Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਿਮਰਹਿ ਖੰਡ ਦੀਪ ਸਭਿ ਲੋਆ  

Simrahi kẖand ḏīp sabẖ lo▫ā.  

All the continents, islands and worlds meditate in remembrance.  

ਦੀਪ = ਦ੍ਵੀਪ, ਟਾਪੂ। ਸਭਿ = ਸਾਰੇ। ਲੋਆ = ਮੰਡਲ {ਲੋਕ}।
ਸਾਰੇ ਖੰਡਾਂ ਦੀਪਾਂ ਮੰਡਲਾਂ (ਦੇ ਜੀਵ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰ ਰਹੇ ਹਨ।


ਸਿਮਰਹਿ ਪਾਤਾਲ ਪੁਰੀਆ ਸਚੁ ਸੋਆ  

Simrahi pāṯāl purī▫ā sacẖ so▫ā.  

The nether worlds and spheres meditate in remembrance on that True Lord.  

ਸਚੁ = ਸਦਾ-ਥਿਰ ਪ੍ਰਭੂ। ਸਚੁ ਸੋਆ = ਉਸ ਸਦਾ-ਥਿਰ ਪ੍ਰਭੂ ਨੂੰ।
ਪਾਤਾਲ ਅਤੇ ਸਾਰੀਆਂ ਪੁਰੀਆਂ (ਦੇ ਵਾਸੀ) ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ।


ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥  

Simrahi kẖāṇī simrahi baṇī simrahi sagle har janā. ||2||  

The sources of creation and speech meditate in remembrance; all the Lord's humble servants meditate in remembrance. ||2||  

ਖਾਣੀ = {ਅੰਡਜ ਜੇਰਜ ਸੇਤਜ ਉਤਭੁਜ ਆਦਿਕ) ਖਾਣੀਆਂ। ਬਾਣੀ = ਸਭ ਬੋਲੀਆਂ (ਦੇ ਬੋਲਣ ਵਾਲੇ) ॥੨॥
ਸਾਰੀਆਂ ਖਾਣੀਆਂ ਅਤੇ ਬਾਣੀਆਂ (ਦੇ ਜੀਵ), ਸਾਰੇ ਪ੍ਰਭੂ ਦੇ ਸੇਵਕ ਸਦਾ-ਥਿਰ ਪ੍ਰਭੂ ਦੀ ਰਜ਼ਾ ਵਿਚ ਵਰਤ ਰਹੇ ਹਨ ॥੨॥


ਸਿਮਰਹਿ ਬ੍ਰਹਮੇ ਬਿਸਨ ਮਹੇਸਾ  

Simrahi barahme bisan mahesā.  

Brahma, Vishnu and Shiva meditate in remembrance.  

ਬ੍ਰਹਮੇ = {ਬਹੁ-ਵਚਨ} ਅਨੇਕਾਂ ਬ੍ਰਹਮੇ। ਬਿਸਨ = {ਬਹੁ-ਵਚਨ}। ਮਹੇਸਾ = ਸ਼ਿਵ।
ਅਨੇਕਾਂ ਬ੍ਰਹਮੇ ਵਿਸ਼ਨੂ ਅਤੇ ਸ਼ਿਵ ਪ੍ਰਭੂ ਨੂੰ ਯਾਦ ਕਰ ਰਹੇ ਹਨ।


ਸਿਮਰਹਿ ਦੇਵਤੇ ਕੋੜਿ ਤੇਤੀਸਾ  

Simrahi ḏevṯe koṛ ṯeṯīsā.  

The three hundred thirty million gods meditate in remembrance.  

ਕੋੜਿ ਤੇਤੀਸਾ = ਤੇਤੀ ਕ੍ਰੋੜ।
ਤੇਤੀ ਕ੍ਰੋੜ ਦੇਵਤੇ ਵੀ ਪ੍ਰਭੂ ਨੂੰ ਹੀ ਯਾਦ ਕਰ ਰਹੇ ਹਨ।


ਸਿਮਰਹਿ ਜਖ੍ਯ੍ਯਿ ਦੈਤ ਸਭਿ ਸਿਮਰਹਿ ਅਗਨਤੁ ਜਾਈ ਜਸੁ ਗਨਾ ॥੩॥  

Simrahi jakẖ▫y ḏaiṯ sabẖ simrahi agnaṯ na jā▫ī jas ganā. ||3||  

The titans and demons all meditate in remembrance; Your Praises are uncountable - they cannot be counted. ||3||  

ਜਖ੍ਯ੍ਯਿ = ਜੱਖ (ਦੇਵਤਿਆਂ ਦੀ ਇਕ ਸ਼੍ਰੇਣੀ)। ਅਗਨਤੁ = ਉਹ ਪਰਮਾਤਮਾ ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ। ਜਸੁ = ਸਿਫ਼ਤ-ਸਾਲਾਹ। ਨ ਜਾਈ ਗਨਾ = ਗਿਣਿਆ ਨਹੀਂ ਜਾ ਸਕਦਾ ॥੩॥
ਸਾਰੇ ਜੱਖ੍ਯ੍ਯ ਅਤੇ ਦੈਂਤ ਉਸ ਅਗਣਤ ਪ੍ਰਭੂ ਨੂੰ ਹਰ ਵੇਲੇ ਯਾਦ ਕਰ ਰਹੇ ਹਨ। ਉਸ ਦੀ ਸਿਫ਼ਤ-ਸਾਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੩॥


ਸਿਮਰਹਿ ਪਸੁ ਪੰਖੀ ਸਭਿ ਭੂਤਾ  

Simrahi pas pankẖī sabẖ bẖūṯā.  

All the beasts, birds and demons meditate in remembrance.  

ਸਭਿ ਭੂਤਾ = ਸਾਰੇ ਜੀਵ।
ਸਾਰੇ ਪਸ਼ੂ ਪੰਛੀ ਆਦਿਕ ਜੀਵ ਪ੍ਰਭੂ ਨੂੰ ਯਾਦ ਕਰ ਰਹੇ ਹਨ।


ਸਿਮਰਹਿ ਬਨ ਪਰਬਤ ਅਉਧੂਤਾ  

Simrahi ban parbaṯ a▫uḏẖūṯā.  

The forests, mountains and hermits meditate in remembrance.  

ਪਰਬਤ ਅਉਧੂਤਾ = ਨਾਂਗੇ ਸਾਧੂਆਂ ਵਾਂਗ ਅਡੋਲ ਟਿਕੇ ਹੋਏ ਪਰਬਤ।
ਜੰਗਲ ਅਤੇ ਅਡੋਲ ਟਿਕੇ ਹੋਏ ਪਹਾੜ ਪ੍ਰਭੂ ਦੀ ਰਜ਼ਾ ਵਿੱਚ ਟਿਕੇ ਹੋਏ ਹਨ।


ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥  

Laṯā balī sākẖ sabẖ simrahi rav rahi▫ā su▫āmī sabẖ manā. ||4||  

All the vines and branches meditate in remembrance; O my Lord and Master, You are permeating and pervading all minds. ||4||  

ਲਤਾ = ਵੇਲ। ਬਲੀ = {वल्ली} ਵੇਲ। ਸਾਖ = ਸ਼ਾਖ਼ਾਂ। ਰਵਿ ਰਹਿਆ = ਵਿਆਪਕ ਹੈ। ਸਭ ਮਨਾ = ਸਾਰੇ ਮਨਾਂ ਵਿਚ ॥੪॥
ਵੇਲਾਂ ਰੁੱਖਾਂ ਦੀਆਂ ਸ਼ਾਖਾਂ, ਸਭ ਪਰਮਾਤਮਾ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਮਾਲਕ-ਪ੍ਰਭੂ ਸਭ ਜੀਵਾਂ ਦੇ ਮਨਾਂ ਵਿਚ ਵੱਸ ਰਿਹਾ ਹੈ ॥੪॥


ਸਿਮਰਹਿ ਥੂਲ ਸੂਖਮ ਸਭਿ ਜੰਤਾ  

Simrahi thūl sūkẖam sabẖ janṯā.  

All beings, both subtle and gross, meditate in remembrance.  

ਥੂਲ = ਸਥੂਲ, ਵੱਡੇ ਆਕਾਰ ਵਾਲੇ। ਸੂਖਮ = ਬਹੁਤ ਹੀ ਨਿੱਕੇ ਸਰੀਰ ਵਾਲੇ। ਸਭਿ = ਸਾਰੇ।
ਬਹੁਤ ਵੱਡੇ ਸਰੀਰਾਂ ਤੋਂ ਲੈ ਕੇ ਬਹੁਤ ਹੀ ਨਿੱਕੇ ਸਰੀਰਾਂ ਵਾਲੇ ਸਾਰੇ ਜੀਵ, ਪ੍ਰਭੂ ਨੂੰ ਯਾਦ ਕਰ ਰਹੇ ਹਨ)।


ਸਿਮਰਹਿ ਸਿਧ ਸਾਧਿਕ ਹਰਿ ਮੰਤਾ  

Simrahi siḏẖ sāḏẖik har mannṯā.  

The Siddhas and seekers meditate in remembrance on the Lord's Mantra.  

ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਮੰਤਾ = ਮੰਤ੍ਰ, ਜਾਪ।
ਸਿੱਧ ਅਤੇ ਸਾਧਿਕ ਪਰਮਾਤਮਾ ਦੇ ਮੰਤ੍ਰ ਨੂੰ ਸਿਮਰ ਰਹੇ ਹਨ।


ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥  

Gupaṯ pargat simrahi parabẖ mere sagal bẖavan kā parabẖ ḏẖanā. ||5||  

Both the visible and the invisible meditate in remembrance on my God; God is the Master of all worlds. ||5||  

ਗੁਪਤ ਪ੍ਰਗਟ = ਦਿੱਸਦੇ ਅਣਦਿੱਸਦੇ ਜੀਵ। ਪ੍ਰਭ = ਹੇ ਪ੍ਰਭੂ! ਧਨਾ = ਧਨੀ, ਮਾਲਕ ॥੫॥
ਹੇ ਮੇਰੇ ਪ੍ਰਭੂ! ਦਿੱਸਦੇ ਅਣਦਿੱਸਦੇ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ। ਤੂੰ ਸਾਰੇ ਭਵਨਾਂ ਦਾ ਮਾਲਕ ਹੈਂ ॥੫॥


ਸਿਮਰਹਿ ਨਰ ਨਾਰੀ ਆਸਰਮਾ  

Simrahi nar nārī āsramā.  

Men and women, throughout the four stages of life, meditate in remembrance on You.  

ਆਸਰਮਾ = {ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਥ, ਸੰਨਿਆਸ) ਚੌਹਾਂ ਆਸ਼੍ਰਮਾਂ ਦੇ ਪ੍ਰਾਣੀ।
ਚੌਹਾਂ ਆਸ਼੍ਰਮਾਂ ਦੇ ਨਰ ਤੇ ਨਾਰੀਆਂ ਪ੍ਰਭੂ ਦਾ ਸਿਮਰਨ ਕਰ ਰਹੇ ਹਨ।


ਸਿਮਰਹਿ ਜਾਤਿ ਜੋਤਿ ਸਭਿ ਵਰਨਾ  

Simrahi jāṯ joṯ sabẖ varnā.  

All social classes and souls of all races meditate in remembrance on You.  

ਵਰਨਾ = (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ) ਚਾਰ ਵਰਨਾਂ ਦੇ ਪ੍ਰਾਣੀ।
ਸਭ ਜਾਤਾਂ ਤੇ ਵਰਨਾਂ ਦੇ ਸਾਰੇ ਪ੍ਰਾਣੀਪ੍ਰਭੂ ਦਾ ਸਿਮਰਨ ਕਰ ਰਹੇ ਹਨ।


ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥  

Simrahi guṇī cẖaṯur sabẖ beṯe simrahi raiṇī ar ḏinā. ||6||  

All the virtuous, clever and wise people meditate in remembrance; night and day meditate in remembrance. ||6||  

ਸਭਿ = ਸਾਰੇ। ਗੁਨੀ = ਗੁਣਵਾਨ। ਬੇਤੇ = ਵਿਦਵਾਨ। ਰੈਣੀ = ਰਾਤ ॥੬॥
ਗੁਣਵਾਨ ਚਤੁਰ ਸਿਆਣੇ ਸਾਰੇ ਜੀਵ ਪਰਮਾਤਮਾ ਨੂੰ ਹੀ ਸਿਮਰਦੇ ਹਨ। (ਸਾਰੇ ਜੀਵ) ਰਾਤ ਅਤੇ ਦਿਨ ਹਰ ਵੇਲੇ ਉਸੇ ਪ੍ਰਭੂ ਨੂੰ ਸਿਮਰਦੇ ਹਨ ॥੬॥


ਸਿਮਰਹਿ ਘੜੀ ਮੂਰਤ ਪਲ ਨਿਮਖਾ  

Simrahi gẖaṛī mūraṯ pal nimkẖā.  

Hours, minutes and seconds meditate in remembrance.  

ਮੂਰਤ = ਮੁਹੂਰਤ। ਨਿਮਖਾ = {निमेश} ਅੱਖ ਝਮਕਣ ਜਿਤਨਾ ਸਮਾ।
ਘੜੀ ਮੁਹੂਰਤ, ਪਲ, ਨਿਮਖ (ਆਦਿਕ ਸਮੇ ਦੀਆਂ ਵੰਡਾਂ) ਪ੍ਰਭੂ ਦੇ ਹੁਕਮ-ਨਿਯਮ ਵਿਚ ਲੰਘਦੇ ਜਾ ਰਹੇ ਹਨ।


ਸਿਮਰੈ ਕਾਲੁ ਅਕਾਲੁ ਸੁਚਿ ਸੋਚਾ  

Simrai kāl akāl sucẖ socẖā.  

Death and life, and thoughts of purification, meditate in remembrance.  

ਕਾਲੁ = ਮੌਤ। ਅਕਾਲੁ = ਜਨਮ। ਸੁਚਿ = ਸਰੀਰਕ ਪਵਿੱਤ੍ਰਤਾ। ਸੋਚਾ = ਸ਼ੌਚ, ਸਰੀਰਕ ਕ੍ਰਿਆ ਸਾਧਣੀ।
ਮੌਤ ਪ੍ਰਭੂ ਦੇ ਹੁਕਮ ਵਿਚ ਤੁਰ ਰਹੀ ਹੈ, ਜਨਮ ਪ੍ਰਭੂ ਦੇ ਹੁਕਮ ਵਿਚ ਤੁਰ ਰਿਹਾ ਹੈ। ਸੁੱਚ ਅਤੇ ਸਰੀਰਕ ਕ੍ਰਿਆ-ਇਹ ਭੀ ਹੁਕਮ ਵਿਚ ਹੀ ਕਾਰ ਚੱਲ ਰਹੀ ਹੈ।


ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਲਖੀਐ ਇਕੁ ਖਿਨਾ ॥੭॥  

Simrahi sa▫uṇ sāsṯar sanjogā alakẖ na lakẖī▫ai ik kẖinā. ||7||  

The Shaastras, with their lucky signs and joinings, meditate in remembrance; the invisible cannot be seen, even for an instant. ||7||  

ਸਉਣ ਸਾਸਤ੍ਰ = ਜੋਤਿਸ਼ ਆਦਿਕ ਦੇ ਸ਼ਾਸਤ੍ਰ। ਅਲਖੁ = ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ ॥੭॥
ਸੰਜੋਗ ਆਦਿਕ ਦੱਸਣ ਵਾਲੇ ਜੋਤਿਸ਼ ਅਤੇ ਹੋਰ ਸ਼ਾਸਤ੍ਰ ਉਸ ਦੇ ਹੁਕਮ ਵਿਚ ਹੀ ਚੱਲ ਪਏ ਹਨ। ਪਰ ਪ੍ਰਭੂ ਆਪ ਐਸਾ ਹੈ ਕਿ ਉਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ, ਰਤਾ ਭਰ ਭੀ ਬਿਆਨ ਨਹੀਂ ਕੀਤਾ ਜਾ ਸਕਦਾ ॥੭॥


ਕਰਨ ਕਰਾਵਨਹਾਰ ਸੁਆਮੀ  

Karan karāvanhār su▫āmī.  

The Lord and Master is the Doer, the Cause of causes.  

ਕਰਾਵਨਹਾਰ = (ਜੀਵਾਂ ਪਾਸੋਂ) ਕਰਾ ਸਕਣ ਵਾਲਾ।
ਹੇ ਸਭ ਕੁਝ ਆਪ ਕਰ ਸਕਣ ਵਾਲੇ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲੇ ਸੁਆਮੀ!


ਸਗਲ ਘਟਾ ਕੇ ਅੰਤਰਜਾਮੀ  

Sagal gẖatā ke anṯarjāmī.  

He is the Inner-knower, the Searcher of all hearts.  

ਘਟ = ਹਿਰਦਾ।
ਹੇ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ!


ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥੮॥  

Kar kirpā jis bẖagṯī lāvhu janam paḏārath so jinā. ||8||  

That person, whom You bless with Your Grace, and link to Your devotional service, wins this invaluable human life. ||8||  

ਕਰਿ = ਕਰ ਕੇ। ਜਿਨਾ = ਜਿਣਾ, ਜਿੱਤਦਾ ਹੈ ॥੮॥
ਤੂੰ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਵਿਚ ਲਾਂਦਾ ਹੈਂ, ਉਹ ਇਸ ਕੀਮਤੀ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਜਾਂਦਾ ਹੈ ॥੮॥


ਜਾ ਕੈ ਮਨਿ ਵੂਠਾ ਪ੍ਰਭੁ ਅਪਨਾ  

Jā kai man vūṯẖā parabẖ apnā.  

He, within whose mind God dwells,  

ਜਾ ਕੈ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਵੂਠਾ = ਆ ਵੱਸਿਆ।
ਜਿਸ ਮਨੁੱਖ ਦੇ ਮਨ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,


ਪੂਰੈ ਕਰਮਿ ਗੁਰ ਕਾ ਜਪੁ ਜਪਨਾ  

Pūrai karam gur kā jap japnā.  

has perfect karma, and chants the Chant of the Guru.  

ਕਰਮਿ = ਬਖ਼ਸ਼ਸ਼ ਦੀ ਰਾਹੀਂ।
ਉਹ (ਪ੍ਰਭੂ ਦੀ) ਪੂਰੀ ਮਿਹਰ ਨਾਲ ਗੁਰੂ ਦਾ (ਦੱਸਿਆ) ਨਾਮ-ਜਾਪ ਜਪਦਾ ਹੈ।


ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਜੋਨੀ ਭਰਮਿ ਰੁਨਾ ॥੯॥  

Sarab niranṯar so parabẖ jāṯā bahuṛ na jonī bẖaram runā. ||9||  

One who realizes God pervading deep within all, does not wander crying in reincarnation again. ||9||  

ਸਰਬ ਨਿਰੰਤਰਿ = ਸਭਨਾਂ ਦੇ ਅੰਦਰ। ਜਾਤਾ = ਜਾਣ ਲਿਆ। ਬਹੁੜਿ = ਮੁੜ, ਫਿਰ। ਭਰਮਿ = ਭਟਕ ਕੇ। ਰੁਨਾ = ਰੁੰਨਾ, ਰੋਇਆ, ਦੁਖੀ ਹੋਇਆ ॥੯॥
ਉਹ ਮਨੁੱਖ ਉਸ ਪ੍ਰਭੂ ਨੂੰ ਸਭਨਾਂ ਦੇ ਅੰਦਰ ਵੱਸਦਾ ਪਛਾਣ ਲੈਂਦਾ ਹੈ, ਉਹ ਮਨੁੱਖ ਮੁੜ ਜੂਨਾਂ ਦੀ ਭਟਕਣਾ ਵਿਚ ਦੁਖੀ ਨਹੀਂ ਹੁੰਦਾ ॥੯॥


ਗੁਰ ਕਾ ਸਬਦੁ ਵਸੈ ਮਨਿ ਜਾ ਕੈ  

Gur kā sabaḏ vasai man jā kai.  

Within whose mind the Word of the Guru's Shabad abides,  

xxx
ਜਿਸ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ,


ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ  

Ḏūkẖ ḏaraḏ bẖaram ṯā kā bẖāgai.  

his pain, sorrow and doubt run away from him.  

ਭ੍ਰਮੁ = ਭਟਕਣਾ। ਤਾ ਕਾ = ਉਸ (ਮਨੁੱਖ) ਦਾ। ਭਾਗੈ = ਭੱਜ ਜਾਂਦਾ ਹੈ {ਇਕ-ਵਚਨ}।
ਉਸ ਦਾ ਦੁੱਖ ਉਸ ਦਾ ਦਰਦ ਦੂਰ ਹੋ ਜਾਂਦਾ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ।


ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥  

Sūkẖ sahj ānanḏ nām ras anhaḏ baṇī sahj ḏẖunā. ||10||  

Intuitive peace, poise and bliss come from the sublime essence of the Naam; the unstruck sound current of the Guru's Bani intuitively vibrates and resounds. ||10||  

ਸਹਜ = ਆਤਮਕ ਅਡੋਲਤਾ। ਅਨਹਦ = ਇਕ-ਰਸ, ਲਗਾਤਾਰ। ਧੁਨਾ = ਰੌ ॥੧੦॥
ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਉਸ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪੈਂਦਾ ਹੈ, ਗੁਰਬਾਣੀ ਦੀ ਬਰਕਤਿ ਨਾਲ ਉਸ ਦੇ ਅੰਦਰ ਇਕ-ਰਸ ਆਤਮਕ ਅਡੋਲਤਾ ਦੀ ਰੌ ਚੱਲੀ ਰਹਿੰਦੀ ਹੈ ॥੧੦॥


ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ  

So ḏẖanvanṯā jin parabẖ ḏẖi▫ā▫i▫ā.  

He alone is wealthy, who meditates on God.  

ਜਿਨਿ = ਜਿਸ (ਮਨੁੱਖ) ਨੇ।
ਜਿਸ ਮਨੁੱਖ ਨੇ ਪ੍ਰਭੂ ਦਾ ਧਿਆਨ ਧਰਿਆ ਉਹ ਨਾਮ-ਖ਼ਜ਼ਾਨੇ ਦਾ ਮਾਲਕ ਬਣ ਗਿਆ,


ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ  

So paṯivanṯā jin sāḏẖsang pā▫i▫ā.  

He alone is honorable, who joins the Saadh Sangat, the Company of the Holy.  

ਪਤਿਵੰਤਾ = ਇੱਜ਼ਤ ਵਾਲਾ। ਸੰਗੁ = ਸਾਥ। ਸਾਧ ਸੰਗੁ = ਗੁਰੂ ਦਾ ਸਾਥ।
ਜਿਸ ਮਨੁੱਖ ਨੇ ਗੁਰੂ ਦਾ ਸਾਥ ਹਾਸਲ ਕਰ ਲਿਆ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਗਿਆ।


ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥  

Pārbarahm jā kai man vūṯẖā so pūr karammā nā cẖẖinā. ||11||  

That person, within whose mind the Supreme Lord God abides, has perfect karma, and becomes famous. ||11||  

ਪੂਰ ਕਰੰਮਾ = ਪੂਰੇ ਭਾਗਾਂ ਵਾਲਾ। ਛਿਨਾ = ਗੁਪਤ, ਲੁਕਿਆ ਹੋਇਆ। ਨਾ ਛਿਨਾ = ਉੱਘਾ ॥੧੧॥
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਿਆ, ਉਹ ਵੱਡੀ ਕਿਸਮਤ ਵਾਲਾ ਹੋ ਗਿਆ ਉਹ (ਜਗਤ ਵਿਚ) ਉੱਘਾ ਹੋ ਗਿਆ ॥੧੧॥


ਜਲਿ ਥਲਿ ਮਹੀਅਲਿ ਸੁਆਮੀ ਸੋਈ  

Jal thal mahī▫al su▫āmī so▫ī.  

The Lord and Master is pervading the water, land and sky.  

ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।
ਉਹੀ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਵੱਸਦਾ ਹੈ,


ਅਵਰੁ ਕਹੀਐ ਦੂਜਾ ਕੋਈ  

Avar na kahī▫ai ḏūjā ko▫ī.  

There is no other said to be so.  

ਕਹੀਐ = ਦੱਸਿਆ ਜਾ ਸਕਦਾ।
ਉਸ ਤੋਂ ਬਿਨਾ ਕੋਈ ਦੂਜਾ ਦੱਸਿਆ ਹੀ ਨਹੀਂ ਜਾ ਸਕਦਾ।


ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਦੀਸੈ ਏਕ ਬਿਨਾ ॥੧੨॥  

Gur gi▫ān anjan kāti▫o bẖaram saglā avar na ḏīsai ek binā. ||12||  

The ointment of the Guru's spiritual wisdom has eradicated all doubts; except the One Lord, I do not see any other at all. ||12||  

ਗੁਰ ਗਿਆਨ ਅੰਜਨਿ = ਗੁਰੂ ਦੇ ਗਿਆਨ ਦੇ ਸੁਰਮੇ ਨੇ। ਸਗਲਾ = ਸਾਰਾ। ਦੀਸੈ = ਦਿੱਸਦਾ ॥੧੨॥
ਗੁਰੂ ਦੇ ਗਿਆਨ ਦੇ ਸੁਰਮੇ ਨੇ (ਜਿਸ ਮਨੁੱਖ ਦੀਆਂ ਅੱਖਾਂ ਦਾ) ਸਾਰਾ ਭਰਮ (-ਜਾਲਾ) ਕੱਟ ਦਿੱਤਾ, ਉਸ ਨੂੰ ਇਕ ਪਰਮਾਤਮਾ ਤੋਂ ਬਿਨਾ (ਕਿਤੇ ਕੋਈ) ਹੋਰ ਨਹੀਂ ਦਿੱਸਦਾ ॥੧੨॥


ਊਚੇ ਤੇ ਊਚਾ ਦਰਬਾਰਾ  

Ūcẖe ṯe ūcẖā ḏarbārā.  

The Lord's Court is the highest of the high.  

ਤੇ = ਤੋਂ। ਊਚੇ ਤੇ ਊਚਾ = ਸਭ ਤੋਂ ਉੱਚਾ।
ਹੇ ਪ੍ਰਭੂ! ਤੇਰਾ ਦਰਬਾਰ ਸਭ (ਦਰਬਾਰਾਂ) ਨਾਲੋਂ ਉੱਚਾ ਹੈ,


ਕਹਣੁ ਜਾਈ ਅੰਤੁ ਪਾਰਾ  

Kahaṇ na jā▫ī anṯ na pārā.  

His limit and extent cannot be described.  

ਪਾਰਾ = ਪਾਰਲਾ ਬੰਨਾ।
ਉਸ ਦਾ ਅਖ਼ੀਰ ਉਸ ਦਾ ਪਾਰਲਾ ਬੰਨਾ ਦੱਸਿਆ ਨਹੀਂ ਜਾ ਸਕਦਾ।


ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਜਾਈ ਕਿਆ ਮਿਨਾ ॥੧੩॥  

Gahir gambẖīr athāh su▫āmī aṯul na jā▫ī ki▫ā minā. ||13||  

The Lord and Master is profoundly deep, unfathomable and unweighable; how can He be measured? ||13||  

ਗਹਿਰ = ਡੂੰਘਾ। ਗੰਭੀਰ = ਵੱਡੇ ਜਿਗਰੇ ਵਾਲਾ। ਕਿਆ ਮਿਨਾ = ਮੈਂ ਕੀਹ ਮਿਣ ਸਕਦਾ ਹਾਂ? ਮੈਂ ਮਿਣ = ਤੋਲ ਨਹੀਂ ਸਕਦਾ ॥੧੩॥
ਹੇ ਡੂੰਘੇ ਤੇ ਅਥਾਹ (ਸਮੁੰਦਰ)! ਹੇ ਵੱਡੇ ਜਿਗਰੇ ਵਾਲੇ! ਹੇ ਮਾਲਕ! ਤੂੰ ਅਤੁੱਲ ਹੈਂ, ਤੈਨੂੰ ਤੋਲਿਆ ਨਹੀਂ ਜਾ ਸਕਦਾ, ਤੈਨੂੰ ਮਿਣਿਆ ਨਹੀਂ ਜਾ ਸਕਦਾ ॥੧੩॥


ਤੂ ਕਰਤਾ ਤੇਰਾ ਸਭੁ ਕੀਆ  

Ŧū karṯā ṯerā sabẖ kī▫ā.  

You are the Creator; all is created by You.  

ਸਭੁ = ਸਾਰਾ ਜਗਤ।
ਹੇ ਪ੍ਰਭੂ! ਤੂੰ ਪੈਦਾ ਕਰਨ ਵਾਲਾ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ।


ਤੁਝੁ ਬਿਨੁ ਅਵਰੁ ਕੋਈ ਬੀਆ  

Ŧujẖ bin avar na ko▫ī bī▫ā.  

Without You, there is no other at all.  

ਬੀਆ = ਦੂਜਾ।
ਤੈਥੋਂ ਬਿਨਾ (ਤੇਰੇ ਵਰਗਾ) ਕੋਈ ਹੋਰ ਦੂਜਾ ਨਹੀਂ ਹੈ।


ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥੧੪॥  

Āḏ maḏẖ anṯ parabẖ ṯūhai sagal pasārā ṯum ṯanā. ||14||  

You alone, God, are in the beginning, the middle and the end. You are the root of the entire expanse. ||14||  

ਆਦਿ ਮਧਿ ਅੰਤਿ = ਜਗਤ-ਰਚਨਾ ਦੇ ਸ਼ੁਰੂ ਵਿਚ, ਵਿਚਕਾਰ ਅਤੇ ਅਖ਼ੀਰ ਵਿਚ। ਤੁਮ ਤਨਾ = ਤੇਰੇ ਸਰੀਰ ਦਾ, ਤੇਰੇ ਆਪੇ ਦਾ ॥੧੪॥
ਜਗਤ ਦੇ ਸ਼ੁਰੂ ਤੋਂ ਅਖ਼ੀਰ ਤਕ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ। ਇਹ ਸਾਰਾ ਜਗਤ-ਖਿਲਾਰਾ ਤੇਰੇ ਹੀ ਆਪਣੇ ਆਪ ਦਾ ਹੈ ॥੧੪॥


ਜਮਦੂਤੁ ਤਿਸੁ ਨਿਕਟਿ ਆਵੈ  

Jamḏūṯ ṯis nikat na āvai.  

The Messenger of Death does not even approach that person  

ਨਿਕਟਿ = ਨੇੜੇ।
ਜਮਦੂਤ ਵੀ ਉਸ ਮਨੁੱਖ ਦੇ ਨੇੜੇ ਨਹੀਂ ਆ ਸਕਦਾ (ਮੌਤ ਉਸ ਨੂੰ ਡਰਾ ਨਹੀਂ ਸਕਦੀ)


ਸਾਧਸੰਗਿ ਹਰਿ ਕੀਰਤਨੁ ਗਾਵੈ  

Sāḏẖsang har kīrṯan gāvai.  

who sings the Kirtan of the Lord's Praises in the Saadh Sangat, the Company of the Holy.  

ਸਾਧ ਸੰਗਿ = ਗੁਰੂ ਦੀ ਸੰਗਤ ਵਿਚ।
ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ।


ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥  

Sagal manorath ṯā ke pūran jo sarvaṇī parabẖ kā jas sunā. ||15||  

All desires are fulfilled, for one who listens with his ears to the Praises of God. ||15||  

ਤਾ ਕੇ = ਉਸ ਮਨੁੱਖ ਦੇ। ਸ੍ਰਵਣੀ = ਕੰਨਾਂ ਨਾਲ ॥੧੫॥
ਜਿਹੜਾ ਮਨੁੱਖ ਆਪਣੇ ਕੰਨਾਂ ਨਾਲ ਪ੍ਰਭੂ ਦਾ ਜਸ ਸੁਣਦਾ ਰਹਿੰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੧੫॥


ਤੂ ਸਭਨਾ ਕਾ ਸਭੁ ਕੋ ਤੇਰਾ  

Ŧū sabẖnā kā sabẖ ko ṯerā.  

You belong to all, and all belong to You,  

ਸਭੁ ਕੋ = ਹਰੇਕ ਜੀਵ।
ਹੇ ਪ੍ਰਭੂ! ਤੂੰ ਸਾਰੇ ਜੀਵਾਂ ਦਾ (ਖਸਮ) ਹੈਂ। ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।


ਸਾਚੇ ਸਾਹਿਬ ਗਹਿਰ ਗੰਭੀਰਾ  

Sācẖe sāhib gahir gambẖīrā.  

O my true, deep and profound Lord and Master.  

ਸਾਹਿਬ = ਹੇ ਸਾਹਿਬ! ਸਾਚੇ = ਹੇ ਸਦਾ ਕਾਇਮ ਰਹਿਣ ਵਾਲੇ!
(ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!)


        


© SriGranth.org, a Sri Guru Granth Sahib resource, all rights reserved.
See Acknowledgements & Credits