Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਃ  

Fifth Mehl:  

xxx
xxx


ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ  

Even if one were to enjoy all pleasures, and be master of the entire earth,  

ਸਮੂਹ = ਢੇਰ (ਭਾਵ, ਸਾਰੇ)। ਭੂਮਿ = ਧਰਤੀ। ਸਬਾਈ = ਸਾਰੀ। ਧਣੀ = ਮਾਲਕ।
ਜੇ ਕਿਸੇ ਮਨੁੱਖ ਨੂੰ ਸਾਰੇ ਸੁਖ ਮਾਣਨ ਨੂੰ ਮਿਲੇ ਹੋਣ, ਜੇ ਉਹ ਸਾਰੀ ਧਰਤੀ ਦਾ ਮਾਲਕ ਹੋਵੇ,


ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥੨॥  

O Nanak, all of that is just a disease. Without the Naam, he is dead. ||2||  

ਮਿਰਤਕ = ਮੁਰਦਾ, ਮੁਈ ਆਤਮਾ ਵਾਲਾ ॥੨॥
(ਪਰ) ਹੇ ਨਾਨਕ! ਜੇ ਉਹ ਪ੍ਰਭੂ ਦੇ ਨਾਮ ਤੋਂ ਸੱਖਣਾ ਹੈ ਉਸ ਦੀ ਆਤਮਾ ਮੁਰਦਾ ਹੈ, ਸਾਰੇ ਸੁਖ ਉਸ ਲਈ ਰੋਗ (ਸਮਾਨ) ਹਨ (ਉਸ ਦੀ ਆਤਮਾ ਨੂੰ ਹੋਰ ਮੁਰਦਿਹਾਣ ਦੇਂਦੇ ਹਨ) ॥੨॥


ਮਃ  

Fifth Mehl:  

xxx
xxx


ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ  

Yearn for the One Lord, and make Him your friend.  

ਹਿਕਸ ਕੂੰ = ਸਿਰਫ਼ ਇਕ ਪ੍ਰਭੂ ਨੂੰ। ਆਹਿ = (ਮਿਲਣ ਦੀ) ਤਾਂਘ ਬਣਾ। ਪਛਾਣੂ = ਮਿੱਤਰ। ਕਰਿ = ਬਣਾ।
ਸਿਰਫ਼ ਇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖ, ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ,


ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥੩॥  

O Nanak, He alone fulfills your hopes; you should feel embarrassed, visiting other places. ||3||  

ਨਿਬਾਹਿ = ਨਿਬਾਹੁੰਦਾ ਹੈ, ਪੂਰੀ ਕਰਦਾ ਹੈ। ਪਰਥਾਈ = {प्रस्थान} ਤੁਰ ਕੇ ਜਾਣਾ, ਆਸਰਾ ਲੈਣਾ। ਲਜੀਵਦੋ = ਲੱਜਾ ਦਾ ਕਾਰਨ ਬਣਦਾ ਹੈ ॥੩॥
ਹੇ ਨਾਨਕ! ਉਹੀ ਤੇਰੀ ਆਸ ਪੂਰੀ ਕਰਨ ਵਾਲਾ ਹੈ। ਕਿਸੇ ਮਨੁੱਖ ਦਾ ਆਸਰਾ ਲੈਣਾ ਲੱਜਾ ਦਾ ਕਾਰਨ ਬਣਦਾ ਹੈ ॥੩॥


ਪਉੜੀ  

Pauree:  

xxx
xxx


ਨਿਹਚਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ  

The One and only Lord is eternal, imperishable, inaccessible and incomprehensible.  

ਅਗਾਧ = ਅਥਾਹ।
ਸਿਰਫ਼ ਅਪਹੁੰਚ ਤੇ ਅਥਾਹ ਹਰੀ-ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ,


ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ  

The treasure of the Naam is eternal and imperishable. Meditating in remembrance on Him, the Lord is attained.  

ਨਿਧਾਨੁ = ਖ਼ਜ਼ਾਨਾ। ਲਾਧਾ = ਲੱਭ ਪੈਂਦਾ ਹੈ।
ਉਸ ਹਰੀ ਦਾ ਨਾਮ-ਖ਼ਜ਼ਾਨਾ ਭੀ ਅਮੁੱਕ ਹੈ, ਨਾਮ ਸਿਮਰਿਆਂ ਪਰਮਾਤਮਾ ਲੱਭ ਪੈਂਦਾ ਹੈ।


ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ  

The Kirtan of His Praises is eternal and imperishable; the Gurmukh sings the Glorious Praises of the Lord of the Universe.  

ਗੁਰਮੁਖਿ = ਗੁਰੂ ਦੀ ਰਾਹੀਂ। ਗਵਾਧਾ = ਗਾਇਆ ਜਾਂਦਾ ਹੈ।
ਗੁਰੂ ਦੀ ਸਰਨ ਪੈ ਕੇ ਗਾਂਵਿਆ ਹੋਇਆ ਪਰਮਾਤਮਾ ਦੇ ਗੁਣਾਂ ਦਾ ਕੀਰਤਨ ਭੀ (ਐਸਾ ਖ਼ਜ਼ਾਨਾ ਹੈ ਜੋ) ਸਦਾ ਕਾਇਮ ਰਹਿੰਦਾ ਹੈ।


ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ  

Truth, righteousness, Dharma and intense meditation are eternal and imperishable. Day and night, worship the Lord in adoration.  

ਰੈਨਿ = ਰਾਤ।
ਦਿਨ ਰਾਤ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਸਦਾ-ਥਿਰ ਧਰਮ ਤੇ ਇਹੀ ਹੈ ਸਦਾ ਕਾਇਮ ਰਹਿਣ ਵਾਲਾ ਤਪ।


ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ  

Compassion, righteousness, Dharma and intense meditation are eternal and imperishable; they alone obtain these, who have such pre-ordained destiny.  

ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ।
ਪਰ ਇਹ ਅਟੱਲ ਤਪ ਦਇਆ ਤੇ ਧਰਮ ਉਸੇ ਨੂੰ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਭੂ ਦੀ ਮੇਹਰ ਨਾਲ ਲਿਖਿਆ ਗਿਆ ਹੈ।


ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਟਲਾਧਾ  

The inscription inscribed upon one's forehead is eternal and imperishable; it cannot be avoided by avoidance.  

ਮਸਤਕਿ = ਮੱਥੇ ਉਤੇ। ਟਲਾਧਾ = ਟਾਲਿਆਂ।
ਮੱਥੇ ਉਤੇ ਲਿਖਿਆ ਹੋਇਆ ਇਹ ਲੇਖ ਐਸਾ ਹੈ ਕਿ ਕਿਸੇ ਦੇ ਟਾਲਿਆਂ ਟਲ ਨਹੀਂ ਸਕਦਾ।


ਨਿਹਚਲ ਸੰਗਤਿ ਸਾਧ ਜਨ ਬਚਨ ਨਿਹਚਲੁ ਗੁਰ ਸਾਧਾ  

The Congregation, the Company of the Holy, and the word of the humble, are eternal and imperishable. The Holy Guru is eternal and imperishable.  

xxx
ਸਾਧ ਜਨਾਂ ਦੀ ਸੰਗਤ (ਭੀ ਮਨੁੱਖਾ ਜੀਵਨ ਵਾਸਤੇ ਇਕ) ਅਟੱਲ (ਰਸਤਾ) ਹੈ, ਗੁਰੂ-ਸਾਧ ਦੇ ਬਚਨ ਭੀ (ਮਨੁੱਖ ਦੀ ਅਗਵਾਈ ਵਾਸਤੇ) ਅਟੱਲ (ਬੋਲ) ਹਨ।


ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥੧੯॥  

Those who have such pre-ordained destiny worship and adore the Lord, forever and ever. ||19||  

ਪੂਰਬਿ = ਪਹਿਲੇ ਸਮੇ ਵਿਚ ॥੧੯॥
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦਾ ਲੇਖ ਜਿਨ੍ਹਾਂ ਦੇ ਮੱਥੇ ਉਤੇ ਉੱਘੜਿਆ ਹੈ, ਉਹਨਾਂ ਨੇ ਸਦਾ ਹੀ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕੀਤਾ ਹੈ ॥੧੯॥


ਸਲੋਕ ਡਖਣੇ ਮਃ  

Shalok, Dakhanay, Fifth Mehl:  

xxx
xxx


ਜੋ ਡੁਬੰਦੋ ਆਪਿ ਸੋ ਤਰਾਏ ਕਿਨ੍ਹ੍ਹ ਖੇ  

One who himself has drowned - how can he carry anyone else across?  

ਕਿਨ੍ਹ੍ਹ ਖੇ = ਕਿਨ੍ਹਾਂ ਨੂੰ?
ਜੇਹੜਾ ਮਨੁੱਖ ਆਪ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਵਿਚ) ਡੁੱਬ ਰਿਹਾ ਹੋਵੇ, ਉਹ ਹੋਰ ਕਿਨ੍ਹਾਂ ਨੂੰ ਤਾਰ ਸਕਦਾ ਹੈ?


ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥  

One who is imbued with the Love of the Husband Lord - O Nanak, he himself is saved, and he saves others as well. ||1||  

ਤਾਰਿ = ਤਾਰੀ ਲਾਂਦੇ ਹਨ, ਤਰਦੇ ਹਨ ॥੧॥
ਹੇ ਨਾਨਕ! ਜੋ ਮਨੁੱਖ ਪਤੀ-ਪਰਮਾਤਮਾ (ਦੇ ਪਿਆਰ) ਵਿਚ ਰੰਗੇ ਹੋਏ ਹਨ ਉਹ (ਇਹਨਾਂ ਠਿੱਲ੍ਹਾਂ ਵਿਚੋਂ) ਆਪ ਭੀ ਤਰ ਜਾਂਦੇ ਹਨ ਤੇ ਹੋਰਨਾਂ ਨੂੰ ਭੀ ਤਾਰ ਲੈਂਦੇ ਹਨ ॥੧॥


ਮਃ  

Fifth Mehl:  

xxx
xxx


ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ  

Wherever someone speaks and hears the Name of my Beloved Lord,  

ਕਥੰਨਿ = ਕਥਦੇ ਹਨ, ਉਚਾਰਦੇ ਹਨ। ਮਾ ਪਿਰੀ = ਮੇਰੇ ਪਿਰ ਦਾ।
ਜਿਸ ਥਾਂ (ਭਾਵ, ਸਾਧ ਸੰਗਤ ਵਿਚ) ਕੋਈ (ਗੁਰਮੁਖ ਬੰਦੇ) ਮੇਰੇ ਪਤੀ-ਪ੍ਰਭੂ ਦਾ ਨਾਮ ਸੁਣਦੇ ਉਚਾਰਦੇ ਹੋਣ, ਮੈਂ ਭੀ ਉਥੇ (ਚੱਲ ਕੇ) ਜਾਵਾਂ।


ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥  

that is where I go, O Nanak, to see Him, and blossom forth in bliss. ||2||  

ਮੂੰ = ਮੈਂ। ਜੁਲਾਊਂ = ਮੈਂ ਜਾਵਾਂ। ਤਥਿ = ਤਿੱਥੇ, ਉਥੇ। ਪਿਰੀ ਪਸੰਦੋ = ਪਿਰ ਨੂੰ ਵੇਖ ਕੇ। ਥੀਓਸਿ = ਹੋ ਜਾਈਦਾ ਹੈ ॥੨॥
(ਕਿਉਂਕਿ) ਹੇ ਨਾਨਕ! (ਸਾਧ ਸੰਗਤ ਵਿਚ) ਪਿਰ ਦਾ ਦੀਦਾਰ ਕਰ ਕੇ (ਆਪਾ) ਹਰਾ ਹੋ ਜਾਂਦਾ ਹੈ (ਆਤਮਕ ਜੀਵਨ ਮਿਲ ਜਾਂਦਾ ਹੈ) ॥੨॥


ਮਃ  

Fifth Mehl:  

xxx
xxx


ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ  

You are in love with your children and your wife; why do you keep calling them your own?  

ਕਲਤ੍ਰ = ਇਸਤ੍ਰੀ। ਸਨੇਹ = ਪਿਆਰ, ਮੋਹ।
ਮੋਹ ਵਿਚ ਫਸ ਕੇ ਤੂੰ ਕਿਉਂ ਇਹ ਆਖੀ ਜਾ ਰਿਹਾ ਹੈਂ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁੱਤਰ ਹੈ?


ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥੩॥  

O Nanak, without the Naam, the Name of the Lord, the human body has no foundation. ||3||  

ਨਿਮੁਣੀਆਦੀ = ਬੇ-ਬੁਨਿਆਦੀ, ਜਿਸ ਦੀ ਨੀਂਹ ਨਹੀਂ ਹੈ, ਵਿਅਰਥ ਜਾਣ ਵਾਲੀ। ਦੇਹ = ਕਾਇਆਂ, ਸਰੀਰ ॥੩॥
ਹੇ ਨਾਨਕ! (ਮੋਹ ਵਿਚ ਫਸ ਕੇ) ਪ੍ਰਭੂ ਦੇ ਨਾਮ ਤੋਂ ਸੱਖਣਾ ਰਹਿ ਕੇ ਇਹ ਸਰੀਰ ਜਿਸ ਦੀ ਪਾਂਇਆਂ ਕੋਈ ਨਹੀਂ (ਵਿਅਰਥ ਚਲਾ ਜਾਇਗਾ) ॥੩॥


ਪਉੜੀ  

Pauree:  

xxx
xxx


ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ  

With my eyes, I gaze upon the Blessed Vision of the Guru's Darshan; I touch my forehead to the Guru's feet.  

ਨੈਨੀ = ਨੈਨੀਂ, ਅੱਖਾਂ ਨਾਲ। ਦੇਖਉ = ਦੇਖਉਂ, ਮੈਂ ਵੇਖਦਾ ਹਾਂ।
ਮੈਂ ਅੱਖਾਂ ਨਾਲ ਗੁਰੂ ਦਾ ਦਰਸਨ ਕਰਦਾ ਹਾਂ, ਆਪਣਾ ਮੱਥਾ ਗੁਰੂ ਦੇ ਚਰਨਾਂ ਵਿਚ ਧਰਦਾ ਹਾਂ,


ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ  

With my feet I walk on the Guru's Path; with my hands, I wave the fan over Him.  

ਪੈਰੀ = ਪੈਰੀਂ, ਪੈਰਾਂ ਨਾਲ। ਮਾਰਗਿ = ਰਸਤੇ ਉਤੇ। ਫੇਰੀ = ਫੇਰੀਂ, ਮੈਂ ਫੇਰਦਾ ਹਾਂ।
ਪੈਰਾਂ ਨਾਲ ਮੈਂ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹਾਂ, ਹੱਥਾਂ ਨਾਲ ਮੈਂ (ਗੁਰੂ ਨੂੰ ਸੰਗਤ ਨੂੰ) ਪੱਖਾ ਝੱਲਦਾ ਹਾਂ।


ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ  

I meditate on Akaal Moorat, the undying form, within my heart; day and night, I meditate on Him.  

xxx
(ਇਸ ਸੰਜਮ ਵਿਚ ਰਹਿ ਕੇ) ਮੈਂ ਪਰਮਾਤਮਾ ਦਾ ਸਰੂਪ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ ਤੇ ਦਿਨ ਰਾਤ (ਉਸ ਦਾ ਨਾਮ) ਜਪਦਾ ਹਾਂ।


ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ  

I have given up all egoism, and have placed my faith in the all-powerful Guru.  

ਅਪਾਇਣੋ = ਆਪਾ-ਭਾਵ, ਅਪਣੱਤ। ਭਰਵਾਸੈ ਗੁਰ = ਗੁਰੂ ਦੇ ਆਸਰੇ ਹੋ ਕੇ।
ਸਭ ਤਾਕਤਾਂ ਦੇ ਮਾਲਕ ਗੁਰੂ ਵਿਚ ਸਰਧਾ ਧਾਰ ਕੇ ਮੈਂ (ਮਾਇਆ ਵਾਲੀ) ਸਾਰੀ ਅਪਣੱਤ ਦੂਰ ਕਰ ਲਈ ਹੈ।


ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ  

The Guru has blessed me with the treasure of the Naam; I am rid of all sufferings.  

ਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ।
ਗੁਰੂ ਨੇ ਮੈਨੂੰ ਪ੍ਰਭੂ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, (ਹੁਣ) ਮੇਰਾ ਸਾਰਾ ਦੁੱਖ-ਕਲੇਸ਼ ਲਹਿ ਗਿਆ ਹੈ।


ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ  

Eat and enjoy the Naam, the Name of the indescribable Lord, O Siblings of Destiny.  

ਭਾਈਹੋ = ਹੇ ਭਰਾਵੋ! ਭੁੰਚਹੁ = ਖਾਵਹੁ। ਅਗਥਾ = ਅਕੱਥ ਪ੍ਰਭੂ ਦਾ। ਪਲੈ = ਪੱਲੇ (ਬੰਨ੍ਹੋ), ਇਕੱਠਾ ਕਰੋ।
ਹੇ ਭਰਾਵੋ! (ਤੁਸੀਂ ਭੀ) ਅਕੱਥ ਪ੍ਰਭੂ ਦੇ ਨਾਮ-ਖ਼ਜ਼ਾਨੇ ਨੂੰ (ਖੁਲ੍ਹੇ ਦਿਲ) ਵਰਤੋ, ਤੇ ਇਕੱਠਾ ਕਰੋ।


ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ  

Confirm your faith in the Naam, charity and self-purification; chant the Guru's sermon forever.  

ਦਾਨੁ = ਸੇਵਾ। ਇਸਨਾਨੁ = (ਆਚਰਨ ਦੀ) ਪਵਿੱਤ੍ਰਤਾ।
ਸਦਾ ਗੁਰੂ ਦੀਆਂ ਕਹਾਣੀਆਂ ਕਰੋ, ਨਾਮ ਜਪੋ, ਸੇਵਾ ਕਰੋ ਤੇ ਆਪਣਾ ਆਚਰਨ ਪਵਿੱਤ੍ਰ ਬਣਾਓ।


ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥੨੦॥  

Blessed with intuitive poise, I have found God; I am rid of the fear of the Messenger of Death. ||20||  

ਸਹਜੁ = ਅਡੋਲਤਾ ॥੨੦॥
(ਇਸ ਤਰ੍ਹਾਂ ਜਦੋਂ) ਮਨ ਦੀ ਅਡੋਲਤਾ ਬਣ ਜਾਂਦੀ ਹੈ, ਤਾਂ ਰੱਬ ਮਿਲ ਪੈਂਦਾ ਹੈ, (ਫਿਰ) ਮੌਤ ਦਾ ਡਰ ਭੀ ਦੂਰ ਹੋ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) ॥੨੦॥


ਸਲੋਕ ਡਖਣੇ ਮਃ  

Shalok, Dakhanay, Fifth Mehl:  

xxx
xxx


ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ  

I am centered and focused on my Beloved, but I am not satisfied, even by seeing Him.  

ਪਿਰੀਅੰਨਿ = ਪਿਰ ਨਾਲ। ਤਿਪੀਆ = ਰੱਜੀਆਂ।
(ਮੇਰੀਆਂ ਅੱਖਾਂ) ਪਤੀ-ਪ੍ਰਭੂ ਨਾਲ ਲੱਗ ਗਈਆਂ ਹਨ (ਹੁਣ ਇਹ ਅੱਖਾਂ ਉਸ ਨੂੰ) ਵੇਖ ਵੇਖ ਕੇ ਰੱਜਦੀਆਂ ਨਹੀਂ (ਅੱਕਦੀਆਂ ਨਹੀਂ)।


ਹਭ ਮਝਾਹੂ ਸੋ ਧਣੀ ਬਿਆ ਡਿਠੋ ਕੋਇ ॥੧॥  

The Lord and Master is within all; I do not see any other. ||1||  

ਹਭ ਮਝਾਹੂ = ਸਭਨਾਂ ਵਿਚ। ਬਿਆ = ਦੂਸਰਾ ॥੧॥
ਉਹ ਮਾਲਕ-ਪ੍ਰਭੂ (ਹੁਣ ਮੈਨੂੰ) ਸਭਨਾਂ ਵਿਚ (ਦਿੱਸ ਰਿਹਾ ਹੈ), (ਮੈਂ ਕਿਤੇ ਭੀ ਉਸ ਤੋਂ ਬਿਨਾ ਉਸ ਵਰਗਾ) ਕੋਈ ਦੂਜਾ ਨਹੀਂ ਵੇਖਿਆ ॥੧॥


ਮਃ  

Fifth Mehl:  

xxx
xxx


ਕਥੜੀਆ ਸੰਤਾਹ ਤੇ ਸੁਖਾਊ ਪੰਧੀਆ  

The sayings of the Saints are the paths of peace.  

ਕਥੜੀਆ = ਕਥਾ-ਕਹਾਣੀਆਂ, ਉਪਦੇਸ਼ ਦੇ ਬਚਨ। ਪੰਧੀਆ = ਰਸਤਾ। ਸੁਖਾਊ = ਸੁਖ ਦੇਣ ਵਾਲੇ।
ਸੰਤ ਜਨਾਂ ਦੇ ਉਪਦੇਸ਼-ਮਈ ਬਚਨ ਸੁਖ ਵਿਖਾਲਣ ਵਾਲਾ ਰਸਤਾ ਹਨ;


ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥  

O Nanak, they alone obtain them, upon whose foreheads such destiny is written. ||2||  

ਮਥਾਹੜੈ = ਮੱਥੇ ਉਤੇ। ਤਿੰਨਾਹ = ਉਹਨਾਂ ਨੂੰ ॥੨॥
(ਪਰ) ਹੇ ਨਾਨਕ! ਇਹ ਬਚਨ ਉਹਨਾਂ ਨੂੰ ਹੀ ਮਿਲਦੇ ਹਨ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਭਲੇ ਕਰਮਾਂ ਦਾ) ਭਾਗ (ਉੱਘੜਦਾ ਹੈ) ॥੨॥


ਮਃ  

Fifth Mehl:  

xxx
xxx


ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ  

He is totally permeating the mountains, oceans, deserts, lands, forests, orchards, caves,  

ਡੂੰਗਰਿ = ਡੁੱਗਰ ਵਿਚ, ਪਹਾੜ ਵਿਚ। ਬਨਾ = ਜੰਗਲਾਂ ਵਿਚ। ਜਲਾ = ਪਾਣੀਆਂ ਵਿਚ। ਥਲਾ = ਰੇਤਲੇ ਥਾਵਾਂ ਵਿਚ। ਕੰਦਰਾ = ਗੁਫ਼ਾਂ ਵਿਚ।
ਪਹਾੜਾਂ ਵਿਚ, ਸਮੁੰਦਰਾਂ ਵਿਚ, ਰੇਤਲੇ ਥਾਵਾਂ ਵਿਚ, ਧਰਤੀ ਵਿਚ, ਜੰਗਲਾਂ ਵਿਚ, ਫਲਾਂ ਵਿਚ, ਗੁਫ਼ਾਂ ਵਿਚ,


ਪਾਤਾਲਾ ਆਕਾਸ ਪੂਰਨੁ ਹਭ ਘਟਾ  

the nether regions of the underworld, the Akaashic ethers of the skies, and all hearts.  

ਪੂਰਨੁ = ਵਿਆਪਕ।
ਪਾਤਾਲ ਆਕਾਸ ਵਿਚ-ਸਾਰੇ ਹੀ ਸਰੀਰਾਂ ਵਿਚ (ਪਰਮਾਤਮਾ) ਵਿਆਪਕ ਹੈ।


ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥  

Nanak sees that they are all strung on the same thread. ||3||  

ਪੇਖਿ = ਵੇਖ ਕੇ। ਜੀਓ = ਮੈਂ ਜੀਊਂਦਾ ਹਾਂ, ਮੇਰੇ ਅੰਦਰ ਜਿੰਦ ਪੈਂਦੀ ਹੈ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਇਕਤੁ = ਇਕ ਵਾਰ। ਸੂਤਿ = ਸੂਤ ਵਿਚ ॥੩॥
ਹੇ ਨਾਨਕ! ਜਿਸ ਪ੍ਰਭੂ ਨੇ (ਸਾਰੀ ਹੀ ਰਚਨਾ ਨੂੰ) ਇਕੋ ਧਾਗੇ ਵਿਚ (ਭਾਵ, ਹੁਕਮ ਵਿਚ, ਮਰਯਾਦਾ ਵਿਚ) ਪ੍ਰੋ ਰੱਖਿਆ ਹੈ ਉਸ ਨੂੰ ਵੇਖ ਵੇਖ ਕੇ ਮੈਨੂੰ ਆਤਮਕ ਜੀਵਨ ਮਿਲਦਾ ਹੈ ॥੩॥


ਪਉੜੀ  

Pauree:  

xxx
xxx


ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ  

The Dear Lord is my mother, the Dear Lord is my father; the Dear Lord cherishes and nurtures me.  

xxx
ਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ।


ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ  

The Dear Lord takes care of me; I am the child of the Lord.  

ਸਾਰ = ਸੰਭਾਲ।
ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਪ੍ਰਭੂ ਦੇ ਬੱਚੇ ਹਾਂ।


ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ  

Slowly and steadily, He feeds me; He never fails.  

ਸਹਜਿ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਵਿਚ। ਆਲਕ = ਆਲਸ।
ਮੈਨੂੰ ਮੇਰਾ ਹਰੀ ਅਡੋਲ ਅਵਸਥਾ ਵਿਚ ਟਿਕਾ ਕੇ ਜੀਵਨ-ਖੇਡ ਖਿਡਾ ਰਿਹਾ ਹੈ, (ਇਸ ਗੱਲੋਂ ਰਤਾ ਭੀ) ਆਲਸ ਨਹੀਂ ਕਰਦਾ।


ਅਉਗਣੁ ਕੋ ਚਿਤਾਰਦਾ ਗਲ ਸੇਤੀ ਲਾਇਕ  

He does not remind me of my faults; He hugs me close in His embrace.  

ਕੋ = ਕੋਈ। ਸੇਤੀ = ਨਾਲ। ਲਾਇਕ = ਲਾ ਲੈਂਦਾ ਹੈ।
ਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, (ਸਦਾ) ਆਪਣੇ ਗਲ ਨਾਲ (ਮੈਨੂੰ) ਲਾਈ ਰੱਖਦਾ ਹੈ।


ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ  

Whatever I ask for, He give me; the Lord is my peace-giving father.  

ਮੰਗਾਂ = ਮੈਂ ਮੰਗਦਾ ਹਾਂ। ਸੁਖਦਾਇਕ = ਸੁਖ ਦੇਣ ਵਾਲਾ।
ਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖ-ਦਾਈ ਪਿਤਾ-ਪ੍ਰਭੂ ਉਹੀ ਉਹੀ ਦੇ ਦੇਂਦਾ ਹੈ।


        


© SriGranth.org, a Sri Guru Granth Sahib resource, all rights reserved.
See Acknowledgements & Credits