Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rikẖ(i). 1. ਧਰਮਰਾਜ। 2. ਰਿਸ਼ੀ, ਗਿਆਨਵਾਨ। 3. ਤਾਰੇ, ਨਛਰ। 1. righteous Judge. 2. sage, learned scholar. 3. stars.
ਉਦਾਹਰਨਾ:
1. ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ ॥ Raga Maaroo 4, 2, 2:1 (P: 995).
2. ਸੁਖਦੇਉ ਪਰੀਖ੍ਯ੍ਯਤ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥ Sava-eeay of Guru Nanak Dev, Kal-Sahaar, 8:5 (P: 1390).
3. ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ ॥ Sava-eeay of Guru Nanak Dev, Kal-Sahaar, Nal-y, 5:2 (P: 1399).

Mahan Kosh Encyclopedia

ਸੰ. {ऋषि.} ਨਾਮ/n. ਪਰਮਪਦ ਨੂੰ ਪਹੁਚਿਆ ਹੋਇਆ ਪੁਰਖ. ਕਰਨੀ ਵਾਲਾ ਸਾਧੂ. ਮੁਨਿ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਰਿਖੀਆਂ ਦੇ ਸੱਤ ਭੇਦ ਥਾਪੇ ਹਨ.
(ੳ) ਸ਼੍ਰੁਤਰਸ਼ਿ- ਵੇਦਮੰਤ੍ਰਾਂ ਦਾ ਕਰਤਾ ਰਿਖਿ.
(ਅ) ਕਾਂਡਰਸ਼ਿ- ਜੋ ਵੇਦ ਦਾ ਕੋਈ ਖ਼ਾਸ ਕਾਂਡ ਸਿਖਾਉਂਦਾ ਹੈ.
(ੲ) ਪਰਮਰਸ਼ਿ- ਜੋ ਵਿਰਕ੍ਤਦਸ਼ਾ ਵਿੱਚ ਰਹਿਕੇ ਥਾਂ ਥਾਂ ਫਿਰਕੇ ਵੇਦ ਦਾ ਉਪਦੇਸ਼ ਕਰਦਾ ਹੈ.
(ਸ) ਰਾਜਰਸ਼ਿ- ਜੋ ਰਾਜ ਕਾਜ ਕਰਦਾ ਹੋਇਆ ਭੀ ਇੰਦ੍ਰੀਆਂ ਨੂੰ ਕਾਬੂ ਰਖਦਾ ਹੈ.
(ਹ) ਬ੍ਰਹ੍ਮਰਸ਼ਿ- ਆਤਮਤਤ੍ਵਵੇੱਤਾ. ਬ੍ਰਹਮਗ੍ਯਾਨੀ.
(ਕ) ਦੇਵਰਸ਼ਿ- ਦੇਵਯੋਨਿ ਵਿੱਚੋਂ ਜਿਸ ਨੇ ਰਿਸ਼ਿਪਦ ਪਾਇਆ ਹੈ.
(ਖ) ਮਹਰਸ਼ਿ- ਜੋ ਵੇਦ ਦਾ ਪੂਰਣ ਪ੍ਰਚਾਰਕ ਅਤੇ ਧਰਮਸ਼ਾਸਤ੍ਰ ਦੇ ਬਣਾਉਣ ਵਾਲਾ ਤਥਾ- ਕਰਮਕਾਂਡ ਦੀ ਵਿਧਿ ਦਸਦਾ ਹੈ। 2. ਦੇਖੋ- ਸਪਤਰਿਖੀ। 3. ਭੋਜ ਰਾਜ ਹਰਿਦੱਤ ਮਿਸ੍ਰ ਆਦਿਕਾਂ ਨੇ ਪਾਣਨੀਯ ਸੂਤ੍ਰ ਵ੍ਯਾਖ੍ਯਾ ਕਰਦੇ ਹੋਏ ਵੇਦ ਦਾ ਨਾਉਂ ਰਿਸ਼ਿ ਲਿਖਿਆ ਹੈ- ऋषि: वेद:। 4. ਸੰ. {ऋक्ष.} ਰਿਕ੍ਸ਼. ਨਛਤ੍ਰ. “ਸਸਿ ਰਿਖਿ ਨਿਸਿ ਸੂਰ.” (ਸਵੈਯੇ ਮਃ ੪ ਕੇ) ਚੰਦ ਤਾਰੇ ਰਾਤ ਸੂਰਜ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits