Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥  

O Nanak, these are not the eyes which can see my Beloved Husband Lord. ||3||  

ਅਖੜੀਆ = ਅੱਖਾਂ। ਬਿਅੰਨਿ = ਹੋਰ ਕਿਸਮ ਦੀਆਂ। ਮਾ = ਮੇਰਾ ॥੩॥
ਹੇ ਨਾਨਕ! (ਤ੍ਰਿਸਨਾ-ਮਾਰੀਆਂ ਅੱਖਾਂ ਨਾਲ ਪਿਆਰਾ ਪ੍ਰਭੂ ਦਿੱਸ ਨਹੀਂ ਸਕਦਾ) ਉਹ ਅੱਖਾਂ (ਇਹਨਾਂ ਤ੍ਰਿਸ਼ਨਾ-ਵੇੜ੍ਹੀਆਂ ਅੱਖਾਂ ਨਾਲੋਂ) ਹੋਰ ਕਿਸਮ ਦੀਆਂ ਹਨ, ਜਿਨ੍ਹਾਂ ਨਾਲ ਪਿਆਰਾ ਪਤੀ-ਪ੍ਰਭੂ ਦਿੱਸਦਾ ਹੈ ॥੩॥


ਪਉੜੀ  

Pauree:  

xxx
xxx


ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ  

That humble being, who, as Gurmukh, serves the Lord, obtains all peace and pleasure.  

ਜਿਨਿ = ਜਿਸ ਨੇ। ਜਨਿ = ਜਨ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਤਿਨਿ = ਉਸ ਨੇ। ਸਭਿ = ਸਾਰੇ।
ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਸ ਨੇ ਸਾਰੇ ਸੁਖ ਮਾਣ ਲਏ ਹਨ,


ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ  

He Himself is saved, along with his family, and all the world is saved as well.  

xxx
ਉਹ ਆਪਣੇ ਪਰਵਾਰ ਸਮੇਤ ਆਪ ਭੀ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ, ਸਾਰੇ ਜਗਤ ਨੂੰ ਭੀ ਤਾਰ ਲੈਂਦਾ ਹੈ।


ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ  

He collects the wealth of the Lord's Name, and all his thirst is quenched.  

ਸੰਚਿਆ = ਜੋੜਿਆ, ਇਕੱਠਾ ਕੀਤਾ।
ਉਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਤਨਾ ਜੋੜਿਆ ਹੈ ਕਿ ਮਾਇਆ ਵਾਲੀ ਸਾਰੀ ਹੀ ਤ੍ਰਿਸ਼ਨਾ ਉਸ ਨੇ ਮਿਟਾ ਲਈ ਹੈ।


ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ  

He renounces worldly greed, and his inner being is lovingly attuned to the Lord.  

ਓਨਿ = ਉਸ ਨੇ।
ਉਸ ਨੇ ਦੁਨੀਆ ਦੇ ਸਾਰੇ ਲਾਲਚ ਛੱਡ ਦਿੱਤੇ ਹਨ (ਲਾਲਚਾਂ ਵਿਚ ਨਹੀਂ ਫਸਦਾ) ਉਸ ਨੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੋਈ ਹੈ।


ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ  

Forever and ever, the home of his heart is filled with bliss; the Lord is his companion, help and support.  

ਓਸੁ ਘਰਿ = ਉਸ ਦੇ ਹਿਰਦੇ-ਘਰ ਵਿਚ। ਸਖਾ = ਮਿਤ੍ਰ।
ਉਸ ਦੇ ਹਿਰਦੇ ਵਿਚ ਸਦਾ ਖ਼ੁਸ਼ੀ-ਅਨੰਦ ਹੈ, ਪ੍ਰਭੂ ਸਦਾ ਉਸ ਦਾ ਮਿਤ੍ਰ ਹੈ ਸਹਾਇਤਾ ਕਰਨ ਵਾਲਾ ਹੈ।


ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ  

He looks alike upon enemy and friend, and wishes well to all.  

ਸਮ = ਇਕੋ ਜਿਹੇ। ਸੁਭਾਈ = ਚੰਗੇ ਸੁਭਾਵ ਵਾਲਾ।
ਉਸ ਨੇ ਵੈਰੀ ਤੇ ਮਿਤ੍ਰ ਇਕੋ ਜੇਹੇ ਸਮਝ ਲਏ ਹਨ (ਹਰੇਕ ਨੂੰ ਮਿਤ੍ਰ ਸਮਝਦਾ ਹੈ), ਸਭਨਾਂ ਨਾਲ ਚੰਗਾ ਸੁਭਾਉ ਵਰਤਦਾ ਹੈ।


ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ  

He alone is fulfilled in this world, who meditates on the spiritual wisdom of the Guru.  

ਓਹੀਅਲੁ = ਪਰਗਟ, ਉੱਘਾ, ਨਾਮਣੇ ਵਾਲਾ। {ਓਝਲ-ਅੱਖਾਂ ਦੇ ਉਹਲੇ। ਓਹੀਅਲੁ = ਅੱਖਾਂ ਦੇ ਸਾਹਮਣੇ}
ਉਹ ਮਨੁੱਖ ਗੁਰੂ ਤੋਂ ਮਿਲੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ ਤੇ ਜਗਤ ਵਿਚ ਨਾਮਣੇ ਵਾਲਾ ਹੋ ਜਾਂਦਾ ਹੈ,


ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥  

He obtains what is pre-ordained for him, according to the Lord. ||16||  

xxx॥੧੬॥
ਪਿਛਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦੇ ਹਨ ਤੇ (ਇਸ ਜਨਮ ਵਿਚ) ਪਰਮਾਤਮਾ ਨਾਲ ਉਸ ਦੀ ਪੱਕੀ ਪ੍ਰੀਤ ਬਣ ਜਾਂਦੀ ਹੈ ॥੧੬॥


ਡਖਣੇ ਮਃ  

Dakhanay, Fifth Mehl:  

xxx
xxx


ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ  

The true person is said to be beautiful; false is the reputation of the false.  

ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਧਨ। ਸੁਹਾਵਾ = ਸੁਖਾਵਾਂ, ਸੁਖ ਦੇਣ ਵਾਲਾ। ਕਾਢੀਐ = ਆਖੀਦਾ ਹੈ, ਹਰ ਕੋਈ ਆਖਦਾ ਹੈ। ਕੂੜੈ = ਝੂਠਾ ਧਨ, ਨਾਸਵੰਤ ਪਦਾਰਥ। ਕੂੜੀ ਸੋਇ = ਮੰਦੀ ਸੋਇ, ਕਿਸੇ ਨ ਕਿਸੇ ਉਪਾਧੀ ਵਾਲੀ ਹੀ ਖ਼ਬਰ।
ਹਰ ਕੋਈ ਆਖਦਾ ਹੈ ਕਿ (ਪਰਮਾਤਮਾ ਦਾ) ਨਾਮ-ਧਨ ਸੁਖ ਦੇਣ ਵਾਲਾ ਹੈ ਤੇ ਦੁਨੀਆਵੀ ਧਨ (ਦੇ ਇਕੱਠਾ ਕਰਨ) ਵਿਚ ਕੋਈ ਨ ਕੋਈ ਝਗੜੇ-ਉਪਾਧੀ ਵਾਲੀ ਖ਼ਬਰ ਹੀ ਸੁਣੀਦੀ ਹੈ।


ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥  

O Nanak, rare are those who have Truth in their laps. ||1||  

ਜਾਣੀਅਹਿ = ਜਾਣੇ ਜਾਂਦੇ ਹਨ, ਪਤਾ ਲੱਗਦਾ ਹੈ ॥੧॥
ਫਿਰ ਭੀ, ਹੇ ਨਾਨਕ! ਐਸੇ ਬੰਦੇ ਵਿਰਲੇ ਹੀ ਮਿਲਦੇ ਹਨ, ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੋਵੇ (ਹਰ ਕੋਈ ਉਪਾਧੀ-ਮੂਲ ਦੁਨੀਆਵੀ ਧਨ ਦੇ ਹੀ ਪਿੱਛੇ ਦੌੜ ਰਿਹਾ ਹੈ) ॥੧॥


ਮਃ  

Fifth Mehl:  

xxx
xxx


ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ  

The face of my friend, the Lord, is incomparably beautiful; I would watch Him, twenty-four hours a day.  

xxx
ਸੁੱਤੀ ਹੋਈ ਨੇ ਮੈਂ ਉਸ ਖਸਮ-ਪ੍ਰਭੂ ਨੂੰ (ਸੁਪਨੇ ਵਿਚ) ਵੇਖਿਆ, ਸੱਜਣ ਦਾ ਮੂੰਹ ਬਹੁਤ ਹੀ ਸੋਹਣਾ (ਲੱਗਾ)।


ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥  

In sleep, I saw my Husband Lord; I am a sacrifice to that dream. ||2||  

ਸੁਤੜੀ = ਸੁੱਤੀ ਹੋਈ ਨੇ। ਸਹੁ = ਖਸਮ। ਸੁਪਨੇ = ਹੇ ਸੁਪਨੇ! ਤੈ = ਤੈਥੋਂ। ਹਉ = ਮੈਂ। ਖੰਨੀਐ = ਕੁਰਬਾਨ ਹਾਂ। ਸਜਣ ਮੁਖੁ = ਮਿਤ੍ਰ ਪ੍ਰਭੂ ਦਾ ਮੂੰਹ। ਅਨੂਪੁ = ਉਪਮਾ ਰਹਿਤ, ਬੇ-ਮਿਸਾਲ, ਬਹੁਤ ਹੀ ਸੋਹਣਾ। ਨਿਹਾਲਸਾ = ਮੈਂ ਵੇਖਾਂਗੀ ॥੨॥
ਹੇ ਸੁਪਨੇ! ਮੈਂ ਤੈਥੋਂ ਸਦਕੇ ਜਾਂਦੀ ਹਾਂ। (ਹੁਣ ਮੇਰੀ ਤਾਂਘ ਹੈ ਕਿ) ਮੈਂ ਅੱਠੇ ਪਹਰ (ਸੱਜਣ ਦਾ ਮੂੰਹ) ਵੇਖਦੀ ਰਹਾਂ ॥੨॥


ਮਃ  

Fifth Mehl:  

xxx
xxx


ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ  

O my friend, realize the True Lord. Just to talk about Him is useless.  

ਸਜਣ = ਹੇ ਮਿਤ੍ਰ! ਸਚੁ = ਨਾਮ-ਧਨ। ਪਰਖਿ = ਮੁੱਲ ਪਾ, (ਖਰਾਪਨ) ਗਹੁ ਨਾਲ ਵੇਖ। ਮੁਖਿ = (ਨਿਰਾ) ਮੂੰਹੋਂ। ਅਲਾਵਣੁ = ਬੋਲਣਾ, ਆਖਣਾ। ਥੋਥਰਾ = ਖ਼ਾਲੀ, ਵਿਅਰਥ।
ਹੇ ਮਿਤ੍ਰ! (ਨਿਰਾ) ਮੂੰਹੋਂ ਆਖਣਾ ਵਿਅਰਥ ਹੈ, ਨਾਮ-ਧਨ ਨੂੰ (ਆਪਣੇ ਹਿਰਦੇ ਵਿਚ) ਜਾਚ-ਤੋਲ।


ਮੰਨ ਮਝਾਹੂ ਲਖਿ ਤੁਧਹੁ ਦੂਰਿ ਸੁ ਪਿਰੀ ॥੩॥  

See Him within your mind; your Beloved is not far away. ||3||  

ਮੰਨ ਮਝਾਹੂ = ਮਨ ਵਿਚ। ਲਖਿ = ਵੇਖ। ਸੁ = ਉਹ ॥੩॥
ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਉਹ ਪਤੀ-ਪ੍ਰਭੂ ਤੈਥੋਂ ਦੂਰ ਨਹੀਂ ਹੈ (ਤੇਰੇ ਅੰਦਰ ਹੀ ਵੱਸਦਾ ਹੈ) ॥੩॥


ਪਉੜੀ  

Pauree:  

xxx
xxx


ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ  

The earth, the Akaashic ethers of the sky, the nether regions of the underworld, the moon and the sun shall pass away.  

ਬਿਨਾਸੀ = ਨਾਸਵੰਤ।
ਧਰਤੀ ਆਕਾਸ਼ ਪਾਤਾਲ ਚੰਦ ਅਤੇ ਸੂਰਜ-ਇਹ ਸਭ ਨਾਸਵੰਤ ਹਨ।


ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ  

Emperors, bankers, rulers and leaders shall depart, and their homes shall be demolished.  

ਉਮਰਾਵ = ਅਮੀਰ ਬੰਦੇ। ਖਾਨ = ਖ਼ਾਨ, ਜਾਇਦਾਦਾਂ ਦੇ ਮਾਲਕ। ਢਾਹਿ = ਢਾਹ ਕੇ, ਛੱਡ ਕੇ।
ਸ਼ਾਹ ਬਾਦਸ਼ਾਹ ਅਮੀਰ ਜਾਗੀਰਦਾਰ (ਸਭ ਆਪਣੇ) ਮਹਲ-ਮਾੜੀਆਂ ਛੱਡ ਕੇ (ਇਥੋਂ) ਤੁਰ ਜਾਣਗੇ।


ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ  

The poor and the rich, the humble and the intoxicated, all these people shall pass away.  

ਰੰਗ = ਰੰਕ, ਕੰਗਾਲ। ਤੁੰਗ = ਉੱਚੇ, ਧਨਾਢ। ਮਸਤ = ਅਹੰਕਾਰੀ, ਮਾਇਆ = ਮੱਤੇ। ਸਿਧਾਸੀ = ਸੰਸਾਰ ਤੋਂ ਚਲੇ ਜਾਣਗੇ।
ਕੰਗਾਲ, ਅਮੀਰ, ਗ਼ਰੀਬ, ਮਾਇਆ-ਮੱਤੇ (ਕੋਈ ਭੀ ਹੋਵੇ) ਸਾਰਾ ਜਗਤ ਹੀ (ਇਥੋਂ) ਚਾਲੇ ਪਾ ਜਾਇਗਾ।


ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ  

The Qazis, Shaykhs and preachers shall all arise and depart.  

ਮਸਾਇਕਾ = ਸ਼ੇਖ਼ ਅਖਵਾਣ ਵਾਲੇ।
ਕਾਜ਼ੀ ਸ਼ੇਖ਼ ਆਦਿਕ ਭੀ ਸਾਰੇ ਹੀ ਕੂਚ ਕਰ ਜਾਣਗੇ।


ਪੀਰ ਪੈਕਾਬਰ ਅਉਲੀਏ ਕੋ ਥਿਰੁ ਰਹਾਸੀ  

The spiritual teachers, prophets and disciples - none of these shall remain permanently.  

ਅਉਲੀਏ = ਵਲੀ ਲੋਕ, ਧਾਰਮਿਕ ਆਗੂ।
ਪੀਰ ਪੈਗ਼ੰਬਰ ਵੱਡੇ ਵੱਡੇ ਧਾਰਮਿਕ ਆਗੂ-ਇਹਨਾਂ ਵਿਚੋਂ ਭੀ ਕੋਈ ਇਥੇ ਸਦਾ ਟਿਕਿਆ ਨਹੀਂ ਰਹੇਗਾ।


ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ  

Fasts, calls to prayer and sacred scriptures - without understanding, all these shall vanish.  

xxx
ਜਿਨ੍ਹਾਂ ਰੋਜ਼ੇ ਰੱਖੇ, ਬਾਂਗਾਂ ਦਿੱਤੀਆਂ, ਨਿਮਾਜ਼ਾਂ ਪੜ੍ਹੀਆਂ, ਧਾਰਮਿਕ ਪੁਸਤਕ ਪੜ੍ਹੇ ਉਹ ਭੀ ਅਤੇ ਜਿਨ੍ਹਾਂ ਇਹਨਾਂ ਦੀ ਸਾਰ ਨ ਸਮਝੀ ਉਹ ਭੀ ਸਾਰੇ (ਜਗਤ ਤੋਂ ਆਖ਼ਰ) ਚਲੇ ਜਾਣਗੇ।


ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ  

The 8.4 million species of beings of the earth shall all continue coming and going in reincarnation.  

ਮੇਦਨੀ = ਧਰਤੀ।
ਧਰਤੀ ਦੀਆਂ ਚੌਰਾਸੀ ਲੱਖ ਜੂਨਾਂ ਦੇ ਸਾਰੇ ਹੀ ਜੀਵ (ਜਗਤ ਵਿਚ) ਆਉਂਦੇ ਹਨ ਤੇ ਫਿਰ ਇਥੋਂ ਚਲੇ ਜਾਂਦੇ ਹਨ।


ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥  

The One True Lord God is eternal and unchanging. The Lord's slave is also eternal. ||17||  

ਨਿਹਚਲੁ = ਸਦਾ ਕਾਇਮ ਰਹਿਣ ਵਾਲਾ ॥੧੭॥
ਸਿਰਫ਼ ਇਕ ਸੱਚਾ ਖ਼ੁਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਖ਼ੁਦਾ ਦਾ ਬੰਦਾ (ਭਗਤ) ਭੀ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ॥੧੭॥


ਡਖਣੇ ਮਃ  

Dakhanay, Fifth Mehl:  

xxx
xxx


ਡਿਠੀ ਹਭ ਢੰਢੋਲਿ ਹਿਕਸੁ ਬਾਝੁ ਕੋਇ  

I have seen and examined all; without the One Lord, there is none at all.  

ਹਭ = ਸਾਰੀ ਸ੍ਰਿਸ਼ਟੀ। ਢੰਢੋਲਿ = ਭਾਲ ਕੇ।
ਮੈਂ ਸਾਰੀ ਸ੍ਰਿਸ਼ਟੀ ਭਾਲ ਕੇ ਵੇਖ ਲਈ ਹੈ, (ਹੇ ਪ੍ਰਭੂ!) ਇਕ ਤੇਰੇ (ਦੀਦਾਰ ਤੋਂ) ਬਿਨਾ ਹੋਰ ਕੋਈ ਭੀ (ਪਦਾਰਥ ਮੈਨੂੰ ਆਤਮਕ ਸ਼ਾਂਤੀ) ਨਹੀਂ (ਦੇਂਦਾ)।


ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥  

Come, and show me Your face, O my friend, so that my body and mind may be cooled and soothed. ||1||  

ਸਜਣ = ਹੇ ਮਿਤ੍ਰ-ਪ੍ਰਭੂ! ਮੁਖਿ ਲਗੁ = ਮਿਲ, ਦੀਦਾਰ ਦੇਹ। ਤਨੁ ਮਨੁ ਠੰਢਾ ਹੋਇ = ਤਨ ਮਨ ਵਿਚ ਠੰਢ ਪੈਂਦੀ ਹੈ, ਮਨ ਤੇ ਗਿਆਨ ਇੰਦ੍ਰੇ ਸ਼ਾਂਤ ਹੁੰਦੇ ਹਨ ॥੧॥
ਹੇ ਮਿਤ੍ਰ-ਪ੍ਰਭੂ! ਆ, ਤੂੰ ਮੈਨੂੰ ਦਰਸਨ ਦੇਹ, (ਤੇਰਾ ਦਰਸਨ ਕੀਤਿਆਂ) ਮੇਰੇ ਤਨ ਮਨ ਵਿਚ ਠੰਢ ਪੈਂਦੀ ਹੈ ॥੧॥


ਮਃ  

Fifth Mehl:  

xxx
xxx


ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ  

The lover is without hope, but within my mind, there is great hope.  

ਆਸਕੁ = (ਪ੍ਰਭੂ-ਚਰਨਾਂ ਦਾ) ਪ੍ਰੇਮੀ। ਆਸਾ = (ਦੁਨੀਆਵੀ ਪਦਾਰਥਾਂ ਦੀਆਂ) ਆਸਾਂ, ਮਾਇਕ ਲਾਲਸਾ। ਮੂ ਮਨਿ = ਮੇਰੇ ਮਨ ਵਿਚ।
(ਹੇ ਪ੍ਰਭੂ!) (ਤੇਰੇ ਚਰਨਾਂ ਦਾ ਸੱਚਾ) ਪ੍ਰੇਮੀ ਉਹੀ ਹੋ ਸਕਦਾ ਹੈ ਜਿਸ ਨੂੰ ਦੁਨੀਆਵੀ ਆਸਾਂ ਨਾਹ ਪੋਹ ਸਕਣ, ਪਰ ਮੇਰੇ ਮਨ ਵਿਚ ਤਾਂ ਵੱਡੀਆਂ ਵੱਡੀਆਂ ਆਸਾਂ ਹਨ।


ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥  

In the midst of hope, only You, O Lord, remain free of hope; I am a sacrifice, a sacrifice, a sacrifice to You. ||2||  

ਆਸ ਨਿਰਾਸਾ = ਦੁਨੀਆਵੀ ਆਸਾਂ ਤੋਂ ਉਪਰਾਮ ਕਰਨ ਵਾਲਾ। ਹਿਕੁ ਤੂ = ਸਿਰਫ਼ ਤੂੰ ਹੈਂ ॥੨॥
ਸਿਰਫ਼ ਤੂੰ ਹੀ ਹੈਂ ਜੋ ਮੈਨੂੰ (ਦੁਨੀਆਵੀ) ਆਸਾਂ ਤੋਂ ਉਪਰਾਮ ਕਰ ਸਕਦਾ ਹੈਂ। ਮੈਂ ਤੈਥੋਂ ਹੀ ਕੁਰਬਾਨ ਜਾਂਦਾ ਹਾਂ (ਤੂੰ ਆਪ ਹੀ ਮੇਹਰ ਕਰ) ॥੨॥


ਮਃ  

Fifth Mehl:  

xxx
xxx


ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ  

Even if I just hear of separation from You, I am in pain; without seeing You, O Lord, I die.  

ਸੁਣੇ = ਸੁਣਿ, ਸੁਣ ਕੇ। ਮਰਿਓਦਿ = ਆਤਮਕ ਮੌਤ ਹੋ ਜਾਂਦੀ ਹੈ।
(ਪ੍ਰਭੂ-ਚਰਨਾਂ ਦਾ ਅਸਲ) ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਹੀ ਦੁੱਖ ਪ੍ਰਤੀਤ ਹੋਵੇ ਕਿ ਪ੍ਰਭੂ ਤੋਂ ਵਿਛੋੜਾ ਹੋਣ ਲੱਗਾ ਹੈ। ਦੀਦਾਰ ਤੋਂ ਬਿਨਾ ਸੱਚਾ ਪ੍ਰੇਮੀ ਆਤਮਕ ਮੌਤ ਮਹਿਸੂਸ ਕਰਦਾ ਹੈ।


ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥  

Without her Beloved, the separated lover takes no comfort. ||3||  

ਬਿਰਹੀ = ਸੱਚੀ ਆਸ਼ਕ, ਪ੍ਰੇਮੀ। ਨਾ ਧੀਰੋਦਿ = ਧੀਰਜ ਨਹੀਂ ਕਰਦਾ, ਮਨ ਖਲੋਂਦਾ ਨਹੀਂ ॥੩॥
ਆਪਣੇ ਪਿਆਰੇ ਪ੍ਰਭੂ ਤੋਂ ਵਿਛੁੜ ਕੇ ਪ੍ਰੇਮੀ ਦਾ ਮਨ ਖਲੋਂਦਾ ਨਹੀਂ ਹੈ ॥੩॥


ਪਉੜੀ  

Pauree:  

xxx
xxx


ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ  

River-banks, sacred shrines, idols, temples, and places of pilgrimage like Kaydarnaat'h, Mat'huraa and Benares,  

ਤਟ = ਨਦੀ ਦਾ ਕਿਨਾਰਾ। ਦੇਵਾਲਿਆ = ਦੇਵਤੇ ਦਾ ਘਰ, ਮੰਦਰ।
ਦੇਵਤਿਆਂ ਦੇ ਮੰਦਰ, ਕੇਦਾਰ ਮਥੁਰਾ ਕਾਂਸ਼ੀ ਆਦਿਕ ਤੀਰਥ,


ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ  

the three hundred thirty million gods, along with Indra, shall all pass away.  

ਸਣੁ = ਸਮੇਤ।
ਤੇਤੀ ਕਰੋੜ ਦੇਵਤੇ, ਇੰਦਰ ਦੇਵਤਾ ਭੀ-ਆਖ਼ਰ ਨਾਸਵੰਤ ਹਨ।


ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ  

The Simritees, Shaastras, the four Vedas and the six systems of philosophy shall vanish.  

ਖਟੁ ਦਰਸ = ਛੇ ਭੇਖਾਂ ਦੇ ਸਾਧ। ਸਮਾਸੀ = ਸਮਾ ਜਾਣਗੇ, ਮਰ ਜਾਣਗੇ।
ਚਾਰ ਵੇਦ ਸਿਮ੍ਰਿਤੀਆਂ ਸਾਸਤ੍ਰ ਆਦਿਕ ਧਾਰਮਿਕ ਪੁਸਤਕਾਂ (ਦੇ ਪੜ੍ਹਨ ਵਾਲੇ) ਤੇ ਛਿਆਂ ਭੇਖਾਂ ਦੇ ਸਾਧੂ ਭੀ ਅੰਤ ਨੂੰ ਚੱਲ ਜਾਣਗੇ।


ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ  

Prayer books, Pandits, religious scholars, songs, poems and poets shall also depart.  

ਕਵਿਤੇ = ਕਵੀ ਲੋਕ।
ਪੁਸਤਕਾਂ ਦੇ ਵਿਦਵਾਨ, ਗੀਤਾਂ ਕਵਿਤਾਵਾਂ ਦੇ ਲਿਖਣ ਵਾਲੇ ਕਵੀ ਭੀ ਜਗਤ ਤੋਂ ਕੂਚ ਕਰ ਜਾਣਗੇ।


ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ  

Those who are celibate, truthful and charitable, and the Sannyaasee hermits are all subject to death.  

ਕਾਲੈ ਵਾਸੀ = ਕਾਲ ਦੇ ਵੱਸ, ਮੌਤ ਦੇ ਅਧੀਨ।
ਜਤੀ ਸਤੀ ਸੰਨਿਆਸੀ-ਇਹ ਸਾਰੇ ਭੀ ਮੌਤ ਦੇ ਅਧੀਨ ਹਨ।


ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ  

The silent sages, the Yogis and the nudists, along with the Messengers of Death, shall pass away.  

ਦਿਗੰਬਰਾ = {ਦਿਗ-ਅੰਬਰ। ਦਿਗ = ਦਿਸ਼ਾ, ਪਾਸਾ। ਅੰਬਰ = ਕੱਪੜਾ} ਨਾਂਗੇ। ਜਮੈ ਸਣੁ = ਜਮਾਂ ਸਮੇਤ।
ਸਮਾਧੀਆਂ ਲਾਵਣ ਵਾਲੇ, ਜੋਗੀ, ਨਾਂਗੇ, ਜਮਦੂਤ-ਇਹ ਭੀ ਨਾਸਵੰਤ ਹਨ।


ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ  

Whatever is seen shall perish; all will dissolve and disappear.  

xxx
(ਮੁੱਕਦੀ ਗੱਲ) (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, ਹਰੇਕ ਨੇ ਜ਼ਰੂਰ ਨਾਸ ਹੋ ਜਾਣਾ ਹੈ।


ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥  

Only the Supreme Lord God, the Transcendent Lord, is permanent. His servant becomes permanent as well. ||18||  

xxx ॥੧੮॥
ਸਦਾ ਕਾਇਮ ਰਹਿਣ ਵਾਲਾ ਕੇਵਲ ਪਾਰਬ੍ਰਹਮ ਪਰਮੇਸਰ ਹੀ ਹੈ। ਉਸ ਦਾ ਭਗਤ ਭੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ॥੧੮॥


ਸਲੋਕ ਡਖਣੇ ਮਃ  

Shalok Dakhanay, Fifth Mehl:  

xxx
xxx


ਸੈ ਨੰਗੇ ਨਹ ਨੰਗ ਭੁਖੇ ਲਖ ਭੁਖਿਆ  

Hundreds of times naked does not make the person naked; tens of thousands of hungers do not make him hungry;  

ਸੈ = ਸੈਂਕੜੇ ਵਾਰੀ। ਨਹ ਨੰਗ = ਨੰਗ (ਦੀ ਪਰਵਾਹ) ਨਹੀਂ ਹੁੰਦੀ, ਨੰਗੇ ਰਹਿਣਾ ਦੁਖਦਾਈ ਨਹੀਂ ਜਾਪਦਾ। ਲਖ = ਲੱਖਾਂ ਵਾਰੀ। ਨ ਭੁਖਿਆ = ਭੁੱਖ ਚੁੱਭਦੀ ਨਹੀਂ।
ਉਸ ਮਨੁੱਖ ਨੂੰ ਨੰਗ ਦੀ ਪਰਵਾਹ ਨਹੀਂ ਹੁੰਦੀ ਚਾਹੇ ਸੈਂਕੜੇ ਵਾਰੀ ਨੰਗਾ ਰਹਿਣਾ ਪਏ, ਉਸ ਨੂੰ ਭੁੱਖ ਨਹੀਂ ਚੁੱਭਦੀ ਚਾਹੇ ਲੱਖਾਂ ਵਾਰੀ ਭੁੱਖਾ ਰਹਿਣਾ ਪਏ।


ਡੁਖੇ ਕੋੜਿ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥  

millions of pains do not cause him pain. O Nanak, the Husband Lord blesses him with his Glance of Grace. ||1||  

ਡੁਖ = ਦੁੱਖ। ਕੋੜਿ = ਕ੍ਰੋੜਾਂ। ਸੁਭ ਦਿਸਟਿ = ਚੰਗੀ ਨਿਗਾਹ ਨਾਲ, ਸਵੱਲੀ ਨਜ਼ਰ ਨਾਲ। ਪਿਖੰਦੋ = ਵੇਖੇ ॥੧॥
ਹੇ ਨਾਨਕ! (ਜਿਸ ਮਨੁੱਖ ਵਲ) ਪ੍ਰਭੂ-ਪਤੀ ਸਵੱਲੀ ਨਜ਼ਰ ਨਾਲ ਤੱਕੇ, ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ ਚਾਹੇ ਕ੍ਰੋੜਾਂ ਦੁੱਖ ਵਾਪਰਨ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits