Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਦਿ ਅੰਤਿ ਮਧਿ ਪ੍ਰਭੁ ਸੋਈ  

He the Lord is in the beginning, the middle and the end.  

ਆਦਿ = ਸ਼ੁਰੂ ਵਿਚ। ਮਧਿ = ਵਿਚਕਾਰ, ਹੁਣ। ਅੰਤਿ = (ਰਚਨਾ ਦੇ) ਅੰਤ ਵਿਚ।
ਉਹਨਾਂ ਮਨੁੱਖਾਂ ਨੂੰ (ਜਗਤ ਦੇ) ਆਦਿ ਵਿਚ ਹੁਣ ਅਖ਼ੀਰ ਵਿਚ (ਕਾਇਮ ਰਹਿਣ ਵਾਲਾ) ਉਹ ਪਰਮਾਤਮਾ ਹੀ ਦਿੱਸਦਾ ਹੈ,


ਆਪੇ ਕਰਤਾ ਕਰੇ ਸੁ ਹੋਈ  

That alone comes to pass, what the Creator Himself does.  

ਆਪੇ = ਆਪ ਹੀ।
(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ) ਕਰਤਾਰ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ,


ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਕੋਈ ਘਾਲਕਾ ॥੬॥  

Associating with the saints society, doubt and dread are effaced and penury destroys not the mortal.  

ਭ੍ਰਮੁ = ਭਟਕਣਾ। ਸਾਧ ਸੰਗ ਤੇ = ਸਾਧ ਸੰਗਤ ਤੋਂ। ਦਾਲਿਦ = ਦਰਿੱਦ੍ਰ, ਗਰੀਬੀ, ਦੁੱਖ। ਘਾਲਕਾ = ਨਾਸ ਕਰਨ ਵਾਲਾ, ਆਤਮਕ ਮੌਤ ਲਿਆਉਣ ਵਾਲਾ ॥੬॥
ਸਾਧ ਸੰਗਤ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਦੀ ਹਰੇਕ ਭਟਕਣਾ ਜਿਨ੍ਹਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ। ਕੋਈ ਭੀ ਦੁੱਖ-ਕਲੇਸ਼ ਉਹਨਾਂ ਦੀ ਆਤਮਕ ਮੌਤ ਨਹੀਂ ਲਿਆ ਸਕਦੇ ॥੬॥


ਊਤਮ ਬਾਣੀ ਗਾਉ ਗੋੁਪਾਲਾ  

O Word-Cherisher, hymn I the sublime world.  

ਗੋੁਪਾਲਾ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਗੋਪਾਲਾ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ}।
ਜੀਵਨ ਨੂੰ ਉੱਚਾ ਕਰਨ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ,


ਸਾਧਸੰਗਤਿ ਕੀ ਮੰਗਹੁ ਰਵਾਲਾ  

I ask for the dust of the saints congregation.  

ਰਵਾਲਾ = ਚਰਨ-ਧੂੜ।
(ਹਰ ਵੇਲੇ) ਸਾਧ ਸੰਗਤ ਦੀ ਚਰਨ-ਧੂੜ ਮੰਗਿਆ ਕਰੋ,


ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥  

Obliterating my desire I have become desireless and have burnt all my sins.  

ਬਾਸਨ = ਵਾਸਨਾ। ਮੇਟਿ = ਮਿਟਾ ਕੇ। ਨਿਬਾਸਨ = ਵਾਸਨਾ-ਰਹਿਤ। ਹੋਈਐ = ਹੋ ਜਾਈਦਾ ਹੈ। ਕਲਮਲ = ਪਾਪ। ਸਗਲੇ = ਸਾਰੇ। ਜਾਲਕਾ = ਸਾੜ ਲਈਦੇ ॥੭॥
(ਇਸ ਤਰ੍ਹਾਂ ਆਪਣੇ ਅੰਦਰ ਦੀਆਂ) ਸਾਰੀਆਂ ਵਾਸਨਾਂ ਮਿਟਾ ਕੇ ਵਾਸਨਾ-ਰਹਿਤ ਹੋ ਜਾਈਦਾ ਹੈ, ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ ॥੭॥


ਸੰਤਾ ਕੀ ਇਹ ਰੀਤਿ ਨਿਰਾਲੀ  

This is the strange way of the saints,  

ਰੀਤਿ = ਮਰਯਾਦਾ, ਜੀਵਨ-ਚਾਲ। ਨਿਰਾਲੀ = ਵੱਖਰੀ।
ਸੰਤ ਜਨਾਂ ਦੀ (ਦੁਨੀਆ ਦੇ ਲੋਕਾਂ ਨਾਲੋਂ) ਇਹ ਵੱਖਰੀ ਹੀ ਜੀਵਨ-ਚਾਲ ਹੈ,


ਪਾਰਬ੍ਰਹਮੁ ਕਰਿ ਦੇਖਹਿ ਨਾਲੀ  

that they ever see the Transcendent Lord with them.  

ਕਰਿ = ਕਰ ਕੇ, ਸਮਝ ਕੇ। ਨਾਲੀ = (ਆਪਣੇ) ਨਾਲ ਹੀ। ਦੇਖਹਿ = ਵੇਖਦੇ ਹਨ {ਬਹੁ-ਵਚਨ}।
ਕਿ ਉਹ ਪਰਮਾਤਮਾ ਨੂੰ (ਸਦਾ ਆਪਣੇ) ਨਾਲ ਹੀ ਵੱਸਦਾ ਵੇਖਦੇ ਹਨ।


ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥  

With every breath, they contemplate their Lord Master, Why does one laze in the Lord's meditation?  

ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਕਿਉ ਕੀਜੈ = ਕਿਉਂ ਕੀਤਾ ਜਾਏ? ਨਹੀਂ ਕਰਨਾ ਚਾਹੀਦਾ। ਆਲਕਾ = ਆਲਸ, ਢਿੱਲ-ਮਠ ॥੮॥
ਸੰਤ ਜਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ (ਉਹ ਜਾਣਦੇ ਹਨ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੮॥


ਜਹ ਦੇਖਾ ਤਹ ਅੰਤਰਜਾਮੀ  

Wherever I see, there I see my Lord, the Searcher of hearts.  

ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਮੈਂ ਜਿਧਰ ਵੇਖਦਾ ਹਾਂ, ਉਧਰ (ਮੈਨੂੰ ਤੂੰ ਹੀ ਦਿੱਸਦਾ ਹੈਂ)।


ਨਿਮਖ ਵਿਸਰਹੁ ਪ੍ਰਭ ਮੇਰੇ ਸੁਆਮੀ  

Even for an instant, I forget not my Lord Master.  

ਨਿਮਖ = {निमेश} ਅੱਖ ਝਮਕਣ ਜਿਤਨਾ ਸਮਾ। ਪ੍ਰਭ = ਹੇ ਪ੍ਰਭੂ!
ਹੇ ਮੇਰੇ ਮਾਲਕ-ਪ੍ਰਭੂ! (ਮਿਹਰ ਕਰ, ਮੈਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਵਿਸਰ।


ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥  

Thine slaves live by contemplating and remembering Thee, O God. Thou are pervading the woods, the water and the dry-land.  

ਸਿਮਰਿ = ਸਿਮਰ ਕੇ। ਜੀਵਹਿ = ਜਿਊਂਦੇ ਹਨ, ਆਤਮਕ ਜੀਵਨ ਹਾਸਲ ਕਰਦੇ ਹਨ। ਬਨਿ = ਜੰਗਲ ਵਿਚ। ਜਲਿ = ਜਲ ਵਿਚ। ਥਾਲਕਾ = ਥਲ ਵਿਚ। ਪੂਰਨ ਵਿਆਪਕ ॥੯॥
ਹੇ ਪ੍ਰਭੂ! ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ। ਹੇ ਪ੍ਰਭੂ! ਤੂੰ ਜੰਗਲ ਵਿਚ ਜਲ ਵਿਚ ਥਲ ਵਿਚ (ਹਰ ਥਾਂ ਵੱਸਦਾ ਹੈਂ) ॥੯॥


ਤਤੀ ਵਾਉ ਤਾ ਕਉ ਲਾਗੈ  

Even the hot wind brushes him not,  

ਵਾਉ = ਹਵਾ। ਤਤੀ ਵਾਉ = ਤੱਤੀ ਹਵਾ, ਰਤਾ ਭੀ ਦੁੱਖ। ਤਾ ਕਉ = ਉਸ (ਮਨੁੱਖ) ਨੂੰ।
ਉਸ ਮਨੁੱਖ ਨੂੰ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ,


ਸਿਮਰਤ ਨਾਮੁ ਅਨਦਿਨੁ ਜਾਗੈ  

who night and day remains awake in the meditation of the Name,  

ਅਨਦਿਨੁ = ਹਰ ਰੋਜ਼, ਹਰ ਵੇਲੇ। ਜਾਗੈ = ਜਾਗਦਾ ਰਹਿੰਦਾ ਹੈ, (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਿਆਂ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।


ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਤਾਲਕਾ ॥੧੦॥  

enjoys and revels in God's meditation he has no attachment to mammon;  

ਅਨਦ ਬਿਨੋਦ = ਆਤਮਕ ਆਨੰਦ-ਖ਼ੁਸ਼ੀਆਂ। ਸੰਗਿ = ਨਾਲ। ਤਾਲਕਾ = ਤਅੱਲੁਕ, ਵਾਹ, ਮੇਲ-ਜੋਲ ॥੧੦॥
ਉਹ ਮਨੁੱਖ (ਜਿਉਂ ਜਿਉਂ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ (ਤਿਉਂ ਤਿਉਂ) ਆਤਮਕ ਆਨੰਦ ਮਾਣਦਾ ਹੈ, ਉਸ ਦਾ ਮਾਇਆ ਦੇ ਨਾਲ ਡੂੰਘਾ ਸੰਬੰਧ ਨਹੀਂ ਬਣਦਾ ॥੧੦॥


ਰੋਗ ਸੋਗ ਦੂਖ ਤਿਸੁ ਨਾਹੀ  

the disease, sorrow and distress cling to him not,  

ਤਿਸੁ = ਉਸ (ਉਸ) ਮਨੁੱਖ ਨੂੰ।
ਉਸ ਉਸ ਮਨੁੱਖ ਨੂੰ ਕੋਈ ਰੋਗ ਸੋਗ ਦੁੱਖ ਪੋਹ ਨਹੀਂ ਸਕਦੇ,


ਸਾਧਸੰਗਿ ਹਰਿ ਕੀਰਤਨੁ ਗਾਹੀ  

and he hymns God's praise in the saints society.  

ਗਾਹੀ = ਗਾਹਿ, ਗਾਂਦੇ ਹਨ। ਸਾਧ ਸੰਗਿ = ਸਾਧ ਸੰਗਤ ਵਿਚ।
ਜਿਹੜੇ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।


ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥  

O Creator, my Loved Lord, hear Thou my supplication and bless me with Thine Name.  

ਪ੍ਰਭ = ਹੇ ਪ੍ਰਭੂ! ਖਾਲਕਾ = ਹੇ ਖ਼ਲਕਤ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! ॥੧੧॥
ਹੇ ਪ੍ਰੀਤਮ ਪ੍ਰਭੂ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! (ਮੇਰੀ ਭੀ) ਬੇਨਤੀ ਸੁਣ, (ਮੈਨੂੰ ਭੀ) ਆਪਣਾ ਨਾਮ ਦੇਹ ॥੧੧॥


ਨਾਮ ਰਤਨੁ ਤੇਰਾ ਹੈ ਪਿਆਰੇ  

O my Beloved, jewel-like is Thy Name.  

ਪਿਆਰੇ = ਹੇ ਪਿਆਰੇ! ਰਤਨੁ = ਬਹੁਤ ਕੀਮਤੀ ਪਦਾਰਥ।
ਹੇ ਪਿਆਰੇ! ਤੇਰਾ ਨਾਮ ਬਹੁਤ ਹੀ ਕੀਮਤੀ ਪਦਾਰਥ ਹੈ।


ਰੰਗਿ ਰਤੇ ਤੇਰੈ ਦਾਸ ਅਪਾਰੇ  

With Thy Infinite love Thine slaves are imbued.  

ਤੇਰੈ ਰੰਗਿ = ਤੇਰੇ ਪਿਆਰ-ਰੰਗ ਵਿਚ ਰੱਤੇ ਹੋਏ। ਅਪਾਰੇ = ਹੇ ਬੇਅੰਤ!
ਹੇ ਬੇਅੰਤ ਪ੍ਰਭੂ! ਤੇਰੇ ਦਾਸ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।


ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥  

They, who are imbued with Thy love, are like Thee. Rarely is such a person found.  

ਜੇਹੇ = ਵਰਗੇ। ਭਾਲਕਾ = ਲੱਭਦੇ ਹਨ ॥੧੨॥
ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਤੇਰੇ ਵਰਗੇ ਹੋ ਜਾਂਦੇ ਹਨ। ਪਰ ਅਜਿਹੇ ਬੰਦੇ ਬਹੁਤ ਵਿਰਲੇ ਲੱਭਦੇ ਹਨ ॥੧੨॥


ਤਿਨ ਕੀ ਧੂੜਿ ਮਾਂਗੈ ਮਨੁ ਮੇਰਾ  

My soul craves for the dust of their feet,  

ਮਾਂਗੈ = ਮੰਗਦਾ ਹੈ {ਨੋਟ: ਇਥੇ (ਂ) ਵਰਤੀ ਗਈ ਹੈ। ਸਿਰਲੇਖ ਦੇ ਲਫ਼ਜ਼ 'ਮਹਲਾ' ਦੇ ਨਾਲ ਵਰਤੇ ਹੋਏ ਅੰਕ ੧, ੨, ੩, ੪, ੫, ੯ ਨੂੰ ਕਿਵੇਂ ਪੜ੍ਹਨਾ ਹੈ: ਇਸ ਬਾਰੇ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਤਿੰਨ ਚਾਰ ਵਾਰੀ ਹੀ ਹਿਦਾਇਤ ਹੈ। ਬਾਕੀ ਹਰੇਕ ਥਾਂ ਉਸ ਹਿਦਾਇਤ ਨੂੰ ਵਰਤਣਾ ਹੈ ਕਿ ਇਹਨਾਂ = ਅੰਕਾਂ ਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਨਾਵਾਂ ਪੜ੍ਹਨਾ ਹੈ। ਇਸੇ ਤਰ੍ਹਾਂ (ਂ) ਦੀ ਵਰਤੋਂ ਭੀ ਬਹੁਤ ਥੋੜੀ ਥਾਈਂ ਹੈ, ਸਿਰਫ਼ ਹਿਦਾਇਤ = ਮਾਤ੍ਰ ਹੀ। ਲੋੜ ਅਨੁਸਾਰ ਹੋਰ ਥਾਈਂ ਭੀ ਪਾਠ ਵੇਲੇ ਇਹ (ਂ) ਪੜ੍ਹਨੀ ਹੈ}।
ਹੇ ਪ੍ਰਭੂ! ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ,


ਜਿਨ ਵਿਸਰਹਿ ਨਾਹੀ ਕਾਹੂ ਬੇਰਾ  

who do not forget their Lord at any time.  

ਕਾਹੂ ਬੇਰਾ = ਕਿਸੇ ਭੀ ਵੇਲੇ। ਵਿਸਰਹਿ = ਤੂੰ ਵਿਸਰਦਾ।
ਜਿਨ੍ਹਾਂ ਮਨੁੱਖਾਂ ਨੂੰ ਤੂੰ ਕਿਸੇ ਭੀ ਵੇਲੇ ਭੁੱਲਦਾ ਨਹੀਂ।


ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥  

In their association, obtain I the supreme status and God, my companion, ever remains with me.  

ਕੈ ਸੰਗਿ = ਦੀ ਸੰਗਤ ਵਿਚ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਈ = ਪਾਈਂ, ਮੈਂ ਪਾ ਸਕਾਂ। ਸੰਗੀ = ਸਾਥੀ। ਨਾਲਕਾ = ਨਾਲ ॥੧੩॥
(ਅਜਿਹੇ) ਉਹਨਾਂ ਮਨੁੱਖਾਂ ਦੀ ਸੰਗਤ ਵਿਚ ਮੈਂ ਭੀ (ਉਸ ਪ੍ਰਭੂ ਦੀ ਮਿਹਰ ਨਾਲ) ਉੱਚਾ ਆਤਮਕ ਦਰਜਾ ਹਾਸਲ ਕਰ ਸਕਾਂਗਾ, ਅਤੇ ਪਰਮਾਤਮਾ (ਮੇਰਾ) ਸਦਾ ਸਾਥੀ ਬਣਿਆ ਰਹੇਗਾ ॥੧੩॥


ਸਾਜਨੁ ਮੀਤੁ ਪਿਆਰਾ ਸੋਈ  

He alone is my loved friend and intimate,  

ਸੋਈ = ਉਹੀ ਮਨੁੱਖ।
ਉਹੀ ਮਨੁੱਖ ਮੇਰਾ ਪਿਆਰਾ ਸਜਣ ਹੈ ਮਿੱਤਰ ਹੈ,


ਏਕੁ ਦ੍ਰਿੜਾਏ ਦੁਰਮਤਿ ਖੋਈ  

who implants the One Lord within me and rids me of my evil-intellect.  

ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰ ਦੇਵੇ। ਦੁਰਮਤਿ = ਖੋਟੀ ਮੱਤ। ਖੋਈ = ਦੂਰ ਕਰ ਕੇ, ਖੋਇ।
ਜਿਹੜਾ ਮੇਰੀ ਖੋਟੀ ਮੱਤ ਦੂਰ ਕਰ ਕੇ (ਮੇਰੇ ਹਿਰਦੇ ਵਿਚ) ਇਕ (ਪਰਮਾਤਮਾ ਦੀ ਯਾਦ) ਨੂੰ ਪੱਕਾ ਕਰ ਦੇਵੇ,


ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥  

Immaculate is the instruction of the man, who purges me of lust, wrath and self-conceit.  

ਤਜਾਏ = ਛਡਾ ਦੇਵੇ। ਕਉ = ਨੂੰ। ਨਿਰਮਾਲਕਾ = ਪਵਿੱਤਰ ਕਰਨ ਵਾਲਾ ॥੧੪॥
ਜਿਹੜਾ ਮੇਰੇ ਪਾਸੋਂ ਕਾਮ ਕ੍ਰੋਧ ਅਹੰਕਾਰ (ਦਾ ਖਹਿੜਾ) ਛਡਾ ਦੇਵੇ। ਉਸ ਮਨੁੱਖ ਨੂੰ ਅਜਿਹਾ ਉਪਦੇਸ਼ (ਫੁਰਦਾ ਹੈ ਜੋ ਸੁਣਨ ਵਾਲਿਆਂ ਨੂੰ) ਪਵਿੱਤਰ ਕਰ ਦੇਂਦਾ ਹੈ ॥੧੪॥


ਤੁਧੁ ਵਿਣੁ ਨਾਹੀ ਕੋਈ ਮੇਰਾ  

Without Thee, O Lord, no one is mine.  

xxx
ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ (ਸਹਾਰਾ) ਨਹੀਂ।


ਗੁਰਿ ਪਕੜਾਏ ਪ੍ਰਭ ਕੇ ਪੈਰਾ  

The Guru has make me grasp the Lord feet.  

ਗੁਰਿ = ਗੁਰੂ ਨੇ।
ਗੁਰੂ ਨੇ ਮੈਨੂੰ ਪ੍ਰਭੂ ਦੇ ਪੈਰ ਫੜਾਏ ਹਨ।


ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥  

I am a sacrifice unto my Perfect True Guru, who has rid me of the doubt of another.  

ਹਉ = ਹਉਂ, ਮੈਂ। ਜਿਨਿ = ਜਿਸ (ਗੁਰੂ) ਨੇ। ਖੰਡਿਆ = ਨਾਸ ਕਰ ਦਿੱਤਾ। ਅਨਾਲਕਾ = ਅਨਲ, ਹਵਾ, ਝੱਖੜ (ਵਿਕਾਰਾਂ ਦਾ ਝੱਖੜ) ॥੧੫॥
ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੀ ਭਟਕਣਾ ਨਾਸ ਕੀਤੀ ਹੈ, ਜਿਸ ਨੇ ਵਿਕਾਰਾਂ ਦਾ ਝੱਖੜ ਥੰਮ੍ਹ ਲਿਆ ਹੈ ॥੧੫॥


ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ  

I forget not my Lord during any breath,  

ਸਾਸਿ ਸਾਸਿ = ਹਰੇਕ ਸਾਹ ਦੇ ਨਾਲ।
(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਹਰੇਕ ਸਾਹ ਦੇ ਨਾਲ (ਉਸ ਨੂੰ ਸਿਮਰਦਾ ਰਹਾਂ, ਮੈਨੂੰ ਕਿਸੇ ਭੀ ਵੇਲੇ ਉਹ) ਭੁੱਲੇ ਨਾਹ।


ਆਠ ਪਹਰ ਹਰਿ ਹਰਿ ਕਉ ਧਿਆਈ  

and throughout the eight watches I remember my Lord Master.  

ਧਿਆਈ = ਧਿਆਈਂ, ਮੈਂ ਧਿਆਵਾਂ।
ਮੈਂ ਅੱਠੇ ਪਹਰ ਪ੍ਰਭੂ ਦਾ ਧਿਆਨ ਧਰਦਾ ਰਹਾਂ।


ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥  

Nanak, the saints are dyed with Thy love. Thou are the greatly Omnipotent Lord of mine.  

ਨਾਨਕ = ਹੇ ਨਾਨਕ! ਰਾਤੇ = ਰੰਗੇ ਹੋਏ। ਵਡਾਲਕਾ = ਵੱਡਾ। ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ ॥੧੬॥੪॥੧੩॥
ਹੇ ਨਾਨਕ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਹੈਂ, ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਸਦਾ ਰੰਗੇ ਰਹਿੰਦੇ ਹਨ ॥੧੬॥੪॥੧੩॥


ਮਾਰੂ ਮਹਲਾ  

Maru 5th Guru.  

xxx
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।


ਸਤਿਗੁਰ ਪ੍ਰਸਾਦਿ  

There is but One God. By the True Guru's grace, He is obtained.  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਚਰਨ ਕਮਲ ਹਿਰਦੈ ਨਿਤ ਧਾਰੀ  

The Lord's lotus feet, ever enshrine I within my mind.  

ਹਿਰਦੈ = ਹਿਰਦੇ ਵਿਚ। ਨਿਤ = ਸਦਾ। ਧਾਰੀ = ਧਾਰੀਂ, ਮੈਂ ਟਿਕਾਈ ਰੱਖਾਂ।
(ਜੇ ਪ੍ਰਭੂ ਮਿਹਰ ਕਰੇ ਤਾਂ) ਮੈਂ (ਗੁਰੂ ਦੇ) ਸੋਹਣੇ ਚਰਣ ਸਦਾ (ਆਪਣੇ) ਹਿਰਦੇ ਵਿਚ ਟਿਕਾਈ ਰੱਖਾਂ,


ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ  

Every moment, I make obeisance unto my Perfect Guru.  

ਖਿਨੁ ਖਿਨੁ = ਹਰੇਕ ਖਿਨ। ਨਮਸਕਾਰੀ = ਨਮਸਕਾਰੀਂ, ਮੈਂ ਨਮਸਕਾਰ ਕਰਦਾ ਰਹਾਂ।
ਪੂਰੇ ਗੁਰੂ ਨੂੰ ਹਰੇਕ ਖਿਨ ਨਮਸਕਾਰ ਕਰਦਾ ਰਹਾਂ,


ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥  

Dedicating my body, soul and everything I place them before the Lord. Beauteous is His Name in this world.  

ਅਰਪਿ = ਭੇਟਾ ਕਰ ਕੇ। ਸਭੁ = ਸਭ ਕੁਝ। ਧਰੀ ਆਗੈ = ਧਰੀਂ (ਗੁਰ) ਆਗੈ, ਗੁਰੂ ਦੇ ਅੱਗੇ ਰੱਖ ਦਿਆਂ। ਸੁਹਾਵਣਾ = ਸੋਹਣਾ (ਬਣਾਂਦਾ ਹੈ) ॥੧॥
ਆਪਣਾ ਤਨ ਆਪਣਾ ਮਨ ਸਭ ਕੁਝ (ਗੁਰੂ ਦੇ) ਅੱਗੇ ਭੇਟਾ ਕਰ ਕੇ ਰੱਖ ਦਿਆਂ (ਕਿਉਂਕਿ ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਤੇ) ਨਾਮ ਹੀ ਜਗਤ ਵਿਚ (ਜੀਵ ਨੂੰ) ਸੋਹਣਾ ਬਣਾਂਦਾ ਹੈ ॥੧॥


ਸੋ ਠਾਕੁਰੁ ਕਿਉ ਮਨਹੁ ਵਿਸਾਰੇ  

Why thou forget from mind that Lord,  

ਮਨਹੁ = ਮਨ ਤੋਂ। ਵਿਸਾਰੇ = ਵਿਸਾਰੇਂ, ਤੂੰ ਵਿਸਾਰਦਾ ਹੈਂ।
ਹੇ ਭਾਈ! ਤੂੰ ਉਸ ਮਾਲਕ-ਪ੍ਰਭੂ ਨੂੰ (ਆਪਣੇ) ਮਨ ਤੋਂ ਕਿਉਂ ਭੁਲਾਂਦਾ ਹੈਂ,


ਜੀਉ ਪਿੰਡੁ ਦੇ ਸਾਜਿ ਸਵਾਰੇ  

who blessing thee with soul and body has created and embellished thee.  

ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ। ਸਾਜਿ ਪੈਦਾ ਕਰ ਕੇ। ਸਵਾਰੇ = ਸੋਹਣਾ ਬਣਾਂਦਾ ਹੈ।
ਜਿਹੜਾ ਜਿੰਦ ਦੇ ਕੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾਂਦਾ ਹੈ?


ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥  

With every breath and morsel, the Creator Lord takes care of man and he reaps the fruit of his actions.  

ਸਾਸਿ = ਸਾਹ ਦੇ ਨਾਲ। ਗਰਾਸਿ = ਗਿਰਾਹੀ ਦੇ ਨਾਲ। ਸਮਾਲੇ = ਸਮਾਲਿ, ਸੰਭਾਲ, ਯਾਦ ਰੱਖ। ਕਰਤਾ = ਕਰਤਾਰ ਨੂੰ। ਕੀਤਾ = ਕੀਤੀ ਹੋਈ ਕਮਾਈ ॥੨॥
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਖਾਂਦਿਆਂ ਸਾਹ ਲੈਂਦਿਆਂ) ਕਰਤਾਰ ਨੂੰ ਆਪਣੇ ਹਿਰਦੇ ਵਿਚ ਸੰਭਾਲ ਰੱਖ। ਆਪਣੀ ਹੀ ਕੀਤੀ ਕਮਾਈ ਦਾ ਫਲ ਮਿਲਦਾ ਹੈ ॥੨॥


ਜਾ ਤੇ ਬਿਰਥਾ ਕੋਊ ਨਾਹੀ  

None returns empty-handed from whose door;  

ਜਾ ਤੇ = ਇਸ (ਪਰਮਾਤਮਾ ਦੇ ਦਰ) ਤੋਂ। ਬਿਰਥਾ = ਖ਼ਾਲੀ।
ਜਿਸ (ਕਰਤਾਰ ਦੇ ਦਰ) ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ,


ਆਠ ਪਹਰ ਹਰਿ ਰਖੁ ਮਨ ਮਾਹੀ  

cherish thou that God in thy mind throughout the eight watches of the day.  

ਮਾਹੀ = ਵਿਚ।
ਉਸ ਨੂੰ ਅੱਠੇ ਪਹਰ ਮਨ ਵਿਚ ਸਾਂਭ ਰੱਖ।


        


© SriGranth.org, a Sri Guru Granth Sahib resource, all rights reserved.
See Acknowledgements & Credits