Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mirṯak. 1. ਮਿੱਟੀ ਦੇ। 2. ਮੁਰਦਾ, ਪ੍ਰਾਣ ਹੀਣ। 1. earthen, perishing. 2. dead, corpse. ਉਦਾਹਰਨਾ: 1. ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥ Raga Sireeraag, Bennee, 1, 1:2 (P: 93). 2. ਕਵਨ ਅਰਥ ਮਿਰਤਕ ਸੀਗਾਰ ॥ Raga Gaurhee 5, 111, 2:2 (P: 188).
|
English Translation |
adj. dead, lifeless; n.m. dead person, dead body.
|
Mahan Kosh Encyclopedia |
(ਮਿਰਤਕੁ) ਸੰ. मृतक- ਮ੍ਰਿਤਕ. ਨਾਮ/n. ਪ੍ਰਾਣ ਰਹਿਤ ਦੇਹ. ਸ਼ਵ. ਲੋਥ. “ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ.” (ਬਾਵਨ) “ਮਨ ਮਿਰਤਕ ਕੀ ਪਾਏ ਗੰਠ.” (ਰਤਨਮਾਲਾ ਬੰਨੋ) ਮੁਰਦੇ ਮਨ ਦਾ ਜੋੜ ਚੇਤਨ ਕਰਤਾਰ ਨਾਲ ਪਾਵੇ, ਜਿਸ ਤੋਂ ਚੇਤਨ ਦਸ਼ਾ ਵਿੱਚ ਆਵੇ। 2. ਮੌਤ. ਮ੍ਰਿਤ੍ਯੁ. “ਮਿਰਤਕ ਫਾਸੁ ਗਲੈ ਸਿਰਿ ਪੈਰੇ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|