Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hāthī. 1. ਸੁੰਢ ਵਾਲਾ ਇਕ ਭਾਰੀ ਭਰਗਮ ਜੰਗਲੀ ਜਾਨਵਰ। 2. ਹੱਥ ਦੇ ਕੇ ਭਾਵ ਸਹਾਰਾ ਦੇ ਕੇ। 1. elephant. 2. hand, support.
ਉਦਾਹਰਨਾ:
1. ਤਾਜੀ ਰਥ ਤੁਖਾਰ ਹਾਥੀ ਪਾਖਰੇ ॥ Raga Maajh 1, Vaar 8:5 (P: 141).
2. ਸੰਸਾਰ ਸਾਗਰ ਤੇ ਕਢੁ ਦੇ ਹਾਥੀ ॥ Raga Vadhans 5, 7, 2:2 (P: 563).
ਤ੍ਰਾਹਿ ਤ੍ਰਾਹਿ ਸਰਨਿ ਜਨ ਆਏ ਗੁਰੁ ਹਾਥੀ ਦੇ ਨਿਕਲਾਵੈਗੋ ॥ Raga Kaanrhaa 4, Asatpadee 5, 4:2 (P: 1311).

SGGS Gurmukhi-English Dictionary
[P. n.] Elephant
SGGS Gurmukhi-English Data provided by Harjinder Singh Gill, Santa Monica, CA, USA.

English Translation
n.m. elephant, mastodon.

Mahan Kosh Encyclopedia

ਸੰ. ਹਸ੍ਤੀ. ਹਸ੍ਤ (ਸੁੰਡ) ਵਾਲਾ. ਵਡੇ ਕੱਦ ਦਾ ਪ੍ਰਸਿੱਧ ਜੀਵ. ਦੰਤੀ. ਦ੍ਵਿਰਦ. ਦ੍ਵਿਪ. ਪਦਮੀ. ਕੁੰਜਰ. ਇਭ. ਕੁੰਭੀ. ਕਰੀ. ਨਾਗ. ਗਜ. ਸਾਮਜ. ਮਤੰਗ. “ਕਹਾ ਭਇਓ ਦਰਿ ਬਾਂਧੇ ਹਾਥੀ?” (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸ਼ਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-
ਪੰਜ ਵਰ੍ਹੇ ਦਾ “ਬਾਲ.”
ਦਸ ਵਰ੍ਹੇ ਦਾ “ਬੋਤ.”
ਵੀਹ ਵਰ੍ਹੇ ਦਾ “ਬਿੱਕ.”
ਤੀਹ ਵਰ੍ਹੇ ਦਾ “ਕਲਭ.”
2. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. “ਗੁਰੁ ਹਾਥੀ ਦੈ ਨਿਕਲਾਵੈਗੋ.” (ਕਾਨ ਅ: ਮਃ ੪) “ਸੰਸਾਰ ਸਾਗਰ ਤੇ ਕਢੁ, ਦੇ ਹਾਥੀ.” (ਵਡ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits