Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਮਾਝ ਮਹਲਾ  

Maajh, Fifth Mehl:  

xxx
xxx


ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ  

Blessed are those words, by which the Naam is chanted.  

ਸਫਲੁ = ਫਲ ਦੇਣਾ ਵਾਲਾ, ਲਾਭਦਾਇਕ। ਜਿਤੁ = ਜਿਸ (ਬਾਣੀ) ਦੀ ਰਾਹੀਂ। ਵਖਾਣੀ = ਵਖਾਣਿਆ, ਉਚਾਰਿਆ।
ਉਸ ਬਾਣੀ ਨੂੰ ਪੜ੍ਹਨਾ ਲਾਭਦਾਇਕ ਉੱਦਮ ਹੈ, ਜਿਸ ਬਾਣੀ ਦੀ ਰਾਹੀਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।


ਗੁਰ ਪਰਸਾਦਿ ਕਿਨੈ ਵਿਰਲੈ ਜਾਣੀ  

Rare are those who know this, by Guru's Grace.  

ਪਰਸਾਦਿ = ਕਿਰਪਾ ਨਾਲ। ਕਿਨੈ = ਕਿਸੇ ਨੇ। ਜਾਣੀ = ਸਾਂਝ ਪਾਈ।
(ਪਰ) ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ (ਅਜੇਹੀ ਬਾਣੀ ਨਾਲ) ਸਾਂਝ ਪਾਈ ਹੈ।


ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ॥੧॥  

Blessed is that time when one sings and hears the Lord's Name. Blessed and approved is the coming of such a one. ||1||  

ਧੰਨੁ = ਭਾਗਾਂ ਵਾਲਾ {धन्य}। ਜਿਤੁ = ਜਿਸ (ਵੇਲੇ) ਵਿਚ। ਪਰਵਾਨਾ = ਕਬੂਲ। ਆਏ = ਜਗਤ ਵਿਚ ਜਨਮੇ। ਤੇ = ਉਹ ਬੰਦੇ ॥੧॥
ਉਹ ਵੇਲਾ ਭਾਗਾਂ ਵਾਲਾ ਜਾਣੋ, ਜਿਸ ਵੇਲੇ ਪਰਮਾਤਮਾ ਦੇ ਗੁਣ ਗਾਏ ਜਾਣ ਤੇ ਸੁਣੇ ਜਾਣ। ਜਗਤ-ਵਿਚ-ਜਨਮੇ ਉਹੀ ਮਨੁੱਖ ਮਨੁੱਖਾ ਮਿਆਰ ਵਿਚ ਪੂਰੇ ਗਿਣੇ ਜਾਂਦੇ ਹਨ (ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਤੇ ਸੁਣਦੇ ਹਨ) ॥੧॥


ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ  

Those eyes which behold the Blessed Vision of the Lord's Darshan are approved and accepted.  

ਸੇ ਨੇਤ੍ਰ = ਉਹ ਅੱਖਾਂ {ਬਹੁ-ਵਚਨ}। ਪਰਵਾਣੁ = {प्रमाण = Authority} ਮੰਨਿਆ ਪ੍ਰਮੰਨਿਆ ਮਿਆਰ। ਪੇਖਾ = ਵੇਖਿਆ।
ਉਹੀ ਅੱਖਾਂ ਇਨਸਾਨੀ ਅੱਖਾਂ ਅਖਵਾਣ ਦੇ ਜੋਗ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ।


ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ  

Those hands which write the Praises of the Lord are good.  

ਕਰ = ਹੱਥ {ਬਹੁ-ਵਚਨ}। ਕਰੁ = ਹੱਥ (ਇਕ-ਵਚਨ)। ਜਸੁ = ਸਿਫ਼ਤ-ਸਾਲਾਹ। ਲੇਖਾ = ਲਿਖੀ।
ਉਹ ਹੱਥ ਚੰਗੇ ਹਨ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਲਿਖੀ ਹੈ।


ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ॥੨॥  

Those feet which walk in the Lord's Way are beautiful. I am a sacrifice to that Congregation in which the Lord is recognized. ||2||  

ਮਾਰਗਿ = ਰਸਤੇ ਉੱਤੇ। ਹਉ = ਮੈਂ। ਬਲਿ = ਕੁਰਬਾਨ ॥੨॥
ਉਹ ਪੈਰ ਸੁਖ ਦੇਣ ਵਾਲੇ ਹਨ, ਜੇਹੜੇ ਪਰਮਾਤਮਾ ਦੇ (ਮਿਲਾਪ ਦੇ) ਰਾਹ ਉੱਤੇ ਤੁਰਦੇ ਹਨ। ਮੈਂ ਉਹਨਾਂ (ਅੱਖਾਂ ਹੱਥਾਂ ਪੈਰਾਂ) ਤੋਂ ਸਦਕੇ ਜਾਂਦਾ ਹਾਂ। ਇਹਨਾਂ ਦੀ ਸੰਗਤ ਵਿਚ ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ ॥੨॥


ਸੁਣਿ ਸਾਜਨ ਮੇਰੇ ਮੀਤ ਪਿਆਰੇ  

Listen, O my beloved friends and companions:  

ਸਾਜਨ = ਹੇ ਸੱਜਣ!
ਹੇ ਮੇਰੇ ਪਿਆਰੇ ਮਿਤ੍ਰ ਪ੍ਰਭੂ! ਸੱਜਣ-ਪ੍ਰਭੂ! (ਮੇਰੀ ਬੇਨਤੀ) ਸੁਣ।


ਸਾਧਸੰਗਿ ਖਿਨ ਮਾਹਿ ਉਧਾਰੇ  

in the Saadh Sangat, the Company of the Holy, you shall be saved in an instant.  

ਖਿਨ ਮਾਹਿ = ਇਕ ਖਿਨ ਵਿਚ {क्षण = A moment}।
(ਮੈਨੂੰ ਸਾਧ ਸੰਗਤ ਦੇਹ) ਸਾਧ ਸੰਗਤ ਵਿਚ ਰਿਹਾਂ ਇਕ ਖਿਨ ਵਿਚ ਹੀ (ਪਾਪਾਂ ਵਿਕਾਰਾਂ ਤੋਂ) ਬਚ ਜਾਈਦਾ ਹੈ।


ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥੩॥  

Your sins will be cut out; your mind will be immaculate and pure. Your comings and goings shall cease. ||3||  

ਕਿਲਵਿਖ = ਪਾਪ ॥੩॥
(ਜੇਹੜਾ ਮਨੁੱਖ ਸਾਧ ਸੰਗਤ ਵਿਚ ਰਹਿੰਦਾ ਹੈ) ਸਾਰੇ ਪਾਪ ਕੱਟ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ ॥੩॥


ਦੁਇ ਕਰ ਜੋੜਿ ਇਕੁ ਬਿਨਉ ਕਰੀਜੈ  

With my palms pressed together, I offer this prayer:  

ਦੁਇ ਕਰ = ਦੋਵੇਂ ਹੱਥ। ਬਿਨਉ = ਬੇਨਤੀ {विनय। ਪੁਲਿੰਗ}।
ਦੋਵੇਂ ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੇ) ਇਕ (ਇਹ) ਅਰਦਾਸ ਕਰਨੀ ਚਾਹੀਦੀ ਹੈ,


ਕਰਿ ਕਿਰਪਾ ਡੁਬਦਾ ਪਥਰੁ ਲੀਜੈ  

please bless me with Your Mercy, and save this sinking stone.  

ਪਥਰੁ = ਕਠੋਰ-ਚਿੱਤ।
(ਕਿ ਹੇ ਪ੍ਰਭੂ!) ਮਿਹਰ ਕਰ ਕੇ (ਵਿਕਾਰਾਂ ਦੇ ਸਮੁੰਦਰ ਵਿਚ) ਡੱਬ ਰਹੇ ਮੈਨੂੰ ਕਠੋਰ-ਚਿੱਤ ਨੂੰ ਬਚਾ ਲੈ।


ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥  

God has become merciful to Nanak; God is pleasing to Nanak's mind. ||4||22||29||  

ਪ੍ਰਭ = ਪ੍ਰਭੂ ਜੀ ॥੪॥
(ਇਹ ਅਰਦਾਸਾਂ ਸੁਣ ਕੇ) ਪ੍ਰਭੂ ਜੀ ਮੈਂ ਨਾਨਕ ਉੱਤੇ ਦਇਆਵਾਨ ਹੋ ਗਏ ਹਨ, ਤੇ ਪ੍ਰਭੂ ਜੀ ਨਾਨਕ ਦੇ ਮਨ ਵਿਚ ਪਿਆਰੇ ਲੱਗਣ ਲੱਗ ਪਏ ਹਨ ॥੪॥੨੨॥੨੯॥


ਮਾਝ ਮਹਲਾ  

Maajh, Fifth Mehl:  

xxx
xxx


ਅੰਮ੍ਰਿਤ ਬਾਣੀ ਹਰਿ ਹਰਿ ਤੇਰੀ  

The Word of Your Bani, Lord, is Ambrosial Nectar.  

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਹਰਿ = ਹੇ ਹਰੀ!
ਹੇ ਹਰੀ! ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ (ਆਤਮਕ ਮੌਤ ਤੋਂ ਬਚਾਣ ਵਾਲੀ ਹੈ)।


ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ  

Hearing it again and again, I am elevated to the supreme heights.  

ਸੁਣਿ = ਸੁਣ ਕੇ। ਸੁਣਿ ਸੁਣਿ = ਮੁੜ ਮੁੜ ਸੁਣ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।
(ਗੁਰੂ ਦੀ ਉਚਾਰੀ ਹੋਈ ਇਹ ਬਾਣੀ) ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ।


ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥  

The burning within me has been extinguished, and my mind has been cooled and soothed, by the Blessed Vision of the True Guru. ||1||  

ਜਲਨਿ = ਸੜਨ। ਸੀਤਲੁ = ਠੰਢਾ, ਸ਼ਾਂਤ। ਪਾਏ = ਪਾਇ, ਪਾ ਕੇ ॥੧॥
ਗੁਰੂ ਦਾ ਦਰਸਨ ਕਰ ਕੇ (ਤ੍ਰਿਸ਼ਨਾ ਈਰਖਾ ਆਦਿਕ ਦੀ) ਸੜਨ ਬੁੱਝ ਜਾਂਦੀ ਹੈ ਤੇ ਮਨ ਠੰਢਾ-ਠਾਰ ਹੋ ਜਾਂਦਾ ਹੈ ॥੧॥


ਸੂਖੁ ਭਇਆ ਦੁਖੁ ਦੂਰਿ ਪਰਾਨਾ  

Happiness is obtained, and sorrow runs far away,  

੫ਰਾਨਾ = ਪਲਾਨਾ, ਦੌੜ ਗਿਆ।
ਮੇਰੇ ਮਨ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ (ਮੇਰਾ) ਦੁੱਖ ਦੂਰ ਭੱਜ ਗਿਆ,


ਸੰਤ ਰਸਨ ਹਰਿ ਨਾਮੁ ਵਖਾਨਾ  

when the Saints chant the Lord's Name.  

ਰਸਨ = ਜੀਭ। ਸੰਤ ਰਸਨ = ਗੁਰੂ ਦੀ ਜੀਭ ਨੇ। ਵਖਾਨਾ = ਉਚਾਰਿਆ।
(ਜਦੋਂ) ਗੁਰੂ ਦੀ ਜੀਭ ਨੇ ਪਰਮਾਤਮਾ ਦਾ ਨਾਮ ਉਚਾਰਿਆ


ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਜਾਏ ਜੀਉ ॥੨॥  

The sea, the dry land, and the lakes are filled with the Water of the Lord's Name; no place is left empty. ||2||  

ਨੀਰਿ = ਪਾਣੀ ਨਾਲ। ਜਲ ਥਲ = ਟੋਏ ਟਿੱਬੇ। ਸਰ = ਤਾਲਾਬ। ਸੁਭਰ = ਨਕਾ-ਨਕ। ਬਿਰਥਾ = ਖ਼ਾਲੀ, ਸੱਖਣਾ ॥੨॥
(ਜਿਵੇਂ ਵਰਖਾ ਹੋਣ ਨਾਲ) ਟੋਏ ਟਿੱਬੇ ਤਾਲਾਬ (ਸਭ) ਪਾਣੀ ਨਾਲ ਨਕਾ-ਨਕ ਭਰ ਜਾਂਦੇ ਹਨ (ਤਿਵੇਂ ਗੁਰੂ ਦੇ ਦਰ ਤੇ ਪ੍ਰਭੂ-ਨਾਮ ਦੀ ਵਰਖਾ ਹੁੰਦੀ ਹੈ ਤੇ ਜੇਹੜੇ ਵਡਭਾਗੀ ਮਨੁੱਖ ਗੁਰੂ ਦੀ ਸਰਨ ਆਉਂਦੇ ਹਨ ਉਹਨਾਂ ਦਾ ਮਨ ਉਹਨਾਂ ਦੇ ਗਿਆਨ-ਇੰਦ੍ਰੇ ਸਭ ਨਾਮ-ਜਲ ਨਾਲ ਨਕਾ-ਨਕ ਭਰ ਜਾਂਦੇ ਹਨ। ਗੁਰੂ ਦੇ ਦਰ ਤੇ ਆਇਆਂ ਕੋਈ ਮਨੁੱਖ (ਨਾਮ-ਅੰਮ੍ਰਿਤ ਤੋਂ) ਸੱਖਣਾ ਨਹੀਂ ਜਾਂਦਾ ॥੨॥


ਦਇਆ ਧਾਰੀ ਤਿਨਿ ਸਿਰਜਨਹਾਰੇ  

The Creator has showered His Kindness;  

ਤਿਨਿ = ਉਸ ਨੇ। ਸਿਰਜਨਹਾਰੇ = ਸਿਰਜਨਹਾਰਿ, ਸਿਰਜਨਹਾਰ ਨੇ।
ਉਸ ਸਿਰਜਨਹਾਰ ਪ੍ਰਭੂ ਨੇ (ਮਿਹਰ ਕੀਤੀ) (ਤੇ ਗੁਰੂ ਘੱਲਿਆ।


ਜੀਅ ਜੰਤ ਸਗਲੇ ਪ੍ਰਤਿਪਾਰੇ  

He cherishes and nurtures all beings and creatures.  

ਪ੍ਰਤਿਪਾਰੇ = ਰੱਖਿਆ ਕੀਤੀ। ਸਗਲੇ = ਸਾਰੇ।
ਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ) ਸਾਰੇ ਜੀਵਾਂ ਦੀ (ਵਿਕਾਰਾਂ ਤੋਂ) ਰਾਖੀ (ਦੀ ਵਿਓਂਤ) ਕੀਤੀ।


ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥੩॥  

He is Merciful, Kind and Compassionate. All are satisfied and fulfilled through Him. ||3||  

ਤ੍ਰਿਪਤਿ ਅਘਾਏ = ਪੂਰਨ ਤੌਰ ਤੇ ਰੱਜ ਗਏ ॥੩॥
ਮਿਹਰਵਾਨ ਕਿਰਪਾਲ ਦਇਆਵਾਨ (ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਆਏ) ਸਾਰੇ ਜੀਵ (ਮਾਇਆ ਦੀ ਤ੍ਰੇਹ ਭੁੱਖ ਵਲੋਂ) ਪੂਰਨ ਤੌਰ ਤੇ ਰੱਜ ਗਏ ॥੩॥


ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ  

The woods, the meadows and the three worlds are rendered green.  

ਵਣੁ = ਜੰਗਲ। ਤ੍ਰਿਣੁ = ਘਾਹ ਦਾ ਤੀਲਾ। ਕੀਤੋਨੁ = ਕੀਤਾ ਉਨਿ, ਉਸ ਨੇ ਕਰ ਦਿੱਤਾ।
(ਜਿਵੇਂ ਜਦੋਂ) ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ (ਵਰਖਾ ਕੀਤੀ ਤਾਂ) ਜੰਗਲ ਘਾਹ ਤੇ ਸਾਰਾ ਤ੍ਰਿਵਨੀ ਜਗਤ ਹਰਾ ਕਰ ਦਿੱਤਾ।


ਕਰਣਹਾਰਿ ਖਿਨ ਭੀਤਰਿ ਕਰਿਆ  

The Doer of all did this in an instant.  

ਕਰਣਹਾਰਿ = ਕਰਨਹਾਰ ਨੇ।
ਕਰਨਹਾਰ ਨੇ ਇਕ ਪਲ ਵਿਚ ਹੀ ਇਸ ਤਰ੍ਹਾਂ ਕਰ ਦਿੱਤਾ। (ਤਿਵੇਂ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ, ਗੁਰੂ-ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ)।


ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥  

As Gurmukh, Nanak meditates on the One who fulfills the desires of the mind. ||4||23||30||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸੈ = ਉਸ ਪ੍ਰਭੂ ਨੂੰ ॥੪॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਉਸ ਪਰਮਾਤਮਾ ਨੂੰ ਸਿਮਰਦਾ ਹੈ, ਪਰਮਾਤਮਾ ਉਸ ਦੇ ਮਨ ਦੀ ਆਸ ਪੂਰੀ ਕਰ ਦੇਂਦਾ ਹੈ (ਦੁਨੀਆ ਦੀਆਂ ਆਸਾ-ਤ੍ਰਿਸ਼ਨਾ ਵਿਚ ਭਟਕਣੋਂ ਉਸ ਨੂੰ ਬਚਾ ਲੈਂਦਾ ਹੈ) ॥੪॥੨੩॥੩੦॥


ਮਾਝ ਮਹਲਾ  

Maajh, Fifth Mehl:  

xxx
xxx


ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ  

You are my Father, and You are my Mother.  

xxx
ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ,


ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ  

You are my Relative, and You are my Brother.  

ਬੰਧਪੁ = ਸਨਬੰਧੀ, ਰਿਸ਼ਤੇਦਾਰ।
ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ।


ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥  

You are my Protector everywhere; why should I feel any fear or anxiety? ||1||  

ਥਾਈ = ਥਾਈਂ, ਥਾਵਾਂ ਤੇ। ਕਾੜਾ = ਚਿੰਤਾ ॥੧॥
(ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ ॥੧॥


ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ  

By Your Grace, I recognize You.  

ਤੇ = ਤੋਂ, ਨਾਲ। ਤੁਧੁ = ਤੈਨੂੰ। ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ।
(ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ।


ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ  

You are my Shelter, and You are my Honor.  

ਓਟ = ਆਸਰਾ।
ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ।


ਤੁਝ ਬਿਨੁ ਦੂਜਾ ਅਵਰੁ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥  

Without You, there is no other; the entire Universe is the Arena of Your Play. ||2||  

ਅਵਰੁ = ਹੋਰ। ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ ॥੨॥
ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ ॥੨॥


ਜੀਅ ਜੰਤ ਸਭਿ ਤੁਧੁ ਉਪਾਏ  

You have created all beings and creatures.  

ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ।
(ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ।


ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ  

As it pleases You, You assign tasks to one and all.  

ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ। ਭਾਣਾ = ਤੈਨੂੰ ਚੰਗਾ ਲੱਗਾ। ਤਿਤੁ = ਉਸ (ਕੰਮ) ਵਿਚ।
ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ।


ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥  

All things are Your Doing; we can do nothing ourselves. ||3||  

ਅਸਾੜਾ = ਸਾਡਾ ॥੩॥
(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥


ਨਾਮੁ ਧਿਆਇ ਮਹਾ ਸੁਖੁ ਪਾਇਆ  

Meditating on the Naam, I have found great peace.  

ਧਿਆਇ = ਸਿਮਰ ਕੇ।
ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ।


ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ  

Singing the Glorious Praises of the Lord, my mind is cooled and soothed.  

ਸੀਤਲਾਇਆ = ਠੰਢਾ ਹੋ ਗਿਆ।
ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ।


ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥  

Through the Perfect Guru, congratulations are pouring in-Nanak is victorious on the arduous battlefield of life! ||4||24||31||  

ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ। ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ)। ਬਿਖਾੜਾ = ਬਿਖਮ ਅਖਾੜਾ, ਔਖੀ ਕੁਸ਼ਤੀ ॥੪॥
ਹੇ ਨਾਨਕ! ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ ॥੪॥੨੪॥੩੧॥


ਮਾਝ ਮਹਲਾ  

Maajh, Fifth Mehl:  

xxx
xxx


ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ  

God is the Breath of Life of my soul, the Support of my mind.  

ਜੀਅ-ਜਿੰਦ ਦਾ {ਜੀਉ = ਜਿੰਦ}। ਮਨਹਿ = ਮਨ ਦਾ। ਅਧਾਰਾ = ਆਸਰਾ।
ਪਰਮਾਤਮਾ (ਭਗਤ ਜਨਾਂ ਦੀ) ਜਿੰਦ ਦਾ, ਪ੍ਰਾਣਾਂ ਦਾ, ਮਨ ਦਾ, ਆਸਰਾ ਹੈ।


ਭਗਤ ਜੀਵਹਿ ਗੁਣ ਗਾਇ ਅਪਾਰਾ  

His devotees live by singing the Glorious Praises of the Infinite Lord.  

ਜੀਵਹਿ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਗਾਇ = ਗਾ ਕੇ। ਅਪਾਰਾ = ਬੇਅੰਤ ਪ੍ਰਭੂ ਦੇ ਗੁਣ।
ਭਗਤ ਬੇਅੰਤ ਪ੍ਰਭੂ ਦੇ ਗੁਣ ਗਾ ਕੇ ਆਤਮਕ ਜ਼ਿੰਦਗੀ ਹਾਸਲ ਕਰਦੇ ਹਨ।


ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ ॥੧॥  

The Ambrosial Name of the Lord is the Treasure of Excellence. Meditating, meditating on the Lord's Name, I have found peace. ||1||  

ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਅੰਮ੍ਰਿਤ = ਆਤਮਕ ਮੌਤ ਤੋਂ ਬਚਾਣ ਵਾਲਾ ॥੧॥
ਪਰਮਾਤਮਾ ਨਾਮ ਦਾ ਗੁਣਾਂ ਦਾ ਖ਼ਜ਼ਾਨਾ ਹੈ, ਪਰਮਾਤਮਾ ਦਾ ਨਾਮ ਆਤਮਕ ਮੌਤ ਤੋਂ ਬਚਾਣ ਵਾਲਾ ਹੈ। ਭਗਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦੇ ਹਨ ॥੧॥


ਮਨਸਾ ਧਾਰਿ ਜੋ ਘਰ ਤੇ ਆਵੈ  

One whose heart's desires lead him from his own home,  

ਮਨਸਾ = {मनीषा} ਤਾਂਘ। ਧਾਰਿ = ਧਾਰ ਕੇ, ਕਰ ਕੇ। ਤੇ = ਤੋਂ।
ਜੇਹੜਾ ਮਨੁੱਖ (ਪਰਮਾਤਮਾ ਦੇ ਮਿਲਾਪ ਦੀ) ਤਾਂਘ ਕਰ ਕੇ ਘਰੋਂ ਤੁਰਦਾ ਹੈ,


        


© SriGranth.org, a Sri Guru Granth Sahib resource, all rights reserved.
See Acknowledgements & Credits