Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Laliṯ. ਸੁੰਦਰ। beautiful, pretty. “ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ ॥” ਭੈਰ ੫, ੫੭, ੧:੨ (੧੧੫੩).

English Translation
adj. handsome, beautiful, fine, delicate; light.

Mahan Kosh Encyclopedia

ਸੰ. ਵਿ. ਸੁੰਦਰ. ਮਨੋਹਰ. “ਧੁਨਿਤ ਲਲਿਤ.” (ਭੈਰ ਪੜਤਾਲ ਮਃ ੫) 2. ਚਾਹਿਆ ਹੋਇਆ. ਲੋੜੀਂਦਾ। 3. ਨਾਮ/n. ਕਾਵ੍ਯ ਅਨੁਸਾਰ ਇੱਕ ਹਾਵ- “ਬੋਲਨ ਹਸਨ ਬਿਲੋਕਬੋ ਚਲਨ ਮਨੋਹਰ ਰੂਪ। ਜੈਸੇ ਤੈਸੇ ਬਰਨਿਯੇ ਲਲਿਤ ਹਾਵ ਅਨੁਰੂਪ॥” (ਰਸਿਕਪ੍ਰਿਯਾ) 4. ਭੈਰਵ ਠਾਟ ਦਾ ਇੱਕ ਸ਼ਾੜਵ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮੱਧਮ ਅਤੇ ਧੈਵਤ ਦੀ ਸੰਗਤਿ ਰਹਿਂਦੀ ਹੈ. ਮੱਧਮ ਵਾਦੀ ਅਤੇ ਸ਼ੜਜ ਸੰਵਾਦੀ ਹੈ. ਕੰਪ ਸਾਥ ਤੀਵ੍ਰ ਮੱਧਮ ਭੀ ਲਗ ਜਾਂਦਾ ਹੈ. ਸ਼ੜਜ ਗਾਂਧਾਰ ਨਿਸ਼ਾਦ ਸ਼ੁੱਧ, ਰਿਸ਼ਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਗਾਉਣ ਦਾ ਵੇਲਾ ਤੜਕੇ ਤੋਂ ਪਹਿਰ ਦਿਨ ਚੜ੍ਹੇ ਤੀਕ ਹੈ.
ਆਰੋਹੀ- ਨ ਰਾ ਗ ਮ ਮੀ ਮ ਗ ਮੀ ਧਾ ਸ਼.
ਅਵਰੋਹੀ- ਗ ਨ ਧਾ ਮੀ ਧਾ ਮੀ ਮ ਮ ਗ ਰਾ ਸ਼.
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਲਿਤ ਨੂੰ ਸੂਹੀ ਨਾਲ ਮਿਲਾਕੇ ਲਿਖਿਆ ਹੈ।
5. ਇੱਕ ਅਰਥਾਲੰਕਾਰ. ਜੋ ਬਾਤ ਕਹਿਣੀ ਹੈ, ਉਸ ਦੇ ਥਾਂ ਉਸ ਦਾ ਪ੍ਰਤਿਬਿੰਬ ਵਰਣਨ ਕਰੀਯੇ, ਅਰਥਾਤ- ਕਹਿਣ ਯੋਗ੍ਯ ਬਾਤ ਦੀ ਝਲਕ ਵਾਕਰਚਨਾ ਵਿੱਚ ਪਾਈਜਾਵੇ, ਇਹ “ਲਲਿਤ” ਅਲੰਕਾਰ ਹੈ.
ਕਹਿਯੇ ਕਛੁ ਪ੍ਰਤਿਬਿੰਬ ਸੋ, ਤਾਸੁ ਬਨਾਯ ਸੁ ਧੀਰ,
ਅਲੰਕਾਰ ਵਰਣੈ ਤਹਾਂ, ਲਲਿਤ ਸੁਮਤਿ ਗੰਭੀਰ.
(ਰਾਮਚੰਦ੍ਰ ਭੂਸ਼ਣ)
ਉਦਾਹਰਣ-
ਬੀਉ ਬੀਜਿ ਪਤਿ ਲੈਗਏ, ਅਬ ਕਿਉ ਉਗਵੈ ਦਾਲਿ? (ਵਾਰ ਆਸਾ) 6. ਦੇਖੋ- ਸਵੈਯੇ ਦਾ ਰੂਪ #੮.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits