Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Su-ā-o. ਪ੍ਰਯੋਜਨ, ਉਦੇਸ਼, ਮਨੋਰਥ। object, aim.
ਉਦਾਹਰਨ:
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥ Raga Raamkalee, Guru Nanak Dev, Sidh-Gosat, 2:1 (P: 938).

Mahan Kosh Encyclopedia

(ਸੁਆਉ, ਸੁਆਇ) ਨਾਮ/n. ਸੁਆਦ. ਰਸ. “ਕੜਛੀਆਂ ਫਿਰੰਨਿ, ਸੁਆਉ ਨ ਜਾਣਨਿ ਸੁੰਞੀਆ.” (ਵਾਰ ਗੂਜ ੨ ਮਃ ੫) “ਕਾਮ ਸੁਆਇ ਗਜ ਵਸਿ ਪਰੇ.” (ਗਉ ਕਬੀਰ) 2. ਸ੍ਵਾਰਥ. ਲਾਭ. “ਜਨ ਆਵਨ ਕਾ ਇਹੈ ਸੁਆਉ.” (ਸੁਖਮਨੀ) 3. ਖੁਦਗਰਜੀ. ਮਤਲਬ. “ਤਿਨ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ.” (ਵਾਰ ਗੂਜ ੨ ਮਃ ੫) “ਮਿਤ੍ਰ ਭਾਈ ਦੀਸਹਿ ਮਨ ਮੇਰੇ, ਤੇ ਸਭਿ ਅਪਨੈ ਸੁਆਇ ਮਿਲਾਸਾ.” (ਗੌਂਡ ਮਃ ੪) 4. ਪ੍ਰਯੋਜਨ. ਭਾਵ. ਮਕਸਦ. “ਕਉਨ ਮਾਰਗ ਕਉਨ ਸੁਆਓ?” (ਸਿਧਗੋਸਟਿ) 5. ਸ੍ਵਾਯ. ਸ਼ੁਭ ਆਮਦਨ. “ਕਥਾ ਕੀਰਤਨ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ.” (ਬਿਲਾ ਮਃ ੫) 6. ਸ੍ਵਾਗਤ. ਜੀ ਆਇਆ ਨੂੰ. “ਸੁਆਰਥ ਸੁਆਉ ਨ ਕੋ ਕਰੇ.” (ਸ੍ਰੀ ਅ: ਮਃ ੫) 7. ਸਨਮਾਨ. “ਦੋਹਾਗਣੀ ਮਹਲੁ ਨ ਪਾਇਨੀ, ਨ ਜਾਣਨਿ ਪਿਰ ਕਾ ਸੁਆਉ.” (ਆਸਾ ਅ: ਮਃ ੩) 8. ਸ੍ਵ ਆਉਣ ਵਾਲਾ. ਆਪਣੇ ਆਪ ਉੱਗਣ ਵਾਲਾ. ਖ਼ੁਦਰੌ ਘਾਹ. “ਭਾਰ ਅਠਾਰਹਿ ਮੇਵਾ ਹੋਵੈ ਗਰੁੜਾ ਹੋਵੈ ਸੁਆਉ.” (ਮਃ ੧ ਵਾਰ ਮਾਝ) ਸਵਾਂਕ ਆਦਿਕ ਖ਼ੁਦਰੌ ਘਾਹ ਚਾਵਲ ਹੋਜਾਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits