Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suvran. ਸੋਨਾ। gold. ਉਦਾਹਰਨ: ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥ Raga Gaurhee 5, Sukhmanee 10, 4:6 (P: 276).
|
SGGS Gurmukhi-English Dictionary |
[P. n.] Gold
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਸੁਵਰਣ. ਉੱਤਮ ਰੰਗ. ਸੁੰਦਰ ਵਰਣ. “ਸੁਵਰਨ ਕੋ ਸੁਵਰਨ ਤਨ ਦੁਤਿ ਮਿਲ.” (ਗੁਪ੍ਰਸੂ) 2. ਉੱਤਮ ਜਾਤਿ। 3. ਉੱਤਮ ਅੱਖਰ। 4. ਸੁਇਨਾ. ਸੋਨਾ. “ਲੋਹਾ ਪਾਰਸ ਭੇਟੀਐ ਮਿਲਿ ਸੰਗਤਿ ਸੁਵਰਨ ਹੋਜਾਇ.” (ਮਃ ੪ ਵਾਰ ਗਉ ੧) “ਸੁਵਰਨ ਕੋ ਢੂੰਡਤ ਫਿਰਤ ਕਵਿ ਵਿਭਚਾਰੀ ਚੋਰ.” (ਬਿਹਾਰੀ) ਕਵਿ ਸੁੰਦਰ ਅੱਖਰ, ਵਿਭਚਾਰੀ ਸੁੰਦਰ ਸ਼ਕਲ, ਚੋਰ ਸੋਨਾ ਢੂੰਡਦੇ ਫਿਰਦੇ ਹਨ। 5. ਧਤੂਰਾ। 6. ਸੋਲਾਂ ਮਾਸੇ ਭਰ ਵਜਨ। 7. ਹਰਿਚੰਦਨ। 8. ਰਾਜਾ ਦਸ਼ਰਥ ਦਾ ਇੱਕ ਮੰਤ੍ਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|