Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rakaṯ-bīj(u). ਇਕ ਸ਼ਕਤੀਸ਼ਾਲੀ ਦੈਂਤ, ਮਾਰਕੰਡੇ ਪੁਰਾਣ ਅਨੁਸਾਰ ਇਸ ਦੇ ਖੂਨ ਦੇ ਹਰ ਕਤਰੇ ਤੋਂ ਇਕ ਦੈਂਤ ਪੈਦਾ ਹੋ ਜਾਂਦਾ, ਦੁਰਗ ਤੇ ਕਾਲੀ ਨੇ ਰਲ ਕੇ ਇਸ ਨੂੰ ਮਾਰਿਆ। one of the very powerful demon. ਉਦਾਹਰਨ: ਰਕਤਬੀਜੁ ਕਾਲੁ ਨੇਮੁ ਬਿਦਾਰੇ ॥ Raga Gaurhee 1, Asatpadee 9, 7:2 (P: 224).
|
Mahan Kosh Encyclopedia |
(ਰਕਤਬੀਜ) ਰਕ੍ਤ (ਲਾਲ) ਹੋਵੇ ਜਿਸ ਦਾ ਦਾਣਾ, ਅਨਾਰ. ਦਾੜਿਮ। 2. ਇੱਕ ਦੈਤ, ਜੋ ਸ਼ੁੰਭ ਦਾ ਸੈਨਾਪਤਿ ਸੀ. ਇਸ ਦੇ ਰਕ੍ਤ (ਲਹੂ) ਦੀਆਂ ਬੂੰਦਾਂ ਤੋਂ ਅਨੇਕ ਰਾਖਸ ਪੈਦਾ ਹੋਜਾਂਦੇ ਸਨ. ਮਾਰਕੰਡੇਯ ਪੁਰਾਣ ਅਨੁਸਾਰ ਇਸ ਨੂੰ ਕਾਲੀ ਅਤੇ ਦੁਰਗਾ ਨੇ ਮਿਲਕੇ ਮਾਰਿਆ. “ਚੰਡੀ ਦਯੋ ਵਿਦਾਰ, ਸ੍ਰੌਨਪਾਨ ਕਾਲੀ ਕਰ੍ਯੋ. ××× ਰਕਤਬੀਜ ਜਬ ਮਾਰਿਓ ਦੇਵੀ ਇਹ ਪਰਕਾਰ.” (ਚੰਡੀ ੧) “ਰਕਤਬੀਜੁ ਕਾਲਨੇਮੁ ਬਿਦਾਰੇ.” (ਗਉ ਅ: ਮਃ ੧) ਦੇਖੋ- ਸ੍ਰੋਣਤਬੀਜ। 3. ਮਾਤਾ ਦੇ ਰਕਤ ਵਿੱਚ ਰਹਿਣ ਵਾਲੇ ਉਹ ਅਣੁ ਜੀਵ, ਜੋ ਵੀਰਯ ਨਾਲ ਮਿਲਕੇ ਸ਼ਰੀਰ ਦੀ ਰਚਨਾ ਦਾ ਕਾਰਣ ਹੁੰਦੇ ਹਨ. ਦੇਖੋ- ਰਕਤਕਿਰਮ। 4. ਰਕ੍ਤ ਅਤੇ ਵੀਰਯ. ਮਾਤਾ ਦੀ ਰਜ ਅਤੇ ਪਿਤਾ ਦਾ ਵੀਰਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|