Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ  

तूं घट घट अंतरि सरब निरंतरि जी हरि एको पुरखु समाणा ॥  

Ŧūʼn gẖat gẖat anṯar sarab niranṯar jī har eko purakẖ samāṇā.  

You are constant in each and every heart, and in all things. O Dear Lord, you are the One.  

ਘਟ = ਸਰੀਰ। ਅੰਤਰਿ = ਅੰਦਰ, ਵਿਚ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਰਬ = ਸਾਰੇ। ਨਿਰੰਤਰਿ = ਅੰਦਰ ਇਕ-ਰਸ। ਸਰਬ ਨਿਰੰਤਰਿ = ਸਾਰਿਆਂ ਵਿਚ ਇਕ-ਰਸ। ਅੰਤਰੁ = ਵਿੱਥ। ਨਿਰੰਤਰਿ = ਵਿੱਥ ਤੋਂ ਬਿਨਾ, ਇਕ-ਰਸ। ਏਕੋ = ਇਕ (ਆਪ) ਹੀ।
ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ; ਤੂੰ ਸਾਰੇ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ।


ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ  

इकि दाते इकि भेखारी जी सभि तेरे चोज विडाणा ॥  

Ik ḏāṯe ik bẖekẖārī jī sabẖ ṯere cẖoj vidāṇā.  

Some are givers, and some are beggars. This is all Your Wondrous Play.  

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ ਜੀਵ। ਦਾਤੇ = ਦਾਨੀ। ਭੇਖਾਰੀ = ਮੰਗਤੇ। ਸਭਿ = ਸਾਰੇ। ਵਿਡਾਣ = ਅਚਰਜ। ਚੋਜ = ਕੌਤਕ, ਤਮਾਸ਼ੇ।
(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ-ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ,


ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਜਾਣਾ  

तूं आपे दाता आपे भुगता जी हउ तुधु बिनु अवरु न जाणा ॥  

Ŧūʼn āpe ḏāṯā āpe bẖugṯā jī ha▫o ṯuḏẖ bin avar na jāṇā.  

You Yourself are the Giver, and You Yourself are the Enjoyer. I know no other than You.  

ਭੁਗਤਾ = ਭੋਗਣ ਵਾਲਾ, ਵਰਤਣ ਵਾਲਾ। ਹਉ = ਹਉਂ, ਮੈਂ।
(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ, ਆਪ (ਹੀ ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ)।


ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ  

तूं पारब्रहमु बेअंतु बेअंतु जी तेरे किआ गुण आखि वखाणा ॥  

Ŧūʼn pārbarahm be▫anṯ be▫anṯ jī ṯere ki▫ā guṇ ākẖ vakẖāṇā.  

You are the Supreme Lord God, Limitless and Infinite. What Virtues of Yours can I speak of and describe?  

ਆਖਿ = ਆਖ ਕੇ। ਵਖਾਣਾ = ਮੈਂ ਬਿਆਨ ਕਰਾਂ।
ਤੂੰ ਬੇਅੰਤ ਪਾਰਬ੍ਰਹਮ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਗਾ ਕੇ ਦੱਸਾਂ?


ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥  

जो सेवहि जो सेवहि तुधु जी जनु नानकु तिन कुरबाणा ॥२॥  

Jo sevėh jo sevėh ṯuḏẖ jī jan Nānak ṯin kurbāṇā. ||2||  

Unto those who serve You, unto those who serve You, Dear Lord, servant Nanak is a sacrifice. ||2||  

ਸੇਵਹਿ = ਸਿਮਰਦੇ ਹਨ। ਜਨੁ ਨਾਨਕ = {ਪਿਛਲੇ ਬੰਦ ਵਿਚ ਦੇ 'ਜਨ ਨਾਨਕ' ਅਤੇ ਇਸ 'ਜਨੁ ਨਾਨਕੁ' ਦੇ ਫ਼ਰਕ ਨੂੰ ਧਿਆਨ ਨਾਲ ਵੇਖੋ}।੨।
ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਯਾਦ ਕਰਦੇ ਹਨ ਤੈਨੂੰ ਸਿਮਰਦੇ ਹਨ (ਤੇਰਾ) ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੨॥


ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ  

हरि धिआवहि हरि धिआवहि तुधु जी से जन जुग महि सुखवासी ॥  

Har ḏẖi▫āvahi har ḏẖi▫āvahi ṯuḏẖ jī se jan jug mėh sukẖvāsī.  

Those who meditate on You, Lord, those who meditate on You-those humble beings dwell in peace in this world.  

ਹਰਿ ਜੀ = ਹੇ ਪ੍ਰਭੂ ਜੀ! ਧਿਆਵਹਿ = ਸਿਮਰਦੇ ਹਨ। ਸੇ ਜਨ = ਉਹ ਬੰਦੇ। ਜੁਗਿ ਮਹਿ = ਜ਼ਿੰਦਗੀ ਵਿਚ। ਸੁਖਵਾਸੀ = ਸੁਖ ਨਾਲ ਵੱਸਣ ਵਾਲੇ।
ਹੇ ਪ੍ਰਭੂ ਜੀ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।


ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ  

से मुकतु से मुकतु भए जिन हरि धिआइआ जी तिन तूटी जम की फासी ॥  

Se mukaṯ se mukaṯ bẖa▫e jin har ḏẖi▫ā▫i▫ā jī ṯin ṯūtī jam kī fāsī.  

They are liberated, they are liberated-those who meditate on the Lord. For them, the noose of death is cut away.  

ਮੁਕਤੁ = (ਮਾਇਆ ਦੇ ਬੰਧਨਾਂ ਤੋਂ) ਆਜ਼ਾਦ। ਫਾਸੀ = ਫਾਹੀ।
ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ)।


ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ  

जिन निरभउ जिन हरि निरभउ धिआइआ जी तिन का भउ सभु गवासी ॥  

Jin nirbẖa▫o jin har nirbẖa▫o ḏẖi▫ā▫i▫ā jī ṯin kā bẖa▫o sabẖ gavāsī.  

Those who meditate on the Fearless One, on the Fearless Lord-all their fears are dispelled.  

ਭਉ ਸਭੁ = ਸਾਰਾ ਡਰ। ਗਵਾਸੀ = ਦੂਰ ਕਰ ਦੇਂਦਾ ਹੈ।
ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ; ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।


ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ  

जिन सेविआ जिन सेविआ मेरा हरि जी ते हरि हरि रूपि समासी ॥  

Jin sevi▫ā jin sevi▫ā merā har jī ṯe har har rūp samāsī.  

Those who serve, those who serve my Dear Lord, are absorbed into the Being of the Lord, Har, Har.  

ਰੂਪਿ = ਰੂਪ ਵਿਚ। ਸਮਾਸੀ = ਮਿਲ ਜਾਂਦੇ ਹਨ।
ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਹੈ, ਉਹ ਪ੍ਰਭੂ ਦੇ ਰੂਪ ਵਿਚ ਹੀ ਲੀਨ ਹੋ ਗਏ ਹਨ।


ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥  

से धंनु से धंनु जिन हरि धिआइआ जी जनु नानकु तिन बलि जासी ॥३॥  

Se ḏẖan se ḏẖan jin har ḏẖi▫ā▫i▫ā jī jan Nānak ṯin bal jāsī. ||3||  

Blessed are they, blessed are they, who meditate on their Dear Lord. Servant Nanak is a sacrifice to them. ||3||  

ਧੰਨ = ਭਾਗਾਂ ਵਾਲੇ। ਬਲਿ ਜਾਸੀ = ਸਦਕੇ ਜਾਂਦਾ ਹੈ।੩।
ਭਾਗਾਂ ਵਾਲੇ ਹਨ ਉਹ ਮਨੁੱਖ, ਧੰਨ ਹਨ ਉਹ ਮਨੁੱਖ, ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੩॥


ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ  

तेरी भगति तेरी भगति भंडार जी भरे बिअंत बेअंता ॥  

Ŧerī bẖagaṯ ṯerī bẖagaṯ bẖandār jī bẖare bi▫anṯ be▫anṯā.  

Devotion to You, devotion to You, is a treasure overflowing, infinite and beyond measure.  

ਭਗਤਿ ਭੰਡਾਰ = ਭਗਤੀ ਦੇ ਖ਼ਜ਼ਾਨੇ। ਭਗਤ = ਭਗਤੀ ਕਰਨ ਵਾਲੇ {ਨੋਟ: ਲਫ਼ਜ਼ 'ਭਗਤਿ' ਅਤੇ 'ਭਗਤ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।
ਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜਾਨੇ ਭਰੇ ਪਏ ਹਨ।


ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ  

तेरे भगत तेरे भगत सलाहनि तुधु जी हरि अनिक अनेक अनंता ॥  

Ŧere bẖagaṯ ṯere bẖagaṯ salāhan ṯuḏẖ jī har anik anek ananṯā.  

Your devotees, Your devotees praise You, Dear Lord, in many and various and countless ways.  

xxx
ਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ।


ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ  

तेरी अनिक तेरी अनिक करहि हरि पूजा जी तपु तापहि जपहि बेअंता ॥  

Ŧerī anik ṯerī anik karahi har pūjā jī ṯap ṯāpėh jāpėh be▫anṯā.  

For You, many, for You, so very many perform worship services, O Dear Infinite Lord; they practice disciplined meditation and chant endlessly.  

ਅਨਿਕ = ਅਨੇਕਾਂ। ਤਪੁ = ਧੂਣੀਆਂ ਆਦਿਕ ਦਾ ਸਰੀਰਕ ਔਖ।
ਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ। ਬੇਅੰਤ ਜੀਵ (ਤੈਨੂੰ ਮਿਲਣ ਲਈ) ਤਪ ਸਾਧਦੇ ਹਨ।


ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ  

तेरे अनेक तेरे अनेक पड़हि बहु सिम्रिति सासत जी करि किरिआ खटु करम करंता ॥  

Ŧere anek ṯere anek paṛėh baho simriṯ sāsaṯ jī kar kiri▫ā kẖat karam karanṯā.  

For You, many, for You, so very many read the various Simritees and Shaastras. They perform rituals and religious rites.  

ਸਿਮ੍ਰਿਤਿ = ਉਹ ਧਾਰਮਿਕ ਪੁਸਤਕ ਜੋ ਹਿੰਦੂ ਵਿਦਵਾਨ ਰਿਸ਼ੀਆਂ ਨੇ ਵੇਦਾਂ ਨੂੰ ਚੇਤੇ ਕਰ ਕੇ ਆਪਣੇ ਸਮਾਜ ਦੀ ਅਗਵਾਈ ਲਈ ਲਿਖੇ, ਇਹਨਾਂ ਦੀ ਗਿਣਤੀ ੨੭ ਦੇ ਕਰੀਬ ਹੈ। ਸਾਸਤ = ਹਿੰਦੂ ਧਰਮ ਦੇ ਫਲਸਫ਼ੇ ਦੇ ਪੁਸਤਕ ਜੋ ਗਿਣਤੀ ਵਿਚ ਛੇ ਹਨ: ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ। ਕਿਰਿਆ = ਧਾਰਮਿਕ ਸੰਸਕਾਰ। ਖਟੁ = ਛੇ। ਖਟੁ ਕਰਮ = ਮਨੂ-ਸਿਮ੍ਰਿਤੀ ਅਨੁਸਾਰ ਇਹ ਛੇ ਕਰਮ ਇਉਂ ਹਨ: ਵਿਦਿਆ ਪੜ੍ਹਨੀ ਤੇ ਪੜ੍ਹਾਣੀ; ਜੱਗ ਕਰਨਾ ਤੇ ਜੱਗ ਕਰਾਣਾ; ਦਾਨ ਦੇਣਾ ਤੇ ਦਾਨ ਲੈਣਾ। ਕਰੰਤਾ = ਕਰਦੇ ਹਨ।
ਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤਿਆਂ ਅਤੇ ਸ਼ਾਸਤ੍ਰ ਪੜ੍ਹਦੇ ਹਨ (ਅਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ।


ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥  

से भगत से भगत भले जन नानक जी जो भावहि मेरे हरि भगवंता ॥४॥  

Se bẖagaṯ se bẖagaṯ bẖale jan Nānak jī jo bẖāvėh mere har bẖagvanṯā. ||4||  

Those devotees, those devotees are sublime, O servant Nanak, who are pleasing to my Dear Lord God. ||4||  

ਭਾਵਹਿ = ਚੰਗੇ ਲੱਗਦੇ ਹਨ।੪।
ਹੇ ਦਾਸ ਨਾਨਕ! ਉਹੀ ਭਗਤ ਭਲੇ ਹਨ (ਉਹਨਾਂ ਦੀ ਹੀ ਘਾਲ ਕਬੂਲ ਹੋਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ ॥੪॥


ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਕੋਈ  

तूं आदि पुरखु अपर्मपरु करता जी तुधु जेवडु अवरु न कोई ॥  

Ŧūʼn āḏ purakẖ aprampar karṯā jī ṯuḏẖ jevad avar na ko▫ī.  

You are the Primal Being, the Most Wonderful Creator. There is no other as Great as You.  

ਆਦਿ = ਮੁੱਢ। ਅਪਰੰਪਰੁ = ਅ-ਪਰੰ = ਪਰ, ਜਿਸ ਦਾ ਪਰਲੇ ਤੋਂ ਪਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਤੁਧੁ ਜੇਵਡੁ = ਤੇਰੇ ਜੇਡਾ, ਤੇਰੇ ਬਰਾਬਰ ਦਾ। ਅਵਰੁ = ਹੋਰ।
ਹੇ ਪ੍ਰਭੂ! ਤੂੰ (ਸਾਰੇ ਜਗਤ ਦਾ) ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।


ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ  

तूं जुगु जुगु एको सदा सदा तूं एको जी तूं निहचलु करता सोई ॥  

Ŧūʼn jug jug eko saḏā saḏā ṯūʼn eko jī ṯūʼn nihcẖal karṯā so▫ī.  

Age after age, You are the One. Forever and ever, You are the One. You never change, O Creator Lord.  

ਜੁਗੁ ਜੁਗੁ = ਹਰੇਕ ਜੁਗੁ ਵਿਚ। ਏਕੋ = ਇਕ ਆਪ ਹੀ। ਨਿਹਚਲੁ = ਨਾਹ ਹਿੱਲਣ ਵਾਲਾ, ਅਟੱਲ। ਵਰਤੈ = ਹੁੰਦਾ ਹੈ।
ਤੂੰ ਹਰੇਕ ਜੁਗ ਵਿਚ ਇਕ ਆਪ ਹੀ ਹੈਂ, ਤੂੰ ਸਦਾ ਹੀ ਆਪ ਹੀ ਆਪ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਦੀ ਸਾਰ ਲੈਣ ਵਾਲਾ ਹੈਂ।


ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ  

तुधु आपे भावै सोई वरतै जी तूं आपे करहि सु होई ॥  

Ŧuḏẖ āpe bẖāvai so▫ī varṯai jī ṯūʼn āpe karahi so ho▫ī.  

Everything happens according to Your Will. You Yourself accomplish all that occurs.  

ਸੁ = ਉਹ।
ਹੇ ਪ੍ਰਭੂ! ਜਗਤ ਵਿਚ ਉਹੀ ਹੁੰਦਾ ਹੈ ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।


ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ  

तुधु आपे स्रिसटि सभ उपाई जी तुधु आपे सिरजि सभ गोई ॥  

Ŧuḏẖ āpe sarisat sabẖ upā▫ī jī ṯuḏẖ āpe siraj sabẖ go▫ī.  

You Yourself created the entire universe, and having fashioned it, You Yourself shall destroy it all.  

ਸਭ = ਸਾਰੀ। ਉਪਾਈ = ਪੈਦਾ ਕੀਤੀ। ਸਿਰਜਿ = ਪੈਦਾ ਕਰ ਕੇ। ਆਪੇ = ਆਪ ਹੀ। ਗੋਈ = ਨਾਸ ਕੀਤੀ।
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ। ਤੂੰ ਆਪ ਹੀ ਇਸ ਨੂੰ ਪੈਦਾ ਕਰਕੇ ਆਪ ਹੀ ਇਸ ਨੂੰ ਨਾਸ ਕਰਦਾ ਹੈਂ।


ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥  

जनु नानकु गुण गावै करते के जी जो सभसै का जाणोई ॥५॥१॥  

Jan Nānak guṇ gāvai karṯe ke jī jo sabẖsai kā jāṇo▫ī. ||5||1||  

Servant Nanak sings the Glorious Praises of the Dear Creator, the Knower of all. ||5||1||  

ਜਾਣੋਈ = ਜਾਣਨ ਵਾਲਾ। ਸਭਸੈ ਕਾ = ਹਰੇਕ (ਦੇ ਦਿਲ) ਦਾ। ਸੋਈ = ਸੰਭਾਲ ਕਰਨ ਵਾਲਾ।੫।
ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ ਜੋ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ॥੫॥੧॥


ਆਸਾ ਮਹਲਾ  

आसा महला ४ ॥  

Āsā mėhlā 4.  

Aasaa, Fourth Mehl:  

xxx
xxx


ਤੂੰ ਕਰਤਾ ਸਚਿਆਰੁ ਮੈਡਾ ਸਾਂਈ  

तूं करता सचिआरु मैडा सांई ॥  

Ŧūʼn karṯā sacẖiār maidā sāʼn▫ī.  

You are the True Creator, my Lord and Master.  

ਸਚਿਆਰੁ = {ਸਚ-ਆਲਯ} ਥਿਰਤਾ ਦਾ ਘਰ, ਸਦਾ ਕਾਇਮ ਰਹਿਣ ਵਾਲਾ। ਮੈਡਾ = ਮੇਰਾ। ਸਾਂਈ = ਖਸਮ, ਮਾਲਕ।
(ਹੇ ਪ੍ਰਭੂ!) ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਮੇਰਾ ਖਸਮ ਹੈਂ।


ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ  

जो तउ भावै सोई थीसी जो तूं देहि सोई हउ पाई ॥१॥ रहाउ ॥  

Jo ṯa▫o bẖāvai so▫ī thīsī jo ṯūʼn ḏėh so▫ī ha▫o pā▫ī. ||1|| rahā▫o.  

Whatever pleases You comes to pass. As You give, so do we receive. ||1||Pause||  

ਤਉ = ਤੈਨੂੰ। ਭਾਵੈ = ਚੰਗਾ ਲੱਗਦਾ ਹੈ। ਥੀਸੀ = ਹੋਵੇਗਾ। ਹਉ = ਹਉਂ, ਮੈਂ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ।੧।
(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਆਉਂਦਾ ਹੈ। ਜੋ ਕੁਝ ਤੂੰ ਦੇਵੇਂ, ਮੈਂ ਉਹੀ ਕੁਝ ਪ੍ਰਾਪਤ ਕਰਦਾ ਹਾਂ ॥੧॥ ਰਹਾਉ॥


ਸਭ ਤੇਰੀ ਤੂੰ ਸਭਨੀ ਧਿਆਇਆ  

सभ तेरी तूं सभनी धिआइआ ॥  

Sabẖ ṯerī ṯūʼn sabẖnī ḏẖi▫ā▫i▫ā.  

All belong to You, all meditate on you.  

ਸਭ = ਸਾਰੀ (ਸ੍ਰਿਸ਼ਟੀ)। ਤੂੰ = ਤੈਨੂੰ।
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੇਰੀ (ਬਣਾਈ ਹੋਈ) ਹੈ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ।


ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ  

जिस नो क्रिपा करहि तिनि नाम रतनु पाइआ ॥  

Jis no kirpā karahi ṯin nām raṯan pā▫i▫ā.  

Those who are blessed with Your Mercy obtain the Jewel of the Naam, the Name of the Lord.  

ਤਿਨਿ = ਉਸ (ਮਨੁੱਖ) ਨੇ।
ਜਿਸ ਉੱਤੇ ਤੂੰ ਦਇਆ ਕਰਦਾ ਹੈਂ ਉਸੇ ਨੇ ਤੇਰਾ ਰਤਨ ਵਰਗਾ (ਕੀਮਤੀ) ਨਾਮ ਲੱਭਾ ਹੈ।


ਗੁਰਮੁਖਿ ਲਾਧਾ ਮਨਮੁਖਿ ਗਵਾਇਆ  

गुरमुखि लाधा मनमुखि गवाइआ ॥  

Gurmukẖ lāḏẖā manmukẖ gavā▫i▫ā.  

The Gurmukhs obtain it, and the self-willed manmukhs lose it.  

ਗੁਰਮੁਖਿ = ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵਲ ਹੈ। ਮਨਮੁਖਿ = ਉਹ ਮਨੁੱਖ ਜਿਸ ਦਾ ਮੂੰਹ ਆਪਣੇ ਮਨ ਵਲ ਹੈ।
ਜੋ ਮਨੁੱਖ ਗੁਰੂ ਦੇ ਸਨਮੁਖ ਹੋਇਆ ਉਸ ਨੇ (ਇਹ ਰਤਨ) ਲੱਭ ਲਿਆ। ਜੋ ਆਪਣੇ ਮਨ ਦੇ ਪਿੱਛੇ ਤੁਰਿਆ, ਉਸ ਨੇ ਗਵਾ ਲਿਆ।


ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥  

तुधु आपि विछोड़िआ आपि मिलाइआ ॥१॥  

Ŧuḏẖ āp vicẖẖoṛi▫ā āp milā▫i▫ā. ||1||  

You Yourself separate them from Yourself, and You Yourself reunite with them again. ||1||  

xxx
(ਪਰ ਕਿਸੇ ਜੀਵ ਦੇ ਕੀਹ ਵੱਸ? ਹੇ ਪ੍ਰਭੂ!) ਜੀਵ ਨੂੰ ਤੂੰ ਆਪ ਹੀ (ਆਪਣੇ ਨਾਲੋਂ) ਵਿਛੋੜਦਾ ਹੈਂ, ਆਪ ਹੀ ਆਪਣੇ ਨਾਲ ਮਿਲਾਂਦਾ ਹੈਂ ॥੧॥


ਤੂੰ ਦਰੀਆਉ ਸਭ ਤੁਝ ਹੀ ਮਾਹਿ  

तूं दरीआउ सभ तुझ ही माहि ॥  

Ŧūʼn ḏarī▫ā▫o sabẖ ṯujẖ hī māhi.  

You are the River of Life; all are within You.  

ਮਾਹਿ = ਵਿਚ।
(ਹੇ ਪ੍ਰਭੂ!) ਤੂੰ (ਜ਼ਿੰਦਗੀ ਦਾ, ਮਾਨੋ, ਇਕ) ਦਰੀਆ ਹੈਂ, ਸਾਰੇ ਜੀਵ ਤੇਰੇ ਵਿਚ ਹੀ (ਮਾਨੋ, ਲਹਿਰਾਂ) ਹਨ।


ਤੁਝ ਬਿਨੁ ਦੂਜਾ ਕੋਈ ਨਾਹਿ  

तुझ बिनु दूजा कोई नाहि ॥  

Ŧujẖ bin ḏūjā ko▫ī nāhi.  

There is no one except You.  

xxx
ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ।


ਜੀਅ ਜੰਤ ਸਭਿ ਤੇਰਾ ਖੇਲੁ  

जीअ जंत सभि तेरा खेलु ॥  

Jī▫a janṯ sabẖ ṯerā kẖel.  

All living beings are Your playthings.  

ਸਭਿ = ਸਾਰੇ।
ਇਹ ਸਾਰੇ ਜੀਆ ਜੰਤ ਤੇਰੀ (ਰਚੀ ਹੋਈ) ਖੇਡ ਹੈ।


ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥  

विजोगि मिलि विछुड़िआ संजोगी मेलु ॥२॥  

vijog mil vicẖẖuṛi▫ā sanjogī mel. ||2||  

The separated ones meet, and by great good fortune, those suffering in separation are reunited once again. ||2||  

ਵਿਜੋਗਿ = ਵਿਜੋਗ ਦੇ ਕਾਰਨ (ਭਾਵ, ਜਿਸ ਦੇ ਮੱਥੇ ਉੱਤੇ ਵਿਜੋਗ ਦਾ ਲੇਖ ਹੈ)। ਮਿਲਿ = ਮਿਲ ਕੇ, ਮਨੁੱਖਾ ਸਰੀਰ ਪ੍ਰਾਪਤ ਕਰ ਕੇ। ਸੰਜੋਗੀ = ਸੰਜੋਗ (ਦੇ ਲੇਖ) ਨਾਲ। ਮੇਲੁ = ਮਿਲਾਪ।੨।
ਜਿਨ੍ਹਾਂ ਦੇ ਮੱਥੇ ਉਤੇ ਵਿਛੋੜੇ ਦਾ ਲੇਖ ਹੈ, ਉਹ ਮਨੁੱਖਾ ਜਨਮ ਪ੍ਰਾਪਤ ਕਰ ਕੇ ਭੀ ਤੈਥੋਂ ਵਿਛੁੜੇ ਹੋਏ ਹਨ। (ਪਰ ਤੇਰੀ ਰਜ਼ਾ ਅਨੁਸਾਰ) ਸੰਜੋਗਾਂ ਦੇ ਲੇਖ ਨਾਲ (ਫਿਰ ਤੇਰੇ ਨਾਲ) ਮਿਲਾਪ ਹੋ ਜਾਂਦਾ ਹੈ ॥੨॥


ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ  

जिस नो तू जाणाइहि सोई जनु जाणै ॥  

Jis no ṯū jāṇā▫ihi so▫ī jan jāṇai.  

They alone understand, whom You inspire to understand;  

ਜਾਣਾਇਹਿ = (ਤੂੰ) ਸਮਝ ਬਖ਼ਸ਼ਦਾ ਹੈਂ। ਸੋਈ = ਉਹੀ।
(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ) ਸਮਝਦਾ ਹੈ।


ਹਰਿ ਗੁਣ ਸਦ ਹੀ ਆਖਿ ਵਖਾਣੈ  

हरि गुण सद ही आखि वखाणै ॥  

Har guṇ saḏ hī ākẖ vakẖāṇai.  

they continually chant and repeat the Lord's Praises.  

ਸਦ = ਸਦਾ। ਆਖਿ = ਆਖ ਕੇ।
ਉਹ ਮਨੁੱਖ, ਹੇ ਹਰੀ! ਸਦਾ ਤੇਰੇ ਗੁਣ ਗਾਂਦਾ ਹੈ, ਅਤੇ (ਹੋਰਨਾਂ ਨੂੰ) ਉਚਾਰ ਉਚਾਰ ਕੇ ਸੁਣਾਂਦਾ ਹੈ।


ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ  

जिनि हरि सेविआ तिनि सुखु पाइआ ॥  

Jin har sevi▫ā ṯin sukẖ pā▫i▫ā.  

Those who serve You find peace.  

xxx
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਸੁਖ ਹਾਸਲ ਕੀਤਾ ਹੈ।


ਸਹਜੇ ਹੀ ਹਰਿ ਨਾਮਿ ਸਮਾਇਆ ॥੩॥  

सहजे ही हरि नामि समाइआ ॥३॥  

Sėhje hī har nām samā▫i▫ā. ||3||  

They are intuitively absorbed into the Lord's Name. ||3||  

ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਨਾਮਿ = ਨਾਮ ਵਿਚ।੩।
ਉਹ ਮਨੁੱਖ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੩॥


        


© SriGranth.org, a Sri Guru Granth Sahib resource, all rights reserved.
See Acknowledgements & Credits