Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Rājā. 1. ਆਪਣੀ ਨੀਤੀ ਤੇ ਸਦਗੁਣਾਂ ਕਰਕੇ ਪਰਜਾ ਨੂੰ ਖੁਸ਼ ਕਰਨ ਵਾਲਾ, ਰਾਜ ਦਾ ਮੁਖੀ, ਮਾਲਕ। 2. ਰਜ ਸਕਦਾ ਹਾਂ, ਤ੍ਰਿਪਤ ਹੋ ਸਕਦਾ ਹਾਂ। 3. ਰਾਜ, ਹਕੂਮਤ। 4. ਪ੍ਰਭੂ ਰਾਜਾ। 1. king, empror. 2. sated, satiated. 3. kingdom, empire. 4. Lord king.
ਉਦਾਹਰਨਾ:
1. ਗਾਵਹਿ ਤੁਧਨੋ ਪਉਣ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥ (ਧਰਮ ਰਾਜ). Japujee, Guru Nanak Dev, 27:4 (P: 6).
ਉਦਾਹਰਨ:
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥ Raga Sireeraag 1, Asatpadee 12, 4:3 (P: 61).
ਰਾਜਾ ਬਾਲਕ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥ (ਮਨ ਰੂਪੀ ਰਾਜਾ). Raga Basant 1, 11, 1:1 (P: 1171).
2. ਹਰਿ ਜੀਉ ਤੇਰੀ ਦਾਤੀ ਰਾਜਾ ॥ Raga Sorath 5, 1, 1:1 (P: 608).
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚ ਸੂਖ ਮਨਾਈ ॥ Raga Soohee 4, Asatpadee 1, 3:1 (P: 757).
3. ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥ Raga Maaroo 5, Solhaa 10, 5:3 (P: 1081).
4. ਰਾਜਾ ਰਾਮ ਮੁਉਲਿਆ ਅਨਤ ਭਾਇ ॥ Raga Basant, Kabir, 1, 1:1 (P: 1193).

SGGS Gurmukhi-English Dictionary
[P. n.] King
SGGS Gurmukhi-English Data provided by Harjinder Singh Gill, Santa Monica, CA, USA.

English Translation
n.m king, ruler, soverergn, rajah, monarch; informal. barber.

Mahan Kosh Encyclopedia

ਵਿ. ਰੱਜਿਆ. ਤ੍ਰਿਪਤ. ਸੰਤੁਸ਼੍ਟ. “ਜੇ ਭੁਖ ਦੇਹਿ ਤ ਇਤਹੀ ਰਾਜਾ.” (ਸੂਹੀ ਅ: ਮਃ ੪) 2. ਸੰ. राजन्. ਨਾਮ/n. ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.{1811}
ਗੁਰਵਾਕ ਹੈ- “ਰਾਜੇ ਚੁਲੀ ਨਿਆਵ ਕੀ.” (ਮਃ ੧ ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. “ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ ਰਤੁ.” (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-
“ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ
ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ.×××
ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ
ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ.”×××
(ਕਬਿੱਤ)
ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-
“ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ.” ਅਰਥਾਤ- ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.
ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- “ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ.” ਤਾਂ ਸ਼੍ਰੀ ਗੁਰੂ ਜੀ ਕਹਿਆ, “ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ.”
ਗੁਰ ਪ੍ਰਤਾਪ ਸੂਰਯ ਵਿੱਚ ਦਸ਼ਮੇਸ਼ ਦੀ ਸਿਖ੍ਯਾ ਹੈ:-
“ਹੋਇ ਪ੍ਰਿਥੀਪਤਿ ਫਲ ਕੋ ਪਾਵੈ,
ਨ੍ਰਿਪਤਿ ਬਨਹਿ ਪੁਨ ਧਰਮ ਕਮਾਵੈ,
ਕਰੈ ਨ੍ਯਾ੍ਯ, ਨਹਿ ਲੋਭੀ ਬਨੈ,
ਰੱਛਹਿ ਜਗਤ ਦਯਾ ਮਨ ਸਨੈ,
ਦੂਖ ਨਿਵਾਰਰਿ ਸੁਖ ਕੋ ਦੇਇ,
ਉਚਿਤ ਪ੍ਰਜਾ ਤੇ ਧਨ ਕੋ ਲੇਇ,
ਤਸਕਰ ਬਟ ਪਾਰਨ ਕੋ ਮਾਰੈ,
ਇਤ੍ਯਾਦਿਕ ਗਨ ਵਿਘਨ ਵਿਦਾਰੈ,
ਤਿਸ ਕੀ ਕੁਲ ਤੇ ਰਾਜ ਨ ਜਾਇ,
ਯਥਾ ਯੋਗ ਜੋ ਧਰਮ ਕਮਾਇ.”
ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-
''नीतिशास्त्रानुगो राजा.'' (ਸੂਤ੍ਰ ੪੮) ਅਤੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-
''राज्यमूलमिन्द्रिय जयः'' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ਼੍ਟ ਹੋਜਾਂਦਾ ਹੈ.- ''इन्द्रिय वशवर्ती चतुरङ्गवानपि विनश्यति. ''
(ਸੂਤ੍ਰ ੭੦)
ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ਼੍ਟ ਕਰਦਿੰਦੇ ਹਨ-
''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)
''सुदर्शना हि राजानः प्रजा रञ्जयन्ति.'' (ਸੂਤ੍ਰ ੫੫੮){1812}
ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-
ਕਬਿੱਤ
“ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ
ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,
ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ “ਦਾਸ”
ਸ਼ੁੱਧਮਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,
ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ
ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,
ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ
ਲੱਛਨ ਬਤੀਸ ਏ ਛਿਤੀਸ ਕੇ ਬਖਾਨੀਏ.
ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ
ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,
ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ
ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,
ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ
ਊਚੇ ਬਢਗਏ ਤੇ ਜਰੂਰ ਕਾਟਡਾਰਬੋ,
ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ
ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.
ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ
ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,
ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ
ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,
ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ
ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,
ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ
ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.
ਛੱਪਯ
ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,
ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,
ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,
ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,
ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,
ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.
3. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤਨਾਥ ਕਰਤਾਰ. “ਕੋਊ ਹਰਿ ਸਮਾਨਿ ਨਹੀ ਰਾਜਾ.” (ਬਿਲਾ ਕਬੀਰ) “ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ.” (ਬਸੰ ਕਬੀਰ) “ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?” (ਗ੍ਯਾਨ)
4. ਕ੍ਸ਼ਤ੍ਰਿਯ. ਛਤ੍ਰੀ। 5. ਭਾਵ- ਮਨ. “ਰਾਜਾ ਬਾਲਕ ਨਗਰੀ ਕਾਚੀ.” (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। 6. ਚੰਦ੍ਰਮਾ। 7. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। 8. ਵਿ. ਰਾਜ੍ਯ ਦਾ. “ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ.” (ਗੂਜ ਮਃ ੫).

Footnotes:
{1811} ਮਹਾਭਾਰਤ ਵਿੱਚ ਲਿਖਿਆ ਹੈ ਕਿ ਸ੍ਰਿਸ਼੍ਟਿਰਚਨਾ ਪਿੱਛੋਂ, ਲੋਕਾਂ ਦੇ ਬਹੁਤ ਹੋਜਾਣ ਪੁਰ ਰੀਤਿ ਮਰਯਾਦਾ ਵਿੱਚ ਗੜ ਬੜ ਹੋਣ ਲੱਗੀ, ਸਾਰੇ ਆਪਮੁਹਾਰੇ ਹੋਕੇ ਕਈ ਉਪਦ੍ਰਵ ਕਰਨ ਲੱਗੇ. ਦੇਵਤੇ ਇਕੱਠੇ ਹੋਕੇ ਬ੍ਰਹਮਾ ਪਾਸ ਗਏ, ਉਸ ਨੇ ਨੀਤਿਸ਼ਾਸਤ੍ਰ ਬਣਾਕੇ ਦੇਵਤਿਆਂ ਨੂੰ ਦਿੱਤਾ. ਦੇਵਤੇ ਨੀਤਿਸ਼ਾਸਤ੍ਰ ਲੈਕੇ ਵਿਸ਼ਨੁ ਪਾਸ ਗਏ ਅਤੇ ਬੇਨਤੀ ਕੀਤੀ ਕਿ ਆਪ ਇਸ ਅਨੁਸਾਰ ਪ੍ਰਜਾ ਨੂੰ ਚਲਾਉਣ ਲਈ ਕਿਸੇ ਦੀ ਜਿੰਮੇਵਾਰੀ ਠਹਿਰਾਓ. ਵਿਸ਼ਨੁ ਨੇ ਕਰਦਮ ਦੇ ਪੁਤ੍ਰ ਅੰਗ ਨੂੰ ਰਾਜਾ ਥਾਪਕੇ ਰਾਜ੍ਯ ਦੇ ਪ੍ਰਬੰਧ ਕਰਨ ਦੀ ਆਗ੍ਯਾ ਦਿੱਤੀ, ਜਿਸ ਤੋਂ ਪ੍ਰਜਾ ਆਨੰਦ ਨਾਲ ਰਹਿਣ ਲੱਗੀ. ਪਦਮਪੁਰਾਣ ਵਿੱਚ ਪਹਿਲਾ ਰਾਜਾ ਪ੍ਰਿਥੁ ਲਿਖਿਆ ਹੈ. ਮਨੁ ਲਿਖਦਾ ਹੈ ਕਿ- ਅਗਨਿ, ਵਾਯੁ, ਸੂਰਯ, ਚੰਦ੍ਰਮਾ, ਯਮ, ਕੁਬੇਰ, ਵਰੁਣ ਅਤੇ ਇੰਦ੍ਰ ਦੇ ਅੰਸ਼ ਲੈਕੇ ਰਾਜਾ ਰਚਿਆ ਗਿਆ ਹੈ. ਇਸ ਦਾ ਭਾਵ ਇਹ ਹੈ ਕਿ ਰਾਜੇ ਵਿੱਚ ਇਨ੍ਹਾਂ ਦੇਵਤਿਆਂ ਦੇ ਗੁਣ ਹੋਣੇ ਚਾਹੀਏ.
{1812} ਰਾਜਾ ਦੇ ਵਿਸ਼ੇਸ਼ ਗੁਣਾਂ ਬਾਬਤ ਦੇਖੋ- ਕੌਟਲੀਯ (ਕੌਟਿਲੀਯ) ਅਰਥਸ਼ਾਸਤ੍ਰ ਦਾ ਅਧਿਕਰਣ ੬, ਅ: ੧, ਅਤੇ ਮਹਾਭਾਰਤ ਦੇ ਸ਼ਾਂਤਿ ਪਰਵ ਦਾ ਰਾਜਧਰਮ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits