Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi-English Dictionary
"Sasaa" the 4th letter of Gurmukhi.
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. forth letter of Gurmukhi script used to express the sibilant consonant sounds (s). (2) pref. denoting "with" or sameness. (3) n.m. Abbreviation ਸ।for ਸਰਦਾਰ as an appellation.

Mahan Kosh Encyclopedia

{230} ਪੰਜਾਬੀ ਵਰਣਮਾਲਾ ਦਾ ਚੌਥਾ ਅੱਖਰ. ਇਸ ਦਾ ਉੱਚਾਰਣ ਅਸਥਾਨ ਦੰਦ ਹੈ{231}। 2. ਕ੍ਰਿ. ਅਸਿ੍ਤਿ ਦਾ ਸੰਖੇਪ ਹੈ. “ਕਿ ਅਗੰਜਸ ਕਿ ਅਭੰਜਸ.” (ਗ੍ਯਾਨ) 3. ਸੰ. श- ਸ਼. ਨਾਮ/n. ਸ਼ਿਵ. ਮਹਾਦੇਵ। 4. ਸ਼ਸਤ੍ਰ। 5. ਮਨ। 6. ਸੌਣਾ. ਸ਼ਯਨ। 7. ਮੰਗਲ. ਕਲ੍ਯਾਣ। 8. ਸੰ. स. ਈਸ਼੍ਵਰ. ਪਰਮਾਤਮਾ। 9. ਸੱਪ. ਸਰਪ। 10. ਪੰਛੀ। 11. ਪੌਣ. ਹਵਾ। 12. ਚਮਕ. ਪ੍ਰਕਾਸ਼। 13. ਚੰਦ੍ਰਮਾ। 14. ਗ੍ਯਾਨ। 15. ਚਿੰਤਾ। 16. ਸੜਕ। 17. ਛੰਦਸ਼ਾਸਤ੍ਰ ਅਨੁਸਾਰ ਸਗਣ ਦਾ ਸੰਖੇਪ ਨਾਉਂ। 18. ਉਪ. ਸਾਥ. ਨਾਲ. ਸਹਿਤ. ਇਸ ਦੀ ਵਰਤੋਂ ਸ਼ਬਦ ਦੇ ਆਦਿ ਹੁੰਦੀ ਹੈ, ਜੈਸੇ- “ਰੋਗੀ ਬ੍ਰਹਮਾ ਬਿਸਨ ਸਰੁਦ੍ਰਾ.” (ਭੈਰ ਅ: ਮਃ ੧) “ਗੁਰਮੁਖਿ ਨਿਬਹੈ ਸਪਰਿਵਾਰਿ.” (ਸਿਧੁਗੋਸਟਿ) 19. ਪੜਨਾਂਵ/pron. ਉਹ. ਵਹ. “ਸੁਪਚ ਤੁਲਿ ਸ ਮਾਨਿ.” (ਕੇਦਾ ਰਵਿਦਾਸ) ਉਸ ਨੂੰ ਚੰਡਾਲ ਸਮਾਨ ਜਾਣ। 20. ਫ਼ਾ. [ش] ਉਸ ਦਾ. ਉਸ ਨੂੰ. ਇਸ ਦੀ ਵਰਤੋਂ ਸ਼ਬਦ ਦੇ ਅੰਤ ਹੁੰਦੀ ਹੈ, ਜੈਸੇ- ਕ਼ਲਮਸ਼ (ਉਸ ਦੀ ਕ਼ਲਮ).
ਮੂਰਧਨ੍ਯ ਸ਼ (ष) ਦੇ ਸ਼ਬਦ ਸ਼ਟ ਸ਼ਸ਼੍ਟ ਆਦਿ, ਖੱਖੇ ਵਿੱਚ ਦੇਖੋ.

Footnotes:
{230} ਅਸੀਂ श- ष- स (ਸ਼-ਸ਼-ਸ) ਵੱਖ ਵੱਖ ਨਹੀਂ ਲਿਖੇ, ਕਿਉਂਕਿ ਪੰਜਾਬੀ ਵਿੱਚ ਕੇਵਲ ਦੰਤੀ ਸੱਸਾ ਹੈ. ਤੇਹਾਂ ਦੇ ਸ਼ਬਦ ਇੱਕੇ ਥਾਂ ਮਾਤ੍ਰਾ ਕ੍ਰਮ ਅਨੁਸਾਰ ਦਰਜ ਕੀਤੇ ਹੋਏ ਹਨ.
{231} ਜਦ ਇਹ ਸ਼ (श) ਦਾ ਰੂਪ ਹੈ ਤਦ ਉੱਚਾਰਣ ਅਸਥਾਨ ਤਾਲੂ ਹੈ. ਜਦ ਸ਼ (ष) ਹੈ ਤਦ ਉੱਚਾਰਣ ਅਸਥਾਨ ਮੂਰਧਾ (ਮੂੰਹ ਦੀ ਛੱਤ) ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits