Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਸਭੁ ਕੋ ਬੋਲੈ ਆਪਣ ਭਾਣੈ  

Everyone speaks as they please.  

ਸਭੁ ਕੋ = ਹਰੇਕ (ਮਨਮੁਖ) ਮਨੁੱਖ।
ਹਰੇਕ ਮਨੁੱਖ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਆਪਣੇ ਸੁਆਰਥ ਦੇ ਸੁਭਾਵ ਵਿਚ ਹੀ (ਸਭ ਬਚਨ) ਬੋਲਦਾ ਹੈ,


ਮਨਮੁਖੁ ਦੂਜੈ ਬੋਲਿ ਜਾਣੈ  

The self-willed manmukh, in duality, does not know how to speak.  

ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਵਿਚ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ) ਬੋਲਣਾ ਨਹੀਂ ਜਾਣਦਾ।


ਅੰਧੁਲੇ ਕੀ ਮਤਿ ਅੰਧਲੀ ਬੋਲੀ ਆਇ ਗਇਆ ਦੁਖੁ ਤਾਹਾ ਹੇ ॥੧੧॥  

The blind person has a blind and deaf intellect; coming and going in reincarnation, he suffers in pain. ||11||  

ਅੰਧਲੀ = ਅੰਨ੍ਹੀ। ਤਾਹਾ = ਉਸ ਨੂੰ ॥੧੧॥
ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ ਦੀ ਅਕਲ ਅੰਨ੍ਹੀ ਤੇ ਬੋਲੀ ਹੋ ਜਾਂਦੀ ਹੈ (ਉਸ ਨੂੰ ਨਾਹ ਕਿਤੇ ਪਰਮਾਤਮਾ ਦਿੱਸਦਾ ਹੈ, ਨਾਹ ਹੀ ਉਸ ਦੀ ਸਿਫ਼ਤ-ਸਾਲਾਹ ਉਹ ਸੁਣਦਾ ਹੈ)। ਉਸ ਨੂੰ ਜਨਮ ਮਰਨ ਦੇ ਗੇੜ ਦਾ ਦੁੱਖ ਵਾਪਰਦਾ ਰਹਿੰਦਾ ਹੈ ॥੧੧॥


ਦੁਖ ਮਹਿ ਜਨਮੈ ਦੁਖ ਮਹਿ ਮਰਣਾ  

In pain he is born, and in pain he dies.  

xxx
ਮਨਮੁਖ ਮਨੁੱਖ ਦੁੱਖਾਂ ਵਿਚ ਗ੍ਰਸਿਆ ਜੰਮਦਾ ਹੈ (ਸਾਰੀ ਉਮਰ ਦੁੱਖ ਸਹੇੜ ਸਹੇੜ ਕੇ) ਦੁੱਖਾਂ ਵਿਚ ਹੀ ਮਰਦਾ ਹੈ।


ਦੂਖੁ ਮਿਟੈ ਬਿਨੁ ਗੁਰ ਕੀ ਸਰਣਾ  

His pain is not relieved, without seeking the Sanctuary of the Guru.  

xxx
ਗੁਰੂ ਦੀ ਸਰਨ ਪੈਣ ਤੋਂ ਬਿਨਾ (ਇਹ ਜਨਮਾਂ ਜਨਮਾਂਤਰਾਂ ਦਾ ਲੰਮਾ) ਦੁੱਖ ਮਿਟ ਨਹੀਂ ਸਕਦਾ।


ਦੂਖੀ ਉਪਜੈ ਦੂਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੇ ॥੧੨॥  

In pain he is created, and in pain he perishes. What has he brought with himself? And what will he take away? ||12||  

ਦੂਖੀ = ਦੁੱਖਾਂ ਵਿਚ ਹੀ ॥੧੨॥
ਦੁੱਖਾਂ ਵਿਚ ਜੰਮਦਾ ਤੇ ਦੁੱਖਾਂ ਵਿਚ ਹੀ ਮਰਦਾ ਹੈ, ਸੁਚੱਜਾ ਆਤਮਕ ਜੀਵਨ ਨਾਹ ਹੀ ਲੈ ਕੇ ਇਥੇ ਆਉਂਦਾ ਹੈ, ਨਾਹ ਹੀ ਇਥੋਂ ਲੈ ਕੇ ਜਾਂਦਾ ਹੈ ॥੧੨॥


ਸਚੀ ਕਰਣੀ ਗੁਰ ਕੀ ਸਿਰਕਾਰਾ  

True are the actions of those who are under the Guru's influence.  

ਸਿਰਕਾਰਾ = ਹਕੂਮਤ, ਅਗਵਾਈ।
ਗੁਰੂ ਦੀ ਅਗਵਾਈ ਵਿਚ ਤੁਰਨਾ ਹੀ ਸਹੀ ਜੀਵਨ-ਰਸਤਾ ਹੈ,


ਆਵਣੁ ਜਾਣੁ ਨਹੀ ਜਮ ਧਾਰਾ  

They do not come and go in reincarnation, and they are not subject to the laws of Death.  

ਧਾਰਾ = ਰਸਤਾ।
ਇਸ ਤਰ੍ਹਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਆਤਮਕ ਮੌਤ ਦਾ ਰਸਤਾ ਭੀ ਨਹੀਂ ਫੜੀਦਾ।


ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥੧੩॥  

Whoever abandons the branches, and clings to the true root, enjoys true ecstasy within his mind. ||13||  

ਪਰਾਤਾ = ਪਛਾਣਿਆ। ਓਮਾਹਾ = ਉਤਸ਼ਾਹ ॥੧੩॥
ਜੇਹੜਾ ਮਨੁੱਖ (ਗੁਰੂ ਦੀ ਅਗਵਾਈ ਵਿਚ) ਟਾਹਣੀਆਂ ਛੱਡ ਕੇ ਮੂਲ ਨੂੰ ਪਛਾਣਦਾ ਹੈ (ਪ੍ਰਭੂ ਦੀ ਰਚੀ ਮਾਇਆ ਦਾ ਮੋਹ ਛੱਡ ਕੇ ਸਿਰਜਣਹਾਰ ਪ੍ਰਭੂ ਨਾਲ ਜਾਣ-ਪਛਾਣ ਪਾਂਦਾ ਹੈ) ਉਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲਾ ਉਤਸ਼ਾਹ ਪੈਦਾ ਹੁੰਦਾ ਹੈ ॥੧੩॥


ਹਰਿ ਕੇ ਲੋਗ ਨਹੀ ਜਮੁ ਮਾਰੈ  

Death cannot strike down the people of the Lord.  

xxx
ਜੇਹੜੇ ਬੰਦੇ ਪਰਮਾਤਮਾ ਦੇ ਸੇਵਕ ਬਣਦੇ ਹਨ ਉਹਨਾਂ ਨੂੰ ਜਮ ਨਹੀਂ ਮਾਰ ਸਕਦਾ (ਆਤਮਕ ਮੌਤ ਨਹੀਂ ਮਾਰ ਸਕਦੀ),


ਨਾ ਦੁਖੁ ਦੇਖਹਿ ਪੰਥਿ ਕਰਾਰੈ  

They do not see pain on the most difficult path.  

ਪੰਥਿ ਕਰਾਰੈ = ਕਰੜੇ ਰਸਤੇ ਵਿਚ (ਪੈ ਕੇ)।
ਉਹ (ਆਤਮਕ ਮੌਤ ਦੇ) ਕਰੜੇ ਰਸਤੇ ਤੇ (ਨਹੀਂ ਪੈਂਦੇ ਤੇ) ਦੁੱਖ ਨਹੀਂ ਵੇਖਦੇ।


ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਦੂਜਾ ਕਾਹਾ ਹੇ ॥੧੪॥  

Deep within the nucleus of their hearts, they worship and adore the Lord's Name; there is nothing else at all for them. ||14||  

ਕਾਹਾ = ਬਖੇੜਾ ॥੧੪॥
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ (ਉਹ ਅੰਤਰ ਆਤਮੇ ਪਰਮਾਤਮਾ ਦੀ) ਭਗਤੀ ਕਰਦੇ ਹਨ। ਉਹਨਾਂ ਨੂੰ (ਮਾਇਆ ਦਾ) ਕੋਈ ਹੋਰ ਬਖੇੜਾ ਨਹੀਂ ਵਾਪਰਦਾ ॥੧੪॥


ਓੜੁ ਕਥਨੈ ਸਿਫਤਿ ਸਜਾਈ  

There is no end to the Lord's sermon and Praise.  

ਓੜੁ = ਖ਼ਾਤਮਾ, ਅਖ਼ੀਰਲਾ ਬੰਨਾ। ਸਜਾਈ = ਸੋਹਣੀ।
ਹੇ ਪ੍ਰਭੂ! (ਤੇਰੇ ਭਗਤ) ਤੇਰੀਆਂ ਸੋਹਣੀਆਂ ਸਿਫ਼ਤਾਂ ਕਰਦੇ ਰਹਿੰਦੇ ਹਨ ਉਹਨਾਂ ਦੇ ਇਸ ਉੱਦਮ ਦਾ ਖ਼ਾਤਮਾ ਨਹੀਂ ਹੁੰਦਾ।


ਜਿਉ ਤੁਧੁ ਭਾਵਹਿ ਰਹਹਿ ਰਜਾਈ  

As it pleases You, I remain under Your Will.  

ਰਜਾਈ = ਰਜ਼ਾ ਵਿਚ।
(ਉਹ) ਜਿਵੇਂ ਤੈਨੂੰ ਚੰਗੇ ਲੱਗਦੇ ਹਨ ਤੇਰੀ ਰਜ਼ਾ ਵਿਚ ਰਹਿੰਦੇ ਹਨ।


ਦਰਗਹ ਪੈਧੇ ਜਾਨਿ ਸੁਹੇਲੇ ਹੁਕਮਿ ਸਚੇ ਪਾਤਿਸਾਹਾ ਹੇ ॥੧੫॥  

I am embellished with robes of honor in the Court of the Lord, by the Order of the True King. ||15||  

ਪੈਧੇ = ਸਰੋਪਾ ਲੈ ਕੇ। ਜਾਨਿ = ਜਾਵਨਿ, ਜਾਂਦੇ ਹਨ ॥੧੫॥
ਹੇ ਸਦਾ-ਥਿਰ ਰਹਿਣ ਵਾਲੇ ਪਾਤਿਸ਼ਾਹ! ਤੇਰੇ ਹੁਕਮ ਅਨੁਸਾਰ ਉਹ ਤੇਰੀ ਹਜ਼ੂਰੀ ਵਿਚ ਇੱਜ਼ਤ ਨਾਲ ਸੌਖੇ ਪਹੁੰਚਦੇ ਹਨ ॥੧੫॥


ਕਿਆ ਕਹੀਐ ਗੁਣ ਕਥਹਿ ਘਨੇਰੇ  

How can I chant Your uncounted glories?  

ਕਥਹਿ = ਕਥਦੇ ਹਨ। ਕਿਆ ਕਹੀਐ = ਕੁਝ ਕਿਹਾ ਨਹੀਂ ਜਾ ਸਕਦਾ।
ਹੇ ਪ੍ਰਭੂ! ਅਨੇਕਾਂ ਹੀ ਜੀਵ ਤੇਰੇ ਗੁਣ ਕਥਨ ਕਰਦੇ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।


ਅੰਤੁ ਪਾਵਹਿ ਵਡੇ ਵਡੇਰੇ  

Even the greatest of the great do not know Your limits.  

xxx
(ਦੁਨੀਆ ਵਿਚ) ਵੱਡੇ ਵੱਡੇ (ਦੇਵਤੇ ਆਦਿਕ ਅਖਵਾਣ ਵਾਲੇ ਭੀ) ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।


ਨਾਨਕ ਸਾਚੁ ਮਿਲੈ ਪਤਿ ਰਾਖਹੁ ਤੂ ਸਿਰਿ ਸਾਹਾ ਪਾਤਿਸਾਹਾ ਹੇ ॥੧੬॥੬॥੧੨॥  

Please bless Nanak with the Truth, and preserve his honor; You are the supreme emperor above the heads of kings. ||16||6||12||  

xxx॥੧੬॥੬॥੧੨॥
ਹੇ ਪ੍ਰਭੂ! ਤੂੰ ਪਾਤਿਸ਼ਾਹਾਂ ਦੇ ਸਿਰ ਤੇ ਭੀ ਪਾਤਿਸ਼ਾਹ ਹੈਂ (ਮੇਰੀ ਅਰਦਾਸ ਹੈ) ਮੈਨੂੰ ਨਾਨਕ ਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ, ਮੇਰੀ ਲਾਜ ਰੱਖ ॥੧੬॥੬॥੧੨॥


ਮਾਰੂ ਮਹਲਾ ਦਖਣੀ  

Maaroo, First Mehl, Dakhanee:  

xxx
xxx


ਕਾਇਆ ਨਗਰੁ ਨਗਰ ਗੜ ਅੰਦਰਿ  

Deep within the body-village is the fortress.  

ਕਾਇਆ = ਸਰੀਰ। ਗੜ = ਗੜ੍ਹ, ਕਿਲ੍ਹੇ।
(ਲੋਕ ਆਪਣੇ ਵੱਸਣ ਵਾਸਤੇ ਸ਼ਹਿਰ ਵਸਾਂਦੇ ਹਨ ਤੇ ਰਾਖੀ ਵਾਸਤੇ ਕਿਲ੍ਹੇ ਬਣਾਂਦੇ ਹਨ, ਇਹਨਾਂ) ਸ਼ਹਿਰਾਂ ਤੇ ਕਿਲ੍ਹਿਆਂ (ਦੀ ਗਿਣਤੀ) ਵਿਚ (ਮਨੁੱਖਾ) ਸਰੀਰ ਭੀ ਇਕ ਸ਼ਹਿਰ ਹੈ।


ਸਾਚਾ ਵਾਸਾ ਪੁਰਿ ਗਗਨੰਦਰਿ  

The dwelling of the True Lord is within the city of the Tenth Gate.  

ਸਾਚਾ = ਸਦਾ-ਥਿਰ ਰਹਿਣ ਵਾਲਾ। ਪੁਰਿ = ਪੁਰ ਵਿਚ, ਸ਼ਹਿਰ ਵਿਚ। ਗਗਨੰਦਰਿ = ਗਗਨ ਅੰਦਰਿ, ਗਗਨ ਵਿਚ, ਆਕਾਸ਼ ਵਿਚ, ਚਿਤ-ਆਕਾਸ਼ ਵਿਚ, ਦਿਮਾਗ਼ ਵਿਚ।
(ਇਹ ਸ਼ਹਿਰ ਪਰਮਾਤਮਾ ਨੇ ਆਪਣੇ ਵੱਸਣ ਲਈ ਵਸਾਇਆ ਹੈ), ਇਸ ਸ਼ਹਿਰ ਵਿਚ ਇਸ ਦੇ ਦਸਮ ਦੁਆਰ ਵਿਚ ਪ੍ਰਭੂ ਸਦਾ-ਥਿਰ ਨਿਵਾਸ ਹੈ।


ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥  

This place is permanent and forever immaculate. He Himself created it. ||1||  

ਨਿਰਮਾਇਲੁ = ਨਿਰਮਲ, ਪਵਿਤ੍ਰ। ਆਪੁ = ਆਪਣੇ ਆਪ ਨੂੰ। ਉਪਾਇਦਾ = ਪਰਗਟ ਕਰਦਾ ਹੈ, ਟਿਕਾਂਦਾ ਹੈ ॥੧॥
ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ, ਉਸ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਆਪਣੇ ਆਪ ਨੂੰ (ਸਰੀਰਾਂ ਦੇ ਰੂਪ ਵਿਚ) ਪਰਗਟ ਕਰਦਾ ਹੈ ॥੧॥


ਅੰਦਰਿ ਕੋਟ ਛਜੇ ਹਟਨਾਲੇ  

Within the fortress are balconies and bazaars.  

ਹਟਨਾਲੇ = ਬਾਜ਼ਾਰ (ਜਿਥੇ ਨਾਲੋ ਨਾਲ ਹੱਟ ਹਨ)। ਛਜੇ = ਛੱਜੇ।
ਇਸ (ਸਰੀਰ-) ਕਿਲ੍ਹੇ ਦੇ ਅੰਦਰ ਹੀ, ਮਾਨੋ, ਛੱਜੇ ਤੇ ਬਾਜ਼ਾਰ ਹਨ,


ਆਪੇ ਲੇਵੈ ਵਸਤੁ ਸਮਾਲੇ  

He Himself takes care of His merchandise.  

ਲੇਵੈ = ਲੈਂਦਾ ਹੈ, ਖ਼ਰੀਦਦਾ ਹੈ।
ਜਿਨ੍ਹਾਂ ਵਿਚ ਪ੍ਰਭੂ ਆਪ ਹੀ ਸੌਦਾ ਖ਼ਰੀਦਦਾ ਹੈ ਤੇ ਸਾਂਭਦਾ ਹੈ।


ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨॥  

The hard and heavy doors of the Tenth Gate are closed and locked. Through the Word of the Guru's Shabad, they are thrown open. ||2||  

ਬਜਰ ਕਪਾਟ = ਕਰੜੇ ਦਰਵਾਜ਼ੇ। ਜੜਿ ਜਾਣੈ = ਬੰਦ ਕਰਨੇ ਜਾਣਦਾ ਹੈ ॥੨॥
(ਮਾਇਆ ਦੇ ਮੋਹ ਦੇ) ਕਰੜੇ ਕਵਾੜ ਭੀ ਅੰਦਰ ਜੜੇ ਪਏ ਹਨ, ਪਰਮਾਤਮਾ ਆਪ ਹੀ ਇਹ ਕਵਾੜ ਬੰਦ ਕਰਨੇ ਜਾਣਦਾ ਹੈ ਤੇ ਆਪ ਹੀ ਗੁਰੂ ਦੇ ਸ਼ਬਦ ਵਿਚ (ਜੀਵ ਨੂੰ ਜੋੜ ਕੇ ਕਵਾੜ) ਖੁਲ੍ਹਾ ਦੇਂਦਾ ਹੈ ॥੨॥


ਭੀਤਰਿ ਕੋਟ ਗੁਫਾ ਘਰ ਜਾਈ  

Within the fortress is the cave, the home of the self.  

ਘਰ ਜਾਈ = ਘਰ ਦੀ ਥਾਂ।
ਇਸ (ਸਰੀਰ) ਕਿਲ੍ਹੇ ਗੁਫ਼ਾ ਵਿਚ ਪਰਮਾਤਮਾ ਦੀ ਰਿਹੈਸ਼ ਦਾ ਥਾਂ ਹੈ।


ਨਉ ਘਰ ਥਾਪੇ ਹੁਕਮਿ ਰਜਾਈ  

He established the nine gates of this house, by His Command and His Will.  

ਨਉ ਘਰ = ਨੌ ਗੋਲਕਾਂ, ਨੌ ਇੰਦ੍ਰੇ।
ਰਜ਼ਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਇਸ ਕਿਲ੍ਹੇ ਵਿਚ) ਨੌ ਘਰ ਬਣਾ ਦਿੱਤੇ ਹਨ (ਜੋ ਪਰੱਤਖ ਦਿਸਦੇ ਹਨ)।


ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥  

In the Tenth Gate, the Primal Lord, the unknowable and infinite dwells; the unseen Lord reveals Himself. ||3||  

ਦਸਵੈ = ਦਸਵੇਂ ਘਰ ਵਿਚ ॥੩॥
ਦਸਵੇਂ ਘਰ ਵਿਚ (ਜੋ ਗੁਪਤ ਹੈ) ਸਰਬ-ਵਿਆਪਕ ਲੇਖੇ ਤੋਂ ਰਹਿਤ ਤੇ ਬੇਅੰਤ ਪ੍ਰਭੂ ਆਪ ਵੱਸਦਾ ਹੈ। ਉਹ ਅਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਂਦਾ ਹੈ ॥੩॥


ਪਉਣ ਪਾਣੀ ਅਗਨੀ ਇਕ ਵਾਸਾ  

Within the body of air, water and fire, the One Lord dwells.  

ਇਕ ਵਾਸਾ = ਇਕੱਠੇ ਵਸਾਏ ਹਨ।
(ਇਸ ਸਰੀਰ ਵਿਚ ਉਸ ਨੇ) ਹਵਾ, ਪਾਣੀ, ਅੱਗ (ਆਦਿਕ ਤੱਤਾਂ) ਨੂੰ ਇਕੱਠੇ ਵਸਾ ਦਿੱਤਾ ਹੈ।


ਆਪੇ ਕੀਤੋ ਖੇਲੁ ਤਮਾਸਾ  

He Himself stages His wondrous dramas and plays.  

xxx
(ਜਗਤ-ਰਚਨਾ ਦਾ) ਖੇਲ ਤੇ ਤਮਾਸ਼ਾ ਉਸ ਨੇ ਆਪ ਹੀ ਰਚਿਆ ਹੋਇਆ ਹੈ।


ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥  

By His Grace, water puts out the burning fire; He Himself stores it up in the watery ocean. ||4||  

ਜਲਿ = ਪਾਣੀ ਨਾਲ। ਨਿਵਰੈ = ਬੁੱਝ ਜਾਂਦੀ ਹੈ। ਜਲ ਨਿਧਿ = ਸਮੁੰਦਰ (ਵਿਚ) ॥੪॥
ਜੇਹੜੀ ਬਲਦੀ ਅੱਗ ਉਸ ਦੀ ਕਿਰਪਾ ਦੀ ਰਾਹੀਂ ਪਾਣੀ ਨਾਲ ਬੁੱਝ ਜਾਂਦੀ ਹੈ ਉਹ ਅੱਗ (ਬੜਵਾ ਅਗਨੀ) ਉਸ ਨੇ ਸਮੁੰਦਰ ਵਿਚ ਟਿਕਾ ਰੱਖੀ ਹੈ ॥੪॥


ਧਰਤਿ ਉਪਾਇ ਧਰੀ ਧਰਮ ਸਾਲਾ  

Creating the earth, He established it as the home of Dharma.  

ਧਰਮਸਾਲਾ = ਧਰਮ ਕਮਾਣ ਦੀ ਥਾਂ।
ਧਰਤੀ ਪੈਦਾ ਕਰ ਕੇ ਪਰਮਾਤਮਾ ਨੇ ਇਸ ਨੂੰ ਧਰਮ ਕਮਾਣ ਲਈ ਥਾਂ ਬਣਾ ਦਿੱਤਾ ਹੈ।


ਉਤਪਤਿ ਪਰਲਉ ਆਪਿ ਨਿਰਾਲਾ  

Creating and destroying, He remains unattached.  

ਉਤਪਤਿ = ਪੈਦਾਇਸ਼। ਪਰਲਉ = ਨਾਸ।
ਜਗਤ ਦੀ ਉਤਪੱਤੀ ਤੇ ਪਰਲੋ ਕਰਨ ਵਾਲਾ ਆਪ ਹੀ ਹੈ, ਪਰ ਆਪ ਇਸ ਉਤਪੱਤੀ ਪਰਲੋ ਤੋਂ ਨਿਰਲੇਪ ਰਹਿੰਦਾ ਹੈ।


ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥  

He stages the play of the breath everywhere. Withdrawing His power, He lets the beings crumble. ||5||  

ਪਵਣੈ = ਸੁਆਸਾਂ ਦਾ ॥੫॥
ਹਰ ਥਾਂ (ਭਾਵ, ਸਭ ਜੀਵਾਂ ਵਿਚ) ਉਸ ਨੇ ਸੁਆਸਾਂ ਦੀ ਖੇਡ ਰਚੀ ਹੋਈ ਹੈ (ਭਾਵ, ਸੁਆਸਾਂ ਦੇ ਆਸਰੇ ਜੀਵ ਜਿਊਂਦੇ ਰੱਖੇ ਹੋਏ ਹਨ), ਆਪ ਹੀ (ਇਹ ਸੁਆਸਾਂ ਦੀ) ਤਾਕਤ ਖਿੱਚ ਕੇ (ਕੱਢ ਕੇ ਸਰੀਰਾਂ ਦੀ ਖੇਡ ਨੂੰ) ਢਾਹ ਦੇਂਦਾ ਹੈ ॥੫॥


ਭਾਰ ਅਠਾਰਹ ਮਾਲਣਿ ਤੇਰੀ  

Your gardener is the vast vegetation of nature.  

ਭਾਰ ਅਠਾਰਹ = ਸਾਰੀ ਬਨਸਪਤੀ।
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ (ਤੇਰੇ ਅੱਗੇ ਫੁੱਲ ਭੇਟਾ ਕਰਨ ਵਾਲੀ) ਤੇਰੀ ਮਾਲਣ ਹੈ,


ਚਉਰੁ ਢੁਲੈ ਪਵਣੈ ਲੈ ਫੇਰੀ  

The wind blowing around is the chauree, the fly-brush, waving over You.  

ਢੁਲੈ = ਝੁਲਦਾ ਹੈ। ਪਵਣੈ = ਪਵਣ ਦਾ।
(ਜੇਹੜੀ ਹਵਾ) ਫੇਰੀਆਂ ਲੈਂਦੀ ਹੈ (ਭਾਵ, ਹਰ ਪਾਸੇ ਚੱਲਦੀ ਹੈ, ਉਸ) ਹਵਾ ਦਾ (ਮਾਨੋ) ਚਉਰ (ਤੇਰੇ ਉਤੇ) ਝੁਲ ਰਿਹਾ ਹੈ।


ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥  

The Lord placed the two lamps, the sun and the moon; the sun merges in the house of the moon. ||6||  

ਸਸਿ = ਚੰਦ੍ਰਮਾ। ਸੂਰੁ = ਸੂਰਜ ॥੬॥
(ਆਪਣੇ ਜਗਤ-ਮਹੱਲ ਵਿਚ) ਤੂੰ ਆਪ ਹੀ ਚੰਦ ਅਤੇ ਸੂਰਜ (ਮਾਨੋ) ਦੋ ਦੀਵੇ (ਜਗਾ) ਰੱਖੇ ਹਨ, ਚੰਦ੍ਰਮਾ ਦੇ ਘਰ ਵਿਚ ਸੂਰਜ ਸਮਾਇਆ ਹੋਇਆ ਹੈ (ਸੂਰਜ ਦੀਆਂ ਕਿਰਨਾਂ ਚੰਦ੍ਰਮਾ ਵਿਚ ਪੈ ਕੇ ਚੰਦ੍ਰਮਾ ਨੂੰ ਰੌਸ਼ਨੀ ਦੇ ਰਹੀਆਂ ਹਨ) ॥੬॥


ਪੰਖੀ ਪੰਚ ਉਡਰਿ ਨਹੀ ਧਾਵਹਿ  

The five birds do not fly wild.  

ਪੰਖੀ ਪੰਚ = (ਗੁਰਮੁਖ ਬਿਰਖ ਦੇ) ਪੰਜ ਗਿਆਨ-ਇੰਦ੍ਰੇ ਪੰਛੀ। ਉਡਰਿ = ਉੱਡ ਕੇ।
ਉਹਨਾਂ ਦੇ (ਗਿਆਨ-ਇੰਦ੍ਰੇ) ਪੰਛੀ ਉੱਡ ਕੇ ਬਾਹਰ (ਵਿਕਾਰਾਂ ਵਲ) ਦੌੜਦੇ ਨਹੀਂ ਫਿਰਦੇ,


ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ  

The tree of life is fruitful, bearing the fruit of Ambrosial Nectar.  

xxx
(ਜੇਹੜੇ) ਗੁਰਮੁਖ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਦੇ ਹਨ। ਗੁਰੂ (ਮਾਨੋ ਅਜਿਹਾ) ਫਲ ਦੇਣ ਵਾਲਾ ਰੁੱਖ ਹੈ।


ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥  

The Gurmukh intuitively sings the Glorious Praises of the Lord; he eats the food of the Lord's sublime essence. ||7||  

ਰਵੈ = ਸਿਮਰਦਾ ਹੈ ॥੭॥
ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ-ਪੰਛੀ ਆਤਮਕ ਅਡੋਲਤਾ ਵਿਚ ਰਹਿ ਕੇ ਨਾਮ ਸਿਮਰਦਾ ਹੈ ਤੇ ਪ੍ਰਭੂ ਦੇ ਗੁਣ ਗਾਂਦਾ ਹੈ। ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ-ਰਸ (ਰੂਪ) ਚੋਗ ਚੁਗਾਂਦਾ ਹੈ ॥੭॥


ਝਿਲਮਿਲਿ ਝਿਲਕੈ ਚੰਦੁ ਤਾਰਾ  

The dazzling light glitters, although neither the moon nor the stars are shining;  

ਝਿਲਮਿਲ = ਬੜੀ ਚਮਕ ਨਾਲ। ਝਿਲਕੈ = ਲਿਸ਼ਕਦਾ ਹੈ।
('ਸਫਲ ਬਿਰਖ' ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਨ ਵਾਲੇ ਗੁਰਮੁਖ ਦੇ ਅੰਦਰ ਆਤਮ-ਪਰਕਾਸ਼ ਪੈਦਾ ਹੁੰਦਾ ਹੈ ਜੋ) ਐਸਾ ਝਿਲਮਿਲ ਝਿਲਮਿਲ ਕਰ ਕੇ ਚਮਕਾਰੇ ਮਾਰਦਾ ਹੈ ਕਿ ਉਸ ਦੀ ਚਮਕ ਤਕ ਨਾਹ ਚੰਦ, ਨਾਹ ਕੋਈ ਤਾਰਾ,


ਸੂਰਜ ਕਿਰਣਿ ਬਿਜੁਲਿ ਗੈਣਾਰਾ  

neither the sun's rays nor the lightning flashes across the sky.  

ਗੈਣਾਰਾ = ਆਕਾਸ਼।
ਨਾਹ ਸੂਰਜ ਦੀ ਕਿਰਣ, ਅਤੇ ਨਾਹ ਹੀ ਆਕਾਸ਼ ਦੀ ਬਿਜਲੀ ਪਹੁੰਚ ਸਕਦੀ ਹੈ (ਬਰਾਬਰੀ ਕਰ ਸਕਦੀ ਹੈ)।


ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥  

I describe the indescribable state, which has no sign, where the all-pervading Lord is still pleasing to the mind. ||8||  

ਅਕਥੀ = ਉਹ ਅਵਸਥਾ ਜਿਸ ਦਾ ਬਿਆਨ ਨਾਹ ਹੋ ਸਕੇ। ਕਥਉ = ਮੈਂ ਦੱਸਦਾ ਹਾਂ ॥੮॥
(ਮੈਂ ਉਸ ਪਰਕਾਸ਼ ਦਾ) ਬਿਆਨ ਤਾਂ ਕਰ ਰਿਹਾ ਹਾਂ (ਪਰ ਉਹ ਪਰਕਾਸ਼) ਬਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ। (ਜਿਸ ਮਨੁੱਖ ਦੇ ਅੰਦਰ ਉਹ ਪਰਕਾਸ਼ ਆਪਣਾ) ਜ਼ਹੂਰ ਕਰਦਾ ਹੈ ਉਸ ਦੇ ਮਨ ਵਿਚ ਉਹ ਬੜਾ ਪਿਆਰਾ ਲੱਗਦਾ ਹੈ ॥੮॥


ਪਸਰੀ ਕਿਰਣਿ ਜੋਤਿ ਉਜਿਆਲਾ  

The rays of Divine Light have spread out their brilliant radiance.  

xxx
(ਜਿਸ ਗੁਰਮੁਖ ਦੇ ਅੰਦਰ 'ਸਫਲ ਬਿਰਖ' ਗੁਰੂ ਦੀ ਮੇਹਰ ਨਾਲ) ਰੱਬੀ ਜੋਤਿ ਦੀ ਕਿਰਣ ਪਰਕਾਸ਼ਦੀ ਹੈ ਉਸ ਦੇ ਅੰਦਰ (ਆਤਮਕ) ਚਾਨਣ ਹੋ ਜਾਂਦਾ ਹੈ।


ਕਰਿ ਕਰਿ ਦੇਖੈ ਆਪਿ ਦਇਆਲਾ  

Having created the creation, the Merciful Lord Himself gazes upon it.  

xxx
ਦਇਆ ਦਾ ਸੋਮਾ ਪ੍ਰਭੂ ਆਪ ਹੀ ਇਹ ਕੌਤਕ ਕਰ ਕਰ ਕੇ ਵੇਖਦਾ ਹੈ।


ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥  

The sweet, melodious, unstruck sound current vibrates continuously in the home of the fearless Lord. ||9||  

ਰੁਣਝੁਣਕਾਰੁ = ਇਕ-ਰਸ ਮਿੱਠੀ ਮਿੱਠੀ ਆਵਾਜ਼। ਵਾਇਦਾ = ਵਜਾਂਦਾ ਹੈ ॥੯॥
(ਉਸ ਗੁਰਮੁਖ ਦੇ ਅੰਦਰ, ਮਾਨੋ) ਇਕ-ਰਸ ਮਿੱਠੀ ਮਿੱਠੀ ਸੁਰ ਵਾਲਾ ਗੀਤ ਚੱਲ ਪੈਂਦਾ ਹੈ ਜਿਸ ਦੀ ਧੁਨਿ ਸਦਾ (ਉਸ ਦੇ ਅੰਦਰ ਜਾਰੀ ਰਹਿੰਦੀ ਹੈ)। (ਉਹ ਗੁਰਮੁਖ ਆਪਣੇ ਅੰਦਰ, ਮਾਨੋ, ਐਸਾ ਸਾਜ਼) ਵਜਾਣ ਲੱਗ ਪੈਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਨਿਡਰਤਾ ਦੇ ਆਤਮਕ ਟਿਕਾਣੇ ਵਿਚ (ਟਿਕ ਜਾਂਦਾ ਹੈ) ॥੯॥


        


© SriGranth.org, a Sri Guru Granth Sahib resource, all rights reserved.
See Acknowledgements & Credits