Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥੬॥  

Āp ṯarai sagle kul ṯāre har ḏargėh paṯ si▫o jā▫iḏā. ||6||  

You shall save yourself, and save all your generations as well. You shall go to the Court of the Lord with honor. ||6||  

ਤਰੈ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ। ਦਰਗਾਹ = ਹਜ਼ੂਰੀ ਵਿਚ। ਪਤਿ = ਇੱਜ਼ਤ ॥੬॥
(ਜਿਹੜਾ ਮਨੁੱਖ ਜਪਦਾ ਹੈ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ ਲੈਂਦਾ ਹੈ, ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ॥੬॥


ਖੰਡ ਪਤਾਲ ਦੀਪ ਸਭਿ ਲੋਆ  

Kẖand paṯāl ḏīp sabẖ lo▫ā.  

All the continents, nether worlds, islands and worlds -  

ਦੀਪ = ਦ੍ਵੀਪ, ਟਾਪੂ। ਸਭਿ = ਸਾਰੇ। ਲੋਆ = ਲੋਕ, ਮੰਡਲ।
ਇਹ ਜਿਤਨੇ ਭੀ ਖੰਡ ਮੰਡਲ ਪਾਤਾਲ ਤੇ ਦੀਪ ਹਨ,


ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ  

Sabẖ kālai vas āp parabẖ kī▫ā.  

God Himself has made them all subject to death.  

ਕਾਲੈ ਵਸਿ = ਕਾਲ ਦੇ ਵੱਸ ਵਿਚ। ਪ੍ਰਭਿ = ਪ੍ਰਭੂ ਨੇ।
ਇਹ ਸਾਰੇ ਪਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ।


ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥੭॥  

Nihcẖal ek āp abẖināsī so nihcẖal jo ṯisėh ḏẖi▫ā▫iḏā. ||7||  

The One Imperishable Lord Himself is unmoving and unchanging. Meditating on Him, one becomes unchanging. ||7||  

ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਅਬਿਨਾਸੀ = ਨਾਸ-ਰਹਿਤ। ਤਿਸਹਿ = ਤਿਸੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ॥੭॥
ਨਾਸ-ਰਹਿਤ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਭੀ ਅਟੱਲ ਜੀਵਨ ਵਾਲਾ ਹੋ ਜਾਂਦਾ ਹੈ (ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ) ॥੭॥


ਹਰਿ ਕਾ ਸੇਵਕੁ ਸੋ ਹਰਿ ਜੇਹਾ  

Har kā sevak so har jehā.  

The Lord's servant becomes like the Lord.  

ਸੇਵਕੁ = ਭਗਤ।
ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ।


ਭੇਦੁ ਜਾਣਹੁ ਮਾਣਸ ਦੇਹਾ  

Bẖeḏ na jāṇhu māṇas ḏehā.  

Do not think that, because of his human body, he is different.  

ਭੇਦੁ = ਫ਼ਰਕ, ਵਿੱਥ। ਮਾਣਸੁ ਦੇਹਾ = ਮਨੁੱਖਾ ਸਰੀਰ।
ਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ।


ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥  

Ji▫o jal ṯarang uṯẖėh baho bẖāṯī fir sallai salal samā▫iḏā. ||8||  

The waves of the water rise up in various ways, and then the water merges again in water. ||8||  

ਜਲ ਤਰੰਗ = ਪਾਣੀ ਦੀਆਂ ਲਹਰਾਂ। ਉਠਹਿ = ਉੱਠਦੀਆਂ ਹਨ {ਬਹੁ-ਵਚਨ}। ਸਲਲੈ = ਪਾਣੀ ਵਿਚ। ਸਲਲ = ਪਾਣੀ ॥੮॥
(ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿਚ ਪਾਣੀ ਰਲ ਜਾਂਦਾ ਹੈ ॥੮॥


ਇਕੁ ਜਾਚਿਕੁ ਮੰਗੈ ਦਾਨੁ ਦੁਆਰੈ  

Ik jācẖik mangai ḏān ḏu▫ārai.  

A beggar begs for charity at His Door.  

ਜਾਚਿਕੁ = ਮੰਗਤਾ {ਇਕ-ਵਚਨ}। ਦੁਆਰੈ = ਦਰ ਤੇ (ਖੜਾ)।
(ਪ੍ਰਭੂ ਦਾ ਦਾਸ) ਇਕ ਮੰਗਤਾ (ਬਣ ਕੇ ਉਸ ਦੇ) ਦਰ ਤੇ (ਖੜਾ ਉਸ ਦੇ ਦਰਸਨ ਦਾ) ਖ਼ੈਰ ਮੰਗਦਾ ਹੈ।


ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ  

Jā parabẖ bẖāvai ṯā kirpā ḏẖārai.  

When God pleases, He takes pity on him.  

ਜਾ = ਜਾਂ, ਜਦੋਂ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗੇ।
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਕਿਰਪਾ ਕਰਦਾ ਹੈ।


ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ ॥੯॥  

Ḏeh ḏaras jiṯ man ṯaripṯāsai har kīrṯan man ṯẖėhrā▫iḏā. ||9||  

Please bless me with the Blessed Vision of Your Darshan, to satisfy my mind, O Lord. Through the Kirtan of Your Praises, my mind is held steady. ||9||  

ਜਿਤੁ = ਜਿਸ (ਦਰਸਨ) ਦੀ ਰਾਹੀਂ। ਤ੍ਰਿਪਤਾਸੈ = ਰੱਜ ਜਾਂਦਾ ਹੈ। ਕੀਰਤਨਿ = ਕੀਰਤਨ ਵਿਚ ॥੯॥
(ਮੰਗਤਾ ਇਉਂ ਮੰਗੀ ਜਾਂਦਾ ਹੈ-ਹੇ ਪ੍ਰਭੂ!) ਆਪਣਾ ਦਰਸ਼ਨ ਦੇਹ, ਜਿਸ ਦੀ ਬਰਕਤਿ ਨਾਲ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਿਫ਼ਤ-ਸਾਲਾਹ ਵਿਚ ਟਿਕ ਜਾਂਦਾ ਹੈ ॥੯॥


ਰੂੜੋ ਠਾਕੁਰੁ ਕਿਤੈ ਵਸਿ ਆਵੈ  

Rūṛo ṯẖākur kiṯai vas na āvai.  

The Beauteous Lord and Master is not controlled in any way.  

ਰੂੜੋ = ਸੁੰਦਰ। ਕਿਤੈ = ਕਿਸੇ ਤਰੀਕੇ ਨਾਲ। ਵਸਿ = ਵੱਸ ਵਿਚ।
ਸੋਹਣਾ ਪ੍ਰਭੂ ਕਿਸੇ ਤਰੀਕੇ ਨਾਲ ਵੱਸ ਵਿਚ ਨਹੀਂ ਆਉਂਦਾ,


ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ  

Har so kicẖẖ kare jė har ki▫ā sanṯā bẖāvai.  

The Lord does that which pleases the Saints of the Lord.  

ਜਿ = ਜੋ ਕੁਝ।
ਪਰ ਜੋ ਕੁਝ ਉਸ ਦੇ ਸੰਤ ਚਾਹੁੰਦੇ ਹਨ ਉਹ ਕੁਝ ਕਰ ਦੇਂਦਾ ਹੈ।


ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਕੋਈ ਪਾਇਦਾ ॥੧੦॥  

Kīṯā loṛan so▫ī karā▫in ḏar fer na ko▫ī pā▫iḏā. ||10||  

He does whatever they wish to be done; nothing blocks their way at His Door. ||10||  

ਕੀਤਾ ਲੋੜਨਿ = ਕਰਨਾ ਚਾਹੁੰਦੇ ਹਨ। ਕਹਾਇਨਿ = ਕਰਾ ਲੈਂਦੇ ਹਨ। ਦਰਿ = ਦਰ ਤੇ। ਫੇਰੁ = ਰੁਕਾਵਟ ॥੧੦॥
(ਪ੍ਰਭੂ ਦੇ ਸੰਤ ਜਨ ਜੋ ਕੁਝ) ਕਰਨਾ ਚਾਹੁੰਦੇ ਹਨ ਉਹੀ ਕੁਝ ਪ੍ਰਭੂ ਪਾਸੋਂ ਕਰਾ ਲੈਂਦੇ ਹਨ। ਪ੍ਰਭੂ ਦੇ ਦਰ ਤੇ ਉਹਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ॥੧੦॥


ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ  

Jithai a▫ugẖat ā▫e banaṯ hai parāṇī.  

Wherever the mortal is confronted with difficulty,  

ਅਉਘਟੁ = ਔਖਿਆਈ।
ਹੇ ਪ੍ਰਾਣੀ! (ਜੀਵਨ-ਸਫ਼ਰ ਵਿਚ) ਜਿਥੇ ਭੀ ਕੋਈ ਔਖਿਆਈ ਆ ਬਣਦੀ ਹੈ,


ਤਿਥੈ ਹਰਿ ਧਿਆਈਐ ਸਾਰਿੰਗਪਾਣੀ  

Ŧithai har ḏẖi▫ā▫ī▫ai sāringpāṇī.  

there he should meditate on the Lord of the Universe.  

ਧਿਆਈਐ = ਸਿਮਰਨਾ ਚਾਹੀਦਾ ਹੈ। ਸਾਰਿੰਗਪਾਣੀ = ਧਨੁਖ-ਧਾਰੀ ਪ੍ਰਭੂ {ਸਾਰਿੰਗ = ਧਨੁਖ। ਪਾਣੀ = ਹੱਥ}।
ਉੱਥੇ ਹੀ ਧਨੁਖ-ਧਾਰੀ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ।


ਜਿਥੈ ਪੁਤ੍ਰੁ ਕਲਤ੍ਰੁ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ ॥੧੧॥  

Jithai puṯar kalaṯar na belī ko▫ī ṯithai har āp cẖẖadā▫iḏā. ||11||  

Where there are no children, spouse or friends, there the Lord Himself comes to the rescue. ||11||  

ਕਲਤ੍ਰੁ = ਇਸਤ੍ਰੀ ॥੧੧॥
ਜਿੱਥੇ ਨਾਹ ਪੁੱਤਰ ਨਾਹ ਇਸਤ੍ਰੀ ਕੋਈ ਭੀ ਸਾਥੀ ਨਹੀਂ ਬਣ ਸਕਦਾ, ਉਥੇ ਪ੍ਰਭੂ ਆਪ (ਔਖਿਆਈ ਤੋਂ) ਛੁਡਾ ਲੈਂਦਾ ਹੈ ॥੧੧॥


ਵਡਾ ਸਾਹਿਬੁ ਅਗਮ ਅਥਾਹਾ  

vadā sāhib agam athāhā.  

The Great Lord and Master is inaccessible and unfathomable.  

ਅਗਮ = ਅਪਹੁੰਚ। ਅਥਾਹਾ = ਡੂੰਘਾ।
ਪਰਮਾਤਮਾ ਅਪਹੁੰਚ ਹੈ, ਅਥਾਹ ਹੈ, ਵੱਡਾ ਮਾਲਕ ਹੈ।


ਕਿਉ ਮਿਲੀਐ ਪ੍ਰਭ ਵੇਪਰਵਾਹਾ  

Ki▫o milī▫ai parabẖ veparvāhā.  

How can anyone meet with God, the self-sufficient One?  

ਵੇਪਰਵਾਹ = ਬੇ-ਮੁਥਾਜ।
ਉਸ ਬੇ-ਮੁਥਾਜ ਨੂੰ ਜੀਵ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ।


ਕਾਟਿ ਸਿਲਕ ਜਿਸੁ ਮਾਰਗਿ ਪਾਏ ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥  

Kāt silak jis mārag pā▫e so vicẖ sangaṯ vāsā pā▫iḏā. ||12||  

Those who have had the noose cut away from around their necks, whom God has set back upon the Path, obtain a place in the Sangat, the Congregation. ||12||  

ਕਾਟਿ = ਕੱਟ ਕੇ। ਸਿਲਕ = ਫਾਹੀ। ਮਾਰਗਿ = (ਸਹੀ) ਰਸਤੇ ਉਤੇ ॥੧੨॥
ਉਹ ਪ੍ਰਭੂ ਆਪ ਹੀ ਜਿਸ ਮਨੁੱਖ ਨੂੰ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਸਹੀ ਜੀਵਨ-ਰਾਹ ਤੇ ਪਾਂਦਾ ਹੈ, ਉਹ ਮਨੁੱਖ ਸਾਧ ਸੰਗਤ ਵਿਚ ਆ ਟਿਕਦਾ ਹੈ ॥੧੨॥


ਹੁਕਮੁ ਬੂਝੈ ਸੋ ਸੇਵਕੁ ਕਹੀਐ  

Hukam būjẖai so sevak kahī▫ai.  

One who realizes the Hukam of the Lord's Command is said to be His servant.  

ਬੂਝੈ = (ਜਿਹੜਾ ਮਨੁੱਖ) ਸਮਝ ਲੈਂਦਾ ਹੈ। ਕਹੀਐ = ਆਖਿਆ ਜਾਂਦਾ ਹੈ।
ਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ, ਜਿਹੜਾ (ਹਰੇਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ) ਸਮਝਦਾ ਹੈ,


ਬੁਰਾ ਭਲਾ ਦੁਇ ਸਮਸਰਿ ਸਹੀਐ  

Burā bẖalā ḏu▫e samsar sahī▫ai.  

He endures both bad and good equally.  

ਦੁਇ = ਦੋਵੇਂ। ਸਮਸਰਿ = ਬਰਾਬਰ, ਇਕੋ ਜਿਹੇ। ਸਹੀਐ = ਸਹਾਰਨਾ ਚਾਹੀਦਾ ਹੈ।
(ਤੇ, ਇਹ ਨਿਸ਼ਚਾ ਰੱਖਦਾ ਹੈ ਕਿ) ਦੁਖ (ਆਵੇ ਚਾਹੇ) ਸੁਖ, ਦੋਹਾਂ ਨੂੰ ਇਕੋ ਜਿਹਾ ਸਹਾਰਨਾ ਚਾਹੀਦਾ ਹੈ।


ਹਉਮੈ ਜਾਇ ਏਕੋ ਬੂਝੈ ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥  

Ha▫umai jā▫e ṯa eko būjẖai so gurmukẖ sahj samā▫iḏā. ||13||  

When egotism is silenced, then one comes to know the One Lord. Such a Gurmukh intuitively merges in the Lord. ||13||  

ਜਾਇ = ਜਾਂਦੀ ਹੈ। ਤ = ਤਦੋਂ। ਏਕੋ ਬੂਝੈ = ਇਕ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ ॥੧੩॥
ਪਰ ਮਨੁੱਖ ਤਦੋਂ ਹੀ ਸਿਰਫ਼ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ। ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੩॥


ਹਰਿ ਕੇ ਭਗਤ ਸਦਾ ਸੁਖਵਾਸੀ  

Har ke bẖagaṯ saḏā sukẖvāsī.  

The devotees of the Lord dwell forever in peace.  

ਸੁਖ ਵਾਸੀ = ਆਤਮਕ ਆਨੰਦ ਵਿਚ ਟਿਕੇ ਰਹਿਣ ਵਾਲੇ।
ਪਰਮਾਤਮਾ ਦੇ ਭਗਤ ਸਦਾ ਆਤਮਕ ਆਨੰਦ ਮਾਣਦੇ ਹਨ।


ਬਾਲ ਸੁਭਾਇ ਅਤੀਤ ਉਦਾਸੀ  

Bāl subẖā▫e aṯīṯ uḏāsī.  

With a child-like, innocent nature, they remain detached, turning away from the world.  

ਬਾਲ ਸੁਭਾਇ = ਬਾਲਕ ਵਾਲੇ ਸੁਭਾਉ ਵਿਚ, ਵੈਰ-ਵਿਰੋਧ ਤੋਂ ਪਰੇ ਰਹਿ ਕੇ। ਅਤੀਤ = ਵਿਰਕਤ।
ਉਹ ਸਦਾ ਵੈਰ-ਵਿਰੋਧ ਤੋਂ ਪਰੇ ਰਹਿੰਦੇ ਹਨ, ਵਿਰਕਤ ਅਤੇ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦੇ ਹਨ।


ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ॥੧੪॥  

Anik rang karahi baho bẖāṯī ji▫o piṯā pūṯ lādā▫iḏā. ||14||  

They enjoy various pleasures in many ways; God caresses them, like a father caressing his son. ||14||  

ਕਰਹਿ = ਕਰਦੇ ਹਨ। ਲਾਡਾਇਦਾ = ਲਾਡ ਕਰਾਂਦਾ ਹੈ ॥੧੪॥
ਜਿਵੇਂ ਪਿਉ ਆਪਣੇ ਪੁੱਤਰ ਨੂੰ ਕਈ ਲਾਡ ਲਡਾਂਦਾ ਹੈ, (ਤਿਵੇਂ ਭਗਤ ਪ੍ਰਭੂ-ਪਿਤਾ ਦੀ ਗੋਦ ਵਿਚ ਰਹਿ ਕੇ) ਕਈ ਤਰ੍ਹਾਂ ਦੇ ਅਨੇਕਾਂ ਆਤਮਕ ਰੰਗ ਮਾਣਦੇ ਹਨ ॥੧੪॥


ਅਗਮ ਅਗੋਚਰੁ ਕੀਮਤਿ ਨਹੀ ਪਾਈ  

Agam agocẖar kīmaṯ nahī pā▫ī.  

He is inaccessible and unfathomable; His value cannot be estimated.  

ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ}। ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।
ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਉਹ ਕਿਸੇ ਭੀ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ।


ਤਾ ਮਿਲੀਐ ਜਾ ਲਏ ਮਿਲਾਈ  

Ŧā milī▫ai jā la▫e milā▫ī.  

We meet Him, only when He causes us to meet.  

ਜਾ = ਜਾਂ, ਜਦੋਂ।
ਉਸ ਨੂੰ ਤਦੋਂ ਹੀ ਮਿਲ ਸਕੀਦਾ ਹੈ, ਜਦੋਂ ਉਹ ਆਪ ਹੀ ਮਿਲਾਂਦਾ ਹੈ।


ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥  

Gurmukẖ pargat bẖa▫i▫ā ṯin jan ka▫o jin ḏẖur masṯak lekẖ likẖā▫iḏā. ||15||  

The Lord is revealed to those humble Gurmukhs, who have such pre-ordained destiny inscribed upon their foreheads. ||15||  

ਗੁਰਮੁਖਿ = ਗੁਰੂ ਦੀ ਰਾਹੀਂ। ਜਿਨ ਮਸਤਕਿ = ਜਿਨ੍ਹਾਂ ਦੇ ਮੱਥੇ ਉਤੇ। ਧੁਰਿ = ਧੁਰੋਂ, ਪ੍ਰਭੂ ਦੇ ਹੁਕਮ ਅਨੁਸਾਰ। ਲੇਖੁ = ਕੀਤੇ ਕਰਮਾਂ ਅਨੁਸਾਰ ਭਾਗਾਂ ਵਿਚ ਲਿਖਿਆ ਲੇਖ ॥੧੫॥
ਗੁਰੂ ਦੀ ਰਾਹੀਂ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੧੫॥


ਤੂ ਆਪੇ ਕਰਤਾ ਕਾਰਣ ਕਰਣਾ  

Ŧū āpe karṯā kāraṇ karṇā.  

You Yourself are the Creator Lord, the Cause of causes.  

ਕਰਤਾ = ਪੈਦਾ ਕਰਨ ਵਾਲਾ। ਕਰਣਾ = ਕਰਣ, ਜਗਤ। ਕਾਰਣ = ਮੂਲ।
ਹੇ ਪ੍ਰਭੂ! ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ, ਤੂੰ ਆਪ ਹੀ ਜਗਤ ਦਾ ਮੂਲ ਹੈਂ।


ਸ੍ਰਿਸਟਿ ਉਪਾਇ ਧਰੀ ਸਭ ਧਰਣਾ  

Sarisat upā▫e ḏẖarī sabẖ ḏẖarṇā.  

You created the Universe, and You support the whole earth.  

ਧਰੀ = ਆਸਰਾ ਦਿੱਤਾ ਹੋਇਆ ਹੈ। ਧਰਣਾ = ਧਰਤੀ।
ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕਰ ਕੇ ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ।


ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥  

Jan Nānak saraṇ pa▫i▫ā har ḏu▫ārai har bẖāvai lāj rakẖā▫iḏā. ||16||1||5||  

Servant Nanak seeks the Sanctuary of Your Door, O Lord; if it is Your Will, please preserve his honor. ||16||1||5||  

ਹਰਿ ਦੁਆਰੈ = ਹਰੀ ਦੇ ਦਰ ਤੇ। ਹਰਿ ਭਾਵੈ = ਜੇ ਹਰੀ ਨੂੰ ਚੰਗਾ ਲੱਗੇ। ਲਾਜ = ਇੱਜ਼ਤ ॥੧੬॥੧॥੫॥
ਦਾਸ ਨਾਨਕ ਉਸੇ ਪ੍ਰਭੂ ਦੇ ਦਰ ਤੇ (ਡਿੱਗਾ ਹੋਇਆ ਹੈ, ਉਸੇ ਦੀ) ਸਰਨ ਪਿਆ ਹੋਇਆ ਹੈ। ਉਸ ਦੀ ਆਪਣੀ ਰਜ਼ਾ ਹੁੰਦੀ ਹੈ ਤਾਂ (ਲੋਕ ਪਰਲੋਕ ਵਿਚ ਜੀਵ ਦੀ) ਇੱਜ਼ਤ ਰੱਖ ਲੈਂਦਾ ਹੈ ॥੧੬॥੧॥੫॥


ਮਾਰੂ ਸੋਲਹੇ ਮਹਲਾ  

Mārū solhe mėhlā 5  

Maaroo, Solahas, Fifth Mehl:  

xxx
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।


ਸਤਿਗੁਰ ਪ੍ਰਸਾਦਿ  

Ik▫oaʼnkār saṯgur parsāḏ.  

One Universal Creator God. By The Grace Of The True Guru:  

xxx
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।


ਜੋ ਦੀਸੈ ਸੋ ਏਕੋ ਤੂਹੈ  

Jo ḏīsai so eko ṯūhai.  

Whatever is seen is You, O One Lord.  

ਦੀਸੈ = ਦਿੱਸ ਰਿਹਾ ਹੈ। ਏਕੋ ਤੂ ਹੈ = ਸਿਰਫ਼ ਤੂੰ ਹੀ ਤੂੰ ਹੈਂ।
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਸਿਰਫ਼ ਤੂੰ ਹੀ ਤੂੰ ਹੈਂ।


ਬਾਣੀ ਤੇਰੀ ਸ੍ਰਵਣਿ ਸੁਣੀਐ  

Baṇī ṯerī sarvaṇ suṇī▫ai.  

What the ears hear is the Word of Your Bani.  

ਬਾਣੀ = ਆਵਾਜ਼। ਸ੍ਰਵਣਿ = ਕੰਨ ਨਾਲ। ਸੁਣੀਐ = ਸੁਣੀ ਜਾ ਰਹੀ ਹੈ।
(ਸਭ ਜੀਵਾਂ ਵਿਚ ਤੂੰ ਹੀ ਬੋਲ ਰਿਹਾ ਹੈਂ) ਤੇਰਾ ਹੀ ਬੋਲ ਕੰਨੀਂ ਸੁਣਿਆ ਜਾ ਰਿਹਾ ਹੈ।


ਦੂਜੀ ਅਵਰ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ ॥੧॥  

Ḏūjī avar na jāpas kā▫ī sagal ṯumārī ḏẖārṇā. ||1||  

There is nothing else to be seen at all. You give support to all. ||1||  

ਅਵਰ = ਹੋਰ। ਕਾਈ = {ਲਫ਼ਜ਼ 'ਕੋਈ' ਪੁਲਿੰਗ ਹੈ, ਅਤੇ 'ਕਾਈ' ਇਸਤ੍ਰੀ-ਲਿੰਗ ਹੈ}। ਸਗਲ = ਸਾਰੀ ਸ੍ਰਿਸ਼ਟੀ। ਧਾਰਣਾ = ਆਸਰਾ ਦਿੱਤਾ ਹੋਇਆ ਹੈ ॥੧॥
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਕੋਈ ਭੀ ਸ਼ੈ ਤੈਥੋਂ ਵੱਖਰੀ ਨਹੀਂ ਦਿੱਸ ਰਹੀ ॥੧॥


ਆਪਿ ਚਿਤਾਰੇ ਅਪਣਾ ਕੀਆ  

Āp cẖiṯāre apṇā kī▫ā.  

You Yourself are conscious of Your Creation.  

ਚਿਤਾਰੇ = ਸੰਭਾਲ ਕਰਦਾ ਹੈ, ਖ਼ਿਆਲ ਰੱਖਦਾ ਹੈ। ਕੀਆ = ਪੈਦਾ ਕੀਤਾ ਹੋਇਆ (ਜਗਤ)।
ਆਪਣੇ ਪੈਦਾ ਕੀਤੇ ਜਗਤ ਦੀ ਪ੍ਰਭੂ ਆਪ ਹੀ ਸੰਭਾਲ ਕਰ ਰਿਹਾ ਹੈ,


ਆਪੇ ਆਪਿ ਆਪਿ ਪ੍ਰਭੁ ਥੀਆ  

Āpe āp āp parabẖ thī▫ā.  

You Yourself established Yourself, O God.  

ਆਪੇ = ਆਪ ਹੀ। ਥੀਆ = (ਹਰ ਥਾਂ ਮੌਜੂਦ) ਹੈ।
ਹਰ ਥਾਂ ਪ੍ਰਭੂ ਆਪ ਹੀ ਆਪ ਹੈ।


ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥੨॥  

Āp upā▫e racẖi▫on pasārā āpe gẖat gẖat sārṇā. ||2||  

Creating Yourself, You formed the expanse of the Universe; You Yourself cherish and sustain each and every heart. ||2||  

ਉਪਾਇ = ਪੈਦਾ ਕਰ ਕੇ। ਰਚਿਓਨੁ = ਉਸ (ਪ੍ਰਭੂ) ਨੇ ਰਚਿਆ ਹੈ। ਪਸਾਰਾ = ਜਗਤ-ਖਿਲਾਰਾ। ਘਟਿ ਘਟਿ = ਹਰੇਕ ਘਟ ਵਿਚ। ਸਾਰਣਾ = ਸਾਰ ਲੈਂਦਾ ਹੈ ॥੨॥
ਪ੍ਰਭੂ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕਰ ਕੇ ਇਹ ਜਗਤ-ਪਸਾਰਾ ਰਚਿਆ ਹੈ। ਹਰੇਕ ਸਰੀਰ ਵਿਚ ਆਪ ਹੀ (ਵਿਆਪਕ ਹੋ ਕੇ ਸਭ ਦੀ) ਸਾਰ ਲੈਂਦਾ ਹੈ ॥੨॥


ਇਕਿ ਉਪਾਏ ਵਡ ਦਰਵਾਰੀ  

Ik upā▫e vad ḏarvārī.  

You created some to hold great and royal courts.  

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਦਰਵਾਰੀ = ਦਰਬਾਰ ਵਾਲੇ।
ਹੇ ਪ੍ਰਭੂ! ਤੂੰ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ,


ਇਕਿ ਉਦਾਸੀ ਇਕਿ ਘਰ ਬਾਰੀ  

Ik uḏāsī ik gẖar bārī.  

Some turn away from the world in renunciation, and some maintain their households.  

ਉਦਾਸੀ = ਵਿਰਕਤ। ਘਰਬਾਰੀ = ਗ੍ਰਿਹਸਤੀ।
ਕਈ ਤਿਆਗੀ ਤੇ ਕਈ ਗ੍ਰਿਹਸਤੀ ਬਣਾ ਦਿੱਤੇ ਹਨ।


        


© SriGranth.org, a Sri Guru Granth Sahib resource, all rights reserved.
See Acknowledgements & Credits