Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sabā-i-ā. 1. ਸਭ, ਸਾਰਾ। 2. ਹਰ ਪ੍ਰਕਾਰ ਦੇ, ਸਾਰੇ। 3. ਸਾਰਾ, ਨਿਰਾ। 4. ਸਭ ਤੋਂ, ਸਭਨਾਂ ਤੋਂ। 5. ਸਭ ਵਿਚ। 6. ਸਭ ਨੂੰ। 7. ਪੂਰੀ ਤਰ੍ਹਾਂ। 1. entire, whole. 2. of every type, all. 3. entirely, all. 4. from everybody, from all. 5. in all. 6. to every body. 7. completely.
ਉਦਾਹਰਨਾ:
1. ਮਾਇਆ ਮੋਹੁ ਜਗਤ ਸਬਾਇਆ ॥ Raga Maajh 3, 33, 1:1 (P: 129).
ਆਪੇ ਜਾਣੈ ਆਪਿ ਪਛਾਣੈ ਸਭੁ ਤਿਸੁ ਦਾ ਚੋਜੁ ਸਬਾਇਆ ॥ (ਸਾਰਾ ਜਗਤ). Raga Maaroo 1, Solhaa 19, 11:3 (P: 1040).
ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥ (ਸਾਰਾ ਜੀਵਨ). Raga Saarang 4, Vaar 33:4 (P: 1250).
2. ਮਾਇਆ ਮੋਹ ਦੁਖ ਸਬਾਇਆ ॥ (ਹਰ ਪ੍ਰਕਾਰ ਦੇ, ਸਾਰੇ). Raga Maaroo 3, Solhaa 7, 9:2 (P: 1050).
3. ਬਹੁ ਕਰਮ ਕਮਾਵੈ ਦੁਖੁ ਸਬਾਇਆ ॥ (ਸਾਰਾ/ਨਿਰਾ). Raga Aaasaa 3, Asatpadee 25, 6:3 (P: 424).
4. ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ ॥ Raga Maaroo 1, Solhaa 20, 14:3 (P: 1041).
5. ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥ Raga Maaroo 1, ਸਲੋ 22, 2:3 (P: 1042).
6. ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ ॥ Raga Maaroo 1, Solhaa 21, 7:3 (P: 1042).
7. ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥ Raga Kaanrhaa 5, Chhant 1, 3:3 (P: 1312).

English Translation
adj.m. same as ਸਾਰਾ, all total.

Mahan Kosh Encyclopedia

(ਸਬਾਇੜਾ, ਸਬਾਇੜੀ, ਸਬਾਈ, ਸਬਾਏ) ਵਿ. ਸਪਾਦ. ਸਵਾਇਆ. ਇੱਕ ਪੂਰਾ ਅਤੇ ਦੂਜੇ ਹਿੱਸੇ ਦੇ ਚੌਥੇ ਭਾਗ ਸਹਿਤ। 2. ਪੜਨਾਂਵ/pron. ਸਭ. “ਸੁਣਿਅਹੁ ਲੋਕ ਸਬਾਇਆ.” (ਵਾਰ ਆਸਾ) “ਠਾਕੁਰ ਏਕ, ਸਬਾਈ ਨਾਰਿ.” (ਓਅੰਕਾਰ) “ਰੁੰਨੇ ਬੀਰ ਸਬਾਏ.” (ਵਡ ਮਃ ੧ ਅਲਾਹਣੀਆ) 3. ਸੰ. ਸਮਵਾਯ. ਸੰਬੰਧ. ਮੇਲ. ਪੁਰਖ ਏਕ ਹੈ, ਹੋਰ ਸਗਲੀ ਨਾਰਿ ਸਬਾਈ.” (ਮਃ ੩ ਵਾਰ ਵਡ) 4. ਦੇਖੋ- ਸਮਵਾਯ ਸੰਬੰਧ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits