Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਭੂਲੇ ਸਿਖ ਗੁਰੂ ਸਮਝਾਏ  

The Guru instructs His wandering Sikhs;  

xxx
ਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ (ਸਹੀ ਜੀਵਨ-ਰਾਹ ਦੀ) ਸਮਝ ਬਖ਼ਸ਼ਦਾ ਹੈ,


ਉਝੜਿ ਜਾਦੇ ਮਾਰਗਿ ਪਾਏ  

if they go astray, He sets them on the right path.  

ਉਝੜਿ = ਗ਼ਲਤ ਰਸਤੇ ਤੇ। ਮਾਰਗਿ = (ਠੀਕ) ਰਾਹ ਤੇ।
ਕੁਰਾਹੇ ਜਾਂਦੇ ਨੂੰ (ਠੀਕ) ਰਾਹ ਤੇ ਪਾਂਦਾ ਹੈ।


ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥  

So serve the Guru, forever, day and night; He is the Destroyer of pain - He is with you as your companion. ||13||  

ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ। ਸੰਗਿ = ਨਾਲ। ਸਖਾਤਾ = ਸਖਾ, ਸਾਥੀ ॥੧੩॥
(ਤੂੰ) ਦਿਨ ਰਾਤ ਉਸ ਗੁਰੂ ਦੀ ਦੱਸੀ ਹੋਈ ਕਾਰ ਕਰ। ਗੁਰੂ ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਤ੍ਰਤਾ ਬਣਾ ਦੇਂਦਾ ਹੈ ॥੧੩॥


ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ  

O mortal being, what devotional worship have you performed to the Guru?  

xxx
(ਸੰਸਾਰੀ ਜੀਵ) ਗੁਰੂ ਦੀ ਭਗਤੀ ਦੀ ਕੀਹ ਕਦਰ ਜਾਣ ਸਕਦੇ ਹਨ?


ਬ੍ਰਹਮੈ ਇੰਦ੍ਰਿ ਮਹੇਸਿ ਜਾਣੀ  

Even Brahma, Indra and Shiva do not know it.  

ਬ੍ਰਹਮੈ = ਬ੍ਰਹਮਾ ਨੇ। ਇੰਦ੍ਰਿ = ਇੰਦਰ ਨੇ। ਮਹੇਸਿ = ਮਹੇਸ਼ ਨੇ।
ਬ੍ਰਹਮਾ ਨੇ, ਇੰਦਰ ਨੇ, ਸ਼ਿਵ ਨੇ (ਭੀ ਇਹ ਕਦਰ) ਨਾਹ ਸਮਝੀ।


ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥  

Tell me, how can the unknowable True Guru be known? He alone attains this realization, whom the Lord forgives. ||14||  

ਅਲਖੁ = {अलक्ष्य} ਅਦ੍ਰਿਸ਼ਟ, ਜਿਸ ਦੇ ਕੋਈ ਖ਼ਾਸ ਚਿਹਨ-ਚੱਕ੍ਰ ਨਹੀਂ। ਤਿਸਹਿ = ਉਸ ਨੇ ਹੀ ॥੧੪॥
ਗੁਰੂ ਅਲੱਖ (-ਪ੍ਰਭੂ ਦਾ ਰੂਪ) ਹੈ, ਉਸ ਨੂੰ ਸਮਝਿਆ ਨਹੀਂ ਜਾ ਸਕਦਾ। ਗੁਰੂ ਜਿਸ ਉਤੇ ਮੇਹਰ ਕਰਦਾ ਹੈ ਉਹੀ (ਗੁਰੂ ਦੀ) ਪਛਾਣ ਕਰਦਾ ਹੈ ॥੧੪॥


ਅੰਤਰਿ ਪ੍ਰੇਮੁ ਪਰਾਪਤਿ ਦਰਸਨੁ  

One who has love within, obtains the Blessed Vision of His Darshan.  

xxx
ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਦਾ) ਪ੍ਰੇਮ ਹੈ ਉਸ ਨੂੰ (ਪਰਮਾਤਮਾ ਦਾ) ਦੀਦਾਰ ਪ੍ਰਾਪਤ ਹੁੰਦਾ ਹੈ।


ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ  

One who enshrines love for the Word of the Guru's Bani, meets with Him.  

ਪਰਸਨੁ = ਛੋਹ, ਮੇਲ।
ਜਿਸ ਦੀ ਪ੍ਰੀਤ ਗੁਰੂ ਦੀ ਬਾਣੀ ਨਾਲ ਬਣ ਗਈ ਉਸ ਨੂੰ ਪ੍ਰਭੂ-ਚਰਨਾਂ ਦੀ ਛੁਹ ਮਿਲ ਜਾਂਦੀ ਹੈ।


ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥  

Day and night, the Gurmukh sees the immaculate Divine Light everywhere; this lamp illuminates his heart. ||15||  

ਅਹਿ = ਦਿਨ। ਨਿਸਿ = ਰਾਤ। ਨਿਰਮਲ = ਪਵਿੱਤ੍ਰ। ਸਬਾਈ = ਸਾਰੀ ਲੋਕਾਈ ਵਿਚ। ਘਟਿ = (ਆਪਣੇ) ਹਿਰਦੇ-ਘਰ ਵਿਚ ॥੧੫॥
ਉਸ ਨੂੰ ਸਾਰੀ ਹੀ ਲੋਕਾਈ ਵਿਚ ਪ੍ਰਭੂ ਦੀ ਪਵਿਤ੍ਰ ਜੋਤਿ ਵਿਆਪਕ ਦਿੱਸਦੀ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ ਆਪਣੇ ਹਿਰਦੇ ਵਿਚ ਦਿਨ ਰਾਤ (ਗਿਆਨ ਦਾ) ਦੀਵਾ (ਜਗਦਾ) ਦਿੱਸਦਾ ਹੈ ॥੧੫॥


ਭੋਜਨ ਗਿਆਨੁ ਮਹਾ ਰਸੁ ਮੀਠਾ  

The food of spiritual wisdom is the supremely sweet essence.  

ਮਹਾ ਰਸੁ = ਬੜੇ ਸੁਆਦ ਵਾਲਾ।
(ਗੁਰੂ ਦੀ ਰਾਹੀਂ ਮਿਲਿਆ ਪਰਮਾਤਮਾ ਦਾ) ਗਿਆਨ ਇਕ ਐਸੀ (ਆਤਮਕ) ਖ਼ੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸੁਆਦਲੀ ਹੈ।


ਜਿਨਿ ਚਾਖਿਆ ਤਿਨਿ ਦਰਸਨੁ ਡੀਠਾ  

Whoever tastes it, sees the Blessed Vision of the Lord's Darshan.  

ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ (ਮਨੁੱਖ) ਨੇ।
ਜਿਸ ਨੇ ਇਹ ਸੁਆਦ ਚੱਖਿਆ ਹੈ ਉਸ ਨੇ ਪਰਮਾਤਮਾ ਦਾ ਦੀਦਾਰ ਕਰ ਲਿਆ ਹੈ।


ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥  

Beholding His Darshan, the unattached one meets the Lord; subduing the mind's desires, he merges into the Lord. ||16||  

ਦੇਖਿ = ਵੇਖ ਕੇ। ਬੈਰਾਗੀ = ਪ੍ਰੇਮੀ ਜੀਵ। ਮਨਸਾ = ਮਨ ਦਾ ਮਾਇਕ ਫੁਰਨਾ {मनीषा = ਇੱਛਾ, ਖ਼ਾਹਿਸ਼} ॥੧੬॥
ਜੇਹੜੇ ਪ੍ਰੇਮੀ (ਗੁਰੂ ਦੀ ਰਾਹੀਂ ਪਰਮਾਤਮਾ ਦਾ) ਦਰਸਨ ਕਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ, ਉਹਨਾਂ ਦਾ ਮਨ (ਆਪਣੀਆਂ) ਕਾਮਨਾਂ ਨੂੰ ਮਾਰ ਕੇ (ਸਦਾ ਲਈ ਪਰਮਾਤਮਾ ਦੀ ਯਾਦ ਵਿਚ) ਲੀਨ ਹੋ ਜਾਂਦਾ ਹੈ ॥੧੬॥


ਸਤਿਗੁਰੁ ਸੇਵਹਿ ਸੇ ਪਰਧਾਨਾ  

Those who serve the True Guru are supreme and famous.  

ਸੇ = ਉਹ ਬੰਦੇ। ਪਰਧਾਨਾ = ਮੰਨੇ ਪ੍ਰਮੰਨੇ ਹੋਏ।
ਜੇਹੜੇ ਮਨੁੱਖ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਂਦੇ ਹਨ,


ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ  

Deep within each and every heart, they recognize God.  

ਤਿਨ = ਉਹਨਾਂ ਬੰਦਿਆਂ ਨੇ।
ਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਲੈਂਦੇ ਹਨ।


ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥  

Please bless Nanak with the Lord's Praises, and the Sangat, the Congregation of the Lord's humble servants; through the True Guru, they know their Lord God. ||17||5||11||  

ਨਾਨਕ = ਨਾਨਕ ਨੂੰ ॥੧੭॥੫॥੧੧॥
(ਨਾਨਕ ਦੀ ਅਰਦਾਸਿ ਹੈ ਕਿ) ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ ਹੈ ਉਹਨਾਂ ਹਰੀ ਦੇ ਜਨਾਂ ਦੀ ਸੰਗਤਿ ਨਾਨਕ ਨੂੰ ਭੀ ਮਿਲ ਜਾਏ (ਉਹਨਾਂ ਦੀ ਸੰਗਤ ਵਿਚ ਹੀ ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤ ਮਿਲਦੀ ਹੈ ॥੧੭॥੫॥੧੧॥


ਮਾਰੂ ਮਹਲਾ  

Maaroo, First Mehl:  

xxx
xxx


ਸਾਚੇ ਸਾਹਿਬ ਸਿਰਜਣਹਾਰੇ  

The True Lord is the Creator of the Universe.  

ਸਾਚੇ = ਹੇ ਸਦਾ-ਥਿਰ ਰਹਿਣ ਵਾਲੇ! ਸਿਰਜਣਹਾਰੇ = ਹੇ ਸਿਰਜਣਹਾਰ!
ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਹੇ ਜਗਤ ਦੇ ਰਚਣਹਾਰ!


ਜਿਨਿ ਧਰ ਚਕ੍ਰ ਧਰੇ ਵੀਚਾਰੇ  

He established and contemplates the worldly sphere.  

ਜਿਨਿ = ਜਿਸ ਤੈਂ ਨੇ। ਧਰ = ਧਰਤੀ। ਧਰੇ = ਟਿਕਾਏ ਹਨ। ਵੀਚਾਰੇ = ਵੀਚਾਰਿ, ਸੋਚ-ਵਿਚਾਰ ਕੇ।
ਜਿਸ ਤੈਂ ਨੇ ਧਰਤੀ ਦੇ ਚੱਕਰ ਬਣਾਏ ਹਨ, ਤੂੰ ਆਪ ਹੀ ਸੋਚ-ਵਿਚਾਰ ਕੇ (ਆਪੋ ਆਪਣੇ ਥਾਂ) ਟਿਕਾਏ ਹਨ।


ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥  

He Himself created the creation, and beholds it; He is True and independent. ||1||  

ਕਰਿ ਕਰਿ = ਪੈਦਾ ਕਰ ਕਰ ਕੇ। ਵੇਖੈ = ਸੰਭਾਲ ਕਰਦਾ ਹੈ ॥੧॥
ਕਰਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, (ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਭੀ) ਉਹ ਬੇ-ਫ਼ਿਕਰ ਹੈ ॥੧॥


ਵੇਕੀ ਵੇਕੀ ਜੰਤ ਉਪਾਏ  

He created the beings of different kinds.  

ਵੇਕੀ ਵੇਕੀ = ਵਖ ਵਖ ਕਿਸਮ ਦੇ।
ਪਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ। ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ।


ਦੁਇ ਪੰਦੀ ਦੁਇ ਰਾਹ ਚਲਾਏ  

The two travelers have set out in two directions.  

ਪੰਦ = ਨਸੀਹਤ, ਸਿੱਖਿਆ। ਪੰਦੀ = ਨਸੀਹਤ ਦੇਣ ਵਾਲਾ। ਦੁਇ = ਦੋ। ਦੁਇ ਪੰਦੀ = ਚੰਗੀ ਤੇ ਮੰਦੀ ਦੋ ਕਿਸਮ ਦੀ ਸਿੱਖਿਆ ਦੇਣ ਵਾਲੇ, ਗੁਰਮੁਖਿ ਤੇ ਮਨਮੁਖ। ਦੁਇ ਰਾਹ = ਜੀਵਨ ਦੇ ਦੋ ਰਸਤੇ (ਚੰਗਾ ਤੇ ਮੰਦਾ)।
ਗੁਰਮੁਖਤਾ ਤੇ ਮਨਮੁਖਤਾ-ਇਹ ਦੋਵੇਂ ਰਸਤੇ ਤੋਰ ਦਿੱਤੇ ਹਨ।


ਗੁਰ ਪੂਰੇ ਵਿਣੁ ਮੁਕਤਿ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥  

Without the Perfect Guru, no one is liberated. Chanting the True Name, one profits. ||2||  

ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ। ਸਚੁ = ਸਦਾ-ਥਿਰ ਰਹਿਣ ਵਾਲਾ। ਲਾਹਾ = ਲਾਭ ॥੨॥
ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਮੰਦੇ ਰਸਤੇ ਵਲੋਂ) ਖ਼ਲਾਸੀ ਨਹੀਂ ਹੁੰਦੀ। (ਗੁਰੂ ਦੀ ਰਾਹੀਂ) ਸਦਾ-ਥਿਰ ਨਾਮ ਜਪ ਕੇ ਹੀ (ਮਨੁੱਖਾ ਜੀਵਨ ਵਿਚ ਆਤਮਕ) ਲਾਭ ਖੱਟ ਸਕੀਦਾ ਹੈ ॥੨॥


ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ  

The self-willed manmukhs read and study, but they do not know the way.  

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਪਰੁ = ਪਰੰਤੂ। ਬਿਧਿ = (ਉਸ ਉਤੇ ਅਮਲ ਕਰਨ ਦੀ) ਜਾਚ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ,


ਨਾਮੁ ਬੂਝਹਿ ਭਰਮਿ ਭੁਲਾਨਾ  

They do not understand the Naam, the Name of the Lord; they wander, deluded by doubt.  

ਭਰਮਿ = ਮਾਇਆ ਦੀ ਭਟਕਣਾ ਵਿਚ।
ਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ। ਉਹ ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ।


ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥  

They take bribes, and give false testimony; the noose of evil-mindedness is around their necks. ||3||  

ਦੇਨਿ = ਦੇਂਦੇ ਹਨ। ਉਗਾਹੀ = ਗਵਾਹੀ। ਗਲਿ = ਗਲ ਵਿਚ ॥੩॥
ਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮੱਤ ਦੀ ਫਾਹੀ ਉਹਨਾਂ ਦੇ ਗਲ ਵਿਚ ਪਈ ਰਹਿੰਦੀ ਹੈ ॥੩॥


ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ  

They read the Simritees, the Shaastras and the Puraanas;  

xxx
(ਪੰਡਿਤ ਲੋਕ ਭੀ) ਸਿੰਮ੍ਰਿਤੀਆਂ ਸ਼ਾਸਤ੍ਰ ਪੁਰਾਣ ਪੜ੍ਹਦੇ ਹਨ,


ਵਾਦੁ ਵਖਾਣਹਿ ਤਤੁ ਜਾਣਾ  

they argue and debate, but do not know the essence of reality.  

ਵਾਦੁ = ਚਰਚਾ, ਬਹਸ। ਤਤੁ = ਜਗਤ ਦਾ ਮੂਲ-ਪ੍ਰਭੂ, ਅਸਲੀਅਤ।
(ਪਰ) ਚਰਚਾ (ਹੀ) ਕਰਦੇ ਹਨ, ਅਸਲੀਅਤ ਨਹੀਂ ਸਮਝਦੇ।


ਵਿਣੁ ਗੁਰ ਪੂਰੇ ਤਤੁ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥  

Without the Perfect Guru, the essence of reality is not obtained. The true and pure beings walk the Path of Truth. ||4||  

ਸੁਚੇ = ਪਵਿਤ੍ਰ ਜੀਵਨ ਵਾਲੇ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ (ਸਿਮਰ ਕੇ)। ਸਚ ਰਾਹਾ = ਸੱਚ ਦਾ ਰਸਤਾ, ਸਹੀ ਜੀਵਨ-ਰਸਤਾ ॥੪॥
ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਅਸਲੀਅਤ ਲੱਭ ਹੀ ਨਹੀਂ ਸਕਦੀ। ਜੇਹੜੇ ਬੰਦੇ ਸਦਾ-ਥਿਰ (ਨਾਮ ਸਿਮਰਦੇ ਹਨ) ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਸਹੀ ਜੀਵਨ-ਰਸਤਾ ਫੜ ਲੈਂਦੇ ਹਨ ॥੪॥


ਸਭ ਸਾਲਾਹੇ ਸੁਣਿ ਸੁਣਿ ਆਖੈ  

All praise God and listen, and listen and speak.  

ਸਭ = ਸਾਰੀ ਲੋਕਾਈ।
(ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ (ਪ੍ਰਭੂ ਦੀਆਂ ਵਡਿਆਈਆਂ) ਆਖਦੀ ਹੈ।


ਆਪੇ ਦਾਨਾ ਸਚੁ ਪਰਾਖੈ  

He Himself is wise, and He Himself judges the Truth.  

ਦਾਨਾ = ਸਭ ਦੇ ਦਿਲ ਦੀ ਜਾਣਨ ਵਾਲਾ। ਪਰਾਖੈ = ਪਰਖੈ, ਪਰਖਦਾ ਹੈ।
ਪਰ ਸਦਾ-ਥਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ (ਹਰੇਕ ਦੀ ਕੀਤੀ ਭਗਤੀ ਨੂੰ) ਉਹ ਆਪ ਹੀ ਪਰਖਦਾ ਹੈ।


ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥  

Those whom God blesses with His Glance of Grace become Gurmukh, and praise the Word of the Shabad. ||5||  

xxx॥੫॥
ਜਿਨ੍ਹਾਂ ਉਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦੇ ਹਨ) ਸਿਫ਼ਤ-ਸਾਲਾਹ ਨੂੰ (ਹਿਰਦੇ ਵਿਚ ਵਸਾਂਦੇ ਹਨ) ॥੫॥


ਸੁਣਿ ਸੁਣਿ ਆਖੈ ਕੇਤੀ ਬਾਣੀ  

Many listen and listen, and speak the Guru's Bani.  

ਕੇਤੀ = ਬਹੁਤ ਲੁਕਾਈ।
(ਦੂਜਿਆਂ ਪਾਸੋਂ) ਸੁਣ ਸੁਣ ਕੇ ਬੇਅੰਤ ਲੁਕਾਈ ਸਿਫ਼ਤ-ਸਾਲਾਹ ਦੀ ਬਾਣੀ ਭੀ ਬੋਲਦੀ ਹੈ।


ਸੁਣਿ ਕਹੀਐ ਕੋ ਅੰਤੁ ਜਾਣੀ  

Listening and speaking, no one knows His limits.  

ਸੁਣਿ = ਸੁਣ ਕੇ। ਕੋ = ਕੋਈ ਜੀਵ।
ਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲਈਦਾ ਹੈ, ਪਰ ਕੋਈ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ।


ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥  

He alone is wise, unto whom the unseen Lord reveals Himself; he speaks the Unspoken Speech. ||6||  

ਅਲਖੁ = ਅਦ੍ਰਿਸ਼ਟ ਪਰਮਾਤਮਾ। ਅਕਥ = ਜਿਸ ਦੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਤਾਹਾ = ਉਸੇ ਦੀ ॥੬॥
ਜਿਸ ਮਨੁੱਖ ਨੂੰ ਉਹ ਅਦ੍ਰਿਸ਼ਟ ਪ੍ਰਭੂ ਆਪਣਾ ਆਪਾ ਵਿਖਾਂਦਾ ਹੈ, ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕੱਥ ਪ੍ਰਭੂ ਦੀਆਂ ਕਥਾ-ਕਹਾਣੀਆਂ ਕਰਦਾ ਰਹਿੰਦਾ ਹੈ ॥੬॥


ਜਨਮੇ ਕਉ ਵਾਜਹਿ ਵਾਧਾਏ  

At birth, the congratulations pour in;  

ਵਾਜਹਿ = ਵੱਜਦੇ ਹਨ (ਵਾਜੇ)। ਵਾਧਾਏ = ਵਧਾਈਆਂ।
(ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ) ਜੰਮਣ ਤੇ ਵਾਜੇ ਵੱਜਦੇ ਹਨ, ਵਧਾਈਆਂ ਮਿਲਦੀਆਂ ਹਨ,


ਸੋਹਿਲੜੇ ਅਗਿਆਨੀ ਗਾਏ  

the ignorant sing songs of joy.  

ਸੋਹਿਲੜੇ = ਖ਼ੁਸ਼ੀ ਦੇ ਗੀਤ।
ਗਿਆਨ ਤੋਂ ਸੱਖਣੇ ਲੋਕ ਖ਼ੁਸ਼ੀ ਦੇ ਗੀਤ ਗਾਂਦੇ ਹਨ।


ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥  

Whoever is born, is sure to die, according to the destiny of past deeds inscribed upon his head by the Sovereign Lord King. ||7||  

ਸਰਪਰ = ਜ਼ਰੂਰ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਸਾਹਾ = (ਮੌਤ ਦਾ) ਮੁਹੂਰਤ ॥੭॥
ਪਰ ਜੇਹੜਾ ਜੀਵ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ (ਮੌਤ ਦਾ) ਮੁਹੂਰਤ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ॥੭॥


ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ  

Union and separation were created by my God.  

ਪ੍ਰਭਿ = ਪ੍ਰਭੂ ਨੇ।
(ਜੰਮ ਕੇ ਪਰਵਾਰ ਵਿਚ) ਮਿਲਣਾ ਤੇ (ਮਰ ਕੇ ਪਰਵਾਰ ਤੋਂ) ਵਿਛੁੜਨਾ-ਇਹ ਖੇਡ ਪਰਮਾਤਮਾ ਨੇ ਬਣਾ ਦਿੱਤੀ ਹੈ।


ਸ੍ਰਿਸਟਿ ਉਪਾਇ ਦੁਖਾ ਸੁਖ ਦੀਏ  

Creating the Universe, He gave it pain and pleasure.  

ਦੁਖਾ ਸੁਖ = ਦੁਖ ਤੇ ਸੁਖ।
ਜਗਤ ਪੈਦਾ ਕਰ ਕੇ ਦੁੱਖ ਸੁਖ ਭੀ ਉਸੇ ਨੇ ਹੀ ਦਿੱਤੇ ਹਨ।


ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥  

The Gurmukhs remain unaffected by pain and pleasure; they wear the armor of humility. ||8||  

ਨਿਰਾਲੇ = ਨਿਰਲੇਪ। ਸੀਲੁ = ਮਿੱਠਾ ਸੁਭਾਉ। ਸਨਾਹਾ = ਜ਼ਿਰਹ-ਬਕਤਰ, ਸੰਜੋਅ, ਜੰਗ ਵਿਚ ਸਰੀਰਕ ਬਚਾਉ ਵਾਸਤੇ ਪਹਿਨੇ ਜਾਣ ਵਾਲੇ ਲੋਹੇ ਦੀ ਜਾਲੀ ਦੇ ਕੱਪੜੇ ॥੮॥
ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਮਿੱਠੇ ਸੁਭਾਵ ਦਾ ਸੰਜੋਅ ਪਹਿਨਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ ॥੮॥


ਨੀਕੇ ਸਾਚੇ ਕੇ ਵਾਪਾਰੀ  

The noble people are traders in Truth.  

ਨੀਕੇ = ਚੰਗੇ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਵਿਹਾਝਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ।


ਸਚੁ ਸਉਦਾ ਲੈ ਗੁਰ ਵੀਚਾਰੀ  

They purchase the true merchandise, contemplating the Guru.  

xxx
ਗੁਰੂ ਦੀ ਦੱਸੀ ਵਿਚਾਰ ਤੇ ਤੁਰ ਕੇ ਇਥੋਂ ਸਦਾ-ਥਿਰ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ।


ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥  

One who has the wealth of the true commodity in his lap, is blessed with the rapture of the True Shabad. ||9||  

ਜਿਸੁ ਪਲੈ = ਜਿਸ ਦੇ ਪਾਸ ਹੈ ॥੯॥
ਜਿਸ ਮਨੁੱਖ ਦੇ ਪੱਲੇ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ ॥੯॥


ਕਾਚੀ ਸਉਦੀ ਤੋਟਾ ਆਵੈ  

The false dealings lead only to loss.  

ਸਉਦੀ = ਸੌਦਿਆਂ ਵਿਚ। ਤੋਟਾ = ਘਾਟਾ।
ਨਿਰੇ ਮਾਇਆ ਵਾਲੇ ਹੋਛੇ ਵਣਜ ਕੀਤਿਆਂ (ਆਤਮਕ ਜੀਵਨ ਵਿਚ) ਘਾਟਾ ਪੈਂਦਾ ਹੈ।


ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ  

The trades of the Gurmukh are pleasing to God.  

ਵਣਜੁ = ਵਪਾਰ।
ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ (ਆਤਮਕ) ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ।


ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥੧੦॥  

His stock is safe, and his capital is safe and sound. The noose of Death is cut away from around his neck. ||10||  

ਚੂਕਾ = ਮੁੱਕ ਜਾਂਦਾ ਹੈ ॥੧੦॥
ਉਸ ਦਾ ਸਰਮਾਇਆ ਉਸ ਦੀ ਰਾਸਿ-ਪੂੰਜੀ ਅਮਨ-ਅਮਾਨ ਰਹਿੰਦੀ ਹੈ, ਆਤਮਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ ॥੧੦॥


        


© SriGranth.org, a Sri Guru Granth Sahib resource, all rights reserved.
See Acknowledgements & Credits