Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hasan. ਠਠਾ ਕਰਨ, ਵਿਅੰਗ ਕਰਨ, ਹਾਸੀ ਕਰਨਾ, ਹਸਣਾ। laughing, satire, redicule, mockey.
ਉਦਾਹਰਨ:
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥ Raga Aaasaa 9, 1, 2:1 (P: 411).

SGGS Gurmukhi-English Dictionary
[P. v.] Laughing
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਹੱਸਣਾ. ਹਾਸੀ ਕਰਨਾ। 2. ਅ਼. [حسن] ਹ਼ਸਨ. ਵਿ. ਸੁੰਦਰ. ਮਨੋਹਰ। 3. ਨਾਮ/n. ਖ਼ਲੀਫ਼ਾ ਅ਼ਲੀ ਅਤੇ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦਾ ਵਡਾ ਬੇਟਾ. ਇਹ (੧ ਮਾਰਚ ਸਨ ੬੨੫) ਹਿਜਰੀ ਸਨ ੩ ਵਿੱਚ ਜਨਮਿਆ ਅਤੇ ੪੯ ਵਿੱਚ ਮੋਇਆ. ਹਸਨ ਆਪਣੇ ਬਾਪ ਦੇ ਮਰਨ ਪਿੱਛੋਂ ਸਨ ੪੧ ਹਿਜਰੀ ਵਿੱਚ ਪੰਜਵਾਂ ਖ਼ਲੀਫ਼ਾ ਹੋਇਆ ਸੀ, ਪਰ ਛੀ ਮਹੀਨੇ ਪਿੱਛੋਂ ਖ਼ਲਾਫਤ ਨੂੰ ਅਸਤੀਫਾ ਦੇ ਦਿੱਤਾ. ਇਸ ਦੀ ਇਸਤ੍ਰੀ “ਜ਼ਆਦਹ” ਨੇ ਯਜ਼ੀਦ ਬਾਦਸ਼ਾਹ ਦੀ ਪ੍ਰੇਰਣਾ ਨਾਲ ਹਸਨ ਨੂੰ ਜ਼ਹਿਰ ਦੇਕੇ (੧੭ ਮਾਰਚ ਸਨ ੬੬੯ ਨੂੰ) ਮਾਰ ਦਿੱਤਾ. ਹਸਨ ਦੇ ੨੦ ਬੱਚੇ ਹੋਏ ਜਿਨ੍ਹਾਂ ਵਿੱਚੋਂ ੧੫ ਬੇਟੇ ਅਤੇ ੫ ਬੇਟੀਆਂ ਸਨ. ਹਸਨ ਅਤੇ ਹੁਸੈਨ ਦੀ ਔਲਾਦ ਦੇ ਲੋਕ “ਸੱਯਦ” (ਸੈਯਦ) ਅਤੇ ਮੀਰ ਕਹਾਉਂਦੇ ਹਨ, ਸੋ ਪੈਗੰਬਰ ਦੀ ਅੰਸ਼ ਹੋਣ ਕਰਕੇ ਮੁਸਲਮਾਨਾਂ ਵਿੱਚ ਸਨਮਾਨ ਪਾਉਂਦੇ ਹਨ. ਦੇਖੋ- ਹੁਸੈਨ। 4. ਦੇਖੋ- ਧੁਨੀ (ਖ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits