Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sājan(u). 1. ਕਰਤਾਰ, ਪ੍ਰਭੂ। 2. ਸ਼ੁਭ ਭਾਵਨਾਵਾਂ ਰਖਣ ਵਾਲਾ, ਸੁਜਨ। 3. ਮਿੱਤਰ। 4. ਪਤੀ। 1. The Lord, God. 2. sympathiser. 3. friend. 4. husband, beloved, spouse.
ਉਦਾਹਰਨਾ:
1. ਲੋੜੀਦੜਾ ਸਾਜਨੁ ਮੇਰਾ ॥ Raga Jaitsaree 5, 4, 1:1 (P: 700).
ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥ Raga Sireeraag 1, Asatpadee 4, 5:1 (P: 55).
2. ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥ Raga Maajh 5, Asatpadee 37, 6:3 (P: 132).
3. ਸਾਜਨੁ ਦੁਸ਼ਟ ਜਾ ਕੈ ਏਕ ਸਮਾਨੈ ॥ Raga Gaurhee 5, Asatpadee 3, 2:1 (P: 236).
4. ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ॥ Raga Gaurhee 1, Chhant 1, 4:1 (P: 242).

Mahan Kosh Encyclopedia

(ਸਾਜਨ) ਨਾਮ/n. ਸਨ੍‌-ਜਨ. ਭਲਾ ਮਨੁੱਖ. ਸੱਜਨ. ਮਿਤ੍ਰ. “ਸਾਜਨ ਦੇਖਾ ਤ ਗਲਿ ਮਿਲਾ.” (ਮਾਰੂ ਅ: ਮਃ ੧). “ਸਾਜਨੁ ਮੀਤੁ ਤੂੰਹਾਂ.” (ਆਸਾ ਮਃ ੫). 2. ਕਰਤਾਰ. ਜੋ ਸਭ ਨਾਲ ਮਿਤ੍ਰਭਾਵ ਰਖਦਾ ਹੈ. “ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ.” (ਸ੍ਰੀ ਅ: ਮਃ ੧) 3. ਸੁਜਨ. “ਸਾਜਨੁ ਮੀਤੁ ਸਖਾ ਕਰਿ ਏਕੁ.” (ਗਉ ਮਃ ੫) 4. ਸ੍ਰਿਜਨ. ਰਚਣਾ. “ਸਰਵ ਜਗਤ ਕੇ ਸਾਜਨਹਾਰ.” (ਸਲੋਹ) ਦੇਖੋ- ਸਾਜਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits