Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Varṯārā. 1. ਵਰਤ ਰਿਹਾ ਹੈ, ਪ੍ਰਤਖ ਹੈ, ਵਿਆਪਕ ਹੈ। evidence. “ਸਰਬ ਭੂਤ ਆਪਿ ਵਰਤਾਰਾ ॥” ਗਉ ੫, ਸੁਖ ੨੩, ੬:੧ (੨੯੪). 2. ਵਿਹਾਰ, ਵਰਤੋਂ। behaviour. “ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ॥” ਗਉ ੫, ਵਾਰ ੪ ਸ, ੫, ੨:੧ (੩੧੯) “ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥” (ਵਰਤੋਂ ਵਿਹਾਰ) ਆਸਾ ੫, ਅਸ ੨੯, ੩:੧ (੪੨੬). 3. ਪ੍ਰਚਲਤ ਕਰਨਾ, ਪ੍ਰਚਲਤ ਹੋਣਾ। to be prevalent. “ਦੂਜਾ ਭਾਉ ਕਚਾਇਓਨੁ ਤ੍ਰੈ ਗੁਣ ਵਰਤਾਰਾ ॥” ਰਾਮ ੩, ਵਾਰ ੪:੧ (੯੪੮) “ਹੁਕਮੇ ਹੋਆ ਹੁਕਮੇ ਵਰਤਾਰਾ ॥” ਭੈਰ ੩, ੩, ੧*:੨ (੧੧੨੮).
|
SGGS Gurmukhi-English Dictionary |
[P. n.] Usage, custom
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਵਰਤਣ.
|
Mahan Kosh Encyclopedia |
ਵਰਤਮਾਨ ਕਾਲ ਦਾ ਹਾਲ, ਵ੍ਰਿੱਤਾਂਤ. “ਮਾਤਲੋਕ ਵਿੱਚ ਕਿਆ ਵਰਤਾਰਾ?” (ਭਾਗੁ) 2. ਵਰਤੋਂ. ਵਿਹਾਰ. “ਅੰਧਾ ਜਗਤੁ, ਅੰਧ ਵਰਤਾਰਾ.” (ਸੋਰ ਮਃ ੩) 3. ਪਰਸਪਰ ਲੈਣਦੇਣ। 4. ਪ੍ਰਾਕ੍ਰਿਤ ਕ੍ਰਿਯਾ. ਕੁਦਰਤ ਦੇ ਨਿਯਮਾਂ ਅਨੁਸਾਰ ਹੋਈ ਕ੍ਰਿਯਾ. “ਛਿੱਕ ਪੱਦ ਹਿਡਕੀ ਵਰਤਾਰਾ.” (ਭਾਗੁ) 5. ਹਿੱਸਾ. ਛਾਂਦਾ. ਬਾਂਟਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|