟ ਰਿਸ਼ੀ ਮਿਥਦੇ ਹੋ।


ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥  

You call yourself the most excellent sage; then who would you call a butcher? ||2||  

ਮੁਨਿਵਰ = ਸ੍ਰੇਸ਼ਟ ਮੁਨੀ। ਕਾ ਕਉ = ਕਿਸ ਨੂੰ? ਕਸਾਈ = ਜੋ ਮਨੁੱਖ ਬੱਕਰੇ ਆਦਿਕ ਮਾਰ ਕੇ ਉਹਨਾਂ ਦਾ ਮਾਸ ਵੇਚ ਕੇ ਗੁਜ਼ਾਰਾ ਕਰਦੇ ਹਨ ॥੨॥
(ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ,) ਤਾਂ ਤੁਸੀਂ ਕਸਾਈ ਕਿਸ ਨੂੰ ਆਖਦੇ ਹੋ? (ਤੁਸੀਂ ਉਹਨਾਂ ਲੋਕਾਂ ਨੂੰ ਕਸਾਈ ਕਿਉਂ ਆਖਦੇ ਹੋ ਜੋ ਮਾਸ ਵੇਚਦੇ ਹਨ? ॥੨॥


ਮਨ ਕੇ ਅੰਧੇ ਆਪਿ ਬੂਝਹੁ ਕਾਹਿ ਬੁਝਾਵਹੁ ਭਾਈ  

You are blind in your mind, and do not understand your own self; how can you make others understand, O brother?  

ਕਾਹਿ = ਹੋਰ ਕਿਸ ਨੂੰ? ਬੁਝਾਵਹੁ = ਸਮਝਾਉਂਦੇ ਹੋ।
ਹੇ ਅਗਿਆਨੀ ਪਾਂਡੇ! ਤੁਹਾਨੂੰ ਆਪ ਨੂੰ (ਜੀਵਨ ਦੇ ਸਹੀ ਰਸਤੇ ਦੀ) ਸਮਝ ਨਹੀਂ ਆਈ, ਹੋਰ ਕਿਸ ਨੂੰ ਮੱਤਾਂ ਦੇਹ ਰਹੇ ਹੋ?


ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥  

For the sake of Maya and money, you sell knowledge; your life is totally worthless. ||3||  

ਅਬਿਰਥਾ = ਵਿਅਰਥ ॥੩॥
(ਇਸ ਪੜ੍ਹੀ ਹੋਈ ਵਿੱਦਿਆ ਤੋਂ ਤੁਸੀਂ ਆਪ ਕੋਈ ਲਾਭ ਨਹੀਂ ਉਠਾ ਰਹੇ, ਇਸ) ਵਿੱਦਿਆ ਨੂੰ ਸਿਰਫ਼ ਮਾਇਆ ਦੀ ਖ਼ਾਤਰ ਵੇਚ ਹੀ ਰਹੇ ਹੋ, ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿਅਰਥ ਗੁਜ਼ਰ ਰਹੀ ਹੈ ॥੩॥


ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ  

Naarad and Vyaasa say these things; go and ask Suk Dayv as well.  

ਨਾਰਦ, ਬਿਆਸ, ਸੁਕ = ਪੁਰਾਣੇ ਹਿੰਦੂ ਵਿਦਵਾਨ ਰਿਸ਼ੀਆਂ ਦੇ ਨਾਮ ਹਨ (ਨੋਟ: ਕਬੀਰ ਜੀ ਕਿਸੇ ਪੰਡਿਤ ਨੂੰ ਉਸ ਦਾ ਭੁਲੇਖਾ ਸਮਝਾ ਰਹੇ ਹਨ, ਇਸ ਵਾਸਤੇ ਉਹਨਾਂ ਦੇ ਹੀ ਰਿਸ਼ੀਆਂ ਦਾ ਹਵਾਲਾ ਦੇਂਦੇ ਹਨ)। ਜਾਇ = ਜਾ ਕੇ।
(ਜੇ ਮੇਰੀ ਇਸ ਗੱਲ ਉੱਤੇ ਯਕੀਨ ਨਹੀਂ ਆਉਂਦਾ, ਤਾਂ ਆਪਣੇ ਹੀ ਪੁਰਾਣੇ ਰਿਸ਼ੀਆਂ ਦੇ ਬਚਨ ਪੜ੍ਹ ਸੁਣ ਵੇਖੋ) ਨਾਰਦ ਰਿਸ਼ੀ ਦੇ ਇਹੀ ਬਚਨ ਹਨ, ਵਿਆਸ ਇਹੀ ਗੱਲ ਆਖਦਾ ਹੈ; ਸੁਕਦੇਵ ਨੂੰ ਵੀ ਜਾ ਕੇ ਪੁੱਛ ਲਵੋ (ਭਾਵ, ਸੁਕਦੇਵ ਦੇ ਬਚਨ ਪੜ੍ਹ ਕੇ ਭੀ ਵੇਖ ਲਵੋ, ਉਹ ਭੀ ਇਹੀ ਆਖਦਾ ਹੈ ਕਿ ਨਾਮ ਸਿਮਰਿਆਂ ਪਾਰ-ਉਤਾਰਾ ਹੁੰਦਾ ਹੈ)।


ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਬੂਡੇ ਭਾਈ ॥੪॥੧॥  

Says Kabeer, chanting the Lord's Name, you shall be saved; otherwise, you shall drown, brother. ||4||1||  

ਰਮਿ = ਸਿਮਰ ਕੇ। ਬੂਡੇ = ਡੁੱਬੇ ਸਮਝੋ ॥੪॥੧॥
ਕਬੀਰ ਆਖਦਾ ਹੈ ਕਿ (ਦੁਨੀਆ ਦੇ ਬੰਧਨਾਂ ਤੋਂ) ਪ੍ਰਭੂ ਦਾ ਨਾਮ ਸਿਮਰ ਕੇ ਹੀ ਮੁਕਤ ਹੋ ਸਕਦੇ ਹੋ, ਨਹੀਂ ਤਾਂ ਆਪਣੇ ਆਪ ਨੂੰ ਡੁੱਬੇ ਸਮਝੋ ॥੪॥੧॥


ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਤਜਹਿ ਬਿਕਾਰ  

Living in the forest, how will you find Him? Not until you remove corruption from your mind.  

ਬਨਹਿ = ਬਨ ਵਿਚ, ਜੰਗਲ ਵਿਚ। ਜਉ ਲਉ = ਜਦ ਤਕ। ਮਨਹੁ = ਮਨ ਤੋਂ। ਨ ਤਜਹਿ = ਤੂੰ ਨਹੀਂ ਤਿਆਗਦਾ।
ਜਦ ਤਕ, ਤੂੰ ਆਪਣੇ ਮਨ ਵਿਚੋਂ ਵਿਕਾਰ ਨਹੀਂ ਛੱਡਦਾ, ਜੰਗਲ ਵਿਚ ਜਾ ਵੱਸਿਆਂ ਪਰਮਾਤਮਾ ਕਿਵੇਂ ਮਿਲ ਸਕਦਾ ਹੈ?


ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥  

Those who look alike upon home and forest, are the most perfect people in the world. ||1||  

ਜਿਹ = ਜਿਨ੍ਹਾਂ ਨੇ। ਸਮਸਰਿ = ਬਰਾਬਰ, ਇਕੋ ਜਿਹਾ। ਪੂਰੇ = ਪੂਰਨ ਮਨੁੱਖ ॥੧॥
ਜਗਤ ਵਿਚ ਪੂਰਨ ਪੁਰਖ ਉਹੀ ਹਨ ਜਿਨ੍ਹਾਂ ਨੇ ਘਰ ਤੇ ਜੰਗਲ ਨੂੰ ਇਕੋ ਜਿਹਾ ਕਰ ਜਾਣਿਆ ਹੈ (ਭਾਵ, ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਤਿਆਗੀ ਹਨ) ॥੧॥


ਸਾਰ ਸੁਖੁ ਪਾਈਐ ਰਾਮਾ  

You shall find real peace in the Lord,  

ਸਾਰ = ਸ੍ਰੇਸ਼ਟ। ਰਾਮਾ = ਪ੍ਰਭੂ ਦਾ ਨਾਮ ਸਿਮਰਿਆਂ, ਪ੍ਰਭੂ ਤੋਂ।
ਅਸਲ ਸ੍ਰੇਸ਼ਟ ਸੁਖ ਪ੍ਰਭੂ ਦਾ ਨਾਮ ਸਿਮਰਿਆਂ ਹੀ ਮਿਲਦਾ ਹੈ।


ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ  

if you lovingly dwell on the Lord within your being. ||1||Pause||  

ਰੰਗਿ = ਪ੍ਰੇਮ ਨਾਲ। ਆਤਮੈ = ਆਤਮਾ ਵਿਚ, ਆਪਣੇ ਅੰਦਰ। ਰਵਹੁ = ਸਿਮਰੋ ॥੧॥
(ਇਸ ਵਾਸਤੇ, ਹੇ ਭਾਈ!) ਆਪਣੇ ਹਿਰਦੇ ਵਿਚ ਹੀ ਪ੍ਰੇਮ ਨਾਲ ਰਾਮ ਦਾ ਨਾਮ ਸਿਮਰੋ ॥੧॥ ਰਹਾਉ॥


ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ  

What is the use of wearing matted hair, smearing the body with ashes, and living in a cave?  

ਕੀਹ = ਕੀਹ ਹੋਇਆ? ਕੋਈ ਲਾਭ ਨਹੀਂ।
ਜੇ ਤੁਸਾਂ ਜਟਾ (ਧਾਰ ਕੇ ਉਹਨਾਂ) ਨੂੰ ਸੁਆਹ ਲਿੰਬ ਲਈ, ਜਾਂ ਕਿਸੇ ਗੁਫ਼ਾ ਵਿਚ ਜਾ ਡੇਰਾ ਲਾਇਆ, ਤਾਂ ਭੀ ਕੀਹ ਹੋਇਆ? (ਮਾਇਆ ਦਾ ਮੋਹ ਇਸ ਤਰ੍ਹਾਂ ਖ਼ਲਾਸੀ ਨਹੀਂ ਕਰਦਾ)।


ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥  

Conquering the mind, one conquers the world, and then remains detached from corruption. ||2||  

ਬਿਖਿਆ ਤੇ = ਮਾਇਆ ਤੋਂ ॥੨॥
ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹਨਾਂ (ਮਾਨੋ) ਸਾਰੇ ਜਗਤ ਨੂੰ ਜਿੱਤ ਲਿਆ, ਕਿਉਂਕਿ ਮਨ ਜਿੱਤਣ ਨਾਲ ਹੀ ਮਾਇਆ ਤੋਂ ਉਪਰਾਮ ਹੋਈਦਾ ਹੈ ॥੨॥


ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ  

They all apply make-up to their eyes; there is little difference between their objectives.  

ਅੰਜਨੁ = ਸੁਰਮਾ। ਦੇਇ = ਦੇਂਦਾ ਹੈ, ਪਾਂਦਾ ਹੈ। ਟੁਕੁ = ਰਤਾ। ਚਾਹਨ = ਭਾਵਨਾ, ਨੀਅਤ। ਬਿਡਾਨੁ = ਫ਼ਰਕ।
ਹਰ ਕੋਈ ਸੁਰਮਾ ਪਾ ਲੈਂਦਾ ਹੈ, ਪਰ (ਸੁਰਮਾ ਪਾਣ ਵਾਲਿਆਂ ਦੀ) ਨੀਅਤ ਵਿਚ ਕੁਝ ਫ਼ਰਕ ਹੋਇਆ ਕਰਦਾ ਹੈ (ਕੋਈ ਸੁਰਮਾ ਪਾਂਦਾ ਹੈ ਵਿਕਾਰਾਂ ਲਈ, ਤੇ ਕੋਈ ਅੱਖਾਂ ਦੀ ਨਜ਼ਰ ਚੰਗੀ ਰੱਖਣ ਲਈ। ਤਿਵੇਂ, ਮਾਇਆ ਦੇ ਬੰਧਨਾਂ ਤੋਂ ਨਿਕਲਣ ਲਈ ਉੱਦਮ ਕਰਨ ਦੀ ਲੋੜ ਹੈ, ਪਰ ਉੱਦਮ ਉੱਦਮ ਵਿਚ ਫ਼ਰਕ ਹੈ)


ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ ॥੩॥  

But those eyes, to which the ointment of spiritual wisdom is applied, are approved and supreme. ||3||  

ਜਿਹ = ਜਿਨ੍ਹਾਂ ਨੇ। ਲੋਇਨ = ਅੱਖਾਂ ॥੩॥
ਉਹੀ ਅੱਖਾਂ (ਪ੍ਰਭੂ ਦੀ ਨਜ਼ਰ ਵਿਚ) ਕਬੂਲ ਹਨ ਜਿਨ੍ਹਾਂ (ਗੁਰੂ ਦੇ) ਗਿਆਨ ਦਾ ਸੁਰਮਾ ਪਾਇਆ ਹੈ ॥੩॥


ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ  

Says Kabeer, now I know my Lord; the Guru has blessed me with spiritual wisdom.  

ਗੁਰਿ = ਗੁਰੂ ਨੇ।
ਕਬੀਰ ਆਖਦਾ ਹੈ ਕਿ ਮੈਨੂੰ ਮੇਰੇ ਗੁਰੂ ਨੇ (ਜੀਵਨ ਦੇ ਸਹੀ ਰਸਤੇ ਦਾ) ਗਿਆਨ ਬਖ਼ਸ਼ ਦਿੱਤਾ ਹੈ। ਮੈਨੂੰ ਹੁਣ ਸਮਝ ਆ ਗਈ ਹੈ।


ਅੰਤਰਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਜਾਇ ॥੪॥੨॥  

I have met the Lord, and I am emancipated within; now, my mind does not wander at all. ||4||2||  

ਅੰਤਰਗਤਿ = ਅੰਦਰ ਹਿਰਦੇ ਵਿਚ ਬੈਠਾ ਹੋਇਆ। ਭੇਟਿਆ = ਮਿਲਿਆ। ਕਤਹੂ = ਹੋਰ ਕਿਸੇ ਪਾਸੇ ॥੪॥੨॥
(ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਮੈਨੂੰ ਮਿਲ ਪਿਆ ਹੈ, ਮੇਰਾ ਮਨ (ਜੰਗਲ ਗੁਫ਼ਾ ਆਦਿਕ) ਕਿਸੇ ਹੋਰ ਪਾਸੇ ਨਹੀਂ ਜਾਂਦਾ ॥੪॥੨॥


ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ  

You have riches and miraculous spiritual powers; so what business do you have with anyone else?  

ਜਾ ਕਉ = ਜਿਸ ਮਨੁੱਖ ਨੂੰ। ਰਿਧਿ ਸਿਧਿ ਫੁਰੀ = ਰਿੱਧੀਆਂ ਸਿੱਧੀਆਂ ਫੁਰ ਪੈਂਦੀਆਂ ਹਨ, ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਂਦੀਆਂ ਹਨ। ਕਾਹੂ ਸਿਉ = ਕਿਸੇ ਹੋਰ ਨਾਲ। ਕਾਜ = ਕੰਮ, ਮੁਥਾਜੀ।
(ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ)।


ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥੧॥  

What should I say about the reality of your talk? I am embarrassed even to speak to you. ||1||  

ਕਹਨੇ ਕੀ = (ਨਿਰੀਆਂ ਮੂੰਹੋਂ ਆਖੀਆਂ) ਗੱਲਾਂ ਦੀ। ਕਿਆ ਕਹਉ = ਮੈਂ ਕੀਹ ਆਖਾਂ? ਲਾਜ = ਸ਼ਰਮ ॥੧॥
(ਹੇ ਜੋਗੀ! ਤੂੰ ਆਖਦਾ ਹੈਂ 'ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ', ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ ॥੧॥


ਰਾਮੁ ਜਿਹ ਪਾਇਆ ਰਾਮ  

One who has found the Lord,  

ਜਿਹ = ਜਿਨ੍ਹਾਂ ਮਨੁੱਖਾਂ ਨੇ।
(ਹੇ ਜੋਗੀ!) ਜਿਨ੍ਹਾਂ ਲੋਕਾਂ ਨੂੰ ਸਚ-ਮੁਚ ਪਰਮਾਤਮਾ ਮਿਲ ਪੈਂਦਾ ਹੈ,


ਤੇ ਭਵਹਿ ਬਾਰੈ ਬਾਰ ॥੧॥ ਰਹਾਉ  

does not wander from door to door. ||1||Pause||  

ਤੇ = ਉਹ ਬੰਦੇ। ਬਾਰੈ ਬਾਰ = ਦਰ ਦਰ ਤੇ ॥੧॥
ਉਹ (ਭਿੱਛਿਆ ਮੰਗਣ ਲਈ) ਦਰ ਦਰ ਤੇ ਨਹੀਂ ਭਟਕਦੇ ॥੧॥ ਰਹਾਉ॥


ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ  

The false world wanders all around, in hopes of finding wealth to use for a few days.  

ਡਹਕੈ = ਭਟਕਦਾ ਹੈ। ਘਨਾ = ਬਹੁਤ। ਦਿਨ ਦੁਇ = ਦੋ ਦਿਨਾਂ ਲਈ।
ਦੋ ਚਾਰ ਦਿਨ (ਮਾਇਆ) ਵਰਤਣ ਦੀ ਆਸ ਤੇ ਹੀ ਇਹ ਝੂਠਾ ਜਗਤ ਕਿਤਨਾ ਹੀ ਭਟਕਦਾ ਫਿਰਦਾ ਹੈ।


ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਭਈ ਪਿਆਸ ॥੨॥  

That humble being, who drinks in the Lord's water, never becomes thirsty again. ||2||  

ਉਦਕੁ = ਜਲ, ਅੰਮ੍ਰਿਤ। ਤਿਹਿ = ਉਹਨਾਂ ਨੂੰ। ਬਹੁਰਿ = ਮੁੜ ॥੨॥
(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹਨਾਂ ਨੂੰ ਮੁੜ ਮਾਇਆ ਦੀ ਤ੍ਰੇਹ ਨਹੀਂ ਲੱਗਦੀ ॥੨॥


ਗੁਰ ਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ  

Whoever understands, by Guru's Grace, becomes free of hope in the midst of hope.  

ਜਿਹ = ਜਿਸ ਮਨੁੱਖ ਨੇ। ਨਿਰਾਸੁ = ਆਸਾ-ਰਹਿਤ।
ਗੁਰੂ ਦੀ ਕਿਰਪਾ ਨਾਲ ਜਿਸ ਨੇ (ਸਹੀ ਜੀਵਨ) ਸਮਝ ਲਿਆ ਹੈ, ਉਹ ਆਸਾਂ ਛੱਡ ਕੇ ਆਸਾਂ ਤੋਂ ਉਤਾਂਹ ਹੋ ਜਾਂਦਾ ਹੈ,


ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥੩॥  

One comes to see the Lord everywhere, when the soul becomes detached. ||3||  

ਸਭੁ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਉਦਾਸੁ = ਉਪਰਾਮ ॥੩॥
ਕਿਉਂਕਿ ਜਦੋਂ ਮਨੁੱਖ ਅੰਦਰੋਂ ਮਾਇਆ ਤੋਂ ਉਪਰਾਮ ਹੋ ਜਾਏ ਤਾਂ ਉਸ ਨੂੰ ਹਰ ਥਾਂ ਪ੍ਰਭੂ ਦਿੱਸਦਾ ਹੈ (ਮਾਇਆ ਵਲ ਉਸ ਦੀ ਨਿਗਾਹ ਹੀ ਨਹੀਂ ਪੈਂਦੀ) ॥੩॥


ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ  

I have tasted the sublime essence of the Lord's Name; the Lord's Name carries everyone across.  

ਹਰ ਤਾਰਿ = ਹਰ ਤਾਲਿ, ਹਰੇਕ ਤਾਲ ਵਿਚ, ਹਰੇਕ ਕੌਤਕ ਵਿਚ।
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਿਆ ਹੈ, ਉਸ ਨੂੰ ਹਰੇਕ ਕੌਤਕ ਵਿਚ ਪ੍ਰਭੂ ਦਾ ਨਾਮ ਹੀ ਦਿੱਸਦਾ ਸੁਣੀਦਾ ਹੈ,


ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥  

Says Kabeer, I have become like gold; doubt is dispelled, and I have crossed over the world-ocean. ||4||3||  

ਕੰਚਨੁ = ਸੋਨਾ। ਭ੍ਰਮੁ = ਭੁਲੇਖਾ, ਭਟਕਣਾ ॥੪॥੩॥
ਕਬੀਰ ਆਖਦਾ ਹੈ, ਉਹ ਸੁੱਧ ਸੋਨਾ ਬਣ ਜਾਂਦਾ ਹੈ, ਉਸ ਦੀ ਭਟਕਣਾ ਸਮੁੰਦਰੋਂ ਪਾਰ ਚਲੀ ਜਾਂਦੀ ਹੈ (ਸਦਾ ਲਈ ਮਿਟ ਜਾਂਦੀ ਹੈ) ॥੪॥੩॥


ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ  

Like drops of water in the water of the ocean, and like waves in the stream, I merge in the Lord.  

ਉਦਕ = ਪਾਣੀ। ਸਲਲ = ਪਾਣੀ। ਸਾਖਿਆ = ਤਰ੍ਹਾਂ, ਵਾਂਗ। ਤਰੰਗ = ਲਹਿਰਾਂ। ਸਮਾਵਹਿਗੇ = ਅਸੀਂ ਸਮਾ ਗਏ ਹਾਂ, ਮੈਂ ਲੀਨ ਹੋ ਗਿਆ ਹਾਂ।
ਜਿਵੇਂ ਪਾਣੀ ਸਮੁੰਦਰ ਦੇ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ, ਜਿਵੇਂ ਨਦੀ ਦੇ ਪਾਣੀ ਦੀਆਂ ਲਹਿਰਾਂ ਨਦੀ ਦੇ ਪਾਣੀ ਵਿਚ ਲੀਨ ਹੋ ਜਾਂਦੀਆਂ ਹਨ,


ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥  

Merging my being into the Absolute Being of God, I have become impartial and transparent, like the air. ||1||  

ਸੁੰਨਹਿ = ਸੁੰਨ ਵਿਚ, ਅਫੁਰ ਪ੍ਰਭੂ ਵਿਚ। ਸੁੰਨੁ = ਅਫੁਰ ਹੋਇਆ ਆਤਮਾ। ਮਿਲਿਆ = ਮਿਲ ਗਿਆ ਹੈ। ਸਮ = ਸਮਾਨ, ਬਰਾਬਰ। ਪਵਨ ਰੂਪ = ਹਵਾ ਵਾਂਗ। ਪਵਨ ਰੂਪ ਹੋਇ ਜਾਵਹਿਗੇ = ਅਸੀਂ ਹਵਾ ਵਾਂਗ ਹੋ ਗਏ ਹਾਂ, ਮੈਂ ਹਵਾ ਵਾਂਗ ਹੋ ਗਿਆ ਹਾਂ, ਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ ਤਿਵੇਂ ਮੈਂ ਭੀ ॥੧॥
ਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ, ਤਿਵੇਂ ਵਾਸ਼ਨਾ-ਰਹਿਤ ਹੋਇਆ ਮੇਰਾ ਮਨ ਅਫੁਰ ਪ੍ਰਭੂ ਵਿਚ ਮਿਲ ਗਿਆ ਹੈ, ਤੇ ਹੁਣ ਮੈਨੂੰ ਹਰ ਥਾਂ ਪ੍ਰਭੂ ਹੀ ਦਿੱਸ ਰਿਹਾ ਹੈ ॥੧॥


ਬਹੁਰਿ ਹਮ ਕਾਹੇ ਆਵਹਿਗੇ  

Why should I come into the world again?  

ਬਹੁਰਿ = ਮੁੜ, ਫੇਰ। ਹਮ = ਮੈਂ, ਅਸਾਂ।
ਮੈਂ ਫਿਰ ਕਦੇ (ਜਨਮ ਮਰਨ ਦੇ ਗੇੜ ਵਿਚ) ਨਹੀਂ ਆਵਾਂਗਾ।


ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ  

Coming and going is by the Hukam of His Command; realizing His Hukam, I shall merge in Him. ||1||Pause||  

ਬੁਝਿ = ਸਮਝ ਕੇ ॥੧॥
ਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾ (ਅਨੁਸਾਰ) ਹੀ ਹੈ, ਮੈਂ ਉਸ ਰਜ਼ਾ ਨੂੰ ਸਮਝ ਕੇ (ਰਜ਼ਾ ਵਿਚ) ਲੀਨ ਹੋ ਗਿਆ ਹਾਂ ॥੧॥ ਰਹਾਉ॥


ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ  

When the body, formed of the five elements, perishes, then any such doubts shall end.  

ਜਬ = ਹੁਣ ਜਦੋਂ। ਚੂਕੈ = ਮੁੱਕ ਗਈ ਹੈ। ਪੰਚ ਧਾਤੁ ਕੀ ਰਚਨਾ = ਪੰਜ-ਤੱਤੀ ਸਰੀਰ ਦੀ ਖੇਡ, ਪੰਜ-ਤੱਤੀ ਸਰੀਰ ਦਾ ਮੋਹ, ਦੇਹ = ਅੱਭਿਆਸ, ਸਰੀਰ ਦੇ ਦੁਖ-ਸੁਖ ਦੀ ਸੁਰਤ। ਐਸੇ = ਇਸ ਤਰ੍ਹਾਂ। ਚੁਕਾਵਹਿਗੇ = ਮੈਂ ਮੁਕਾ ਦਿੱਤਾ ਹੈ।
ਹੁਣ ਜਦੋਂ (ਪ੍ਰਭੂ ਵਿਚ ਲੀਨ ਹੋਣ ਕਰਕੇ) ਮੇਰਾ ਪੰਜ-ਤੱਤੀ ਸਰੀਰ ਦਾ ਮੋਹ ਮੁੱਕ ਗਿਆ ਹੈ, ਮੈਂ ਆਪਣਾ ਭੁਲੇਖਾ ਭੀ ਇਉਂ ਮੁਕਾ ਲਿਆ ਹੈ,


ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥੨॥  

Giving up the different schools of philosophy, I look upon all equally; I meditate only on the One Name. ||2||  

ਦਰਸਨੁ = ਭੇਖ, ਕਿਸੇ ਭੇਖ ਦੀ ਉੱਚਤਾ ਦਾ ਖ਼ਿਆਲ। ਧਿਆਵਹਿਗੇ = ਮੈਂ ਸਿਮਰਦਾ ਹਾਂ ॥੨॥
ਕਿ ਕਿਸੇ ਖ਼ਾਸ ਭੇਖ (ਦੀ ਮਹੱਤਤਾ ਦਾ ਖ਼ਿਆਲ) ਛੱਡ ਕੇ ਮੈਨੂੰ ਸਭਨਾਂ ਵਿਚ ਹੀ ਪਰਮਾਤਮਾ ਦਿੱਸਦਾ ਹੈ, ਮੈਂ ਇਕ ਪ੍ਰਭੂ ਦਾ ਨਾਮ ਹੀ ਸਿਮਰ ਰਿਹਾ ਹਾਂ ॥੨॥


ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ  

Whatever I am attached to, to that I am attached; such are the deeds I do.  

ਜਿਤੁ = ਜਿਸ ਪਾਸੇ। ਹਮ = ਸਾਨੂੰ, ਮੈਨੂੰ। ਲਾਗੇ = ਮੈਂ ਲੱਗਾ ਹੋਇਆ ਹਾਂ। ਕਮਾਵਹਿਗੇ = ਮੈਂ ਕਮਾ ਰਿਹਾ ਹਾਂ।
(ਪਰ, ਇਹ ਪ੍ਰਭੂ ਦੀ ਆਪਣੀ ਹੀ ਮਿਹਰ ਹੈ) ਜਿਸ ਪਾਸੇ ਉਸ ਨੇ ਮੈਨੂੰ ਲਾਇਆ ਹੈ ਮੈਂ ਉਧਰ ਹੀ ਲੱਗ ਪਿਆ ਹਾਂ (ਜਿਹੋ ਜਿਹੇ ਕੰਮ ਉਹ ਮੈਥੋਂ ਕਰਾਉਂਦਾ ਹੈ) ਉਹੋ ਜਿਹੇ ਕੰਮ ਮੈਂ ਕਰ ਰਿਹਾ ਹਾਂ।


ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥  

When the Dear Lord grants His Grace, then I am merged in the Word of the Guru's Shabad. ||3||  

ਸਮਾਵਹਿਗੇ = ਮੈਂ ਸਮਾ ਰਿਹਾ ਹਾਂ ॥੩॥
ਜਦੋਂ ਭੀ (ਜਿਨ੍ਹਾਂ ਉੱਤੇ) ਪ੍ਰਭੂ ਜੀ ਆਪਣੀ ਮਿਹਰ ਕਰਦੇ ਹਨ, ਉਹ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ॥੩॥


ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਹੋਈ  

Die while yet alive, and by so dying, be alive; thus you shall not be reborn again.  

ਜੀਵਤ = ਜਿਊਂਦੇ ਹੀ, ਦੁਨੀਆ ਵਿਚ ਰਹਿੰਦੇ ਹੋਏ ਹੀ। ਮਰਹੁ = ਵਿਸ਼ਿਆਂ ਵਲੋਂ ਮਰ ਜਾਉ। ਫੁਨਿ = ਮੁੜ, ਆਤਮਕ ਜੀਵਨ ਵਾਲੇ ਪਾਸੇ। ਪੁਨਰਪਿ {ਪੁਨਹ-ਅਪਿ} ਫਿਰ ਭੀ, ਫਿਰ ਕਦੇ।
ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪਹਿਲਾਂ) ਵਿਕਾਰਾਂ ਵਲੋਂ ਮਰੋ। ਜਦੋਂ ਇਸ ਤਰ੍ਹਾਂ ਮਰੋਗੇ, ਤਾਂ ਫਿਰ ਆਤਮਕ ਜੀਵਨ ਵਾਲੇ ਪਾਸੇ ਜੀਊ ਪਵੋਗੇ। ਫਿਰ ਕਦੇ ਜਨਮ (ਮਰਨ ਦਾ ਗੇੜ) ਨਹੀਂ ਹੋਵੇਗਾ।


        


© SriGranth.org, a Sri Guru Granth Sahib resource, all rights reserved.
See Acknowledgements & Credits