Sri Granth: Sri Guru Granth Sahib
Gurmukhi:
Hindi:
Roman:
        
Sri Guru Granth Sahib Page # :    of 1430
English:
Punjabi:
Teeka:

ਜੋ ਜੋ ਪੀਵੈ ਸੋ ਤ੍ਰਿਪਤਾਵੈ  

Whoever drinks this in, is satisfied.  

ਤ੍ਰਿਪਤਾਵੈ = ਰੱਜ ਜਾਂਦਾ ਹੈ।
ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ।


ਅਮਰੁ ਹੋਵੈ ਜੋ ਨਾਮ ਰਸੁ ਪਾਵੈ  

Whoever obtains the Sublime Essence of the Naam becomes immortal.  

ਅਮਰੁ = {ਅ-ਮਰੁ} ਮੌਤ-ਰਹਿਤ, ਜਿਸ ਨੂੰ ਆਤਮਕ ਮੌਤ ਨਾਹ ਆਵੇ।
ਉਸ ਨੂੰ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ।


ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥੨॥  

The Treasure of the Naam is obtained by one whose mind is filled with the Word of the Guru's Shabad. ||2||  

ਨਿਧਾਨ = ਖ਼ਜ਼ਾਨੇ {'ਨਿਧਾਨ' = ਖ਼ਜ਼ਾਨਾ}। ਜਿਸੁ ਮਨਿ = ਜਿਸ ਦੇ ਮਨ ਵਿਚ ॥੨॥
(ਪਰ ਪ੍ਰਭੂ-) ਨਾਮ ਦੇ ਖ਼ਜ਼ਾਨੇ ਸਿਰਫ਼ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵੱਸਦਾ ਹੈ ॥੨॥


ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ  

One who obtains the Sublime Essence of the Lord is satisfied and fulfilled.  

ਜਿਨਿ = ਜਿਸ ਨੇ। ਅਘਾਨਾ = ਰੱਜ ਗਿਆ।
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੈ, ਉਹ ਪੂਰਨ ਤੌਰ ਤੇ ਰੱਜ ਗਿਆ ਹੈ (ਉਸ ਦੀ ਮਾਇਆ ਵਾਲੀ ਤ੍ਰੇਹ ਭੁੱਖ ਮਿਟ ਗਈ ਹੈ।)


ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ  

One who obtains this Flavor of the Lord does not waver.  

ਸਾਦ = ਸੁਆਦ {'ਸਾਦੁ' ਇਕ-ਵਚਨ, 'ਸਾਦ' ਬਹੁ-ਵਚਨ}।
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਦੇ ਹੱਲਿਆਂ ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਕਦੇ ਡੋਲਦਾ ਨਹੀਂ।


ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥੩॥  

One who has this destiny written on his forehead obtains the Name of the Lord, Har, Har. ||3||  

ਤਿਸਹਿ = ਉਸ ਨੂੰ ਹੀ {ਨੋਟ: ਲਫ਼ਜ਼ ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹਿ' ਦੇ ਕਾਰਨ ਉੱਡ ਗਿਆ ਹੈ}। ਮਸਤਕਿ = ਮੱਥੇ ਉੱਤੇ। ਭਾਗੀਠਾ = ਚੰਗੇ ਭਾਗ ॥੩॥
(ਪਰ) ਪਰਮਾਤਮਾ ਦਾ ਇਹ ਨਾਮ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ; ਜਿਸ ਦੇ ਮੱਥੇ ਉਤੇ ਚੰਗਾ ਭਾਗ (ਜਾਗ ਪਏ) ॥੩॥


ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ  

The Lord has come into the hands of the One, the Guru, who has blessed so many with good fortune.  

ਇਕਸੁ ਹਥਿ = ਇੱਕ ਦੇ ਹੱਥ ਵਿਚ। ਵਰਸਾਣੇ = ਲਾਭ ਉਠਾਂਦੇ ਹਨ।
ਹੇ ਨਾਨਕ! ਜਦੋਂ ਇਹ ਹਰਿ-ਨਾਮ ਇੱਕ (ਗੁਰੂ) ਦੇ ਹੱਥ ਵਿਚ ਆ ਜਾਂਦਾ ਹੈ ਤਾਂ (ਉਸ ਗੁਰੂ ਪਾਸੋਂ) ਅਨੇਕਾਂ ਬੰਦੇ ਲਾਭ ਉਠਾਂਦੇ ਹਨ।


ਤਿਸੁ ਲਗਿ ਮੁਕਤੁ ਭਏ ਘਣੇਰੇ  

Attached to Him, a great many have been liberated.  

ਮੁਕਤੁ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਘਣੇਰੇ = ਅਨੇਕਾਂ।
ਉਸ (ਗੁਰੂ ਦੀ) ਚਰਨੀਂ ਲੱਗ ਕੇ ਅਨੇਕਾਂ ਹੀ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ।


ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥੪॥੧੫॥੨੨॥  

The Gurmukh obtains the Treasure of the Naam; says Nanak, those who see the Lord are very rare. ||4||15||22||  

ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥
ਇਹ ਨਾਮ-ਖ਼ਜ਼ਾਨਾ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਵਿਰਲਿਆਂ ਨੇ (ਇਸ ਨਾਮ ਖ਼ਜ਼ਾਨੇ ਦਾ) ਦਰਸਨ ਕੀਤਾ ਹੈ ॥੪॥੧੫॥੨੨॥


ਮਾਝ ਮਹਲਾ  

Maajh, Fifth Mehl:  

xxx
xxx


ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ  

My Lord, Har, Har, Har, is the nine treasures, the supernatural spiritual powers of the Siddhas, wealth and prosperity.  

ਨਿਧਿ = ਨੌ ਨਿਧੀਆਂ, ਦੁਨੀਆ ਦੇ ਨੌ ਹੀ ਖ਼ਜ਼ਾਨੇ। ਸਿਧ = ਆਤਮਕ ਤਾਕਤਾਂ (ਜੋ ਆਮ ਤੌਰ ਤੇ ਅਠਾਰਾਂ ਮੰਨੀਆਂ ਗਈਆਂ ਹਨ)। ਰਿਧਿ = ਧਨ ਦੀ ਬਹੁਲਤਾ। ਮੇਰੈ = ਮੇਰੇ ਹਿਰਦੇ ਵਿਚ, ਮੇਰੇ ਵਾਸਤੇ।
ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਨੌ ਖ਼ਜ਼ਾਨੇ ਹੈ, ਪ੍ਰਭੂ-ਨਾਮ ਹੀ ਆਤਮਕ ਤਾਕਤਾਂ ਹੈ, ਪ੍ਰਭ-ਨਾਮ ਹੀ ਧਨ ਦੀ ਬਹੁਲਤਾ ਹੈ।


ਜਨਮੁ ਪਦਾਰਥੁ ਗਹਿਰ ਗੰਭੀਰੈ  

He is the Deep and Profound Treasure of Life.  

ਪਦਾਰਥੁ = ਕੀਮਤੀ ਸ਼ੈ। ਗੰਭੀਰੈ = ਵੱਡੇ ਜਿਗਰੇ ਵਾਲੇ ਪ੍ਰਭੂ ਦੀ ਮਿਹਰ ਨਾਲ।
ਡੂੰਘੇ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਮਨੁੱਖਾ-ਜਨਮ (ਦੁਰਲੱਭ) ਪਦਾਰਥ (ਦਿੱਸ ਰਿਹਾ) ਹੈ।


ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥੧॥  

Hundreds of thousands, even millions of pleasures and delights are enjoyed by one who falls at the Guru's Feet. ||1||  

ਕੋਟਿ = ਕ੍ਰੋੜਾਂ। ਗੁਰ ਪਾਈ = ਗੁਰੂ ਦੀ ਚਰਨੀਂ ॥੧॥
(ਪਰ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ) ਜੇਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਹ ਲੱਖਾਂ ਕ੍ਰੋੜਾਂ (ਆਤਮਕ) ਖ਼ੁਸ਼ੀਆਂ ਦਾ ਆਨੰਦ ਮਾਣਦਾ ਹੈ ॥੧॥


ਦਰਸਨੁ ਪੇਖਤ ਭਏ ਪੁਨੀਤਾ  

Gazing upon the Blessed Vision of His Darshan, all are sanctified,  

ਪੇਖਤ = ਵੇਖਦਿਆਂ।
(ਗੁਰੂ ਦਾ) ਦੀਦਾਰ ਕਰ ਕੇ (ਮੇਰਾ ਤਨ ਮਨ) ਪਵਿਤ੍ਰ ਹੋ ਗਿਆ ਹੈ।


ਸਗਲ ਉਧਾਰੇ ਭਾਈ ਮੀਤਾ  

and all family and friends are saved.  

ਸਗਲੇ = ਸਾਰੇ। ਉਧਾਰੇ = (ਵਿਕਾਰਾਂ ਤੋਂ) ਬਚਾ ਲਏ।
ਮੇਰੇ ਸਾਰੇ ਭਰਾ ਤੇ ਮਿੱਤਰ (ਗਿਆਨ-ਇੰਦ੍ਰੇ ਗੁਰੂ ਨੇ ਵਿਕਾਰਾਂ ਤੋਂ) ਬਚਾ ਲਏ ਹਨ।


ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥੨॥  

By Guru's Grace, I meditate on the Inaccessible and Unfathomable True Lord. ||2||  

ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਤੇ = ਤੋਂ, ਦੀ ਰਾਹੀਂ, ਨਾਲ ॥੨॥
ਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਉਸ ਮਾਲਕ ਨੂੰ ਸਿਮਰ ਰਿਹਾ ਹਾਂ, ਜੋ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ ਤੇ ਜੋ ਸਦਾ ਕਾਇਮ ਰਹਿਣ ਵਾਲਾ ਹੈ ॥੨॥


ਜਾ ਕਉ ਖੋਜਹਿ ਸਰਬ ਉਪਾਏ  

The One, who is sought by all,  

ਜਾ ਕਉ = ਜਿਸ ਨੂੰ। ਉਪਾਏ = ਪੈਦਾ ਕੀਤੇ ਹੋਏ ਜੀਵ।
ਜਿਸ ਪਰਮਾਤਮਾ ਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ ਭਾਲਦੇ ਰਹਿੰਦੇ ਹਨ,


ਵਡਭਾਗੀ ਦਰਸਨੁ ਕੋ ਵਿਰਲਾ ਪਾਏ  

only a few, by great good fortune, receive His Darshan.  

xxx
ਉਸ ਦਾ ਦਰਸਨ ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।


ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥  

His Place is lofty, infinite and unfathomable; the Guru has shown me that palace. ||3||  

ਮਹਲੁ = ਟਿਕਾਣਾ ॥੩॥
ਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ ॥੩॥


ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ  

Your Ambrosial Name is deep and profound.  

ਗੰਭੀਰ = ਹੇ ਵੱਡੇ ਜਿਗਰੇ ਵਾਲੇ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ, ਆਤਮਕ ਮੌਤ ਤੋਂ ਬਚਾਣ ਵਾਲਾ।
ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।


ਮੁਕਤਿ ਭਇਆ ਜਿਸੁ ਰਿਦੈ ਵਸੇਰਾ  

That person is liberated, in whose heart You dwell.  

ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।
ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸ ਪੈਂਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ (ਵਾਲਾ) ਬਣ ਜਾਂਦਾ ਹੈ।


ਗੁਰਿ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜਿ ਸਮਾਈ ਜੀਉ ॥੪॥੧੬॥੨੩॥  

The Guru cuts away all his bonds; O Servant Nanak, he is absorbed in the poise of intuitive peace. ||4||16||23||  

ਗੁਰਿ = ਗੁਰੂ ਨੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ ॥੪॥
ਹੇ ਨਾਨਕ! (ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਨਾਮ ਵੱਸਿਆ ਹੈ) ਗੁਰੂ ਨੇ ਉਹਨਾਂ ਦੇ ਸਾਰੇ ਮਾਇਆ ਦੇ ਫਾਹੇ ਕੱਟ ਦਿੱਤੇ ਹਨ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੧੬॥੨੩॥


ਮਾਝ ਮਹਲਾ  

Maajh, Fifth Mehl:  

xxx
xxx


ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ  

By God's Grace, I meditate on the Lord, Har, Har.  

ਤੇ = ਤੋਂ, ਨਾਲ। ਧਿਆਵਉ = ਮੈਂ ਧਿਆਉਂਦਾ ਹਾਂ।
ਪਰਮਾਤਮਾ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ।


ਪ੍ਰਭੂ ਦਇਆ ਤੇ ਮੰਗਲੁ ਗਾਵਉ  

By God's Kindness, I sing the songs of joy.  

ਮੰਗਲੁ = ਸਿਫ਼ਤ-ਸਾਲਾਹ ਦਾ ਗੀਤ। ਗਾਵਉ = ਗਾਵਉਂ, ਮੈਂ ਗਾਂਦਾ ਹਾਂ।
ਪਰਮਾਤਮਾ ਦੀ ਹੀ ਕਿਰਪਾ ਨਾਲ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹਾਂ।


ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥੧॥  

While standing and sitting, while sleeping and while awake, meditate on the Lord, all your life. ||1||  

ਅਵਰਦਾ = ਉਮਰ ॥੧॥
ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਾਰੀ (ਹੀ) ਉਮਰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥


ਨਾਮੁ ਅਉਖਧੁ ਮੋ ਕਉ ਸਾਧੂ ਦੀਆ  

The Holy Saint has given me the Medicine of the Naam.  

ਅਉਖਧੁ = ਦਵਾਈ। ਮੋ ਕਉ = ਮੈਨੂੰ। ਸਾਧੂ = ਗੁਰੂ ਨੇ।
ਪਰਮਾਤਮਾ ਦਾ ਨਾਮ ਦਾਰੂ (ਹੈ, ਜਦੋਂ) ਮੈਨੂੰ ਗੁਰੂ ਨੇ ਦਿੱਤਾ।


ਕਿਲਬਿਖ ਕਾਟੇ ਨਿਰਮਲੁ ਥੀਆ  

My sins have been cut out, and I have become pure.  

ਕਿਲਬਿਖ = ਪਾਪ {किल्विष}।
(ਇਸ ਦੀ ਬਰਕਤਿ ਨਾਲ ਮੇਰੇ ਸਾਰੇ) ਪਾਪ ਕੱਟੇ ਗਏ ਤੇ ਮੈਂ ਪਵਿਤ੍ਰ ਹੋ ਗਿਆ।


ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥੨॥  

I am filled with bliss, and all my pains have been taken away. All my suffering has been dispelled. ||2||  

ਪੀਰਾ = ਪੀੜਾ। ਸਗਲ = ਸਾਰੇ ॥੨॥
(ਮੇਰੇ ਅੰਦਰ ਆਤਮਕ) ਸੁਖ ਪੈਦਾ ਹੋ ਗਿਆ (ਮੇਰੇ ਅੰਦਰੋਂ ਹਉਮੈ ਦੀ) ਸਾਰੀ ਪੀੜਾ ਨਿਕਲ ਗਈ, ਮੇਰੇ ਸਾਰੇ ਦੁਖ-ਦਰਦ ਦੂਰ ਹੋ ਗਏ ॥੨॥


ਜਿਸ ਕਾ ਅੰਗੁ ਕਰੇ ਮੇਰਾ ਪਿਆਰਾ  

One who has my Beloved on his side,  

ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}।
ਮੇਰਾ ਪਿਆਰਾ (ਗੁਰੂ ਪਰਮਾਤਮਾ) ਜਿਸ ਮਨੁੱਖ ਦੀ ਸਹੈਤਾ ਕਰਦਾ ਹੈ,


ਸੋ ਮੁਕਤਾ ਸਾਗਰ ਸੰਸਾਰਾ  

is liberated from the world-ocean.  

ਮੁਕਤਾ = ਵਿਕਾਰਾਂ ਤੋਂ ਆਜ਼ਾਦ।
ਉਹ ਇਸ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਮੁਕਤ ਹੋ ਜਾਂਦਾ ਹੈ।


ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥੩॥  

One who recognizes the Guru practices Truth; why should he be afraid? ||3||  

ਸਤਿ ਕਰੇ = ਸਤਿ ਕਰਿ, ਠੀਕ ਜਾਣ ਕੇ, ਨਿਸਚਾ ਧਾਰ ਕੇ। ਜਿਨਿ = ਜਿਸ ਨੇ। ਕਾਹੇ ਕਉ = ਕਾਹਦੇ ਲਈ? ॥੩॥
ਜਿਸ ਮਨੁੱਖ ਨੇ ਸਰਧਾ ਧਾਰ ਕੇ ਗੁਰੂ ਨਾਲ ਸਾਂਝ ਪਾ ਲਈ, ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਡਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ ॥੩॥


ਜਬ ਤੇ ਸਾਧੂ ਸੰਗਤਿ ਪਾਏ  

Since I found the company of the Holy,  

ਸਾਧੂ = ਗੁਰੂ।
ਜਦੋਂ ਤੋਂ ਮੈਨੂੰ ਗੁਰੂ ਦੀ ਸੰਗਤ ਮਿਲੀ ਹੈ।


ਗੁਰ ਭੇਟਤ ਹਉ ਗਈ ਬਲਾਏ  

and met the Guru, the demon of pride has departed.  

ਗੁਰ ਭੇਟਤ = ਗੁਰੂ ਨੂੰ ਮਿਲਿਆਂ। ਹਉ ਬਲਾਏ = ਹਉਮੈ ਦੀ ਬਲਾ।
ਗੁਰੂ ਨੂੰ ਮਿਲਿਆਂ (ਮੇਰੇ ਅੰਦਰੋਂ) ਹਉਮੈ ਦੀ ਬਲਾ ਦੂਰ ਹੋ ਗਈ।


ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥੪॥੧੭॥੨੪॥  

With each and every breath, Nanak sings the Lord's Praises. The True Guru has covered my sins. ||4||17||24||  

ਗਾਵੈ ਨਾਨਕੁ = ਨਾਨਕ ਗਾਂਦਾ ਹੈ। ਸਤਿਗੁਰਿ = ਸਤਿਗੁਰੂ ਨੇ। ਪੜਦਾ ਢਾਕਿ ਲੀਆ = ਇੱਜ਼ਤ ਰੱਖ ਲਈ, ਵਿਕਾਰਾਂ ਦੇ ਹੱਲਿਆਂ ਤੋਂ ਬਚਾ ਕੇ ਇੱਜ਼ਤ ਰੱਖ ਲਈ ॥੪॥
ਸਤਿਗੁਰੂ ਨੇ (ਹਉਮੈ ਆਦਿਕ ਵਿਕਾਰਾਂ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ। ਹੁਣ ਨਾਨਕ ਹਰੇਕ ਸੁਆਸ ਦੇ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ॥੪॥੧੭॥੨੪॥


ਮਾਝ ਮਹਲਾ  

Maajh, Fifth Mehl:  

xxx
xxx


ਓਤਿ ਪੋਤਿ ਸੇਵਕ ਸੰਗਿ ਰਾਤਾ  

Through and through, the Lord is intermingled with His servant.  

ਓਤਿ ਪੋਤਿ = {ओत प्रोत} Sewn Crosswise and Lengthwise} ਤਾਣੇ ਵਿਚ ਪੇਟੇ ਵਿਚ। ਸੰਗਿ = ਨਾਲ।
(ਜਿਵੇਂ ਕੱਪੜੇ ਦਾ ਸੂਤਰ) ਤਾਣੇ ਵਿਚ ਪੇਟੇ ਵਿਚ (ਮਿਲਿਆ ਹੋਇਆ ਹੁੰਦਾ ਹੈ ਤਿਵੇਂ ਪਰਮਾਤਮਾ ਆਪਣੇ) ਸੇਵਕ ਦੇ ਨਾਲ ਮਿਲਿਆ ਰਹਿੰਦਾ ਹੈ।


ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ  

God, the Giver of Peace, cherishes His servant.  

ਪ੍ਰਤਿਪਾਲੇ = ਰੱਖਿਆ ਕਰਦਾ ਹੈ। ਸੁਖਦਾਤਾ = ਸੁਖ ਦੇਣ ਵਾਲਾ।
(ਜੀਵਾਂ ਨੂੰ) ਸੁਖ ਦੇਣ ਵਾਲਾ ਪ੍ਰਭੂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ।


ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥੧॥  

I carry the water, wave the fan, and grind the grain for the servant of my Lord and Master. ||1||  

ਪੀਸਉ = ਪੀਸਉਂ, ਮੈਂ ਪੀਂਹਦਾ ਹਾਂ। ਸੇਵਕ ਕੈ = ਸੇਵਕ ਦੇ ਦਰ ਤੇ। ਆਹਰੁ = ਉੱਦਮ ॥੧॥
(ਮੇਰੀ ਤਾਂਘ ਹੈ ਕਿ) ਮੈਂ ਪ੍ਰਭੂ ਦੇ ਸੇਵਕਾਂ ਦੇ ਦਰ ਤੇ ਪਾਣੀ ਢੋਵਾਂ ਪੱਖਾਂ ਫੇਰਾਂ ਤੇ ਚੱਕੀ ਪੀਹਾਂ (ਕਿਉਂਕਿ ਸੇਵਕਾਂ ਨੂੰ) ਪਾਲਣਹਾਰ ਪ੍ਰਭੂ (ਦੇ ਸਿਮਰਨ) ਦਾ ਹੀ ਉੱਦਮ ਰਹਿੰਦਾ ਹੈ ॥੧॥


ਕਾਟਿ ਸਿਲਕ ਪ੍ਰਭਿ ਸੇਵਾ ਲਾਇਆ  

God has cut the noose from around my neck; He has placed me in His Service.  

ਸਿਲਕ = ਫਾਹੀ। ਪ੍ਰਭਿ = ਪ੍ਰਭੂ ਨੇ। ਕਾਟਿ = ਕੱਟ ਕੇ।
ਪ੍ਰਭੂ ਨੇ (ਜਿਸ ਨੂੰ ਉਸ ਦੀ ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਆਪਣੀ ਸੇਵਾ-ਭਗਤੀ ਵਿਚ ਜੋੜਿਆ ਹੈ,


ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ  

The Lord and Master's Command is pleasing to the mind of His servant.  

ਸੇਵਕ ਮਨਿ = ਸੇਵਕ ਦੇ ਮਨ ਵਿਚ।
ਉਸ ਸੇਵਕ ਦੇ ਮਨ ਵਿਚ ਮਾਲਕ ਪ੍ਰਭੂ ਦਾ ਹੁਕਮ ਪਿਆਰਾ ਲੱਗਣ ਲੱਗ ਪੈਂਦਾ ਹੈ।


ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥  

He does that which pleases his Lord and Master. Inwardly and outwardly, the servant knows his Lord. ||2||  

ਸਾਹਿਬ ਭਾਵੈ = ਸਾਹਿਬ ਨੂੰ ਚੰਗਾ ਲੱਗਦਾ ਹੈ। ਅੰਤਰਿ ਬਾਹਰਿ-ਨਾਮ ਜਪਣ ਵਿਚ ਅਤੇ ਜਗਤ ਨਾਲ ਪਿਆਰ ਦੀ ਵਰਤੋਂ ਕਰਨ ਵਿਚ। ਮਾਹਰੁ = ਸਿਆਣਾ ॥੨॥
ਉਹ ਸੇਵਕ ਉਹੀ ਕਮਾਈ ਕਰਦਾ ਹੈ, ਜੋ ਮਾਲਕ ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਸੇਵਕ ਨਾਮ ਸਿਮਰਨ ਵਿਚ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਨ ਵਿਚ ਸਿਆਣਾ ਹੋ ਜਾਂਦਾ ਹੈ ॥੨॥


ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ  

You are the All-knowing Lord and Master; You know all ways and means.  

ਸਭ ਬਿਧਿ = ਸਾਰੀਆਂ ਹਾਲਤਾਂ। ਦਾਨਾ = ਸਿਆਣਾ, ਜਾਣਨ ਵਾਲਾ।
ਹੇ ਪ੍ਰਭੂ! ਤੂੰ (ਆਪਣੇ ਸੇਵਕਾਂ ਦੇ ਦਿਲ ਦੀ) ਜਾਣਦਾ ਹੈਂ, ਤੂੰ (ਆਪਣੇ ਸੇਵਕਾਂ ਦਾ) ਪਾਲਣਹਾਰ ਹੈਂ, ਤੂੰ (ਸੇਵਕਾਂ ਨੂੰ ਮਾਇਆ ਦੇ ਮੋਹ ਤੋਂ ਬਚਾਣ ਦੇ) ਸਭ ਤਰੀਕੇ ਜਾਣਦਾ ਹੈਂ।


        


© SriGranth.org, a Sri Guru Granth Sahib resource, all rights reserved.
See Acknowledgements & Credits