Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ
Ŧūʼn gẖat gẖat anṯar sarab niranṯar jī har eko purakẖ samāṇā.
ਤੂੰ ਹੇ ਪੂਜਯ ਤੇ ਅਦੁੱਤੀ ਵਾਹਿਗੁਰੂ ਸੁਆਮੀ! ਸਾਰਿਆਂ ਦਿਲਾਂ ਅਤੇ ਹਰ ਇਕਸੁ ਅੰਦਰ ਇਕ ਰਸ ਸਮਾਇਆ ਹੋਇਆ ਹੈ।

ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ
Ik ḏāṯe ik bẖekẖārī jī sabẖ ṯere cẖoj vidāṇā.
ਕਈ ਸਖ਼ੀ ਹਨ, ਅਤੇ ਕਈ ਮੰਗਤੇ। ਇਹ ਸਾਰੀਆਂ ਤੇਰੀਆਂ ਅਸਚਰਜ ਖੇਡਾਂ ਹਨ।

ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਜਾਣਾ
Ŧūʼn āpe ḏāṯā āpe bẖugṯā jī ha▫o ṯuḏẖ bin avar na jāṇā.
ਤੂੰ ਆਪ ਹੀ ਦੇਣ ਵਾਲਾ ਹੈ ਤੇ ਆਪ ਹੀ ਭੋਗਣ ਵਾਲਾ। ਤੇਰੇ ਬਗ਼ੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।

ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ
Ŧūʼn pārbarahm be▫anṯ be▫anṯ jī ṯere ki▫ā guṇ ākẖ vakẖāṇā.
ਤੂੰ ਅਨੰਤ ਤੇ ਬੇ-ਓੜਕ ਸ਼ਰੋਮਣੀ ਸਾਹਿਬ ਹੈ। ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ, ਮੈਂ ਵਰਣਨ ਤੇ ਬਿਆਨ ਕਰਾਂ?

ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥
Jo sevėh jo sevėh ṯuḏẖ jī jan Nānak ṯin kurbāṇā. ||2||
ਨਫ਼ਰ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ, ਜਿਹੜੇ, ਹੇ ਸੁਆਮੀ ਮਹਾਰਾਜ, ਤੇਰੀ ਟਹਿਲ ਤੇ ਘਾਲ ਕਮਾਉਂਦੇ ਹਨ।

ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ
Har ḏẖi▫āvahi har ḏẖi▫āvahi ṯuḏẖ jī se jan jug mėh sukẖvāsī.
ਹੇ ਸੁਆਮੀ ਮਹਾਰਾਜ! ਜੋ ਤੇਰਾ ਅਰਾਧਨ ਤੇ ਸਿਮਰਨ ਕਰਦੇ ਹਨ, ਉਹ ਪੁਰਸ਼ ਇਸ ਜਹਾਨ ਅੰਦਰ ਆਰਾਮ ਵਿੱਚ ਰਹਿੰਦੇ ਹਨ।

ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ
Se mukaṯ se mukaṯ bẖa▫e jin har ḏẖi▫ā▫i▫ā jī ṯin ṯūtī jam kī fāsī.
ਮੋਖ਼ਸ਼ ਅਤੇ ਬੰਦ ਖਲਾਸ ਹਨ ਉਹ, ਹੇ ਵਾਹਿਗੁਰੂ ਮਹਾਰਾਜ! ਜੋ ਤੇਰਾ ਚਿੰਤਨ ਕਰਦੇ ਹਨ। ਉਨ੍ਹਾਂ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।

ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ
Jin nirbẖa▫o jin har nirbẖa▫o ḏẖi▫ā▫i▫ā jī ṯin kā bẖa▫o sabẖ gavāsī.
ਜੋ ਨਿੱਡਰ, ਨਿੱਡਰ, ਪ੍ਰਭੂ ਦਾ ਭਜਨ ਕਰਦੇ ਹਨ, ਉਨ੍ਹਾਂ ਦਾ ਸਾਰਾ ਡਰ ਦੂਰ ਹੋ ਜਾਂਦਾ ਹੈ।

ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ
Jin sevi▫ā jin sevi▫ā merā har jī ṯe har har rūp samāsī.
ਜਿਨ੍ਹਾਂ ਨੇ ਮੇਰੇ ਵਾਹਿਗੁਰੂ ਮਹਾਰਾਜ ਦੀ ਟਹਿਲ ਕਮਾਈ ਹੈ, ਟਹਿਲ ਕਮਾਈ ਹੈ, ਉਹ ਵਾਹਿਗੁਰੂ ਸੁਆਮੀ ਦੀ ਵਿਅਕਤੀ ਅੰਦਰ ਲੀਨ ਹੋ ਜਾਂਦੇ ਹਨ।

ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥
Se ḏẖan se ḏẖan jin har ḏẖi▫ā▫i▫ā jī jan Nānak ṯin bal jāsī. ||3||
ਮੁਬਾਰਕ ਹਨ ਉਹ, ਮੁਬਾਰਕ ਹਨ ਉਹ, ਜਿਨ੍ਹਾਂ ਨੇ ਵਾਹਿਗੁਰੂ ਮਹਾਰਾਜ ਦਾ ਆਰਾਧਨ ਕੀਤਾ ਹੈ। ਨਫਰ ਨਾਨਕ ਉਨ੍ਹਾਂ ਉਤੋਂ ਸਦਕੇ ਜਾਂਦਾ ਹੈ।

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ
Ŧerī bẖagaṯ ṯerī bẖagaṯ bẖandār jī bẖare bi▫anṯ be▫anṯā.
ਤੇਰੇ ਸਿਮਰਨ ਤੇਰੇ ਸਿਮਰਨ ਦੇ ਅਨੰਤ ਤੇ ਅਣਗਿਣਤ ਖ਼ਜ਼ਾਨੇ ਸਦੀਵ ਹੀ ਪਰੀਪੂਰਨ ਰਹਿੰਦੇ ਹਨ।

ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ
Ŧere bẖagaṯ ṯere bẖagaṯ salāhan ṯuḏẖ jī har anik anek ananṯā.
ਬਹੁਤਿਆਂ ਅਤੇ ਭਿੰਨ ਭਿੰਨ ਤਰੀਕਿਆਂ ਨਾਲ ਬੇਗਿਣਤ ਤੇਰੇ ਸਾਧੂ, ਤੇਰੇ ਸਾਧੂ, ਹੇ ਵਾਹਿਗੁਰੂ! ਤੇਰੀ ਸਿਫ਼ਤ ਸ਼ਲਾਘਾ ਕਰਦੇ ਹਨ।

ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ
Ŧerī anik ṯerī anik karahi har pūjā jī ṯap ṯāpėh jāpėh be▫anṯā.
ਬਹੁਤ ਜਿਆਦਾ ਅਤੇ ਕਈ ਤੇਰੀ (ਜੀ ਹਾਂ) ਤੇਰੀ, ਉਪਾਸਨਾ ਕਰਦੇ ਹਨ, ਹੇ ਹੱਦ-ਬੰਨਾਂ ਰਹਿਤ ਵਾਹਿਗੁਰੂ! ਉਹ ਤਪੱਸਿਆਂ ਸਾਧਦੇ ਹਨ ਅਤੇ ਤੇਰੇ ਨਾਮ ਨੂੰ ਉਚਾਰਦੇ ਹਨ।

ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ
Ŧere anek ṯere anek paṛėh baho simriṯ sāsaṯ jī kar kiri▫ā kẖat karam karanṯā.
ਤੇਰੇ ਘਣੇ ਤੇ ਕਈ ਬੰਦੇ ਬਹੁਤੀਆਂ ਸਿਮਰਤੀਆਂ ਅਤੇ ਸ਼ਾਸਤਰ ਵਾਚਦੇ ਹਨ। ਉਹ ਕਰਮ-ਕਾਂਡ ਕਰਦੇ ਹਨ ਅਤੇ ਛੇ ਧਾਰਮਕ ਸੰਸਕਾਰ ਕਮਾਉਂਦੇ ਹਨ।

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥
Se bẖagaṯ se bẖagaṯ bẖale jan Nānak jī jo bẖāvėh mere har bẖagvanṯā. ||4||
ਸ੍ਰੇਸ਼ਟ ਹਨ, ਉਹ ਸੰਤ, ਉਹ ਸੰਤ, ਹੇ ਨਫ਼ਰ ਨਾਨਕ! ਜਿਹੜੇ ਮੇਰੇ ਮੁਬਾਰਕ ਮਾਲਕ ਨੂੰ ਚੰਗੇ ਲੱਗਦੇ ਹਨ।

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਕੋਈ
Ŧūʼn āḏ purakẖ aprampar karṯā jī ṯuḏẖ jevad avar na ko▫ī.
ਤੂੰ ਪਰਾਪੂਰਬਲੀ ਹਸਤੀ, ਪ੍ਰਮ ਸ਼ੇਸ਼ਟ ਸਿਰਜਨਹਾਰ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।

ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ
Ŧūʼn jug jug eko saḏā saḏā ṯūʼn eko jī ṯūʼn nihcẖal karṯā so▫ī.
ਯੁਗਾਂ ਯੁਗਾਂ ਤੋਂ ਤੂੰ ਇੰਨ ਬਿੰਨ ਉਹੀ ਹੈ। ਹਮੇਸ਼ਾਂ ਤੇ ਹਮੇਸ਼ਾਂ ਤੂੰ ਐਨ ਉਹੀ ਹੈ। ਇਹੋ ਜਿਹਾ ਸਦੀਵੀ ਸਥਿਰ ਸਿਰਜਣਹਾਰ ਤੂੰ ਹੈ।

ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ
Ŧuḏẖ āpe bẖāvai so▫ī varṯai jī ṯūʼn āpe karahi so ho▫ī.
ਜੋ ਕੁਛ ਤੈਨੂੰ ਖੁਦ ਚੰਗਾ ਲੱਗਦਾ ਹੈ, ਉਹ ਹੋ ਆਉਂਦਾ ਹੈ। ਜੋ ਤੂੰ ਆਪ ਕਰਦਾ ਹੈ, ਉਹ, ਹੋ ਜਾਂਦਾ ਹੈ।

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ
Ŧuḏẖ āpe sarisat sabẖ upā▫ī jī ṯuḏẖ āpe siraj sabẖ go▫ī.
ਤੂੰ ਆਪ ਹੀ ਸਾਰਾ ਆਲਮ ਰਚਿਆ ਹੈ ਅਤੇ ਸਾਜ ਕੇ ਆਪ ਹੀ ਇਸ ਸਾਰੇ ਨੂੰ ਨਾਸ ਕਰ ਦੇਵੇਗਾ।

ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੧॥
Jan Nānak guṇ gāvai karṯe ke jī jo sabẖsai kā jāṇo▫ī. ||5||1||
ਗੋਲਾ ਨਾਨਕ ਸਿਰਜਣਹਾਰ ਮਹਾਰਾਜ ਦਾ ਜੱਸ ਗਾਇਨ ਕਰਦਾ ਹੈ, ਜਿਹੜਾ ਸਾਰਿਆਂ ਦਾ ਜਾਨਣਹਾਰ ਹੈ।

ਆਸਾ ਮਹਲਾ
Āsā mėhlā 4.
ਆਸਾ ਰਾਗ, ਚਊਥੀ ਪਾਤਸ਼ਾਹੀ।

ਤੂੰ ਕਰਤਾ ਸਚਿਆਰੁ ਮੈਡਾ ਸਾਂਈ
Ŧūʼn karṯā sacẖiār maidā sāʼn▫ī.
ਹੇ ਵਾਹਿਗੁਰੂ! ਤੂੰ ਸੱਚਾ ਸਿਰਜਣਹਾਰ, ਮੇਰਾ ਮਾਲਕ ਹੈਂ।

ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥ ਰਹਾਉ
Jo ṯa▫o bẖāvai so▫ī thīsī jo ṯūʼn ḏėh so▫ī ha▫o pā▫ī. ||1|| rahā▫o.
ਕੇਵਲ ਉਹੀ ਹੁੰਦਾ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਮੈਂ ਉਹੀ ਕੁਝ ਪਰਾਪਤ ਕਰਦਾ ਹਾਂ, ਜੋ ਕੁਝ ਤੂੰ ਮੈਨੂੰ ਦਿੰਦਾ ਹੈਂ। ਠਹਿਰਾਉ।

ਸਭ ਤੇਰੀ ਤੂੰ ਸਭਨੀ ਧਿਆਇਆ
Sabẖ ṯerī ṯūʼn sabẖnī ḏẖi▫ā▫i▫ā.
ਸਾਰੇ ਹੀ ਤੇਰੇ ਹਨ ਅਤੇ ਸਾਰੇ ਹੀ ਤੈਨੂੰ ਸਿਮਰਦੇ ਹਨ।

ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ
Jis no kirpā karahi ṯin nām raṯan pā▫i▫ā.
ਜਿਸ ਉਤੇ ਤੂੰ ਦਇਆ ਧਾਰਦਾ ਹੈ, ਉਹ ਤੇਰੇ ਨਾਮ ਦੇ ਜਵੇਹਰ ਨੂੰ ਪਾ ਲੈਂਦਾ ਹੈ।

ਗੁਰਮੁਖਿ ਲਾਧਾ ਮਨਮੁਖਿ ਗਵਾਇਆ
Gurmukẖ lāḏẖā manmukẖ gavā▫i▫ā.
ਪਵਿੱਤਰ ਪੁਰਸ਼ ਨਾਮ ਨੂੰ ਪਰਾਪਤ ਕਰ ਲੈਂਦੇ ਹਨ ਅਤੇ ਆਪ-ਹੁਦਰੇ ਇਸ ਨੂੰ ਗੁਆ ਬੈਠਦੇ ਹਨ।

ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥
Ŧuḏẖ āp vicẖẖoṛi▫ā āp milā▫i▫ā. ||1||
ਤੂੰ ਆਪੇ ਹੀ ਪ੍ਰਾਣੀਆਂ ਨੂੰ ਵੱਖਰਾ ਕਰ ਦਿੰਦਾ ਹੈ ਆਪੇ ਹੀ ਉਨ੍ਹਾਂ ਨੂੰ ਜੋੜ ਲੈਂਦਾ ਹੈਂ।

ਤੂੰ ਦਰੀਆਉ ਸਭ ਤੁਝ ਹੀ ਮਾਹਿ
Ŧūʼn ḏarī▫ā▫o sabẖ ṯujẖ hī māhi.
ਤੂੰ ਦਰਿਆ ਹੈ ਅਤੇ ਸਾਰੇ ਤੇਰੇ ਅੰਦਰ ਹਨ।

ਤੁਝ ਬਿਨੁ ਦੂਜਾ ਕੋਈ ਨਾਹਿ
Ŧujẖ bin ḏūjā ko▫ī nāhi.
ਤੇਰੇ ਬਗੈਰ ਹੋਰ ਕੋਈ ਨਹੀਂ।

ਜੀਅ ਜੰਤ ਸਭਿ ਤੇਰਾ ਖੇਲੁ
Jī▫a janṯ sabẖ ṯerā kẖel.
ਸਮੂਹ ਪ੍ਰਾਣਧਾਰੀ ਤੇਰੇ ਖਿਡਾਉਣੇ ਹਨ।

ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥
vijog mil vicẖẖuṛi▫ā sanjogī mel. ||2||
ਵਿਛੁੰਨੇ ਮਿਲ ਪੈਦੇ ਹਨ, ਪ੍ਰੰਤੂ ਚੰਗੇ ਭਾਗਾਂ ਰਾਹੀਂ ਵਿਛੁੰਨਿਆਂ ਦਾ ਮੇਲ-ਮਿਲਾਪ ਹੁੰਦਾ ਹੈ।

ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ
Jis no ṯū jāṇā▫ihi so▫ī jan jāṇai.
ਜਿਸ ਨੂੰ ਤੂੰ ਸਮਝਾਉਂਦਾ ਹੈ, ਉਹੀ ਇਨਸਾਨ ਤੈਨੂੰ ਸਮਝਦਾ ਹੈ,

ਹਰਿ ਗੁਣ ਸਦ ਹੀ ਆਖਿ ਵਖਾਣੈ
Har guṇ saḏ hī ākẖ vakẖāṇai.
ਅਤੇ ਹਮੇਸ਼ਾਂ ਤੇਰਾ ਜੱਸ ਵਰਨਣ ਤੇ ਉਚਾਰਣ ਕਰਦਾ ਹੈ।

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ
Jin har sevi▫ā ṯin sukẖ pā▫i▫ā.
ਜਿਸ ਨੇ ਤੇਰੀ ਟਹਿਲ ਕਮਾਈ ਹੈ, ਉਸ ਨੂੰ ਆਰਾਮ ਪ੍ਰਾਪਤ ਹੋਇਆ ਹੈ।

ਸਹਜੇ ਹੀ ਹਰਿ ਨਾਮਿ ਸਮਾਇਆ ॥੩॥
Sėhje hī har nām samā▫i▫ā. ||3||
ਸੁਖੈਨ ਹੀ ਉਹ ਤੇਰੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

        


© SriGranth.org, a Sri Guru Granth Sahib resource, all rights reserved.
See Acknowledgements & Credits