Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-ulā. 1. ਮਾਲਕ (ਸ਼ਬਦਾਰਥ) ਪ੍ਰਫੁਲਿਤ ਕਰਨ ਵਾਲਾ (ਮਹਾਨਕੋਸ਼)। 2. ਮਿਲਿਆ ਹੋਇਆ। 3. ਪ੍ਰਫੁਲਿਤ, ਖੁਸ਼, ਅਨੰਦਿਤ। 4. ਆਜ਼ਾਦ ਕਰਨ ਵਾਲਾ, ਮੁਕਤੀ ਦਾਤਾ, ਕਰਤਾਰ। 1. master. 2. happy. 3. bloom. 4. merciful master. ਉਦਾਹਰਨਾ: 1. ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥ Raga Sireeraag 1, 28, 1:1 (P: 24). 2. ਬਾਹਰਿ ਸੂਤੁ ਸਗਲ ਸਿਉ ਮਉਲਾ ॥ (ਭਾਵ ਸਭ ਨਾਲ ਪਿਆਰ ਬਣਿਆ ਹੋਇਆ ਹੈ ਸੂਤ ਮਿਲਿਆ ਹੋਇਆ ਹੈ). Raga Aaasaa 5, 54, 1:1 (P: 384). 3. ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥ Raga Goojree 5, 44:2 (P: 496). ਉਦਾਹਰਨ: ਸੋਇ ਸੁੰਣਦੜੀ ਮੇਰਾ ਤਨੁ ਮਨੁ ਮਉਲਾ ਨਾਮ ਜਪੰਦੜੀ ਲਾਲੀ ॥ Raga Raamkalee 5, Vaar 17ਸ, 5, 1:1 (P: 964). 4. ਮਿਹਰਵਾਨ ਮਉਲਾ ਤੂਹੀ ਏਕ ॥ Raga Raamkalee 5, 45, 3:1 (P: 897). ਮਉਲਾ ਖੇਲ ਕਰੇ ਸਭਿ ਆਪੇ ॥ Raga Maaroo 5, Asatpadee 8, 7:1 (P: 1020).
|
SGGS Gurmukhi-English Dictionary |
[1. Ara. N. 2. Desi v. 3. P. v.] 1. God. 2. (from Milanā) meet, come across. 3. (from Maulanā) to blossom, to bloom
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਪ੍ਰਭੁੱਲਿਤ ਕਰਨ ਵਾਲਾ. ਜਿਸ ਦ੍ਵਾਰਾ ਮਉਲਣਾ ਹੁੰਦਾ ਹੈ. ਦੇਖੋ- ਮਉਲਣਾ. “ਸੋਈ ਮਉਲਾ ਜਿਨਿ ਜਗੁ ਮਉਲਿਆ.” (ਸ੍ਰੀ ਮਃ ੧) 2. ਪ੍ਰਫੁੱਲਿਤ. ਆਨੰਦ. ਖ਼ੁਸ਼. “ਮੇਰਾ ਮਨ ਤਨ ਮਉਲਾ.” (ਵਾਰ ਰਾਮ ੨ ਮਃ ੫) “ਜਿਉ ਬੂੰਦਹਿ ਚਾਤ੍ਰਿਕ ਮਉਲਾ.” (ਗੂਜ ਮਃ ੫) 3. ਅ਼. [مَولا] ਅਥਵਾ- [مَولےٰ] ਨਾਮ/n. ਆਜ਼ਾਦ ਕਰਨ ਵਾਲਾ (ਮੁਕ੍ਤਿਦਾਤਾ) ਕਰਤਾਰ. “ਮਉਲਾ ਖੇਲ ਕਰੇ ਸਭਿ ਆਪੇ.” (ਮਾਰੂ ਅੰਜੁਲੀ ਮਃ ੫) 4. ਉਹ ਗ਼ੁਲਾਮ, ਜੋ ਆਜ਼ਾਦ ਕੀਤਾਗਿਆ ਹੈ। 5. ਮਾਲਿਕ. ਸ੍ਵਾਮੀ। 6. ਅਦਾਲਤੀ। 7. ਪੰਜਾਬੀ ਵਿੱਚ ਬੁੱਢੇ ਬੈਲ ਨੂੰ ਇਸ ਲਈ ਮਉਲਾ ਸੱਦੀਦਾ ਹੈ ਕਿ ਉਹ ਆਜ਼ਾਦ ਕੀਤਾਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|