Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Māḏẖo. ਮਾਇਆ ਦਾ ਪਤੀ, ਵਿਸ਼ਨੂੰ, ਪ੍ਰਭੂ। husband of Maya viz., Vishnu, the Lord. ਉਦਾਹਰਨ: ਜਪਿ ਮਨਾ ਤੂੰ ਰਾਮ ਨਰਾਇਣ੍ਹ੍ਹ ਗੋਵਿੰਦਾ ਹਰਿ ਮਾਧੋ ॥ Raga Gaurhee 5, 3, 1:1 (P: 248).
|
SGGS Gurmukhi-English Dictionary |
[Var.] From Mādhau
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. lord Krishna; God; slang. simleton.
|
Mahan Kosh Encyclopedia |
ਦੇਖੋ- ਮਾਧਵ. “ਕਰਿ ਸਾਧ ਸੰਗਤਿ, ਸਿਮਰੁ ਮਾਧੋ.” (ਸੋਰ ਮਃ ੯) 2. ਇੱਕ ਸੋਢੀ, ਜਿਸ ਨੂੰ ਸ਼੍ਰੀ ਗੁਰੂ ਅਰਜਨਦੇਵ ਨੇ ਧਰਮਪ੍ਰਚਾਰ ਲਈ ਕਸ਼ਮੀਰ ਭੇਜਿਆ। 3. ਇੱਕ ਛੰਦ. ਇਸ ਦਾ ਨਾਮ “ਕ੍ਰੀੜਾ” ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ- ਯ, ਗ, ।, ऽऽ, ऽ. ਉਦਾਹਰਣ- ਪਿਤਾ ਮਾਤਾ। ਮਤੀਦਾਤਾ। ਗੁਰੂ ਜਾਨੋ। ਸਦਾ ਮਾਨੋ॥ (ਅ) ਮਾਧੋ ਦਾ ਦੂਜਾ ਰੂਪ ਹੈ, ਚਾਰ ਚਰਣ, ਪ੍ਰਤਿ ਚਰਣ- ਸ, ਭ, ਭ, ਗ, ਗ, ।।ऽ, ऽ।।, ऽ।।, ऽ, ऽ. ਉਦਾਹਰਣ- ਦੇਖੋ- ਤੀਜੇ ਰੂਪ ਦੇ ਉਦਾਹਰਣ ਦੀ ਪਹਿਲੀ ਤੁਕ. (ੲ) ਮਾਧੋ ਦਾ ਤੀਜਾ ਰੂਪ ਹੈ- ਪ੍ਰਤਿ ਚਰਣ- ੧੬ ਮਾਤ੍ਰਾ, ਅੰਤ ਦੋ ਗੁਰੁ. ਇਹ ਅੜਿੱਲ ਦਾ ਦੂਜਾ ਭੇਦ ਹੈ. ਉਦਾਹਰਣ- ਜਬ ਕੋਪਾ ਕਲਕੀ ਅਵਤਾਰਾ, ਬਾਜਤ ਤੂਰ ਹੋਤ ਝੁਨਕਾਰਾ, ਹਾਹਾ ਮਾਧੋ!{1664} ਬਾਨ ਕਮਾਨ ਕ੍ਰਿਪਾਨ ਸੰਭਾਰੇ, ਪੈਠੇ ਭਟ ਹਥਿਆਰ ਉਘਾਰੇ. (ਕਲਕੀ). Footnotes: {1664} ਹਾਹਾ ਮਾਧੋ! ਪਾਠ ਟੇਕ ਹੈ, ਜੋ ਗਿਣਤੀ ਤੋਂ ਬਾਹਰ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|