Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ  

Jis nāmai ka▫o ṯarsėh baho ḏevā.  

So many gods yearn for the Naam, the Name of the Lord.  

ਜਿਸੁ ਨਾਮੈ ਕਉ = ਜਿਸ ਦੇ ਨਾਮ ਨੂੰ।
ਜਿਸ ਪਰਮਾਤਮਾ ਦੇ ਨਾਮ ਨੂੰ ਅਨੇਕਾਂ ਦੇਵਤੇ ਤਰਸਦੇ ਹਨ,


ਸਗਲ ਭਗਤ ਜਾ ਕੀ ਕਰਦੇ ਸੇਵਾ  

Sagal bẖagaṯ jā kī karḏe sevā.  

All the devotees serve Him.  

ਜਾ ਕੀ = ਜਿਸ (ਪ੍ਰਭੂ) ਦੀ।
ਸਾਰੇ ਹੀ ਭਗਤ ਜਿਸ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ,


ਅਨਾਥਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ ਪਾਇਣਾ ॥੩॥  

Anāthā nāth ḏīn ḏukẖ bẖanjan so gur pūre ṯe pā▫iṇā. ||3||  

He is the Master of the masterless, the Destroyer of the pains of the poor. His Name is obtained from the Perfect Guru. ||3||  

ਦੀਨ ਦੁਖ ਭੰਜਨੁ = ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ॥੩॥
ਜਿਹੜਾ ਪਰਮਾਤਮਾ ਨਿਖਸਮਿਆਂ ਦਾ ਖਸਮ ਹੈ, ਜਿਹੜਾ ਪਰਮਾਤਮਾ ਗ਼ਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਪਰਮਾਤਮਾ ਪੂਰੇ ਗੁਰੂ ਪਾਸੋਂ ਮਿਲਦਾ ਹੈ ॥੩॥


ਹੋਰੁ ਦੁਆਰਾ ਕੋਇ ਸੂਝੈ  

Hor ḏu▫ārā ko▫e na sūjẖai.  

I cannot conceive of any other door.  

ਦੁਆਰਾ = ਦਰਵਾਜ਼ਾ, ਦਰ।
ਹੋਰ ਕੋਈ ਦਰ (ਐਸਾ) ਨਹੀਂ ਸੁੱਝਦਾ (ਜਿਥੋਂ ਨਾਮ-ਰਤਨ ਮਿਲ ਸਕੇ)।


ਤ੍ਰਿਭਵਣ ਧਾਵੈ ਤਾ ਕਿਛੂ ਬੂਝੈ  

Ŧaribẖavaṇ ḏẖāvai ṯā kicẖẖū na būjẖai.  

One who wanders through the three worlds, understands nothing.  

ਤ੍ਰਿਭਵਣ = ਤਿੰਨਾਂ ਭਵਨਾਂ ਵਿਚ। ਧਾਵੈ = (ਜੇ) ਦੌੜਦਾ ਫਿਰੇ।
ਜੇ ਮਨੁੱਖ ਤਿੰਨਾਂ ਭਵਨਾਂ ਵਿਚ ਦੌੜ-ਭੱਜ ਕਰਦਾ ਫਿਰੇ ਤਾਂ ਭੀ ਉਸ ਨੂੰ ਨਾਮ-ਰਤਨ ਦੀ ਕੋਈ ਸਮਝ ਨਹੀਂ ਪੈ ਸਕਦੀ।


ਸਤਿਗੁਰੁ ਸਾਹੁ ਭੰਡਾਰੁ ਨਾਮ ਜਿਸੁ ਇਹੁ ਰਤਨੁ ਤਿਸੈ ਤੇ ਪਾਇਣਾ ॥੪॥  

Saṯgur sāhu bẖandār nām jis ih raṯan ṯisai ṯe pā▫iṇā. ||4||  

The True Guru is the banker, with the treasure of the Naam. This jewel is obtained from Him. ||4||  

ਭੰਡਾਰੁ = ਖ਼ਜ਼ਾਨਾ। ਤਿਸੈ ਤੇ = ਉਸ (ਗੁਰੂ) ਪਾਸੋਂ ਹੀ ॥੪॥
ਇਕ ਗੁਰੂ ਹੀ ਐਸਾ ਸ਼ਾਹ ਹੈ ਜਿਸ ਦੇ ਪਾਸ ਨਾਮ ਦਾ ਖ਼ਜ਼ਾਨਾ ਹੈ। ਉਸ ਗੁਰੂ ਪਾਸੋਂ ਨਾਮ-ਰਤਨ ਮਿਲ ਸਕਦਾ ਹੈ ॥੪॥


ਜਾ ਕੀ ਧੂਰਿ ਕਰੇ ਪੁਨੀਤਾ  

Jā kī ḏẖūr kare punīṯā.  

The dust of His feet purifies.  

ਪੁਨੀਤਾ = ਪਵਿੱਤਰ।
ਜਿਸ (ਪ੍ਰਭੂ) ਦੀ ਚਰਨ-ਧੂੜ ਪਵਿੱਤਰ ਕਰ ਦੇਂਦੀ ਹੈ,


ਸੁਰਿ ਨਰ ਦੇਵ ਪਾਵਹਿ ਮੀਤਾ  

Sur nar ḏev na pāvahi mīṯā.  

Even the angelic beings and gods cannot obtain it, O friend.  

ਸੁਰ = ਸੁਰਗ ਦੇ ਰਹਿਣ ਵਾਲੇ। ਨਰ = ਮਨੁੱਖ। ਮੀਤਾ = ਹੇ ਮਿੱਤਰ।
ਹੇ ਮਿੱਤਰ! ਉਸ ਨੂੰ ਦੇਵਤੇ ਮਨੁੱਖ ਪ੍ਰਾਪਤ ਨਹੀਂ ਕਰ ਸਕਦੇ।


ਸਤਿ ਪੁਰਖੁ ਸਤਿਗੁਰੁ ਪਰਮੇਸਰੁ ਜਿਸੁ ਭੇਟਤ ਪਾਰਿ ਪਰਾਇਣਾ ॥੫॥  

Saṯ purakẖ saṯgur parmesar jis bẖetaṯ pār parā▫iṇā. ||5||  

The True Guru is the True Primal Being, the Transcendent Lord God; meeting with Him, one is carried across to the other side. ||5||  

xxx॥੫॥
ਸਿਰਫ਼ ਹਰੀ-ਰੂਪ ਗੁਰੂ ਪੁਰਖ ਹੀ ਹੈ ਜਿਸ ਨੂੰ ਮਿਲਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ ॥੫॥


ਪਾਰਜਾਤੁ ਲੋੜਹਿ ਮਨ ਪਿਆਰੇ  

Pārjāṯ loṛėh man pi▫āre.  

O my beloved mind, if you wish for the 'tree of life';  

ਪਾਰਜਾਤੁ = ਮਨੋਕਾਮਨਾ ਪੂਰੀ ਕਰਨ ਵਾਲਾ ਰੁੱਖ {ਹਿੰਦੂ ਧਰਮ-ਪੁਸਤਕਾਂ ਅਨੁਸਾਰ ਸੁਰਗ ਵਿਚ ਪੰਜ ਅਜਿਹੇ ਰੁੱਖ ਮੰਨੇ ਗਏ ਹਨ}। ਮਨ = ਹੇ ਮਨ! ਲੋੜਹਿ = (ਜੇ ਤੂੰ ਹਾਸਲ ਕਰਨਾ) ਚਾਹੁੰਦਾ ਹੈਂ।
ਹੇ ਪਿਆਰੇ ਮਨ! ਜੇ ਤੂੰ (ਸੁਰਗ ਦਾ) ਪਾਰਜਾਤ (ਰੁੱਖ) ਹਾਸਲ ਕਰਨਾ ਚਾਹੁੰਦਾ ਹੈਂ,


ਕਾਮਧੇਨੁ ਸੋਹੀ ਦਰਬਾਰੇ  

Kāmḏẖen sohī ḏarbāre.  

if you wish for Kaamadhayna, the wish-fulfilling cow to adorn your court;  

ਕਾਮਧੇਨੁ = {ਧੇਨੁ = ਗਾਂ} ਮਨ ਦੀ ਕਾਮਨਾ ਪੂਰੀ ਕਰਨ ਵਾਲੀ ਗਾਂ {ਇਹ ਭੀ ਸੁਰਗ ਵਿਚ ਹੀ ਰਹਿੰਦੀ ਮੰਨੀ ਗਈ ਹੈ}। ਸੋਹੀ = ਸੋਭਾ ਦੇਵੇ। ਦਰਬਾਰੇ = (ਤੇਰੇ) ਦਰ ਤੇ।
ਜੇ ਤੂੰ ਚਾਹੁੰਦਾ ਹੈਂ ਕਿ ਕਾਮਧੇਨ ਤੇਰੇ ਬੂਹੇ ਉਤੇ ਸੋਭ ਰਹੀ ਹੋਵੇ,


ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ ॥੬॥  

Ŧaripaṯ sanṯokẖ sevā gur pūre nām kamā▫e rasā▫iṇā. ||6||  

if you wish to be satisfied and contented, then serve the Perfect Guru, and practice the Naam, the source of nectar. ||6||  

ਤ੍ਰਿਪਤਿ = ਰਜੇਵਾਂ। ਰਸਾਇਣਾ = {ਰਸ-ਅਯਨ = ਰਸਾਂ ਦਾ ਘਰ} ਸਭ ਰਸਾਂ ਦਾ ਸੋਮਾ ॥੬॥
ਤਾਂ ਪੂਰੇ ਗੁਰੂ ਦੀ ਸਰਨ ਪਿਆ ਰਹੁ, ਗੁਰੂ ਪਾਸੋਂ ਪੂਰਨ ਸੰਤੋਖ ਪ੍ਰਾਪਤ ਕਰ, (ਗੁਰੂ ਦੇ ਰਾਹੇ ਤੁਰ ਕੇ) ਨਾਮ-ਸਿਮਰਨ ਦੀ ਕਮਾਈ ਕਰ, ਹਰਿ-ਨਾਮ ਹੀ ਸਾਰੇ ਰਸਾਂ ਦਾ ਸੋਮਾ ਹੈ ॥੬॥


ਗੁਰ ਕੈ ਸਬਦਿ ਮਰਹਿ ਪੰਚ ਧਾਤੂ  

Gur kai sabaḏ marėh pancẖ ḏẖāṯū.  

Through the Word of the Guru's Shabad, the five thieves of desire are conquered.  

ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਮਰਹਿ = ਮਰ ਜਾਂਦੇ ਹਨ। ਪੰਚ ਧਾਤੂ = (ਕਾਮਾਦਿਕ) ਪੰਜ ਵਿਸ਼ੇ।
ਹੇ ਪਿਆਰੇ ਮਨ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਕਾਮਾਦਿਕ ਪੰਜੇ ਵਿਸ਼ੇ ਮਰ ਜਾਂਦੇ ਹਨ,


ਭੈ ਪਾਰਬ੍ਰਹਮ ਹੋਵਹਿ ਨਿਰਮਲਾ ਤੂ  

Bẖai pārbarahm hovėh nirmalā ṯū.  

In the Fear of the Supreme Lord God, you shall become immaculate and pure.  

ਭੈ ਪਾਰਬ੍ਰਹਮ = ਪਰਮਾਤਮਾ ਦੇ ਡਰ-ਅਦਬ ਵਿਚ (ਰਹਿ ਕੇ)। ਹੋਵਹਿ ਤੂ = ਤੂੰ ਹੋ ਜਾਇਂਗਾ। ਨਿਰਮਲ = ਪਵਿੱਤਰ ਜੀਵਨ ਵਾਲਾ।
(ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਤੂੰ ਪਵਿੱਤਰ ਹੋ ਜਾਇਂਗਾ।


ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ ॥੭॥  

Pāras jab bẖetai gur pūrā ṯā pāras paras ḏikẖā▫iṇā. ||7||  

When one meets the Perfect Guru, the Philosopher's Stone, His touch reveals the Lord, the Philosopher's Stone. ||7||  

ਪਾਰਸੁ = ਹੋਰ ਧਾਤਾਂ ਨੂੰ ਸੋਨਾ ਬਣਾ ਦੇਣ ਵਾਲੀ ਪੱਥਰੀ। ਭੇਟੈ = ਮਿਲਦਾ ਹੈ। ਪਰਸਿ = ਛੁਹ ਕੇ। ਦਿਖਾਇਣਾ = (ਪਰਮਾਤਮਾ) ਦਿੱਸ ਪੈਂਦਾ ਹੈ ॥੭॥
(ਹੇ ਮਨ! ਗੁਰੂ ਹੀ) ਪਾਰਸ ਹੈ। ਜਦੋਂ ਪੂਰਾ ਗੁਰੂ-ਪਾਰਸ ਮਿਲ ਪੈਂਦਾ ਹੈ, ਤਾਂ ਉਸ ਪਾਰਸ ਨੂੰ ਛੁਹਿਆਂ (ਪਰਮਾਤਮਾ ਹਰ ਥਾਂ) ਦਿੱਸ ਪੈਂਦਾ ਹੈ ॥੭॥


ਕਈ ਬੈਕੁੰਠ ਨਾਹੀ ਲਵੈ ਲਾਗੇ  

Ka▫ī baikunṯẖ nāhī lavai lāge.  

Myriads of heavens do not equal the Lord's Name.  

ਲਵੈ ਲਾਗੇ = ਬਰਾਬਰੀ ਕਰ ਸਕਦੇ।
ਅਨੇਕਾਂ ਬੈਕੁੰਠ (ਗੁਰੂ ਦੇ ਦਰਸਨ ਦੀ) ਬਰਾਬਰੀ ਨਹੀਂ ਕਰ ਸਕਦੇ।


ਮੁਕਤਿ ਬਪੁੜੀ ਭੀ ਗਿਆਨੀ ਤਿਆਗੇ  

Mukaṯ bapuṛī bẖī gi▫ānī ṯi▫āge.  

The spiritually wise forsake mere liberation.  

ਬਪੁੜੀ = ਨਿਮਾਣੀ, ਵਿਚਾਰੀ। ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲਾ।
ਜਿਹੜਾ ਮਨੁੱਖ (ਗੁਰੂ ਦੀ ਰਾਹੀਂ) ਪਰਮਾਤਮਾ ਨਾਲ ਸਾਂਝ ਪਾਂਦਾ ਹੈ, ਉਹ ਮੁਕਤੀ ਨੂੰ ਭੀ ਇਕ ਨਿਮਾਣੀ ਜਿਹੀ ਚੀਜ਼ ਸਮਝ ਕੇ (ਇਸ ਦੀ ਲਾਲਸਾ) ਛਡ ਦੇਂਦਾ ਹੈ।


ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ ॥੮॥  

Ėkankār saṯgur ṯe pā▫ī▫ai ha▫o bal bal gur ḏarsā▫iṇā. ||8||  

The One Universal Creator Lord is found through the True Guru. I am a sacrifice, a sacrifice to the Blessed Vision of the Guru's Darshan. ||8||  

ਤੇ = ਤੋਂ, ਦੀ ਰਾਹੀਂ। ਹਉ = ਮੈਂ। ਬਲਿ ਬਲਿ = ਸਦਾ ਸਦਕੇ ॥੮॥
ਗੁਰੂ ਦੀ ਰਾਹੀਂ ਹੀ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ। ਮੈਂ ਤਾਂ ਗੁਰੂ ਦੇ ਦਰਸਨ ਤੋਂ ਸਦਾ ਸਦਕੇ ਹਾਂ ਸਦਾ ਸਦਕੇ ਹਾਂ ॥੮॥


ਗੁਰ ਕੀ ਸੇਵ ਜਾਣੈ ਕੋਈ  

Gur kī sev na jāṇai ko▫ī.  

No one knows how to serve the Guru.  

xxx
ਗੁਰੂ ਦੀ ਸਰਨ (ਪੈਣ ਦਾ ਕੀਹ ਮਹਾਤਮ ਹੈ?-ਇਹ ਭੇਤ ਨਿਰੇ ਦਿਮਾਗ਼ੀ ਤੌਰ ਤੇ) ਕੋਈ ਮਨੁੱਖ ਸਮਝ ਨਹੀਂ ਸਕਦਾ (ਸਰਨ ਪਿਆਂ ਹੀ ਸਮਝ ਪੈਂਦੀ ਹੈ)।


ਗੁਰੁ ਪਾਰਬ੍ਰਹਮੁ ਅਗੋਚਰੁ ਸੋਈ  

Gur pārbarahm agocẖar so▫ī.  

The Guru is the unfathomable, Supreme Lord God.  

ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।
ਗੁਰੂ (ਆਤਮਕ ਜੀਵਨ ਵਿਚ) ਉਹੀ ਪਰਮਾਤਮਾ ਹੈ ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ।


ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭਾਗ ਮਥਾਇਣਾ ॥੯॥  

Jis no lā▫e la▫e so sevak jis vadbẖāg mathā▫iṇā. ||9||  

He alone is the Guru's servant, whom the Guru Himself links to His service, and upon whose forehead such blessed destiny is inscribed. ||9||  

ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਮਥਾਇਣਾ = ਮੱਥੇ ਉੱਤੇ ॥੯॥
ਜਿਸ ਮਨੁੱਖ ਦੇ ਮੱਥੇ ਦੇ ਭਾਗ ਜਾਗ ਪੈਣ, ਜਿਸ ਨੂੰ (ਪਰਮਾਤਮਾ ਆਪ ਗੁਰੂ ਦੀ ਚਰਨੀਂ) ਲਾਂਦਾ ਹੈ ਉਹ ਗੁਰੂ ਦਾ ਸੇਵਕ ਬਣਦਾ ਹੈ ॥੯॥


ਗੁਰ ਕੀ ਮਹਿਮਾ ਬੇਦ ਜਾਣਹਿ  

Gur kī mahimā beḏ na jāṇėh.  

Even the Vedas do not know the Guru's Glory.  

ਮਹਿਮਾ = ਵਡਿਆਈ, ਉੱਚ-ਆਤਮਕਤਾ। ਨ ਜਾਣਹਿ = ਨਹੀਂ ਜਾਣਦੇ {ਬਹੁ-ਵਚਨ}।
ਗੁਰੂ ਦੀ ਉੱਚ-ਆਤਮਕਤਾ ਵੇਦ (ਭੀ) ਨਹੀਂ ਜਾਣਦੇ,


ਤੁਛ ਮਾਤ ਸੁਣਿ ਸੁਣਿ ਵਖਾਣਹਿ  

Ŧucẖẖ māṯ suṇ suṇ vakāṇėh.  

They narrate only a tiny bit of what is heard.  

ਤੁਛ ਮਾਤ = ਤੁੱਛ ਮਾਤ੍ਰ, ਬਹੁਤ ਹੀ ਥੋੜਾ। ਸੁਣਿ = ਸੁਣ ਕੇ।
ਉਹ (ਹੋਰਨਾਂ ਪਾਸੋਂ) ਸੁਣ ਸੁਣ ਕੇ ਰਤਾ-ਮਾਤ੍ਰ ਹੀ ਬਿਆਨ ਕਰ ਸਕੇ ਹਨ।


ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ ॥੧੦॥  

Pārbarahm aprampar saṯgur jis simraṯ man sīṯlā▫iṇā. ||10||  

The True Guru is the Supreme Lord God, the Incomparable One; meditating in remembrance on Him, the mind is cooled and soothed. ||10||  

ਅਪਰੰਪਰ = ਪਰੇ ਤੋਂ ਪਰੇ ॥੧੦॥
ਗੁਰੂ (ਉੱਚ-ਆਤਮਕਤਾ ਵਿਚ) ਉਹ ਪਰਮਾਤਮਾ ਹੀ ਹੈ ਜੋ ਪਰੇ ਤੋਂ ਪਰੇ ਹੈ ਅਤੇ ਜਿਸ ਦਾ ਨਾਮ ਸਿਮਰਦਿਆਂ ਮਨ ਸੀਤਲ ਹੋ ਜਾਂਦਾ ਹੈ ॥੧੦॥


ਜਾ ਕੀ ਸੋਇ ਸੁਣੀ ਮਨੁ ਜੀਵੈ  

Jā kī so▫e suṇī man jīvai.  

Hearing of Him, the mind comes to life.  

ਜਾ ਕੀ = ਜਿਸ (ਗੁਰੂ) ਦੀ। ਸੋਇ = ਸੋਭਾ। ਸੁਣੀ = ਸੁਣਿ, ਸੁਣ ਕੇ। ਜੀਵੈ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
ਜਿਸ (ਗੁਰੂ) ਦੀ ਸੋਭਾ ਸੁਣ ਕੇ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ,


ਰਿਦੈ ਵਸੈ ਤਾ ਠੰਢਾ ਥੀਵੈ  

Riḏai vasai ṯā ṯẖandẖā thīvai.  

When He dwells within the heart, one becomes peaceful and cool.  

ਰਿਦੈ = ਹਿਰਦੇ ਵਿਚ। ਥੀਵੈ = ਹੋ ਜਾਂਦਾ ਹੈ।
ਜੇ ਗੁਰੂ (ਮਨੁੱਖ ਦੇ) ਹਿਰਦੇ ਵਿਚ ਆ ਵੱਸੇ, ਤਾਂ ਹਿਰਦਾ ਸ਼ਾਂਤ ਹੋ ਜਾਂਦਾ ਹੈ।


ਗੁਰੁ ਮੁਖਹੁ ਅਲਾਏ ਤਾ ਸੋਭਾ ਪਾਏ ਤਿਸੁ ਜਮ ਕੈ ਪੰਥਿ ਪਾਇਣਾ ॥੧੧॥  

Gur mukẖahu alā▫e ṯā sobẖā pā▫e ṯis jam kai panth na pā▫iṇā. ||11||  

Chanting the Guru's Name with the mouth, one obtains glory, and does not have to walk on the Path of Death. ||11||  

ਗੁਰਮੁਖਹੁ = ਗੁਰੂ ਦੇ ਮੂੰਹੋਂ, ਗੁਰੂ ਦੇ ਰਾਹ ਤੇ ਤੁਰ ਕੇ। ਅਲਾਏ = (ਨਾਮ) ਉਚਾਰੇ। ਤਿਸੁ = ਉਸ (ਮਨੁੱਖ) ਨੂੰ। ਜਮ ਕੈ ਪੰਥਿ = ਜਮਰਾਜ ਦੇ ਰਾਹ ਉਤੇ। ਨ ਪਾਇਣਾ = ਨਹੀਂ ਪਾਂਦਾ ॥੧੧॥
ਜੇ ਮਨੁੱਖ ਗੁਰੂ ਦੇ ਰਸਤੇ ਉੱਤੇ ਤੁਰ ਕੇ ਹਰਿ-ਨਾਮ ਸਿਮਰੇ, ਤਾਂ ਮਨੁੱਖ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ, ਗੁਰੂ ਉਸ ਮਨੁੱਖ ਨੂੰ ਜਮਰਾਜ ਦੇ ਰਸਤੇ ਨਹੀਂ ਪੈਣ ਦੇਂਦਾ ॥੧੧॥


ਸੰਤਨ ਕੀ ਸਰਣਾਈ ਪੜਿਆ  

Sanṯan kī sarṇā▫ī paṛi▫ā.  

I have entered the Sanctuary of the Saints,  

ਪੜਿਆ = (ਮੈਂ ਭੀ) ਪਿਆ ਹਾਂ।
ਹੇ ਪ੍ਰਭੂ! ਮੈਂ ਭੀ ਤੇਰੇ ਸੰਤ ਜਨਾਂ ਦੀ ਸਰਨ ਆ ਪਿਆ ਹਾਂ,


ਜੀਉ ਪ੍ਰਾਣ ਧਨੁ ਆਗੈ ਧਰਿਆ  

Jī▫o parāṇ ḏẖan āgai ḏẖari▫ā.  

and placed before them my soul, my breath of life and wealth.  

ਜੀਉ = ਜਿੰਦ। ਆਗੈ = ਗੁਰੂ ਦੇ ਅੱਗੇ।
ਮੈਂ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸੰਤ ਜਨਾਂ ਦੇ ਅੱਗੇ ਲਿਆ ਰੱਖਿਆ ਹੈ।


ਸੇਵਾ ਸੁਰਤਿ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ ॥੧੨॥  

Sevā suraṯ na jāṇā kā▫ī ṯum karahu ḏa▫i▫ā kirmā▫iṇā. ||12||  

I know nothing about service and awareness; please take pity upon this worm. ||12||  

ਸੁਰਤਿ = ਸੂਝ। ਜਾਣਾ = ਜਾਣਾਂ, ਮੈਂ ਜਾਣਦਾਂ। ਕਾਈ = {ਇਸਤ੍ਰੀ-ਲਿੰਗ ਹੈ। ਪੁਲਿੰਗ ਹੈ 'ਕੋਈ'}। ਕਿਰਮਾਇਣਾ = ਕਿਰਮ ਉੱਤੇ, ਕੀੜੇ ਉਤੇ ॥੧੨॥
ਮੈਂ ਸੇਵਾ-ਭਗਤੀ ਕਰਨ ਦੀ ਕੋਈ ਸੂਝ ਨਹੀਂ ਜਾਣਦਾ। ਮੈਂ ਨਿਮਾਣੇ ਉੱਤੇ ਤੂੰ ਆਪ ਹੀ ਕਿਰਪਾ ਕਰ ॥੧੨॥


ਨਿਰਗੁਣ ਕਉ ਸੰਗਿ ਲੇਹੁ ਰਲਾਏ  

Nirguṇ ka▫o sang leho ralā▫e.  

I am unworthy; please merge me into Yourself.  

ਨਿਰਗੁਣ = ਗੁਣ-ਹੀਨ। ਕਉ = ਨੂੰ। ਸੰਗਿ = ਗੁਰੂ ਦੀ ਸੰਗਤ ਵਿਚ।
ਹੇ ਪ੍ਰਭੂ! ਮੈਨੂੰ ਗੁਣ-ਹੀਣ ਨੂੰ ਗੁਰੂ ਦੀ ਸੰਗਤ ਵਿਚ ਰਲਾਈ ਰੱਖ।


ਕਰਿ ਕਿਰਪਾ ਮੋਹਿ ਟਹਲੈ ਲਾਏ  

Kar kirpā mohi tahlai lā▫e.  

Please bless me with Your Grace, and link me to Your service.  

ਮੋਹਿ = ਮੈਨੂੰ। ਟਹਲੈ = ਗੁਰੂ ਦੀ ਟਹਲ ਵਿਚ।
ਮੈਨੂੰ ਗੁਰੂ ਦੀ ਸੇਵਾ-ਟਹਲ ਵਿਚ ਜੋੜੀ ਰੱਖ।


ਪਖਾ ਫੇਰਉ ਪੀਸਉ ਸੰਤ ਆਗੈ ਚਰਣ ਧੋਇ ਸੁਖੁ ਪਾਇਣਾ ॥੧੩॥  

Pakẖā fera▫o pīsa▫o sanṯ āgai cẖaraṇ ḏẖo▫e sukẖ pā▫iṇā. ||13||  

I wave the fan, and grind the corn for the Saints; washing their feet, I find peace. ||13||  

ਫੇਰਉ = ਫੇਰਉਂ, ਮੈਂ ਫੇਰਾਂ। ਪੀਸਉ = ਪੀਸਉਂ, ਮੈਂ ਪੀਹਾਂ। ਸੰਤ = ਗੁਰੂ। ਧੋਇ = ਧੋ ਕੇ ॥੧੩॥
ਮੈਂ ਗੁਰੂ ਦੇ ਦਰ ਤੇ ਪੱਖਾ ਝੱਲਦਾ ਰਹਾਂ, (ਚੱਕੀ) ਪੀਂਹਦਾ ਰਹਾਂ, ਤੇ ਗੁਰੂ ਦੇ ਚਰਨ ਧੋ ਕੇ ਆਨੰਦ ਮਾਣਦਾ ਰਹਾਂ ॥੧੩॥


ਬਹੁਤੁ ਦੁਆਰੇ ਭ੍ਰਮਿ ਭ੍ਰਮਿ ਆਇਆ  

Bahuṯ ḏu▫āre bẖaram bẖaram ā▫i▫ā.  

After wandering around at so many doors, I have come to Yours, O Lord.  

ਭ੍ਰਮਿ = ਭਟਕ ਕੇ।
ਹੇ ਪ੍ਰਭੂ! ਮੈਂ ਦਰਵਾਜ਼ਿਆਂ ਤੇ ਭਟਕ ਭਟਕ ਕੇ ਆਇਆ ਹਾਂ।


ਤੁਮਰੀ ਕ੍ਰਿਪਾ ਤੇ ਤੁਮ ਸਰਣਾਇਆ  

Ŧumrī kirpā ṯe ṯum sarṇā▫i▫ā.  

By Your Grace, I have entered Your Sanctuary.  

ਤੇ = ਤੋਂ, ਨਾਲ। ਤੁਮ ਸਰਣਾਇਆ = ਤੇਰੀ ਸਰਨ।
ਤੇਰੀ ਹੀ ਕਿਰਪਾ ਨਾਲ (ਹੁਣ) ਤੇਰੀ ਸਰਨ ਆਇਆ ਹਾਂ।


ਸਦਾ ਸਦਾ ਸੰਤਹ ਸੰਗਿ ਰਾਖਹੁ ਏਹੁ ਨਾਮ ਦਾਨੁ ਦੇਵਾਇਣਾ ॥੧੪॥  

Saḏā saḏā sanṯėh sang rākẖo ehu nām ḏān ḏevā▫iṇā. ||14||  

Forever and ever, keep me in the Company of the Saints; please bless me with this Gift of Your Name. ||14||  

ਸੰਗਿ = ਨਾਲ ॥੧੪॥
ਮੈਨੂੰ ਸਦਾ ਹੀ ਆਪਣੇ ਸੰਤ ਜਨਾਂ ਦੀ ਸੰਗਤ ਵਿਚ ਰੱਖ, ਅਤੇ ਉਹਨਾਂ ਪਾਸੋਂ ਆਪਣੇ ਨਾਮ ਦਾ ਖ਼ੈਰ ਪਵਾ ॥੧੪॥


ਭਏ ਕ੍ਰਿਪਾਲ ਗੁਸਾਈ ਮੇਰੇ  

Bẖa▫e kirpāl gusā▫ī mere.  

My World-Lord has become merciful,  

ਗੁਸਾਈ = ਮਾਲਕ।
ਜਦੋਂ (ਹੁਣ) ਮੇਰਾ ਮਾਲਕ-ਪ੍ਰਭੂ ਦਇਆਵਾਨ ਹੋਇਆ,


ਦਰਸਨੁ ਪਾਇਆ ਸਤਿਗੁਰ ਪੂਰੇ  

Ḏarsan pā▫i▫ā saṯgur pūre.  

and I have obtained the Blessed Vision of the Darshan of the Perfect True Guru.  

xxx
ਤਾਂ ਮੈਨੂੰ ਪੂਰੇ ਗੁਰੂ ਦਾ ਦਰਸਨ ਹੋਇਆ।


ਸੂਖ ਸਹਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ ॥੧੫॥੨॥੭॥  

Sūkẖ sahj saḏā ānanḏā Nānak ḏās ḏasā▫iṇā. ||15||2||7||  

I have found eternal peace, poise and bliss; Nanak is the slave of Your slaves. ||15||2||7||  

ਸਹਜ = ਆਤਮਕ ਅਡੋਲਤਾ। ਨਾਨਕ = ਹੇ ਨਾਨਕ! ਦਾਸ ਦਸਾਇਣਾ = ਦਾਸਾਂ ਦਾ ਦਾਸ ॥੧੫॥੨॥੭॥
ਹੇ ਨਾਨਕ! ਹੁਣ ਮੇਰੇ ਅੰਦਰ ਸਦਾ ਆਤਮਕ ਅਡੋਲਤਾ ਤੇ ਸੁਖ-ਆਨੰਦ ਬਣੇ ਰਹਿੰਦੇ ਹਨ। ਮੈਂ ਉਸ ਦੇ ਦਾਸਾਂ ਦਾ ਦਾਸ ਬਣਿਆ ਰਹਿੰਦਾ ਹਾਂ ॥੧੫॥੨॥੭॥


ਮਾਰੂ ਸੋਲਹੇ ਮਹਲਾ  

Mārū solhe mėhlā 5  

Maaroo, Solahas, Fifth Mehl:  

xxx
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਸਿਮਰੈ ਧਰਤੀ ਅਰੁ ਆਕਾਸਾ  

Simrai ḏẖarṯī ar ākāsā.  

The earth and the Akaashic ethers meditate in remembrance.  

ਸਿਮਰੈ = ਸਿਮਰਦਾ ਹੈ, ਹਰ ਵੇਲੇ ਚੇਤੇ ਰੱਖਦਾ ਹੈ, ਰਜ਼ਾ ਵਿਚ ਤੁਰਦਾ ਹੈ। ਅਰੁ = ਅਤੇ।
ਧਰਤੀ ਪਰਮਾਤਮਾ ਦੀ ਰਜ਼ਾ ਵਿਚ ਤੁਰ ਰਹੀ ਹੈ ਆਕਾਸ਼ ਉਸ ਦੀ ਰਜ਼ਾ ਵਿਚ ਹੈ।


ਸਿਮਰਹਿ ਚੰਦ ਸੂਰਜ ਗੁਣਤਾਸਾ  

Simrahi cẖanḏ sūraj guṇṯāsā.  

The moon and the sun meditate in remembrance on You, O treasure of virtue.  

ਸਿਮਰਹਿ = ਸਿਮਰਦੇ ਹਨ {ਬਹੁ-ਵਚਨ}। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ ਪਰਮਾਤਮਾ।
ਚੰਦ ਅਤੇ ਸੂਰਜ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਰਜ਼ਾ ਵਿਚ ਤੁਰ ਰਹੇ ਹਨ।


ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥  

Pa▫uṇ pāṇī baisanṯar simrahi simrai sagal upārjanā. ||1||  

Air, water and fire meditate in remembrance. All creation meditates in remembrance. ||1||  

ਪਉਣ = ਹਵਾ। ਬੈਸੰਤਰ = ਅੱਗ। ਸਗਲ = ਸਾਰੀ। ਉਪਾਰਜਨਾ = ਸ੍ਰਿਸ਼ਟੀ ॥੧॥
ਹਵਾ ਪਾਣੀ ਅੱਗ (ਆਦਿਕ ਤੱਤ) ਪ੍ਰਭੂ ਦੀ ਰਜ਼ਾ ਵਿਚ ਕੰਮ ਕਰ ਰਹੇ ਹਨ। ਸਾਰੀ ਸ੍ਰਿਸ਼ਟੀ ਉਸ ਦੀ ਰਜ਼ਾ ਵਿਚ ਕੰਮ ਕਰ ਰਹੀ ਹੈ ॥੧॥


        


© SriGranth.org, a Sri Guru Granth Sahib resource, all rights reserved.
See Acknowledgements & Credits