Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Mare. ਮਰਨ ਵਾਲਾ। one who dies.
ਉਦਾਹਰਨ:
ਅਬ ਤਉ ਜਰੇ ਮਰੇ ਸਿਧਿ ਮਾਈਐ ਲੀਨੋ ਹਾਥਿ ਸੰਧਉਰਾ ॥ Raga Gaurhee, Kabir, 68, 1:2 (P: 338).

Mahan Kosh Encyclopedia

Captain Murray. ਇਹ ਈਸਟ ਇੰਡੀਆ ਕੰਪਨੀ ਦਾ ਨੌਕਰ, ਲੁਦਿਆਨੇ ਫੌਜੀ ਡਾਕਟਰ ਸੀ ਅਤੇ ਸਰ ਡੇਵਿਡ ਆਕਟਰਲੋਨੀ ਪੋਲਿਟੀਕਲ ਰੈਜ਼ੀਡੈਂਟ ਦਿੱਲੀ ਦੇ ਮਾਤਹਤ ਅੰਬਾਲੇ ਅਤੇ ਲੁਦਿਆਨੇ ਪੋਲਿਟੀਕਲ ਕੰਮ ਭੀ ਕਰਦਾ ਸੀ. ਇਸ ਨੇ “ਰਣਜੀਤ ਸਿੰਘ” ਨਾਮੇ ਕਿਤਾਬ ਲਿਖੀ ਹੈ. ਮਰੇ ਨੇ ਲੁਦਿਆਨੇ ਮੌਲਵੀ ਬੂਟੇਸ਼ਾਹ ਅਤੇ ਸਰਦਾਰ ਰਤਨ ਸਿੰਘ ਭੜੀ ਵਾਲੇ ਤੋਂ ਸਿੱਖਪੰਥ ਦਾ ਹਾਲ ਲਿਖਵਾਇਆ ਸੀ. ਦੇਖੋ- ਪੰਥਪ੍ਰਕਾਸ਼ ਅਤੇ ਮਾਲੀ 6.
ਸਨ ੧੮੨੬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੀਮਾਰ ਹੋਣ ਪੁਰ ਇਹ ਅੰਗ੍ਰੇਜ਼ੀ ਸਰਕਾਰ ਦੀ ਮਾਰਫਤ ਲਹੌਰ ਸੱਦਿਆ ਗਿਆ ਸੀ, ਜਿੱਥੇ ਇਹ ਦਿਸੰਬਰ ੧੮੨੬ ਤੋਂ ਮਾਰਚ ਸਨ ੧੮੨੭ ਤਕ ਰਿਹਾ. ਮਹਾਰਾਜਾ ਨਾਲ ਜੋ ਇਸ ਦੀ ਗੱਲ ਬਾਤ ਹੁੰਦੀ ਰਹੀ, ਜਾਂ ਜੋ ਹਾਲ ਇਸ ਨੂੰ ਆਪਣੇ ਢੰਗ ਤੇ ਮਲੂਮ ਹੋਏ, ਉਹ ਪੋਲਿਟੀਕਲ ਅਫਸਰਾਂ ਨੂੰ ਲਿਖਦਾ ਰਿਹਾ. ਇਸ ਦੀਆਂ ਕਈ ਚਿੱਠੀਆਂ “The Panjab as a Sovereign State” ਵਿੱਚ ਛਪੀਆਂ ਹਨ, ਜੋ ਪੜ੍ਹਨ ਲਾਇਕ ਹਨ. “ਮਰੇ ਸਾਹਿਬ ਤਿਂਹ ਕਹ੍ਯੋ ਬਖਾਨ.” (ਪੰਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits