Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ras. 1. ਰਸਨਾ ਨਾਲ ਗ੍ਰਹਿਣ ਕਰਨ ਯੋਗ ਸੁਆਦ। 2. ਜੂਸ, ਰਸ। 3. (ਫੂਲਾਂ ਦਾ) ਰਸ, ਸ਼ਹਿਦ। 4. ਭਾਵ ਸਵਾਦਿਸ਼ਟ ਪਦਾਰਥ। 5. (ਮੌਜ ਮੇਲੇ/ਅਨੰਦ ਖੁਸ਼ੀਆਂ ਦਾ) ਸੁਆਦ। 6. ਪਿਆਰ। 7. ਰਸਦਾਇਕ, ਰਸਮਈ। 8. ਕਾਵਿ ਅਨੁਸਾਰ ਮਨ ਵਿਚ ਉਤਪੰਨ ਹੋਣ ਵਾਲਾ ਰਸ (ਕੇਵਲ 'ਮਹਾਨ ਕੋਸ਼')। 9. ਭੋਗ। 1. savour, relishes. 2. juice, relish. 3. savour, honey. 4. delicacies. 5. pleasure, enjoyment. 6. love. 7. delicious, flavorous. 8. pleasure. 9. joy.
ਉਦਾਹਰਨਾ:
1. ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥ (ਭਾਵ ਐਸ਼ ਭੋਗ). Raga Sireeraag 1, 4, 1:3 (P: 15).
2. ਸਬਦਿ ਰਤੇ ਮੀਠੇ ਰਸ ਈਖ ॥ Raga Gaurhee 1, 5, 3:4 (P: 152).
ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥ Raga Gaurhee 1, 56, 2:3 (P: 170).
3. ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥ Raga Aaasaa 5, Chhant 14, 3:1 (P: 462).
4. ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥ Raga Aaasaa 1, Vaar 19, Salok, 1, 1:8 (P: 473).
5. ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥ Raga Todee 9, 1, 1:2 (P: 718).
6. ਦਸ ਅਠ ਪੁਰਾਣ ਤੀਰਥ ਰਸ ਕੀਆ ॥ Raga Gond, Kabir, 8, 4:2 (P: 872).
7. ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥ Raga Malaar 5, 29, 1:1 (P: 1272).
8. ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥ Raga Raamkalee 5, Chhant 2, 2:4 (P: 925).
9. ਜੇਤੇ ਰਸ ਸਰੀਰ ਕੇ ਤੇਤੇ ਲਾਗਹਿ ਦੁਖ ॥ Raga Malaar 1, Vaar 21, Salok, 1, 2:4 (P: 1287).

SGGS Gurmukhi-English Dictionary
[P. n.] Juice, syrup, sap, nectar, taste, bliss, spiritual love, essence
SGGS Gurmukhi-English Data provided by Harjinder Singh Gill, Santa Monica, CA, USA.

English Translation
n.m. juice, sap, extract syrup, gravy; relish, taste, gust, gusto; love, emotion, enjoyment, pleasure; secretion.

Mahan Kosh Encyclopedia

ਸੰ. रस्. ਧਾ. ਸ਼ਬਦ ਕਰਨਾ, ਸ੍ਵਾਦ ਲੈਣਾ (ਚੱਖਣਾ), ਪ੍ਰੀਤਿ ਕਰਨਾ, ਜਾਣਾ ਗਮਨ ਕਰਨਾ। 2. ਨਾਮ/n. ਰਸਨਾ ਨਾਲ ਗ੍ਰਹਣ ਕਰਨ ਯੋਗ੍ਯ ਮਿਠਾਸ ਆਦਿ ਗੁਣ. ਦੇਖੋ- ਖਟਰਸ. “ਰਸ ਭੋਗਹਿ ਖੁਸੀਆ ਕਰਹਿ, ਮਾਣਹਿ ਰੰਗ ਅਪਾਰ.” (ਸ੍ਰੀ ਮਃ ੫) 3. ਅੰਨ ਆਦਿ ਖਾਧੇ ਪਦਾਰਥਾਂ ਦਾ ਪਰਿਣਾਮ, ਜੋ ਸ਼ਰੀਰ ਨੂੰ ਪੁਸ਼੍ਟ ਕਰਨ ਵਾਲਾ ਧਾਤੁ ਹੈ। 4. ਫੁੱਲ ਦੀ ਮਿਠਾਸ. ਮਧੁ। 5. ਵੀਰਯ. ਮਨੀ। 6. ਪ੍ਰੇਮ. ਪਿਆਰ. “ਮਾਤ ਪਿਤਾ ਭਾਈ ਸੁਤ ਬਨਿਤਾ, ਤਾਕੈ ਰਸ ਲਪਟਾਨਾ.” (ਧਨਾ ਮਃ ੯) 7. ਪਾਰਾ। 8. ਜਲ. “ਅਗਨਿ ਰਸ ਸੋਖੈ.” (ਤੁਖਾ ਬਾਰਹਮਾਹਾ) “ਹੈਂ ਸਰਿਤਾ ਜਿਨ ਮੇ ਰਸ ਸੁੰਦਰ.” (ਨਾਪ੍ਰ)
9. ਕਾਵ੍ਯ ਅਨੁਸਾਰ ਮਨ ਵਿੱਚ ਉਤਪੰਨ ਹੋਣ ਵਾਲਾ ਉਹ ਭਾਵ, ਜੋ ਕਾਵ੍ਯ ਪੜ੍ਹਨ, ਸੁਣਨ ਅਥਵਾ- ਨਾਟਕ ਆਦਿ ਦੇਖਣ ਤੋਂ ਉਤਪੰਨ ਹੁੰਦਾ ਹੈ. “ਰਸ ਰੂਪ ਰੰਗ ਅਨੰਤ ਬੀਠਲ, ਸਾਸਿ ਸਾਸਿ ਧਿਆਇਣਾ.” (ਰਾਮ ਛੰਤ ਮਃ ੫)
ਰਤਿ, ਹਾਸ, ਸ਼ੋਕ, ਕ੍ਰੋਧ, ਉਤਸਾਹ, ਭਯ, ਨਿੰਦਾ, ਆਸ਼ਚਰਯ ਅਤੇ ਨਿਰਵੇਦ ਸਥਾਈਭਾਵਾਂ ਦੀ ਪਰਿਪੱਕ ਅਵਸਥਾ ਹੀ ਨੌ ਰਸ- ਸ਼੍ਰਿੰਗਾਰ, ਹਾਸ੍ਯ, ਕਰੁਣ, ਰੌਦ੍ਰ, ਵੀਰ, ਭਯਾਨਕ, ਬੀਭਤਸ, ਅਦਭੁਤ ਅਤੇ ਸ਼ਾਂਤ ਹਨ. ਇਨ੍ਹਾਂ ਰਸਾਂ ਦੇ ਸਮਝਣ ਲਈ ਭਾਵ ਸ਼ਬਦ ਦਾ ਅੰਗ ੧੪ ਚੰਗੀ ਤਰਾਂ ਵਿਚਾਰਨਾ ਚਾਹੀਏ. ਇੱਥੇ ਨੌ ਰਸਾਂ ਦੇ ਉਦਾਹਰਣ ਦਿਖਾਏਜਾਂਦੇ ਹਨ-
(ੳ) ਸ਼੍ਰਿੰਗਾਰ-
“ਕਾਜਲ ਹਾਰ ਤੰਬੋਲ ਸਭੈਕਿਛੁ ਸਾਜਿਆ।
ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ.”
(ਫੁਨਹੇ ਮਃ ੫)
(ਅ) ਹਾਸ੍ਯ- “ਮੋਰ ਮੋਰ ਕਰਿ ਅਧਿਕ ਲਾਡੁ ਧਰਿ, ਪੇਖਤ ਹੀ ਜਮਰਾਉ ਹਸੈ.” (ਸ੍ਰੀ ਕਬੀਰ)
ਜਦ ਮਾਂ ਅਨੇਕ ਪ੍ਰਕਾਰ ਦਾ ਮੂੰਹ ਬਣਾਕੇ ਮੇਰਾ ਬੱਚਾ, ਮੇਰਾ ਲਾਲ, ਮੇਰਾ ਸੋਹਣਾ ਆਖਦੀ ਹੈ, ਤਾਂ ਯਮਰਾਜ ਨੂੰ ਉਸ ਦੀ ਹਰਕਤ ਤੇ ਹਾਸਾ ਆਉਂਦਾ ਹੈ.
ਸੀਸ ਦੁਮਾਲਾ ਧਰੇ ਸੁਰਮਈ ਕੰਧੇ ਮੋਟਾ ਸੋਟਾ ਹੈ,
ਮਸਤਾਨੇ ਪਟ ਕਮਰਕਸੇ ਯੁਤ ਸਜ੍ਯੋ ਵਿਚਿਤ੍ਰ ਕਛੋਟਾ ਹੈ,
ਫਤੇ ਸਿੰਘ ਕੋ ਪਿਖ ਸਰੂਪ ਅਸ
ਕਲਗੀਧਰ ਬਿਕਸਾਵਤ ਹੈਂ,
ਸਿੰਘਸਮਾਜ ਕਵੀਗਣ ਹੰਸ ਹੰਸ
ਲੋਟਪੋਟ ਹ੍ਵੈਜਾਵਤ ਹੈਂ.
(ੲ) ਕਰੁਣਾ-
“ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ,
ਸੇ ਸਿਰ ਕਾਤੀ ਮੁੰਨੀਅਨਿ, ਗਲ ਵਿਚਿ ਆਵੈ ਧੂੜਿ,
ਮਹਲਾ ਅੰਦਰਿ ਹੋਦੀਆ,
ਹੁਣਿ ਬਹਿਣ ਨ ਮਿਲਨਿ ਹਦੂਰਿ.”
(ਆਸਾ ਅ: ਮਃ ੧)
“ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇਗਏ ਭਾਈ,
ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ.”
(ਆਸਾ ਕਬੀਰ)
(ਸ) ਰੌਦ੍ਰ- “ਜਾ ਤੁਧ ਭਾਵਹਿ ਤੇਗ ਵਗਾਵਹਿ ਸਿਰ ਮੁੰਡੀ ਕਟਿਜਾਵਹਿ.” (ਮਃ ੧ ਵਾਰ ਮਾਝ)
(ਹ) ਵੀਰ- “ਰਣੁ ਦੇਖਿ ਸੂਰੇ ਚਿਤ ਉਲਾਸ.”
(ਬਸੰ ਮਃ ੫)
“ਗਗਨ ਦਮਾਮਾ ਬਾਜਿਓ ਪਾਰਿਓ ਨੀਸਾਨੈ ਘਾਉ,
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ,
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ,
ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ.”
(ਮਾਰੂ ਕਬੀਰ)
ਦੇਖੋ- ਵੀਰ 7.
(ਕ) ਭਯਾਨਕ- “ਲਟ ਛੂਟੀ ਵਰਤੈ ਬਿਕਰਾਲ.”
(ਭੈਰ ਅ: ਕਬੀਰ)
(ਖ) ਬੀਭਤਸ- “ਬਿਸਟਾ ਅਸਤ ਰਕਤ ਪਰੇਟੇ ਚਾਮ.” (ਆਸਾ ਮਃ ੫)
(ਗ) ਅਦਭੁਤ- “ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ.” (ਗਉ ਮਃ ੯)
(ਘ) ਸ਼ਾਂਤ-
“ਕਹਾ ਮਨ, ਬਿਖਿਆ ਸਿਉ ਲਪਟਾਹੀ?
ਯਾ ਜਗ ਮੈ ਕੋਊ ਰਹਨੁ ਨ ਪਾਵੈ
ਇਕਿ ਆਵਹਿ ਇਕਿ ਜਾਹੀ.
ਕਾਂਕੋ ਤਨੁ ਧਨੁ ਸੰਪਤਿ ਕਾਂਕੀ
ਕਾ ਸਿਉ ਨੇਹੁ ਲਗਾਹੀ?
ਜੋ ਦੀਸੈ ਸੋ ਸਗਲ ਬਿਨਾਸੈ
ਜਿਉ ਬਾਦਰ ਕੀ ਛਾਹੀ.
ਤਜਿ ਅਭਿਮਾਨੁ ਸਰਣਿ ਸੰਤਨ ਗਹੁ
ਮੁਕਤਿ ਹੋਹਿ ਛਿਨ ਮਾਹੀ.
ਜਨ ਨਾਨਕ ਭਗਵੰਤ ਭਜਨ ਬਿਨੁ
ਸੁਖੁ ਸੁਪਨੈ ਭੀ ਨਾਹੀ.”
(ਸਾਰ ਮਃ ੯)
ਭਕ੍ਤਿਮਤ ਵਾਲੇ ਸ਼ਾਂਡਿਲ੍ਯ ਰਿਖੀ ਆਦਿ ਕੇਵਲ ਪੰਜ ਰਸ ਮੰਨਦੇ ਹਨ- ਸ੍ਰਿੰਗਾਰ, ਸ਼ਾਂਤ, ਵਾਤਸਲ੍ਯ ਦਾਸ੍ਯ ਅਤੇ ਸਖ੍ਯ. ਇਨ੍ਹਾਂ ਵਿੱਚੋਂ ਸ਼੍ਰਿੰਗਾਰ ਅਤੇ ਸ਼ਾਂਤ ਉੱਪਰ ਆਗਏ ਹਨ, ਬਾਕੀ ਤਿੰਨਾਂ ਦੇ ਉਦਾਹਰਣ ਇਹ ਹਨ-
ਵਾਤਸਲ੍ਯ- “ਭਗਤਿਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ.” (ਵਾਰ ਜੈਤ)
“ਭਵਖੰਡਨ ਦੁਖਭੰਜਨ ਸ੍ਵਾਮੀ ਭਗਤਿਵਛਲ ਨਿਰੰਕਾਰੇ.” (ਧਨਾ ਮਃ ੫)
“ਹਮਰੇ ਪਿਤਾ ਗੋਪਾਲ ਦਇਆਲ। ਜਿਉ ਰਾਖੈ ਮਹਤਾਰੀ ਬਾਰਿਕ ਕਉ, ਤੈਸੇ ਹੀ ਪ੍ਰਭ ਪਾਲ.” (ਧਨਾ ਮਃ ੫)
ਦਾਸ੍ਯ- “ਰਾਖਹੁ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ.” (ਧਨਾ ਮਃ ੫)
“ਨਾਨਕ ਗਰੀਬ ਬੰਦਾ ਜਨ ਤੇਰਾ। ਰਾਖਿਲੇਇ ਸਾਹਿਬੁ ਪ੍ਰਭੁ ਮੇਰਾ.” (ਧਨਾ ਮਃ ੫)
“ਦਾਸ ਦਾਸ ਕੋ ਦਾਸਰਾ ਨਾਨਕ ਕਰਿਲੇਹ.” (ਬਿਲਾ ਮਃ ੫)
ਸਖ੍ਯ- “ਅਪਨਾ ਮੀਤੁ ਸੁਆਮੀ ਗਾਈਐ। ਆਸ ਨ ਅਵਰ ਕਾਹੂ ਕੀ ਕੀਜੈ, ਸੁਖਦਾਤਾ ਹਰਿ ਧਿਆਈਐ.” (ਸਾਰ ਮਃ ੫) “ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤੁ। ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ.” (ਗਉ ਮਃ ੫) “ਮੀਤੁ ਹਮਾਰਾ ਅੰਤਰਜਾਮੀ। ਸਮਰਥ ਪੁਰਖੁ ਪਾਰਬ੍ਰਹਮ ਸੁਆਮੀ.” (ਗਉ ਮਃ ੫)
10. ਭੋਗਣ ਦਾ ਆਨੰਦ. ਮਜ਼ਾ। 11. ਤਤ੍ਵ. ਸਾਰ. “ਸਬਦਿ ਰਤੇ ਮੀਠੇ ਰਸ ਈਖ.” (ਗਉ ਮਃ ੧) 12. ਅਸਰ. ਪ੍ਰਭਾਵ. “ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ.” (ਗਉ ਥਿਤੀ ਮਃ ੫) “ਸੋਹਾਗਨਿ ਭਵਨ ਤ੍ਰੈ ਲੀਆ। ਦਸਅਠ ਪੁਰਾਣ ਤੀਰਥਿ ਰਸ ਕੀਆ.” (ਗੌਂਡ ਕਬੀਰ) 13. ਸਿੱਧਾਂਤ. ਤਾਤਪਰਯ. “ਗਿਆਨੁ ਗਿਆਨੁ ਕਥੈ ਸਭੁਕੋਈ। ਬਿਨੁ ਰਸ ਰਾਤੇ ਮੁਕਤਿ ਨ ਹੋਈ.” (ਬਿਲਾ ਅ: ਮਃ ੧) “ਦੀਪਕ ਰਸ ਤੇਲੋ.” (ਤੁਖਾ ਬਾਰਹਮਾਹਾ) ਗ੍ਯਾਨ ਦੀਪਕ, ਸਿੱਧਾਂਤ ਵਿਚਾਰਰੂਪ ਤੇਲ। 14. ਵਿਸ਼. ਜ਼ਹਿਰ। 15. ਅੰਨ। 16. ਛੀ ਸੰਖ੍ਯਾਬੋਧਕ, ਕਿਉਂਕਿ ਰਸਨਾ ਕਰਕੇ ਗ੍ਰਹਣ ਯੋਗ ਛੀ ਰਸ ਹਨ। 17. ਨੌ ਸੰਖ੍ਯਾਬੰਧਕ, ਕਿਉਂਕਿ ਕਾਵ੍ਯ ਦੇ ਨੌ ਰਸ ਹਨ। 18. ਪਾਰਬ੍ਰਹ੍ਮ. ਕਰਤਾਰ (3028B){1771} (रसौवैस:) 19. ਫ਼ਾ. [رَس] ਵਿ. ਪਹੁਚਣ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਦੂਰਰਸ, ਦਾਦਰਸ ਆਦਿ. ਦੇਖੋ- ਰਸੀਦਨ.

Footnotes:
{1771} “ਆਪੇ ਰਸੀਆ, ਆਪਿ ਰਸ.” (ਸ੍ਰੀ ਮਃ ੧).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits