Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ras(u). 1. ਸੁਆਦ ਲੈਣ ਯੋਗ ਪਦਾਰਥ, ਰਸਦਾਇਕ ਪਦਾਰਥ। 2. ਭੋਗਣ ਯੋਗ ਪਦਾਰਥ। 3. ਸੁਆਦ, ਜ਼ਾਇਕਾ। 4. (ਨਿਚੋੜ ਕੇ ਕੱਢਿਆ) ਤਰਲ ਪਦਾਰਥ, ਰਹੁ। 5. ਅਨੰਦ। 6. ਸਾਰ, ਤਤ (ਮਹਾਨ ਕੋਸ਼, ਨਿਰਣੈ)। 7. ਮਿਠਾਸ। 8. ਭਾਵ ਸ਼ਹਿਦ। 9. ਪ੍ਰੇਮ, ਪਿਆਰ। 10. ਜੀਵਨ, ਸਤਾ। 11. ਭਾਵ ਪਾਣੀ। 1. elixir, essence. 2. pleasure. 3. taste. 4. juice, Otto. 5. pleasure, relish. 6. essence. 7. sweetness. 8. viz., honey. 9. love. 10. life. 11. moisture viz., water.
ਉਦਾਹਰਨਾ:
1. ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥ Raga Gaurhee 5, Sohlay, 5, 2:2 (P: 13).
ਰਸੁ ਅੰਮ੍ਰਿਤ ਨਾਮ ਰਸੁ ਅਤਿ ਭਲਾ ਕਿਤੁ ਮਿਲੈ ਰਸੁ ਖਾਇ ॥ Raga Sireeraag 4, 69, 1:1 (P: 41).
2. ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ Raga Sireeraag 1, 4, 2:1 (P: 15).
3. ਜਿਨਾ ਭਾਣੇ ਕਾ ਰਸੁ ਆਇਆ ॥ Raga Sireeraag 1, Asatpadee 28, 10:1 (P: 72).
ਜਬ ਲਗੁ ਰਸੁ ਤਬ ਲਗ ਨਹੀ ਨੇਹੁ ॥ (ਮਾਇਆ ਦਾ ਸੁਆਦ). Raga Gaurhee, Kabir, 23, 1:2 (P: 328).
4. ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥ Raga Maajh 1 Vaar 11, Salok, 1, 2:3 (P: 143).
ਭਉ ਸੀਗਾਰੁ ਤੰਬੋਲ ਰਸੁ ਭੋਜਨ ਭਾਉ ਕਰੇਇ ॥ Raga Soohee 3, Vaar 9ਸ, 3, 1:5 (P: 788).
5. ਮਰਣ ਰਹਣ ਰਸੁ ਅੰਤਰਿ ਭਾਏ ॥ Raga Gaurhee 1, Asatpadee 9, 1:2 (P: 153).
ਜਿਸਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥ Raga Gaurhee 5, Vaar 9:3 (P: 320).
ਨਾ ਬੀਚਾਰਿਓ ਰਾਜਾ ਰਾਮ ਕੋ ਰਸੁ ॥ (ਸੁਆਦ, ਅਨੰਦ). Raga Sorath Ravidas, 3, 1:1 (P: 658).
6. ਸਭਹੂ ਕੋ ਰਸੁ ਹਰਿ ਹੋ ॥ Raga Gaurhee 5, 155, 1:1 (P: 213).
7. ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥ Raga Sorath 3, 3, 3:1 (P: 596).
8. ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ Raga Sorath, Kabir, 2, 2:1 (P: 654).
9. ਜਿਨੁ ਕਉ ਪੂਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ ॥ Raga Bilaaval 1, Vaar 12, Salok, 5, 2:6 (P: 854).
10. ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥ Raga Raamkalee, Guru Nanak Dev, Sidh-Gosat, 61:1 (P: 944).
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥ Raga Tukhaaree 1, Baarah Maahaa, 14:1 (P: 1109).
11. ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ Raga Tukhaaree 1, Baarah Maahaa, 8:3 (P: 1108).

SGGS Gurmukhi-English Dictionary
[P. n.] Juice, sap, syrup, taste, relish, enjoyment, love
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਰਸ। 2. ਸਾਰ. ਤਤ੍ਵ. “ਸਭਹੂ ਕੋ ਰਸੁ ਹਰਿ ਹੋ.” (ਗਉ ਮਃ ੫) 3. ਭੋਗਣ ਯੋਗ੍ਯ ਪਦਾਰਥ. “ਰਸੁ ਸੋਇਨਾ ਰਸੁ ਰੁਪਾ ਕਾਮਣਿ.” (ਸ੍ਰੀ ਮਃ ੧) 4. ਪ੍ਰੇਮ. ਪ੍ਰੀਤਿ. “ਰਸੁ ਸੰਤਨਾ ਸਿਉ ਤਿਸੁ.” (ਮਃ ੩ ਵਾਰ ਬਿਲਾ) 5. ਸੰ. ਰਸ੍ਯ. ਸਵਾਦ ਲੈਣ ਯੋਗ੍ਯ ਪਦਾਰਥ. “ਤਨੁ ਧਨੁ ਸਭ ਰਸੁ ਗੋਬਿੰਦ ਤੇਰਾ.” (ਗਉ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits