Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Raṯ(i). 1. ਪ੍ਰੀਤ, ਪ੍ਰੇਮ। 2. ਰਤੇ ਹੋਏ। 3. ਲਗ ਕੇ। 1. affection, love. 2. intoxicated. 3. imbued.
ਉਦਾਹਰਨਾ:
1. ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥ Raga Sireeraag 4, Vannjaaraa, 1, 5:4 (P: 82).
ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥ Raga Saarang 1, Asatpadee 2, 3:2 (P: 1233).
2. ਜਉ ਪੈ ਰਾਮ ਨਾਮ ਰਤਿ ਨਾਹੀ ॥ Raga Gaurhee, Kabir, 5, 1:1 (P: 324).
3. ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥ Raga Gaurhee, Kabir, 74, 2:1 (P: 339).

Mahan Kosh Encyclopedia

ਸੰ. ਦੇਖੋ- ਰਮ੍‌ ਧਾ. ਨਾਮ/n. ਪ੍ਰੀਤਿ. ਮੁਹੱਬਤ. “ਜਉਪੈ ਰਾਮਨਾਮ ਰਤਿ ਨਾਹੀ.” (ਗਉ ਕਬੀਰ) 2. ਕਾਮ ਦੀ ਇਸਤ੍ਰੀ. ਪੁਰਾਣਾਂ ਵਿੱਚ ਇਹ ਦਕ੍ਸ਼ ਪ੍ਰਜਾਪਤਿ ਦੇ ਪਸੀਨੇ ਤੋਂ ਪੈਦਾ ਹੋਈ ਦੱਸੀ ਹੈ. ਇਸ ਨੂੰ ਦੇਖਕੇ ਸਾਰੇ ਦੇਵਤਿਆਂ ਦੇ ਚਿੱਤ ਵਿੱਚ ਪਿਆਰ ਉਪਜਿਆ, ਇਸ ਲਈ ਨਾਮ ਰਤਿ ਹੋਇਆ. venus। 3. ਮੈਥੁਨ. ਕਾਮਕ੍ਰੀੜਾ। 4. ਸ਼ੋਭਾ. ਛਬਿ। 5. ਸੌਭਾਗ੍ਯਤਾ. ਖ਼ੁਸ਼ਨਸੀਬੀ। 6. ਪ੍ਰਸੰਨਤਾ. ਖ਼ੁਸ਼ੀ। 7. ਰਤਿਪਤਿ (ਕਾਮ) ਦਾ ਸੰਖੇਪ. “ਲਖ ਤਾਂਹਿ ਰਿਸ੍ਯੋ ਰਤਿ.” (ਚਰਿਤ੍ਰ ੨੫੦).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits