Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ruḏar. ਸ਼ਿਵਜੀ, ਅਖਰੀ ਅਰਥ ਰੋਣ ਵਾਲਾ। Shivji, literally one who weeps. ਉਦਾਹਰਨ: ਰੁਦ੍ਰ ਧਿਆਨ ਗਿਆਨ ਸਤਿਗੁਰ ਕੇ ਕਬਿ ਜਨ ਭਲ੍ਯ੍ਯ ਉਨਹ ਜੋੁ ਗਾਵੈ ॥ (ਭਾਵ ਆਖੰਡ ਲਿਵ). Sava-eeay of Guru Amardas, 22:3 (P: 1396).
|
Mahan Kosh Encyclopedia |
ਸੰ. ਨਾਮ/n. ਰੋਣ ਵਾਲਾ, ਸ਼ਿਵ. ਦੇਖੋ- ਰੁਦ ਧਾ. ਵਿਸ਼ਨੁਪੁਰਾਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਛਾ ਕੀਤੀ ਕਿ ਮੇਰੇ ਪੁਤ੍ਰ ਹੋਵੇ, ਝਟ ਉਸ ਦੇ ਮੱਥੇ ਵਿੱਚੋਂ ਬਾਲਕ ਪੈਦਾ ਹੋ ਗਿਆ, ਜੋ ਜੰਮਦਾ ਹੀ ਰੋਣ ਲੱਗਾ. ਬ੍ਰਹਮਾ ਨੇ ਉਸ ਦਾ ਨਾਮ ਰੁਦ੍ਰ (ਰੋਂਦੂ) ਰੱਖਿਆ. ਇਸ ਪੁਰ ਭੀ ਸੱਤ ਵਾਰ ਰੋਕੇ ਰੁਦ੍ਰ ਨੇ ਆਖਿਆ ਕਿ ਮੇਰੇ ਹੋਰ ਨਾਮ ਥਾਪੋ. ਤਦ ਬ੍ਰਹਮਾ ਨੇ ਉਸ ਦੇ- ਭਵ, ਸ਼ਰਵ, ਈਸ਼ਾਨ, ਪਸ਼ੁਪਤਿ, ਭੀਮ, ਉਗ੍ਰ ਅਤੇ ਮਹਾਦੇਵ ਇਹ ਸੱਤ ਨਾਮ ਰੱਖੇ. “ਬ੍ਰਹਮਾ ਬਿਸਨ ਰੁਦ੍ਰ ਤਿਸ ਕੀ ਸੇਵਾ.” (ਮਾਰੂ ਸੋਲਹੇ ਮਃ ੩) ਪੁਰਾਣਾਂ ਵਿੱਚ ਰੁਦ੍ਰ ੧੧ ਇਹ ਭੀ ਲਿਖੇ ਹਨ- ਅਜ, ਏਕਪਾਦ, ਅਹਿਵ੍ਰਧਨ, ਪਿਨਾਕੀ, ਅਪਰਾਜਿਤ, ਤ੍ਰ੍ਯੰਬਕ, ਮਹੇਸ਼੍ਵਰ, ਵ੍ਰਿਸ਼ਾਕਪੀ, ਸ਼ੰਭੁ, ਹਰਣ ਅਤੇ ਈਸ਼੍ਵਰ. ਗਰੁੜਪੁਰਾਣ ਵਿੱਚ ਨਾਮ ਇਹ ਹਨ- ਅਜੈਕਪਾਦ, ਅਹਿਵ੍ਰਧਨ {अहिव्रध्न}, ਤ੍ਵਸ਼੍ਟਾ, ਵਿਸ਼੍ਵਰੂਪਹਰ, ਬਹੁਰੂਪ, ਤ੍ਰ੍ਯੰਬਕ, ਅਪਰਾਜਿਤ, ਵ੍ਰਿਸ਼ਾਕਪਿ, ਸ਼ੰਭੁ, ਕਪਰਦੀ ਅਤੇ ਰੈਵਤ. ਵ੍ਰਿਹਦਾਰਣ੍ਯਕ ਉਪਨਿਸ਼ਦ ਵਿੱਚ ਦਸ਼ ਪ੍ਰਾਣ ਅਤੇ ਅੰਤਹਕਰਣ ਨੂੰ ਗਿਆਰਾਂ ਰੁਦ੍ਰ ਲਿਖਿਆ ਹੈਗਿਆਰਾਂ ਸੰਖ੍ਯਾ ਬੋਧਕ, ਕਿਉਂਕਿ ਰੁਦ੍ਰ ੧੧ ਲਿਖੇ ਹਨਵਿ. ਭਯਾਨਕ. ਡਰਾਉਣਾ. “ਤਿਨ ਤਰਿਓ ਸਮੁਦ੍ਰ ਰੁਦ੍ਰ ਖਿਨ ਇਕ ਮਹਿ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|