Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sāhā. 1. (ਸੁ+ਆਹ ਚੰਗਾ ਦਿਨ) ਸ਼ੁਭ ਅਵਸਰ/ਦਿਹਾੜਾ, ਲਗਨ। 2. ਸਾਹਾਂ, ਸ਼ਾਹੂਕਾਰਾਂ। 3. ਸਵਾਸ। 4. ਗੁਰੂ (ਭਾਵ)। 5. ਪਰਮੇਸ਼ਰ, ਪ੍ਰਭੂ (ਭਾਵ)। 6. ਬਾਦਸ਼ਾਹ। 1. day (of wedding), auspicious moment/time. 2. bankers, financiers. 3. breath. 4. viz., Guru. 5. Lord, Master. 6. king, monarch, sovereign.
ਉਦਾਹਰਨਾ:
1. ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ Raga Gaurhee 1, Sohlay, 1, 3:1 (P: 12).
2. ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕੁ ਰਹਣੁ ਰਜਾਈ ॥ (ਸ਼ਾਹਾਂ ਦਾ). Japujee, Guru Nanak Dev, 27:22 (P: 6).
ਉਦਾਹਰਨ:
ਧਨੁ ਸਾਚਾ ਤੇਊ ਸਚ ਸਾਹਾ ॥ Raga Gaurhee 5, Baavan Akhree, 35:3 (P: 257).
3. ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥ Raga Maajh 1, Vaar 14, Salok, 1, 1:5 (P: 144).
4. ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰੁ ਸਾਹਾ ਰਾਮ ॥ Raga Aaasaa 1, Chhant 8, 3:2 (P: 442).
5. ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ Raga Dhanaasaree 4, 13, 1:1 (P: 670).
6. ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ॥ ਸਭਿ ਜੀਅ ਤੇਰੇ ਤੂੰ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥ Raga Dhanaasaree 4, 13, 3:1;2 (P: 670).
ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥ Raga Maaroo 3, Solhaa 12, 3:3 (P: 1055).

SGGS Gurmukhi-English Dictionary
[P. n.] Wedding day
SGGS Gurmukhi-English Data provided by Harjinder Singh Gill, Santa Monica, CA, USA.

English Translation
n.m. propitious time and date for a marriage ceremony or other auspicious event.

Mahan Kosh Encyclopedia

ਸੰ. ਸ੍ਵਹ ਸੁ ਅਹ. ਸੁ (ਚੰਗਾ) ਅਹ (ਦਿਨ). ਹਿੰਦੂਮਤ ਅਨੁਸਾਰ ਗ੍ਰਹ ਆਦਿਕ ਦੀ ਗਿਣਤੀ ਕਰਕੇ ਵਿਆਹ ਲਈ ਮੁਕੱਰਰ ਕੀਤਾ ਦਿਨ. ਸਿੰਧੀ. “ਸਾਹੌ.” “ਸੰਬਤਿ ਸਾਹਾ ਲਿਖਿਆ.” (ਸੋਹਿਲਾ) “ਸਾਹਾ ਗਣਹਿ ਨ ਕਰਹਿ ਬੀਚਾਰ.” (ਰਾਮ ਅ: ਮਃ ੧) 2. ਵ੍ਯ. ਸੰਬੋਧਨ. ਹੇ ਸ਼ਾਹ! “ਸਭਨਾ ਵਿਚਿ ਤੂੰ ਵਰਤਦਾ, ਸਾਹਾ!” (ਧਨਾ ਮਃ ੪) 2. ਸਾਹ (ਸ੍ਵਾਸ) ਦਾ ਬਹੁ ਵਚਨ. “ਜੇਤੇ ਜੀਅ ਜੀਵਹੀ ਲੈ ਸਾਹਾ.” (ਮਃ ੧ ਵਾਰ ਮਾਝ) 3. ਸ਼ਾਹਾਨ ਦਾ ਸੰਖੇਪ. ਸ਼ਾਹ ਦਾ ਬਹੁ ਵਚਨ. “ਸਿਰਿ ਸਾਹਾ ਪਾਤਿਸਾਹੁ.” (ਮਃ ੫ ਵਾਰ ਰਾਮ ੨).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits