Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Subẖā-i. 1. ਸੁਭਾ। 2. ਚੰਗੀ ਭਾਵਨਾ ਕਰਕੇ ('ਮਹਾਨਕੋਸ਼' ਇਥੇ ਸੁਭਾਇ ਦੇ ਅਰਥ ਇਰਾਦਤਨ ਕਰਦਾ ਹੈ)। 3. ਸੁਭਾਵਿਕ ਹੀ। 4. ਪ੍ਰੇਮ ਦੁਆਰਾ। 1. nature, disposition. 2. loving/superb faith; intentionally. 3. naturally, easily, effortlessly, comfortably. 4. lovingly.
ਉਦਾਹਰਨਾ:
1. ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥ (ਸਾਂਤ ਸੁਭਾ). Raga Sireeraag 3, 49, 2:2 (P: 32).
2. ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥ (ਚੰਗੀ ਭਾਵਨਾ ਕਰਕੇ). Raga Sireeraag 5, 98, 3:1 (P: 52).
ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ ॥ (ਚੰਗੇ ਭਾਵਾਂ ਰਾਹੀਂ). Raga Sorath 4, Vaar 2, Salok, 3, 1:3 (P: 643).
ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ ॥ (ਚੰਗੀ ਭਾਵਨਾ ਨਾਲ). Raga Maaroo 5, Asatpadee 3, 7:1 (P: 1018).
3. ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥ Raga Sireeraag 1, Asatpadee 14, 8:1 (P: 62).
ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥ (ਕੁਦਰਤੀ ਤਰੀਕੇ ਨਾਲ, ਸੁਭਾਵਕ ਹੀ). Raga Sireeraag 3, Asatpadee 21, 5:1 (P: 67).
ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥ (ਸੁਭਾਵਿਕ ਭਾਵ/ਕੁਦਰਤੀ ਸੁਭਾ ਅਨੁਸਾਰ). Raga Sireeraag 4, Vaar 12, Salok, 3, 1:3 (P: 87).
ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥ (ਸੁਭਾਵਕ/ਨਿਰਯਤਨ ਹੀ). Raga Goojree 3, Vaar 10ਸ, 3, 2:2 (P: 512).
4. ਮਨ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥ Raga Sireeraag 4, Vaar 12, Salok, 3, 2:6 (P: 87).
ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥ (ਪ੍ਰੇਮ ਨਾਲ). Raga Gaurhee 5, Thitee, 7ਸ:1 (P: 298).
ਜਿਸ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥ (ਪ੍ਰੇਮ ਸਹਿਤ). Raga Maaroo 5, 11, 5:1 (P: 1002).

SGGS Gurmukhi-English Dictionary
[P. v.] Be pleasing, looking well
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਸੁਭਾਉ। 2. ਵਿ. ਉੱਤਮ ਭਾਵ ਵਾਲਾ. ਜਿਸ ਦਾ ਆਸ਼ਯ ਸ਼੍ਰੇਸ਼੍ਠ ਹੈ. “ਜਿਨ ਗੁਰੁ ਮਿਲਿਆ ਸੁਭਾਇ.” (ਸ੍ਰੀ ਮਃ ੫) 3. ਕ੍ਰਿ. ਵਿ. ਇਰਾਦਤਨ. ਸੰਕਲਪ ਕਰਕੇ. “ਸੁਭਾਇ ਅਭਾਇ ਜੁ ਨਿਕਟਿ ਆਵੈ.” (ਮਾਰੂ ਅ: ਮਃ ੫) 4. ਸ੍ਵਾਭਾਵਿਕ. ਸ੍ਵਤਹ. “ਸਤਿਗੁਰੁ ਮਿਲੈ, ਤਾਂ ਮਿਲੈ ਸੁਭਾਇ.” (ਮਲਾ ਮਃ ੩) 5. ਸਭ ਭਾਵ ਨਾਲ. “ਸੁਭਾਇ ਸਹਜਿ ਗੁਣ ਗਾਈਐ ਜੀਉ.” (ਧਨਾ ਛੰਤ ਮਃ ੪) 6. ਸ਼ੋਭਨ ਹੋਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits