Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ  

गिआनु रासि नामु धनु सउपिओनु इसु सउदे लाइक ॥  

Gi▫ān rās nām ḏẖan sa▫opi▫on is sa▫uḏe lā▫ik.  

He has blessed me with the capital, the wealth of spiritual wisdom; He has made me worthy of this merchandise.  

ਸਉਪਿਓਨੁ = ਉਸ (ਪ੍ਰਭੂ) ਨੇ ਸੌਂਪਿਆ ਹੈ।
ਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ।


ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ  

साझी गुर नालि बहालिआ सरब सुख पाइक ॥  

Sājẖī gur nāl bahāli▫ā sarab sukẖ pā▫ik.  

He has made me a partner with the Guru; I have obtained all peace and comforts.  

ਸਾਝੀ = ਭਾਈਵਾਲ। ਪਾਇਕ = ਸੇਵਕ।
ਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ।


ਮੈ ਨਾਲਹੁ ਕਦੇ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥  

मै नालहु कदे न विछुड़ै हरि पिता सभना गला लाइक ॥२१॥  

Mai nālahu kaḏe na vicẖẖuṛai har piṯā sabẖnā galā lā▫ik. ||21||  

He is with me, and shall never separate from me; the Lord, my father, is potent to do everything. ||21||  

ਮੈ ਨਾਲਹੁ = ਮੇਰੇ ਨਾਲੋਂ। ਲਾਇਕ = ਸਮਰੱਥ ॥੨੧॥
ਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ॥੨੧॥


ਸਲੋਕ ਡਖਣੇ ਮਃ  

सलोक डखणे मः ५ ॥  

Salok dakẖ▫ṇe mėhlā 5.  

Shalok, Dakhanay, Fifth Mehl:  

xxx
xxx


ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ  

नानक कचड़िआ सिउ तोड़ि ढूढि सजण संत पकिआ ॥  

Nānak kacẖṛi▫ā si▫o ṯoṛ dẖūdẖ sajaṇ sanṯ paki▫ā.  

O Nanak, break away from the false, and seek out the Saints, your true friends.  

ਕਚੜਿਆ ਸਿਉ = ਉਹਨਾਂ ਨਾਲੋਂ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ {ਨੋਟ: ਜਿਨ੍ਹਾਂ ਨਾਲ ਪ੍ਰੀਤ ਸਿਰਫ਼ ਮਾਇਆ ਦੇ ਸੰਬੰਧ ਕਰਕੇ ਹੁੰਦੀ ਹੈ, ਉਹ ਸਦਾ ਕਾਇਮ ਨਹੀਂ ਰਹਿ ਸਕਦੀ। ਜਾਇਦਾਦ ਦੀ ਵੰਡ ਤੋਂ ਜਾਂ ਕਈ ਹੋਰ ਸੁਆਰਥਾਂ ਦੇ ਕਾਰਨ ਫਿੱਕ ਪੈ ਜਾਂਦੀ ਹੈ}।
ਹੇ ਨਾਨਕ! (ਮਾਇਆ ਦੇ ਆਸਰੇ ਪ੍ਰੀਤ ਪਾਣ ਵਾਲਿਆਂ ਦੀ ਪ੍ਰੀਤ ਦੀ ਗੰਢ ਪੱਕੀ ਨਹੀਂ ਹੁੰਦੀ, ਸੋ) ਉਹਨਾਂ ਨਾਲੋਂ ਪ੍ਰੀਤ ਤੋੜ ਲੈ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ (ਉਹਨਾਂ ਨੂੰ ਸਦਾ ਨਿਭਣ ਵਾਲਾ ਸਾਥੀ ਨਾਹ ਸਮਝ)। ਗੁਰਮੁਖਾਂ ਦੀ, ਸੰਤ ਜਨਾਂ ਦੀ ਭਾਲ ਕਰ, ਉਹਨਾਂ ਦੀ ਪ੍ਰੀਤ ਪੱਕੀ ਹੁੰਦੀ ਹੈ (ਕਿਉਂਕਿ ਉਹਨਾਂ) ਨੂੰ ਕੋਈ ਸੁਆਰਥ ਨਹੀਂ ਹੁੰਦਾ।


ਓਇ ਜੀਵੰਦੇ ਵਿਛੁੜਹਿ ਓਇ ਮੁਇਆ ਜਾਹੀ ਛੋੜਿ ॥੧॥  

ओइ जीवंदे विछुड़हि ओइ मुइआ न जाही छोड़ि ॥१॥  

O▫e jīvande vicẖẖuṛėh o▫e mu▫i▫ā na jāhī cẖẖoṛ. ||1||  

The false shall leave you, even while you are still alive; but the Saints shall not forsake you, even when you are dead. ||1||  

ਓਇ ਵਿਛੁੜਹਿ = ਮਾਇਆ ਦੇ ਆਸਰੇ ਬਣੇ ਹੋਏ ਸਾਕ-ਸੈਣ ਪ੍ਰੀਤ ਤੋੜ ਲੈਂਦੇ ਹਨ ॥੧॥
ਸੁਆਰਥੀ ਤਾਂ ਜੀਊਂਦਿਆਂ ਹੀ (ਦਿਲੋਂ) ਵਿੱਛੁੜੇ ਰਹਿੰਦੇ ਹਨ, ਪਰ ਗੁਰਮੁਖ ਸਤਸੰਗੀ ਮਰਨ ਤੇ ਭੀ ਸਾਥ ਨਹੀਂ ਛੱਡਦੇ (ਪ੍ਰਭੂ-ਪਿਆਰ ਦੀ ਦਾਤ ਲਈ ਅਰਦਾਸ ਕਰਦੇ ਹਨ) ॥੧॥


ਮਃ  

मः ५ ॥  

Mėhlā 5.  

Fifth Mehl:  

xxx
xxx


ਨਾਨਕ ਬਿਜੁਲੀਆ ਚਮਕੰਨਿ ਘੁਰਨ੍ਹ੍ਹਿ ਘਟਾ ਅਤਿ ਕਾਲੀਆ  

नानक बिजुलीआ चमकंनि घुरन्हि घटा अति कालीआ ॥  

Nānak bijulī▫ā cẖamkann gẖurniĥ gẖatā aṯ kālī▫ā.  

O Nanak, the lightning flashes, and thunder echoes in the dark black clouds.  

ਘੁਰਨਿ = ਘੁਰ-ਘੁਰ ਕਰਦੀਆਂ ਹਨ, ਗੜ੍ਹਕਦੀਆਂ ਹਨ, ਗੱਜਦੀਆਂ ਹਨ। ਅਤਿ ਕਾਲੀਆ = ਗੂੜ੍ਹੇ ਕਾਲੇ ਰੰਗ ਵਾਲੀਆਂ।
ਹੇ ਨਾਨਕ! (ਸਾਵਣ ਦੀ ਰੁੱਤੇ ਜਦੋਂ) ਬੱਦਲਾਂ ਦੀਆਂ ਗੂੜ੍ਹੀਆਂ ਕਾਲੀਆਂ ਘਟਾਵਾਂ ਗੱਜਦੀਆਂ ਹਨ, (ਉਹਨਾਂ ਵਿਚ) ਬਿਜਲੀਆਂ ਚਮਕਦੀਆਂ ਹਨ,


ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥੨॥  

बरसनि मेघ अपार नानक संगमि पिरी सुहंदीआ ॥२॥  

Barsan megẖ apār Nānak sangam pirī suhanḏī▫ā. ||2||  

The downpour from the clouds is heavy; O Nanak, the soul-brides are exalted and embellished with their Beloved. ||2||  

ਮੇਘ = ਬੱਦਲ। ਸੰਗਮਿ = ਮਿਲਾਪ ਵਿਚ। ਸੁਹੰਦੀਆ = ਸੋਹਣੀਆਂ ਲੱਗਦੀਆਂ ਹਨ ॥੨॥
ਤੇ ਬੱਦਲ ਮੁਹਲੇ-ਧਾਰ ਵਰ੍ਹਦੇ ਹਨ (ਤਦੋਂ ਕੈਸਾ ਸੁਹਾਵਣਾ ਸਮਾ ਹੁੰਦਾ ਹੈ); ਪਰ ਇਹ ਕਾਲੀਆਂ ਘਟਾਵਾਂ (ਇਸਤ੍ਰੀ ਨੂੰ) ਪਤੀ ਦੇ ਮਿਲਾਪ ਵਿਚ ਹੀ ਸੋਹਣੀਆਂ ਲੱਗਦੀਆਂ ਹਨ ॥੨॥


ਮਃ  

मः ५ ॥  

Mėhlā 5.  

Fifth Mehl:  

xxx
xxx


ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ  

जल थल नीरि भरे सीतल पवण झुलारदे ॥  

Jal thal nīr bẖare sīṯal pavaṇ jẖulārḏe.  

The ponds and the lands are overflowing with water, and the cold wind is blowing.  

ਨੀਰਿ = ਪਾਣੀ ਨਾਲ। ਜਲ ਥਲ = ਨਦੀਆਂ ਤੇ ਮਦਾਨ, ਟੋਏ-ਟਿੱਬੇ। ਸੀਤਲ ਪਵਣ = ਠੰਢੀਆਂ ਹਵਾਵਾਂ। ਝੁਲਾਰਦੇ = ਵਗਦੀਆਂ ਹੋਣ।
ਹੇ ਨਾਨਕ! (ਜੇਠ ਹਾੜ ਦੀਆਂ ਲੋਆਂ ਪਿਛੋਂ ਵਰਖਾ ਰੁੱਤੇ) ਟੋਏ-ਟਿੱਬੇ (ਮੀਂਹ ਦੇ) ਪਾਣੀ ਨਾਲ ਭਰੇ ਹੋਏ ਹੋਣ, ਠੰਢੀਆਂ ਹਵਾਵਾਂ ਵਗਦੀਆਂ ਹੋਣ,


ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ  

सेजड़ीआ सोइंन हीरे लाल जड़ंदीआ ॥  

Sejṛī▫ā so▫inn hīre lāl jaṛanḏī▫ā.  

Her bed is adorned with gold, diamonds and rubies;  

ਸੋਇੰਨ = ਸੋਨੇ ਦੀਆਂ।
ਸੋਨੇ ਦਾ ਪਲੰਘ ਹੋਵੇ ਜਿਸ ਵਿਚ ਹੀਰੇ ਲਾਲ ਜੜੇ ਹੋਏ ਹੋਣ,


ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥੩॥  

सुभर कपड़ भोग नानक पिरी विहूणी ततीआ ॥३॥  

Subẖar kapaṛ bẖog Nānak pirī vihūṇī ṯaṯī▫ā. ||3||  

she is blessed with beautiful gowns and delicacies, O Nanak, but without her Beloved, she burns in agony. ||3||  

ਸੁਭਰ ਕਪੜ = ਸਗਨਾਂ ਦੇ ਸਾਲੂ ॥੩॥
ਸਗਨਾਂ ਦੇ ਸਾਲੂ ਪਹਿਨਣ ਨੂੰ ਹੋਣ, (ਪਰ ਜੇ ਇਸਤ੍ਰੀ ਨੂੰ ਆਪਣੇ) ਪਤੀ ਤੋਂ ਵਿਛੋੜਾ ਹੈ ਤਾਂ (ਇਹ ਸਾਰੇ ਸੁਹਾਵਣੇ ਪਦਾਰਥ ਹਿਰਦੇ ਨੂੰ ਪੁਚਾਣ ਦੇ ਥਾਂ) ਸੜਨ ਪੈਦਾ ਕਰਦੇ ਹਨ ॥੩॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ  

कारणु करतै जो कीआ सोई है करणा ॥  

Kāraṇ karṯai jo kī▫ā so▫ī hai karṇā.  

He does the deeds which the Creator causes him to do.  

ਕਾਰਣੁ = ਸਬਬ। ਕਰਤੈ = ਕਰਤਾਰ ਨੇ। ਹੈ ਕਰਣਾ = (ਸਬੱਬ) ਬਣਨਾ ਹੈ।
ਹੇ ਪ੍ਰਾਣੀ! ਜੋ ਸਬੱਬ ਕਰਤਾਰ ਨੇ ਬਣਾਇਆ ਹੈ ਉਹੀ ਬਣਨਾ ਹੈ।


ਜੇ ਸਉ ਧਾਵਹਿ ਪ੍ਰਾਣੀਆ ਪਾਵਹਿ ਧੁਰਿ ਲਹਣਾ  

जे सउ धावहि प्राणीआ पावहि धुरि लहणा ॥  

Je sa▫o ḏẖāvėh parāṇī▫ā pāvahi ḏẖur lahṇā.  

Even if you run in hundreds of directions, O mortal, you shall still receive what you are pre-destined to receive.  

ਸਉ = ਸੈਂਕੜੇ ਵਾਰੀ। ਧਾਵਹਿ = ਤੂੰ ਦੌੜੇਂ। ਧੁਰਿ = (ਜੋ) ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਨੇ ਲਿਖਿਆ ਹੈ)।
ਜੇ ਤੂੰ ਸੈਂਕੜੇ ਵਾਰੀ ਦੌੜਦਾ ਫਿਰੇਂ, ਜੋ ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ) ਲਹਣਾ (ਲਿਖਿਆ) ਹੈ ਉਹੀ ਪ੍ਰਾਪਤ ਕਰੇਂਗਾ।


ਬਿਨੁ ਕਰਮਾ ਕਿਛੂ ਲਭਈ ਜੇ ਫਿਰਹਿ ਸਭ ਧਰਣਾ  

बिनु करमा किछू न लभई जे फिरहि सभ धरणा ॥  

Bin karmā kicẖẖū na labẖ▫ī je firėh sabẖ ḏẖarṇā.  

Without good karma, you shall obtain nothing, even if you wander across the whole world.  

ਕਰਮਾ = ਕਰਮ, ਮੇਹਰ। ਧਰਣਾ = ਧਰਤੀ।
ਸਾਰੀ ਧਰਤੀ ਉਤੇ ਭੀ ਜੇ ਭਟਕਦਾ ਫਿਰੇਂ, ਤਾਂ ਭੀ ਪ੍ਰਭੂ ਦੀ ਮੇਹਰ ਤੋਂ ਬਿਨਾ ਕੁਝ ਨਹੀਂ ਮਿਲੇਗਾ (ਇਸ ਵਾਸਤੇ ਉਸ ਦੀ ਮੇਹਰ ਦਾ ਪਾਤਰ ਬਣ)।


ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ  

गुर मिलि भउ गोविंद का भै डरु दूरि करणा ॥  

Gur mil bẖa▫o govinḏ kā bẖai dar ḏūr karṇā.  

Meeting with the Guru, you shall know the Fear of God, and other fears shall be taken away.  

ਭੈ ਡਰੁ = (ਦੁਨੀਆ ਦੇ) ਡਰਾਂ ਦਾ ਸਹਿਮ।
ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਡਰ (ਹਿਰਦੇ ਵਿਚ ਵਸਾਇਆ ਹੈ), ਪ੍ਰਭੂ ਨੇ ਉਸ ਦਾ ਦੁਨੀਆਵੀ ਡਰਾਂ ਦਾ ਸਹਿਮ ਦੂਰ ਕਰ ਦਿੱਤਾ ਹੈ।


ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ  

भै ते बैरागु ऊपजै हरि खोजत फिरणा ॥  

Bẖai ṯe bairāg ūpjai har kẖojaṯ firṇā.  

Through the Fear of God, the attitude of detachment wells up, and one sets out in search of the Lord.  

ਭੈ = ਡਰਾਂ ਦਾ। ਭੈ ਤੇ = (ਪ੍ਰਭੂ ਦੇ) ਡਰ ਤੋਂ।
ਪਰਮਾਤਮਾ ਦੇ ਡਰ ਤੋਂ ਹੀ ਦੁਨੀਆ ਵਲੋਂ ਵੈਰਾਗ ਪੈਦਾ ਹੁੰਦਾ ਹੈ, ਮਨੁੱਖ ਪ੍ਰਭੂ ਦੀ ਖੋਜ ਵਿਚ ਲੱਗ ਜਾਂਦਾ ਹੈ।


ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਮਰਣਾ  

खोजत खोजत सहजु उपजिआ फिरि जनमि न मरणा ॥  

Kẖojaṯ kẖojaṯ sahj upji▫ā fir janam na marṇā.  

Searching and searching, intuitive wisdom wells up, and then, one is not born to die again.  

ਸਹਜੁ = ਅਡੋਲ ਅਵਸਥਾ।
ਪਰਮਾਤਮਾ ਦੀ ਖੋਜ ਕਰਦਿਆਂ ਕਰਦਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਅਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।


ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ  

हिआइ कमाइ धिआइआ पाइआ साध सरणा ॥  

Hi▫ā▫e kamā▫e ḏẖi▫ā▫i▫ā pā▫i▫ā sāḏẖ sarṇā.  

Practicing meditation within my heart, I have found the Sanctuary of the Holy.  

ਹਿਆਇ = ਹਿਰਦੇ ਵਿਚ।
ਜਿਸ ਨੂੰ ਗੁਰੂ ਦੀ ਸਰਨ ਪ੍ਰਾਪਤ ਹੋ ਗਈ, ਉਸ ਨੇ ਹਿਰਦੇ ਵਿਚ ਨਾਮ ਸਿਮਰਿਆ ਨਾਮ ਦੀ ਕਮਾਈ ਕੀਤੀ।


ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥  

बोहिथु नानक देउ गुरु जिसु हरि चड़ाए तिसु भउजलु तरणा ॥२२॥  

Bohith Nānak ḏe▫o gur jis har cẖaṛā▫e ṯis bẖa▫ojal ṯarṇā. ||22||  

Whoever the Lord places on the boat of Guru Nanak, is carried across the terrifying world-ocean. ||22||  

ਬੋਹਿਥੁ = ਜਹਾਜ਼ ॥੨੨॥
(ਹੇ ਪ੍ਰਾਣੀ!) ਗੁਰੂ ਨਾਨਕ ਦੇਵ (ਆਤਮਕ) ਜਹਾਜ਼ ਹੈ, ਹਰੀ ਨੇ ਜਿਸ ਨੂੰ ਇਸ ਜਹਾਜ਼ ਵਿਚ ਬਿਠਾ ਦਿੱਤਾ, ਉਸ ਨੇ ਸੰਸਾਰ-ਸਮੁੰਦਰ ਨੂੰ ਤਰ ਲਿਆ ॥੨੨॥


ਸਲੋਕ ਮਃ  

सलोक मः ५ ॥  

Salok mėhlā 5.  

Shalok, Dakhanay Fifth Mehl:  

xxx
xxx


ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ  

पहिला मरणु कबूलि जीवण की छडि आस ॥  

Pahilā maraṇ kabūl jīvaṇ kī cẖẖad ās.  

First, accept death, and give up any hope of life.  

ਮਰਣੁ = ਮੌਤ, ਹਉਮੈ ਦੀ ਮੌਤ, ਹਉਮੈ ਦਾ ਤਿਆਗ। ਕਬੂਲਿ = ਪਵਵਾਨ ਕਰ।
(ਪਰਮਾਤਮਾ ਵਲੋਂ ਸੁਨੇਹਾ ਹੈ-ਹੇ ਬੰਦੇ!) ਜੇ ਪਹਿਲਾਂ (ਹਉਮੈ ਮਮਤਾ ਦਾ) ਤਿਆਗ ਪਰਵਾਨ ਕਰੇਂ, ਤੇ (ਸੁਆਰਥ-ਭਰੀ) ਜ਼ਿੰਦਗੀ ਦੀ ਤਾਂਘ ਛੱਡ ਦੇਵੇਂ,


ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥  

होहु सभना की रेणुका तउ आउ हमारै पासि ॥१॥  

Hohu sabẖnā kī reṇukā ṯa▫o ā▫o hamārai pās. ||1||  

Become the dust of the feet of all, and then, you may come to me. ||1||  

ਰੇਣੁਕਾ = ਚਰਨ-ਧੂੜ। ਤਉ = ਤਦੋਂ ॥੧॥
ਜੇ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਏਂ, ਤਦੋਂ ਹੀ ਤੂੰ ਮੇਰੇ ਨੇੜੇ ਆ ਸਕਦਾ ਹੈਂ ॥੧॥


ਮਃ  

मः ५ ॥  

Mėhlā 5.  

Fifth Mehl:  

xxx
xxx


ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ  

मुआ जीवंदा पेखु जीवंदे मरि जानि ॥  

Mu▫ā jīvanḏā pekẖ jīvande mar jān.  

See, that only one who has died, truly lives; one who is alive, consider him dead.  

ਮੁਆ = ਸੰਸਾਰਕ ਵਾਸਨਾ ਵਲੋਂ ਮੋਇਆ ਹੋਇਆ, ਜਿਸ ਨੇ ਸੰਸਾਰਕ ਵਾਸਨਾ ਮਿਟਾ ਲਈਆਂ ਹਨ। ਪੇਖੁ = ਵੇਖੋ, ਸਮਝੋ। ਮਰਿ ਜਾਨ੍ਹ੍ਹਿ = ਆਤਮਕ ਮੌਤੇ ਮਰ ਜਾਂਦੇ ਹਨ। ਜੀਵੰਦੇ = ਨਿਰੇ ਦੁਨੀਆ ਦੇ ਰੰਗ ਮਾਣਨ ਵਾਲੇ।
ਅਸਲ ਵਿਚ ਉਸੇ ਬੰਦੇ ਨੂੰ ਜਿਊਂਦਾ ਸਮਝੋ ਜਿਸ ਨੇ ਸੰਸਾਰਕ ਵਾਸਨਾ ਮਿਟਾ ਲਈਆਂ ਹਨ। ਜੇਹੜੇ ਨਿਰੇ ਦੁਨੀਆ ਦੇ ਰੰਗ ਮਾਣਦੇ ਹਨ ਉਹ ਆਤਮਕ ਮੌਤੇ ਮਰ ਜਾਂਦੇ ਹਨ।


ਜਿਨ੍ਹ੍ਹਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥੨॥  

जिन्हा मुहबति इक सिउ ते माणस परधान ॥२॥  

Jinĥā muhabaṯ ik si▫o ṯe māṇas parḏẖān. ||2||  

Those who are in love with the One Lord, are the supreme people. ||2||  

ਮੁਹਬਤਿ = ਪਿਆਰ। ਇਕ ਸਿਉ = ਇਕ ਪ੍ਰਭੂ ਨਾਲ। ਤੇ = ਉਹ {ਬਹੁ-ਵਚਨ}। ਮਾਣਸ = ਮਨੁੱਖ। ਪਰਧਾਨ = ਸ੍ਰੇਸ਼ਟ ॥੨॥
ਉਹੀ ਮਨੁੱਖ ਸ਼ਿਰੋਮਣੀ (ਕਹੇ ਜਾਂਦੇ ਹਨ), ਜਿਨ੍ਹਾਂ ਦਾ ਪਿਆਰ ਇੱਕ ਪਰਮਾਤਮਾ ਨਾਲ ਹੈ ॥੨॥


ਮਃ  

मः ५ ॥  

Mėhlā 5.  

Fifth Mehl:  

xxx
xxx


ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਆਵੈ ਪੀਰ  

जिसु मनि वसै पारब्रहमु निकटि न आवै पीर ॥  

Jis man vasai pārbarahm nikat na āvai pīr.  

Pain does not even approach that person, within whose mind God abides.  

ਜਿਸ ਮਨਿ = ਜਿਸ ਦੇ ਮਨ ਵਿਚ। ਨਿਕਟਿ = ਨੇੜੇ। ਪੀਰ = ਦੁੱਖ-ਕਲੇਸ਼।
ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ, ਕੋਈ ਦੁੱਖ-ਕਲੇਸ਼ ਉਸ ਦੇ ਨੇੜੇ ਢੁਕਦਾ,


ਭੁਖ ਤਿਖ ਤਿਸੁ ਵਿਆਪਈ ਜਮੁ ਨਹੀ ਆਵੈ ਨੀਰ ॥੩॥  

भुख तिख तिसु न विआपई जमु नही आवै नीर ॥३॥  

Bẖukẖ ṯikẖ ṯis na vi▫āpa▫ī jam nahī āvai nīr. ||3||  

Hunger and thirst do not affect him, and the Messenger of Death does not approach him. ||3||  

ਭੁਖ ਤਿਖ = ਮਾਇਆ ਦੀ ਭੁੱਖ-ਤ੍ਰੇਹ। ਨ ਵਿਆਪਈ = ਦਬਾਉ ਨਹੀਂ ਪਾ ਸਕਦੀ। ਜਮੁ = ਮੌਤ ਦਾ ਡਰ। ਨੀਰ = ਨੇੜੇ ॥੩॥
ਮਾਇਆ ਦੀ ਭੁੱਖ-ਤ੍ਰੇਹ ਉਸ ਉਤੇ ਆਪਣਾ ਦਬਾਉ ਨਹੀਂ ਪਾ ਸਕਦੀ, ਮੌਤ ਦਾ ਡਰ (ਭੀ) ਉਸ ਦੇ ਨੇੜੇ ਨਹੀਂ ਆਉਂਦਾ ॥੩॥


ਪਉੜੀ  

पउड़ी ॥  

Pa▫oṛī.  

Pauree:  

xxx
xxx


ਕੀਮਤਿ ਕਹਣੁ ਜਾਈਐ ਸਚੁ ਸਾਹ ਅਡੋਲੈ  

कीमति कहणु न जाईऐ सचु साह अडोलै ॥  

Kīmaṯ kahaṇ na jā▫ī▫ai sacẖ sāh adolai.  

Your worth cannot be estimated, O True, Unmoving Lord God.  

ਅਡੋਲੈ = ਹੇ ਕਦੇ ਨਾਹ ਡੋਲਣ ਵਾਲੇ!
ਹੇ ਸਦਾ-ਥਿਰ ਤੇ ਕਦੇ ਨ ਡੋਲਣ ਵਾਲੇ ਸ਼ਾਹ! ਤੇਰਾ ਮੁੱਲ ਨਹੀਂ ਦੱਸਿਆ ਜਾ ਸਕਦਾ।


ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ  

सिध साधिक गिआनी धिआनीआ कउणु तुधुनो तोलै ॥  

Siḏẖ sāḏẖik gi▫ānī ḏẖi▫ānī▫ā ka▫uṇ ṯuḏẖuno ṯolai.  

The Siddhas, seekers, spiritual teachers and meditators - who among them can measure You?  

ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਤੋਲੈ = ਮੁੱਲ ਪਾ ਸਕੇ।
ਜੋਗ-ਸਾਧਨਾਂ ਵਿਚ ਪੁਗੇ ਹੋਏ ਜੋਗੀ, ਸਾਧਨਾਂ ਕਰਨ ਵਾਲੇ, ਗਿਆਨ-ਚਰਚਾ ਕਰਨ ਵਾਲੇ ਤੇ ਸਮਾਧੀਆਂ ਲਾਣ ਵਾਲੇ-ਇਹਨਾਂ ਵਿਚੋਂ ਕੇਹੜਾ ਹੈ ਜੋ ਤੇਰਾ ਮੁੱਲ ਪਾ ਸਕੇ?


ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ  

भंनण घड़ण समरथु है ओपति सभ परलै ॥  

Bẖannaṇ gẖaṛaṇ samrath hai opaṯ sabẖ parlai.  

You are all-powerful, to form and break; You create and destroy all.  

ਓਪਤਿ = ਉਤਪੱਤੀ। ਪਰਲੈ = {प्रलय} ਨਾਸ।
ਪ੍ਰਭੂ (ਸ੍ਰਿਸ਼ਟੀ ਨੂੰ) ਪੈਦਾ ਕਰਨ ਤੇ ਨਾਸ ਕਰਨ ਦੇ ਸਮਰੱਥ ਹੈ, (ਸ੍ਰਿਸ਼ਟੀ ਦੀ) ਉਤਪੱਤੀ ਭੀ ਉਹੀ ਕਰਦਾ ਹੈ ਤੇ ਨਾਸ ਭੀ ਉਹੀ।


ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ  

करण कारण समरथु है घटि घटि सभ बोलै ॥  

Karaṇ kāraṇ samrath hai gẖat gẖat sabẖ bolai.  

You are all-powerful to act, and inspire all to act; You speak through each and every heart.  

ਕਰਣ ਕਾਰਣ = ਜਗਤ ਦਾ ਬਣਾਉਣ ਵਾਲਾ, ਜਗਤ ਦਾ ਮੂਲ।
ਜਗਤ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਹਰੇਕ ਜੀਵ ਦੇ ਅੰਦਰ ਉਹੀ ਬੋਲਦਾ ਹੈ।


ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ  

रिजकु समाहे सभसै किआ माणसु डोलै ॥  

Rijak samāhe sabẖsai ki▫ā māṇas dolai.  

You give sustenance to all; why should mankind waver?  

ਸਮਾਹੇ = ਅਪੜਾਂਦਾ ਹੈ। ਸਭਸੈ = ਹਰੇਕ ਜੀਵ ਨੂੰ।
ਹਰੇਕ ਜੀਵ ਨੂੰ ਰਿਜ਼ਕ ਅਪੜਾਂਦਾ ਹੈ, ਮਨੁੱਖ ਵਿਅਰਥ ਹੀ ਘਾਬਰਦਾ ਹੈ।


ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ  

गहिर गभीरु अथाहु तू गुण गिआन अमोलै ॥  

Gahir gabẖīr athāhu ṯū guṇ gi▫ān amolai.  

You are deep, profound and unfathomable; Your virtuous spiritual wisdom is priceless.  

ਗਹਿਰ = ਡੂੰਘਾ।
ਹੇ ਪ੍ਰਭੂ! ਤੂੰ ਡੂੰਘਾ ਹੈਂ ਸਿਆਣਾ ਹੈਂ, ਤੇਰੀ ਹਾਥ ਨਹੀਂ ਪੈ ਸਕਦੀ। ਤੇਰੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਤੇਰੇ ਗਿਆਨ ਦਾ ਮੁੱਲ ਨਹੀਂ ਪੈ ਸਕਦਾ।


ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ  

सोई कमु कमावणा कीआ धुरि मउलै ॥  

So▫ī kamm kamāvaṇā kī▫ā ḏẖur ma▫ulai.  

They do the deeds which they are pre-ordained to do.  

ਧੁਰਿ = ਧੁਰ ਤੋਂ। ਮਉਲੈ = ਮਉਲਾ ਨੇ।
ਜੀਵ ਉਹੀ ਕੰਮ ਕਰਦਾ ਹੈ ਜੋ ਧੁਰੋਂ ਕਰਤਾਰ ਨੇ ਉਸ ਵਾਸਤੇ ਮਿਥ ਦਿੱਤਾ ਹੈ (ਭਾਵ, ਉਸ ਦੇ ਕੀਤੇ ਕਰਮਾਂ ਅਨੁਸਾਰ ਜਿਹੋ ਜਿਹੇ ਸੰਸਕਾਰ ਜੀਵ ਦੇ ਅੰਦਰ ਪਾ ਦਿੱਤੇ ਹਨ)।


ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥੨੩॥੧॥੨॥  

तुधहु बाहरि किछु नही नानकु गुण बोलै ॥२३॥१॥२॥  

Ŧuḏẖhu bāhar kicẖẖ nahī Nānak guṇ bolai. ||23||1||2||  

Without You, there is nothing at all; Nanak chants Your Glorious Praises. ||23||1||2||  

xxx॥੨੩॥੧॥੨॥
ਹੇ ਪ੍ਰਭੂ! ਤੈਥੋਂ ਆਕੀ ਹੋ ਕੇ (ਜਗਤ ਵਿਚ) ਕੁਝ ਨਹੀਂ ਵਰਤ ਰਿਹਾ। ਨਾਨਕ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹੈ ॥੨੩॥੧॥੨॥


ਰਾਗੁ ਮਾਰੂ ਬਾਣੀ ਕਬੀਰ ਜੀਉ ਕੀ  

रागु मारू बाणी कबीर जीउ की  

Rāg mārū baṇī Kabīr jī▫o kī  

Raag Maaroo, The Word Of Kabeer Jee:  

xxx
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

ੴ सतिगुर प्रसादि ॥  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਪਡੀਆ ਕਵਨ ਕੁਮਤਿ ਤੁਮ ਲਾਗੇ  

पडीआ कवन कुमति तुम लागे ॥  

Padī▫ā kavan kumaṯ ṯum lāge.  

O Pandit, O religious scholar, in what foul thoughts are you engaged?  

ਪਡੀਆ = ਹੇ ਪਾਂਡੇ!
ਹੇ ਪੰਡਿਤ! ਤੁਸੀਂ ਲੋਕ ਕਿਹੜੀ ਕੁਮੱਤੇ ਲੱਗੇ ਪਏ ਹੋ?


ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਜਪਹੁ ਅਭਾਗੇ ॥੧॥ ਰਹਾਉ  

बूडहुगे परवार सकल सिउ रामु न जपहु अभागे ॥१॥ रहाउ ॥  

Būd▫huge parvār sakal si▫o rām na japahu abẖāge. ||1|| rahā▫o.  

You shall be drowned, along with your family, if you do not meditate on the Lord, you unfortunate person. ||1||Pause||  

ਸਿਉ = ਸਮੇਤ। ਅਭਾਗੇ = ਹੇ ਮੰਦ ਭਾਗੀ! ॥੧॥
ਹੇ ਮੰਦ-ਭਾਗੀ ਪਾਂਡੇ! ਤੁਸੀਂ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਸਾਰੇ ਪਰਵਾਰ ਸਮੇਤ ਹੀ (ਸੰਸਾਰ-ਸਮੁੰਦਰ ਵਿਚ) ਡੁੱਬ ਜਾਉਗੇ ॥੧॥ ਰਹਾਉ॥


ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ  

बेद पुरान पड़े का किआ गुनु खर चंदन जस भारा ॥  

Beḏ purān paṛe kā ki▫ā gun kẖar cẖanḏan jas bẖārā.  

What is the use of reading the Vedas and the Puraanas? It is like loading a donkey with sandalwood.  

ਗੁਨੁ = ਲਾਭ, ਫ਼ਾਇਦਾ। ਖਰ = ਖੋਤਾ, ਖ਼ਰ। ਜਸ = ਜੈਸੇ, ਜਿਵੇਂ। ਭਾਰਾ = ਭਾਰ, ਬੋਝ, ਲੱਦਾ।
(ਹੇ ਪਾਂਡੇ! ਤੂੰ ਮਾਣ ਕਰਦਾ ਹੈਂ ਕਿ ਤੂੰ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਿਆ ਹੋਇਆ ਹੈਂ, ਪਰ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ (ਜੇ ਨਾਮ ਤੋਂ ਸੁੰਞਾ ਰਿਹਾ; ਇਹ ਤਾਂ ਦਿਮਾਗ਼ ਉੱਤੇ ਭਾਰ ਹੀ ਲੱਦ ਲਿਆ), ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਲੱਦਾ ਲੱਦ ਲਿਆ।


        


© SriGranth.org, a Sri Guru Granth Sahib resource, all rights reserved.
See Acknowledgements & Credits